वारां भाई गुरदास जी

पृष्ठ - 5


ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥

ਵਾਰ ੫ ।
वार ५ ।

ਗੁਰਮੁਖਿ ਹੋਵੈ ਸਾਧਸੰਗੁ ਹੋਰਤੁ ਸੰਗਿ ਕੁਸੰਗਿ ਨ ਰਚੈ ।
गुरमुखि होवै साधसंगु होरतु संगि कुसंगि न रचै ।

ਗੁਰਮੁਖਿ ਪੰਥੁ ਸੁਹੇਲੜਾ ਬਾਰਹ ਪੰਥ ਨ ਖੇਚਲ ਖਚੈ ।
गुरमुखि पंथु सुहेलड़ा बारह पंथ न खेचल खचै ।

ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗੁ ਤੰਬੋਲ ਪਰਚੈ ।
गुरमुखि वरन अवरन होइ रंग सुरंगु तंबोल परचै ।

ਗੁਰਮੁਖਿ ਦਰਸਨੁ ਦੇਖਣਾ ਛਿਅ ਦਰਸਨ ਪਰਸਣ ਨ ਸਰਚੈ ।
गुरमुखि दरसनु देखणा छिअ दरसन परसण न सरचै ।

ਗੁਰਮੁਖਿ ਨਿਹਚਲ ਮਤਿ ਹੈ ਦੂਜੈ ਭਾਇ ਲੁਭਾਇ ਨ ਪਚੈ ।
गुरमुखि निहचल मति है दूजै भाइ लुभाइ न पचै ।

ਗੁਰਮੁਖਿ ਸਬਦੁ ਕਮਾਵਣਾ ਪੈਰੀ ਪੈ ਰਹਰਾਸਿ ਨ ਹਚੈ ।
गुरमुखि सबदु कमावणा पैरी पै रहरासि न हचै ।

ਗੁਰਮੁਖਿ ਭਾਇ ਭਗਤਿ ਚਹਮਚੈ ।੧।
गुरमुखि भाइ भगति चहमचै ।१।

ਗੁਰਮੁਖਿ ਇਕੁ ਅਰਾਧਣਾ ਇਕੁ ਮਨ ਹੋਇ ਨ ਹੋਇ ਦੁਚਿਤਾ ।
गुरमुखि इकु अराधणा इकु मन होइ न होइ दुचिता ।

ਗੁਰਮੁਖਿ ਆਪੁ ਗਵਾਇਆ ਜੀਵਨੁ ਮੁਕਤਿ ਨ ਤਾਮਸ ਪਿਤਾ ।
गुरमुखि आपु गवाइआ जीवनु मुकति न तामस पिता ।

ਗੁਰ ਉਪਦੇਸੁ ਅਵੇਸੁ ਕਰਿ ਸਣੁ ਦੂਤਾ ਵਿਖੜਾ ਗੜੁ ਜਿਤਾ ।
गुर उपदेसु अवेसु करि सणु दूता विखड़ा गड़ु जिता ।

ਪੈਰੀ ਪੈ ਪਾ ਖਾਕੁ ਹੋਇ ਪਾਹੁਨੜਾ ਜਗਿ ਹੋਇ ਅਥਿਤਾ ।
पैरी पै पा खाकु होइ पाहुनड़ा जगि होइ अथिता ।

ਗੁਰਮੁਖਿ ਸੇਵਾ ਗੁਰਸਿਖਾ ਗੁਰਸਿਖ ਮਾ ਪਿਉ ਭਾਈ ਮਿਤਾ ।
गुरमुखि सेवा गुरसिखा गुरसिख मा पिउ भाई मिता ।

ਦੁਰਮਤਿ ਦੁਬਿਧਾ ਦੂਰਿ ਕਰਿ ਗੁਰਮਤਿ ਸਬਦ ਸੁਰਤਿ ਮਨੁ ਸਿਤਾ ।
दुरमति दुबिधा दूरि करि गुरमति सबद सुरति मनु सिता ।

ਛਡਿ ਕੁਫਕੜੁ ਕੂੜੁ ਕੁਧਿਤਾ ।੨।
छडि कुफकड़ु कूड़ु कुधिता ।२।

ਅਪਣੇ ਅਪਣੇ ਵਰਨ ਵਿਚਿ ਚਾਰਿ ਵਰਨ ਕੁਲ ਧਰਮ ਧਰੰਦੇ ।
अपणे अपणे वरन विचि चारि वरन कुल धरम धरंदे ।

ਛਿਅ ਦਰਸਨ ਛਿਅ ਸਾਸਤ੍ਰਾ ਗੁਰ ਗੁਰਮਤਿ ਖਟੁ ਕਰਮ ਕਰੰਦੇ ।
छिअ दरसन छिअ सासत्रा गुर गुरमति खटु करम करंदे ।

ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜੁਹਾਰ ਜੁੜੰਦੇ ।
अपणे अपणे साहिबै चाकर जाइ जुहार जुड़ंदे ।

