ਜ਼ਿੰਦਗੀ ਨਾਮਾ ਭਾਈ ਨੰਦ ਲਾਲ ਜੀ

ਅੰਗ - 1


ਜ਼ਿੰਦਗੀ ਨਾਮਾ ।

ਆਣ ਖ਼ੁਦਾਵੰਦਿ ਜ਼ਮੀਨੋ ਆਸਮਾਣ ।

ਉਹ ਧਰਤ ਅਤੇ ਆਕਾਸ਼ ਦਾ ਮਾਲਕ ਹੈ,

ਜ਼ਿੰਦਗੀ ਬਖ਼ਸ਼ਿ ਵਜੂਦਿ ਇਨਸੋ ਜਾਣ ।੧।

ਮਨੁੱਖ ਅਤੇੇ ਜਾਨਦਾਰਾਣ ਨੂੰ ਜ਼ਿੰਦਗੀ ਬਖ਼ਸ਼ਨ ਵਾਲਾ ਹੈ ।

ਖ਼ਾਕਿ ਰਾਹਸ਼ ਤੂਤੀਯਾਇ ਚਸ਼ਮਿ ਮਾਸਤ ।

ਉਸ ਦੇ ਰਾਹ ਦੀ ਧੂੜ ਸਾਡੀਆਣ ਅੱਖਾਣ ਲਈ ਸੁਰਮਾ ਹੈ ।

ਆਬਰੂ ਅਫ਼ਜ਼ਾਇ ਹਰ ਸ਼ਾਹੋ ਗਦਾ ਸਤ ।੨।

ਉਹ ਹਰ ਬਾਦਸ਼ਾਹ ਅਤੇ ਫਕੀਰ ਦਾ ਮਾਨ ਵਧਾਉਣ ਵਾਲਾ ਹੈ ।

ਹਰ ਕਿਹ ਬਾਸ਼ਦ ਦਾਯਮਾ ਦਰ ਯਾਦਿ ਊ ।

ਜੋ ਕੋਈ ਭੀ ਸਦਾ ਉਸ ਦੀ ਯਾਦ ਵਿਚ ਰਹਿੰਦਾ ਹੈ,

ਯਾਦਿ ਹੱਕ ਹਰ ਦਮ ਬਵਦ ਇਰਸ਼ਾਦਿ ਊ ।੩।

ਉਹ ਰੱਬ ਦੀ ਯਾਦ ਦੀ ਹੀ ਪ੍ਰੇਰਨਾ ਕਰਦਾ ਹੈ ।

ਗਰ ਤੂ ਦਰ ਯਾਦਿ ਖ਼ੁਦਾ ਬਾਸ਼ੀ ਮੁਦਾਮ ।

ਜੇਕਰ ਤੂੰ ਰੱਬ ਦੀ ਯਾਦ ਵਿਚ ਸਦਾ ਮਸਤ ਰਹੇਣ,

ਮੀ ਸ਼ਵੀ ਐ ਜਾਨਿ ਮਨ ਮਰਦਿ ਤਮਾਮ ।੪।

ਤਾਣ ਤੂੰ, ਹੇ ਮੇਰੀ ਜਾਨ # ਪੂਰਨ ਮਨੁੱਖ ਬਣ ਜਾਵੇਣ ।

ਆਫਤਾਬਿ ਹਸਤ ਪਿਨਹਾਣ ਜ਼ੇਰਿ ਅਬਰ ।

ਬਦਲਾਣ ਹੇਠ ਸੂਰਜ (ਦੀ ਤਰਾ੍ਹਣ) ਲੁਕਿਆ ਹੋਇਆ ਹੈ ।

ਬਿਗੁਜ਼ਰ ਅਜ਼ ਅਬਰੋ ਨੁਮਾ ਰੁਖਿ ਹਮਚੂ ਬਦਰ ।੫।

ਬਦਲਾਣ ਦੇ ਪਿੱਛੋਣ ਆਪਣਾ ਪੂਰਨ ਚੰਦਰਮਾ ਵਰਗਾ ਮੁਖੜਾ ਵਿਖਾ ।

ਈਣ ਤਨਤ ਅਬਰੇਸਤ ਦਰ ਵੈ ਆਫਤਾਬ ।

ਇਹ ਤੇਰਾ ਤਨ ਇੱਕ ਬੱਦਲ ਹੈ, ਉਸ ਵਿਚ ਸੂਰਜ ਲੁਕਿਆ ਹੋਇਆ ਹੈ,

ਯਾਦਿ ਹੱਕ ਮੀਦਾਣ ਹਮੀਣ ਬਾਸ਼ਦ ਸਵਾਬ ।੬।

ਰੱਬ ਦੀ ਭਗਤੀ ਯਾਦ ਰੱਖ, ਇਹ ਹੀ ਜੀਵਨ ਦਾ ਫਲ ਹੈ ।

ਹਰਕਿ ਵਾਕਿਫ਼ ਸ਼ੁਦ ਅਜ਼ ਅਸਰਾਰਿ ਖ਼ੁਦਾ ।

ਜਿਹੜਾ ਵੀ ਰੱਬ ਦੇ ਭੇਤਾਣ ਤੋਣ ਵਾਕਫ ਹੋ ਗਿਆ,

ਹਰ ਨਫ਼ਸ ਜੁਜ਼ ਹੱਕ ਨ ਦਾਰਦ ਮੁਦਆ ।੭।

ਛਿਨ ਛਿਨ ਸਿਵਾਇ ਰੱਬ ਦੇ ਹੋਰ ਕੋਈ ਉਸਦਾ ਮੰਤਵ ਨਹੀਣ ਰਹਿੰਦਾ ।

ਕਹ ਚਿਹ ਬਾਸ਼ਦ ਯਾਦਿ ਆਣ ਯਜ਼ਦਾਨਿ ਪਾਕ ।

ਸੱਚ ਕੀ ਹੈ# ਉਸ ਪਾਕ ਪਰਵਰਦਗਾਰ ਦੀ ਯਾਦ ਹੀ ਹੈ,

ਕੈ ਬਿਦਾਨਦ ਕਦਰਿ ਊ ਹਰ ਮੁਸ਼ਤਿ ਖ਼ਾਕ ।੮।

ਮਿੱਟੀ ਦੀ ਹਰ ਮੁੱਠ ਭਲਾ ਉਸ ਦੀ ਕਦਰ ਕੀ ਜਾਣ ਸਕਦੀ ਹੈ ।

ਸੁਹਬਤਿ ਨੇਕਾਣ ਅਗਰ ਬਾਸ਼ਦ ਨਸੀਬ ।

ਜੇਕਰ ਤੈਨੂੰ ਭਲੇ ਪੁਰਖਾਣ ਦੀ ਸੰਗਤ ਨਸੀਬ ਹੇ ਜਾਵੇ,

ਦੌਲਤਿ ਜਾਵੀਦ ਯਾਬੀ ਐ ਹਬੀਬ ।੯।

ਤਾਣ ਹੇ ਮੇਰੇ ਮਿੱਤਰ # ਤੈਨੂੰ ਅਮਰ ਦੌਲਤ ਪ੍ਰਾਪਤ ਹੋ ਜਾਵੇਗੀ ।

ਦੌਲਤ ਅੰਦਰ ਖ਼ਿਦਮਤਿ ਮਰਦਾਨਿ ਉਸਤ ।

ਇਹ ਦੌਲਤ ਉਸ ਰੱਬ ਦੇ ਬੰਦਿਆਣ ਦੀ ਸੇਵਾ ਲਈ ਹੈ,

ਹਰਿ ਗਦਾ ਓ ਪਾਦਸ਼ਾਹ ਕੁਰਬਾਨਿ ਉਸਤ ।੧੦।

ਹਰ ਮੰਗਤਾ ਅਤੇ ਬਾਦਸ਼ਾਹ ਉਸ ਤੋਣ ਕੁਰਬਾਨ ਜਾਣਦਾ ਹੈ ।

ਖ਼ੂਇ ਸ਼ਾਣ ਗੀਰ ਐ ਬ੍ਰਾਦਰ ਖ਼ੂਇ ਸ਼ਾਣ ।

ਭਾਈ # ਤੂੰ ਉਨਾ੍ਹਣ ਦਾ ਸੁਭਾਵ ਗ੍ਰਹਿਣ ਕਰ,

ਦਾਯਮਾ ਮੀ ਗਰਦ ਗਿਰਦਿ ਕੂਇ ਸ਼ਾਣ ।੧੧।

ਅਤੇ ਸਦਾ ਉਨ੍ਹਾਣ ਦੀ ਗਲੀ ਦੀ ਹੀ ਪਰਕਰਮਾ ਕਰਦਾ ਰਹੁ ।

ਹਰ ਕਿਹ ਗਿਰਦਿ ਕੂਇ ਸ਼ਾਣ ਗਰਦੀਦ ਯਾਫ਼ਤ ।

ਜੇ ਕੋਈ ਵੀ ਉਨਾ੍ਹਣ ਦੇ ਕੂਚੇ ਉਦਾਲੇ ਫਿਰਦਾ ਰਹੇ,

ਦਰ ਦੋ ਆਲਮ ਹਮ ਚੂ ਮਿਹਰੋ ਬਦਰ ਤਾਫ਼ਤ ।੧੨।

ਦੋਹਾ ਜਹਾਨਾਣ ਵਿਚ ਉਸ ਨੇ ਸੂਰਜ ਅਤੇ ਚੰਦ ਵਰਗੀ ਰੋਸ਼ਨੀ ਪ੍ਰਾਪਤ ਕਰ ਲਈ ।

ਦੌਲਤਿ ਜਾਵੀਦ ਬਾਸ਼ਦ ਬੰਦਗੀ ।

ਭਜਨ ਬੰਦਗੀ ਹੀ ਅਮਰ ਖ਼ਜ਼ਾਨਾ ਹੈ,

ਬੰਦਗੀ ਕੁਨ ਬੰਦਗੀ ਕੁਨ ਬੰਦਗੀ ।੧੩।

ਇਸ ਲਈ ਤੂੰ ਬੰਦਗੀ ਕਰ, ਭਜਨ ਕਰ, ਸਿਮਰਨ ਕਰ ।

ਦਰ ਲਿਬਾਸਿ ਬੰਦਗੀ ਸ਼ਾਹੀ ਤੁਰਾਹਸਤ ।

ਬੰਦਗੀ ਦੇ ਜੀਵਨ ਵਿਚ ਸਾਰੀ ਬਾਦਸ਼ਾਹੀ ਹੈ,

ਦੌਲਤੇ ਅਜ਼ ਮਾਹ ਤਾ ਮਾਹੀ ਤੁਰਾਹਸਤ ।੧੪।

ਚੰਨ ਤੋਣ ਲੈਕੇ ਸੂਰਜ ਤਕ ਉਸੇਦਾ ਹੀ ਰਾਜ (ਖ਼ਜ਼ਾਨਾ) ਹੈ ।

ਹਰ ਕਿਹ ਗ਼ਾਫ਼ਿਲ ਸ਼ੁਦ ਅਜ਼ੂ ਨਾਦਾਣ ਬਵਦ ।

ਜਿਹੜਾ ਵੀ ਉਸ ਰੱਬ ਤੋਣ ਗ਼ਾਫ਼ਲ ਰਿਹਾ, ਸਮਝੋ, ਉਹ ਮੂਰਖ ਹੈ,

ਗਰ ਗਦਾ ਬਾਸ਼ਦ ਵਗਰ ਸੁਲਤਾਣ ਬਵਦ ।੧੫।

ਭਾਵੇਣ ਉਹ ਮੰਗਤਾ ਹੋਵੇ ਅਤੇ ਭਾਵੇਣ ਬਾਦਸ਼ਾਹ ਸੁਲਤਾਨ ।

ਸ਼ੌਕਿ ਮੌਲਾ ਅਜ਼ ਹਮਾ ਬਾਲਾ ਤਰ ਅਸਤ ।

ਰੱਬ ਦਾ ਪਿਆਰ ਸਭ ਨਾਲੋਣ ਉਚੇਰੀ ਵਸਤੂ ਹੈ,

ਸਾਯਾਇ ਊ ਬਰ ਸਰਿ ਮਾ ਅਫ਼ਸਰ ਅਸਤ ।੧੬।

ਉਸ ਦਾ ਸਾਯਾ ਸਾਡੇ ਸਿਰਾਣ ਤੇ ਮਾਨੋ ਤਾਜ ਹੈ ।

ਸ਼ੌਕਿ ਮੌਲਾ ਮਾਅਨੀਏ ਜ਼ਿਕਰਿ ਖ਼ੁਦਾ-ਸਤ ।

ਰੱਬ ਦੇ ਪਿਆਰ ਤੋਣ ਰੱਬ ਦੀ ਯਾਦ ਦਾ ਭਾਵ ਹੈ,

ਕਾਣ ਤਲਿਸਮਿ ਚਸ਼ਮ ਮਾ ਰਾ ਕੀਮੀਆ ਸਤ ।੧੭।

ਕਿਉਣਕਿ ਉਸ ਦੀ ਜਾਦੂ ਵਰਗੀ ਨਜ਼ਰ ਸਾਡੇ ਲਈ ਰਸਾਇਣ ਵਰਗੀ ਹੈ ।

ਸ਼ੌਕਿ ਮੌਲਾ ਜ਼ਿੰਦਗੀਇ ਜਾਨਿ ਮਾ-ਸਤ ।

ਰੱਬ ਦਾ ਪ੍ਰੇਮ ਸਾਡੀ ਆਤਮਾ ਦਾ ਜੀਵਨ ਹੈ,

ਜ਼ਿਕਰਿ ਊ ਸਰਮਾਯਾਇ ਈਮਾਨਿ ਮਾ-ਸਤ ।੧੮।

ਉਸ ਦਾ ਸਿਮਰਨ ਸਾਡੇ ਪਰਮ ਈਮਾਨ ਦੀ ਪੂੰਜੀ ਹੈ ।

ਰੂਜ਼ਿ ਜੁਮਆ ਮੋਮਨਾਨਿ ਪਾਕਬਾਜ਼ ।

ਸ਼ੁਕਰਵਾਰ ਵਾਲੇ ਦਿਨ ਪਾਕ ਪਰਹੇਜ਼ਗਾਰ ਮੁਸਲਮਾਨ

ਗਿਰਦ ਮੀ ਆਇੰਦ ਅਜ਼ ਬਹਿਰਿ ਨਿਮਾਜ਼ ।੧੯।

ਰੱਬ ਦੀ ਨਿਮਾਜ਼ ਲਈ ਇਕੱਠੇ ਹੁੰਦੇ ਹਨ ।

ਹਮਚੁਨਾਣ ਦਰ ਮਜ਼ਹਬਿ ਮਾ ਸਾਧ ਸੰਗ ।

ਇਸੇ ਤਰਾ੍ਹਣ ਸਾਡੇ ਧਰਮ ਵਿਚ ਸਾਧ ਸੰਗਤ ਵਿਚ (ਰੱਬ ਦੇ ਪਿਆਰੇ ਜੁੜਦੇ ਹਨ),

ਕਜ਼ ਮੁਹੱਬਤ ਬਾ-ਖ਼ੁਦਾ ਦਾਰੰਦ ਰੰਗ ।੨੦।

ਆਤੇ ਵਾਹਿਗੁਰੂ ਦੇ ਪ੍ਰੇਮ ਵਿਚ ਰੰਗ ਮਾਣਦੇ ਹਨ ।

ਗਿਰਦ ਮੀ ਆਇੰਦ ਦਰ ਮਾਹੇ ਦੋ ਬਾਰ ।

ਮਹੀਨੇ ਵਿਚ ਦੋ ਵਾਰੀ ਉਸ ਪਰਵਰਦਗਾਰ

ਬਹਿਰਿ ਜ਼ਿਕਰਿ ਖ਼ਾਸਾਇ ਪਰਵਰਦਗਾਰ ।੨੧।

ਦੀ ਉਚੇਚੀ ਯਾਦ ਵਿਚ ਇਕੱਠੇ ਹੁੰਦੇ ਹਨ ।

ਆਣ ਹਜੂਮਿ ਖ਼ੁਸ਼ ਕਿ ਅਜ਼ ਬਹਿਰਿ ਖ਼ੁਦਾ-ਸਤ ।

ਉਹ ਇਕੱਠ ਸੁਭਾਗਾ ਹੈ ਜੋ ਰੱਬ ਲਈ ਹੋਵੇ ।

ਆਣ ਹਜੂਮਿ ਖ਼ੁਸ਼ ਕਿ ਅਜ਼ ਦਫ਼ਾਇ ਬਲਾ-ਸਤ ।੨੨।

ਉਹ ਇਕੱਠ ਸੁਭਾਗਾ ਹੈ ਜੋ ਮਨ ਦੀਆਣ ਬਲਾਵਾਣ ਦੂਰ ਕਰੇ ।

ਆਣ ਹਜੂਮਿ ਖ਼ੁਸ਼ ਕਿ ਅਜ਼ ਬਹਿਰਿ ਯਾਦਿ ਊ-ਸਤ ।

ਉਹ ਇਕੱਠ ਸੁਭਾਗਾ ਹੈ ਜੋ ਰੱਬ ਦੀ ਯਾਦ ਲਈ ਹੋਵੇ,

ਆਣ ਹਜੂਮਿ ਖ਼ੁਸ਼ ਕਿ ਹੱਕ ਬੁਨਿਆਦਿ ਊ-ਸਤ ।੨੩।

ਉਹ ਇਕੱਠ ਸੁਭਾਗਾ ਹੈ ਜਿਸ ਦੀ ਨੀਣਵ ਸੱਚ ਉੱਪਰ ਹੋਵੇ ।

ਆਣ ਹਜੂਮਿ ਬਦ ਕਿ ਸ਼ੈਤਾਨੀ ਬਵਦ ।

ਉਹ ਇਕੱਠ ਭੈੜਾ ਹੈ ਜਿੱਥੇ ਸ਼ੈਤਾਨੀ ਦੇ ਕੰਮ ਹੋਣ,

ਆਕਬਤ ਅਜ਼ ਵੈ ਪਸ਼ੇਮਾਨੀ ਬਵਦ ।੨੪।

ਜਿਸ ਤੋਣ ਅੱਗੇ ਲਈ ਪਛਤਾਵਾ ਹੋਵੇ ।

ਈਣ ਜਹਾਨੋ ਆਣ ਜਹਾਣ ਅਫ਼ਸਾਨਾ ਈਸਤ ।

ਇਹ ਲੋਕ ਅਤੇ ਪਰਲੋਕ ਇਕ ਝੂਠੀ ਕਹਾਨੀ ਹੈ,

ਈਨੋ ਆਣ ਅਜ਼ ਖ਼ਿਰਮਨਸ਼ ਯੱਕ ਦਾਨਾ ਈਸਤ ।੨੫।

ਇਹ ਦੋਵੇਣ ਲੋਕ ਉਸ ਰੱਬ ਦੇ ਬੋਹਲ ਵਿੱਚੋਣ ੋਇੱਕ ਦਾਣਾ ਹਨ ।

ਈਣ ਜਹਾਨੋ ਆਣ ਜਹਾਣ ਫ਼ੁਰਮਾਨਿ ਹੱਕ ।

ਇਹ ਦੋਵੇਣ ਜਹਾਨ ਸੱਚੇ ਰੱਬ ਦੇ ਹੁਕਮ ਵਿਚ ਹਨ,

ਔਲੀਆ ਓ ਅਬੀਆ ਕੁਰਬਾਨਿ ਹੱਕ ।੨੬।

ਵਲੀ ਅਤੇ ਨਬੀ ਉਸ ਸੱਚੇ ਰੱਬ ਤੋਣ ਸਦਕੇ ਜਾਣਦੇ ਹਨ ।

ਹਰ ਕਿ ਦਰ ਯਾਦਿ ਖ਼ੁਦਾ ਕਾਇਮ ਬਵਦ ।

ਜਿਹੜਾ ਵੀ ਰੱਬ ਦੀ ਯਾਦ ਵਿਚ ਪੱਕਾ ਸਥਿਰ ਹੋ ਜਾਣਦਾ ਹੈ,

ਤਾ ਖ਼ੁਦਾ ਕਾਇਮ ਬਵਦ ਦਾਇਮ ਬਵਦ ।੨੭।

ਜਦ ਤਕ ਰੱਬ ਕਾਇਮ ਹੈ, ਉਹ ਵੀ ਅਮਰ ਹੋ ਜਾਣਦਾ ਹੈ ।

ਈਣ ਦੋ ਆਲਮ ਜ਼ੱਰਾਇ ਅਜ਼ ਨੂਰਿ ਊਸਤ ।

ਇਹ ਦੋਵੇਣ ਜਹਾਨ ਉਸ ਰੱਬੀ ਨੂਰ ਦੇ ਜ਼ੱਰੇ ਹਨ,

ਮਿਹਰੋ ਮਾਹ ਮਸ਼ਅਲ-ਕਸ਼ਿ ਮਜ਼ਦੂਰਿ ਊਸਤ ।੨੮।

ਇਹ ਚੰਨ ਅਤੇ ਸੂਰਜ ਦੋਵੇਣ ਉਸ ਦੀ ਚਾਕਰੀ ਵਿਚ ਮਸ਼ਾਲਚੀ ਹਨ ।

ਹਾਸਿਲਿ ਦੁਨਿਆ ਹਮੀਣ ਦਰਦਿ-ਸਰ ਅਸਤ ।

ਦੁਨੀਆ ਦੀ ਪ੍ਰਾਪਤੀ ਨਿਰੀ ਸਿਰਪੀੜ ਹੈ,

ਹਰ ਕਿ ਗਾਫ਼ਿਲ ਸ਼ੁਦ ਜ਼ਿ ਹੱਕ ਗਾਓ ਖ਼ਰ ਅਸਤ ।੨੯।

ਜੋ ਕੋਈ ਵੀ ਰੱਬ ਤੋਣ ਗ਼ਾਫਲ ਹਾਇਆ, ਉਹ ਜਾਣ ਬਲਦ ਹੈ ਜਾਣ ਖੋਤਾ ।

ਗ਼ਫ਼ਲਤ ਅਜ਼ ਵੈ ਯੱਕ ਜ਼ਮਾਣ ਸਦ ਮਰਗ ਦਾਣ ।

ਉਸ ਰੱਬ ਤੋਣ ਇਕ ਪਲ ਭਰ ਲਈ ਵੀ ਅਵੇਸਲੇ ਰਹਿਣਾ ਮਾਨੋ ਸੌ ਮੌਤਾਣ ਬਰਾਬਰ ਹੈ ।

ਜ਼ਿੰਦਗੀ ਯਾਦ ਅਸਤ ਨਿਜ਼ਦਿ ਆਰਿਫ਼ਾਣ ।੩੦।

ਰੱਬ ਦੇ ਗਿਆਨ ਵਾਲਿਆਣ ਲਈ ਤਾਣ ਉਸ ਦੀ ਯਾਦ ਹੀ ਅਸਲ ਜ਼ਿੰਦਗੀ ਹੈ ।

ਹਰ ਦਮੇ ਕੁ ਬਿਗੁਜ਼ਰਦ ਦਰ ਯਾਦਿ ਊ ।

ਹਰ ਉਹ ਛਿਨ ਜੋ ਉਸ ਦੀ ਯਾਦ ਵਿਚ ਗੁਜ਼ਰਦਾ ਹੈ,

ਬਾ ਖ਼ੁਦਾ ਕਾਇਮ ਬਵਦ ਬੁਨਿਯਾਦਿ ਊ ।੩੧।

ਉਸ ਦੀ ਜੜ੍ਹ ਰੱਬ ਨਾਲ ਸਦਾ ਕਾਇਮ ਰਹਿੰਦੀ ਹੈ ।

ਹਰ ਸਰੇ ਕੂ ਸਿਜਦਾਇ ਸੁਬਹਾ ਨਾ ਕਰਦ ।

ਜੋ ਭੀ ਰੱਬ ਦੇ ਸਾਹਮਣੇ ਹਰ ਸੁਬਹਾ ਨੂੰ ਮੱਥਾ ਟੇਕਦਾ ਹੈ,

ਹੱਕ ਮਰ ਊ ਰਾ ਸਾਹਿਬਿ ਈਮਾਨ ਕਰਦ ।੩੨।

ਰੱਬ ਉਸ ਨੂੰ ਸਿਦਕ ਈਮਾਨ ਵਿਚ ਪੱਕਾ ਕਰ ਦਿੰਦਾ ਹੈ ।

ਸਰ ਬਰਾਇ ਸਿਜਦਾ ਪੈਦਾ ਕਰਦਾ ਅੰਦ ।

ਸਿਰ ਤਾਣ ਰੱਬ ਨੂੰ ਮੱਥਾ ਟੇਕਣ ਲਈ ਹੀ ਪੈਦਾ ਕੀਤਾ ਗਿਆ ਸੀ,

ਦਰਦਿ ਹਰ ਸਰ ਰਾ ਮਦਾਵਾ ਕਰਦਾ ਅੰਦ ।੩੩।

ਇਹ ਹੀ (ਸੰਸਾਰ ਦੀ) ਹਰ ਸਿਰ ਦਰਦੀ ਦੀ ਦਵਾ ਹੈ ।

ਪਸ ਤੁਰਾ ਬਾਇਦ ਕੁਨੀ ਹਰਦਮ ਸਜੂਦ ।

ਇਸ ਲਈ ਤੈਨੂੰ ਹਰ ਵੇਲੇ ਰੱਬ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ,

ਆਰਿਫ਼ ਅਜ਼ ਵੈ ਯੱਕ ਜ਼ਮਾਣ ਗ਼ਾਫ਼ਿਲ ਨ ਬੂਦ ।੩੪।

ਰੱਬ ਨੂੰ ਜਾਨਣ ਵਾਲਾ ਤਾਣ ਛਿੰਨ ਪਲ ਲਈ ਵੀ ਉਸ ਤੋਣ ਗ਼ਾਫਲ ਨਹੀਣ ਰਹਿੰਦਾ ।

ਹਰ ਕਿ ਗ਼ਾਫ਼ਿਲ ਸ਼ੁਦ ਚਿਰਾ ਆਕਿਲ ਬਵਦ ।

ਜੋ ਵੀ ਉਸ ਤੋਣ ਗ਼ਾਫਲ ਰਿਹਾ ਹੈ, ਉਹ ਕਿਵੇਣ ਅਕਲਮੰਦ ਕਿਹਾ ਜਾ ਸਕਦਾ ਹੈ,

ਹਰ ਕਿ ਗ਼ਾਫ਼ਿਲ ਗਸ਼ਤ ਊ ਜ਼ਾਹਿਲ ਬਵਦ ।੩੫।

ਜੋ ਵੀ ਉਸ ਤੋਣ ਗ਼ਾਫਲ ਹੋਇਆ, ਸਮਝੋ ਉਹ ਮੂਰਖ ਅਤੇ ਉਜੱਡ ਹੈ ।

ਮਰਦਿ ਆਰਿਫ਼ ਫ਼ਾਰਿਗ਼ ਅਜ਼ ਚੁਨੋ ਚਿਰਾ-ਸਤ ।

ਗਿਆਨਵਾਨ ਪੁਰਸ਼ ਹਾਣ ਹੂੰ ਵਿਚ ਨਹੀਣ ਪੈਣਦਾ,

ਹਾਸਿਲਿ ਉਮਰਸ਼ ਹਮੀਣ ਯਾਦਿ ਖ਼ੁਦਾ-ਸਤ ।੩੬।

ਉਸ ਦੀ ਉਮਰ ਦੀ ਪਰਾਪਤੀ ਬੱਸ ਇਹੀ ਰੱਬ ਦੀ ਯਾਦ ਹੀ ਹੁੰਦੀ ਹੈ ।

ਸਾਹਿਬਿ ਈਮਾਣ ਹਮਾਣ ਬਾਸ਼ਦ ਹਮਾਣ ।

ਧਰਮੀ ਤੇ ਈਮਾਨਦਾਰ ਬਸ ਉਹੀ ਆਦਮੀ ਹੁੰਦਾ ਹੈ,

ਕੂ ਨ ਬਾਸ਼ਦ ਗ਼ਾਫ਼ਿਲ ਅਜ਼ ਵੈ ਯੱਕ ਜ਼ਮਾਣ ।੩੭।

ਜੋ ਇਕ ਛਿਨ ਪਲ ਲਈ ਵੀ ਉਸ ਤੋਣ ਗਾਫਲ ਨਹੀਣ ਹੁੰਦਾ ।

ਕੁਫ਼ਰ ਬਾਸ਼ਦ ਅਜ਼ ਖ਼ੁਦਾ ਗ਼ਾਫ਼ਿਲ ਸ਼ੁਦਨ ।

ਰੱਬ ਤੋਣ ਗ਼ਾਫਿਲ ਰਹਿਣਾ ਅਤੇ ਸੰਸਾਰੀ ਭੇਸ ਉੱਪਰ ਮੋਹਤ ਹੋਣਾ

ਬਰ ਲਿਬਾਸਿ ਦੁਨਯਵੀ ਮਾਇਲ ਸ਼ੁਦਨ ।੩੮।

ਕੁਫ਼ਰ ਦੇ ਬਰਾਬਰ ਹੈ ।

ਚੀਸਤ ਦੁਨਿਆ ਓ ਲਿਬਾਸਿ ਦੁਨਯਵੀ ।

ਹੇ ਮੌਲਵੀ # ਤੂੰ ਹੀ ਦੱਸ # ਰੱਬ ਤੋਣ ਗ਼ਾਫਲ ਰਹਿਕੇ ਇਹ ਸੰਸਾਰ ਅਤੇ ਇਸ ਦੇ ਭੇਖ

ਅਜ਼ ਖ਼ੁਦਾ ਗ਼ਾਫ਼ਿਲ ਸ਼ੁਦਨ ਐ ਮੌਲਵੀ ।੩੯।

ਅਰਥਾਤ ਰੰਗ ਰਸ ਅਤੇ ਭੋਗ ਕੀ ਅਰਥ ਰਖਦੇ ਹਨ# (ਭਾਵ ਰੱਬ ਤੋਣ ਬਗੈਰ ਇਹਨਾ ਦਾ ਕੋਈ ਮੁਲ ਨਹੀਣ ਪੈਣਦਾ)

