वारां भाई गुरदास जी
पृष्ठ - 19
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
ਗੁਰਮੁਖਿ ਏਕੰਕਾਰ ਆਪਿ ਉਪਾਇਆ ।
गुरमुखि एकंकार आपि उपाइआ ।
ਓਅੰਕਾਰਿ ਅਕਾਰੁ ਪਰਗਟੀ ਆਇਆ ।
ओअंकारि अकारु परगटी आइआ ।
ਪੰਚ ਤਤ ਵਿਸਤਾਰੁ ਚਲਤੁ ਰਚਾਇਆ ।
पंच तत विसतारु चलतु रचाइआ ।
ਖਾਣੀ ਬਾਣੀ ਚਾਰਿ ਜਗਤੁ ਉਪਾਇਆ ।
खाणी बाणी चारि जगतु उपाइआ ।
ਕੁਦਰਤਿ ਅਗਮ ਅਪਾਰੁ ਅੰਤੁ ਨ ਪਾਇਆ ।
कुदरति अगम अपारु अंतु न पाइआ ।
ਸਚੁ ਨਾਉ ਕਰਤਾਰ ਸਚਿ ਸਮਾਇਆ ।੧।
सचु नाउ करतार सचि समाइआ ।१।
ਲਖ ਚਉਰਾਸੀਹ ਜੂਨਿ ਫੇਰਿ ਫਿਰਾਇਆ ।
लख चउरासीह जूनि फेरि फिराइआ ।
ਮਾਣਸ ਜਨਮੁ ਦੁਲੰਭੁ ਕਰਮੀ ਪਾਇਆ ।
माणस जनमु दुलंभु करमी पाइआ ।
ਉਤਮੁ ਗੁਰਮੁਖਿ ਪੰਥੁ ਆਪੁ ਗਵਾਇਆ ।
उतमु गुरमुखि पंथु आपु गवाइआ ।
ਸਾਧਸੰਗਤਿ ਰਹਰਾਸਿ ਪੈਰੀਂ ਪਾਇਆ ।
साधसंगति रहरासि पैरीं पाइआ ।
ਨਾਮੁ ਦਾਨੁ ਇਸਨਾਨੁ ਸਚੁ ਦਿੜਾਇਆ ।
नामु दानु इसनानु सचु दिड़ाइआ ।
ਸਬਦੁ ਸੁਰਤਿ ਲਿਵ ਲੀਣੁ ਭਾਣਾ ਭਾਇਆ ।੨।
सबदु सुरति लिव लीणु भाणा भाइआ ।२।
ਗੁਰਮੁਖਿ ਸੁਘੜੁ ਸੁਜਾਣੁ ਗੁਰ ਸਮਝਾਇਆ ।
गुरमुखि सुघड़ु सुजाणु गुर समझाइआ ।
ਮਿਹਮਾਣੀ ਮਿਹਮਾਣੁ ਮਜਲਸਿ ਆਇਆ ।
मिहमाणी मिहमाणु मजलसि आइआ ।
ਖਾਵਾਲੇ ਸੋ ਖਾਣੁ ਪੀਐ ਪੀਆਇਆ ।
खावाले सो खाणु पीऐ पीआइआ ।
ਕਰੈ ਨ ਗਰਬੁ ਗੁਮਾਣੁ ਹਸੈ ਹਸਾਇਆ ।
करै न गरबु गुमाणु हसै हसाइआ ।
ਪਾਹੁਨੜਾ ਪਰਵਾਣੁ ਕਾਜੁ ਸੁਹਾਇਆ ।
पाहुनड़ा परवाणु काजु सुहाइआ ।
ਮਜਲਸ ਕਰਿ ਹੈਰਾਣੁ ਉਠਿ ਸਿਧਾਇਆ ।੩।
मजलस करि हैराणु उठि सिधाइआ ।३।
ਗੋਇਲੜਾ ਦਿਨ ਚਾਰਿ ਗੁਰਮੁਖਿ ਜਾਣੀਐ ।
गोइलड़ा दिन चारि गुरमुखि जाणीऐ ।
ਮੰਝੀ ਲੈ ਮਿਹਵਾਰਿ ਚੋਜ ਵਿਡਾਣੀਐ ।
मंझी लै मिहवारि चोज विडाणीऐ ।
ਵਰਸੈ ਨਿਝਰ ਧਾਰਿ ਅੰਮ੍ਰਿਤ ਵਾਣੀਐ ।
वरसै निझर धारि अंम्रित वाणीऐ ।
ਵੰਝੁਲੀਐ ਝੀਗਾਰਿ ਮਜਲਸਿ ਮਾਣੀਐ ।
वंझुलीऐ झीगारि मजलसि माणीऐ ।
ਗਾਵਣਿ ਮਾਝ ਮਲਾਰਿ ਸੁਘੜੁ ਸੁਜਾਣੀਐ ।