ਅਪਣੇ ਅਪਣੇ ਵਣਜ ਵਿਚਿ ਵਾਪਾਰੀ ਵਾਪਾਰ ਮਚੰਦੇ ।
अपणे अपणे वणज विचि वापारी वापार मचंदे ।

ਅਪਣੇ ਅਪਣੇ ਖੇਤ ਵਿਚਿ ਬੀਉ ਸਭੈ ਕਿਰਸਾਣਿ ਬੀਜੰਦੇ ।
अपणे अपणे खेत विचि बीउ सभै किरसाणि बीजंदे ।

ਕਾਰੀਗਰਿ ਕਾਰੀਗਰਾ ਕਾਰਿਖਾਨੇ ਵਿਚਿ ਜਾਇ ਮਿਲੰਦੇ ।
कारीगरि कारीगरा कारिखाने विचि जाइ मिलंदे ।

ਸਾਧਸੰਗਤਿ ਗੁਰਸਿਖ ਪੁਜੰਦੇ ।੩।
साधसंगति गुरसिख पुजंदे ।३।

ਅਮਲੀ ਰਚਨਿ ਅਮਲੀਆ ਸੋਫੀ ਸੋਫੀ ਮੇਲੁ ਕਰੰਦੇ ।
अमली रचनि अमलीआ सोफी सोफी मेलु करंदे ।

ਜੂਆਰੀ ਜੂਆਰੀਆ ਵੇਕਰਮੀ ਵੇਕਰਮ ਰਚੰਦੇ ।
जूआरी जूआरीआ वेकरमी वेकरम रचंदे ।

ਚੋਰਾ ਚੋਰਾ ਪਿਰਹੜੀ ਠਗ ਠਗ ਮਿਲਿ ਦੇਸ ਠਗੰਦੇ ।
चोरा चोरा पिरहड़ी ठग ठग मिलि देस ठगंदे ।

ਮਸਕਰਿਆ ਮਿਲਿ ਮਸਕਰੇ ਚੁਗਲਾ ਚੁਗਲ ਉਮਾਹਿ ਮਿਲੰਦੇ ।
मसकरिआ मिलि मसकरे चुगला चुगल उमाहि मिलंदे ।

ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ ।
मनतारू मनतारूआं तारू तारू तार तरंदे ।

ਦੁਖਿਆਰੇ ਦੁਖਿਆਰਿਆਂ ਮਿਲਿ ਮਿਲਿ ਅਪਣੇ ਦੁਖ ਰੁਵੰਦੇ ।
दुखिआरे दुखिआरिआं मिलि मिलि अपणे दुख रुवंदे ।

ਸਾਧਸੰਗਤਿ ਗੁਰਸਿਖੁ ਵਸੰਦੇ ।੪।
साधसंगति गुरसिखु वसंदे ।४।

ਕੋਈ ਪੰਡਿਤੁ ਜੋਤਿਕੀ ਕੋ ਪਾਧਾ ਕੋ ਵੈਦੁ ਸਦਾਏ ।
कोई पंडितु जोतिकी को पाधा को वैदु सदाए ।

ਕੋਈ ਰਾਜਾ ਰਾਉ ਕੋ ਕੋ ਮਹਤਾ ਚਉਧਰੀ ਅਖਾਏ ।
कोई राजा राउ को को महता चउधरी अखाए ।

ਕੋਈ ਬਜਾਜੁ ਸਰਾਫੁ ਕੋ ਕੋ ਜਉਹਰੀ ਜੜਾਉ ਜੜਾਏ ।
कोई बजाजु सराफु को को जउहरी जड़ाउ जड़ाए ।

ਪਾਸਾਰੀ ਪਰਚੂਨੀਆ ਕੋਈ ਦਲਾਲੀ ਕਿਰਸਿ ਕਮਾਏ ।
पासारी परचूनीआ कोई दलाली किरसि कमाए ।

ਜਾਤਿ ਸਨਾਤ ਸਹੰਸ ਲਖ ਕਿਰਤਿ ਵਿਰਤਿ ਕਰਿ ਨਾਉ ਗਣਾਏ ।
जाति सनात सहंस लख किरति विरति करि नाउ गणाए ।

ਸਾਧਸੰਗਤਿ ਗੁਰਸਿਖਿ ਮਿਲਿ ਆਸਾ ਵਿਚਿ ਨਿਰਾਸੁ ਵਲਾਏ ।
साधसंगति गुरसिखि मिलि आसा विचि निरासु वलाए ।

ਸਬਦੁ ਸੁਰਤਿ ਲਿਵ ਅਲਖੁ ਲਖਾਏ ।੫।
सबदु सुरति लिव अलखु लखाए ।५।

ਜਤੀ ਸਤੀ ਚਿਰੁ ਜੀਵਣੇ ਸਾਧਿਕ ਸਿਧ ਨਾਥ ਗੁਰ ਚੇਲੇ ।
जती सती चिरु जीवणे साधिक सिध नाथ गुर चेले ।

ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲ ਬਹੁ ਮੇਲੇ ।
देवी देव रिखीसुरा भैरउ खेत्रपाल बहु मेले ।

