वारां भाई गुरदास जी

पृष्ठ - 24


ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥

ਪਉੜੀ ੧
पउड़ी १

ਨਾਰਾਇਣ ਨਿਜ ਰੂਪੁ ਧਰਿ ਨਾਥਾ ਨਾਥ ਸਨਾਥ ਕਰਾਇਆ ।
नाराइण निज रूपु धरि नाथा नाथ सनाथ कराइआ ।

ਨਰਪਤਿ ਨਰਹ ਨਰਿੰਦੁ ਹੈ ਨਿਰੰਕਾਰਿ ਆਕਾਰੁ ਬਣਾਇਆ ।
नरपति नरह नरिंदु है निरंकारि आकारु बणाइआ ।

ਕਰਤਾ ਪੁਰਖੁ ਵਖਾਣੀਐ ਕਾਰਣੁ ਕਰਣੁ ਬਿਰਦੁ ਬਿਰਦਾਇਆ ।
करता पुरखु वखाणीऐ कारणु करणु बिरदु बिरदाइआ ।

ਦੇਵੀ ਦੇਵ ਦੇਵਾਧਿ ਦੇਵ ਅਲਖ ਅਭੇਵ ਨ ਅਲਖੁ ਲਖਾਇਆ ।
देवी देव देवाधि देव अलख अभेव न अलखु लखाइआ ।

ਸਤਿ ਰੂਪੁ ਸਤਿ ਨਾਮੁ ਕਰਿ ਸਤਿਗੁਰ ਨਾਨਕ ਦੇਉ ਜਪਾਇਆ ।
सति रूपु सति नामु करि सतिगुर नानक देउ जपाइआ ।

ਧਰਮਸਾਲ ਕਰਤਾਰਪੁਰੁ ਸਾਧਸੰਗਤਿ ਸਚ ਖੰਡੁ ਵਸਾਇਆ ।
धरमसाल करतारपुरु साधसंगति सच खंडु वसाइआ ।

ਵਾਹਿਗੁਰੂ ਗੁਰ ਸਬਦੁ ਸੁਣਾਇਆ ।੧।
वाहिगुरू गुर सबदु सुणाइआ ।१।

ਪਉੜੀ ੨
पउड़ी २

ਨਿਹਚਲ ਨੀਉ ਧਰਾਈਓਨੁ ਸਾਧਸੰਗਤਿ ਸਚ ਖੰਡ ਸਮੇਉ ।
निहचल नीउ धराईओनु साधसंगति सच खंड समेउ ।

ਗੁਰਮੁਖਿ ਪੰਥੁ ਚਲਾਇਓਨੁ ਸੁਖ ਸਾਗਰੁ ਬੇਅੰਤੁ ਅਮੇਉ ।
गुरमुखि पंथु चलाइओनु सुख सागरु बेअंतु अमेउ ।

ਸਚਿ ਸਬਦਿ ਆਰਾਧੀਐ ਅਗਮ ਅਗੋਚਰੁ ਅਲਖ ਅਭੇਉ ।
सचि सबदि आराधीऐ अगम अगोचरु अलख अभेउ ।

ਚਹੁ ਵਰਨਾਂ ਉਪਦੇਸਦਾ ਛਿਅ ਦਰਸਨ ਸਭਿ ਸੇਵਕ ਸੇਉ ।
चहु वरनां उपदेसदा छिअ दरसन सभि सेवक सेउ ।

ਮਿਠਾ ਬੋਲਣੁ ਨਿਵ ਚਲਣੁ ਗੁਰਮੁਖਿ ਭਾਉ ਭਗਤਿ ਅਰਥੇਉ ।
मिठा बोलणु निव चलणु गुरमुखि भाउ भगति अरथेउ ।

ਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ ।
आदि पुरखु आदेसु है अबिनासी अति अछल अछेउ ।

ਜਗਤੁ ਗੁਰੂ ਗੁਰੁ ਨਾਨਕ ਦੇਉ ।੨।
जगतु गुरू गुरु नानक देउ ।२।

ਪਉੜੀ ੩
पउड़ी ३

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ ।
सतिगुर सचा पातिसाहु बेपरवाहु अथाहु सहाबा ।

ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ ।
नाउ गरीब निवाजु है बेमुहताज न मोहु मुहाबा ।

ਬੇਸੁਮਾਰ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ ।
बेसुमार निरंकारु है अलख अपारु सलाह सिञाबा ।

ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ ।
काइमु दाइमु साहिबी हाजरु नाजरु वेद किताबा ।

ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ ।
अगमु अडोलु अतोलु है तोलणहारु न डंडी छाबा ।

ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ ।
इकु छति राजु कमांवदा दुसमणु दूतु न सोर सराबा ।

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ ।
आदलु अदलु चलाइदा जालमु जुलमु न जोर जराबा ।

ਜਾਹਰ ਪੀਰ ਜਗਤੁ ਗੁਰੁ ਬਾਬਾ ।੩।
जाहर पीर जगतु गुरु बाबा ।३।

ਪਉੜੀ ੪
पउड़ी ४

ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ ।
गंग बनारस हिंदूआं मुसलमाणां मका काबा ।

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ ।
घरि घरि बाबा गावीऐ वजनि ताल म्रिदंगु रबाबा ।

ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ ।
भगति वछलु होइ आइआ पतित उधारणु अजबु अजाबा ।

ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ ।
चारि वरन इक वरन होइ साधसंगति मिलि होइ तराबा ।

ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ ।
चंदनु वासु वणासपति अवलि दोम न सेम खराबा ।

ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ ।
हुकमै अंदरि सभ को कुदरति किस दी करै जवाबा ।