गावणि माझ मलारि सुघड़ु सुजाणीऐ ।
ਹਉਮੈ ਗਰਬੁ ਨਿਵਾਰਿ ਮਨਿ ਵਸਿ ਆਣੀਐ ।
हउमै गरबु निवारि मनि वसि आणीऐ ।
ਗੁਰਮੁਖਿ ਸਬਦੁ ਵੀਚਾਰਿ ਸਚਿ ਸਿਞਾਣੀਐ ।੪।
गुरमुखि सबदु वीचारि सचि सिञाणीऐ ।४।
ਵਾਟ ਵਟਾਊ ਰਾਤਿ ਸਰਾਈਂ ਵਸਿਆ ।
वाट वटाऊ राति सराईं वसिआ ।
ਉਠ ਚਲਿਆ ਪਰਭਾਤਿ ਮਾਰਗਿ ਦਸਿਆ ।
उठ चलिआ परभाति मारगि दसिआ ।
ਨਾਹਿ ਪਰਾਈ ਤਾਤਿ ਨ ਚਿਤਿ ਰਹਸਿਆ ।
नाहि पराई ताति न चिति रहसिआ ।
ਮੁਏ ਨ ਪੁਛੈ ਜਾਤਿ ਵਿਵਾਹਿ ਨ ਹਸਿਆ ।
मुए न पुछै जाति विवाहि न हसिआ ।
ਦਾਤਾ ਕਰੇ ਜੁ ਦਾਤਿ ਨ ਭੁਖਾ ਤਸਿਆ ।
दाता करे जु दाति न भुखा तसिआ ।
ਗੁਰਮੁਖਿ ਸਿਮਰਣੁ ਵਾਤਿ ਕਵਲੁ ਵਿਗਸਿਆ ।੫।
गुरमुखि सिमरणु वाति कवलु विगसिआ ।५।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ ।
दीवाली दी राति दीवे बालीअनि ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ ।
तारे जाति सनाति अंबरि भालीअनि ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ ।
फुलां दी बागाति चुणि चुणि चालीअनि ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ।
तीरथि जाती जाति नैण निहालीअनि ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ।
हरि चंदउरी झाति वसाइ उचालीअनि ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।੬।
गुरमुखि सुख फल दाति सबदि सम्हालीअनि ।६।
ਗੁਰਮੁਖਿ ਮਨਿ ਪਰਗਾਸੁ ਗੁਰਿ ਉਪਦੇਸਿਆ ।
गुरमुखि मनि परगासु गुरि उपदेसिआ ।
ਪੇਈਅੜੈ ਘਰਿ ਵਾਸੁ ਮਿਟੈ ਅੰਦੇਸਿਆ ।
पेईअड़ै घरि वासु मिटै अंदेसिआ ।
ਆਸਾ ਵਿਚਿ ਨਿਰਾਸੁ ਗਿਆਨੁ ਅਵੇਸਿਆ ।
आसा विचि निरासु गिआनु अवेसिआ ।
ਸਾਧਸੰਗਤਿ ਰਹਰਾਸਿ ਸਬਦਿ ਸੰਦੇਸਿਆ ।
साधसंगति रहरासि सबदि संदेसिआ ।
ਗੁਰਮੁਖਿ ਦਾਸਨਿ ਦਾਸ ਮਤਿ ਪਰਵੇਸਿਆ ।
गुरमुखि दासनि दास मति परवेसिआ ।
ਸਿਮਰਣ ਸਾਸਿ ਗਿਰਾਸਿ ਦੇਸ ਵਿਦੇਸਿਆ ।੭।