ਗਣ ਗੰਧਰਬ ਅਪਛਰਾ ਕਿੰਨਰ ਜਛ ਚਲਿਤ ਬਹੁ ਖੇਲੇ ।
गण गंधरब अपछरा किंनर जछ चलित बहु खेले ।

ਰਾਖਸ ਦਾਨੋਂ ਦੈਤ ਲਖ ਅੰਦਰਿ ਦੂਜਾ ਭਾਉ ਦੁਹੇਲੇ ।
राखस दानों दैत लख अंदरि दूजा भाउ दुहेले ।

ਹਉਮੈ ਅੰਦਰਿ ਸਭ ਕੋ ਗੁਰਮੁਖਿ ਸਾਧਸੰਗਤਿ ਰਸ ਕੇਲੇ ।
हउमै अंदरि सभ को गुरमुखि साधसंगति रस केले ।

ਇਕ ਮਨ ਇਕੁ ਅਰਾਧਣਾ ਗੁਰਮਤਿ ਆਪੁ ਗਵਾਇ ਸੁਹੇਲੇ ।
इक मन इकु अराधणा गुरमति आपु गवाइ सुहेले ।

ਚਲਣੁ ਜਾਣਿ ਪਏ ਸਿਰਿ ਤੇਲੇ ।੬।
चलणु जाणि पए सिरि तेले ।६।

ਜਤ ਸਤ ਸੰਜਮ ਹੋਮ ਜਗ ਜਪੁ ਤਪੁ ਦਾਨ ਪੁੰਨ ਬਹੁਤੇਰੇ ।
जत सत संजम होम जग जपु तपु दान पुंन बहुतेरे ।

ਰਿਧਿ ਸਿਧਿ ਨਿਧਿ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ ।
रिधि सिधि निधि पाखंड बहु तंत्र मंत्र नाटक अगलेरे ।

ਵੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ ।
वीराराधण जोगणी मढ़ी मसाण विडाण घनेरे ।

ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਭੁਇਅੰਗਮ ਘੇਰੇ ।
पूरक कुंभक रेचका निवली करम भुइअंगम घेरे ।

ਸਿਧਾਸਣ ਪਰਚੇ ਘਣੇ ਹਠ ਨਿਗ੍ਰਹ ਕਉਤਕ ਲਖ ਹੇਰੇ ।
सिधासण परचे घणे हठ निग्रह कउतक लख हेरे ।

ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਆਨ੍ਹੇਰੇ ।
पारस मणी रसाइणा करामात कालख आन्हेरे ।

ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤਿ ਲਵੇਰੇ ।
पूजा वरत उपारणे वर सराप सिव सकति लवेरे ।

ਸਾਧਸੰਗਤਿ ਗੁਰ ਸਬਦ ਵਿਣੁ ਥਾਉ ਨ ਪਾਇਨਿ ਭਲੇ ਭਲੇਰੇ ।
साधसंगति गुर सबद विणु थाउ न पाइनि भले भलेरे ।

ਕੂੜ ਇਕ ਗੰਢੀ ਸਉ ਫੇਰੇ ।੭।
कूड़ इक गंढी सउ फेरे ।७।

ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ ।
सउण सगुन वीचारणे नउ ग्रिह बारह रासि वीचारा ।

ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ ।
कामण टूणे अउसीआ कणसोई पासार पसारा ।

ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ ।
गदहु कुते बिलीआ इल मलाली गिदड़ छारा ।

ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ ।
नारि पुरखु पाणी अगनि छिक पद हिडकी वरतारा ।

ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ ।
थिति वार भद्रा भरम दिसासूल सहसा सैसारा ।

ਵਲਛਲ ਕਰਿ ਵਿਸਵਾਸ ਲਖ ਬਹੁ ਚੁਖੀ ਕਿਉ ਰਵੈ ਭਤਾਰਾ ।
वलछल करि विसवास लख बहु चुखी किउ रवै भतारा ।

ਗੁਰਮੁਖਿ ਸੁਖ ਫਲੁ ਪਾਰ ਉਤਾਰਾ ।੮।
गुरमुखि सुख फलु पार उतारा ।८।

ਨਦੀਆ ਨਾਲੇ ਵਾਹੜੇ ਗੰਗਿ ਸੰਗਿ ਗੰਗੋਦਕ ਹੋਈ ।
नदीआ नाले वाहड़े गंगि संगि गंगोदक होई ।

ਅਸਟ ਧਾਤੁ ਇਕ ਧਾਤੁ ਹੋਇ ਪਾਰਸ ਪਰਸੈ ਕੰਚਨੁ ਸੋਈ ।
असट धातु इक धातु होइ पारस परसै कंचनु सोई ।

ਚੰਦਨ ਵਾਸੁ ਵਣਾਸਪਤਿ ਅਫਲ ਸਫਲ ਕਰ ਚੰਦਨੁ ਗੋਈ ।
चंदन वासु वणासपति अफल सफल कर चंदनु गोई ।

ਛਿਅ ਰੁਤਿ ਬਾਰਹ ਮਾਹ ਕਰਿ ਸੁਝੈ ਸੁਝ ਨ ਦੂਜਾ ਕੋਈ ।
छिअ रुति बारह माह करि सुझै सुझ न दूजा कोई ।