ਈਣ ਲਿਬਾਸਿ ਦੁਨਯਵੀ ਫ਼ਾਨੀ ਬਵਦ ।

ਸੰਸਾਰੀ ਰੰਗ ਰਸ ਭੋਗਨ ਵਾਲਾ ਜੀਵਨ ਨਾਸ਼ਵਾਨ ਹੈ,

ਬਰ ਖ਼ੁਦਾ ਵੰਦੀਸ਼ ਅਰਜ਼ਾਨੀ ਬਵਦ ।੪੦।

ਉਸ ਅਕਾਲਪੁਰਖ ਦੀ ਮਾਲਕੀ ਅਤੇ ਪਿਆਰ ਵਾਲਾ ਬੰਦਾ ਚਿਰੰਜੀਵ ਹੁੰਦਾ ਹੈ ।

ਦੀਨੋ ਦੁਨਿਆ ਬੰਦਾਇ ਫ਼ਰਮਾਨਿ ਊ ।

ਦੀਨ ਅਤੇ ਦੁਨਿਆਵੀ ਬੰਦੇ ਸਾਰੇ ਦੇ ਸਾਰੇ ਰੱਬ ਦੇ ਬੰਦੇ ਹਨ,

ਈਣ ਅਜ਼ਾਣ ਸ਼ਰਮਿੰਦਾਇ ਇਹਸਾਨਿ ਊ ।੪੧।

ਅਤੇ ਇਹ ਸਾਰੇ ਹੀ ਉਸ ਦੇ ਇਹਸਾਨਾਣ ਹੇਠ ਹਨ ।

ਚੀਸਤ ਐਹਸਾਨਿ ਸੁਹਬਤਿ ਮਰਦਾਨਿ ਹੱਕ ।

ਰੱਬ ਦੇ ਉਨਾ੍ਹਣ ਭਗਤਾਣ ਦਾ ਕਿਤਨਾ ਵੱਡਾ ਅਹਿਸਾਮ ਹੈ,

ਆਣ ਕਿ ਮੀਖ਼ਾਨੰਦ ਅਜ਼ ਇਸ਼ਕਸ਼ ਸਬਕ ।੪੨।

ਜੋ ਉਸ ਦੇ ਸੱਚੇ ਪਿਆਰ ਦੀ ਸਿਖਿਆ ਲੈਣਦੇ ਰਹਿੰਦੇ ਹਨ ।

ਯਾਦਿ ਊ ਸਰਮਾਯਾਇ ਈਮਾਣ ਬਵਦ ।

ਉਸ ਦੀ ਯਾਦ ਸਿਦਕ ਈਮਾਨ ਦਾ ਸਰਮਾਇਆ ਹੁੰਦਾ ਹੈ,

ਹਰ ਗਦਾ ਅਜ਼ ਯਾਦਿ ਊ ਸੁਲਤਾਣ ਬਵਦ ।੪੩।

ਹਰ ਭਿਖਾਰੀ ਉਸ ਦੀ ਯਾਦ ਨਾਲ ਬਾਦਸ਼ਾਹ ਦੇ ਬਰਾਬਰ ਹੋ ਜਾਂਦਾ ਹੈ ।

ਰੂਜ਼ੋ ਸ਼ਬ ਦਰ ਬੰਦਗੀ ਬਾਸ਼ੰਦ ਸ਼ਾਦ ।

ਉਹ ਦਿਨ ਰਾਤ ਉਸ ਦੀ ਬੰਦਗੀ ਵਿਚ ਖੁਸ਼ ਰਹਿੰਦੇ ਹਨ,

ਬੰਦਗੀ ਓ ਬੰਦਗੀ ਓ ਯਾਦੋ ਯਾਦ ।੪੪।

ਉਸ ਦੀ ਬੰਦਗੀ ਹੀ ਅਸਲ ਬੰਦਗੀ ਹੈ ਅਤੇ ਉਸ ਦੀ ਯਾਦ ਹੀ ਅਸਲ ਯਾਦ ਹੈ ।

ਚੀਸਤ ਸੁਲਤਾਨੀ ਵਾ ਦਰਵੇਸ਼ੀ ਬਿਦਾਣ ।

ਬਾਦਸ਼ਾਹੀ ਅਤੇ ਦਰਵੇਸ਼ੀ ਕੀ ਹੈ# ਸਮਝ ਲੈ ਕਿ,

ਯਾਦਿ ਆਣ ਜਾਣ ਆਫਰੀਨਿ ਇਨਸੋ ਜਾਣ ।੪੫।

ਇਹ ਮਨੁੱਖਾਣ ਅਤੇ ਰੂਹਾਣ ਦੇ ਪੈਦਾ ਕਰਨ ਵਾਲੇ ਉਸ ਰੱਬ ਦੀ ਯਾਦ ਹੈ ।

ਯਾਦਿ ਊ ਗਰ ਮੂਨਸਿ ਜਾਨਤ ਬਵਦ ।

ਜੇਕਰ ਉਸਦੀ ਯਾਦ ਤੇਰੀ ਜਾਨ ਦਾ ਮਿੱਤਰ ਬਣ ਜਾਵੇ,

ਹਰ ਦੋ ਆਲਮ ਜ਼ੇਰਿ ਫ਼ਰਮਾਨਤ ਬਵਦ ।੪੬।

ਤਾਣ ਦੋਵੇਣ ਜਹਾਨ ਤੇਰੇ ਹੁਕਮ ਹੇਠਾਣ ਹੋ ਜਾਣ ।

ਬਸ ਬਜ਼ੁਰਗੀ ਹਸਤ ਅੰਦਰ ਯਾਦਿ ਊ ।

ਉਸ ਦੀ ਯਾਦ ਵਿਚ ਹੀ ਵੱਡੀ ਵਡਿਆਈ ਹੈ,

ਯਾਦਿ ਊ ਕੁਨ ਯਾਦਿ ਊ ਕੁਨ ਯਾਦਿ ਊ ।੪੭।

ਤੂੰ ਉਸ ਦੀ ਯਾਦ ਕਰ, ਬਸ ਉਸ ਦੀ ਯਾਦ ਕਰ ।

ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ ।

ਜੇਕਰ ਤੈਨੂੰ ਵਡਿਆਈ ਚਾਹੀਦੀ ਹੈ ਤਾਣ ਬੰਦਗੀ ਕਰ,

ਵਰਨਾ ਆਖ਼ਿਰ ਮੀ-ਕਸ਼ੀ ਸ਼ਰਮਿੰਦਗੀ ।੪੮।

ਨਹੀਣ ਤਾਣ ਅਖੀਰ ਤੈਨੂੰ ਸ਼ਰਮਿੰਦਾ ਹੋਣਾ ਪਵੇਗਾ ।

ਸ਼ਰਮ ਕੁਨ ਹਾਣ ਸ਼ਰਮ ਕੁਨ ਹਾਣ ਸ਼ਰਮ ਕੁਨ ।

ਸ਼ਰਮ ਕਰ, ਕੁਝ ਸ਼ਰਮ ਕਰ, ਤੂੰ ਸ਼ਰਮ ਕਰ,

ਈਣ ਦਿਲਿ ਚੂੰ ਸੰਗਿ ਖ਼ੁਦ ਰਾ ਨਰਮ ਕੁਨ ।੪੯।

ਇਸ ਆਪਣੇ ਪੱਥਰ ਵਰਗੇ ਦਿਲ ਨੂੰ ਨਰਮ ਕਰ ।

ਮਾਅਨੀਏ ਨਰਮੀ ਗ਼ਰੀਬੀ ਆਮਦਾ ।

ਨਰਮੀ ਦਾ ਭਾਵ ਨਿਮਰਤਾ ਹੈ,

ਦਰਦਿ ਹਰ ਕਸ ਕਾ ਤਬੀਬੀ ਆਮਦਾ ।੫੦।

ਇਹ ਹਰ ਕਿਸੇ ਦਰਦ ਦੀ ਵੈਦਗੀ ਹੈ ।

ਹੱਕ ਪ੍ਰਸਤਾਣ ਖ਼ੁਦ-ਪ੍ਰਸਤੀ ਚੂੰ ਕੁਨੰਦ ।

ਸੱਚ ਦੇ ਭਗਤ ਖੁਦ-ਪ੍ਰਸਤੀ (ਹਉਮੈ) ਕਿਵੇਣ ਕਰ ਸਕਦੇ ਹਨ #

ਸਰ-ਬੁਲੰਦਾਣ ਮੋਲਿ ਪ੍ਰਸਤੀ ਚੂੰ ਕੁਨੰਦ ।੫੧।

ਉੱਚੇ ਸਿਰਾਣ ਵਾਲੇ ਨਿਵਾਨਾਣ ਦੀ ਲਾਲਸਾ ਕਿਵੇਣ ਕਰ ਸਕਦੇ ਹਨ #

ਖ਼ੁਦ-ਪ੍ਰਸਤੀ ਕਤਰਾਇ ਨਾਪਾਕਿ ਤੂ ।

ਇਹ ਹਉਮੈ ਇੱਕ ਗੰਦਾ ਕਤਰਾ ਹੈ,

ਆਣ ਕਿ ਜਾ ਕਰਦਾ ਬ-ਮੁਸ਼ਤਿ ਖ਼ਾਕਿ ਤੂ ।੫੨।

ਜਿਸ ਨੇ ਤੇਰੀ ਮੁੱਠੀ ਭਰ ਮਿੱਟੀ ਵਿਚ ਆਪਣੀ ਥਾਣ ਬਨਾ ਰੱਖੀ ਹੈ ।

ਖ਼ੁਦ-ਪ੍ਰਸਤੀ ਖ਼ਾਸਾਇ ਨਾਦਾਨਿ ਤੂ ।

ਇਹ ਹਉਮੈ ਤੇਰੀ ਮੂਰਖਤਾ ਦਾ ਖ਼ਾਸਾ ਹੈ,

ਹੱਕ ਪ੍ਰਸਤੀ ਮਾਇਆਇ ਈਮਾਨਿ ਤੂ ।੫੩।

ਸੱਚ ਦੀ ਪੂਜਾ ਤੇਰੇ ਈਮਾਨ ਦੀ ਰਾਸ ਹੈ ।

ਜਿਸਮਿ ਤੂ ਅਜ਼ ਬਾਦੋ ਖ਼ਾਕੋ ਆਤਿਸ਼ ਅਸਤ ।

ਤੇਰਾ ਸਰੀਰ ਤਾਣ ਹਵਾ, ਮਿੱਟੀ ਅਤੇ ਅੱਗ ਦਾ ਬਣਿਆ ਹੋਇਆ ਹੈ,

ਕਤਰਾਇ ਆਬੀ ਨੂਰਿ ਜ਼ਾਤਿਸ਼ ਅਸਤ ।੫੪।

ਤੂੰ ਤਾਣ ਪਾਣੀ ਦਾ ਇੱਕ ਕਤਰਾ ਹੈਣ, ਤੇ ਇਹ ਨੂਰ ਉਸ ਰੱਬ ਵੱਲੋਣ ਹੈ ।

ਖ਼ਾਨਾਅਤ ਅਜ਼ ਨੂਰਿ ਹੱਕ ਰੌਸ਼ਨ ਸ਼ੁਦਾ ।

ਤੇਰਾ ਹਿਰਦਾ ਰੂਪੀ ਘਰ ਰੱਬ ਦੇ ਨੂਰ ਨਾਲ ਰੌਸ਼ਨ ਹੈ,

ਯੱਕ ਗੁਲੇ ਬੁਦੀ ਕਨੂੰ ਗੁਲਸ਼ਨ ਸ਼ੁਦਾ ।੫੫।

ਤੂੰ ਇੱਕ ਫੁੱਲ ਸੀ, ਹੁਣ ਗੁਲਸ਼ਨ ਬਣ ਗਿਆ ਹੈ ।

ਪਸ ਦਰੂਨਿ ਗੁਲਸ਼ਨਿ ਖ਼ੁਦ ਸੈਰ ਕੁਨ ।

ਆਪਣੇ ਇਸ ਗੁਲਸ਼ਨ ਵਿਚ ਤੂੰ ਸੈਰ ਕਰ,

ਹਮਚੂ ਮੁਰਗ਼ਿ ਮਕੁੱਦਸਿ ਦਰ ਵੈ ਤੈਰ ਕੁਨ ।੫੬।

ਪਾਕ ਪਵਿੱਤਰ ਪੰਛੀ ਵਾਣਗ ਉਸ ਵਿਚ ਉਡਾਰੀਆਣ ਲਾ ।

ਸਦ ਹਜ਼ਾਰਾਣ ਖ਼ੁਲਦ ਅੰਦਰ ਗ਼ੋਸ਼ਾ ਅਸ਼ ।

ਉਸ ਦੀ ਇੱਕ ਇੱਕ ਨੁੱਕਰ ਵਿਚ ਲੱਖਾਣ ਬਹਿਸ਼ਤੀ ਬਾਗ ਹਨ,

ਹਰ ਦੋ ਆਲਮ ਦਾਨਾਇ ਅਜ਼ ਖ਼ੋਸ਼ਾ ਅਸ਼ ।੫੭।

ਇਹ ਦੋਵੇਣ ਜਹਾਨ ਉਸੇ ਦੇ ਇੱਕ ਸਿੱਟੇ ਦੇ ਦਾਨੇ ਹਨ ।

ਕੂਤਿ ਆਣ ਮੁਰਗ਼ਿ ਮੁਕੱਦਸ ਯਾਦਿ ਊ ।

ਉਸ ਪਾਕ ਪਵਿੱਤ੍ਰ ਪੰਛੀ ਦਾ ਚੋਗਾ ਰੱਬ ਦੀ ਯਾਦ ਹੈ,

ਯਾਦਿ ਊ ਹਾਣ ਯਾਦਿ ਊ ਹਾਣ ਯਾਦਿ ਊ ।੫੮।

ਉਸ ਦੀ ਯਾਦ, ਬਸ ਉਸ ਦੀ ਯਾਦ, ਹਾਣ ਉਸੇ ਦੀ ਯਾਦ ।

ਹਰ ਕਸੇ ਕੂ ਮਾਇਲਿ ਖ਼ੁਦਾ-ਸਤ ।

ਜਿਹੜਾ ਵੀ ਰੱਬ ਦੀ ਯਾਦ ਵਿਚ ਲੱਗਾ ਹੋਇਆ ਹੈ,

ਖ਼ਾਕਿ ਰਾਹਸ਼ ਤੂਤਿਆਇ ਚਸ਼ਮਿ ਮਾ-ਸਤ ।੫੯।

ਉਸ ਦੇ ਰਾਹ ਦੀ ਧੂੜ ਸਾਡੇ ਨੇਤ੍ਰਾਣ ਦਾ ਸੁਰਮਾ ਹੈ ।

ਗਰ ਤੁਰਾ ਯਾਦਿ ਖ਼ੁਦਾ ਹਾਸਿਲ ਸ਼ਵਦ ।

ਜੇਕਰ ਤੈਨੂੰ ਰੱਬ ਦੀ ਯਾਦ ਪਰਾਪਤ ਹੋ ਜਾਏ,

ਹੱਲਿ ਹਰ ਮੁਸ਼ਕਿਲ ਤੁਰਾ ਐ ਦਿਲ ਸ਼ਵਦ ।੬੦।

ਤਾਣ ਹੇ ਦਿਲ # ਸਮਝ ਕਿ ਤੇਰੀ ਹਰ ਮੁਸ਼ਕਿਲ ਦਾ ਹੱਲ ਹੋ ਗਿਆ ।

ਹੱਲਿ ਹਰ ਮੁਸ਼ਕਿਲ ਹਮੀਣ ਯਾਦਿ ਖ਼ੁਦਾ-ਸਤ ।

ਹਰ ਮੁਸ਼ਕਿਲ ਦਾ ਹੱਲ ਬੱਸ ਰੱਬ ਦੀ ਯਾਦ ਹੀ ਹੈ,

ਹਰ ਕਿ ਯਾਦਿ ਹੱਕ ਕੁਨਦ ਜ਼ਾਤਿ ਖ਼ੁਦਾ-ਸਤ ।੬੧।

ਰੱਬ ਦੀ ਯਾਦ ਕਰਨ ਵਾਲਾ ਰੱਬ ਦੀ ਹੀ ਜ਼ਾਤ ਹੁੰਦਾ ਹੈ ।

ਦਰ ਹਕੀਕਤ ਗ਼ੈਰ ਹੱਕ ਮਨਜ਼ੂਰ ਨੀਸਤ ।

ਅਸਲ ਵਿਚ ਰੱਬ ਤੋਣ ਬਿਨਾ ਕੋਈ ਭੀ ਹੋਰ ਚਂੀਜ਼ ਪ੍ਰਵਾਨ ਨਹੀਣ,

ਕੀਸਤ ਐ ਜਾਨ ਕੂ ਸਰਾਪਾ ਨੂਰ ਨੀਸਤ ।੬੨।

ਹੇ ਮੇਰੇ ਮਨ # ਅਜਿਹਾ ਕੌਣ ਹੈ, ਜਿਹੜਾ ਸਿਰ ਤੋਣ ਪੈਰਾਣ ਤਕ ਰੱਬ ਦਾ ਹੀ ਨੂਰ ਨਹੀਣ #

ਕਤਰਾਇ ਨੂਰੀ ਸਰਾਪਾ ਨੂਰ ਬਾਸ਼ ।

ਤੂੰ ਉਸ ਮਹਾਨ ਨੂਰ ਦੀ ਇੱਕ ਕਿਰਨ ਹੈਣ, ਸਿਰ ਤੋਣ ਪੈਰਾਣ ਤਕ ਨੂਰ ਹੋ ਜਾ,

ਬਿਗੁਜ਼ਰ ਅਜ਼ ਗ਼ਮ ਦਾਇਮਾ ਮਸਰੂਰ ਬਾਸ਼ ।੬੩।

ਚਿੰਤਾ ਨੂੰ ਛਡ ਦੇ ਅਤੇ ਸਦਾ ਲਈ ਸਰੂਰ ਵਿਚ ਰਹੋ ।

ਤਾ ਬਕੈ ਦਰ ਬੰਦਿ ਗ਼ਮ ਬਾਸ਼ੀ ਮਦਾਮ ।

ਕਦ ਤਕ ਤੂੰ ਗ਼ਮ ਦੀ ਸਦੀਵੀ ਕੈਦ ਵਿਚ ਪਿਆ ਰਹੇਣਗਾ #

ਬਿਗੁਜ਼ਰ ਅਜ਼ ਗ਼ਮ ਯਾਦਿ ਹੱਕ ਕੁਨ ਵ-ਸਲਾਮ ।੬੪।

ਗ਼ਮ ਨੂੰ ਛਡ, ਰੱਬ ਦੀ ਯਾਦ ਕਰ ਅਤੇ ਸਦਾ ਸਲਾਮਤ ਰਹੋ ।

ਗ਼ਮ ਚਿਹ ਬਾਸ਼ਦ ਗ਼ਫਲਤ ਅਜ਼ ਯਾਦਿ ਖ਼ੁਦਾ ।

ਗ਼ਮ ਕੀ ਹੈ # ਉਸ ਰੱਬ ਦੀ ਯਾਦ ਤੋਣ ਗ਼ਫਲਤ,

ਚੀਸਤ ਸ਼ਾਦੀ ਯਾਦਿ ਆਣ ਬੇ-ਮਿਨਤਹਾ ।੬੫।

ਖ਼ੁਸ਼ੀ ਕੀ ਹੈ # ਉਸ ਅਪਰਮ ਅਪਾਰ ਦੀ ਯਾਦ ।

ਮਾਅਨੀਇ ਬੇ-ਮਿੰਤਹਾ ਦਾਨੀ ਕਿ ਚੀਸਤ ।

ਜਾਣਦਾ ਹੈਣ, ਕਿ ਉਸ ਅਪਰਮ ਅਪਾਰ ਦੇ ਕੀ ਅਰਥ ਹਨ #

ਆਣ ਕਿ ਊ ਨਾਇਦ ਬਕੈਦਿ ਮਰਗੋ ਜ਼ੀਸਤ ।੬੬।

ਅਪਰਮ ਅਪਾਰ ਉਹ ਹੈ, ਜਿਹੜਾ ਜਨਮ ਮਰਨ ਵਿਚ ਨਹੀਣ ਆਉਦਾ ।

ਦਰ ਸਰਿ ਹਰ ਮਰਦੋ ਜ਼ਨ ਸੌਦਾਇ ਊ-ਸਤ ।

ਹਰ ਪੁਰਸ਼ ਅਤੇ ਇਸਤ੍ਰੀ ਨੂੰ ਉਸੇ ਦੀ ਹੀ ਧੁਨ ਸਮਾਈ ਹੋਈ ਹੈ ।

ਦਰ ਦੋ ਆਲਮ ਸ਼ੋਰਸ਼ੇ ਗ਼ੌਗ਼ਾਇ ਊ-ਸਤ ।੬੭।

ਦੋਹਾਣ ਜਹਾਨਾਣ ਵਿਚ ਇਹ ਸਭ ਉਸੇ ਦਾ ਹੀ ਰੌਲਾ ਰੱਪਾ ਹੈ ।

ਮੰਜ਼ਲਿ ਊ ਬਰ ਜ਼ੁਬਾਨਿ ਔਲੀਆ-ਸਤ ।

ਸੰਤਾਣ ਮਹਾਤਮਾਣ ਦੀ ਰਸਨਾ ਉੱਤੇ ਉਸੇ ਦਾ ਹੀ ਟਿਕਾਣਾ ਹੈ ,

ਰੂਜ਼ੇ ਸ਼ਬ ਕਾਣਦਰ ਦਿਲਸ਼ ਯਾਦਿ ਖ਼ੁਦਾ-ਸਤ ।੬੮।

ਜਾਣ ਉਨਾ੍ਹਣ ਦੇ ਹਿਰਦੇ ਅੰਦਰ, ਜਿੱਥੇ ਦਿਨ ਰਾਤ ਉਸ ਦੀ ਯਾਦ ਰਹਿੰਦੀ ਹੈ ।

ਚਸ਼ਮਿ ਊ ਬਰ ਗ਼ੈਰ ਹਰਗ਼ਿਜ਼ ਵਾ ਨਾ-ਸ਼ੁਦ ।

ਉਸ (ਰੱਬ ਨੂੰ ਯਾਦ ਕਰਨ ਵਾਲੇ) ਦੀ ਅੱਖ ਗ਼ੈਰ ਉੱਪਰ ਖੁਲ੍ਹਦੀ ਹੀ ਨਹੀਣ,