सिमरण सासि गिरासि देस विदेसिआ ।७।
ਨਦੀ ਨਾਵ ਸੰਜੋਗੁ ਮੇਲਿ ਮਿਲਾਇਆ ।
नदी नाव संजोगु मेलि मिलाइआ ।
ਸੁਹਣੇ ਅੰਦਰਿ ਭੋਗੁ ਰਾਜੁ ਕਮਾਇਆ ।
सुहणे अंदरि भोगु राजु कमाइआ ।
ਕਦੇ ਹਰਖੁ ਕਦੇ ਸੋਗੁ ਤਰਵਰ ਛਾਇਆ ।
कदे हरखु कदे सोगु तरवर छाइआ ।
ਕਟੈ ਹਉਮੈ ਰੋਗੁ ਨ ਆਪੁ ਗਣਾਇਆ ।
कटै हउमै रोगु न आपु गणाइआ ।
ਘਰ ਹੀ ਅੰਦਰਿ ਜੋਗੁ ਗੁਰਮੁਖਿ ਪਾਇਆ ।
घर ही अंदरि जोगु गुरमुखि पाइआ ।
ਹੋਵਣਹਾਰ ਸੁ ਹੋਗੁ ਗੁਰ ਸਮਝਾਇਆ ।੮।
होवणहार सु होगु गुर समझाइआ ।८।
ਗੁਰਮੁਖਿ ਸਾਧੂ ਸੰਗੁ ਚਲਣੁ ਜਾਣਿਆ ।
गुरमुखि साधू संगु चलणु जाणिआ ।
ਚੇਤਿ ਬਸੰਤ ਸੁਰੰਗੁ ਸਭ ਰੰਗ ਮਾਣਿਆ ।
चेति बसंत सुरंगु सभ रंग माणिआ ।
ਸਾਵਣ ਲਹਰਿ ਤਰੰਗ ਨੀਰੁ ਨੀਵਾਣਿਆ ।
सावण लहरि तरंग नीरु नीवाणिआ ।
ਸਜਣ ਮੇਲੁ ਸੁ ਢੰਗ ਚੋਜ ਵਿਡਾਣਿਆ ।
सजण मेलु सु ढंग चोज विडाणिआ ।
ਗੁਰਮੁਖਿ ਪੰਥੁ ਨਿਪੰਗੁ ਦਰਿ ਪਰਵਾਣਿਆ ।
गुरमुखि पंथु निपंगु दरि परवाणिआ ।
ਗੁਰਮਤਿ ਮੇਲੁ ਅਭੰਗੁ ਸਤਿ ਸੁਹਾਣਿਆ ।੯।
गुरमति मेलु अभंगु सति सुहाणिआ ।९।
ਗੁਰਮੁਖਿ ਸਫਲ ਜਨੰਮੁ ਜਗਿ ਵਿਚਿ ਆਇਆ ।
गुरमुखि सफल जनंमु जगि विचि आइआ ।
ਗੁਰਮਤਿ ਪੂਰ ਕਰੰਮ ਆਪੁ ਗਵਾਇਆ ।
गुरमति पूर करंम आपु गवाइआ ।
ਭਾਉ ਭਗਤਿ ਕਰਿ ਕੰਮੁ ਸੁਖ ਫਲੁ ਪਾਇਆ ।
भाउ भगति करि कंमु सुख फलु पाइआ ।
ਗੁਰ ਉਪਦੇਸੁ ਅਗੰਮੁ ਰਿਦੈ ਵਸਾਇਆ ।
गुर उपदेसु अगंमु रिदै वसाइआ ।
ਧੀਰਜੁ ਧੁਜਾ ਧਰੰਮੁ ਸਹਜਿ ਸੁਭਾਇਆ ।
धीरजु धुजा धरंमु सहजि सुभाइआ ।
ਸਹੈ ਨ ਦੂਖ ਸਹੰਮੁ ਭਾਣਾ ਭਾਇਆ ।੧੦।
सहै न दूख सहंमु भाणा भाइआ ।१०।
ਗੁਰਮੁਖਿ ਦੁਰਲਭ ਦੇਹ ਅਉਸਰੁ ਜਾਣਦੇ ।
गुरमुखि दुरलभ देह अउसरु जाणदे ।
ਸਾਧਸੰਗਤਿ ਅਸਨੇਹ ਸਭ ਰੰਗ ਮਾਣਦੇ ।
साधसंगति असनेह सभ रंग माणदे ।
ਸਬਦ ਸੁਰਤਿ ਲਿਵਲੇਹ ਆਖਿ ਵਖਾਣਦੇ ।
सबद सुरति लिवलेह आखि वखाणदे ।
ਦੇਹੀ ਵਿਚਿ ਬਿਦੇਹ ਸਚੁ ਸਿਞਾਣਦੇ ।
देही विचि बिदेह सचु सिञाणदे ।
ਦੁਬਿਧਾ ਓਹੁ ਨ ਏਹੁ ਇਕੁ ਪਛਾਣਦੇ ।