ਚਾਰਿ ਵਰਨਿ ਛਿਅ ਦਰਸਨਾ ਬਾਰਹ ਵਾਟ ਭਵੈ ਸਭੁ ਲੋਈ ।
चारि वरनि छिअ दरसना बारह वाट भवै सभु लोई ।

ਗੁਰਮੁਖਿ ਦਰਸਨੁ ਸਾਧਸੰਗੁ ਗੁਰਮੁਖਿ ਮਾਰਗਿ ਦੁਬਿਧਾ ਖੋਈ ।
गुरमुखि दरसनु साधसंगु गुरमुखि मारगि दुबिधा खोई ।

ਇਕ ਮਨਿ ਇਕੁ ਅਰਾਧਨਿ ਓਈ ।੯।
इक मनि इकु अराधनि ओई ।९।

ਨਾਨਕ ਦਾਦਕ ਸਾਹੁਰੈ ਵਿਰਤੀਸੁਰ ਲਗਾਇਤ ਹੋਏ ।
नानक दादक साहुरै विरतीसुर लगाइत होए ।

ਜੰਮਣਿ ਭਦਣਿ ਮੰਗਣੈ ਮਰਣੈ ਪਰਣੇ ਕਰਦੇ ਢੋਏ ।
जंमणि भदणि मंगणै मरणै परणे करदे ढोए ।

ਰੀਤੀ ਰੂੜੀ ਕੁਲ ਧਰਮ ਚਜੁ ਅਚਾਰ ਵੀਚਾਰ ਵਿਖੋਏ ।
रीती रूड़ी कुल धरम चजु अचार वीचार विखोए ।

ਕਰਿ ਕਰਤੂਤਿ ਕੁਸੂਤ ਵਿਚਿ ਪਾਇ ਦੁਲੀਚੇ ਗੈਣ ਚੰਦੋਏ ।
करि करतूति कुसूत विचि पाइ दुलीचे गैण चंदोए ।

ਜੋਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭੜੀ ਟੋਏ ।
जोध जठेरे मंनीअनि सतीआं सउत टोभड़ी टोए ।

ਸਾਧਸੰਗਤਿ ਗੁਰ ਸਬਦ ਵਿਣੁ ਮਰਿ ਮਰਿ ਜੰਮਨਿ ਦਈ ਵਿਗੋਏ ।
साधसंगति गुर सबद विणु मरि मरि जंमनि दई विगोए ।

ਗੁਰਮੁਖਿ ਹੀਰੇ ਹਾਰਿ ਪਰੋਏ ।੧੦।
गुरमुखि हीरे हारि परोए ।१०।

ਲਸਕਰ ਅੰਦਰਿ ਲਾਡੁਲੇ ਪਾਤਿਸਾਹਾ ਜਾਏ ਸਾਹਜਾਦੇ ।
लसकर अंदरि लाडुले पातिसाहा जाए साहजादे ।

ਪਾਤਿਸਾਹ ਅਗੈ ਚੜਨਿ ਪਿਛੈ ਸਭ ਉਮਰਾਉ ਪਿਆਦੇ ।
पातिसाह अगै चड़नि पिछै सभ उमराउ पिआदे ।

ਬਣਿ ਬਣਿ ਆਵਣਿ ਤਾਇਫੇ ਓਇ ਸਹਜਾਦੇ ਸਾਦ ਮੁਰਾਦੇ ।
बणि बणि आवणि ताइफे ओइ सहजादे साद मुरादे ।

ਖਿਜਮਤਿਗਾਰ ਵਡੀਰੀਅਨਿ ਦਰਗਹ ਹੋਨਿ ਖੁਆਰ ਕੁਵਾਦੇ ।
खिजमतिगार वडीरीअनि दरगह होनि खुआर कुवादे ।

ਅੱਗੈ ਢੋਈ ਸੇ ਲਹਨਿ ਸੇਵਾ ਅੰਦਰਿ ਕਾਰ ਕੁਸਾਦੇ ।
अगै ढोई से लहनि सेवा अंदरि कार कुसादे ।

ਪਾਤਿਸਾਹਾਂ ਪਤਿਸਾਹੁ ਸੋ ਗੁਰਮੁਖਿ ਵਰਤੈ ਗੁਰ ਪਰਸਾਦੇ ।
पातिसाहां पतिसाहु सो गुरमुखि वरतै गुर परसादे ।

ਸਾਹ ਸੁਹੇਲੇ ਆਦਿ ਜੁਗਾਦੇ ।੧੧।
साह सुहेले आदि जुगादे ।११।

ਤਾਰੇ ਲਖ ਅਨ੍ਹੇਰ ਵਿਚਿ ਚੜ੍ਹਿਐ ਸੁਝਿ ਨ ਸੁਝੈ ਕੋਈ ।
तारे लख अन्हेर विचि चढ़िऐ सुझि न सुझै कोई ।

