ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 2


ਦੂਜੀ ਪਾਤਸ਼ਾਹੀ ।

ਦੂਜੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਪਹਿਲਾ ਬੰਦਨਾ ਕਰਨ ਵਾਲਾ ਸੇਵਕ ਬਣਿਆ ਅਤੇ ਅਖੀਰ ਵਿਚ ਬੰਦਨਾਯੋਗ ਗੁਰੂ ਬਣਿਆ । ਉਸ ਸੱਚ ਤੇ ਯਕੀਨ ਦੀ ਮਸ਼ਾਲ ਦੀ ਰੋਸ਼ਨੀ ਉਸ ਦੀ ਜ਼ਾਤ ਸਦਕਾ ਦਿਨ ਨਾਲੋਂ ਵੀ ਵਧੇਰੇ ਸੀ । ਉਹ ਅਸਲ ਵਿਚ ਇੱਕੋ ਪਰ ਜ਼ਾਹਰਾ ਤੌਰ ਤੇ ਦੋ ਜਾਨ ਅਤੇ ਆਤਮਾ ਨੂੰ ਚਮਕਾਉਣ ਵਾਲੀਆਂ ਮਸ਼ਾਲਾਂ ਸਨ । ਅਸਲ ਵਿਚ ਉਹ ਇੱਕੋ ਸਨ ਪਰ ਵੇਖਣ ਵਿਚ ਦੋ ਚਿੰਗਾੜੀਆਂ ਸਨ ਜਿਹੜੀਆਂ ਸੱਚ ਤੋਂ ਬਿਨਾਂ ਸਭ ਕੁਝ ਸਾੜ ਦਿੰਦੀਆਂ ਹਨ । ਉਹ ਇੱਕ ਨਿਰੰਕਾਰ ਦੀ ਦਰਗਾਹ ਦੇ ਖਾਸ ਮਨੁੱਖਾਂ ਦਾ ਮਾਲ ਮਤਾਅ ਅਰਥਾਤ ਆਗੂ ਹਨ । ਗ਼ੁਰੂ ਅੰਗਦ ਦੇਵ ਜੀ ਸੱਚਖੰਡ ਦੇ ਪਰਵਾਨ ਬੰਦਿਆਂ ਦੀ ਥਾਉਂ ਹੈ । ਉਹ ਉੱਚੇ ਰੱਬ ਦਾ ਸਲਾਹਿਆ ਅਤੇ ਜਲਾਲ ਵਾਲੇ ਰੱਬ ਦੀ ਦਰਗਾਹ ਦਾ ਚੁਨਿਆ ਹੋਇਆ ਹੈ । ਉਹ ਉੱਚੇ ਰੱਬ ਦਾ ਸਲਾਹਿਆ ਅਤੇ ਜਲਾਲ ਵਾਲੇ ਰੱਬ ਦੀ ਦਰਗਾਹ ਦਾ ਚੁਨਿਆ ਹੋਇਆ ਹੈ । ਉਸ ਦੇ ਪਵਿੱਤ੍ਰ ਨਾਮ, ਅੰਗਦ, ਦਾ ਅਲਿਫ ਹਰ ਫਕੀਰ ਅਮੀਰ ਅਤੇ ਵੱਡੇ ਛੋਟੇ ਦੀ ਬਖਸ਼ਿਸ਼ ਅਤੇ ਵਡਿਆਈ ਨੂੰ ਆਪਣੇ ਘੇਰੇ ਵਿਚ ਲੈਣ ਵਾਲਾ ਹੈ । ਉਸ ਦੇ ਨਾਮ ਦੀ ਸਚਾਈ ਨਾਲ ਭਰੇ ਨੂਨ ਦੀ ਸੁਗੰਧੀ ਹਰ ਛੋਟੇ ਵੱਡੇ ਅਤੇ ਹਰ ਕਮੀਂ ਕਮੀਨ ਨੂੰ ਨਿਵਾਜਨ ਵਾਲਾ ਹੈ । ਉਸ ਦੇ ਨਾਮ ਦੇ ਅਗਲੇ ਅੱਖਰ ਗਾਫ਼ ਉਸ ਦਸੀਵੀ ਦੀਵਾਨ ਅਤੇ ਉਸ ਮਾਲਕ ਦੇ ਸਦਾ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਜਹਾਨ ਦੇ ਮਾਰਗ ਦਾ ਪਾਂਧੀ ਹੈ । ਉਸਦੇ ਨਾਮ ਦੇ ਅੰਤਮ ਅੱਖਰ ਦਾਲ ਹਰ ਦੁਖ ਅਤੇ ਦਰਦ ਦੀ ਦਵਾ ਹੈ ਅਤੇ ਵਧਣ ਘਟਣ ਤੋ ਪਰ੍ਹਾਂ ਪਰੇਰੇ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਅੰਗਦ ਆਂ ਮੁਰਸ਼ਦੁਲ-ਆਲਮੀਂ ।