ਕਤਰਾਇ ਊ ਜੁਜ਼ ਸੂਇ ਦਰਿਆ ਨਭਸ਼ੁਦ ।੬੯।

ਉਸ ਦਾ ਕਤਰਾ ਬਗੈਰ ਸਾਗਰ ਦੀ ਦਸ਼ਾ ਦੇ ਹੋਰ ਕਿਸੇ ਪਾਸੇ ਰੁੜ੍ਹਦਾ ਹੀ ਨਹੀਣ ।

ਬੰਦਾਇ ਊ ਸਾਹਿਬ ਹਰ ਦੋ ਸਰਾ ।

ਰੱਬ ਦਾ ਬੰਦਾ ਦੋਹਾਣ ਜਹਾਨਾਣ ਦਾ ਮਾਲਕ ਹੈ,

ਕੂ ਨ ਬੀਨਦ ਗ਼ੈਰ ਨਕਸ਼ਿ ਕਿਬਰੀਆ ।੭੦।

ਕਿਉਣ ਜੋ ਉਹ ਰੱਬ ਦੇ ਉਸ ਮਹਾਨ ਸੱਚ-ਸਰੂਪ ਤੋਣ ਬਿਨਾਣ ਹੋਰ ਕਿਸੇ ਨੂੰ ਨਹੀਣ ਦੇਖਦਾ ।

ਈਣ ਜਹਾਨੋ ਆਣ ਜਹਾਣ ਫ਼ਾਨੀ ਬਵਦ ।

ਇਹ ਲੋਕ ਅਤੇ ਪਰਲੋਕ ਦੋਵੇਣ ਨਾਸ਼ਵਾਨ ਹਨ :

ਗ਼ੈਰਿ ਯਾਦਸ਼ ਜੁਮਲਾ ਨਾਦਾਨੀ ਬਵਦ ।੭੧।

ਉਸ ਦੀ ਯਾਦ ਤੋਣ ਛੁਟ ਬਾਕੀ ਸਭ ਕੁਝ ਬੇਸਮਝੀ ਹੈ ।

ਯਾਦ ਕੁਨ ਹਾਣ ਤਾਣ ਤਵਾਨੀ ਯਾਦ ਕੁਨ ।

ਉਸ ਦੀ ਯਾਦ ਕਰ, ਜਿੱਥੋਣ ਤਕ ਤੇਰੇ ਪਾਸੋਣ ਹੋ ਸਕੇ ਉਸਨੂੰ ਯਾਦ ਕਰ,

ਖ਼ਾਨਾ ਰਾ ਅਜ਼ ਯਾਦਿ ਹੱਕ ਆਬਾਦ ਕੁਨ ।੭੨।

ਆਪਣੇ ਹਿਰਦੇ ਰੂਪੀ ਘਰ ਨੂੰ ਉਸਦੀ ਯਾਦ ਨਾਮ ਆਬਾਦ ਕਰ ।

ਈਣ ਦਿਲਿ ਤੂ ਖ਼ਾਨਾਇ ਹੱਕ ਬੂਦਾ ਅਸਤ ।

ਤੇਰਾ ਹਿਰਦਾ ਰੱਬ ਦਾ ਹੀ ਘਰ ਹੈ,

ਮਨ ਕਿਹ ਗੋਇਮ ਹੱਕ ਚੁਨੀਣ ਫ਼ਰਮੂਦਾ ਅਸਤ ।੭੩।

ਮੈਣ ਕੀ ਆਖਾਣ, ਰੱਬ ਨੇ ਹੀ ਇਉਣ ਕਿਹਾ ਹੈ ।

ਸ਼ਾਹ ਬਾ ਤੂ ਹਮਨਸ਼ੀਨੋ ਹਮ ਜ਼ੁਬਾਣ ।

ਤੇਰਾ ਸਾਥੀ ਅਤੇ ਤੇਰੀ ਹਾਣ ਨਾਲ ਹਾਣ ਮਿਲਾਣ ਵਾਲਾ ਤਾਣ ਬਾਦਸ਼ਾਹ ਹੈ,

ਤੂ ਬ-ਸੂਇ ਹਰ ਕਸੋ ਨਾਕਸ ਦਵਾਣ ।੭੪।

ਪਰ ਤੂੰ ਹਰ ਮੰਦੇ ਚੰਗੇ ਮਗਰ ਸਵਾਰਥ ਲਈ ਨਸਦਾ ਫਿਰਦਾ ਹੈਣ ।

ਵਾਇ ਤੂ ਬਰ ਜਾਨਿ ਤੂ ਅਹਿਵਾਲਿ ਤੂ ।

ਅਫਸੋਸ ਤੇਰੇ ਉੱਤੇ # ਤੇਰੀ ਜਾਨ ਉੱਤੇ ਅਤੇ ਤੇਰੇ ਹਾਲ ਉੱਤੇ,

ਵਾਇ ਬਰ ਈਣ ਗ਼ਫਲਤੋ ਅਫ਼ਆਲਿ ਤੂ ।੭੫।

ਅਫਸੋਸ ਹੈ ਤੇਰੀ ਇਸ ਅਣਗਹਿਲੀ ਉੱਤੇ ਅਤੇ ਤੇਰੀ ਚਾਲ ਉੱਤੇ ।

ਹਰ ਕਸੇ ਕੂ ਤਾਲਿਬਿ ਦੀਦਾਰ ਸ਼ੁਦ ।

ਜਿਹੜਾ ਵੀ ਉਸ ਦੇ ਦੀਦਾਰ ਦਾ ਤਾਲਿਬ ਹੋ ਗਿਆ,

ਪੇਸ਼ਿ ਚਸ਼ਮਸ਼ ਜੁਮਲਾ ਨਕਸ਼ਿ ਯਾਰ ਸ਼ੁਦ ।੭੬।

ਉਸ ਦੀਆਣ ਨਜ਼ਰਾਣ ਵਿਚ ਸਭ ਕੁਝ ਉਸੇ ਦਾ ਹੀ ਸਰੂਪ ਹੋ ਗਿਆ ।

ਦਰਮਿਆਨਿ ਨਕਸ਼ ਨੱਕਾਸ਼ ਅਸਤੋ ਬਸ ।

ਹਰ ਚਿੱਤ੍ਰ ਵਿਚ ਉਹ ਚਿੱਤ੍ਰਕਾਰ ਹੀ ਝਲਕਦਾ ਹੈ,

ਈਂ ਸਖ਼ੁਨ ਰਾ ਦਰ ਨਯਾਬਦ ਬੂਅਲ-ਹਵਸ ।੭੭।

ਪਰੰਤੂ ਇਸ ਭੇਤ ਨੂੰ ਮਨੁਖ ਨਹੀਣ ਜਾਣ ਸਕਦਾ ।

ਗਰ ਤੂ ਮੀਖ਼ਾਨੀ ਜ਼ਿ ਇਸ਼ਕਿ ਹੱਕ ਸਬਕ ।

ਜੇਕਰ ਤੂੰ ਰੱਬ ਦੇ ਪ੍ਰੇਮ ਦਾ ਸਬਕ ਪੜ੍ਹਨਾ ਹੈ ਤਾਣ

ਯਾਦਿ ਹੱਕ ਕੁਨ ਯਾਦਿ ਹੱਕ ਕੁਨ ਯਾਦਿ ਹੱਕ ।੭੮।

ਰੱਬ ਦੀ ਯਾਦ ਕਰ, ਤੂੰ ਬਸ ਰੱਬ ਦੀ ਹੀ ਯਾਦ ਕਰ ।

ਐ ਬਰਾਦਰ ਯਾਦਿ ਹੱਕ ਦਾਨੀ ਕਿ ਚੀਸਤ ।

ਹੇ ਭਾਈ # ਕੀ ਤੈਨੂੰ ਪਤਾ ਹੈ ਕਿ ਰੱਬ ਦੀ ਯਾਦ ਕੀ ਹੁੰਦੀ ਹੈ#

ਅੰਦਰੂਨਿ ਜੁਮਲਾ ਦਿਲਹਾਇ ਜਾਇ ਕੀਸਤ ।੭੯।

ਅਤੇ ਇਹਨਾਣ ਸਾਾਰੇ ਦਿਲਾਣ ਅੰਦਰ ਕੌਣ ਵਸਦਾ ਹੈ #

ਚੂੰ ਦਰੂਨਿ ਜੁਮਲਾ ਦਿਲਹਾ ਸਾਇ ਊਸਤ ।

ਜਦ ਸਭਨਾਣ ਦਿਲਾਣ ਵਿਚ ਉਸ ਅਕਾਲਪੁਰਖ ਦਾ ਸਾਇਆ ਹੀ ਵਸਦਾ ਹੈ,

ਖ਼ਾਨਾਇ ਦਿਲ ਮੰਜ਼ਲੋ ਮਾਵਾਇ ਊਸਤ ।੮੦।

ਤਾਣ ਫਿਰ ਦਿਲ ਦਾ ਘਰ ਉਸ ਦਾ ਟਿਕਾਣਾ ਅਤੇ ਪਨਾਹ ਹੈ ।

ਚੂੰ ਬਿਦਾਨਿਸਤੀ ਕਿ ਦਰ ਦਿਲਹਾ ਖ਼ੁਦਾ-ਸਤ ।

ਜਦ ਤੈਨੂੰ ਪਤਾ ਲਗ ਗਿਆ ਕਿ ਸਾਰੇ ਦਿਲਾਣ ਵਿਚ ਰੱਬ ਵਸਦਾ ਹੈ,

ਪਸ ਤੁਰਾ ਆਦਾਬਿ ਹਰ ਦਿਲ ਮੁਦਆ-ਸਤ ।੮੧।

ਤਾਣ ਤੇ ਹਰ ਦਿਲ ਦੀ ਇੱਜ਼ਤ ਕਰਨਾ ਤੇਰਾ ਮਨੋਰਥ ਹੋਣਾ ਚਾਹੀਦਾ ਹੈ ।

ਯਾਦਿ ਹੱਕ ਈਨਸਤੋ ਦੀਗਰ ਯਾਦ ਨੀਸਤ ।

ਇਹੀ ਰੱਬ ਦੀ ਯਾਦ ਹੈ, ਹੋਰ ਕੋਈ ਯਾਦ ਨਹੀਣ,

ਹਰ ਕਿਰਾ ਈਣ ਗ਼ਮ ਨਭਬਾਸ਼ਦ ਸ਼ਾਦ ਨੀਸਤ ।੮੨।

ਜਿਸ ਕਿਸੇ ਨੂੰ ਅਜਿਹਾ ਫ਼ਿਕਰ ਨਹੀਣ, ਉਹ ਖੁਸ਼ ਨਹੀਣ ਹੈ ।

ਜ਼ਿੰਦਗੀ ਇ ਆਰਿਫ਼ਾਣ ਯਾਦਿ ਖ਼ੁਦਾ-ਸਤ ।

ਰੱਬ ਦੇ ਗਿਆਨਵਾਨਾਣ ਦੀ ਜ਼ਿੰਦਗੀ ਰੱਬ ਦਾ ਸਿਮਰਨ ਹੈ,

ਅਜ਼ ਖ਼ੁਦਾ ਦੂਰ ਅਸਤ ਹਰ ਕੂ ਖ਼ੁਦ-ਨੁਮਾਸਤ ।੮੩।

ਹਉਮੈ ਵਿਚ ਫਸਿਆ ਮਨੁੱਖ ਰੱਬ ਤੋਣ ਦੂਰ ਹੋ ਜਾਣਦਾ ਹੈ ।

ਕੀਸਤ ਗੋਯਾ ਮੁਸ਼ਤਿ ਖ਼ਾਕਿ ਬੇਸ਼ ਨੀਸਤ ।

ਹੇ ਗੋਯਾ # ਤੇਰੀ ਹਸਤੀ ਕੀ ਹੈ # ਇਕ ਮੁਠ ਮਿੱਟੀ ਤੋਣ ਵਧ ਨਹੀਣ,

ਆਣ ਹਮ ਅੰਦਰ ਅਖ਼ਤਿਆਰ ਖ਼ੇਸ਼ ਨੀਸਤ ।੮੪।

ਅਤੇ ਉਹ ਵੀ ਤੇਰੇ ਆਪਣੇ ਬਸ ਵਿਚ ਨਹੀਣ । (ਇਹ ਸਰੀਰ ਵੀ ਤਾਣ ਆਪਣੇ ਬਸ ਵਿਚ ਨਹੀਣ )

ਹੱਕ ਕਿ ਹਫ਼ਤਾਦੋ ਦੋ ਮਿੱਲਤ ਆਫਰੀਦ ।

ਰੱਬ ਨੇ ਬਹੱਤਰ ਫਿਰਕੇ ਪੈਦਾ ਕੀਤੇ,

ਫ਼ਿਰਕਾਇ ਨਾਜੀ ਅਜ਼ੀਹਾਣ ਬਰ ਗੁਜ਼ੀਦ ।੮੫।

ਜਿਨ੍ਹਾਣ ਵਿਚੋਣ ਉਸ ਨੇ ਨਾਜੀ ਫਿਰਕਾ ਉੱਚਤਮ ਚੁਣਿਆ ।

ਫ਼ਿਰਕਾਇ ਨਾਜੀ ਬਿਦਾਣ ਬੇ-ਇਸ਼ਤਬਾਹ ।

ਨਾਜੀ, ਜਿਹੜੇ ਜਨਮ ਮਰਨ ਤੋਣ ਰਹਿਤ ਹੋ ਗਏ ਹੋਣ, ਫਿਰਕੇ ਨੂੰ ਤੂੰ ਬਿਨਾਣ ਸ਼ੱਕ ਦੇ

ਹਸਤ ਹਫ਼ਤਾਦੋ ਦੋ ਮਿੱਲਤ ਰਾ ਪਨਾਹ ।੮੬।

ਬਹੱਤਰਾਣ ਫ਼ਿਰਕਿਆਣ ਦੀ ਪਨਾਹ ਸਮਝ ।

ਮਰਦਮਾਨਸ਼ ਹਰ ਯਕੇ ਪਾਕੀਜ਼ਾ ਤਰ ।

ਇਨ੍ਹਾਣ ਦਾ ਹਰ ਇਕ ਬੰਦਾ ਪਵਿੱਤਰ ਹੈ,

ਖ਼ੂਬ-ਰੂ ਓ ਖ਼ੂਬ-ਖ਼ੂ ਓ ਖ਼ੁਸ਼-ਸੀਅਰ ।੮੭।

ਸੋਹਣਾ, ਨੇਕ ਸੁਭਾਉ ਅਤੇ ਨੇਕ ਤਬੀਅਤ ਵਾਲਾ ਹੈ ।

ਪੇਸ਼ਿ ਸ਼ਾਣ ਜੁਜ਼ ਯਾਦਿ ਹੱਕ ਮਨਜ਼ੂਰ ਨੀਸਤ ।

ਇਨ੍ਹਾਣ ਨੂੰ ਰੱਬ ਦੀ ਯਾਦ ਤੋਣ ਬਿਨਾਣ ਹੋਰ ਕੋਈ ਚੀਜ਼ ਚੰਗੀ ਨਹੀਣ ਲਗਦੀ,

ਗ਼ੈਰ ਹਰਫ਼ਿ ਬੰਦਗੀ ਦਸਤੂਰ ਨੀਸਤ ।੮੮।

ਬੰਦਗੀ ਦੇ ਪਾਠ ਬਿਨਾਣ ਉਨ੍ਹਾਣ ਦੀ ਹੋਰ ਕੋਈ ਮਰਯਾਦਾ ਨਹੀਣ ।

ਮੀਚਕਦ ਅਜ਼ ਹਰਫ਼ਿ ਸ਼ਾਣ ਕੰਦੋ ਨਬਾਤ ।

ਉਨ੍ਹਾਣ ਦੇ ਸ਼ਬਦਾਣ ਵਿਚੋਣ ਖੰਡ ਅਤੇ ਮਿਸ਼ਰੀ ਝੜਦੀ ਹੈ,

ਬਾਰਦ ਅਜ਼ ਹਰ ਮੂਇ ਸ਼ਾਣ ਆਬਿ ਹਯਾਤ ।੮੯।

ਉਨ੍ਹਾਣ ਦੇ ਹਰ ਵਾਲ ਤੋਣ ਅੰਮ੍ਰਿਤ ਦੀ ਬਰਖਾ ਹੁੰਦੀ ਹੈ ।

ਫ਼ਾਰਿਗ਼ ਅੰਦ ਅਜ਼ ਬੁਗ਼ਜ਼ੋ ਕੀਨਾ ਓ ਜ਼ਿ ਹਸਦ ।

ਉਹ ਈਰਖਾ, ਵੈਰ ਵਿਰੋਧ ਤੋਣ ਉੱਪਰ ਹਨ,

ਬਰ ਨਮੀ-ਆਇਦ ਅਜ਼ ਏਸ਼ਾਣ ਫ਼ਿਅਲਿ ਬਦ ।੯੦।

ਉਹ ਕਦੀ ਵੀ ਮੰਦਾ ਕੰਮ ਨਹੀਣ ਕਰਦੇ ।

ਹਰ ਕਸੇ ਰਾ ਇੱਜ਼ਤੋ ਹੁਰਮਤ ਕੁਨੰਦ ।

ਉਹ ਹਰ ਇਕ ਦਾ ਮਾਣ ਸਤਿਕਾਰ ਕਰਦੇ ਹਨ,

ਮੁਫ਼ਲਸੇ ਰਾ ਸਾਹਿਬਿ ਦੌਲਤ ਕੁਨੰਦ ।੯੧।

ਉਹ ਨਿਰਧਨ ਨੂੰ ਧੰਨਵਾਨ ਬਣਾ ਦਿੰਦੇ ਹਨ ।

ਮੁਰਦਾ ਰਾ ਆਬਿ-ਹੈਵਾਣ ਮੀਦਿਹੰਦ ।

ਉਹ ਮੁਰਦਿਆਣ ਨੂੰ ਅੰਮ੍ਰਿਤ ਬਖਸ਼ਦੇ ਹਨ,

ਹਰ ਦਿਲੇ ਪਜ਼ਮੁਰਦਾ ਰਾ ਜਾਣ ਮੀਦਿਹੰਦ ।੯੨।

ਉਹ ਹਰ ਮੁਰਝਾਏ ਹੋਏ ਦਿਲ ਨੂੰ ਨਵਾਣ ਜੀਵਨ ਬਖਸ਼ਦੇ ਹਨ ।

ਸਬਜ਼ ਮੀਸਾਜ਼ੰਦ ਚੋਬਿ ਖ਼ੁਸ਼ਕ ਰਾ ।

ਉਹ ਹਰ ਸੁੱਕੀ ਲੱਕੜ ਨੂੰ ਹਰਾ ਭਰਾ ਬਣਾ ਦਿੰਦੇ ਹਨ,

ਬੂਏ ਮੀਬਖਸ਼ੰਦ ਰੰਗਿ ਮੁਸ਼ਕ ਰਾ ।੯੩।

ਉਹ ਗੰਦੀ ਬੂ ਨੂੰ ਵੀ ਸੁਗੰਦਤ ਕਸਤੂਰੀ ਬਣਾ ਦਿੰਦੇ ਹਨ ।

ਜੁਮਲਾ ਅਸ਼ਰਾਫ਼ ਅੰਦ ਦਰ ਜ਼ਾਤੋ ਸਿਫ਼ਾਤ ।

ਇਹਨਾਣ ਭਲੇ ਲੋਕਾਣ ਕੋਲ ਨਿਜੀ ਸਿਫਤਾਣ ਹਨ,

ਤਾਲਿਬਿ ਜ਼ਾਤ ਅੰਦ ਖ਼ੁਦ ਹਮ ਆਨਿ ਜ਼ਾਤ ।੯੪।

ਉਹ ਰੱਬ ਦੀ ਜ਼ਾਤ ਦੇ ਢੁੰਢਾਊ ਹਨ, ਅਤੇ ਆਪ ਵੀ ਉਹ ਰੱਬ ਵਰਗੇ ਹਨ ।

ਖ਼ੂਇ ਸ਼ਾਣ ਇਲਮੋ ਅਦਬ ਰਾ ਮੁਜ਼ਹਰ ਅਸਤ ।

ਇਲਮ ਅਤੇ ਅਦਬ ਉਨ੍ਹਾਣ ਦੇ ਸੁਭਾਉ ਵਿਚੋਣ ਪ੍ਰਗਟ ਹੁੰਦਾ ਹੈ,

ਰੂਇ ਸ਼ਾਣ ਰੌਸ਼ਨ ਜ਼ਿ ਮਿਹਰਿ ਅਨਵਰ ਅਸਤ ।੯੫।

ਉਨ੍ਹਾਣ ਦਾ ਮੁਖੜਾ ਨੂਰਾਨੀ ਸੂਰਜ ਵਾਣਗ ਰੌਸ਼ਨ ਹੂੰਦਾ ਹੈ ।

ਮਿੱਲਤਿ ਸ਼ਾਣ ਕੌਮਿ ਮਸਕੀਨਾਣ ਬਵਦ ।

ਉਨ੍ਹਾਣ ਦਾ ਪੰਥ ਗਰੀਬ ਨਿਮਾਣਿਆਣ ਦੀ ਕੌਮ ਹੈ,

ਹਰ ਦੋ ਆਲਮ ਸ਼ਾਇਕਿ ਈਨਾਣ ਬਵਦ ।੯੬।

ਅਤੇ ਦੋਵੇਣ ਜਹਾਨ ਇਹਨਾਣ ਦੇ ਸ਼ਰਧਾਲੂ ਹਨ ।

ਕੌਮਿ ਮਿਸਕੀਣ ਕੌਮਿ ਮਰਦਾਨਿ ਖ਼ੁਦਾ-ਸਤ ।

ਇਹ ਮਸਕੀਨਾਣ ਦੀ ਕੌਮ, ਰੱਬ ਦੇ ਬੰਦਿਆਣ ਦੀ ਕੌਮ ਹੈ ।

ਈਣ ਹਮਾ ਫ਼ਾਨੀ ਵ ਊ ਦਾਇਮ ਬਕਾਸਤ ।੯੭।

ਇਹ ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ ਪਰ ਉਹ ਰੱਬ ਸਦਾ ਅਬਿਨਾਸ਼ੀ ਹੈ ।