ਸੀਹਿ ਬੁਕੇ ਮਿਰਗਾਵਲੀ ਭੰਨੀ ਜਾਇ ਨ ਆਇ ਖੜੋਈ ।
सीहि बुके मिरगावली भंनी जाइ न आइ खड़ोई ।

ਬਿਸੀਅਰ ਗਰੜੈ ਡਿਠਿਆ ਖੁਡੀ ਵੜਿਦੇ ਲਖ ਪਲੋਈ ।
बिसीअर गरड़ै डिठिआ खुडी वड़िदे लख पलोई ।

ਪੰਖੇਰੂ ਸਾਹਬਾਜ ਦੇਖਿ ਢੁਕਿ ਨ ਹੰਘਨਿ ਮਿਲੈ ਨ ਢੋਈ ।
पंखेरू साहबाज देखि ढुकि न हंघनि मिलै न ढोई ।

ਚਾਰ ਵੀਚਾਰ ਸੰਸਾਰ ਵਿਚਿ ਸਾਧਸੰਗਤਿ ਮਿਲਿ ਦੁਰਮਤਿ ਖੋਈ ।
चार वीचार संसार विचि साधसंगति मिलि दुरमति खोई ।

ਸਤਿਗੁਰ ਸਚਾ ਪਾਤਿਸਾਹੁ ਦੁਬਿਧਾ ਮਾਰਿ ਮਵਾਸਾ ਗੋਈ ।
सतिगुर सचा पातिसाहु दुबिधा मारि मवासा गोई ।

ਗੁਰਮੁਖਿ ਜਾਤਾ ਜਾਣੁ ਜਣੋਈ ।੧੨।
गुरमुखि जाता जाणु जणोई ।१२।

ਸਤਿਗੁਰ ਸਚਾ ਪਾਤਿਸਾਹੁ ਗੁਰਮੁਖਿ ਗਾਡੀ ਰਾਹੁ ਚਲਾਇਆ ।
सतिगुर सचा पातिसाहु गुरमुखि गाडी राहु चलाइआ ।

ਪੰਜਿ ਦੂਤਿ ਕਰਿ ਭੂਤ ਵਸਿ ਦੁਰਮਤਿ ਦੂਜਾ ਭਾਉ ਮਿਟਾਇਆ ।
पंजि दूति करि भूत वसि दुरमति दूजा भाउ मिटाइआ ।

ਸਬਦ ਸੁਰਤਿ ਲਿਵਿ ਚਲਣਾ ਜਮੁ ਜਾਗਾਤੀ ਨੇੜਿ ਨ ਆਇਆ ।
सबद सुरति लिवि चलणा जमु जागाती नेड़ि न आइआ ।

ਬੇਮੁਖਿ ਬਾਰਹ ਵਾਟ ਕਰਿ ਸਾਧਸੰਗਤਿ ਸਚੁ ਖੰਡੁ ਵਸਾਇਆ ।
बेमुखि बारह वाट करि साधसंगति सचु खंडु वसाइआ ।

ਭਾਉ ਭਗਤਿ ਭਉ ਮੰਤ੍ਰੁ ਦੇ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ ।
भाउ भगति भउ मंत्रु दे नामु दानु इसनानु द्रिड़ाइआ ।

ਜਿਉ ਜਲ ਅੰਦਰਿ ਕਮਲ ਹੈ ਮਾਇਆ ਵਿਚਿ ਉਦਾਸੁ ਰਹਾਇਆ ।
जिउ जल अंदरि कमल है माइआ विचि उदासु रहाइआ ।

ਆਪੁ ਗਵਾਇ ਨ ਆਪੁ ਗਣਾਇਆ ।੧੩।
आपु गवाइ न आपु गणाइआ ।१३।

ਰਾਜਾ ਪਰਜਾ ਹੋਇ ਕੈ ਚਾਕਰ ਕੂਕਰ ਦੇਸਿ ਦੁਹਾਈ ।
राजा परजा होइ कै चाकर कूकर देसि दुहाई ।

ਜੰਮਦਿਆ ਰੁਣਿਝੁੰਝਣਾ ਨਾਨਕ ਦਾਦਕ ਹੋਇ ਵਧਾਈ ।
जंमदिआ रुणिझुंझणा नानक दादक होइ वधाई ।

ਵੀਵਾਹਾ ਨੋ ਸਿਠਣੀਆ ਦੁਹੀ ਵਲੀ ਦੁਇ ਤੂਰ ਵਜਾਈ ।
वीवाहा नो सिठणीआ दुही वली दुइ तूर वजाई ।

ਰੋਵਣੁ ਪਿਟਣੁ ਮੁਇਆ ਨੋ ਵੈਣੁ ਅਲਾਹਣਿ ਧੁਮ ਧੁਮਾਈ ।
रोवणु पिटणु मुइआ नो वैणु अलाहणि धुम धुमाई ।

ਸਾਧਸੰਗਤਿ ਸਚੁ ਸੋਹਿਲਾ ਗੁਰਮੁਖਿ ਸਾਧਸੰਗਤਿ ਲਿਵ ਲਾਈ ।
साधसंगति सचु सोहिला गुरमुखि साधसंगति लिव लाई ।