दुबिधा ओहु न एहु इकु पछाणदे ।
ਚਾਰਿ ਦਿਹਾੜੇ ਥੇਹੁ ਮਨ ਵਿਚਿ ਆਣਦੇ ।੧੧।
चारि दिहाड़े थेहु मन विचि आणदे ।११।
ਗੁਰਮੁਖਿ ਪਰਉਪਕਾਰੀ ਵਿਰਲਾ ਆਇਆ ।
गुरमुखि परउपकारी विरला आइआ ।
ਗੁਰਮੁਖਿ ਸੁਖ ਫਲੁ ਪਾਇ ਆਪੁ ਗਵਾਇਆ ।
गुरमुखि सुख फलु पाइ आपु गवाइआ ।
ਗੁਰਮੁਖਿ ਸਾਖੀ ਸਬਦਿ ਸਿਖਿ ਸੁਣਾਇਆ ।
गुरमुखि साखी सबदि सिखि सुणाइआ ।
ਗੁਰਮੁਖਿ ਸਬਦ ਵੀਚਾਰਿ ਸਚੁ ਕਮਾਇਆ ।
गुरमुखि सबद वीचारि सचु कमाइआ ।
ਸਚੁ ਰਿਦੈ ਮੁਹਿ ਸਚੁ ਸਚਿ ਸੁਹਾਇਆ ।
सचु रिदै मुहि सचु सचि सुहाइआ ।
ਗੁਰਮੁਖਿ ਜਨਮੁ ਸਵਾਰਿ ਜਗਤੁ ਤਰਾਇਆ ।੧੨।
गुरमुखि जनमु सवारि जगतु तराइआ ।१२।
ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ ।
गुरमुखि आपु गवाइ आपु पछाणिआ ।
ਗੁਰਮੁਖਿ ਸਤਿ ਸੰਤੋਖੁ ਸਹਜਿ ਸਮਾਣਿਆ ।
गुरमुखि सति संतोखु सहजि समाणिआ ।
ਗੁਰਮੁਖਿ ਧੀਰਜੁ ਧਰਮੁ ਦਇਆ ਸੁਖੁ ਮਾਣਿਆ ।
गुरमुखि धीरजु धरमु दइआ सुखु माणिआ ।
ਗੁਰਮੁਖਿ ਅਰਥੁ ਵੀਚਾਰਿ ਸਬਦੁ ਵਖਾਣਿਆ ।
गुरमुखि अरथु वीचारि सबदु वखाणिआ ।
ਗੁਰਮੁਖਿ ਹੋਂਦੇ ਤਾਣ ਰਹੈ ਨਿਤਾਣਿਆ ।
गुरमुखि होंदे ताण रहै निताणिआ ।
ਗੁਰਮੁਖਿ ਦਰਗਹ ਮਾਣੁ ਹੋਇ ਨਿਮਾਣਿਆ ।੧੩।
गुरमुखि दरगह माणु होइ निमाणिआ ।१३।
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ ।
गुरमुखि जनमु सवारि दरगह चलिआ ।
ਸਚੀ ਦਰਗਹ ਜਾਇ ਸਚਾ ਪਿੜੁ ਮਲਿਆ ।
सची दरगह जाइ सचा पिड़ु मलिआ ।
ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ ।
गुरमुखि भोजनु भाउ चाउ अललिआ ।
ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ ।
गुरमुखि निहचलु चितु न हलै हलिआ ।
ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ ।
गुरमुखि सचु अलाउ भली हूं भलिआ ।
ਗੁਰਮੁਖਿ ਸਦੇ ਜਾਨਿ ਆਵਨਿ ਘਲਿਆ ।੧੪।
गुरमुखि सदे जानि आवनि घलिआ ।१४।
ਗੁਰਮੁਖਿ ਸਾਧਿ ਅਸਾਧੁ ਸਾਧੁ ਵਖਾਣੀਐ ।