ਜਾਹਰ ਪੀਰੁ ਜਗਤੁ ਗੁਰ ਬਾਬਾ ।੪।
जाहर पीरु जगतु गुर बाबा ।४।

ਪਉੜੀ ੫
पउड़ी ५

ਅੰਗਹੁ ਅੰਗੁ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ ।
अंगहु अंगु उपाइओनु गंगहु जाणु तरंगु उठाइआ ।

ਗਹਿਰ ਗੰਭੀਰੁ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ ।
गहिर गंभीरु गहीरु गुणु गुरमुखि गुरु गोबिंदु सदाइआ ।

ਦੁਖ ਸੁਖ ਦਾਤਾ ਦੇਣਿਹਾਰੁ ਦੁਖ ਸੁਖ ਸਮਸਰਿ ਲੇਪੁ ਨ ਲਾਇਆ ।
दुख सुख दाता देणिहारु दुख सुख समसरि लेपु न लाइआ ।

ਗੁਰ ਚੇਲਾ ਚੇਲਾ ਗੁਰੂ ਗੁਰੁ ਚੇਲੇ ਪਰਚਾ ਪਰਚਾਇਆ ।
गुर चेला चेला गुरू गुरु चेले परचा परचाइआ ।

ਬਿਰਖਹੁ ਫਲੁ ਫਲ ਤੇ ਬਿਰਖੁ ਪਿਉ ਪੁਤਹੁ ਪੁਤੁ ਪਿਉ ਪਤੀਆਇਆ ।
बिरखहु फलु फल ते बिरखु पिउ पुतहु पुतु पिउ पतीआइआ ।

ਪਾਰਬ੍ਰਹਮੁ ਪੂਰਨੁ ਬ੍ਰਹਮੁ ਸਬਦੁ ਸੁਰਤਿ ਲਿਵ ਅਲਖ ਲਖਾਇਆ ।
पारब्रहमु पूरनु ब्रहमु सबदु सुरति लिव अलख लखाइआ ।

ਬਾਬਾਣੇ ਗੁਰ ਅੰਗਦ ਆਇਆ ।੫।
बाबाणे गुर अंगद आइआ ।५।

ਪਉੜੀ ੬
पउड़ी ६

ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰੁ ਕਹਣਾ ।
पारसु होआ पारसहु सतिगुर परचे सतिगुरु कहणा ।

ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤ ਵਿਚਿ ਰਹਣਾ ।
चंदनु होइआ चंदनहु गुर उपदेस रहत विचि रहणा ।

ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ ।
जोति समाणी जोति विचि गुरमति सुखु दुरमति दुख दहणा ।

ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ ।
अचरज नो अचरजु मिलै विसमादै विसमादु समहणा ।

ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ ।
अपिउ पीअण निझरु झरणु अजरु जरणु असहीअणु सहणा ।

ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ ।
सचु समाणा सचु विचि गाडी राहु साधसंगि वहणा ।

ਬਾਬਾਣੈ ਘਰਿ ਚਾਨਣੁ ਲਹਣਾ ।੬।
बाबाणै घरि चानणु लहणा ।६।

ਪਉੜੀ ੭
पउड़ी ७

ਸਬਦੈ ਸਬਦੁ ਮਿਲਾਇਆ ਗੁਰਮੁਖਿ ਅਘੜੁ ਘੜਾਏ ਗਹਣਾ ।
सबदै सबदु मिलाइआ गुरमुखि अघड़ु घड़ाए गहणा ।

ਭਾਇ ਭਗਤਿ ਭੈ ਚਲਣਾ ਆਪੁ ਗਣਾਇ ਨ ਖਲਹਲੁ ਖਹਣਾ ।
भाइ भगति भै चलणा आपु गणाइ न खलहलु खहणा ।

ਦੀਨ ਦੁਨੀ ਦੀ ਸਾਹਿਬੀ ਗੁਰਮੁਖਿ ਗੋਸ ਨਸੀਨੀ ਬਹਣਾ ।
दीन दुनी दी साहिबी गुरमुखि गोस नसीनी बहणा ।

ਕਾਰਣ ਕਰਣ ਸਮਰਥ ਹੈ ਹੋਇ ਅਛਲੁ ਛਲ ਅੰਦਰਿ ਛਹਣਾ ।
कारण करण समरथ है होइ अछलु छल अंदरि छहणा ।

ਸਤੁ ਸੰਤੋਖੁ ਦਇਆ ਧਰਮ ਅਰਥ ਵੀਚਾਰਿ ਸਹਜਿ ਘਰਿ ਘਹਣਾ ।
सतु संतोखु दइआ धरम अरथ वीचारि सहजि घरि घहणा ।

ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ ।
काम क्रोधु विरोधु छडि लोभ मोहु अहंकारहु तहणा ।

ਪੁਤੁ ਸਪੁਤੁ ਬਬਾਣੇ ਲਹਣਾ ।੭।
पुतु सपुतु बबाणे लहणा ।७।

ਪਉੜੀ ੮
पउड़ी ८

ਗੁਰੁ ਅੰਗਦ ਗੁਰੁ ਅੰਗ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ ।
गुरु अंगद गुरु अंग ते अंम्रित बिरखु अंम्रित फल फलिआ ।

ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ ।
जोती जोति जगाईअनु दीवे ते जिउ दीवा बलिआ ।

ਹੀਰੈ ਹੀਰਾ ਬੇਧਿਆ ਛਲੁ ਕਰਿ ਅਛਲੀ ਅਛਲੁ ਛਲਿਆ ।
हीरै हीरा बेधिआ छलु करि अछली अछलु छलिआ ।