ਸੁਹਬਤਿ ਸ਼ਾਣ ਖ਼ਾਕ ਰਾ ਅਕਸੀਰ ਕਰਦ ।

ਉਨ੍ਹਾਣ ਦੀ ਸੰਗਤ ਨੇ ਮਿੱਟੀ ਨੂੰ ਵੀ ਅਕਸੀਰ ਬਣਾ ਦਿੱਤਾ ।

ਲੁਤਫ਼ਿ ਸ਼ਾਣ ਬਰ ਹਰ ਦਿਲੇ ਤਾਸੀਰ ਕਰਦ ।੯੮।

ਉਨ੍ਹਾਣ ਦੀ ਮਿਹਰ ਨੇ ਹਰ ਦਿਲ ਤੇ ਅਸਰ ਕੀਤਾ ।

ਹਰ ਕਿ ਬ-ਏਸ਼ਾਣ ਨਸ਼ੀਨਦ ਯੱਕ ਦਮੇ ।

ਜੋ ਇੱਕ ਵਾਰ ਇੱਕ ਪੱਲ ਲਈ ਵੀ ਉਨ੍ਹਾਣ ਦੀ ਸੰਗਤ ਕਰਦਾ ਹੈ,

ਰੂਜ਼ਿ ਫ਼ਰਦਾ ਰਾ ਕੁਜਾ ਦਾਰਦ ਗ਼ਮੇਣ ।੯੯।

ਫਿਰ ਉਹ ਕਿਆਮਤ ਦੇ ਦਿਨ ਦੀ ਕੱਦ ਫਿਕਰ ਕਰਦਾ ਹੈ ।

ਆਣ ਚਿ ਦਰ ਸਦ-ਸਾਲਾ ਉਮਰਸ਼ ਨਭਯਾਫ਼ਤ ।

ਜਿਸ ਨੂੰ ਸੈਣਕੜੇ ਸਾਲਾਣ ਦੀ ਉਮਰ ਵਿਚ ਕੁਝ ਪ੍ਰਾਪਤ ਨ ਹੋਇਆ,

ਸੁਹਬਤਿ ਸ਼ਾਣ ਹਮਚੂ ਖ਼ੁਰਸ਼ੀਦਸ਼ ਬਿਤਾਖ਼ਤ ।੧੦੦।

ਉਨ੍ਹਾਣ ਦੀ ਸੰਗਤ ਨਾਲ ਉਹ ਸੂਰਜ ਵਾਕਣ ਚਮਕ ਪਿਆ ।

ਮਾ ਕਿ ਅਜ਼ ਇਹਸਾਨਿ ਸ਼ਾਣ ਸ਼ਰਮਿੰਦਾ-ਏਮ ।

ਅਸੀਣ ਉਨ੍ਹਾਣ ਦੇ ਇਹਸਾਨਾ ਨਾਲ ਦਬੇ ਹੋਏ ਹਾਣ,

ਬੰਦਾਇ ਇਹਸਾਨਿ ਸ਼ਾਣ ਰਾ ਬੰਦਾ ਏਮ ।੧੦੧।

ਉਨ੍ਹਾਣ ਦੇ ਇਹਸਾਨਾਣ ਦੇ ਬੰਦੇ ਹਾਣ ।

ਸਦ ਹਜ਼ਾਰਾਣ ਹਮਚੂ ਮਨ ਕੁਰਬਾਨਿ ਸ਼ਾਣ ।

ਮੇਰੇ ਜਿਹੇ ਲੱਖਾਣ ਉਨ੍ਹਾਣ ਤੋਣ ਕੁਰਬਾਨ ਜਾਣਦੇ ਹਨ,

ਹਬ ਚਿ ਗੋਇਮ ਕਮ ਬਵਦ ਦਰ ਸ਼ਾਨਿ ਸ਼ਾਣ ।੧੦੨।

ਮੈਣ ਜੋ ਕੁਝ ਵੀ ਉਨ੍ਹਾਣ ਦੀ ਸਿਫਤ ਸ਼ਾਨ ਵਿਚ ਆਖਾਣ, ਥੋੜਾ ਹੈ ।

ਸ਼ਾਨਿ ਸ਼ਾਣ ਬੀਰੂੰ ਬਵਦ ਅਜ਼ ਗੁਫ਼ਤਗੂ ।

ਉਨ੍ਹਾਣ ਦੀ ਸ਼ਾਨ ਕਹਿਨ ਤੋਣ ਬਾਹਰ ਹੈ,

ਜਾਮਾਇ ਸ਼ਾਣ ਪਾਕ ਅਜ਼ ਸ਼ੁਸਤੋ ਸ਼ੂ ।੧੦੩।

ਉਨ੍ਹਾਣ ਦਾ ਜੀਵਨ-ਜਾਮਾ ਧੋਣ ਤੋਣ ਜ਼ਿਆਦਾ ਪਾਕ ਪਵਿੱਤ੍ਰ ਹੈ ।

ਦਾਣ ਯਕੀਣ ਤਾ ਚੰਦ ਈਣ ਦੁਨਿਆ ਬਵਦ ।

ਯਕੀਨ ਰੱਖ # ਆਖਰ ਇਹ ਦੁਨੀਆ ਕਦ ਤਕ ਹੈ # ਥੋੜੇ ਚਿਰ ਲਈ ਹੀ ਹੈ,

ਆਖ਼ਰਿਸ਼ ਕਾਰਿ ਤੂ ਬਾ ਮੌਲਾ ਬਵਦ ।੧੦੪।

ਅਖੀਰ ਤੇਰਾ ਸੰਬੰਧ ਤਾਣ ਰੱਬ ਨਾਲ ਹੀ ਹੋਣਾ ਹੈ ।

ਪਸ ਜ਼ ਅੱਵਲ ਕੁਨ ਹਦੀਸਿ ਸ਼ਾਹ ਰਾ ।

ਹੁਣ ਤੂੰ ਮੁੱਢ ਤੋਣ ਉਸ ਸ਼ਾਹ ਦੀਆਣ ਕਥਾ ਕਹਾਣੀਆਣ ਕਰ ।

ਪੈਰਵੀ ਕੁਨ ਹਾਦੀਏ ਈਣ ਰਾਹ ਰਾ ।੧੦੫।

ਇਸ ਰਾਹ ਦੇ ਵਖਾਉਣ ਵਾਲੇ ਦੇ ਪਿੱਛੇ ਪਿੱਛੇ ਤੁਰ ।

ਤਾ ਤੂ ਹਮ ਯਾਬੀ ਮੁਰਾਦਿ ਉਮਰ ਰਾ ।

ਤਾਣ ਜੋ ਤੈਨੂੰ ਉਮਰਾਣ ਦੀ ਮੁਰਾਦ ਮਿਲ ਜਾਵੇ,

ਲਜ਼ਤੇ ਯਾਬੀ ਜ਼ ਸ਼ੌਕਿ ਕਿਬਰੀਆ ।੧੦੬।

ਅਤੇ ਉਸ ਮਹਾਨ ਪ੍ਰਭੂ ਦੇ ਪਿਆਰ ਦਾ ਰਸ ਪ੍ਰਾਪਤ ਹੋਵੇ ।

ਜਾਹਿਲ ਆਣ-ਜਾ ਸਾਹਿਬਿ-ਦਿਲ ਮੀਸ਼ਵਦ ।

ਇੱਕ ਮੂਰਖ ਵੀ ਉਥੇ ਦਿਲ ਵਾਲਾ ਹੋ ਜਾਣਦਾ ਹੈ,

ਗ਼ਰਕਿ ਦਰਅਿਾਓ ਬਸਾਹਿਲ ਮੀਸ਼ਵਦ ।੧੦੭।

ਦਰਿਆ ਵਿਚ ਡੁਬਿਆ ਹੋਇਆ ਵੀ ਕੰਢੇ ਤੇ ਪੁਜ ਜਾਣਦਾ ਹੈ ।

ਨਾ ਕਿਸ ਆਣ ਜਾ ਆਰਿਫ਼ ਕਾਮਿਲ ਸ਼ਵਦ ।

ਇੱਕ ਤੁੱਛ ਜਿਹਾ ਆਦਮੀ ਪੂਰਾ ਗਿਆਨਵਾਨ ਬਣ ਜਾਣਦਾ ਹੈ,

ਯਾਦਿ ਮੌਲਾ ਹਰ ਕਿ ਰਾ ਹਾਸਿਲ ਸ਼ਵਦ ।੧੦੮।

ਜਦ ਉਸ ਨੂੰ ਰੱਬ ਦੀ ਯਾਦ ਪਰਾਪਤ ਹੋ ਜਾਣਦੀ ਹੈ ।

ਈਣ ਅਸਬ ਤਾਜਸਤ ਬਰ ਅਫ਼ਰਾਕਿ ਕਸ ।

ਉਸ ਦੇ ਸਿਰ ਉੱਪਰ ਸਮਝੋ ਅਦਬ-ਸਤਿਕਾਰ ਦਾ ਤਾਜ ਰੱਖਿਆ ਹੋਇਆ ਹੈ,

ਆਣ ਕਿ ਗ਼ਾਫ਼ਿਲ ਨੀਸਤ ਅਜ਼ ਹੱਕ ਯੱਕ ਨਫ਼ਸ ।੧੦੯।

ਜਿਹੜਾ ਰੱਬ ਦੀ ਯਾਦ ਤੋਣ ਇੱਕ ਪਲ ਭਰ ਵੀ ਗਾਫਿਲ ਨਹੀਣ ਹੁੰਦਾ ।

ਹਰ ਕਸੇ ਰਾ ਨੀਸਤ ਈਣ ਦੌਲਤ ਨਸੀਬ ।

ਇਹ ਦੌਲਤ ਹਰ ਕਿਸੇ ਨੂੰ ਨਸੀਬ ਨਹੀਣ,

ਦਰਦਿ ਸ਼ਾਣ ਰਾ ਨੀਸਤ ਗ਼ੈਰ ਅਜ਼ ਹੱਕ ਤਬੀਬ ।੧੧੦।

ਉਨ੍ਹਾਣ ਦੀ ਦਰਦ ਦਾ ਇਲਾਜ ਸਿਵਾਇ ਰੱਬ ਵੈਦ ਦੇ ਕੋਈ ਨਹੀਣ ।

ਦਾਰੂਇ ਹਰ ਦਰਦ ਰਾ ਯਾਦਿ ਖ਼ੁਦਾਸਤ ।

ਹਰ ਦਰਦ ਦਾ ਦਾਰੂ ਰੱਬ ਦੀ ਯਾਦ ਹੈ,

ਜ਼ਾਣ ਕਿ ਦਰ ਹਰ ਹਾਲ ਹੱਕ ਦਾਰਦ ਰਵਾ-ਸਤ ।੧੧੧।

ਜਿਸ ਹਾਲ ਵਿਚ ਰੱਬ ਰੱਖੇ, ਉਹੀ ਠੀਕ ਹੈ ।

ਮੁਰਸ਼ਦਿ ਕਾਮਿਲ ਹਮਾ ਰਾ ਆਰਜ਼ੂ ।

ਸਭ ਦੀ ਇੱਛਾ ਪੂਰਨ ਸਤਿਗੁਰੂ ਦੀ ਪਰਾਪਤੀ ਹੈ,

ਗ਼ੈਰਿ ਮੁਰਸ਼ਦ ਕਸ ਨ ਯਾਬਦ ਰਹਿ ਬਦੂ ।੧੧੨।

ਬਿਨਾਣ ਗੁਰੂ ਦੇ ਰੱਬ ਤਕ ਕੋਈ ਵੀ ਨਹੀਣ ਪਹੁੰਚ ਸਕਦਾ ।

ਰਾਹ-ਰਵਾਣ ਰਾ ਰਾਹ ਬਿਸੀਆਰ ਆਮਦਾ ।

ਪਾਣਧੀਆਣ ਲਈ ਆਉਣ ਜਾਣ ਲਈ ਕਈ ਰਾਹ ਹਨ,

ਕਾਰਵਾਣ ਰਾ ਰਾਹ ਦਰਕਾਰ ਆਮਦਾ ।੧੧੩।

ਪਰ ਉਨ੍ਹਾਣ ਨੂੰ ਕਾਫਲੇ ਦੇ ਰਾਹ ਦੀ ਲੋੜ ਹੈ ।

ਦਮ ਬਦਮ ਦਰ ਜ਼ਿਕਰਿ ਮੌਲਾ ਹਾਜ਼ਰ ਅੰਦ ।

ਉਹ ਹਰ ਦਮ ਰੱਬ ਦੇ ਸਿਮਰਨ ਲਈ ਤਤਪਰ ਰਹਿੰਦੇ ਹਨ,

ਖ਼ੇਸ਼ ਮਨਜ਼ੂਰੋ ਖ਼ੁਦਾ ਰਾ ਨਾਜ਼ਿਰ ਅੰਦ ।੧੧੪।

ਆਪ ਰੱਬ ਨੂੰ ਮਨਜ਼ੂਰ ਹਨ ਅਤੇ ਰੱਬ ਦੇ ਦਰਸ਼ਕ ਹਨ ।

ਮੁਰਸ਼ਦਿ ਕਾਮਿਲ ਹਮਾਣ ਬਾਣਸ਼ਦ ਹਮਾਣ ।

ਪੂਰਨ ਸਤਿਗੁਰੂ ਸਿਰਫ ਓਹੀ ਅਤੇ ਓਹੀ ਹੋ ਸਕਦਾ ਹੈ,

ਕਜ਼ ਕਲਾਮਸ਼ ਬੂਇ ਹੱਕ ਆਦਿ ਅਯਾਣ ।੧੧੫।

ਜਿਸ ਦੀ ਬਾਣੀ ਵਿੱਚੋਣ ਰੱਬ ਦੀ ਸੁਗੰਧੀ ਸਪੱਸ਼ਟ ਮਹਿਕਦੀ ਹੋਵੇ ।

ਹਰ ਕਿ ਆਇਦ ਪੇਸ਼ਿ ਏਸ਼ਾਣ ਜ਼ੱਰਾ ਵਾਰ ।

ਕੋਈ ਵੀ ਉਨ੍ਹਾਣ ਦੇ ਸਾਹਮਣੇ ਜ਼ੱਰੇ ਵਾਣਗ ਆਉਣਦਾ ਹੈ,

ਜ਼ੂਦ ਗਰਦਦ ਹਮਚੂ ਮਿਹਰਿ ਨੂਰ ਬਾਰ ।੧੧੬।

ਉਹ ਛੇਤੀ ਹੀ ਸੂੁਰਜ ਦੀ ਤਰਹ ਨੂਰ ਦੀ ਬਰਖਾ ਕਰਨ ਵਾਲਾ ਬਣ ਜਾਣਦਾ ਹੈ ।

ਜ਼ਿੰਦਗੀ ਈਨਸਤ ਬੇ ਚੁਨੋ ਚਿਰਾ ।

ਜ਼ਿੰਦਗੀ ਹੀ ਉਹ ਹੈ ਜਿਹੜੀ ਬਿਨਾਣ ਕਿਸੇ ਹੀਲ ਹੁੱਜਤ ਦੇ,

ਬਿਗੁਜ਼ਰਦ ਈਣ ਉਮਰ ਦਰ ਯਾਦਿ ਖ਼ੁਦਾ ।੧੧੭।

ਉਸ ਰੱਬ ਦੀ ਯਾਦ ਵਿਚ ਗੁਜ਼ਰੇ ।

ਖ਼ੁਦ-ਪ੍ਰਸਤੀ ਕਾਰਿ ਨਾਦਾਣ ਆਮਦਾ ।

ਹਉਮੈ ਕਰਨਾ ਮੂਰਖਾਣ ਦਾ ਕੰਮ ਹੈ,

ਹੱਕ ਪ੍ਰਸਤੀ ਜ਼ਾਤਿ ਈਮਾਣ ਆਮਦਾ ।੧੧੮।

ਰੱਬ ਦੀ ਭਗਤੀ ਕਰਨਾ ਈਮਾਨ ਵਾਲਿਆਣ ਦਾ ਖਾਸਾ ਹੈ ।

ਹਰ ਦਮੇ ਗ਼ਫਲਤ ਬਵਦ ਮਰਗਿ ਅਜ਼ੀਮ ।

ਹਰ ਇਕ ਦਮ ਦੀ ਅਣਗਹਿਲੀ ਇੱਕ ਵੱਡੀ ਮੌਤ ਹੈ,

ਹੱਕ ਨਿਗਾਹ ਦਾਰਦ ਜ਼ਿ ਸ਼ੈਤਾਨਿ ਰਜ਼ੀਮ ।੧੧੯।

ਰੱਬ ਅਪਣੀ ਨਜ਼ਰ ਨਾਲ ਦੋਜ਼ਖ ਦੇ ਸ਼ੈਤਾਨ ਤੋਣ ਬਚਾਈ ਰੱਖੇ ।

ਆਣ ਕਿ ਰੂਜ਼ੋ ਸ਼ਬ ਬ-ਯਾਦਸ਼ ਮੁਬਤਲਾ-ਸਤ ।

ਜਿਹੜਾ ਵੀ ਉਸ ਦੀ ਯਾਦ ਵਿਚ ਦਿਨ ਰਾਤ ਮਸਤ ਰਹਿੰਦਾ ਹੈ,

ਈਣ ਮਤਾਅ ਅੰਦਰ ਦੁਕਾਨਿ ਔਲੀਆ-ਸਤ ।੧੨੦।

(ਉਸ ਨੂੰ ਪਤਾ ਹੈ ਕਿ) ਇਹ (ਰੱਬ ਦੀ ਯਾਦ) ਕੀਮਤੀ ਮਾਲ ਸੰਤਾਣ ਮਹਾਤਮਾਣ ਦੀ ਹੱਟੀ ਤੋਣ ਹੀ ਪ੍ਰਾਪਤ ਹੋ ਸਕਦਾ ਹੈ ।