ਬੇਦ ਕਤੇਬਹੁ ਬਾਹਰਾ ਜੰਮਣਿ ਮਰਣਿ ਅਲਿਪਤੁ ਰਹਾਈ ।
बेद कतेबहु बाहरा जंमणि मरणि अलिपतु रहाई ।

ਆਸਾ ਵਿਚਿ ਨਿਰਾਸੁ ਵਲਾਈ ।੧੪।
आसा विचि निरासु वलाई ।१४।

ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ ।
गुरमुखि पंथु सुहेलड़ा मनमुख बारह वाट फिरंदे ।

ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ ।
गुरमुखि पारि लंघाइदा मनमुख भवजल विचि डुबंदे ।

ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮਿ ਮਰੰਦੇ ।
गुरमुखि जीवन मुकति करि मनमुख फिरि फिरि जनमि मरंदे ।

ਗੁਰਮੁਖਿ ਸੁਖ ਫਲੁ ਪਾਇਦੇ ਮਨਮੁਖਿ ਦੁਖ ਫਲੁ ਦੁਖ ਲਹੰਦੇ ।
गुरमुखि सुख फलु पाइदे मनमुखि दुख फलु दुख लहंदे ।

ਗੁਰਮੁਖਿ ਦਰਗਹ ਸੁਰਖ ਰੂ ਮਨਮੁਖਿ ਜਮ ਪੁਰਿ ਡੰਡੁ ਸਹੰਦੇ ।
गुरमुखि दरगह सुरख रू मनमुखि जम पुरि डंडु सहंदे ।

ਗੁਰਮੁਖਿ ਆਪੁ ਗਵਾਇਆ ਮਨਮੁਖਿ ਹਉਮੈ ਅਗਨਿ ਜਲੰਦੇ ।
गुरमुखि आपु गवाइआ मनमुखि हउमै अगनि जलंदे ।

ਬੰਦੀ ਅੰਦਰਿ ਵਿਰਲੇ ਬੰਦੇ ।੧੫।
बंदी अंदरि विरले बंदे ।१५।

ਪੇਵਕੜੈ ਘਰਿ ਲਾਡੁਲੀ ਮਾਊ ਪੀਊ ਖਰੀ ਪਿਆਰੀ ।
पेवकड़ै घरि लाडुली माऊ पीऊ खरी पिआरी ।

ਵਿਚਿ ਭਿਰਾਵਾਂ ਭੈਨੜੀ ਨਾਨਕ ਦਾਦਕ ਸਪਰਵਾਰੀ ।
विचि भिरावां भैनड़ी नानक दादक सपरवारी ।

ਲਖਾਂ ਖਰਚ ਵਿਆਹੀਐ ਗਹਣੇ ਦਾਜੁ ਸਾਜੁ ਅਤਿ ਭਾਰੀ ।
लखां खरच विआहीऐ गहणे दाजु साजु अति भारी ।

ਸਾਹੁਰੜੈ ਘਰਿ ਮੰਨੀਐ ਸਣਖਤੀ ਪਰਵਾਰ ਸਧਾਰੀ ।
साहुरड़ै घरि मंनीऐ सणखती परवार सधारी ।

ਸੁਖ ਮਾਣੈ ਪਿਰੁ ਸੇਜੜੀ ਛਤੀਹ ਭੋਜਨ ਸਦਾ ਸੀਗਾਰੀ ।
सुख माणै पिरु सेजड़ी छतीह भोजन सदा सीगारी ।

ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ ।
लोक वेद गुणु गिआन विचि अरध सरीरी मोख दुआरी ।

ਗੁਰਮੁਖਿ ਸੁਖ ਫਲ ਨਿਹਚਉ ਨਾਰੀ ।੧੬।
गुरमुखि सुख फल निहचउ नारी ।१६।

ਜਿਉ ਬਹੁ ਮਿਤੀ ਵੇਸੁਆ ਸਭਿ ਕੁਲਖਣ ਪਾਪ ਕਮਾਵੈ ।
जिउ बहु मिती वेसुआ सभि कुलखण पाप कमावै ।

ਲੋਕਹੁ ਦੇਸਹੁ ਬਾਹਰੀ ਤਿਹੁ ਪਖਾਂ ਨੋ ਅਉਲੰਗੁ ਲਾਵੈ ।
लोकहु देसहु बाहरी तिहु पखां नो अउलंगु लावै ।

ਡੁਬੀ ਡੋਬੈ ਹੋਰਨਾ ਮਹੁਰਾ ਮਿਠਾ ਹੋਇ ਪਚਾਵੈ ।
डुबी डोबै होरना महुरा मिठा होइ पचावै ।

ਘੰਡਾ ਹੇੜਾ ਮਿਰਗ ਜਿਉ ਦੀਪਕ ਹੋਇ ਪਤੰਗ ਜਲਾਵੈ ।
घंडा हेड़ा मिरग जिउ दीपक होइ पतंग जलावै ।