ਕੋਇ ਬੁਝਿ ਨ ਹੰਘਈ ਪਾਣੀ ਅੰਦਰਿ ਪਾਣੀ ਰਲਿਆ ।
कोइ बुझि न हंघई पाणी अंदरि पाणी रलिआ ।

ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ ।
सचा सचु सुहावड़ा सचु अंदरि सचु सचहु ढलिआ ।

ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ ।
निहचलु सचा तखतु है अबिचल राज न हलै हलिआ ।

ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ ।
सच सबदु गुरि सउपिआ सच टकसालहु सिका चलिआ ।

ਸਿਧ ਨਾਥ ਅਵਤਾਰ ਸਭ ਹਥ ਜੋੜਿ ਕੈ ਹੋਏ ਖਲਿਆ ।
सिध नाथ अवतार सभ हथ जोड़ि कै होए खलिआ ।

ਸਚਾ ਹੁਕਮੁ ਸੁ ਅਟਲੁ ਨ ਟਲਿਆ ।੮।
सचा हुकमु सु अटलु न टलिआ ।८।

ਪਉੜੀ ੯
पउड़ी ९

ਅਛਲੁ ਅਛੇਦੁ ਅਭੇਦੁ ਹੈ ਭਗਤਿ ਵਛਲ ਹੋਇ ਅਛਲ ਛਲਾਇਆ ।
अछलु अछेदु अभेदु है भगति वछल होइ अछल छलाइआ ।

ਮਹਿਮਾ ਮਿਤਿ ਮਿਰਜਾਦ ਲੰਘਿ ਪਰਮਿਤਿ ਪਾਰਾਵਾਰੁ ਨ ਪਾਇਆ ।
महिमा मिति मिरजाद लंघि परमिति पारावारु न पाइआ ।

ਰਹਰਾਸੀ ਰਹਰਾਸਿ ਹੈ ਪੈਰੀ ਪੈ ਜਗੁ ਪੈਰੀ ਪਾਇਆ ।
रहरासी रहरासि है पैरी पै जगु पैरी पाइआ ।

ਗੁਰਮੁਖਿ ਸੁਖ ਫਲੁ ਅਮਰ ਪਦੁ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ ।
गुरमुखि सुख फलु अमर पदु अंम्रित ब्रिखि अंम्रित फल लाइआ ।

ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਉਪਾਇ ਸਮਾਇਆ ।
गुर चेला चेला गुरू पुरखहु पुरख उपाइ समाइआ ।

ਵਰਤਮਾਨ ਵੀਹਿ ਵਿਸਵੇ ਹੋਇ ਇਕੀਹ ਸਹਜਿ ਘਰਿ ਆਇਆ ।
वरतमान वीहि विसवे होइ इकीह सहजि घरि आइआ ।

ਸਚਾ ਅਮਰੁ ਅਮਰਿ ਵਰਤਾਇਆ ।੯।
सचा अमरु अमरि वरताइआ ।९।

ਪਉੜੀ ੧੦
पउड़ी १०

ਸਬਦੁ ਸੁਰਤਿ ਪਰਚਾਇ ਕੈ ਚੇਲੇ ਤੇ ਗੁਰੁ ਗੁਰੁ ਤੇ ਚੇਲਾ ।
सबदु सुरति परचाइ कै चेले ते गुरु गुरु ते चेला ।

ਵਾਣਾ ਤਾਣਾ ਆਖੀਐ ਸੂਤੁ ਇਕੁ ਹੁਇ ਕਪੜੁ ਮੇਲਾ ।
वाणा ताणा आखीऐ सूतु इकु हुइ कपड़ु मेला ।

ਦੁਧਹੁ ਦਹੀ ਵਖਾਣੀਐ ਦਹੀਅਹੁ ਮਖਣੁ ਕਾਜੁ ਸੁਹੇਲਾ ।
दुधहु दही वखाणीऐ दहीअहु मखणु काजु सुहेला ।

ਮਿਸਰੀ ਖੰਡੁ ਵਖਾਣੀਐ ਜਾਣੁ ਕਮਾਦਹੁ ਰੇਲਾ ਪੇਲਾ ।
मिसरी खंडु वखाणीऐ जाणु कमादहु रेला पेला ।

ਖੀਰਿ ਖੰਡੁ ਘਿਉ ਮੇਲਿ ਕਰਿ ਅਤਿ ਵਿਸਮਾਦੁ ਸਾਦ ਰਸ ਕੇਲਾ ।
खीरि खंडु घिउ मेलि करि अति विसमादु साद रस केला ।

ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਸੁਹੇਲਾ ।
पान सुपारी कथु मिलि चूने रंगु सुरंग सुहेला ।

ਪੋਤਾ ਪਰਵਾਣੀਕੁ ਨਵੇਲਾ ।੧੦।
पोता परवाणीकु नवेला ।१०।

ਪਉੜੀ ੧੧
पउड़ी ११

ਤਿਲਿ ਮਿਲਿ ਫੁਲ ਅਮੁਲ ਜਿਉ ਗੁਰਸਿਖ ਸੰਧਿ ਸੁਗੰਧ ਫੁਲੇਲਾ ।
तिलि मिलि फुल अमुल जिउ गुरसिख संधि सुगंध फुलेला ।

ਖਾਸਾ ਮਲਮਲਿ ਸਿਰੀਸਾਫੁ ਸਾਹ ਕਪਾਹ ਚਲਤ ਬਹੁ ਖੇਲਾ ।
खासा मलमलि सिरीसाफु साह कपाह चलत बहु खेला ।

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ ।
गुर मूरति गुर सबदु है साधसंगति मिलि अंम्रित वेला ।