ਕਿਹਤਰੀਨਿ ਬੰਦਾਇ ਦਰਗਾਹਿ ਸ਼ਾਣ ।

ਉਨ੍ਹਾਣ ਦੀ ਦਰਗਾਹ ਦਾ ਸਭ ਤੋਣ ਨੀਵਾਣ ਬੰਦਾ ਵੀ,

ਬਿਹਤਰ ਅਸਤ ਅਜ਼ ਮਿਹਤਰਾਨਿ ਈਣ ਜਹਾਣ ।੧੨੧।

ਇਸ ਜਹਾਨ ਦੇ ਵੱਡੇ ਤੋਣ ਵੱਡੇ ਪਤਵੰਤਿਆਣ ਨਾਲੋਣ ਚੰਗੇਰਾ ਹੈ ।

ਬਸ ਬਜ਼ੁਰਗ਼ਾਣ ਕੂ ਫ਼ਿਦਾਇ ਰਾਹਿ ਸ਼ਾਣ ।

ਉਨ੍ਹਾਣ ਦੇ ਰਾਹਾਣ ਤੋਣ ਕਈ ਸਿਆਣੇ ਕੁਰਬਾਨ ਜਾਣਦੇ ਹਨ,

ਸੁਰਮਾਇ ਚਸ਼ਮਮ ਜ਼ਿ ਖ਼ਾਕਿ ਰਾਹਿ ਸ਼ਾਣ ।੧੨੨।

ਉਨ੍ਹਾਣ ਦੇ ਰਾਹਾਣ ਦੀ ਧੂੜ ਮੇਰੀਆਣ ਅੱਖਾਣ ਲਈ ਸੁਰਮਾ ਹਨ ।

ਹਮਚੁਨੀਣ ਪਿੰਦਾਰ ਖ਼ੁਦ ਰਾ ਐ ਅਜ਼ੀਜ਼ ।

ਤੂੰ ਵੀ, ਹੇ ਬਰਖੁਰਦਾਰ # ਆਪਣੇ ਆਪ ਨੂੰ ਇਸੇ ਤਰ੍ਹਾਣ ਸਮਝ,

ਤਾ ਸ਼ਵੀ ਐ ਜਾਨਿ ਮਨ ਮਰਦਿ ਤਮੀਜ਼ ।੧੨੩।

ਤਾਣ ਜੋ, ਮੇਰੀ ਜਾਨ # ਤੂੰ ਵੀ ਇੱਕ ਬਿਬੇਕੀ ਪੁਰਸ਼ ਬਣ ਜਾ ।

ਸਾਹਿਬਾਣ ਰਾ ਬੰਦਾ ਬਿਸਆਰ ਆਮਦਾ ।

ੲ੍ਹਿਨਾਣ ਸਾਹਿਬਾਣ ਦੇ ਬਹੁਤ ਸੇਵਕ ਤੇ ਬੰਦੇ ਹਨ,

ਬੰਦਾ ਰਾ ਬਾ-ਬੰਦਗੀ ਕਾਰ ਆਮਦਾ ।੧੨੪।

ਬੰਦੇ ਦਾ ਕੰਮ ਸਿਰਫ ਬੰਦਗੀ ਕਰਨਾ ਹੈ ।

ਮਸ ਤੁਰਾ ਬਾਇਦ ਕਿ ਖ਼ਿਦਮਤਗਾਰਿ ਸ਼ਾਣ ।

ਇਸ ਲਈ ਤੈਨੂੰ ਚਾਹੀਦਾ ਹੈ ਕਿ ਉਨ੍ਹਾਣ ਦਾ ਸੇਵਕ ਬਣ ਜਾਵੇਣ,

ਬਾਸ਼ੀ ਓ ਹਰਗਿਜ਼ ਨਭਬਾਸ਼ੀ ਬਾਰਿ ਸ਼ਾਣ ।੧੨੫।

ਪਰ ਕਦੇ ਵੀ ਉਨ੍ਹਾਣ ਲਈ ਭਾਰ ਨ ਬਣੇ ।

ਗਰਚਿਹ ਯਾਰੀ-ਦਿਹ ਨ ਗ਼ੈਰ ਅਜ਼ ਸਾਲਕੇ-ਸਤ ।

ਭਾਵੇਣ ਰੱਬ ਤੱਕ ਪਹੁੰਚਾਉਣ ਵਾਲਾ ਉਨ੍ਹਾਣ ਤੋਣ ਬਗੈਰ ਹੋਰ ਕੋਈ ਨਹੀਣ ਹੁੰਦਾ,

ਲੇਕ ਕਰ ਗ਼ੁਫ਼ਤਨ ਚੁਨੀਣ ਐਬੇ ਬਸੇ-ਸਤ ।੧੨੬।

ਪਰ ਅਜਿਹੀ ਗੱਲ ਕਰਨਾ ਵੀ ਉਨ੍ਹਾਣ ਲਈ ਪਾਪ ਹੈ ।

ਜ਼ੱਰਾ ਰਾ ਦੀਦਮ ਕਿ ਖ਼ੁਰਸ਼ੀਦਿ ਜਹਾਣ ।

ਮੈਣ ਦੇਖਿਆ ਕਿ ਇੱਕ ਜ਼ੱਰਾ ਵੀ ਜਹਾਨ ਦਾ ਸੂਰਜ ਬਣ ਗਿਆ, ਜਦ

ਸ਼ੁਦ ਜ਼ਿ ਫ਼ੈਜ਼ਿ ਸੁਹਬਤਿ ਸਾਹਿਬ-ਦਿਲਾਣ ।੧੨੭।

ੲ੍ਹਿਨਾਣ ਦਿਲਾਣ ਦੇ ਮਹਿਰਮਾਣ ਦੀ ਸੰਗਤ ਦੀ ਬਖਸ਼ਿਸ਼ ਹੋਈ ।

ਕੀਸਤ ਸਾਹਿਬਿ-ਦਿਲ ਕਿ ਹੱਕ ਬਿਸਨਾਸਦਸ਼ ।

ਚੰਗੇ ਦਿਲ ਵਾਲਾ ਬੰਦਾ ਕੌਣ ਹੈ ਜਿਹੜਾ ਰੱਬ ਨੂੰ ਪਛਾਣਦਾ ਹੋਵੇ,

ਕਜ਼ ਲਕਾਇਸ਼ ਸ਼ੌਕਿ ਹੱਕ ਮੀ-ਬਾਰਦਸ਼ ।੧੨੮।

ਆਤੇ ਜਿਸ ਦੇ ਮੁਖੜੇ ਤੋਣ ਰੱਬ ਦਾ ਨੂਰ ਬਰਸਦਾ ਹੋਵੇ #

ਸੁਹਬਤਿ ਸ਼ਾਣ ਸ਼ੌਕਿ ਹੱਕ ਬਖ਼ਸ਼ਦ ਤੁਰਾ ।

ਉਨ੍ਹਾਣ ਦੀ ਸੰਗਤ ਤੈਨੂੰ ਰੱਬ ਦਾ ਪਿਆਰ ਬਖਸ਼ਦੀ ਹੈ,

ਅਜ਼ ਕਿਤਾਬਿ ਹੱਕ ਸਬਕ ਬਖ਼ਸ਼ਦ ਤੁਰਾ ।੧੨੯।

ਅਤੇ ਉਨ੍ਹਾਣ ਦੀ ਸੰਗਤ ਹੀ ਰੱਬ ਦੀ ਕਿਤਾਬ ਤੋਣ ਤੈਨੂੰ ਸਬਕ ਦਿੰਦੀ ਹੈ ।

ਜ਼ੱਰਾ ਰਾ ਖ਼ੁਰਸ਼ੀਦਿ ਅਨਵਰ ਮੀ-ਕੁਨੰਦ ।

ਉਹ ਤਾਣ ਜ਼ੱਰੇ ਨੂੰ ਚਮਕਦਾ ਸੂਰਜ ਬਣਾ ਦਿੰਦੇ ਹਨ,

ਖ਼ਾਕ ਰਾ ਅਜ਼ ਹੱਕ ਮੁਨੱਵਰ ਮੀ-ਕੁਨੰਦ ।੧੩੦।

ਮਿੱਟੀ ਨੂੰ ਵੀ ਸੱਚ ਦੀ ਰੋਸ਼ਨੀ ਨਾਲ ਨੂਰਾਨੀ ਬਣਾ ਦਿੰਦੇ ਹਨ ।

ਚਸ਼ਮਿ ਤੂ ਖ਼ਾਕੀ ਵ ਦਰ ਵੈ ਨੂਰਿ ਹੱਕ ।

ਤੇਰੀ ਅੱਖ ਤਾਣ ਮਿੱਟੀ ਦੀ ਹੈ, ਪਰ ਉਸ ਵਿਚ ਨੂਰ ਰੱਬ ਦਾ ਹੈ,

ਅੰਦਰੂਨਸ਼ ਚਾਰ ਸੂ ਵ ਨਹੁ ਤਬਕ ।੧੩੧।

ਉਸ ਵਿਚ ਚਾਰੇ ਦਿਸ਼ਾਣ ਅਤੇ ਨੌ ਅਸਮਾਨ ਮੌਜੂਦ ਹਨ ।

ਖ਼ਿਦਮਤਿ ਸ਼ਾਣ ਬੰਦਗੀਇ ਹੱਕ ਬਵਦ ।

ਉਨ੍ਹਾਣ ਦੀ ਸੇਵਾ ਰੱਬ ਦੀ ਬੰਦਗੀ ਹੈ,

ਕਾਣ ਕਬੂਲਿ ਕਾਦਰਿ ਮੁਤਲਿਕ ਬਵਦ ।੧੩੨।

ਕਿਉਣਕਿ ਉਹ ਉਸ ਸਰਬ-ਸ਼ਕਤੀਮਾਨ ਨੂੰ ਪਰਵਾਨ ਹਨ ।

ਬੰਦਗੀ ਕੁਨ ਜਾਣ ਕਿ ਊ ਬਾਸ਼ਦ ਕਬੂਲ ।

ਤੂੰ ਵੀ ਬੰਦਗੀ ਕਰ ਤਾਣ ਜੋ ਉਸ (ਰੱਬ) ਅੱਗੇ ਪਰਵਾਨ ਹੋ ਜਾਵੇਣ,

ਕਦਰਿ ਊ ਰਾ ਕੈ ਬਿਦਾਨਦ ਹਰ ਜਹੂਲ ।੧੩੩।

ਉਸ ਦੀ ਕਦਰ ਹਰ ਮੂਰਖ ਕਿਵੇਣ ਸਮਝ ਸਕਦਾ ਹੈ #

ਹਸਤ ਕਾਰਿ ਰੂਜ਼ੋ ਸ਼ਬ ਦਰ ਯਾਦਿ ਊ ।

ਦਿਨ ਰਾਤ ਬਸ ਇੱਕੋ ਕੰਮ ਉਸ ਦੀ ਯਾਦ ਹੀ ਹੋਣਾ ਚਾਹੀਦੀ ਹੈ,

ਯੱਕ ਨਫ਼ਸ ਖ਼ਾਲੀ ਨਮੀ ਬਾਸ਼ਦ ਅਜ਼ੂ ।੧੩੪।

ਇੱਕ ਛਿਣ ਲਈ ਵੀ ਉਸ ਦੀ ਯਾਦ ਬਿਨਾਣ ਨਹੀਣ ਰਹਿਣਾ ਚਾਹੀਦਾ ।

ਚਸ਼ਮਿ ਸ਼ਾਣ ਰੌਸ਼ਨ ਜ਼ਿ ਦੀਦਾਰਿ ਅੱਲਾਹ ।

ਉਨ੍ਹਾਣ ਦੇ ਨੇਤ੍ਰ ਰੱਬ ਦੇ ਦੀਦਾਰ ਨਾਲ ਰੌਸ਼ਨ ਹਨ,

ਦਰ ਲਿਬਾਸ ਅੰਦਰ-ਗਦਾ ਓ ਬਾਦਸ਼ਾਹ ।੧੩੫।

ਉਹ ਭਾਵੇਣ ਭਿਖਾਰੀ ਦੇ ਭੇਖ ਵਿਚ ਹੋਣ, ਪਰ ਉਹ ਬਾਦਸ਼ਾਹ ਹੁੰਦੇ ਹਨ ।

ਬਾਦਸ਼ਾਹੀ ਆਣ ਕਿ ਊ ਦਾਇਮ ਬਵਦ ।

ਪਾਤਸ਼ਾਹੀ ਉਹੋ ਹੀ ਹੈ ਜਿਹੜੀ ਸਦਾ ਕਾਇਮ ਰਹੇ,

ਹਮਚੂ ਜਾਤਿ ਪਾਕਿ ਹੱਕ ਕਾਇਮ ਬਵਦ ।੧੩੬।

ਅਤੇ ਰੱਬ ਦੀ ਪਾਕ ਪਵਿੱਤ੍ਰ ਜ਼ਾਤ ਵਾਣਗ ਕਾਇਮ ਰਹੇ ।

ਰਸਮਿ ਸ਼ਾਣ ਆਈਨਿ ਦਰਵੇਸ਼ੀ ਬਵਦ ।

ਉਨ੍ਹਾਣ ਦੀ ਰਹੁ ਰੀਤੀ ਦਰਵੇਸ਼ਾਣ ਵਾਲੀ ਹੁੰਦੀ ਹੈ,

ਅਸ ਖ਼ੁਦਾ ਓ ਬਾਹਮਾ ਖ਼ੇਸੀ ਬਵਦ ।੧੩੭।

ਉਹ ਰੱਬ ਦੀ ਅੰਸ ਹੁੰਦੇ ਹਨ, ਅਤੇ ਸਭ ਨਾਲ ਉਨ੍ਹਾਣ ਦੀ ਅਪਣਤ ਹੁੰਦੀ ਹੈ ।

ਹਰ ਗਦਾ ਰਾ ਇੱਜ਼ੇ ਜਾਹੇ ਮੀਦਿਹੰਦ ।

ਉਹ ਹਰ ਭਿਖਾਰੀ ਨੂੰ ਇੱਜ਼ਤ ਮਰਤਬਾ ਬਖਸ਼ਦਾ ਹੈ,

ਦੌਲਤਿ ਬੇ-ਇਸ਼ਤਬਾਹੀ ਮੀਦਿਹੰਦ ।੧੩੮।

ਨਿਰਸੰਦੇਹ ਉਹ ਦੌਲਤ ਵੀ ਬਖਸ਼ਦਾ ਹੈ ।

ਨਾਕਸਾਣ ਰਾ ਆਰਿਫ਼ਿ ਕਾਮਿਲ ਕੁਨੰਦ ।

ਤੁੱਛ ਬੰਦਿਆਣ ਨੂੰ ਉਹ ਪੂਰਨ ਗਿਆਨਵਾਨ ਬਣਾ ਦਿੰਦੇ ਹਨ,

ਬੇ-ਦਿਲਾਣ ਰਾ ਸਾਹਿਬਿ-ਦਿਲ ਮੀਕੁਨੰਦ ।੧੩੯।

ਬੇਦਿਲਾਣ ਨੂੰ ਉਹ ਦਿਲਾਣ ਵਾਲੇ ਬਣਾ ਦਿੰਦੇ ਹਨ ।

ਖ਼ੁਦ-ਪ੍ਰਸਤੀ ਅਜ਼ ਮਿਆਣ ਬਰਦਾਸ਼ਤੰਦ ।

ਆਪਣੇ ਅੰਦਰੋਣ ਉਹ ਹਉਮੈ ਬਾਹਰ ਕੱਢ ਮਾਰਦੇ ਹਨ,

ਤੁਖ਼ਮਿ ਹੱਕ ਦਰ ਕਿਸ਼ਤਿ ਦਿਲਹਾ ਕਾਸ਼ਤੰਦ ।੧੪੦।

ਉਹ ਸੱਚ ਦੇ ਬੀਜ ਦਿਲਾਣ ਦੇ ਖੇਤਾਣ ਬੀਜ ਦਿੰਦੇ ਹਨ ।

ਖ਼ੇਸ਼ਤਨ ਰਾ ਹੀਚ ਮੀ ਦਾਨੰਦ ਸ਼ਾਣ ।

ਉਹ ਆਪਣੇ ਆਪ ਨੂੰ ਅਸਲੋਣ ਤੁਛ ਸਮਝਦੇ ਹਨ,

ਹਰਫ਼ਿ ਹੱਕ ਰਾ ਰੂਜ਼ੋ ਸ਼ਬ ਖ਼ਾਨੰਦ ਸ਼ਾਣ ।੧੪੧।

ਉਹ ਦਿਨ ਰਾਤ ਰੱਬ ਦੇ ਸਿਮਰਨ ਵਿਚ ਲੀਨ ਰਹਿੰਦੇ ਹਨ ।

ਤਾ ਕੁਜਾ ਔਸਾਫ਼ਿ ਮਰਦਾਨਿ ਖ਼ੁਦਾ-ਸਤ ।

ਰੱਬ ਦੇ ਬੰਦਿਆਣ, ਸੰਤਾਣ ਮਹਾਤਮਾਣ, ਦੀ ਸਿਫਤ ਕਿੱਥੋਣ ਤਕ ਕਰਾਣ,

ਅਜ਼ ਹਜ਼ਾਰਾਣ ਗਰ ਯਕੇ ਗੋਇਮ ਰਵਾ-ਸਤ ।੧੪੨।

ਜੇਕਰ ਉਨ੍ਹਾਣ ਦੀਆਣ ਹਜ਼ਾਰਾਣ ਸਿਫਤਾਣ ਵਿਚੋਣ ਇੱਕ ਵੀ ਬਿਆਨ ਕਰ ਸਕਾਣ ਤਾਣ ਭੀ ਚੰਗਾ ਹੈ ।

ਹਮਚੁਨੀਣ ਮਰਦੁਮ ਬਜੂ ਕਆਣ ਕੀਸਤੰਦ ।

ਤੂੰ ਵੀ ਅਜਿਹੇ ਗੁਰਮੁਖ ਪਿਆਰੇ ਢੂੰਡ, ਕਿਹੜੇ ਪਿਆਰੇ# ਜਿਹੜੇ ਸਦਾ ਜਿਊਣਦੇ ਹਨ,

ਦੀਗਰਾਣ ਮੁਰਦੰਦ ਈਹਾਣ ਜ਼ੀਸਤੰਦ ।੧੪੩।

ਬਾਕੀ ਤਾਣ ਸਾਰੇ ਮੋਇਆਣ ਬਰਾਬਰ ਹਨ ।

ਜ਼ੀਸਤਨ ਰਾ ਮਾਅਨੀ ਦਾਨੀ ਕਿਹ ਚੀਸਤ ।

ਕੀ ਤੈਨੂੰ ਜੀਊਣ ਦੇ ਅਰਥਾਣ ਦਾ ਪਤਾ ਹੈ #

ਐ ਖ਼ੁਸ਼ਾ ਉਮਰੇ ਕਿ ਦਰ ਯਾਦਸ਼ ਬਜ਼ੀਸਤ ।੧੪੪।

ਜਿਊਣਾ ਉਹੀ ਸੁਭਾਗਾ ਹੈ ਜਿਹੜਾ ਉਸ ਰੱਬ ਦੀ ਯਾਦ ਵਿਚ ਜੀਆ ਜਾਵੇ ।

ਮਰਦਿ ਆਰਿਫ਼ ਜ਼ਿੰਦਾ ਅਜ਼ ਇਰਫ਼ਾਨਿ ਊ-ਸਤ ।

ਆਰਫ ਲੋਕ ਰੱਬ ਦੇ ਭੇਤ ਭਰੇ ਗਿਆਨ ਕਰਕੇ ਹੀ ਜ਼ਿੰਦਾ ਹਨ ।

ਨਿਅਮਤਿ ਹਰ ਦੋ ਜਹਾਣ ਦਰ ਖ਼ਾਨਾਇ ਊ-ਸਤ ।੧੪੫।

ਦੋਹਾਣ ਜਹਾਨਾਣ ਦੀ ਨਿਆਮਤ ਉਸ ਦੇ ਘਰ ਵਿਚ ਹੈ ।

ਮਾਅਨੀਏ ਈਣ ਜ਼ਿੰਦਗੀ ਯਾਦਿ ਖ਼ੁਦਾ-ਸਤ ।

ਇਸ ਜੀਵਨ ਦਾ ਮੰਤਵ ਹੀ ਰੱਬ ਦੀ ਯਾਦ ਹੈ,

ਕਜ਼ ਤੁਫ਼ੈਲਸ਼ ਜ਼ਿੰਦਾ ਜਾਨਿ ਔਲੀਆ-ਸਤ ।੧੪੬।

ਇਸੇ ਮੰਤਵ ਕਰਕੇ ਹੀ ਸੰਤ ਮਹਾਤਮਾ ਦਾ ਜੀਵਨ ਹੈ ।

ਜ਼ਿਕਰਿ ਊ ਬਰ ਹਰ ਜ਼ਬਾਨਿ ਗੋਯਾ ਸ਼ੁਦ ।

ਉਨ੍ਹਾਣ ਦਾ ਜ਼ਿਕਰ ਹਰ ਬੋਲਦੀ ਜ਼ਬਾਨ ਉਪਰ ਹੈ,

ਹਰ ਦੋ ਆਲਮ ਰਾਹਿ ਹੱਕ ਜੂਯਾ ਸ਼ੁਦਾ ।੧੪੭।

ਦੋਵੇਣ ਜਹਾਨ ਉਸ ਰੱਬ ਦੇ ਰਸਤੇ ਦੇ ਢੂੰਡਾਊ ਹਨ ।

ਜੁਮਲਾ ਮੀ-ਖ਼ਾਨੰਦ ਜ਼ਿਕਰਿ ਜ਼ੁਲਜਲਾਲ ।

ਸਾਰੇ ਹੀ ਉਸ ਜਲਾਲ ਵਾਲੇ ਰੱਬ ਦਾ ਸਿਮਰਨ ਕਰਦੇ ਹਨ,

ਐ ਜ਼ਹੇ ਕੀਲੋ ਜ਼ਹੇ ਫ਼ਰਖ਼ੰਦਾ ਕਾਲ ।੧੪੮।

ਤਾਣ ਤੇ ਹੀ ਸੁਭਾਗਾ ਹੈ ਅਜਿਹਾ ਸਿਮਰਨ, ਅਤੇ ਸ਼ੁਭ ਹੈ ਅਜਹਿੀ ਚਰਚਾ ।

ਕੀਲੋ ਕਾਲੇ ਗਰ ਬਰਾਇ ਹੱਕ ਬਵਦ ।

ਜੇਕਰ ਸੱਚ ਦੀ ਗਲ ਬਾਤ ਅਤੇ ਚਰਚਾ ਕਰਨੀ ਹੋਵੇ,

ਅਜ਼ ਬਰਾਇ ਕਾਦਰਿ ਮੁਤਲਿਕ ਬਵਦ ।੧੪੯।

ਤਾਣ ਉਸ ਸਰਬ ਸ਼ਕਤੀਮਾਨ ਬਾਰੇ ਹੀ ਹੋ ਸਕਦੀ ਹੈ ।

ਯਾਫ਼ਤ ਈਣ ਸਰਮਾਯਾਇ ਉਮਰਿ ਨਜੀਬ ।

ਨੇਕ ਉਮਰ ਨੂੰ ਅਜੇਹਾ (ਭਜਨ ਬੰਦਗੀ ਦਾ) ਸਰਮਾਇਆ

ਹਸਤ ਅੰਦਰ ਸੁਹਬਤਿ ਏਸ਼ਾਣ ਨਸੀਬ ।੧੫੦।

ਉਨ੍ਹਾਣ (ਸੰਤਾਣ ਮਹਾਤਮਾਣ) ਦੀ ਸੰਗਤ ਵਿੱਚੋਣ ਹੀ ਨਸੀਬ ਹੋਇਆ ।

ਆਣ ਰਵਾ ਬਾਸ਼ਦ ਦਿਗਰ ਮਨਜ਼ੂਰ ਨੀਸਤ ।

ਉਨ੍ਹਾਣ ਨੂੰ ਅਜਿਹੀ ਰਾਸ ਮਨਜ਼ੂਰ ਹੀ ਨਹੀਣ, ਅਤੇ ਹੋਰ ਕੁਝ ਚੰਗਾ ਹੀ ਨਹੀਣ ਲਗਦਾ,

ਗ਼ਰਿ ਹਰਫ਼ਿ ਰਾਸਤੀ ਦਸਤੂਰ ਨੀਸਤ ।੧੫੧।

ਸੱਚ ਦੇ ਸ਼ਬਦਾਣ ਤੋਣ ਬਿਨਾਣ ਹੋਰ ਕੁਝ ਵੀ ਕਹਿਣਾ ਉਨ੍ਹਾਣ ਦਾ ਨੇਮ ਨਹੀਣ ।

ਸਾਧ ਸੰਗਤ ਨਾਮਿ ਸ਼ਾਣ ਦਰ ਹਿੰਦਵੀਸਤ ।

ਹਿੰਦਵੀ ਬੋਲੀ ਵਿਚ ਉਨ੍ਹਾਣ ਦਾ ਨਾਮ ਸਾਧ ਸੰਗਤ ਹੈ,

ਈਣ ਹਮਾ ਤਾਰੀਫ਼ਿ ਸ਼ਾਣ ਐ ਮੌਲਵੀਸਤ ।੧੫੨।

ਹੇ ਮੌਲਵੀ # ਇਹ ਸਭ ਉਨ੍ਹਾਣ ਦੀ ਹੀ ਤਾਰੀਫ਼ ਹੈ ।

ਸੁਹਬਤਿ ਏਸ਼ਾਣ ਬਵਦ ਲੁਤਫ਼ਿ ਖ਼ੁਦਾ ।

ਉਨ੍ਹਾਣ ਦੀ ਸੰਗਤ ਦੀ ਪ੍ਰਾਪਤੀ ਰੱਬ ਦੀ ਕਿਰਪਾ ਨਾਲ ਹੀ ਹੁੰਦੀ ਹੈ,

ਤਾ ਨਸੀਬਿ ਕਸ ਸ਼ਵਦ ਈਣ ਰੂ-ਨਮਾ ।੧੫੩।

ਅਤੇ ਉਸੇ ਦੀ ਕਿਰਪਾ ਨਾਲ ਐਸੇ ਪੁਰਸ਼ ਪਰਗਟ ਹੁੰਦੇ ਹਨ ।

ਹਰ ਕਸੇ ਈਣ ਦੌਲਤਿ ਜਾਵੀਦ ਯਾਫ਼ਤ ।

ਜਿਸ ਕਿਸੇ ਨੂੰ ਇਹ ਅਮਰ ਧਨ ਪਰਾਪਤ ਹੋ ਗਿਆ,

ਜ਼ਿੰਦਗੀਏ ਉਮਰ ਰਾ ਉਮੀਦ ਯਾਫ਼ਤ ।੧੫੪।

ਮਾਨੋ ਉਸ ਦੀ ਉਮਰ ਦੀ ਆਯੂ ਆਸ਼ਾਵੰਤ ਹੋ ਗਈ ।

ਈਣ ਹਮਾ ਫ਼ਾਨੀ ਵ ਆਣ ਬਾਕੀ ਬਿਦਾਣ ।

ਇਹ ਸਭ ਕੁਝ, ਦੌਲਤ ਤੇ ਉਮਰ, ਨਾਸ਼ਵਾਨ ਹਨ, ਅਤੇ ਉਹ ਅਬਿਨਾਸੀ ਹਨ,

ਜਾਮਿ ਇਸ਼ਕ ਪਾਕ ਰਾ ਸਾਕੀ ਬਿਦਾਣ ।੧੫੫।

ਉਨ੍ਹਾਣ ਨੂੰ ਤੂੰ ਪਵਿੱਤਰ ਪ੍ਰੇਮ ਦੇ ਪਿਆਲੇ (ਭਰ ਭਰ) ਦੇਣ ਵਾਲਾ ਸਾਕੀ ਸਮਝ ।

ਹਰ ਚਿ ਹਸਤ ਅਜ਼ ਸੁਹਬਤਿ ਏਸ਼ਾਣ ਬਵਦ ।