गुरमुखि साधि असाधु साधु वखाणीऐ ।
ਗੁਰਮੁਖਿ ਬੁਧਿ ਬਿਬੇਕ ਬਿਬੇਕੀ ਜਾਣੀਐ ।
गुरमुखि बुधि बिबेक बिबेकी जाणीऐ ।
ਗੁਰਮੁਖਿ ਭਾਉ ਭਗਤਿ ਭਗਤੁ ਪਛਾਣੀਐ ।
गुरमुखि भाउ भगति भगतु पछाणीऐ ।
ਗੁਰਮੁਖਿ ਬ੍ਰਹਮ ਗਿਆਨੁ ਗਿਆਨੀ ਬਾਣੀਐ ।
गुरमुखि ब्रहम गिआनु गिआनी बाणीऐ ।
ਗੁਰਮੁਖਿ ਪੂਰਣ ਮਤਿ ਸਬਦਿ ਨੀਸਾਣੀਐ ।
गुरमुखि पूरण मति सबदि नीसाणीऐ ।
ਗੁਰਮੁਖਿ ਪਉੜੀ ਪਤਿ ਪਿਰਮ ਰਸੁ ਮਾਣੀਐ ।੧੫।
गुरमुखि पउड़ी पति पिरम रसु माणीऐ ।१५।
ਸਚੁ ਨਾਉ ਕਰਤਾਰੁ ਗੁਰਮੁਖਿ ਪਾਈਐ ।
सचु नाउ करतारु गुरमुखि पाईऐ ।
ਗੁਰਮੁਖਿ ਓਅੰਕਾਰ ਸਬਦਿ ਧਿਆਈਐ ।
गुरमुखि ओअंकार सबदि धिआईऐ ।
ਗੁਰਮੁਖਿ ਸਬਦੁ ਵੀਚਾਰੁ ਸਦਾ ਲਿਵ ਲਾਈਐ ।
गुरमुखि सबदु वीचारु सदा लिव लाईऐ ।
ਗੁਰਮੁਖਿ ਸਚੁ ਅਚਾਰੁ ਸਚੁ ਕਮਾਈਐ ।
गुरमुखि सचु अचारु सचु कमाईऐ ।
ਗੁਰਮੁਖਿ ਮੋਖ ਦੁਆਰੁ ਸਹਜਿ ਸਮਾਈਐ ।
गुरमुखि मोख दुआरु सहजि समाईऐ ।
ਗੁਰਮੁਖਿ ਨਾਮੁ ਅਧਾਰੁ ਨ ਪਛੋਤਾਈਐ ।੧੬।
गुरमुखि नामु अधारु न पछोताईऐ ।१६।
ਗੁਰਮੁਖਿ ਪਾਰਸੁ ਪਰਸਿ ਪਾਰਸੁ ਹੋਈਐ ।
गुरमुखि पारसु परसि पारसु होईऐ ।
ਗੁਰਮੁਖਿ ਹੋਇ ਅਪਰਸੁ ਦਰਸੁ ਅਲੋਈਐ ।
गुरमुखि होइ अपरसु दरसु अलोईऐ ।
ਗੁਰਮੁਖਿ ਬ੍ਰਹਮ ਧਿਆਨੁ ਦੁਬਿਧਾ ਖੋਈਐ ।
गुरमुखि ब्रहम धिआनु दुबिधा खोईऐ ।
ਗੁਰਮੁਖਿ ਪਰ ਧਨ ਰੂਪ ਨਿੰਦ ਨ ਗੋਈਐ ।
गुरमुखि पर धन रूप निंद न गोईऐ ।
ਗੁਰਮੁਖਿ ਅੰਮ੍ਰਿਤੁ ਨਾਉ ਸਬਦੁ ਵਿਲੋਈਐ ।
गुरमुखि अंम्रितु नाउ सबदु विलोईऐ ।
ਗੁਰਮੁਖਿ ਹਸਦਾ ਜਾਇ ਅੰਤ ਨ ਰੋਈਐ ।੧੭।
गुरमुखि हसदा जाइ अंत न रोईऐ ।१७।
ਗੁਰਮੁਖਿ ਪੰਡਿਤੁ ਹੋਇ ਜਗੁ ਪਰਬੋਧੀਐ ।
गुरमुखि पंडितु होइ जगु परबोधीऐ ।
ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ ।
गुरमुखि आपु गवाइ अंदरु सोधीऐ ।
ਗੁਰਮੁਖਿ ਸਤੁ ਸੰਤੋਖੁ ਨ ਕਾਮੁ ਕਰੋਧੀਐ ।
गुरमुखि सतु संतोखु न कामु करोधीऐ ।
ਗੁਰਮੁਖਿ ਹੈ ਨਿਰਵੈਰੁ ਨ ਵੈਰ ਵਿਰੋਧੀਐ ।