ਦੁਹੀ ਸਰਾਈ ਜਰਦ ਰੂ ਪਥਰ ਬੇੜੀ ਪੂਰ ਡੁਬਾਵੈ ।
दुही सराई जरद रू पथर बेड़ी पूर डुबावै ।

ਮਨਮੁਖ ਮਨੁ ਅਠ ਖੰਡ ਹੋਇ ਦੁਸਟਾ ਸੰਗਤਿ ਭਰਮਿ ਭੁਲਾਵੈ ।
मनमुख मनु अठ खंड होइ दुसटा संगति भरमि भुलावै ।

ਵੇਸੁਆ ਪੁਤੁ ਨਿਨਾਉ ਸਦਾਵੈ ।੧੭।
वेसुआ पुतु निनाउ सदावै ।१७।

ਸੁਧਿ ਨ ਹੋਵੈ ਬਾਲ ਬੁਧਿ ਬਾਲਕ ਲੀਲਾ ਵਿਚਿ ਵਿਹਾਵੈ ।
सुधि न होवै बाल बुधि बालक लीला विचि विहावै ।

ਭਰ ਜੋਬਨਿ ਭਰਮਾਈਐ ਪਰ ਤਨ ਧਨ ਪਰ ਨਿੰਦ ਲੁਭਾਵੈ ।
भर जोबनि भरमाईऐ पर तन धन पर निंद लुभावै ।

ਬਿਰਧਿ ਹੋਆ ਜੰਜਾਲ ਵਿਚਿ ਮਹਾ ਜਾਲੁ ਪਰਵਾਰੁ ਫਹਾਵੈ ।
बिरधि होआ जंजाल विचि महा जालु परवारु फहावै ।

ਬਲ ਹੀਣਾ ਮਤਿ ਹੀਣੁ ਹੋਇ ਨਾਉ ਬਹਤਰਿਆ ਬਰੜਾਵੈ ।
बल हीणा मति हीणु होइ नाउ बहतरिआ बरड़ावै ।

ਅੰਨ੍ਹਾ ਬੋਲਾ ਪਿੰਗਲਾ ਤਨੁ ਥਕਾ ਮਨੁ ਦਹ ਦਿਸੁ ਧਾਵੈ ।
अंन्हा बोला पिंगला तनु थका मनु दह दिसु धावै ।

ਸਾਧਸੰਗਤਿ ਗੁਰ ਸਬਦ ਵਿਣੁ ਲਖ ਚਉਰਾਸੀਹ ਜੂਨਿ ਭਵਾਵੈ ।
साधसंगति गुर सबद विणु लख चउरासीह जूनि भवावै ।

ਅਉਸਰੁ ਚੁਕਾ ਹਥਿ ਨ ਆਵੈ ।੧੮।
अउसरु चुका हथि न आवै ।१८।

ਹੰਸੁ ਨ ਛੱਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ ।
हंसु न छडै मानसर बगुला बहु छपड़ फिरि आवै ।

ਕੋਇਲ ਬੋਲੈ ਅੰਬ ਵਣਿ ਵਣਿ ਵਣਿ ਕਾਉ ਕੁਥਾਉ ਸੁਖਾਵੈ ।
कोइल बोलै अंब वणि वणि वणि काउ कुथाउ सुखावै ।

ਵਗ ਨ ਹੋਵਨਿ ਕੁਤੀਆਂ ਗਾਈਂ ਗੋਰਸੁ ਵੰਸੁ ਵਧਾਵੈ ।
वग न होवनि कुतीआं गाईं गोरसु वंसु वधावै ।

ਸਫਲ ਬਿਰਖ ਨਿਹਚਲ ਮਤੀ ਨਿਹਫਲ ਮਾਣਸ ਦਹ ਦਿਸਿ ਧਾਵੈ ।
सफल बिरख निहचल मती निहफल माणस दह दिसि धावै ।

ਅਗਿ ਤਤੀ ਜਲੁ ਸੀਅਲਾ ਸਿਰੁ ਉਚਾ ਨੀਵਾਂ ਦਿਖਲਾਵੈ ।
अगि तती जलु सीअला सिरु उचा नीवां दिखलावै ।

ਗੁਰਮੁਖਿ ਆਪੁ ਗਵਾਇਆ ਮਨਮੁਖੁ ਮੂਰਖਿ ਆਪੁ ਗਣਾਵੈ ।
गुरमुखि आपु गवाइआ मनमुखु मूरखि आपु गणावै ।

ਦੂਜਾ ਭਾਉ ਕੁਦਾਉ ਹਰਾਵੈ ।੧੯।
दूजा भाउ कुदाउ हरावै ।१९।

ਗਜ ਮ੍ਰਿਗ ਮੀਨ ਪਤੰਗ ਅਲਿ ਇਕਤੁ ਇਕਤੁ ਰੋਗਿ ਪਚੰਦੇ ।
गज म्रिग मीन पतंग अलि इकतु इकतु रोगि पचंदे ।

ਮਾਣਸ ਦੇਹੀ ਪੰਜਿ ਰੋਗ ਪੰਜੇ ਦੂਤ ਕੁਸੂਤ ਕਰੰਦੇ ।
माणस देही पंजि रोग पंजे दूत कुसूत करंदे ।

ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ ।
आसा मनसा डाइणी हरख सोग बहु रोग वधंदे ।