ਗੁਰੂ ਅੰਗਦ ਹੈ ਜੋ ਦੋਹਾਂ ਜਹਾਨਾਂ ਦਾ ਮੁਰਸ਼ਦ ਹੈ,

ਜ਼ਿ ਫਜ਼ਲਿ ਅਹਦ ਰਹਿਮਤੁਲ ਮਜ਼ਨਬੀਨ ।੫੫।

੧ ਓਂਕਾਰ ਦੀ ਬਖਸ਼ਿਸ਼ ਨਾਲ ਉਹ ਗੁਨਾਹਗਾਰਾਂ ਲਈ ਰਹਿਮਤ ਹੈ ।

ਦੋ ਆਲਮ ਚਿਹ ਬਾਸ਼ਦ ਹਜ਼ਾਰਾਂ ਜਹਾਂ ।

ਦੋ ਜਹਾਨਾਂ ਦੀ ਕੀ ਗਲ ਹੈ # ਉਸ ਦੀਆਂ ਬਖਸ਼ਿਸ਼ਾਂ ਨਾਲ

ਤੁਫ਼ੈਲਿ ਕਰਮਹਾਇ ਓ ਕਾਮਾਰਾਂ ।੫੬।

ਹਜ਼ਾਰਾਂ ਜਹਾਨ ਹੀ ਸਫਲ ਹੁੰਦੇ ਹਨ ।

ਵਜੂਦਸ਼ ਹਮਾ ਫ਼ਜ਼ਲੋ ਫੈਜ਼ਿ ਕਰੀਮ ।

ਉਸ ਦਾ ਸਰੀਰ ਬਖਸ਼ਿੰਦ ਰੱਬ ਦੀ ਮਿਹਰ ਦਾ ਭੰਡਾਰ ਹੈ,

ਜ਼ਿ ਹਕ ਆਮਦੋ ਹਮ ਬਹੱਕ ਮੁਸਤਕੀਮ ।੫੭।

ਉਹ ਰੱਬ ਤੋਂ ਹੀ ਆਇਆ ਅਤੇ ਰੱਬ ਵਿਚ ਹੀ ਸਮਾ ਜਾਂਦਾ ਹੈ ।

ਹਮਾ ਆਸ਼ਕਾਰੋ ਨਿਹਾਂ ਜ਼ਾਹਿਰਸ਼ ।

ਉਹ ਸਦਾ ਜ਼ਾਹਰਾ ਵੀ ਤੇ ਗੁਪਤ ਵੀ ਪਰਗਟ ਹੈ,

ਬਤੂਨੋ ਇਯਾਂ ਜੁਮਲਗੀ ਬਾਹਿਰਸ਼ ।੫੮।

ਉਹ ਸਦਾ ਇੱਥੇ ਤੇ ਉੱਥੇ, ਅੰਦਰ ਤੇ ਬਾਹਰ, ਸਭ ਥਾਂ ਮੌਜੂਦ ਹੈ ।

ਚੂ ਵੱਸਾਫ਼ਿ ਊ ਜ਼ਾਤਿ ਹੱਕ ਆਮਦਾ ।

ਉਸ ਦੀ ਸਿਫਤ ਕਰਨ ਵਾਲਾ ਸੱਚੇ ਰੱਬ ਦੀ ਸਿਫਤ ਕਰਨ ਵਾਲਾ ਹੈ,

ਵਜੂਦਸ਼ ਜ਼ਿ ਕੁਦਸੀ ਵਰਕ ਆਮਦਾ ।੫੯।

ਉਸ ਦੀ ਜ਼ਾਤ ਦੇਵਤਿਆਂ ਦੇ ਗ੍ਰੰਥ ਦਾ ਇਕ ਵਰਕਾ ਹੈ ।

ਜ਼ਿ ਵਸਫ਼ਸ਼ ਜ਼ਬਾਨਿ ਦੋ ਆਲਮ ਕਸੀਰ ।

ਉਸ ਦੀ ਸਿਫਤ ਸਲਾਹ ਦੋਹਾਂ ਜਹਾਨਾਂ ਦੀ ਜ਼ਬਾਨ ਵੀ ਨਹੀਂ ਕਰ ਸਕਦੀ,

ਬਵਦ ਤੰਗ ਪੇਸ਼ਸ਼ ਫ਼ਜ਼ਾਇ ਜ਼ਮੀਰ ।੬੦।

ਉਸ ਦੇ ਸਾ੍ਹਮਣੇ ਆਤਮਾਂ ਦਾ ਵਿਹੜਾ ਵੀ ਤੰਗ ਹੈ ।

ਹਮਾਂ ਬਿਹ ਕਿ ਖ਼ਾਹੇਮ ਅਜ਼ ਫ਼ਜ਼ਲਿ ਊ ।

ਇਸ ਲਈ ਸਾਡੇ ਵਾਸਤੇ ਚੰਗਾ ਏਹੀ ਹੈ ਕਿ ਅਸੀਂ ਉਸ ਦੀ ਵਡਿਆਈ ਤੋਂ ਉਸ ਦੀ ਬਖਸ਼ਿਸ਼

ਜ਼ਿ ਅਲਤਾਫ਼ੋ ਅਕਰਾਮ ਹੱਕ ਅਦਲਿ ਊ ।੬੧।

ਅਤੇ ਉਸ ਦੀ ਮਿਹਰ ਅਤੇ ਸਖਾਵਤ ਤੋਂ ਰੱਬ ਦਾ ਹੁਕਮ ਪਰਾਪਤ ਕਰੀਏ ।

ਸਰਿ ਮਾ ਬਪਾਇਸ਼ ਬਵਦ ਬਰ ਦਵਾਮ ।

ਸਾਡਾ ਸਿਰ ਸਦਾ ਉਸ ਦੇ ਚਰਨਾਂ ਤੇ ਰਹੇ,

ਨਿਸ਼ਾਰਸ਼ ਦਿਲੋ ਜਾਨਿ ਮਾ ਮੁਸਤਦਾਮ ।੬੨।

ਸਾਡਾ ਦਿਲ ਅਤੇ ਜਾਨ ਉਸ ਤੋਂ ਸਦਾ ਕੁਰਬਾਨ ਹੁੰਦਾ ਰਹੇ ।


Flag Counter