गुरमुखि है निरवैरु न वैर विरोधीऐ ।
ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ ।
चहु वरना उपदेसु सहजि समोधीऐ ।
ਧੰਨੁ ਜਣੇਦੀ ਮਾਉ ਜੋਧਾ ਜੋਧੀਐ ।੧੮।
धंनु जणेदी माउ जोधा जोधीऐ ।१८।
ਗੁਰਮੁਖਿ ਸਤਿਗੁਰ ਵਾਹੁ ਸਬਦਿ ਸਲਾਹੀਐ ।
गुरमुखि सतिगुर वाहु सबदि सलाहीऐ ।
ਗੁਰਮੁਖਿ ਸਿਫਤਿ ਸਲਾਹ ਸਚੀ ਪਤਿਸਾਹੀਐ ।
गुरमुखि सिफति सलाह सची पतिसाहीऐ ।
ਗੁਰਮੁਖਿ ਸਚੁ ਸਨਾਹੁ ਦਾਦਿ ਇਲਾਹੀਐ ।
गुरमुखि सचु सनाहु दादि इलाहीऐ ।
ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ ।
गुरमुखि गाडी राहु सचु निबाहीऐ ।
ਗੁਰਮੁਖਿ ਮਤਿ ਅਗਾਹੁ ਗਾਹਣਿ ਗਾਹੀਐ ।
गुरमुखि मति अगाहु गाहणि गाहीऐ ।
ਗੁਰਮੁਖਿ ਬੇਪਰਵਾਹੁ ਨ ਬੇਪਰਵਾਹੀਐ ।੧੯।
गुरमुखि बेपरवाहु न बेपरवाहीऐ ।१९।
ਗੁਰਮੁਖਿ ਪੂਰਾ ਤੋਲੁ ਨ ਤੋਲਣਿ ਤੋਲੀਐ ।
गुरमुखि पूरा तोलु न तोलणि तोलीऐ ।
ਗੁਰਮੁਖਿ ਪੂਰਾ ਬੋਲੁ ਨ ਬੋਲਣਿ ਬੋਲੀਐ ।
गुरमुखि पूरा बोलु न बोलणि बोलीऐ ।
ਗੁਰਮੁਖਿ ਮਤਿ ਅਡੋਲ ਨ ਡੋਲਣਿ ਡੋਲੀਐ ।
गुरमुखि मति अडोल न डोलणि डोलीऐ ।
ਗੁਰਮੁਖਿ ਪਿਰਮੁ ਅਮੋਲੁ ਨ ਮੋਲਣਿ ਮੋਲੀਐ ।
गुरमुखि पिरमु अमोलु न मोलणि मोलीऐ ।
ਗੁਰਮੁਖਿ ਪੰਥੁ ਨਿਰੋਲੁ ਨ ਰੋਲਣਿ ਰੋਲੀਐ ।
गुरमुखि पंथु निरोलु न रोलणि रोलीऐ ।
ਗੁਰਮੁਖਿ ਸਬਦੁ ਅਲੋਲੁ ਪੀ ਅੰਮ੍ਰਿਤ ਝੋਲੀਐ ।੨੦।
गुरमुखि सबदु अलोलु पी अंम्रित झोलीऐ ।२०।
ਗੁਰਮੁਖਿ ਸੁਖ ਫਲ ਪਾਇ ਸਭ ਫਲ ਪਾਇਆ ।
गुरमुखि सुख फल पाइ सभ फल पाइआ ।
ਰੰਗ ਸੁਰੰਗ ਚੜ੍ਹਾਇ ਸਭ ਰੰਗ ਲਾਇਆ ।
रंग सुरंग चढ़ाइ सभ रंग लाइआ ।
ਗੰਧ ਸੁਗੰਧਿ ਸਮਾਇ ਬੋਹਿ ਬੁਹਾਇਆ ।
गंध सुगंधि समाइ बोहि बुहाइआ ।
ਅੰਮ੍ਰਿਤ ਰਸ ਤ੍ਰਿਪਤਾਇ ਸਭ ਰਸ ਆਇਆ ।
अंम्रित रस त्रिपताइ सभ रस आइआ ।
ਸਬਦ ਸੁਰਤਿ ਲਿਵ ਲਾਇ ਅਨਹਦ ਵਾਇਆ ।
सबद सुरति लिव लाइ अनहद वाइआ ।
ਨਿਜ ਘਰਿ ਨਿਹਚਲ ਜਾਇ ਦਹ ਦਿਸ ਧਾਇਆ ।੨੧।੧੯। ਉਨੀ ।
निज घरि निहचल जाइ दह दिस धाइआ ।२१।१९। उनी ।