ਗੰਜ ਨਾਮਾ ਭਾਈ ਨੰਦ ਲਾਲ ਜੀ

ਅੰਗ - 8


ਅਠਵੀਂ ਪਾਤਸ਼ਾਹੀ ।

ਅਠਵੀਂ ਪਾਤਸ਼ਾਹੀ ਅਕਾਲਪੁਰਖ ਦੇ ਪਰਵਾਨ ਅਤੇ ਪਾਕ ਪਵਿੱਤ੍ਰ ਪ੍ਰੇਮੀਆਂ ਦਾ ਤਾਜ ਅਤੇ ਉਸ ਨਾਲ ਮਿਲ ਚੁਕੇ ਪਿਆਰਿਆਂ ਦੀ ਸਰਕਾਰ ਹੈ । ਗੁਰੂ ਜੀ ਦੀ ਪਵਿੱਤ੍ਰ ਕਰਾਮਾਤ ਜਗਤ ਪ੍ਰਸਿੱਧ ਹੈ ਅਤੇ ਉਨ੍ਹਾਂ ਦੇ ਪਵਿੱਤ੍ਰ ਵਜੂਦ ਦਾ ਨੂਰ ਸੱਚ ਨੂੰ ਰੋਸ਼ਨ ਕਰਦਾ ਹੈ । ਖਾਸ ਅਤੇ ਨਿਕਟਵਰਤੀ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ ਅਤੇ ਪਾਕ ਪਵਿੱਤ੍ਰ ਉਨ੍ਹਾਂ ਦੇ ਦੁਆਰੇ ਤੇ ਸੀਸ ਨਿਵਾਉਂਦੇ ਹਨ । ਉਨ੍ਹਾਂ ਦੇ ਅਨੇਕਾਂ ਪਰਮਾਣੀਕ ਅਤੇ ਪੱਕੇ ਗੁਣਾਂ ਦੀ ਸਿਫਤ ਕਰਨ ਵਾਲੇ ਤਿੰਨਾਂ ਲੋਕਾਂ ਅਤੇ ਛੇ ਤਰਫਾਂ ਦੇ ਚੋਣਵੇਂ ਬੰਦੇ ਹਨ ਅਤੇ ਉਨ੍ਹਾਂ ਦੀਆਂ ਵਡਿਆਈਆਂ ਦੇ ਲੰਗਰ ਤੋਂ ਬਚੇ ਖੁਚੇ ਟੁਕੜੇ ਚੁਣਨ ਵਾਲੇ ਕਿਸੇ ਗਿਣਤੀ ਜਾਂ ਸ਼ੁਮਾਰ ਵਿਚ ਨਹੀਂ ਆਉਂਦੇ । ਉਨ੍ਹਾਂ ਦੇ ਨੇਕ ਅੰਤ ਵਾਲੀ ਤੇ ਸੱਚ ਦੇ ਥੇਵੇ ਨਾਲ ਜੜੀ ਹੋਈ ਹੇ ਦੁਨੀਆ ਦੇ ਕਾਬਜ਼ ਦੇਉ ਨੂੰ ਹਰਾ ਕੇ ਡੇਗ ਦੇਣ ਵਾਲੀ ਹੈ । ਸ਼ਚਾਈ ਦਰਸਉਣ ਵਾਲੀ ਰੇ ਸਦੀਵੀ ਤਖਤ ਉਪਰ ਪ੍ਰਧਾਨਗੀ ਪਦ ਤੇ ਬਰਾਜਮਾਨ ਹੋਣ ਵਾਲੀ ਹੈ । ਉਨ੍ਹਾਂ ਦੇ ਨਾਮ ਦਾ ਅਰਬੀ ਕਾਫ਼ ਸਖਾਵਤ ਅਤੇ ਮਿਹਰ ਦੇ ਦਰਵਾਜ਼ੇ ਖੋਲ੍ਹਣ ਵਾਲਾ ਹੈ । ਸ਼ਾਨੌ ਸ਼ੌਕਤ ਨਾਲ ਭਰੀ ਸ਼ੀਨ ਸ਼ੇਰਾਂ ਵਰਗੇ ਦੇਵਾਂ ਨੂੰ ਮਾਰ ਗਿਰਾਉਣ ਵਾਲੀ ਹੈ । ਅੰਤਮ ਨੂੰਨ ਹਰ ਦਿਲ ਅਤੇ ਜਾਨ ਦੀ ਤਾਜ਼ਗੀ ਅਤੇ ਸੁਗੰਧੀ ਵਧਾਉਣ ਵਾਲਾ ਅਤੇ ਰੱਬ ਦੀਆਂ ਨਿਆਮਤਾਂ ਦਾ ਨਿਕਟ-ਵਰਤੀ ਮਿੱਤ੍ਰ ਹੈ ।

