ਜਾਪੁ ਸਾਹਿਬ

(ਅੰਗ: 34)


ਦਿਸ ਵਿਸ ਬਿਅੰਤ ॥੧੬੫॥

ਤੂੰ ਦਿਸ਼ਾ-ਵਿਦਿਸ਼ਾ ਵਿਚ ਬਿਨਾ ਅੰਤ ਦੇ ਹੈਂ ॥੧੬੫॥

ਅਨਭਵ ਅਨਾਸ ॥

(ਹੇ ਪ੍ਰਭੂ!) ਤੇਰਾ ਸੁਤਹ ਗਿਆਨ ਨਸ਼ਟ ਹੋਣ ਵਾਲਾ ਨਹੀਂ,

ਧ੍ਰਿਤ ਧਰ ਧੁਰਾਸ ॥

ਤੂੰ ਧੀਰਜ-ਧਾਰੀਆਂ ਦਾ ਧੁਰਾ ਹੈਂ,

ਆਜਾਨ ਬਾਹੁ ॥

ਤੂੰ ਦੇਵਤਿਆਂ ਦਾ ਪ੍ਰੇਰਕ ਹੈਂ (ਜਾਂ ਗੋਡਿਆਂ ਤਕ ਲੰਬੀਆਂ ਭੁਜਾਵਾਂ ਵਾਲਾ ਹੈਂ)

ਏਕੈ ਸਦਾਹੁ ॥੧੬੬॥

ਤੂੰ ਸਦਾ ਇਕੋ ਇਕ ਹੈਂ ॥੧੬੬॥

ਓਅੰਕਾਰ ਆਦਿ ॥

(ਹੇ ਪ੍ਰਭੂ!) ਤੂੰ ਆਦਿ ਤੋਂ ਓਅੰਕਾਰ ਸਰੂਪ ਹੈਂ,

ਕਥਨੀ ਅਨਾਦਿ ॥

ਤੇਰਾ ਵਰਣਨ ਕਥਨ ਤੋਂ ਪਰੇ ਹੈ,

ਖਲ ਖੰਡ ਖਿਆਲ ॥

ਤੂੰ ਫੁਰਨੇ ਵਿਚ ਹੀ ਦੁਸ਼ਟਾਂ ('ਖਲ') ਨੂੰ ਨਸ਼ਟ ਕਰ ਸਕਦਾ ਹੈਂ,

ਗੁਰ ਬਰ ਅਕਾਲ ॥੧੬੭॥

ਤੂੰ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈਂ ॥੧੬੭॥

ਘਰ ਘਰਿ ਪ੍ਰਨਾਮ ॥

(ਹੇ ਪ੍ਰਭੂ!) ਤੈਨੂੰ ਘਰ ਘਰ ਵਿਚ ਪ੍ਰਨਾਮ ਹੁੰਦਾ ਹੈ,

ਚਿਤ ਚਰਨ ਨਾਮ ॥

(ਹਰ ਇਕ ਜੀਵ ਦੇ) ਚਿੱਤ ਵਿਚ ਤੇਰੇ ਚਰਨਾਂ ਦਾ ਧਿਆਨ ਅਤੇ ਤੇਰੇ ਨਾਮ ਦਾ ਸਿਮਰਨ ਹੈ,

ਅਨਛਿਜ ਗਾਤ ॥

ਤੇਰਾ ਸ਼ਰੀਰ ਕਦੇ ਨਾਸ਼ ਹੋਣ ਵਾਲਾ ਨਹੀਂ ਹੈਂ,

ਆਜਿਜ ਨ ਬਾਤ ॥੧੬੮॥

ਤੂੰ ਕਿਸੇ ਗੱਲ ਲਈ ਵੀ ਅਸਮਰਥ (ਆਜਿਜ਼) ਨਹੀਂ ॥੧੬੮॥

ਅਨਝੰਝ ਗਾਤ ॥

(ਹੇ ਪ੍ਰਭੂ!) ਤੂੰ ਅਡੋਲ ਸ਼ਰੀਰ ਵਾਲਾ ਹੈਂ,

ਅਨਰੰਜ ਬਾਤ ॥

ਤੂੰ ਕਿਸੇ ਵੀ ਗੱਲ ਤੇ ਕ੍ਰੋਧਿਤ ਨਹੀਂ ਹੁੰਦਾ,

ਅਨਟੁਟ ਭੰਡਾਰ ॥

ਤੂੰ ਅਮੁਕ ਭੰਡਾਰ ਵਾਲਾ ਹੈਂ,

ਅਨਠਟ ਅਪਾਰ ॥੧੬੯॥

ਤੂੰ ਨਾ ਸਥਾਪਿਤ ਕੀਤਾ ਜਾ ਸਕਣ ਵਾਲਾ ਅਪਾਰ ਹੈਂ ॥੧੬੯॥

ਆਡੀਠ ਧਰਮ ॥

(ਹੇ ਪ੍ਰਭੂ!) ਤੂੰ ਅਦ੍ਰਿਸ਼ਟ ਕਰਤੱਵ ('ਧਰਮ') ਵਾਲਾ ਹੈਂ,

ਅਤਿ ਢੀਠ ਕਰਮ ॥

ਤੇਰੇ ਕਰਮ ਬੜੇ ਦ੍ਰਿੜ੍ਹ ਹਨ,

ਅਣਬ੍ਰਣ ਅਨੰਤ ॥

ਤੈਨੂੰ ਕੋਈ ਸਟ ਨਹੀਂ ਮਾਰ ਸਕਦਾ, ਤੂੰ ਅਨੰਤ ਹੈਂ,