ਦੁਨੀਆ ਕੂੜੀ ਸਾਹਿਬੀ ਸਚ ਮਣੀ ਸਚ ਗਰਬਿ ਗਹੇਲਾ ।
दुनीआ कूड़ी साहिबी सच मणी सच गरबि गहेला ।

ਦੇਵੀ ਦੇਵ ਦੁੜਾਇਅਨੁ ਜਿਉ ਮਿਰਗਾਵਲਿ ਦੇਖਿ ਬਘੇਲਾ ।
देवी देव दुड़ाइअनु जिउ मिरगावलि देखि बघेला ।

ਹੁਕਮਿ ਰਜਾਈ ਚਲਣਾ ਪਿਛੇ ਲਗੇ ਨਕਿ ਨਕੇਲਾ ।
हुकमि रजाई चलणा पिछे लगे नकि नकेला ।

ਗੁਰਮੁਖਿ ਸਚਾ ਅਮਰਿ ਸੁਹੇਲਾ ।੧੧।
गुरमुखि सचा अमरि सुहेला ।११।

ਪਉੜੀ ੧੨
पउड़ी १२

ਸਤਿਗੁਰ ਹੋਆ ਸਤਿਗੁਰਹੁ ਅਚਰਜੁ ਅਮਰ ਅਮਰਿ ਵਰਤਾਇਆ ।
सतिगुर होआ सतिगुरहु अचरजु अमर अमरि वरताइआ ।

ਸੋ ਟਿਕਾ ਸੋ ਬੈਹਣਾ ਸੋਈ ਸਚਾ ਹੁਕਮੁ ਚਲਾਇਆ ।
सो टिका सो बैहणा सोई सचा हुकमु चलाइआ ।

ਖੋਲਿ ਖਜਾਨਾ ਸਬਦੁ ਦਾ ਸਾਧਸੰਗਤਿ ਸਚੁ ਮੇਲਿ ਮਿਲਾਇਆ ।
खोलि खजाना सबदु दा साधसंगति सचु मेलि मिलाइआ ।

ਗੁਰ ਚੇਲਾ ਪਰਵਾਣੁ ਕਰਿ ਚਾਰਿ ਵਰਨ ਲੈ ਪੈਰੀ ਪਾਇਆ ।
गुर चेला परवाणु करि चारि वरन लै पैरी पाइआ ।

ਗੁਰਮੁਖਿ ਇਕੁ ਧਿਆਈਐ ਦੁਰਮਤਿ ਦੂਜਾ ਭਾਉ ਮਿਟਾਇਆ ।
गुरमुखि इकु धिआईऐ दुरमति दूजा भाउ मिटाइआ ।

ਕੁਲਾ ਧਰਮ ਗੁਰਸਿਖ ਸਭ ਮਾਇਆ ਵਿਚਿ ਉਦਾਸੁ ਰਹਾਇਆ ।
कुला धरम गुरसिख सभ माइआ विचि उदासु रहाइआ ।

ਪੂਰੇ ਪੂਰਾ ਥਾਟੁ ਬਣਾਇਆ ।੧੨।
पूरे पूरा थाटु बणाइआ ।१२।

ਪਉੜੀ ੧੩
पउड़ी १३

ਆਦਿ ਪੁਰਖੁ ਆਦੇਸੁ ਕਰਿ ਆਦਿ ਜੁਗਾਦਿ ਸਬਦ ਵਰਤਾਇਆ ।
आदि पुरखु आदेसु करि आदि जुगादि सबद वरताइआ ।

ਨਾਮੁ ਦਾਨੁ ਇਸਨਾਨੁ ਦਿੜੁ ਗੁਰੁ ਸਿਖ ਦੇ ਸੈਂਸਾਰੁ ਤਰਾਇਆ ।
नामु दानु इसनानु दिड़ु गुरु सिख दे सैंसारु तराइआ ।

ਕਲੀ ਕਾਲ ਇਕ ਪੈਰ ਹੁਇ ਚਾਰ ਚਰਨ ਕਰਿ ਧਰਮੁ ਧਰਾਇਆ ।
कली काल इक पैर हुइ चार चरन करि धरमु धराइआ ।

ਭਲਾ ਭਲਾ ਭਲਿਆਈਅਹੁ ਪਿਉ ਦਾਦੇ ਦਾ ਰਾਹੁ ਚਲਾਇਆ ।
भला भला भलिआईअहु पिउ दादे दा राहु चलाइआ ।

ਅਗਮ ਅਗੋਚਰ ਗਹਣ ਗਤਿ ਸਬਦ ਸੁਰਤਿ ਲਿਵ ਅਲਖੁ ਲਖਾਇਆ ।
अगम अगोचर गहण गति सबद सुरति लिव अलखु लखाइआ ।

ਅਪਰੰਪਰ ਆਗਾਧਿ ਬੋਧਿ ਪਰਮਿਤਿ ਪਾਰਾਵਾਰ ਨ ਪਾਇਆ ।
अपरंपर आगाधि बोधि परमिति पारावार न पाइआ ।

ਆਪੇ ਆਪਿ ਨ ਆਪੁ ਜਣਾਇਆ ।੧੩।
आपे आपि न आपु जणाइआ ।१३।

ਪਉੜੀ ੧੪
पउड़ी १४

ਰਾਗ ਦੋਖ ਨਿਰਦੋਖੁ ਹੈ ਰਾਜੁ ਜੋਗ ਵਰਤੈ ਵਰਤਾਰਾ ।
राग दोख निरदोखु है राजु जोग वरतै वरतारा ।

