ਅਕਾਲ ਉਸਤਤ

(ਅੰਗ: 15)


ਅਛੈ ਤੁਹੀਂ ॥੧੭॥੬੭॥

ਤੂੰ ਹੀ ਨਾਸ਼ ਤੋਂ ਮੁਕਤ ਹੈਂ ॥੧੭॥੬੭॥

ਜਤਸ ਤੁਹੀਂ ॥

ਤੂੰ ਹੀ ਜਤ ਹੈਂ,

ਬ੍ਰਤਸ ਤੁਹੀਂ ॥

ਤੂੰ ਹੀ ਬ੍ਰਤ ਹੈਂ,

ਗਤਸ ਤੁਹੀਂ ॥

ਤੂੰ ਹੀ ਗਤੀ ਹੈਂ

ਮਤਸ ਤੁਹੀਂ ॥੧੮॥੬੮॥

ਅਤੇ ਤੂੰ ਹੀ ਗਿਆਨ ਹੈ ॥੧੮॥੬੮॥

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥੧੯॥੬੯॥

ਤੂੰ ਹੀ, ਤੂੰ ਹੀ ॥੧੯॥੬੯॥

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,

ਤੁਹੀਂ ਤੁਹੀਂ ॥੨੦॥੭੦॥

ਤੂੰ ਹੀ, ਤੂੰ ਹੀ (ਅਰਥਾਤ ਸਭ ਕੁਝ ਸਭ ਪਾਸੇ ਤੂੰ ਹੀ ਤੂੰ ਹੈਂ) ॥੨੦॥੭੦॥

ਤ੍ਵ ਪ੍ਰਸਾਦਿ ॥ ਕਬਿਤ ॥

ਤੇਰੀ ਕ੍ਰਿਪਾ ਨਾਲ: ਕਬਿੱਤ:

ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੂਆ ਮਸਾਨ ਬਾਸ ਕਰਿਓ ਈ ਕਰਤ ਹੈਂ ॥

(ਜੇ ਅਘੋਰੀਆਂ ਵਾਂਗ ਮਲ ਖਾਂਦਿਆਂ ਮੁਕਤੀ ਮਿਲਦੀ ਤਾਂ) ਸੂਰ ਮਲ ਖਾਂਦਾ ਹੈ; (ਜੇ ਵਿਭੂਤੀ ਮਲਣ ਨਾਲ ਮੁਕਤੀ ਮਿਲਦੀ ਤਾਂ) ਹਾਥੀ ਅਤੇ ਖੋਤੇ ਖੇਹ ਵਿਚ ਵਲਿਦਦੇ ਹਨ; (ਜੇ ਮਸਾਣਾਂ ਵਿਚ ਰਿਹਾਂ ਮੁਕਤੀ ਮਿਲਦੀ ਤਾਂ) ਗਿਦੜ ਮਸਾਣਾਂ ਵਿਚ ਹੀ ਰਿਹਾ ਕਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);

ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈਂ ॥

(ਜੇ ਮਠਾਂ ਵਿਚ ਵਸ ਕੇ ਮੁਕਤੀ ਮਿਲਦੀ ਤਾਂ) ਉੱਲੂ ਮਠਾਂ ਵਿਚ ਹੀ ਵਸਦੇ ਹਨ; (ਜੇ ਭਰਮਣ ਕਰਦਿਆਂ ਮੁਕਤੀ ਮਿਲਦੀ ਤਾਂ) ਪਸ਼ੂ ('ਮ੍ਰਿਗ') ਸਦਾ ਉਦਾਸੀਆਂ ਵਾਂਗ ਫਿਰਦੇ ਰਹਿੰਦੇ ਹਨ; (ਜੇ ਮੌਨ ਧਾਰਨ ਕਰਨ ਨਾਲ ਮੁਕਤੀ ਮਿਲਦੀ ਤਾਂ) ਬ੍ਰਿਛ ਸਦਾ ਮੌਨ ਧਾਰਿਆਂ ਹੀ ਮਰ ਜਾਂਦੇ ਹਨ;

ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈਂ ॥

(ਜੇ) ਵੀਰਜ ਦੇ ਸਾਧਿਆਂ (ਬ੍ਰਹਮਚਰਯ ਨੂੰ ਪਾਲਿਆਂ) (ਮੁਕਤੀ ਮਿਲਦੀ) ਤਾਂ ਉਨ੍ਹਾਂ ਨੂੰ ਹੀਜੜੇ ਦੀ ਤੁਲਨਾ ਦੇਣੀ ਚਾਹੀਦੀ ਹੈ; (ਜੇ ਨੰਗੇ ਪੈਰੀ ਫਿਰਨ ਨਾਲ ਮੁਕਤੀ ਮਿਲਦੀ, ਤਾਂ) ਬੰਦਰ ਸਦਾ ਨੰਗੇ ਪੈਰੀਂ ਫਿਰਦੇ ਹਨ (ਉਨ੍ਹਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ);

ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈਂ ॥੧॥੭੧॥

ਇਸਤਰੀ ਦੇ ਅਧੀਨ ਅਤੇ ਕਾਮ ਕ੍ਰੋਧ ਆਦਿ ਵਿਸ਼ਿਆਂ ਵਿਚ ਪੂਰੀ ਤਰ੍ਹਾਂ ਲਿਪਤ ਤੁੱਛ (ਵਿਅਕਤੀ) ਇਕ ਬ੍ਰਹਮ ਗਿਆਨ ਤੋਂ ਬਿਨਾ ਕਿਵੇਂ ਭਵ-ਸਾਗਰ ਤੋਂ ਤਰ ਸਕਦੇ ਹਨ ॥੧॥੭੧॥

ਭੂਤ ਬਨਚਾਰੀ ਛਿਤ ਛਉਨਾ ਸਭੈ ਦੂਧਾਧਾਰੀ ਪਉਨ ਕੇ ਅਹਾਰੀ ਸੁ ਭੁਜੰਗ ਜਾਨੀਅਤੁ ਹੈਂ ॥

ਭੂਤ ਬਨ ਵਿਚ ਫਿਰਨ ਵਾਲੇ ਹਨ, ਧਰਤੀ ('ਛਿਤ') ਉਤੇ ਸਾਰੇ ਛੋਟੇ ਬੱਚੇ (ਮਾਂ ਦੇ) ਦੁੱਧ ਉਤੇ ਪਲਦੇ ਹਨ, ਪੌਣ ਨੂੰ ਆਹਾਰ ਬਣਾਉਣ ਵਾਲੇ ਸੱਪ ਅਖਵਾਉਂਦੇ ਹਨ;

ਤ੍ਰਿਣ ਕੇ ਭਛਯਾ ਧਨ ਲੋਭ ਕੇ ਤਜਯਾ ਤੇ ਤੋ ਗਊਅਨ ਕੇ ਜਯਾ ਬ੍ਰਿਖਭਯਾ ਮਾਨੀਅਤੁ ਹੈਂ ॥

ਘਾਹ ਖਾਣ ਵਾਲਿਆਂ ਅਤੇ ਧਨ ਦੇ ਲੋਭ ਨੂੰ ਤਿਆਗਣ ਵਾਲਿਆਂ ਨੂੰ ਗਊਆਂ ਦੇ ਜਾਏ ਬਲਦ ਹੀ ਮੰਨਣਾ ਚਾਹੀਦਾ ਹੈ (ਕਿਉਂਕਿ ਉਹ ਸਿਰ ਸੁਟ ਕੇ ਬਿਨਾ ਕਿਸੇ ਲਾਲਸਾ ਦੇ ਕੰਮ ਕਰੀ ਜਾਂਦੇ ਹਨ);