ਜਾਪੁ ਸਾਹਿਬ

(ਅੰਗ: 33)


ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥

ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:

ਮੁਨਿ ਮਨਿ ਪ੍ਰਨਾਮ ॥

(ਹੇ ਪ੍ਰਭੂ!) ਤੈਨੂੰ ਮੁਨੀ ਮਨ ਵਿਚ ਪ੍ਰਨਾਮ ਕਰਦੇ ਹਨ,

ਗੁਨਿ ਗਨ ਮੁਦਾਮ ॥

ਤੂੰ ਸਦਾ ਗੁਣਾਂ ਦਾ ਸੁਆਮੀ ਹੈ,

ਅਰਿ ਬਰ ਅਗੰਜ ॥

ਤੂੰ ਵੱਡੇ ਵੈਰੀਆਂ ਲਈ ਵੀ ਅਜਿਤ ਹੈਂ,

ਹਰਿ ਨਰ ਪ੍ਰਭੰਜ ॥੧੬੧॥

ਹੇ ਹਰਿ! (ਤੂੰ) ਸਭ ਮਨੁੱਖਾਂ ਨੂੰ ਨਸ਼ਟ ਕਰਨ ਦੇ ਸਮਰਥ ਹੈਂ ॥੧੬੧॥

ਅਨਗਨ ਪ੍ਰਨਾਮ ॥

(ਹੇ ਪ੍ਰਭੂ!) ਤੈਨੂੰ ਅਨੇਕ ਜੀਵ ਜੁਹਾਰ ਕਰਦੇ ਹਨ,

ਮੁਨਿ ਮਨਿ ਸਲਾਮ ॥

ਤੈਨੂੰ ਮੁਨੀ ਲੋਕ ਮਨ ਵਿਚ ਪ੍ਰਨਾਮ ਕਰਦੇ ਹਨ,

ਹਰਿ ਨਰ ਅਖੰਡ ॥

ਹੇ ਹਰਿ! (ਤੂੰ) ਨਾ ਖੰਡਿਤ ਕੀਤੇ ਜਾ ਸਕਣ ਵਾਲਾ ਨਰ ਸ੍ਰੇਸ਼ਠ ਹੈਂ,

ਬਰ ਨਰ ਅਮੰਡ ॥੧੬੨॥

ਤੂੰ ਬਿਨਾ ਸਥਾਪਿਤ ਕੀਤੇ ਸ੍ਰੇਸ਼ਠ ਪੁਰਸ਼ ਹੈਂ ॥੧੬੨॥

ਅਨਭਵ ਅਨਾਸ ॥

(ਹੇ ਪ੍ਰਭੂ!) ਤੂੰ ਨਾ ਨਸ਼ਟ ਹੋਣ ਵਾਲੇ ਸੁਤਹ ਗਿਆਨ ਵਾਲਾ ਹੈਂ,

ਮੁਨਿ ਮਨਿ ਪ੍ਰਕਾਸ ॥

ਤੂੰ ਮੁਨੀਆਂ ਦੇ ਮਨ ਦਾ ਪ੍ਰਕਾਸ਼ (ਗਿਆਨ) ਵੀ ਹੈਂ,

ਗੁਨਿ ਗਨ ਪ੍ਰਨਾਮ ॥

ਹੇ ਗੁਣਾਂ ਦੇ ਭੰਡਾਰ! (ਤੈਨੂੰ ਮੇਰਾ) ਪ੍ਰਨਾਮ ਹੈ,

ਜਲ ਥਲ ਮੁਦਾਮ ॥੧੬੩॥

ਤੂੰ ਜਲ ਥਲ ਵਿਚ ਸਦਾ ਮੌਜੂਦ ਹੈਂ ॥੧੬੩॥

ਅਨਛਿਜ ਅੰਗ ॥

(ਹੇ ਪ੍ਰਭੂ!) ਤੇਰਾ ਸਰੂਪ ਛਿਜਣ ਵਾਲਾ ਨਹੀਂ ਹੈ,

ਆਸਨ ਅਭੰਗ ॥

ਤੇਰਾ ਆਸਨ ਅਚਲ ਹੈ,

ਉਪਮਾ ਅਪਾਰ ॥

ਤੇਰੀ ਉਪਮਾ ਅਪਾਰ ਹੈ,

ਗਤਿ ਮਿਤਿ ਉਦਾਰ ॥੧੬੪॥

ਤੇਰੀ ਚਾਲ ਅਤੇ ਸੀਮਾ ਅਤਿ ਉਦਾਰ ਹੈ ॥੧੬੪॥

ਜਲ ਥਲ ਅਮੰਡ ॥

(ਹੇ ਪ੍ਰਭੂ!) ਤੂੰ ਜਲ-ਥਲ ਵਿਚ ਸ਼ੋਭਾਇਮਾਨ ਹੈਂ,

ਦਿਸ ਵਿਸ ਅਭੰਡ ॥

ਤੂੰ ਦਿਸ਼ਾ-ਵਿਦਿਸ਼ਾ ਵਿਚ ਅਨਿੰਦ ਹੈਂ,

ਜਲ ਥਲ ਮਹੰਤ ॥

ਤੂੰ ਜਲ-ਥਲ ਦਾ ਸੁਆਮੀ ਹੈਂ,