ਮਨਸਾ ਵਾਚਾ ਕਰਮਣਾ ਮਰਮੁ ਨ ਜਾਪੈ ਅਪਰ ਅਪਾਰਾ ।
मनसा वाचा करमणा मरमु न जापै अपर अपारा ।

ਦਾਤਾ ਭੁਗਤਾ ਦੈਆ ਦਾਨਿ ਦੇਵਸਥਲੁ ਸਤਿਸੰਗੁ ਉਧਾਰਾ ।
दाता भुगता दैआ दानि देवसथलु सतिसंगु उधारा ।

ਸਹਜ ਸਮਾਧਿ ਅਗਾਧਿ ਬੋਧਿ ਸਤਿਗੁਰੁ ਸਚਾ ਸਵਾਰਣਹਾਰਾ ।
सहज समाधि अगाधि बोधि सतिगुरु सचा सवारणहारा ।

ਗੁਰੁ ਅਮਰਹੁ ਗੁਰੁ ਰਾਮਦਾਸੁ ਜੋਤੀ ਜੋਤਿ ਜਗਾਇ ਜੁਹਾਰਾ ।
गुरु अमरहु गुरु रामदासु जोती जोति जगाइ जुहारा ।

ਸਬਦ ਸੁਰਤਿ ਗੁਰ ਸਿਖੁ ਹੋਇ ਅਨਹਦ ਬਾਣੀ ਨਿਝਰ ਧਾਰਾ ।
सबद सुरति गुर सिखु होइ अनहद बाणी निझर धारा ।

ਤਖਤੁ ਬਖਤੁ ਪਰਗਟੁ ਪਾਹਾਰਾ ।੧੪।
तखतु बखतु परगटु पाहारा ।१४।

ਪਉੜੀ ੧੫
पउड़ी १५

ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ ।
पीऊ दादे जेवेहा पड़दादे परवाणु पड़ोता ।

ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ ।
गुरमति जागि जगाइदा कलिजुग अंदरि कौड़ा सोता ।

ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ ।
दीन दुनी दा थंमु हुइ भारु अथरबण थंम्हि खलोता ।

ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ ।
भउजलु भउ न विआपई गुर बोहिथ चड़ि खाइ न गोता ।

ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ ।
अवगुण लै गुण विकणै गुर हट नालै वणज सओता ।

ਮਿਲਿਆ ਮੂਲਿ ਨ ਵਿਛੁੜੈ ਰਤਨ ਪਦਾਰਥ ਹਾਰੁ ਪਰੋਤਾ ।
मिलिआ मूलि न विछुड़ै रतन पदारथ हारु परोता ।

ਮੈਲਾ ਕਦੇ ਨ ਹੋਵਈ ਗੁਰ ਸਰਵਰਿ ਨਿਰਮਲ ਜਲ ਧੋਤਾ ।
मैला कदे न होवई गुर सरवरि निरमल जल धोता ।

ਬਾਬਣੈ ਕੁਲਿ ਕਵਲੁ ਅਛੋਤਾ ।੧੫।
बाबणै कुलि कवलु अछोता ।१५।

ਪਉੜੀ ੧੬
पउड़ी १६

ਗੁਰਮੁਖਿ ਮੇਲਾ ਸਚ ਦਾ ਸਚਿ ਮਿਲੈ ਸਚਿਆਰ ਸੰਜੋਗੀ ।
गुरमुखि मेला सच दा सचि मिलै सचिआर संजोगी ।

ਘਰਬਾਰੀ ਪਰਵਾਰ ਵਿਚਿ ਭੋਗ ਭੁਗਤਿ ਰਾਜੇ ਰਸੁ ਭੋਗੀ ।
घरबारी परवार विचि भोग भुगति राजे रसु भोगी ।

ਆਸਾ ਵਿਚਿ ਨਿਰਾਸ ਹੁਇ ਜੋਗ ਜੁਗਤਿ ਜੋਗੀਸਰੁ ਜੋਗੀ ।
आसा विचि निरास हुइ जोग जुगति जोगीसरु जोगी ।

ਦੇਂਦਾ ਰਹੈ ਨ ਮੰਗੀਐ ਮਰੈ ਨ ਹੋਇ ਵਿਜੋਗ ਵਿਜੋਗੀ ।
देंदा रहै न मंगीऐ मरै न होइ विजोग विजोगी ।

ਆਧਿ ਬਿਆਧਿ ਉਪਾਧਿ ਹੈ ਵਾਇ ਪਿਤ ਕਫੁ ਰੋਗ ਅਰੋਗੀ ।
आधि बिआधि उपाधि है वाइ पित कफु रोग अरोगी ।

ਦੁਖੁ ਸੁਖੁ ਸਮਸਰਿ ਗੁਰਮਤੀ ਸੰਪੈ ਹਰਖ ਨ ਅਪਦਾ ਸੋਗੀ ।
दुखु सुखु समसरि गुरमती संपै हरख न अपदा सोगी ।

ਦੇਹ ਬਿਦੇਹੀ ਲੋਗ ਅਲੋਗੀ ।੧੬।
देह बिदेही लोग अलोगी ।१६।

ਪਉੜੀ ੧੭
पउड़ी १७

ਸਭਨਾ ਸਾਹਿਬੁ ਇਕੁ ਹੈ ਦੂਜੀ ਜਾਇ ਨ ਹੋਇ ਨ ਹੋਗੀ ।
सभना साहिबु इकु है दूजी जाइ न होइ न होगी ।

ਸਹਜ ਸਰੋਵਰਿ ਪਰਮ ਹੰਸੁ ਗੁਰਮਤਿ ਮੋਤੀ ਮਾਣਕ ਚੋਗੀ ।
सहज सरोवरि परम हंसु गुरमति मोती माणक चोगी ।