ਜੋ ਕੁਝ ਵੀ ਮੌਜੂਦ ਦਿਸਦਾ ਹੈ, ਇਹ ਉਨ੍ਹਾਣ ਦੀ ਸੰਗਤ ਕਰਕੇ ਹੀ ਹੈ ।

ਕਜ਼ ਤਫ਼ੈਲਸ਼ ਜੁਮਲਾ ਆਬਾਦਾ ਬਵਦ ।੧੫੬।

ਉਨ੍ਹਾਣ ਦੀ ਮਿਹਰ ਕਰਕੇ ਇਹ ਸਭ ਆਬਾਦੀ ਅਤੇ ਖੁਸ਼ਹਾਲੀ ਹੈ ।

ਈਣ ਹਮਾ ਆਬਾਦੀ ਅਜ਼ ਲੁਤਫ਼ਿ ਖ਼ੁਦਾ-ਸਤ ।

ਇਹ ਸਭ ਆਬਾਦੀ ਰੱਬ ਦੀ ਮਿਹਰ ਕਰਕੇ ਹੀ ਹੈ,

ਗ਼ਫਲਤ ਅਜ਼ ਵੈ ਯੱਕ ਨਫ਼ਸ ਮਰਗੋ ਜਫ਼ਾ ਸਤ ।੧੫੭।

ਛਿਨ ਭਰ ਲਈ ਵੀ ਉਸ ਰੱਬ ਨੂੰ ਵਿਸਰਨਾ ਮੌਤ ਅਤੇ ਦੁਖ ਦੇ ਬਰਾਬਰ ਹੈ ।

ਸੁਹਬਤਿ ਸ਼ਾਣ ਹਾਸਲਿ ਈਣ ਜ਼ਿੰਦਗੀਸਤ ।

ਉਨ੍ਹਾਣ ਦੀ ਸੰਗਤ ਇਸ ਜ਼ਿੰਦਗੀ ਦੀ ਪਰਾਪਤੀ ਹੈ,

ਜ਼ਿੰਦਗੀ ਈਣ ਜ਼ਿੰਦਗੀ ਈਣ ਬੰਦਗੀ-ਸਤ ।੧੫੮।

ਜ਼ਿੰਦਗੀ, ਏਹੀ ਜ਼ਿੰਦਗੀ ਹੈ, ਜਿਹੜੀ ਉਸ ਦੀ ਬੰਦਗੀ ਹੈ ।

ਗਰ ਤੂ ਮੀਖ਼ਾਹੀ ਕਿ ਮਰਦਿ ਹੱਕ ਸ਼ਵੀ ।

ਜੇਕਰ ਤੂੰ ਚਾਹੁੰਦਾ ਹੈਣ ਕਿ ਰੱਬ ਦਾ ਭਗਤ ਬਣੇਣ,

ਆਰਿਫ਼ਿ ਊ ਕਾਮਿਲ ਮੁਤਲਿਕ ਸ਼ਵੀ ।੧੫੯।

ਤਾਣ ਉਸ ਪੂਰਨ ਪੁਰਖ ਦਾ ਗਿਆਨਵਾਨ ਬਣ ।

ਸੁਹਬਤਿ ਸ਼ਾਣ ਕੀਮੀਆ ਬਾਸ਼ਦ ਤੁਰਾ ।

ਉਨ੍ਹਾਣ ਦੀ ਸੰਗਤ ਤੇਰੇ ਲਈ ਇਕ ਰਸਾਇਨ ਇਲਾਜ ਹੈ,

ਤਾ ਚਿਹ ਮੀਖ਼ਾਹੀ ਰਵਾ ਬਾਸ਼ਦ ਤੁਰਾ ।੧੬੦।

ਤਾਣ ਜੋ ਵੀ ਤੂੰ ਚਾਹੇਣ, ਉਹ ਉਚਿਤ ਹੈ ।

ਈਣ ਹਮਾ ਕੂ ਸਾਹਿਬਿ ਜਾਣ ਆਮਦੰਦ ।

ਇਹ ਜਿਹੜੇ ਸਾਰੀ ਜੋ ਜੀਊਣਦੀ ਜਾਗਦੀ ਦੁਨੀਆ ਹੈ,

ਅਜ਼ ਬਰਾਇ ਸੁਹਬਤਿ ਸ਼ਾਣ ਆਮਦੰਦ ।੧੬੧।

ਇਹ ਕੇਵਲ ਉਨ੍ਹਾਣ (ਗੁਰਮੁਖਾਣ) ਦੀ ਸੰਗਤ ਦਾ ਸਦਕਾ ਹੈ ।

ਜ਼ਿੰਦਗੀਏ ਸ਼ਾਣ ਜ਼ਿਫ਼ੈਜ਼ਿ ਸਹੁਬਤ ਅਸਤ ।

ਉਨ੍ਹਾਣ (ਜੀਊਣਦੇ ਜਾਗਦਿਆਣ) ਦੀ ਜ਼ਿੰਦਗੀ ਉਨ੍ਹਾਣ ਦੀ ਸੰਗਤ ਦਾ ਸਦਕਾ ਹੈ,

ਸੁਹਬਤਿ ਸ਼ਾਣ ਆਇਤਿ ਪੁਰ ਰਹਿਮਤ ਅਸਤ ।੧੬੨।

ਉਨ੍ਹਾਣ ਦੀ ਸੰਗਤ ਰੱਬ ਦੀ ਰਹਿਮਤ ਦਾ ਸਬੂਤ ਹੈ ।

ਹਰ ਕਸੇ ਰਾ ਸੁਹਬਤਿ ਸ਼ਾਣ ਬਾਇਦਸ਼ ।

ਹਰ ਕਿਸੇ ਨੂੰ ਉਨ੍ਹਾਣ ਦੀ ਸੰਗਤ ਦੀ ਲੋੜ ਹੈ,

ਤਾ ਜ਼ਿ ਦਿਲ ਅਕਦਿ ਗੁਹਰ ਬਿਕੁਸ਼ਾਇਦਸ਼ ।੧੬੩।

ਤਾਣ ਜੋ ਆਪਣੇ ਦਿਲ ਵਿੱਚੋਣ ਮੋਤੀਆਣ ਦੀ ਲੜੀ ਖੋਲ੍ਹ ਸਕਣ ।

ਸਾਹਿਬਿ ਗੰਜੀਨਾਈ ਅ ਬੇ-ਖ਼ਬਰ ।

ਹੇ ਅਨਜਾਨ # ਤੂੰ (ਬਹੁ ਮੁੱਲੇ) ਖ਼ਜ਼ਾਨੇ ਦਾ ਮਾਲਕ ਹੈਣ,

ਲੇਕ ਜ਼ਾਣ ਗੰਜੇ ਤੁਰਾ ਨਭਬਵਦ ਖ਼ਬਰ ।੧੬੪।

ਪਰ ਅਫਸੋਸ ਕਿ ਤੈਨੂੰ ਉਸ ਗੁਪਤ ਖ਼ਜ਼ਾਨੇ ਦਾ ਪਤਾ ਹੀ ਨਹੀਣ ।

ਕੈ ਅਜ਼ਾਣ ਗੰਜੇ ਬ-ਯਾਬੀ ਇਤਲਾਅ ।

ਉਸ ਖ਼ਜ਼ਾਨੇ ਦਾ ਤੈਨੂੰ ਕਿਵੇਣ ਪਤਾ ਲਗੇ,

ਅੰਦਰੂਨਿ ਕੁਫ਼ਲ ਚੂੰ ਬਾਸ਼ਦ ਮਤਾਅ ।੧੬੫।

ਕਿ (ਇਸ) ਜੰਦਰੇ ਅੰਦਰ ਕਿਹੋ ਜਿਹਾ ਮਾਲ ਮੱਤਾ ਪਿਆ ਹੋਇਆ ਹੈ ।

ਪਸ ਤੁਰਾ ਲਾਜ਼ਿਮ ਬਵਦ ਜੂਈ ਕੁਲੀਦ ।

ਇਸ ਲਈ ਤੇਰੇ ਵਾਸਤੇ ਜ਼ਰੂਰੀ ਹੈ ਕਿ ਅਜਿਹੇ ਖ਼ਜ਼ਾਨੇ ਦੀ ਕੁੰਜੀ ਢੂੰਡ,

ਤਾ ਬ-ਬੀਨੀ ਗੰਜਿ ਖ਼ੁਫ਼ੀਆ ਰਾ ਪਦੀਦ ।੧੬੬।

ਤਾਣ ਜੋ ਤੈਨੂੰ ਗੁਪਤ ਖ਼ਜ਼ਾਨੇ ਦਾ ਸਾਫ਼ ਪਤਾ ਲੱਗ ਜਾਵੇ ।

ਕੁਫ਼ਲ ਬਿਕੁਸ਼ਾ ਅਜ਼ ਕੁਲੀਦਿ ਨਾਮਿ ਹੱਕ ।

ਤੂੰ ਰੱਬ ਦੇ ਨਾਮ ਦੀ ਕੁੰਜੀ ਨਾਲ ਇਸ ਜੰਦਰੇ ਨੂੰ ਖੋਲ੍ਹ,

ਅਜ਼ ਕਿਤਾਬਿ ਗੰਜ ਮਖ਼ਫ਼ੀ ਖ਼ਾਣ ਸਬਕ ।੧੬੭।

ਇਸ ਛੁਪੇ ਹੋਏ ਖ਼ਜ਼ਾਨੇ ਦੀ ਪੋਥੀ ਵਿੱਚੋਣ ਸਬਕ ਪੜ੍ਹ ।

ਈਣ ਕੁਲੀਦਿ ਨਾਮ ਪੇਸ਼ਿ ਸ਼ਾਣ ਬਵਦ ।

ਇਹ ਨਾਮ ਦੀ ਕੁੰਜੀ ਉਨ੍ਹਾਣ ਸੰਤਾਣ ਕੋਲ ਹੀ ਹੂੰਦੀ ਹੈ,

ਮਰਹਮਿ ਦਿਲਹਾਇ ਰੇਸ਼ੇ ਜਾਣ ਬਵਦ ।੧੬੮।

ਇਹ ਕੁੰਜੀ ਜ਼ਖ਼ਮੀ ਦਿਲਾਣ ਅਤੇ ਜਾਨਾਣ ਦੀ ਮਲ੍ਹਮ ਹੈ ।

ਚੂੰ ਕਸੇ ਰਾ ਈਣ ਕੁਲੀਦ ਆਇਦ ਬ-ਦਸਤ ।

ਜਦ ਇਹ ਕੁੰਜੀ ਕਿਸੇ ਦੇ ਹੱਥ ਲੱਗ ਜਾਵੇ,

ਸਾਹਿਬਿ ਗੰਜੀਨਾ ਬਾਸ਼ਦ ਹਰ ਕਿ ਹਸਤ ।੧੬੯।

ਉਹ ਕੋਈ ਵੀ ਹੋਵੇ, ਉਹ ਖ਼ਜ਼ਾਨੇ ਦਾ ਮਾਲਕ ਬਣ ਸਕਦਾ ਹੈ ।

ਗੰਜ ਰਾ ਚੂੰ ਯਾਫ਼ਤਾ ਜੋਯਾਇ ਗੰਜ ।

ਜਦ ਖਜ਼ਾਨਾ ਢੂੰਡਣ ਵਾਲੇ ਨੂੰ ਖਜ਼ਾਨਾ ਮਿਲ ਗਿਆ,

ਗਸ਼ਤ ਫ਼ਾਰਿਗ ਅਜ਼ ਹਮਾ ਤਸ਼ਵੀਸ਼ੋ ਰੰਜ ।੧੭੦।

ਸਮਝੋ, ਉਹ ਸਾਰੇ ਫਿਕਰਾਣ ਅਤੇ ਅੰਦੇਸ਼ਿਆਣ ਤੋਣ ਮੁਕਤ ਹੋ ਗਿਆ ।

ਆਣ ਹਮ ਅਜ਼ ਮਰਦਾਨਿ ਹੱਕ ਸ਼ੁਦ ਐ ਸ਼ਫ਼ੀਕ ।

ਹੇ ਮੇਰੇ ਦੋਸਤ # ਉਹ ਰੱਬ ਦੇ ਪਿਆਰਿਆਣ ਵਿਚ ਸ਼ਾਮਲ ਹੋ ਗਿਆ,

ਆਣ ਕਿ ਰਾਹੇ ਯਾਫ਼ਤ ਦਰ ਕੂਇ ਰਫ਼ੀਕ ।੧੭੧।

ਜਿਸ ਨੂੰ ਆਪਣੇ ਸੱਜਨ ਪਿਆਰੇ ਦੀ ਗਲੀ ਦਾ ਰਾਹ ਮਿਲ ਗਿਆ ।

ਸੁਹਬਤਿ ਸ਼ਾਣ ਜ਼ੱਰਾ ਰਾ ਚੂੰ ਮਾਹ ਕਰਦ ।

ਉਨ੍ਹਾਣ ਦੀ ਸੰਗਤ ਨੇ ਜ਼ੱਰੇ ਨੂੰ ਚੰਨ ਬਣਾ ਦਿੱਤਾ,

ਹਰ ਗਦਾ ਰਾ ਸੁਹਬਤਿ ਸ਼ਾਣ ਸ਼ਾਹ ਕਰਦ ।੧੭੨।

ਉਨ੍ਹਾਣ ਦੀ ਸੰਗਤ ਨੇ ਹਰ ਭਿਖਾਰੀ ਨੂੰ ਬਾਦਸ਼ਾਹ ਬਣਾ ਗਿੱਤਾ ।

ਰਹਿਮਤਿ ਹੱਕ ਬਾਦ ਬਰ ਔਜ਼ਾਇ ਸ਼ਾਣ ।

ਉਨ੍ਹਾਣ ਦੇ ਚਰਿੱਤ੍ਰ ਉਤੇ ਰੱਬ ਦੀ ਮਿਹਰ ਹੋਵੇ,

ਬਰ ਪਿਦਰ ਬਰ ਮਾਦਰੇ ਇਬਨਾਇ ਸ਼ਾਣ ।੧੭੩।

ਉਨ੍ਹਾਣ ਦੇ ਮਾਤਾ ਪਿਤਾ ਅਤੇ ਬੱਚਿਆਣ ਉਤੇ ਵੀ (ਰੱਬ ਦੀ ਮਿਹਰ ਹੋਵੇ) ।

ਹਰ ਕਿ ਸ਼ਾਣ ਰਾ ਦੀਦ ਹੱਕ ਰਾ ਦੀਦਾ ਅਸਤ ।

ਜਿਸ ਕਿਸੇ ਨੇ ਵੀ ਉਨ੍ਹਾਣ ਦੇ ਦਰਸ਼ਨ ਕਰ ਲਏ, ਮਾਨੋ ਉਸ ਨੇ ਰੱਬ ਨੂੰ ਵੇਖ ਲਿਆ ,

ਖ਼ੁਸ਼ ਗੁਲ ਅਜ਼ ਬਾਗ਼ਿ ਮੁਹੱਬਤ ਚੀਦਾ ਅਸਤ ।੧੭੪।

ਅਤੇ ਸਮਝੋ ਉਸ ਨੇ ਸੱਚੀ ਪ੍ਰੀਤ ਦੇ ਬਾਗ ਵਿੱਚੋਣ ਸਭ ਤੋਣ ਸੁੰਦਰ ਫੁਲ ਦੇਖ ਲਿਆ ਹੈ ।

ਗੁਲ ਜ਼ਿ ਬਾਗ਼ਿ ਮਾਅਰਫ਼ਤ ਬਰ-ਚੀਦਨ ਅਸਤ ।

ਉਨ੍ਹਾਣ ਦੀ ਸੰਗਤ ਰੱਬੀ ਗਿਆਨ ਦੇ ਬਾਗ ਚੋਣ ਸੁੰਦਰ ਫੁਲ ਤੋੜਨਾ ਹੈ,

ਦੀਦਨਿ ਏਸ਼ਾਣ ਖ਼ੁਦਾ ਰਾ ਦੀਦਨ ਅਸਤ ।੧੭੫।

ਉਨ੍ਹਾਣ ਦੇ ਦਰਸ਼ਨ ਕਰਨਾ ਰੱਬ ਦਾ ਦੀਦਾਰ ਕਰਨਾ ਹੈ ।

ਮੁਸ਼ਕਿਲ ਆਮਦ ਦੀਦਨਿ ਹੱਕ ਰਾ ਬਿਆਣ ।

ਰੱਬ ਦੇ ਦਰਸ਼ਨਾਣ ਨੂੰ ਬਿਆਨ ਕਰਨਾ ਮੁਸ਼ਕਿਲ ਹੈ,

ਮੀਦਿਹਦ ਈਣ ਜੁਮਲਾ ਰਾ ਕੁਦਰਤ ਨਿਸ਼ਾਣ ।੧੭੬।

ਉਸ ਦੀ ਸ਼ਕਤੀ ਉਸ ਦੀ ਸਾਰੀ ਪ੍ਰਕ੍ਰਿਤੀ ਤੋਣ ਹੀ ਪਤਾ ਲਗਦੀ ਹੈ ।

ਅਜ਼ ਤੁਫ਼ੈਲਿ ਸ਼ਾਣ ਖ਼ੁਦਾ ਰਾ ਦੀਦਾ-ਅਮ ।

ਉਨ੍ਹਾਣ ਦੀ ਕਿਰਪਾ ਨਾਲ ਮੈਣ ਰੱਬ ਦੇ ਦਰਸ਼ਨ ਕੀਤੇ ਹਨ,

ਗੁਲ ਜ਼ ਬਾਗ਼ਿ ਮਾਅਰਫ਼ਤ ਬਰ ਚੀਦਾ-ਅਮ ।੧੭੭।

ਉਨ੍ਹਾਣ ਦੀ ਕਿਰਪਾ ਨਾਲ ਮੈਣ ਇਲਾਹੀ ਬਾਗ ਵਿਚੋਣ ਫੁਲ ਚੁਨਿਆ ਹੈ ।

ਦੀਦਨਿ ਹੱਕ ਮਾਅਨੀਏ ਦਾਰਦ ਸ਼ਰੀਫ਼ ।

ਰੱਬ ਦੇ ਦਰਸ਼ਨ ਕਰਨਾ ਇੱਕ ਪਵਿੱਤ੍ਰ ਭਾਵ ਰਖਦਾ ਹੈ ।

ਮਨ ਨਿ-ਅਮ ਈਣ ਜੁਮਲਾ ਆਣ ਜ਼ਾਤਿ ਲਤੀਫ ।੧੭੮।

ਮੈਣ ਤਾਣ ਕੁਝ ਵੀ ਨਹੀਣ, ਇਹ ਸਭ ਕੁਝ ਉਸ ਦੀ ਸੂਖਮ ਜ਼ਾਤਿ ਹੀ ਹੈ ।

ਹਰ ਕਿ ਊ ਦਾਨਿਸਤ ਈਣ ਹਰਫ਼ਿ ਤਮਾਮ ।

ਜਿਸ ਨੇ ਵੀ ਇਸ ਪੂਰਨ ਅੱਖਰ ਨੂੰ ਸਮਝ ਲਿਆ,

ਯਾਫ਼ਤ ਊ ਆਣ ਗੰਜਿ ਮਖ਼ਫ਼ੀ ਰਾ ਮਕਾਮ ।੧੭੯।

ਮਾਨੋ ਉਸ ਨੂੰ ਛੁਪੇ ਖਜ਼ਾਨੇ ਦਾ ਟਿਕਾਣਾ ਲੱਭ ਪਿਆ ।

ਮਾਅਨੀਏ ਹੱਕ ਸੂਰਤੇ ਦਾਰਦ ਨਿਕੂ-ਸਤ ।

ਰੱਬ ਦੀ ਹਕੀਕਤ ਦੀ ਅਤਿ ਸੋਹਣੀ ਸੂਰਤ ਹੈ,

ਸੁਰਤਿ ਹੱਕ ਸੁਰਤਿ ਮਰਦਾਨਿ ਊ-ਸਤ ।੧੮੦।

ਰੱਬ ਦੀ ਸੂਰਤ ਰੱਬ ਦੇ ਬੰਦਿਆਣ ਦੀ ਸੂਰਤ ਹੈ ।

ਖ਼ਲਵਤਿ ਏਸ਼ਾਣ ਬਵਦ ਦਰ ਅੰਜੁਮਨ ।

ਉਹ ਸੰਗਤ ਵਿਚ ਵੀ ਇਕਾਣਤ ਵਿਚ ਹੁੰਦੇ ਹਨ,

ਵਸਫ਼ਿ ਏਸ਼ਾਣ ਬਰ ਜ਼ੁਬਾਨਿ ਮਰਦੋ ਜ਼ਨ ।੧੮੧।

ਸਭਨਾਣ ਦੀ ਜੀਭਾ ਤੇ ਉਨ੍ਹਾਣ ਦਾ ਜਸ ਹੁੰਦਾ ਹੈ ।

ਜ਼ੀਣ ਖ਼ਬਰ ਵਾਕਿਫ਼ ਕਸੇ ਬਾਸ਼ਦ ਕਿ ਊ ।

ਇਸ ਭੇਤ ਨੂੰ ਉਹ ਹੀ ਜਾਣ ਸਕਦਾ ਹੈ,

ਦਾਰਦ ਅਜ਼ ਸ਼ੌਕਿ ਮੁਹੱਬਤ ਗ਼ੁਫ਼ਤਗ਼ੂ ।੧੮੨।

ਜਿਹੜਾ ਚਾਉ ਨਾਲ ਉਸ (ਅਕਾਲਪੁਰਖ) ਦੀ ਪ੍ਰੀਤ ਬਾਰੇ ਗਲ ਬਾਤ ਕਰਦਾ ਹੈ ।

ਸ਼ੌਕਿ ਮੌਲਾ-ਅਸ਼ ਗਿਰੇਬਾਣ ਗੀਰ ਸ਼ੁਦ ।

ਰੱਬ ਦਾ ਸ਼ੌਕ ਜਿਸ ਦੇ ਗਲੇ ਦਾ ਹਾਰ ਹੁੰਦਾ ਹੈ,

ਨਾਕਸੇ ਹਮ ਸਾਹਿਬਿ ਤਦਬੀਰ ਸ਼ੁਦ ।੧੮੩।

ਉਹ ਨਾਚੀਜ਼ ਵੀ ਸਿਆਣਾ ਤੇ ਮੁਦੱਬਰ ਬਣ ਜਾਣਦਾ ਹੈ ।

ਸ਼ੌਕਿ ਮੌਲਾਯਤ ਚੂੰ ਬਾਸ਼ਦ ਦਸਤਗੀਰ ।

ਜਦ ਰੱਬ ਦਾ ਸ਼ੌਕ ਤੇਰਾ ਸਹਾਈ ਹੋਵੇ,

ਜ਼ੱਰਾ ਗਰਦਦ ਰਸ਼ਕਿ ਖ਼ੁਰਸ਼ੀਦ ਮੁਨੀਰ ।੧੮੪।

ਤਾਣ ਜ਼ੱਰਾ ਵੀ ਚਮਕਦੇ ਸੂਰਜ ਬਰਾਬਰ ਬਣ ਜਾਣਦਾ ਹੈ ।

ਬਸਕਿ ਹੱਕ ਮੀਬਾਰਦ ਅਜ਼ ਗ਼ੁਫ਼ਤਾਰਿ ਸ਼ਾਣ ।

ਉਨ੍ਹਾਣ ਦੇ ਬਚਨਾਣ ਤੋਣ ਸੱਚ ਦੇ ਅੰਮ੍ਰਿਤ ਦੀ ਬਰਖਾ ਹੁੰਦੀ ਹੈ,

ਦੀਦਾਹਾ ਰੌਸ਼ਨ ਸ਼ੁਦ ਅਜ਼ ਦੀਦਾਰਿ ਸ਼ਾਣ ।੧੮੫।

ਉਨ੍ਹਾਣ ਦੇ ਦਰਸ਼ਨਾਣ ਨਾਲ ਅੱਖਾਣ ਨੂੰ ਰੋਸ਼ਨੀ ਅਤੇ ਠੰਢ ਮਿਲਦੀ ਹੈ ।

ਰੂਜ਼ੋ ਸ਼ਬ ਬਾਸ਼ੰਦ ਦਰ ਜ਼ਿਕਰਸ਼ ਮੁਦਾਮ ।

ਉਹ ਦਿਨ ਰਾਤ ਰੱਬ ਦਾ ਸਿਮਰਨ ਕਰਦੇ ਰਹਿੰਦੇ ਹਨ,

ਦਰ ਲਿਬਾਸਿ ਦੁਨਯਵੀ ਮਰਦਿ ਤਮਾਮ ।੧੮੬।

ਸੰਸਾਰੀ ਭੇਖ ਵਿਚ ਵੀ ਉਹ ਪੂਰਨ ਪੁਰਖ ਹਨ ।

ਬਾ ਹਮਾ ਅਜ਼ ਜੁਮਲਾ ਆਜ਼ਾਦੰਦ ਸ਼ਾਣ ।

ਉਹ ਇਸ ਸਭ ਕੁਝ ਦੇ ਹੁੰਦੇ ਹੋਏ ਵੀ ਸੁਤੰਤਰ ਹਨ,

ਦਰ ਹਮਾ ਹਾਲ ਅਜ਼ ਖ਼ੁਦਾ ਸ਼ਾਦੰਦ ਸ਼ਾਣ ।੧੮੭।

ਹਰ ਹਾਲ ਵਿਚ ਉਹ ਰੱਬ ਦੀ ਰਜ਼ਾ ਵਿਚ ਖੁਸ਼ ਹਨ ।

ਦਰ ਲਿਬਾਸਿ ਦੁਨਯਵੀਣ ਵ ਰਸਮਿ ਦੀਣ ।

ਉਨ੍ਹਾਣ ਦਾ ਭੇਖ ਦੁਨਿਆਵੀ ਹੈ, ਪਰ ਰਹੁਰੀਤ ਧਰਮ ਵਾਲੀ ਹੈ,

ਹਮਚੂ ਏਸਾਣ ਸਾਨੀਏ ਦੀਗਰ ਮਬੀਣ ।੧੮੮।

ਉਨ੍ਹਾਣ ਜਿਹਾ ਸੰਸਾਰ ਵਿਚ ਹੋਰ ਕੋਈ ਨਹੀਣ ਹੈ ।

ਹਮ ਚੁਨਾਣ ਦਰ ਯਾਦਿ ਹੱਕ ਦਾਰੰਦ ਦਸਤ ।

ਉਹ ਰੱਬ ਦੀ ਯਾਦ ਵਿਚ ਪਰਪੱਕ ਅਤੇ ਪਰਬੀਨ ਹਨ,

ਹੱਕ ਸ਼ਨਾਸੋ ਹੱਕ ਪਸੰਦੋ ਹੱਕ ਪ੍ਰਸਤ ।੧੮੯।

ਉਹ ਰੱਬ ਨੂੰ ਸਮਝਦੇ ਹਨ, ਸੱਚ ਨੂੰ ਪਿਆਰ ਕਰਦੇ ਅਤੇ ਸੱਚ ਦੀ ਹੀ ਆਰਾਧਨਾ ਕਰਦੇ ਹਨ ।

ਦਰ ਲਿਬਾਸਿ ਦੁਨਯਵੀ ਸਰ ਤਾ ਕਦਮ ।

ਉਹ ਭਾਵੇਣ ਸਿਰ ਤੋਣ ਪੈਰਾਣ ਤਕ ਦੁਨਿਆਵੀ ਭੇਸ ਵਿਚ ਦਿਸਦੇ ਹਨ,

ਬੀਨੀ ਵਾ ਗ਼ਾਫ਼ਿਲ ਨਭਬੀਨੀ ਨੀਮ ਦਮ ।੧੯੦।

ਪਰ ਉਨ੍ਹਾਣ ਨੂੰ ਤੂੰ ਕਦੀ ਅੱਧੇ ਪਲ ਲਈ ਵੀ (ਰੱਬ ਤੋਣ) ਗਾਫਲ ਨਹੀਣ ਦੇਖੇਣਗਾ ।

ਆਣ ਖ਼ੁਦਾਇ ਪਾਕ ਸ਼ਾਣ ਰਾ ਪਾਕ ਕਰਦ ।

ਉਨ੍ਹਾਣ ਨੂੰ ਪਾਕ ਰੱਬ ਨੇ ਪਾਕ ਪਵਿੱਤ੍ਰ ਬਣਾਇਆ ਹੈ,