ਵਾਹਿਗੁਰੂ ਜੀਓ ਸਤ ।

ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਹੈ ।

ਗੁਰੂ ਹਰਿ ਕਿਸ਼ਨ ਆਂ ਹਮਾ ਫਜ਼ਲੋ ਜੂਦ ।

ਗੁੁੁਰੂ ਹਰਿ ਕਿਸ਼ਨ ਮਿਹਰ ਅਤੇ ਬਖਸ਼ਿਸ਼ ਦਾ ਰੂਪ ਹੈ,

ਹੱਕਸ਼ ਅਜ਼ ਹਮਾ ਖ਼ਾਸਗਾਂ ਬ-ਸਤੂਦ ।੯੩।

ਅਤੇ ਰੱਬ ਦਾ ਆਪਣੇ ਖਾਸ ਨਿਕਤ-ਵਰਤੀਆਂ ਵਿੱਚੋਂ ਸਭ ਤੋਂ ਵੱਧ ਸਲਾਹਿਆ ਹੋਇਆ ਹੈ ।

ਮਿਆਨਿ ਹੱਕੋ ਊ ਫ਼ਸਾਲੁ-ਲ ਵਰਕ ।

ਰੱਬ ਅਤੇ ਉਸ ਦੇ ਵਿਚਕਾਰ ਕੇਵਲ ਇੱਕ ਪੱਤੇ ਦਾ ਹੀ ਪਰਦਾ ਹੈ,

ਵਜੂਦਸ਼ ਹਮਾ ਫ਼ਜ਼ਲੋ ਅਫਜ਼ਾਲਿ ਹੱਕ ।੯੪।

ਉਸ ਦੀ ਹੋਂਦ ਸਾਰੀ ਦੀ ਸਾਰੀ ਰੱਬ ਦੀਆਂ ਮਿਹਰਾਂ ਬਖਸ਼ਿਸ਼ਾਂ ਹਨ ।

ਹਮਾ ਸਾਇਲੇ ਲੁਤਫ਼ਿ ਹੱਕ ਪਰਵਰਸ਼ ।

ਉਸ ਦੀ ਮਿਹਰ ਸਦਕਾ ਦੋਵੇਂ ਜਹਾਨ ਸਫਲ ਹੁੰਦੇ ਹਨ,

ਜ਼ਮੀਨੋ ਜਮਾਂ ਜੁਮਲਾ ਫ਼ਰਮਾਂ ਬਰਸ਼ ।੯੫।

ਅਤੇ, ਉਸਦੀ ਮਿਹਰ ਕਰਕੇ ਹੀ ਹਰ ਕਿਣਕੇ ਵਿਚ ਸੂਰਜ ਦੀ ਤਾਕਤਵਰ ਚਮਕ ਆ ਜਾਂਦੀ ਹੈ ।

ਤੁਫ਼ੈਲਸ਼ ਦੋ ਆਲਮ ਖ਼ੁਦ ਕਾਮਯਾਬ ।

ਸਾਰੇ ਹੀ ਉਸ ਦੀਆਂ ਪਾਲਣਹਾਰ ਰੱਬੀ ਮਿਹਰਾਂ ਦੇ ਸਵਾਲੀ ਹਨ,

ਅਜ਼ੋ ਗਸ਼ਤਾ ਹਰ ਜ਼ੱਰਾ ਖੁਰਸ਼ੀਦ ਤਾਬ ।੯੬।

ਅਤੇ, ਧਰਤੀ ਅਤੇ ਜ਼ਮਾਨਾ ਸਭ ਉਸ ਦੇ ਹੁਕਮਾਂ ਨੂੰ ਪਾਲਣ ਵਾਲੇ ਹਨ ।

ਹਮਾ ਖ਼ਾਸਗਾਂ ਰਾ ਕਫ਼ਿ ਇਸਮਤਸ਼ ।

ਸਾਰਿਆਂ ਖਾਸ ਪਿਆਰਿਆਂ ਲਈ ਉਸਦੀ ਰੱਖਿਆ ਵੱਡੀ ਨਿਆਮਤ ਹੈ,

ਸਰਾ ਤਾ ਸਮਾ ਜੁਮਲਾ ਫ਼ਰਮਾਂ-ਬਰਸ਼ ।੯੭।

ਪਾਤਾਲ ਤੋਂ ਲੈਕੇ ਆਸਮਾਨ ਤਕ ਸਾਰੇ ਹੀ ਉਸਦੇ ਆਗਿਆਕਾਰੀ ਹਨ ।