ਜਾਪੁ ਸਾਹਿਬ

(ਅੰਗ: 35)


ਦਾਤਾ ਮਹੰਤ ॥੧੭੦॥

ਤੂੰ ਮਹਾਨ ਦਾਤਾ ਹੈਂ ॥੧੭੦॥

ਹਰਿਬੋਲਮਨਾ ਛੰਦ ॥ ਤ੍ਵ ਪ੍ਰਸਾਦਿ ॥

ਹਰਿਬੋਲਮਨਾ ਛੰਦ: ਤੇਰੀ ਕ੍ਰਿਪਾ ਨਾਲ:

ਕਰੁਣਾਲਯ ਹੈਂ ॥

(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਦਾ ਘਰ ਹੈਂ,

ਅਰਿ ਘਾਲਯ ਹੈਂ ॥

ਤੂੰ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈਂ,

ਖਲ ਖੰਡਨ ਹੈਂ ॥

ਤੂੰ ਦੁਸ਼ਟਾਂ ਨੂੰ ਮਾਰਨ ਵਾਲਾ ਹੈਂ,

ਮਹਿ ਮੰਡਨ ਹੈਂ ॥੧੭੧॥

ਤੂੰ ਧਰਤੀ ਦਾ ਸ਼ਿੰਗਾਰ ਹੈਂ ॥੧੭੧॥

ਜਗਤੇਸ੍ਵਰ ਹੈਂ ॥

(ਹੇ ਪ੍ਰਭੂ!) ਤੂੰ ਜਗਤ ਦਾ ਸੁਆਮੀ ਹੈਂ,

ਪਰਮੇਸ੍ਵਰ ਹੈਂ ॥

ਤੂੰ ਸ੍ਰੇਸ਼ਠ ਈਸ਼ਵਰ ਹੈਂ,

ਕਲਿ ਕਾਰਣ ਹੈਂ ॥

ਤੂੰ ਕਲ-ਕਲੇਸ਼ ਦਾ ਮੂਲ ਕਾਰਨ ਹੈਂ,

ਸਰਬ ਉਬਾਰਣ ਹੈਂ ॥੧੭੨॥

ਤੂੰ ਸਭ ਨੂੰ ਬਚਾਉਣ ਵਾਲਾ ਹੈਂ ॥੧੭੨॥

ਧ੍ਰਿਤ ਕੇ ਧ੍ਰਣ ਹੈਂ ॥

(ਹੇ ਪ੍ਰਭੂ!) ਤੂੰ ਧਰਤੀ ਨੂੰ ਧਾਰਨ ਕਰਨ ਵਾਲਾ (ਸਹਾਰਾ) ਹੈਂ,

ਜਗ ਕੇ ਕ੍ਰਣ ਹੈਂ ॥

ਤੂੰ ਜਗਤ ਦਾ ਕਾਰਨ ਸਰੂਪ ਹੈਂ,

ਮਨ ਮਾਨਿਯ ਹੈਂ ॥

ਤੈਨੂੰ ਸਾਰੀ ਸ੍ਰਿਸ਼ਟੀ ਮਨ ਵਿਚ ਮੰਨਦੀ ਹੈ,

ਜਗ ਜਾਨਿਯ ਹੈਂ ॥੧੭੩॥

ਤੂੰ ਜਗਤ ਦੁਆਰਾ ਜਾਣਨ ਯੋਗ ਹੈਂ ॥੧੭੩॥

ਸਰਬੰ ਭਰ ਹੈਂ ॥

(ਹੇ ਪ੍ਰਭੂ!) ਤੂੰ ਸਭ ਦੀ ਪਾਲਨਾ ਕਰਨ ਵਾਲਾ ਹੈਂ,

ਸਰਬੰ ਕਰ ਹੈਂ ॥

ਤੂੰ ਸਭ ਦਾ ਕਰਤਾ ਹੈਂ,

ਸਰਬ ਪਾਸਿਯ ਹੈਂ ॥

ਤੂੰ ਸਭ ਦੇ ਕੋਲ ਹੈਂ,

ਸਰਬ ਨਾਸਿਯ ਹੈਂ ॥੧੭੪॥

ਤੂੰ ਸਭ ਦਾ ਸੰਘਾਰਕ ਵੀ ਹੈਂ ॥੧੭੪॥

ਕਰੁਣਾਕਰ ਹੈਂ ॥

(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਕਰਨ ਵਾਲਾ ਹੈਂ,

ਬਿਸ੍ਵੰਭਰ ਹੈਂ ॥

ਤੂੰ ਸੰਸਾਰ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,