ਗਰ ਚਿਹ ਜਿਸਮਿ ਸ਼ਾਣ ਜ਼ਿ-ਮੁਸ਼ਤਿ ਖ਼ਾਕ ਕਰਦ ।੧੯੧।

ਭਾਵੇਣ ਉਨ੍ਹਾਣ ਦਾ ਸਰੀਰ ਮੁੱਠੀ ਭਰ ਮਿੱਟੀ ਦਾ ਬਣਿਆ ਹੋਇਆ ਹੈ ।

ਈਣ ਵਜੂਦਿ ਖ਼ਾਕ ਪਾਕ ਅਜ਼ ਯਾਦਿ ਊ-ਸਤ ।

ਇਹ ਮਿੱਟੀ ਦਾ ਬਣਿਆ ਸਰੀਰ ਉਸ ਦੀ ਯਾਦ ਨਾਲ ਪਵਿੱਤਰ ਹੈ,

ਜ਼ਾਣ ਕਿ ਏਸ਼ਾਣ ਮਜ਼ਹਰਿ ਬੁਨਿਆਦਿ ਊ-ਸਤ ।੧੯੨।

ਕਿਉਣਕਿ ਉਹ ਪ੍ਰਮਾਤਮਾ ਵੱਲੋਣ ਮਿਲੀ ਨੀਣਹ (ਹਸਤੀ) ਦਾ ਪ੍ਰਗ਼ਟਾਵਾ ਹਨ ।

ਰਸਮਿ ਸ਼ਾਣ ਆਈਨਿ ਦਿਲਦਾਰੀ ਬਵਦ ।

ਉਨ੍ਹਾਣ ਦੀ ਰੀਤੀ ਰੱਬ ਦੀ ਦਿਲਦਾਰੀ ਕਰਨਾ ਹੈ,

ਦਰ ਹਮਾ ਹਾਲ ਅਜ਼ ਖ਼ੁਦਾ ਯਾਰੀ ਬਵਦ ।੧੯੩।

ਉਨ੍ਹਾਣ ਦੀ ਰਵਾਇਤ ਸਦਾ ਰੱਬ ਨਾਲ ਪ੍ਰੇਮ ਕਰਨਾ ਹੈ ।

ਹਰ ਕਸੇ ਰਾ ਕੈ ਨਸੀਬ ਈਣ ਦੌਲਤ ਅਸਤ ।

ਹਰ ਕਿਸੇ ਨੂੰ ਅਜਿਹੀ ਦੌਲਤ ਕਿਸਤਰਾਣ ਨਸੀਬ ਹੋ ਸਕਦੀ ਹੈ,

ਦੌਲਤਿ ਜਾਵੀਦ ਅੰਦਰ ਸੁਹਬਤ ਅਸਤ ।੧੯੪।

ਇਹ ਅਮਰ ਦੌਲਤ ਉਨ੍ਹਾਣ ਦੀ ਸੰਗਤ ਵਿਚ ਹੀ ਹੈ ।

ਈਣ ਹਮਾ ਅਜ਼ ਸੁਹਬਤਿ ਮਰਦਾਨਿ ਊਸਤ ।

ਇਹ ਸਭ ਕੁਝ ਉਨ੍ਹਾਣ ਦੀ ਸੰਗਤ ਦਾ ਨਤੀਜਾ ਹੈ,

ਦੌਲਤਿ ਹਰ ਦੋ ਜਹਾਣ ਦਰ ਸ਼ਾਨਿ ਊਸਤ ।੧੯੫।

ਦੋਹਾਣ ਜਹਾਨਾਂ ਦੀ ਦੌਲਤ ਉਨ੍ਹਾਂ ਦੀ ਵਡਿਆਈ ਵਿਚ ਹੀ ਹੈ ।

ਸੁਹਬਤਿ ਸ਼ਾਣ ਨਫ਼ੀਆ ਬਿਸੀਆਰ ਆਵੁਰਦ ।

ਉਨ੍ਹਾਣ ਦੀ ਸੰਗਤ ਅਤਿਅੰਤ ਫ਼ਾਇਦਾ ਬਖ਼ਸ਼ਦੀ ਹੈ,

ਨਖ਼ਲਿ ਜਿਸਮਿ ਖ਼ਾਕ ਹੱਕ ਬਾਰ ਆਵੁਰਦ ।੧੯੬।

ਮਿੱਟੀ ਦੇ ਸਰੀਰ ਦੀ ਖਜੂਰ ਸੱਚ ਦਾ ਫਲ ਲਿਆਉਣਦੀ ਹੈ ।

ਹਮਚੁਨੀਣ ਸੁਹਬਤ ਕੁਜਾ ਬਾਜ਼ ਆਇਦਤ ।

ਅਜੇਹੀ ਸੰਗਤ ਤੈਨੂੰ ਫੇਰ ਕਦ ਮਿਲੇਗੀ #

ਕਜ਼ ਬਰਾਏ ਮਰਦਮੀ ਮੀ-ਸ਼ਾਇਦਤ ।੧੯੭।

ਆਜੇਹੀ ਸੰਗਤ ਤੈਨੂੰ ਮਨੁਖਤਾ ਬਖਸ਼ੇਗੀ ।

ਮਰਦਮੀ ਯਾਅਨੀ ਬ-ਹੱਕ ਪੈਵਸਤਨ ਅਸਤ ।

ਮਨੁਖਤਾ ਦਾ ਭਾਵ ਰੱਬ ਨਾਲ ਮੇਲ ਹੈ,

ਗ਼ੈਰ ਜ਼ਿਕਰਸ਼ ਅਜ਼ ਹਮਾ ਵਾ ਰਿਸਤਨ ਅਸਤ ।੧੯੮।

ਬਿਨਾਣ ਰੱਬ ਦੇ ਜ਼ਿਕਰ ਤੋਣ ਸਭ ਨਾਲੋਣ ਟੁੱਟਨਾ ਹੈ ।

ਚੂੰ ਦਿਲਿ ਬੰਦਾ ਬਜ਼ਿਕਰਸ਼ ਰਾਹ ਯਾਫ਼ਤ ।

ਜਦ ਮਨੁੱਖ ਦਾ ਦਿਲ ਰੱਬ ਦੇ ਸਿਮਰਨ ਦੇ ਰਾਹ ਪੈ ਗਿਆ,

ਹਾਸਿਲਿ ਉਮਰੋ ਦਿਲ ਆਗਾਹ ਯਾਫ਼ਤ ।੧੯੯।

ਤਾਂ ਉਹ ਉਮਰ ਅਤੇ ਆਤਮਾ ਦੀ ਪਰਾਪਤੀ ਤੋਂ ਜਾਨੂ ਹੋ ਗਿਆ ।

ਕਾਰਸ਼ ਅਜ਼ ਗਰਦੂਨਿ ਗਰਦਾਂ ਦਰ ਗੂਜ਼ਰਤ ।

ਉਸਦਾ ਇਸ ਘੁੰਮਦੇ ਹੋਏ ਸੰਸਾਰ-ਅਸਮਾਨ ਤੋਂ ਵਾਸਤਾ ਜਾਂਦਾ ਰਿਹਾ, ਜਦ ਉਹ ਜਨਮ ਮਰਨ ਤੋਂ ਰਹਿਤ ਹੋ ਗਿਆ,

ਬਰ ਸਰਿ ਦੁਨਿਆ ਚੂ ਮਰਦਾਂ ਦਰ ਗੁਜ਼ਰਤ ।੨੦੦।

ਤਾਂ ਜਗਿਆਸੂਆਂ ਵਾਂਗ ਉਹ ਸੰਸਾਰ ਤੋਂ ਵਿਰਕਤ ਹੋ ਗਿਆ ।

ਈਂ ਜਹਾਨੋ ਆਂ ਜਹਾਂ ਤਹਿਸੀਂ ਕੁਨੰਦ ।

ਦੋਹਾਂ ਜਹਾਨਾਂ ਵਿਚ ਉਸ ਦੀ ਮਹਿਮਾ ਹੋਣ ਲੱਗੀ,

ਆਂ ਕਿ ਦਿਲ ਅਜ਼ ਜ਼ਿਕਰਿ ਹੱਕ ਰੰਗੀਂ ਕੁਨੰਦ ।੨੦੧।

ਜਦ ਜਿਸ ਕਿਸੇ ਨੇ ਵੀ ਆਪਣਾ ਦਿਲ ਰੱਬ ਦੀ ਯਾਦ ਨਾਲ ਰੰਗ ਲਿਆ ।

ਦਰ ਵਜੂਦਸ਼ ਆਫਤਾਬੇ ਤਾਫ਼ਤਾ ।

ਉਸ ਦੇ ਸਰੀਰ ਅੰਦਰ ਸੂਰਜ ਚਮਕ ਪਿਆ,

ਨਾਮਿ ਹੱਕ ਦਰ ਸੁਹਬਤਿ ਸ਼ਾਂ ਯਾਫ਼ਤਾ ।੨੦੨।

ਜਦ ਉਸ ਨੇ ਰੱਬ ਦੇ ਭਗਤਾਂ ਦੀ ਸੰਗਤ ਵਿਚ ਸੱਚ ਪਰਾਪਤ ਕਰ ਲਿਆ ।

ਨਾਮਿ ਹੱਕ ਅਜ਼ ਬਸਕਿ ਰੂਜ਼ੋ ਸ਼ਬ ਗ੍ਰਿਫ਼ਤ ।

ਉਸ ਨੇ ਦਿਨ ਰਾਤ ਰੱਬ ਦਾ ਨਾਮ ਧਿਆਇਆ,

ਦਸਤਿ ਊ ਰਾ ਜ਼ਿਕਰਿ ਮੌਲਾ ਬਰ-ਗ੍ਰਿਫ਼ਤ ।੨੦੩।

ਰੱਬ ਦਾ ਜ਼ਿਕਰ ਹੀ ਉਸ ਦਾ ਸਹਾਈ ਹੋਇਆ ।

ਜ਼ਿਕਰਿ ਮੌਲਾ ਆਂ ਕਿ ਯਾਰੀ ਦਾਦਾ ਸ਼ੁਦ ।

ਰੱਬ ਦੇ ਸਿਮਰਨ ਨੇ ਜਿਸ ਕਿਸੇ ਦੀ ਵੀ ਸਹਾਇਤਾ ਕੀਤੀ,

ਖ਼ਾਨਾਇ ਵੀਰਾਂ ਜ਼ਿ ਹੱਕ ਆਬਾਦਾ ਸ਼ੁਦ ।੨੦੪।

ਉਸ ਦਾ ਉਜੜਿਆ ਹੋਇਆ ਘਰ ਸੱਚ ਦੀ ਪਰਾਪਤੀ ਨਾਲ ਆਬਾਦ ਹੋ ਗਿਆ ।

ਜ਼ਿਕਰਿ ਮੌਲਾ ਦੌਲਤੇ ਬਾਸ਼ਦ ਅਜ਼ੀਮ ।

ਰੱਬ ਦੀ ਯਾਦ ਇੱਕ ਬਹੁਤ ਵੱਡਾ ਧਨ ਹੈ,

ਕੈ ਬਦਸਤ ਆਇਦ ਜ਼ਿ ਗੰਜੋ ਮਾਲੋ ਸੀਮ ।੨੦੫।

ਅਜਿਹਾ ਧਨ ਸੰਸਾਰੀ ਖਜ਼ਾਨਿਆਂ, ਮਾਲ ਅਤੇ ਚਾਂਦੀ, ਤੋਂ ਕਿਵੇਂ ਮਿਲ ਸਕਦਾ ਹੈ#

ਹਰ ਕਿ ਹੱਕ ਰਾ ਖਾਸਤ ਹੱਕ ਊ ਰਾ ਬਖ਼ਾਸਤ ।

ਜਿਸ ਕਿਸੇ ਨੇ ਰੱਬ ਦੀ ਇੱਛਾ ਕੀਤੀ, ਰੱਬ ਨੇ ਉਸ ਨੂੰ ਚਾਹਿਆ,

ਸ਼ੌੋਕਿ ਮੌਲਾ ਬਿਹਤਰੀਨਿ ਕੀਮੀਆ-ਸਤ ।੨੦੬।

ਰੱਬ ਦਾ ਪ੍ਰੇਮ ਸਭ ਤੋਂ ਚੰਗੀ ਰਸਾਇਣ ਹੈ ।

ਗੋਹਰਿ ਮਕਸੂਦ ਤਨ ਯਾਦਿ ਖ਼ੁਦਾ-ਸਤ ।

ਇਸ ਸਰੀਰ ਦੇ ਮਨੋਰਥ ਦਾ ਜੋਹਰ ਰੱਬ ਦੀ ਯਾਦ ਹੈ,

ਲੇਕਨ ਊ ਅੰਦਰ ਜ਼ੁਬਾਨਿ ਔਲੀਆ ਸਤ ।੨੦੭।

ਪਰੰਤੂ ਉਹ ਗੁਰਮੁਖਾਂ ਦੀ ਜੀਭਾ ਉੱਤੇ ਵਸਦਾ ਹੈ ।

ਪਾਰਸਾਈ ਬਿਹ ਕਿ ਬਹਿਰਿ ਹੱਕ ਬਵਦ ।

ਪਾਰਸਾਈ ਉਹੀ ਹੀ ਕਿਸੇ ਕੰਮ ਦੀ ਹੈ, ਜਿਹੜੀ ਸੱਚ ਲਈ ਹੋਵੇ,

ਬਾਦਸ਼ਾਹੀ ਂਚੀਸਤ ਕਾਂ ਨਾਹੱਕ ਬਵਦ ।੨੦੮।

ਉਹ ਬਾਦਸ਼ਾਹੀ ਕਿਸ ਕੰਮ, ਜਿਹੜੀ ਬਿਅਰਥ ਹੋਵੇ ।

ਹਰ ਦੋ ਮੁਸ਼ਤਾਕ ਅੰਦ ਰਿੰਦੋ ਪਾਰਸਾ ।

ਰਿੰਦ ਅਤੇ ਪਾਰਸਾ ਦੋਵੇਂ ਹੀ ਚਾਹਵਾਨ ਹਨ,

ਤਾ ਕਿਰਾ ਖ਼ਾਹਦ ਖ਼ੁਦਾਇ ਕਿਬਰੀਆ ।੨੦੯।

ਵੇਖੀਏ, ਉਹ ਪਾਰਬ੍ਰਹਮ ਪਰਮਾਤਮਾ ਕਿਸ ਨੂੰ ਚਾਹੁੰਦਾ ਹੈ#

ਬੰਦਾ ਤਾਂ ਬਾਸ਼ਦ ਬਰਾਇ ਬੰਦਗੀਸਤ ।

ਬੰਦਾ ਤਾਂਹੀ ਬੰਦਾ ਹੁੰਦਾ ਹੈ ਜੇਕਰ ਉਹ ਬੰਦਗੀ ਲਈ ਹੀ ਹੈ,

ਗੈਰ ਹਰਫ਼ਿ ਹੱਕ ਹਮਾ ਸ਼ਰਮਿੰਦਗੀਸਤ ।੨੧੦॥ ।

ਬਿਨਾਂ ਰੱਬ ਦੇ ਜ਼ਿਕਰ ਦੇ ਬਾਕੀ ਸਭ ਸ਼ਰਮਿੰਦਗੀ ਹੀ ਹੈ ।

ਲੇਕ ਦਰ ਜ਼ਾਹਿਰ ਕਸੇ ਬਾਸ਼ਦ ਦਰੁਸਤ ।

ਪਰੰਤੂ ਜ਼ਾਹਿਰਾ ਤੌਰ ਤੇ ਸਹੀ ਓਹੀ ਹੀ ਹੈ,

ਆਂ ਕਿ ਆਰਦ ਮੁਰਸ਼ਦਿ ਕਾਮਿਲ ਬਦਸਤ ।੨੧੧।

ਜਿਸ ਨੇ ਪੂਰਨ ਸਤਿਗੁਰੂ ਨੂੰ ਪਰਾਪਤ ਕਰ ਲਿਆ ਹੈ ।

ਦੀਨੋ ਦੁਨਿਆ ਹਰ ਦੋ ਫ਼ਰਮਾਂ-ਦਾਰ ਊ ।

ਦੀਨ ਅਤੇ ਦੁਨੀਆ ਦੋਵੇਂ ਹੀ ਰੱਬ ਦੇ ਆਗਿਆਕਾਰ ਹਨ,

ਹਰ ਦੋ ਆਲਮ ਸ਼ਾਇਕਿ ਦੀਦਾਰਿ ਊ ।੨੧੨।

ਦੋਵੇਂ ਜਹਾਨ ਉਸ ਰੱਬ ਦੇ ਦੀਦਾਰ ਦੇ ਚਾਹਵਾਨ ਹਨ ।

ਹਰ ਕਿ ਰਾ ਉਲਫ਼ਤ ਜ਼ਿ ਨਾਮਿ ਹੱਕ ਬਵਦ ।

ਜਿਸ ਕਿਸੇ ਦਾ ਪ੍ਰੇਮ ਰੱਬ ਦੇ ਨਾਮ ਨਾਲ ਹੋ ਜਾਂਦਾ ਹੈ,

ਦਰ ਹਕੀਕਤ ਆਰਫ਼ਿ ਮੁਤਲਿਕ ਬਵਦ ।੨੧੩।

ਅਸਲ ਵਿਚ ਉਹ ਪੂਰਨ ਜਿਗਿਆਸੂ ਬਣ ਜਾਂਦਾ ਹੈ ।

ਯਾਦਿ ਹੱਕ ਰਾ ਤਾਲਿਬਿ ਊ ਮੀ ਕੁਨੰਦ ।

ਰੱਬ ਦੇ ਜਿਗਿਆਸੂ ਰੱਬ ਦਾ ਸਿਮਰਨ ਕਰਦੇ ਹਨ,

ਆਰਿਫ਼ਿ ਹੱਕ ਜੁਮਲਾ ਨੇਕੋ ਮੀ ਕੁਨੰਦ ।੨੧੪।

ਰੱਬ ਦਾ ਜਿਗਿਆਸੂ ਸਭ ਨੂੰ ਸੁੰਦਰ ਬਣਾ ਦਿੰਦਾ ਹੈ ।

ਹੱਕ ਹਮਾਂ ਬਾਸ਼ਦ ਕਿ ਬਾਸ਼ੀ ਬੰਦਾਇ ।

ਸੱਚ ਤਾਂ ਇਹ ਹੈ, ਕਿ ਤੂੰ ਰੱਬ ਦਾ ਬੰਦਾ ਬਣਿਆ ਰਹੁ,

ਬੇ-ਅਦਬ ਦਾਇਮ ਜ਼ ਹੱਕ ਸ਼ਰਮੰਿਦਾਇ ।੨੧੫।

ਬੇਅਦਬ ਮਨੁੱਖ ਰੱਬ ਤੋਂ ਸਦਾ ਸ਼ਰਮਸਾਰ ਹੁੰਦਾ ਹੈ ।

ਉਮਰ ਆਂ ਬਾਸ਼ਦ ਕਿ ਊ ਦਰ ਯਾਦ ਰਫ਼ਤ ।

ਉਮਰ ਉਹੀ ਚੰਗੀ ਹੈ, ਜੋ ਰੱਬ ਦੀ ਯਾਦ ਵਿਚ ਗੁਜ਼ਰੇ,

ਉਮਰ ਨਾ ਬੂਦ ਆਂ ਕਿ ਬਰਬਾਦ ਰਫ਼ਤ ।੨੧੬।

ਉਹ ਉਮਰ ਕਿਸ ਕੰਮ, ਜੋ ਅਜਾਈਂ ਗੁਜ਼ਰ ਜਾਏ ।

ਬੰਦਾ ਪੈਦਾ ਸ਼ੁਦ ਬਰਾਏ ਬੰਦਗੀ ।

ਬੰਦਾ ਬੰਦਗੀ ਲਈ ਹੀ ਪੈਦਾ ਹੋਇਆ ਹੈ,

ਖ਼ੁਸ਼ ਇਲਾਜੇ ਹਸਤ ਬਹਿਰਿ ਬੰਦਗੀ ।੨੧੭।

ਭਜਨ ਬੰਦਗੀ ਵਿਚ ਲੀਨ ਹੋਣਾ ਹੀ ਇਸ ਜ਼ਿੰਦਗੀ ਦਾ ਇੱਕ ਚੰਗਾ ਇਲਾਜ ਹੈ ।

ਐ ਖ਼ੁਸ਼ਾ ਚਸ਼ਮੇ ਕਿ ਦੀਦਾ ਰੂਇ ਦੂਸਤ ।

ਸੁਭਾਗੀ ਹੈ ਉਹ ਅੱਖ ਜਿਸ ਨੇ ਪਿਆਰੇ ਦਾ ਮੁਖੜਾ ਵੇਖ ਲਿਆ,

ਮਰਦੁਮਿ ਚਸ਼ਮਿ ਦੋ ਆਲਮ ਸੂਇ ਊ ਸਤ ।੨੧੮।

ਦੋਹਾਂ ਜਹਾਨਾਂ ਦੀਆਂ ਅੱਖਾਂ ਉਸ ਵੱਲ ਲੱਗੀਆਂ ਹੋਈਆਂ ਹਨ ।

ਈਂ ਜਹਾਨੋ ਆਂ ਜਹਾਂ ਅਜ਼ ਹੱਕ ਪੁਰ ਅਸਤ ।

ਇਹ ਅਤੇ ਉਹ ਜਹਾਨ ਦੋਵੇਂ ਸੱਚ ਨਾਲ ਭਰਪੂਰ ਹਨ ।

ਲੇਕ ਮਰਦਿ ਹੱਕ ਬ-ਆਲਮ ਕਮਤਰ ਅਸਤ ।੨੧੯।

ਪਰ ਰੱਬ ਦੇ ਭਗਤ ਇਸ ਦੁਨੀਆ ਵਿਚ ਵਿਰਲੇ ਹੀ ਹਨ ।

ਹਰ ਕਸੇ ਕੂ ਬ-ਖ਼ੁਦਾ ਹਮਰੰਗ ਸ਼ੁਦ ।

ਜੇ ਕੋਈ ਰੱਬ ਨਾਲ ਇੱਕ ਮਿੱਕ ਹੋ ਗਿਆ,

ਵਸਫ਼ਿ ਊ ਦਰ ਮੁਲਕਿ ਰੂਮੋ ਜ਼ੰਗ ਸ਼ੁਦ ।੨੨੦।

ਉਸ ਦਾ ਜਸ ਰੂਮ ਅਤੇ ਹਬਸ਼ ਦੇਸ਼ਾਂ ਤੱਕ ਫੈਲ ਗਿਆ ।

ਮਾਅਨੀਏ ਯਕਰੰਗੀ ਆਮਦ ਸ਼ੌਕਿ ਹੱਕ ।

ਰੱਬ ਦੇ ਸਰੂਪ ਵਿਚ ਸਮਾ ਜਾਣਾ ਹੀ ਰੱਬ ਦਾ ਅਸਲੀ ਪ੍ਰੇਮ ਹੈ,

ਬੰਦਾ ਰਾ ਆਰਾਮ ਅੰਦਰ ਜ਼ੌਕਿ ਹੱਕ ।੨੨੧।

ਅਤੇ ਰੱਬ ਦੇ ਪ੍ਰੇਮ ਵਿਚ ਹੀ ਬੰਦੇ ਨੂੰ ਸਦੀਵੀ ਸੁਖ ਮਿਲਦਾ ਹੈ ।

ਊ ਬਰੰਗਿ ਸਾਹਿਬੀ ਬਾ ਇੱਜ਼ੋ ਜਾਹ ।

ਉਹ ਸਾਹਿਬ ਦੇ ਰੰਗ ਵਿਚ ਮਾਨ ਸਤਿਕਾਰ ਵਾਲਾ ਹੈ,

ਮਾ ਬਾਰੰਗ ਬੰਦਗੀ ਅੰਦਰ ਪਨਾਹ ।੨੨੨।

ਅਸੀਂ ਬੰਦਗੀ ਦੇ ਰੰਗ ਵਿਚ ਉਸ ਦੀ ਸ਼ਰਨ ਆਏ ਹਾਂ ।

ਊ ਬਰੰਗਿ ਸਾਹਿਬਿ ਫ਼ਰਮਾਂ ਰਵਾ ।

ਉਹ ਸਾਹਿਬ ਦੇ ਰੰਗ ਵਿਚ ਸੰਸਾਰ ਦਾ ਬਾਦਸ਼ਾਹ ਹੈ,

ਮਾ ਬਰੰਗਿ ਬੰਦਗੀ ਨਿਜ਼ਦਸ਼ ਗਦਾ ।੨੨੩।

ਅਸੀਂ ਬੰਦਗੀ ਦੇ ਰੰਗ ਵਿਚ ਉਦ ਦੇ ਸਾ੍ਹਮਣੇ ਭਿਖਾਰੀ ਹਾਂ ।

ਊ ਬਰੰਗਿ ਸਾਹਿਬੀ ਦਾਰਦ ਨਜ਼ਰ ।

ਉਹ ਸਾਹਿਬ ਦੇ ਰੰਗ ਵਿਚ ਸਾਡਾ ਖਿਆਲ ਕਰਦਾ ਹੈ ।

ਬੰਦਾ ਰਾ ਅਜ਼ ਬੰਦਗੀ ਬਾਸ਼ਦ ਖ਼ਬਰ ।੨੨੪।

ਬੰਦੇ ਨੂੰ ਬੰਦਗੀ ਨਾਲ ਹੀ ਉਸ ਦਾ ਪਤਾ ਚਲਦਾ ਹੈ ।

ਉਮਰ ਹਾ ਜੋਯਾਇ ਈਂ ਦੌਲਤ ਸ਼ੁਦੰਦ ।

ਉਮਰਾਂ ਭਰ ਉਹ ਅਜੇਹੀ ਦੌਲਤ ਨੂੰ ਢੂੰਡਦੇ ਰਹੇ,

ਸਾਲਹਾ ਮੁਸ਼ਤਾਕਿ ਈਂ ਸੁਹਬਤ ਸ਼ੁਦੰਦ ।੨੨੫।

ਸਾਲਾਂ ਬੱਧੀ ਉਹ ਅਜੇਹੀ ਸੰਗਤ ਦੇ ਇੱਛਾਵਾਨ ਰਹੇ ।

ਹਰ ਕਸੇ ਰਾ ਜ਼ੱਰਾ ਜ਼ਾਂ ਬਾਸ਼ਦ ਨਸੀਬ ।

ਜਿਸ ਕਿਸੇ ਨੂੰ ਉਸ ਦੌਲਤ ਤਾ ਇੱਕ ਕਿਣਕਾ ਵੀ ਪ੍ਰਾਪਤ ਹੋ ਗਿਆ,

ਆਂ ਬਖ਼ੂਬੀ ਗਸ਼ਤ ਖ਼ੁਰਸ਼ੀਦਿ ਨਜੀਬ ।੨੨੬।

ਉਹ ਸਹਜੇ ਹੀ ਇੱਕ ਵਚਿੱਤ੍ਰ ਸੂਰਜ ਬਣ ਗਿਆ ।

ਗੈਰ ਊ ਯਾਅਨੀ ਜ਼ਿ ਹੱਕ ਗਫ਼ਲਤ ਬਵਦ ।

ਉਸ ਰੱਬ (ਸੱਚ) ਤੋ ੋ ਬਿਨਾਂ ਦਾ ਭਾਵ ਹੈ ਕਿ ਹੋਰ ਸਭ ਕੁਝ ਗ਼ਫਲਤ ਹੈ,

ਯਾਦਿ ਊ ਸਰਮਾਯਾਇ ਦੌਲਤ ਬਵਦ ।੨੨੭।

ਉਸ ਰੱਬ ਦੀ ਯਾਦ ਦਾ ਕੀਮਤੀ ਸਰਮਾਇਆ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ ।

