ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 6


ਛੇਵੀਂ ਪਾਤਸ਼ਾਹੀ ।

ਉਸ ਦੀ ਛੇਵੀਂ ਪਾਤਸ਼ਾਹੀ ਪਵਿੱਤ੍ਰ ਲਿਸ਼ਕਾਂ ਦੇ ਪਰਸਾਨ ਵਾਲੀ ਅਤੇ ਪਵਿੱਤ੍ਰ ਰੋਸ਼ਨੀਆਂ ਦੇ ਰੂਪ ਨੂੰ ਵਿਖਾਉਣ ਵਾਲੀ ਹੈ । ਉਸ ਦੀ ਰਹਿਮਤ ਦੀ ਤੇਜ ਰੋਸ਼ਨੀ ਸੰਸਾਰ ਵਾਸੀਆਂ ਨੂੰ ਚਾਨਣਾ ਦੇਣ ਵਾਲੀ ਅਤੇ ਉਸ ਦੀ ਵਡਿਆਈ ਦਾ ਚਾਨਣ ਅਨ੍ਹੇਰੇ ਵਿਚ ਰਹਿਣ ਵਾਲਿਆਂ ਦਾ ਅਨ੍ਹੇਰਾ ਦੂਰ ਕਰਣ ਵਾਲਾ ਹੈ । ਉਸ ਦੀ ਤਲਵਾਰ ਦੁਸ਼ਮਨਾਂ ਨੂੰ ਮਾਰ ਗਿਰਾਉਣ ਵਾਲੀ ਹੈ ਅਤੇ ਉਸ ਦਾ ਤੀਰ ਪੱਥਰਾਂ ਨੂੰ ਵੀ ਤੋੜ ਦੇਣ ਵਾਲਾ ਹੈ । ਉਸ ਦੀ ਪਵਿੱਤ੍ਰ ਕਰਾਮਾਤ ਚਿੱਟੇ ਦਿਨ ਵਾਂਗ ਪ੍ਰਗਟ ਅਤੇ ਜ਼ਾਹਰਾ ਹੈ ਅਤੇ ਉਸ ਦੀ ਉੱਚੀ ਦਰਗਾਹ ਹਰ ਪਵਿੱਤ੍ਰ ਅਸਮਾਨ ਨਾਲੋਂ ਵਧੇਰੇ ਰੋਸ਼ਨ ਹੈ । ਉਸ ਦੇ ਨਾਮ ਦੀ ਪਹਿਲੀ ਹੇ ਹਰੀ ਦੇ ਨਾਮ ਦੀ ਸਿਖਿਆ ਦਾਤਾ ਹੈ ਅਤੇ ਦੋਹਾਂ ਜਹਾਨਾਂ ਲਈ ਰਾਹ-ਵਿਖਾਊ ਹੈ । ਉਸ ਦੇ ਨਾਮ ਦੀ ਰਹਿਮਤਾਂ ਲਿਆਉਣ ਵਾਲੀ ਰੇ ਹਰ ਅੱਖ ਦਾ ਤਾਰਾ ਹੈ । ਉਸ ਦੇ ਨਾਮ ਦਾ ਫਾਰਸੀ ਕਾਫ਼ (ਗਾਫ਼) ਰੱਬੀ ਭਾ ਵਾਲਾ ਮੋਤੀ ਹੈ: ਪਹਿਲੀ ਵਾਓ ਜਾਨ ਨੂੰ ਤਾਜ਼ਗੀ ਦੇਣ ਵਾਲਾ ਗੁਲਾਬ ਹੈ । ਉਸ ਦੇ ਨਾਮ ਦੀ ਸਦੀਵੀ ਜਾਨ ਬਖਸ਼ਣ ਵਾਲੀ ਬੇ ਅਮਰ-ਸੱਚ ਦਾ ਚਾਨਣ ਹੈ । ਨੇਕ ਵਿਸ਼ੇ ਭਰਪੂਰ ਨੂੰਨ ਅਮਰ ਬਾਣੀ ਦੀ ਨਿਆਮਤ ਹੈ । ਉਸ ਦੇ ਨਾਮ ਦੀ ਅੰਤਮ ਦਾਲ ਲੁਕੇ ਛੁਪੇ ਅਤੇ ਜ਼ਾਹਰਾ ਭੇਤਾਂ ਨੂੰ ਜਾਣਨਹਾਰੀ ਹੈ ਅਤੇ ਉਸ ਦੇ ਦਿਲ ਨੂੰ ਗ਼ੈਬ ਅਤੇ ਪ੍ਰਗਟ ਸਭ ਭੇਤ ਪ੍ਰਤੱਖ ਮਾਲੂਮ ਹਨ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਹਰਿ ਗੋਬਿੰਦ ਆਂ ਸਰਾਪਾ ਕਰਮ ।