ਮਨਮੁਖ ਦੂਜੈ ਭਾਇ ਲਗਿ ਭੰਭਲਭੂਸੇ ਖਾਇ ਭਵੰਦੇ ।
मनमुख दूजै भाइ लगि भंभलभूसे खाइ भवंदे ।

ਸਤਿਗੁਰ ਸਚਾ ਪਾਤਸਾਹ ਗੁਰਮੁਖਿ ਗਾਡੀ ਰਾਹੁ ਚਲੰਦੇ ।
सतिगुर सचा पातसाह गुरमुखि गाडी राहु चलंदे ।

ਸਾਧਸੰਗਤਿ ਮਿਲਿ ਚਲਣਾ ਭਜਿ ਗਏ ਠਗ ਚੋਰ ਡਰੰਦੇ ।
साधसंगति मिलि चलणा भजि गए ठग चोर डरंदे ।

ਲੈ ਲਾਹਾ ਨਿਜਿ ਘਰਿ ਨਿਬਹੰਦੇ ।੨੦।
लै लाहा निजि घरि निबहंदे ।२०।

ਬੇੜੀ ਚਾੜਿ ਲੰਘਾਇਦਾ ਬਾਹਲੇ ਪੂਰ ਮਾਣਸ ਮੋਹਾਣਾ ।
बेड़ी चाड़ि लंघाइदा बाहले पूर माणस मोहाणा ।

ਆਗੂ ਇਕੁ ਨਿਬਾਹਿਦਾ ਲਸਕਰ ਸੰਗ ਸਾਹ ਸੁਲਤਾਣਾ ।
आगू इकु निबाहिदा लसकर संग साह सुलताणा ।

ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨਿ ਪਰਧਾਣਾ ।
फिरै महलै पाहरू होइ निचिंद सवनि परधाणा ।

ਲਾੜਾ ਇਕੁ ਵੀਵਾਹੀਐ ਬਾਹਲੇ ਜਾਞੀਂ ਕਰਿ ਮਿਹਮਾਣਾ ।
लाड़ा इकु वीवाहीऐ बाहले जाञीं करि मिहमाणा ।

ਪਾਤਿਸਾਹੁ ਇਕੁ ਮੁਲਕ ਵਿਚਿ ਹੋਰੁ ਪ੍ਰਜਾ ਹਿੰਦੂ ਮੁਸਲਮਾਣਾ ।
पातिसाहु इकु मुलक विचि होरु प्रजा हिंदू मुसलमाणा ।

ਸਤਿਗੁਰੁ ਸਚਾ ਪਾਤਿਸਾਹੁ ਸਾਧਸੰਗਤਿ ਗੁਰੁ ਸਬਦੁ ਨੀਸਾਣਾ ।
सतिगुरु सचा पातिसाहु साधसंगति गुरु सबदु नीसाणा ।

ਸਤਿਗੁਰ ਪਰਣੈ ਤਿਨ ਕੁਰਬਾਣਾ ।੨੧।੫।
सतिगुर परणै तिन कुरबाणा ।२१।५।


सूचकांक (1 - 41)
वार १ पृष्ठ: 1 - 1
वार २ पृष्ठ: 2 - 2
वार ३ पृष्ठ: 3 - 3
वार ४ पृष्ठ: 4 - 4
वार ५ पृष्ठ: 5 - 5
वार ६ पृष्ठ: 6 - 6
वार ७ पृष्ठ: 7 - 7
वार ८ पृष्ठ: 8 - 8
वार ९ पृष्ठ: 9 - 9
वार १० पृष्ठ: 10 - 10
वार ११ पृष्ठ: 11 - 11
वार १२ पृष्ठ: 12 - 12
वार १३ पृष्ठ: 13 - 13
वार १४ पृष्ठ: 14 - 14
वार १५ पृष्ठ: 15 - 15
वार १६ पृष्ठ: 16 - 16
वार १७ पृष्ठ: 17 - 17
वार १८ पृष्ठ: 18 - 18
वार १९ पृष्ठ: 19 - 19
वार २० पृष्ठ: 20 - 20
वार २१ पृष्ठ: 21 - 21
वार २२ पृष्ठ: 22 - 22
वार २३ पृष्ठ: 23 - 23
वार २४ पृष्ठ: 24 - 24
वार २५ पृष्ठ: 25 - 25
वार २६ पृष्ठ: 26 - 26
वार २७ पृष्ठ: 27 - 27
वार २८ पृष्ठ: 28 - 28
वार २९ पृष्ठ: 29 - 29
वार ३० पृष्ठ: 30 - 30
वार ३१ पृष्ठ: 31 - 31
वार ३२ पृष्ठ: 32 - 32
वार ३३ पृष्ठ: 33 - 33
वार ३४ पृष्ठ: 34 - 34
वार ३५ पृष्ठ: 35 - 35
वार ३६ पृष्ठ: 36 - 36
वार ३७ पृष्ठ: 37 - 37
वार ३८ पृष्ठ: 38 - 38
वार ३९ पृष्ठ: 39 - 39
वार ४० पृष्ठ: 40 - 40
वार ४१ पृष्ठ: 41 - 41
Flag Counter