ਖੀਰ ਨੀਰ ਜਿਉ ਕੂੜੁ ਸਚੁ ਤਜਣੁ ਭਜਣੁ ਗੁਰ ਗਿਆਨ ਅਧੋਗੀ ।
खीर नीर जिउ कूड़ु सचु तजणु भजणु गुर गिआन अधोगी ।

ਇਕ ਮਨਿ ਇਕੁ ਅਰਾਧਨਾ ਪਰਿਹਰਿ ਦੂਜਾ ਭਾਉ ਦਰੋਗੀ ।
इक मनि इकु अराधना परिहरि दूजा भाउ दरोगी ।

ਸਬਦ ਸੁਰਤਿ ਲਿਵ ਸਾਧਸੰਗਿ ਸਹਜਿ ਸਮਾਧਿ ਅਗਾਧਿ ਘਰੋਗੀ ।
सबद सुरति लिव साधसंगि सहजि समाधि अगाधि घरोगी ।

ਜੰਮਣੁ ਮਰਣਹੁ ਬਾਹਰੇ ਪਰਉਪਕਾਰ ਪਰਮਪਰ ਜੋਗੀ ।
जंमणु मरणहु बाहरे परउपकार परमपर जोगी ।

ਰਾਮਦਾਸ ਗੁਰ ਅਮਰ ਸਮੋਗੀ ।੧੭।
रामदास गुर अमर समोगी ।१७।

ਪਉੜੀ ੧੮
पउड़ी १८

ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ ।
अलख निरंजनु आखीऐ अकल अजोनि अकाल अपारा ।

ਰਵਿ ਸਸਿ ਜੋਤਿ ਉਦੋਤ ਲੰਘਿ ਪਰਮ ਜੋਤਿ ਪਰਮੇਸਰੁ ਪਿਆਰਾ ।
रवि ससि जोति उदोत लंघि परम जोति परमेसरु पिआरा ।

ਜਗਮਗ ਜੋਤਿ ਨਿਰੰਤਰੀ ਜਗਜੀਵਨ ਜਗ ਜੈ ਜੈਕਾਰਾ ।
जगमग जोति निरंतरी जगजीवन जग जै जैकारा ।

ਨਮਸਕਾਰ ਸੰਸਾਰ ਵਿਚਿ ਆਦਿ ਪੁਰਖ ਆਦੇਸੁ ਉਧਾਰਾ ।
नमसकार संसार विचि आदि पुरख आदेसु उधारा ।

ਚਾਰਿ ਵਰਨ ਛਿਅ ਦਰਸਨਾਂ ਗੁਰਮੁਖਿ ਮਾਰਗਿ ਸਚੁ ਅਚਾਰਾ ।
चारि वरन छिअ दरसनां गुरमुखि मारगि सचु अचारा ।

ਨਾਮੁ ਦਾਨੁ ਇਸਨਾਨੁ ਦਿੜਿ ਗੁਰਮੁਖਿ ਭਾਇ ਭਗਤਿ ਨਿਸਤਾਰਾ ।
नामु दानु इसनानु दिड़ि गुरमुखि भाइ भगति निसतारा ।

ਗੁਰੁ ਅਰਜਨੁ ਸਚੁ ਸਿਰਜਣਹਾਰਾ ।੧੮।
गुरु अरजनु सचु सिरजणहारा ।१८।

ਪਉੜੀ ੧੯
पउड़ी १९

ਪਿਉ ਦਾਦਾ ਪੜਦਾਦਿਅਹੁ ਕੁਲ ਦੀਪਕੁ ਅਜਰਾਵਰ ਨਤਾ ।
पिउ दादा पड़दादिअहु कुल दीपकु अजरावर नता ।

ਤਖਤੁ ਬਖਤੁ ਲੈ ਮਲਿਆ ਸਬਦ ਸੁਰਤਿ ਵਾਪਾਰਿ ਸਪਤਾ ।
तखतु बखतु लै मलिआ सबद सुरति वापारि सपता ।

ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ ।
गुरबाणी भंडारु भरि कीरतनु कथा रहै रंग रता ।

ਧੁਨਿ ਅਨਹਦਿ ਨਿਝਰੁ ਝਰੈ ਪੂਰਨ ਪ੍ਰੇਮਿ ਅਮਿਓ ਰਸ ਮਤਾ ।
धुनि अनहदि निझरु झरै पूरन प्रेमि अमिओ रस मता ।

ਸਾਧਸੰਗਤਿ ਹੈ ਗੁਰੁ ਸਭਾ ਰਤਨ ਪਦਾਰਥ ਵਣਜ ਸਹਤਾ ।
साधसंगति है गुरु सभा रतन पदारथ वणज सहता ।

ਸਚੁ ਨੀਸਾਣੁ ਦੀਬਾਣੁ ਸਚੁ ਸਚੁ ਤਾਣੁ ਸਚੁ ਮਾਣੁ ਮਹਤਾ ।
सचु नीसाणु दीबाणु सचु सचु ताणु सचु माणु महता ।

ਅਬਚਲੁ ਰਾਜੁ ਹੋਆ ਸਣਖਤਾ ।੧੯।
अबचलु राजु होआ सणखता ।१९।

ਪਉੜੀ ੨੦
पउड़ी २०

ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ ।
चारे चक निवाइओनु सिख संगति आवै अगणता ।

ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ ।
लंगरु चलै गुर सबदि पूरे पूरी बणी बणता ।

ਗੁਰਮੁਖਿ ਛਤ੍ਰੁ ਨਿਰੰਜਨੀ ਪੂਰਨ ਬ੍ਰਹਮ ਪਰਮ ਪਦ ਪਤਾ ।
गुरमुखि छत्रु निरंजनी पूरन ब्रहम परम पद पता ।