ਗੁਰੂ ਹਰਿ ਗੋਬਿੰਦ, ਬਖਸ਼ਿਸ਼ ਦਾ ਰੂਪ ਸੀ,

ਕਿ ਮਕਬੂਲ ਸ਼ੁਦ ਜ਼ੂ ਸ਼ਕੀ ਓ ਦਜ਼ਮ ।੮੧।

ਜਿਸ ਸਦਕਾ ਮੰਦ ਭਾਗੀ ਅਤੇ ਮੁਰਝਾਏ ਹੋਏ ਲੋਕ ਵੀ (ਦਰਗਾਹੇ) ਪਰਵਾਨ ਹੋ ਗਏ ।

ਫ਼ਜ਼ਾਲੋ ਕਰਾਮਸ਼ ਫਜ਼ੂੰ ਅਜ ਹਿਸਾ ।

ਫ਼ਜ਼ਾਲੋ ਕਰਾਮਸ਼ ਫ਼ਜ਼ੂੰ ਅਜ਼ ਹਿਸਾ,

ਸ਼ਿਕੋਹਿਸ਼ ਹਮਾ ਫ਼ਰ੍ਹਾਇ ਕਿਬਰੀਆ ।੮੨।

ਸ਼ਿਕੋਹਿਸ਼ ਹਮਾ ਫ਼ਰ੍ਹਾਇ ਕਿਬਰੀਆ ।

ਵਜੂਦਸ਼ ਸਰਾਪਾ ਕਰਮਹਾਇ ਹੱਕ ।

ਵਜੂਦਸ਼ ਸਰਾਪਾ ਕਰਮਹਾਇ ਹੱਕ,

ਜ਼ਿ ਖ੍ਵਾਸਾਂ ਰਬਾਇੰਦਾ ਗੂਇ ਸਬਕ ।੮੩।

ਜ਼ਿ ਖ਼੍ਵਾਸਾਂ ਰਬਾਇੰਦਾ ਗੂਇ ਸਬੱਕ ।

ਹਮ ਅਜ਼ ਫ਼ੁਕਰੋ ਹਮ ਸਲਤਨਤ ਨਾਮਵਰ ।

ਹਮ ਅਜ਼ ਫ਼ੁਕਰੋ ਹਮ ਸਲਤਨਤ ਨਾਮਵਰ,

ਬ-ਫ਼ਰਮਾਨਿ ਊ ਜੁਮਲਾ ਜ਼ੇਰੋ ਜ਼ਬਰ ।੮੪।

ਬ-ਫ਼ਰਮਾਨਿ ਊ ਜੁਮਲਾ ਜ਼ੇਰੋ ਜ਼ਬਰ ।

ਦੋ ਆਲਮ ਮੁਨੱਵਰ ਜ਼ਿ ਅਨਵਾਰਿ ਊ ।

ਦੋ ਆਲਮ ਮੁਨੱਵਰ ਜ਼ਿ ਅਨਵਾਰਿ ਊ,

ਹਮਾ ਤਿਸ਼ਨਾਇ ਫ਼ੈਜ਼ਿ ਦੀਦਾਰਿ ਊ ।੮੫।

ਹਮਾ ਤਿਸ਼ਨਾਇ ਫ਼ੈਜ਼ਿ ਦੀਦਾਰਿ ਊ ।


Flag Counter