ਵੇਦ ਕਤੇਬ ਅਗੋਚਰਾ ਗੁਰਮੁਖਿ ਸਬਦੁ ਸਾਧਸੰਗੁ ਸਤਾ ।
वेद कतेब अगोचरा गुरमुखि सबदु साधसंगु सता ।

ਮਾਇਆ ਵਿਚਿ ਉਦਾਸੁ ਕਰਿ ਗੁਰੁ ਸਿਖ ਜਨਕ ਅਸੰਖ ਭਗਤਾ ।
माइआ विचि उदासु करि गुरु सिख जनक असंख भगता ।

ਕੁਦਰਤਿ ਕੀਮ ਨ ਜਾਣੀਐ ਅਕਥ ਕਥਾ ਅਬਿਗਤ ਅਬਿਗਤਾ ।
कुदरति कीम न जाणीऐ अकथ कथा अबिगत अबिगता ।

ਗੁਰਮੁਖਿ ਸੁਖ ਫਲੁ ਸਹਜ ਜੁਗਤਾ ।੨੦।
गुरमुखि सुख फलु सहज जुगता ।२०।

ਪਉੜੀ ੨੧
पउड़ी २१

ਹਰਖਹੁ ਸੋਗਹੁ ਬਾਹਰਾ ਹਰਣ ਭਰਣ ਸਮਰਥੁ ਸਰੰਦਾ ।
हरखहु सोगहु बाहरा हरण भरण समरथु सरंदा ।

ਰਸ ਕਸ ਰੂਪ ਨ ਰੇਖਿ ਵਿਚਿ ਰਾਗ ਰੰਗ ਨਿਰਲੇਪੁ ਰਹੰਦਾ ।
रस कस रूप न रेखि विचि राग रंग निरलेपु रहंदा ।

ਗੋਸਟਿ ਗਿਆਨ ਅਗੋਚਰਾ ਬੁਧਿ ਬਲ ਬਚਨ ਬਿਬੇਕ ਨ ਛੰਦਾ ।
गोसटि गिआन अगोचरा बुधि बल बचन बिबेक न छंदा ।

ਗੁਰ ਗੋਵਿੰਦੁ ਗੋਵਿੰਦੁ ਗੁਰੁ ਹਰਿਗੋਵਿੰਦੁ ਸਦਾ ਵਿਗਸੰਦਾ ।
गुर गोविंदु गोविंदु गुरु हरिगोविंदु सदा विगसंदा ।

ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੰਦਾ ।
अचरज नो अचरज मिलै विसमादै विसमाद मिलंदा ।

ਗੁਰਮੁਖਿ ਮਾਰਗਿ ਚਲਣਾ ਖੰਡੇਧਾਰ ਕਾਰ ਨਿਬਹੰਦਾ ।
गुरमुखि मारगि चलणा खंडेधार कार निबहंदा ।

ਗੁਰ ਸਿਖ ਲੈ ਗੁਰਸਿਖੁ ਚਲੰਦਾ ।੨੧।
गुर सिख लै गुरसिखु चलंदा ।२१।

ਪਉੜੀ ੨੨
पउड़ी २२

ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ ।
हंसहु हंस गिआनु करि दुधै विचहु कढै पाणी ।

ਕਛਹੁ ਕਛੁ ਧਿਆਨਿ ਧਰਿ ਲਹਰਿ ਨ ਵਿਆਪੈ ਘੁੰਮਣਵਾਣੀ ।
कछहु कछु धिआनि धरि लहरि न विआपै घुंमणवाणी ।

ਕੂੰਜਹੁ ਕੂੰਜੁ ਵਖਾਣੀਐ ਸਿਮਰਣੁ ਕਰਿ ਉਡੈ ਅਸਮਾਣੀ ।
कूंजहु कूंजु वखाणीऐ सिमरणु करि उडै असमाणी ।

ਗੁਰ ਪਰਚੈ ਗੁਰ ਜਾਣੀਐ ਗਿਆਨਿ ਧਿਆਨਿ ਸਿਮਰਣਿ ਗੁਰਬਾਣੀ ।
गुर परचै गुर जाणीऐ गिआनि धिआनि सिमरणि गुरबाणी ।

ਗੁਰ ਸਿਖ ਲੈ ਗੁਰਸਿਖ ਹੋਇ ਸਾਧਸੰਗਤਿ ਜਗ ਅੰਦਰਿ ਜਾਣੀ ।
गुर सिख लै गुरसिख होइ साधसंगति जग अंदरि जाणी ।

ਪੈਰੀ ਪੈ ਪਾ ਖਾਕ ਹੋਇ ਗਰਬੁ ਨਿਵਾਰਿ ਗਰੀਬੀ ਆਣੀ ।
पैरी पै पा खाक होइ गरबु निवारि गरीबी आणी ।

ਪੀ ਚਰਣੋਦਕੁ ਅੰਮ੍ਰਿਤ ਵਾਣੀ ।੨੨।
पी चरणोदकु अंम्रित वाणी ।२२।

ਪਉੜੀ ੨੩
पउड़ी २३

ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ ।
रहिदे गुरु दरीआउ विचि मीन कुलीन हेतु निरबाणी ।

ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ ।
दरसनु देखि पतंग जिउ जोती अंदरि जोति समाणी ।

ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਨ ਆਣੀ ।
सबदु सुरति लिव मिरग जिउ भीड़ पई चिति अवरु न आणी ।

ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ ।
चरण कवल मिलि भवर जिउ सुख संपट विचि रैणि विहाणी ।

ਗੁਰੁ ਉਪਦੇਸੁ ਨ ਵਿਸਰੈ ਬਾਬੀਹੇ ਜਿਉ ਆਖ ਵਖਾਣੀ ।
गुरु उपदेसु न विसरै बाबीहे जिउ आख वखाणी ।

ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧਸੰਗਿ ਜਾਣੀ ।
गुरमुखि सुख फलु पिरम रसु सहज समाधि साधसंगि जाणी ।

ਗੁਰ ਅਰਜਨ ਵਿਟਹੁ ਕੁਰਬਾਣੀ ।੨੩।
गुर अरजन विटहु कुरबाणी ।२३।

ਪਉੜੀ ੨੪
पउड़ी २४

ਪਾਰਬ੍ਰਹਮੁ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ ।
पारब्रहमु पूरन ब्रहमि सतिगुर आपे आपु उपाइआ ।

ਗੁਰੁ ਗੋਬਿੰਦੁ ਗੋਵਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ ।
गुरु गोबिंदु गोविंदु गुरु जोति इक दुइ नाव धराइआ ।

ਪੁਤੁ ਪਿਅਹੁ ਪਿਉ ਪੁਤ ਤੇ ਵਿਸਮਾਦਹੁ ਵਿਸਮਾਦੁ ਸੁਣਾਇਆ ।
पुतु पिअहु पिउ पुत ते विसमादहु विसमादु सुणाइआ ।

ਬਿਰਖਹੁ ਫਲੁ ਫਲ ਤੇ ਬਿਰਖੁ ਆਚਰਜਹੁ ਆਚਰਜੁ ਸੁਹਾਇਆ ।
बिरखहु फलु फल ते बिरखु आचरजहु आचरजु सुहाइआ ।

ਨਦੀ ਕਿਨਾਰੇ ਆਖੀਅਨਿ ਪੁਛੇ ਪਾਰਾਵਾਰੁ ਨ ਪਾਇਆ ।
नदी किनारे आखीअनि पुछे पारावारु न पाइआ ।

ਹੋਰਨਿ ਅਲਖੁ ਨ ਲਖੀਐ ਗੁਰੁ ਚੇਲੇ ਮਿਲਿ ਅਲਖੁ ਲਖਾਇਆ ।
होरनि अलखु न लखीऐ गुरु चेले मिलि अलखु लखाइआ ।

ਹਰਿਗੋਵਿੰਦੁ ਗੁਰੂ ਗੁਰੁ ਭਾਇਆ ।੨੪।
हरिगोविंदु गुरू गुरु भाइआ ।२४।

ਪਉੜੀ ੨੫
पउड़ी २५

ਨਿਰੰਕਾਰ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ ।
निरंकार नानक देउ निरंकारि आकार बणाइआ ।

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ ।
गुरु अंगदु गुरु अंग ते गंगहु जाणु तरंग उठाइआ ।

ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ ।
अमरदासु गुरु अंगदहु जोति सरूप चलतु वरताइआ ।

ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ ।
गुरु अमरहु गुरु रामदासु अनहद नादहु सबदु सुणाइआ ।

ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ ।
रामदासहु अरजनु गुरू दरसनु दरपनि विचि दिखाइआ ।

ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ ।
हरिगोबिंद गुर अरजनहु गुरु गोबिंद नाउ सदवाइआ ।

ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ ।
गुर मूरति गुर सबदु है साधसंगति विचि परगटी आइआ ।

ਪੈਰੀ ਪਾਇ ਸਭ ਜਗਤੁ ਤਰਾਇਆ ।੨੫।੨੪। ਚਉਵੀਹ ।
पैरी पाइ सभ जगतु तराइआ ।२५।२४। चउवीह ।


सूचकांक (1 - 41)
वार १ पृष्ठ: 1 - 1
वार २ पृष्ठ: 2 - 2
वार ३ पृष्ठ: 3 - 3
वार ४ पृष्ठ: 4 - 4
वार ५ पृष्ठ: 5 - 5
वार ६ पृष्ठ: 6 - 6
वार ७ पृष्ठ: 7 - 7
वार ८ पृष्ठ: 8 - 8
वार ९ पृष्ठ: 9 - 9
वार १० पृष्ठ: 10 - 10
वार ११ पृष्ठ: 11 - 11
वार १२ पृष्ठ: 12 - 12
वार १३ पृष्ठ: 13 - 13
वार १४ पृष्ठ: 14 - 14
वार १५ पृष्ठ: 15 - 15
वार १६ पृष्ठ: 16 - 16
वार १७ पृष्ठ: 17 - 17
वार १८ पृष्ठ: 18 - 18
वार १९ पृष्ठ: 19 - 19
वार २० पृष्ठ: 20 - 20
वार २१ पृष्ठ: 21 - 21
वार २२ पृष्ठ: 22 - 22
वार २३ पृष्ठ: 23 - 23
वार २४ पृष्ठ: 24 - 24
वार २५ पृष्ठ: 25 - 25
वार २६ पृष्ठ: 26 - 26
वार २७ पृष्ठ: 27 - 27
वार २८ पृष्ठ: 28 - 28
वार २९ पृष्ठ: 29 - 29
वार ३० पृष्ठ: 30 - 30
वार ३१ पृष्ठ: 31 - 31
वार ३२ पृष्ठ: 32 - 32
वार ३३ पृष्ठ: 33 - 33
वार ३४ पृष्ठ: 34 - 34
वार ३५ पृष्ठ: 35 - 35
वार ३६ पृष्ठ: 36 - 36
वार ३७ पृष्ठ: 37 - 37
वार ३८ पृष्ठ: 38 - 38
वार ३९ पृष्ठ: 39 - 39
वार ४० पृष्ठ: 40 - 40
वार ४१ पृष्ठ: 41 - 41
Flag Counter