ਦੀਦਨਿ ਹੱਕ ਤਾ ਮੁਯੱਸਰ ਮੀ-ਸ਼ਵਦ ।

ਰੱਬ ਦੇ ਦਰਸ਼ਨ ਤਾਂ ਪਰਾਪਤ ਹੁੰਦੇ ਹਨ,

ਸੁਹਬਤਿ ਮਰਦਾਂ ਤਅਸੁਰ ਮੀ-ਸ਼ਵਦ ।੨੨੮।

ਜੇਕਰ ਗੁਰਮੁਖਾਂ ਦੀ ਸੰਗਤ ਦਾ ਅਸਰ ਹੋ ਜਾਵੇ ।

ਹਰਫ਼ਿ ਹੱਕ ਦਰ ਦਿਲ ਅਗਰ ਮਾਵਾ ਕੁਨਦ ।

ਜੇਕਰ ਕੋਈ ਸੱਚ ਦਾ ਇੱਕ ਹਰਫ਼ ਵੀ ਦਿਲ ਵਿਚ ਘਰ ਕਰ ਲੇਵੇ,

ਦਰ ਬੁਨਿ ਹਰ ਮੂਇ ਊ ਹੱਕ ਜਾ ਕੁਨਦ ।੨੨੯।

ਤਾਂ ਉਸ ਦੇ ਵਾਲਾਂ ਦੀ ਹਰ ਜੜ੍ਹ ਤਕ ਸੱਚ ਹੀ ਸੱਚ ਸਮਾ ਜਾਂਦਾ ਹੈ ।

ਹਰ ਕਿ ਖ਼ੁਦ ਰਾ ਸੂਇ ਹੱਕ ਮੀ-ਆਦਰਸ਼ ।

ਜੋ ਕੋਈ ਵੀ ਆਪਣੇ ਆਪ ਨੂੰ ਰੱਬ ਦੇ ਰਾਹ ਤੇ ਲਿਆਉਂਦਾ ਹੈ,

ਅਜ਼ ਰੁਖ਼ਿ ਊ ਨੂਰਿ-ਹੱਕ ਮੀ-ਬਾਰਦਸ਼ ।੨੩੦।

ਉਸ ਦੇ ਮੁਖੜੇ ਤੋਂ ਰੱਬ ਦਾ ਨੂਰ ਵਰ੍ਹਦਾ ਹੈ ।

ਈਂ ਹਮਾ ਫ਼ੈਜ ਅਜ਼ ਤੁਫ਼ੈਲਿ ਸੁਹਬਤ ਅਸਤ ।

ਇਹ ਸਭ ਮਿਹਰ ਅਤੇ ਬਖ਼ਸ਼ਿਸ਼ ਉਨ੍ਹਾਂ ਦੀ ਸੰਗਤ ਦੀ ਹੈ,

ਸੁਹਬਤਿ ਮਰਦਾਨਿ ਹੱਕ ਖ਼ੁਸ਼ ਦੌਲਤ ਅਸਤ ।੨੩੧।

ਰੱਬ ਦੇ ਪਿਆਰਿਆਂ ਦੀ ਸੰਗਤ ਇੱਕ ਵੱਡੀ ਦੌਲਤ ਹੈ ।

ਹੀਚ ਕਸ ਅਜ਼ ਹਾਲਿ ਸ਼ਾਂ ਆਗਾਹ ਨੀਸਤ ।

ਕੋਈ ਵੀ ਉਨ੍ਹਾਂ ਗੁਰਮੁਖਾਂ ਦੀ ਅਵਸਥਾ ਤੋਂ ਜਾਨੂ ਨਹੀਂ,

ਹਰ ਕਿ ਓ ਮਿਹ ਰਾ ਦਰਾਂਜਾ ਰਾਹ ਨੀਸਤ ।੨੩੨।

ਹਰ ਛੋਟੇ ਮੋਟੇ ਦੀ ਉੱਥੋਂ ਤੱਕ ਪਹੁੰਚ ਨਹੀਂ ।

ਦਰ ਨਜ਼ਰ ਆਇੰਦ ਚੂੰ ਜ਼ਾਤਿ ਅੱਲਾਹ ।

ਵੇਖਣ ਵਿਚ ਉਹ ਰੱਬ ਦੀ ਜ਼ਾਤ ਦਾ ਰੂਪ ਹਨ,

ਦਰ ਹਕੀਕਤ ਹਰ ਦੋ ਆਲਮ ਅਪਨਾਹ ।੨੩੩।

ਅਸਲ ਵਿਚ ਉਹ ਦੋਹਾਂ ਜਹਾਨਾਂ ਲਈ ਪਨਾਹ ਹਨ ।

ਦਰ ਕਸਬ ਬਾਸ਼ੰਦ ਆਜ਼ਾਦ ਅਜ਼ ਕਸਬ ।

ਉਹ ਆਪਣਾ ਕਾਰ ਵਿਹਾਰ ਕਰਦੇ ਹੋਏ ਵੀ ਕਿਰਤ ਤੋਂ ਆਜ਼ਾਦ ਹਨ,

ਉਮਰ ਗੁਜ਼ਰਾਨੰਦ ਅੰਦਰ ਯਾਦਿ ਰੱਬ ।੨੩੪।

ਉਹ ਆਪਣੀ ਆਯੂ ਰੱਬ ਦੀ ਯਾਦ ਵਿਚ ਹੀ ਗੁਜ਼ਾਰਦੇ ਹਨ ।

ਖ਼ੇਸ਼ ਰਾ ਚੂੰ ਮੂਰ ਬਿਸ਼ਨਾਸੰਦ ਸ਼ਾਂ ।

ਉਹ ਆਪਣੇ ਆਪ ਨੂੰ ਕੀੜੀ ਸਮਾਨ ਸਮਝਦੇ ਹਨ,

ਦਰ ਹਕੀਕਤ ਬਿਹਤਰ ਅਜ਼ ਪੀਲਿ ਦਮਾਂ ।੨੩੫।

ਭਾਵੇਂ ਅਸਲ ਵਿਚ ਉਹ ਇੱਕ ਭਿਆਣਕ ਹਾਥੀ ਨਾਲੋਂ ਵੀ ਜ਼ੋਰ ਵਾਲੇ ਹਨ ।

ਹਰ ਚਿ ਮੀ-ਬੀਨੀ ਹਮਾ ਹੈਰਾਨਿ ਸ਼ਾਂ ।

ਜੋ ਕੁਝ ਵੀ ਤੂੰ ਵੇਖਦਾ ਹੈਂ, ਇਹ ਸਭ ਉਨ੍ਹਾਂ ਤੇ ਹੈਰਾਨ ਹਨ,

ਸ਼ਾਨਿ ਸ਼ਾਂ ਬਿਹਤਰ ਬਵਦ ਅਜ਼ ਇਮਤਿਹਾਂ ।੨੩੬।

ਉਨ੍ਹਾਂ ਦੀ ਸ਼ਾਨ ਇਮਤਿਹਾਨਾਂ ਦੀ ਸ਼ਾਨ ਤੋਂ ਕਿਧਰੇ ਵਡੇਰੀ ਹੈ ।

ਸੁਹਬਤਿ ਮਰਦਾਨਿ ਹੱਕ ਬਾਸ਼ਦ ਕਰਮ ।

ਰੱਬ ਦੇ ਪਿਆਰਿਆਂ ਦੀ ਸੰਗਤ ਇੱਕ ਵੱਡੀ ਬਖ਼ਸ਼ਿਸ਼ ਹੈ,

ਦੌਲਤੇ ਕਆਂ ਰਾ ਨਭਬਾਸ਼ਦ ਹੀਚ ਗ਼ਮ ।੨੩੭।

ਅਜਿਹੀ ਦੌਲਤ ਅਤੇ ਨੇਕ-ਬਖ਼ਤੀ ਨੂੰ ਕੋਈ ਚਿੰਤਾ ਜਾਂ ਗ਼ੰਮ ਨਹੀਂ ।

ਖ਼ੁਦ ਬਜ਼ੁਰਗੋ ਹਰ ਕਸੇ ਸ਼ਾਂ ਨਿਸ਼ਸਤ ।

ਉਹ ਆਪ ਬੁਹਤ ਉਚੇਰੇ ਅਤੇ ਵਡੇਰੇ ਹਨ, ਜਿਸ ਨੇ ਵੀ ਉਨ੍ਹਾਂ ਦੀ ਸੰਗਤ ਕੀਤੀ,

ਊ ਬਜ਼ੁਰਗੀ ਯਾਫ਼ਤ ਤਾਂ ਹਰ ਜਾ ਕਿ ਹਸਤ ।੨੩੮।

ਉਹ ਆਪ ਵੀ ਵਡੇਰਾ ਅਤੇ ਉਚੇਰਾ ਹੋ ਗਿਆ,ਅਤੇ ਉਸ ਨੂੰ ਹਰ ਥਾਂ ਵਡਿਆਈ ਮਿਲੀ ।

ਹਰ ਕਸੇ ਕੂ ਖ਼ੇਸ਼ ਰਾ ਬਿਸ਼ਨਾਖ਼ਤਾ ।

ਜਿਸ ਕਿਸੇ ਨੇ ਆਪਣੇ ਅਸਲੇ ਨੂੰ ਪਛਾਣ ਲਿਆ,

ਦਰ ਤਰੀਕਿ ਬੰਦਗੀ ਪਰਦਾਖ਼ਤਾ ।੨੩੯।

ਸਮਝੋ ਉਸ ਨੇ ਬੰਦਗੀ ਦਾ ਮਾਰਗ ਫੜ ਲਿਆ ।

ਈਂ ਜ਼ਮੀਨੋ ਆਸਮਾਂ ਪੁਰ ਅਜ਼ ਖ਼ੁਦਾ-ਸਤ ।

ਇਹ ਧਰਤੀ ਅਤੇ ਆਸਮਾਨ ਰੱਬ ਨਾਲ ਭਰਪੂਰ ਹਨ,

ਆਲਮੇ ਹਰ ਸੂ ਦਵਾਂ ਕਆਂ ਸ਼ਹਿ ਕੁਜਾ-ਸਤ ।੨੪੦।

ਪਰ ਇਹ ਸੰਸਾਰ ਹਰ ਪਾਸੇ ਭੱਜਾ ਫਿਰਦਾ ਹੈ ਕਿ ਉਹ ਰੱਬ ਕਿੱਥੇ ਹੈ ।

ਦੀਦਾ ਬਰ ਦੀਦਾਰਿ ਹੱਕ ਗਰ ਮੁਬਤਲਾ-ਸਤ ।

ਜੇਕਰ ਤੇਰੀਆਂ ਅੱਖਾਂ ਰੱਬ ਦੇ ਦੀਦਾਰ ਤੇ ਲੱਗ ਜਾਣ,

ਹਰ ਚਿਹ ਮੀ ਬੀਨੀ ਬਚਸ਼ਮਤ ਹੱਕ-ਨੁਮਾ-ਸਤ ।੨੪੧।

ਫਿਰ ਜੋ ਕੁਝ ਵੀ ਤੈਨੂੰ ਦਿੱਸੇਗਾ, ਉਹ ਰੱਬ ਦਾ ਦਰਸ਼ਨ ਹੀ ਹੋਵੇਗਾ ।

ਹਰ ਕਿ ਸ਼ਾਂ ਰਾ ਦੀਦ ਹੱਕ ਰਾ ਦੀਦਾ ਅਸਤ ।

ਜਿਸ ਨੇ ਉਨ੍ਹਾਂ (ਗੁਰਮੁਖਾਂ) ਨੂੰ ਵੇਖ ਲਿਆ, ਸਮਝੋ ਉਸ ਨੇ ਰੱਬ ਦੇ ਦਰਸ਼ਨ ਕਰ ਲਏ,

ਊ ਤਰੀਕਿ ਬੰਦਗੀ ਫ਼ਹਿਮੀਦਾ ਅਸਤ ।੨੪੨।

ਅਤੇ ਉਸ (ਪੁਰਖ) ਨੇ ਬੰਦਗੀ ਦਾ ਰਾਹ ਅਨਭਵ ਕਰ ਲਿਆ ।

ਤਰਜ਼ਿ ਯੱਕ-ਰੰਗੀ ਅਜਬ ਰੰਗ ਆਰਦਸ਼ ।

ਇਹ ਅਕਾਲਪੁਰਖ ਦੀ ਪ੍ਰੇਮਾਰੀਤੀ ਅਜਬ ਰੰਗ ਲਿਆਉਂੀ ਹੈ,

ਕਜ਼ ਬਦਨ ਨੂਰਿ ਖ਼ੁਦਾ ਮੀ-ਬਾਰਦਸ਼ ।੨੪੩।

ਅਜੇਹੀ ਪ੍ਰੇਮਾ-ਭਗਤੀ ਦੇ ਅੰਗ ਅੰਗ ਵਿੱਚੋਂ ਰੱਬ ਦੇ ਨੂਰ ਦੀ ਬਰਖਾ ਹੁੰਦੀ ਹੈ ।

ਊ ਬਰੰਗਿ ਸਾਹਿਬੀ ਈਂ ਹਸਤੋ ਬੂਦ ।

ਉਹ ਇਸ ਮਾਯਾ ਦਾ ਸਾਹਿਬ ਹੈ, ਇਹ ਉਸੇ ਦਾ ਹੀ ਰੂਪ ਹੈ,

ਬੰਦਗੀ ਦਾਇਮ ਬ-ਆਦਾਬ ਸਜੂਦ ।੨੪੪।

ਉਸੇ ਦੀ ਸਤਿਕਾਰ ਅਤੇ ਸਿਜਦਿਆਂ ਸਹਿਤ ਬੰਦਗੀ ਸਦਾ ਸ਼ੋਭਦੀ ਹੈ ।

ਊ ਬਰੰਗਿ ਸਾਹਿਬੀ ਅਰਸ਼ਾਦਿ ਊ ।

ਉਹ ਹੀ ਸਾਹਿਬ ਦਾ ਰੂਪ ਹੈ ਅਤੇ ਉਸੇ ਦਾ ਹੀ ਹੁਕਮ ਹੈ,

ਬੰਦਗੀ ਤਾ ਸਰ ਕਦਮ ਬੁਬਯਾਦਿ ਊ ।੨੪੫।

ਸਿਰ ਤੋਂ ਪੈਰਾਂ ਤਕ ਦੀ ਬੰਦਗੀ ਵੀ ਉਸੇ ਤੋਂ ਹੈ ।

ਸਾਹਿਬੇ ਬਾ ਸਾਹਿਬਾਂ ਜ਼ੇਬਦ ਮੁਦਾਮ ।

ਸਾਹਿਬ ਸਾਹਿਬਾਂ ਨਾਲ ਹੀ ਸਦਾ ਸੋਭਦਾ ਹੈ,

ਬੰਦਾ ਰਾ ਦਰ ਬੰਦਗੀ ਬਾਸ਼ਦ ਕਿਆਮ ।੨੪੬।

ਬੰਦੇ ਨੂੰ ਬੰਦਗੀ ਵਿਚ ਹੀ ਟਿਕਿਆ ਰਹਿਣਾ ਚਾਹੀਦਾ ਹੈ ।

ਸਾਹਿਬਾਂ ਰਾ ਸਾਹਿਬੀ ਬਾਸ਼ਦ ਸ਼ੁਆਰ ।

ਸਾਹਿਬਾਂ ਦਾ ਸੁਭਾਵ ਸਾਹਿਬੀ (ਵਡਿਆਈ) ਕਰਨਾ ਹੈ,

ਬੰਦਾ ਰਾ ਦਰ ਬੰਦਗੀ ਫ਼ਸਲਿ ਬਹਾਰ ।੨੪੭।

ਬੰਦੇ ਨੂੰ ਬੰਦਗੀ ਵਿਚ ਹੀ ਬਸੰਤ ਬਹਾਰ ਹੈ ।

ਸਾਹਿਬਾਂ ਰਾ ਸਾਹਿਬੀ ਦਾਇਮ ਬਵਦ ।

ਸਾਹਿਬਾਂ ਦੀ ਵਡਿਆਈ ਸਦੀਵੀ ਹੁੰਦੀ ਹੈ,

ਬੰਦਾ ਹਮ ਦਰ ਬੰਦਗੀ ਕਾਇਮ ਬਵਦ ।੨੪੮।

ਬੰਦੇ ਦੀ ਬੰਦਗੀ ਵੀ ਸਦਾ ਕਾਇਮ ਰਹਿੰਦੀ ਹੈ ।

ਅਜ਼ ਬਰਾਇ ਆਂ ਕਿ ਤੂ ਸਰ-ਗਸ਼ਤਾਈ ।

ਤੂੰ ਇਸ ਲਈ ਉਸ (ਵਾਹਿਗੁਰੂ) ਤੋਂ ਮੂੰਹ ਫੇਰ ਲਿਆ ਹੈ, ਕੁਰਾਹੇ ਪੈ ਗਿਆ ਹੈਂ,

ਅਜ਼ ਪਏ ਦੁਨਿਆ ਜ਼ਿ ਹੱਕ ਬਰ-ਗਸ਼ਤਾਈ ।੨੪੯।

ਕਿ ਦੁਨੀਆ ਦੀ ਮਾਯਾ ਦੀ ਖਾਤਰ ਤੂੰ ਰੱਬ ਤੋਂ ਮੂੰਹ ਮੋੜ ਲਿਆ ਹੈ ।

ਦੌਲਤਿ ਗੀਤੀ ਨ ਬਾਸ਼ਦ ਪਾਇਦਾਰ ।

ਦੁਨੀਆ ਦੀ ਦੌਲਤ ਸਦਾ ਰਹਿਣ ਵਾਲੀ ਨਹੀਂ,

ਯੱਕ ਨਫ਼ਸ ਖ਼ੁਦ ਰਾ ਬਸੂਇ ਹੱਕ ਬਿਆਰ ।੨੫੦।

(ਇਸ ਲਈ) ਤੂੰ ਆਪਣੇ ਆਪ ਨੂੰ (ਭਾਵੇਂ) ਇੱਕ ਛਿਨ ਪਲ ਲਈ ਰੱਬ ਵਲ ਮੋੜ ।

ਚੂੰ ਦਿਲਿ ਤੂ ਮਾਇਲਿ ਯਾਦਿ ਖ਼ੁਦਾ-ਸਤ ।

ਜਦ ਤੇਰਾ ਦਿਲ ਰੱਬ ਦੀ ਯਾਦ ਵੱਲ ਝੁਕ ਜਾਵੇ,

ਆਂ ਖ਼ੁਦਾਇ ਪਾਕ ਕੈ ਅਜ਼ ਤੂ ਜੁਦਾ-ਸਤ ।੨੫੧।

ਫਿਰ ਉਹ ਪਾਕ ਪਰਵਰਦਗਾਰ ਤੈਥੋਂ ਕਦੋਂ ਵੱਖ ਹੈ#

ਗਰ ਤੂ ਗ਼ਾਫ਼ਿਲ-ਬਾਸ਼ੀ ਅਜ਼ ਫ਼ਿਕਰਿ ਬੁਲੰਦ ।

ਜੇ ਤੂੰ ਰੱਬ ਦੇ ਉੱਚੇ ਧਿਆਨ ਤੋਂ ਬੇਪਰਵਾਹ ਰਿਹਾ,

ਤੂ ਕੁਜਾ ਓ ਊ ਕੁਜਾ ਐ ਹੋਸ਼ਮੰਦ ।੨੫੨।

ਤਾਂ, ਹੇ ਹੋਸ਼ ਵਾਲੇ, ਤੇਰਾ ਅਤੇ ਰੱਬ ਦਾ ਮੇਲ ਕਿਹਾ (ਤੂੰ ਕਿੱਥੇ ਅਤੇ ਉਹ ਕਿੱਥੇ)#

ਯਾਦਿ ਊ ਦਰਦਿ ਦੋ ਆਲਮ ਰਾ ਦਵਾ-ਸਤ ।

ਉਸ ਦੀ ਯਾਦ ਦੋਹਾਂ ਜਹਾਨਾਂ ਦੇ ਦਰਦਾਂ ਦੀ ਦਵਾਈ ਹੈ,

ਯਾਦਿ ਊ ਹਰ ਗੁਮ-ਸ਼ੁਦਾ ਰਾ ਰਾਹਨੁਮਾ ਸਤ ।੨੫੩।

ਉਸ ਦੀ ਯਾਦ ਹਰ ਭੁੱਲੜ ਨੂੰ ਰਾਹ ਦੱਸਣ ਵਾਲੀ ਹੈ ।

ਯਾਦਿ ਊ ਈਂ ਜੁਮਲਾ ਰਾ ਲਾਜ਼ਮ ਬਵਦ ।

ਉਸ ਦੀ ਯਾਦ ਸਭਨਾ ਲਈ ਜ਼ਰੂਰੀ ਹੈ,

ਹਰ ਕਿ ਗ਼ਾਫ਼ਿਲ ਸ਼ੁਦ ਅਜ਼ੋ ਮੁਲਜ਼ਮ ਸ਼ਵਦ ।੨੫੪।

ਉਸ ਦੀ ਯਾਦ ਨੂੰ ਭੁਲ ਜਾਣ ਵਾਲਾ ਦੋਸ਼ੀ ਹੈ ।

ਯਾ ਇਲਾਹੀ ਬੰਦਾ ਰਾ ਤੌਫ਼ੀਕ ਦਿਹ ।

ਹੇ ਅਕਾਲ ਪੁਰਖ # ਇਸ ਬੰਦੇ ਨੂੰ ਅਜਿਹੀ ਹਿੰਮਤ ਬਖਸ਼,

ਤਾ ਬ-ਯਾਦਤ ਬਿਗੁਜ਼ਰਦ ਈਂ ਉਮਰ ਬਿਹ ।੨੫੫।

ਤਾਂ ਜੋ ਇਸ ਦੀ ਇਹ ਉਮਰ ਯਾਦ ਵਿਚ ਭਲੀ ਗੁਜ਼ਰੇ ।

ਉਮਰ ਆਂ ਬਾਸ਼ਦ ਕਿ ਦਰ ਯਾਦਿ ਖ਼ੁਦਾ ।

ਉਮਰ ਓਹੀ ਹੀ ਹੈ ਜੋ ਰੱਬ ਦੀ ਯਾਦ ਵਿਚ ਗੁਜ਼ਰੇ,

ਬਿਗੁਜ਼ਰਦ ਦੀਗਰ ਨਭਬਾਸ਼ਦ ਮੁਦਆ ।੨੫੬।

ਜੋ ਇਸ ਤੋਂ ਬਿਨਾਂ ਗੁਜ਼ਰੇ, ਬਿਅਰਥ ਹੈ ।

ਮੁਦਆ ਬਿਹਤਰ ਜੁਜ਼ ਯਾਦ ਨੀਸਤ ।

ਰੱਬ ਦੀ ਯਾਦ ਨਾਲੋਂ ਹੋਰ ਕੋਈ ਮਨੋਰਥ ਚੰਗੇਰਾ ਨਹੀਂ,

ਗ਼ੈਰ ਯਾਦਸ਼ ਈਂ ਦਿਲਿ ਮਾ ਸ਼ਾਦ ਨੀਸਤ ।੨੫੭।

ਰੱਬ ਦੀ ਯਾਦ ਬਿਨਾਂ ਸਾਡਾ ਚਿੱਤ ਕਦੀ ਵੀ ਪ੍ਰਸੰਨ ਨਹੀਂ ਹੋ ਸਕਦਾ ਾ

ਸ਼ਾਦੀਇ ਦਾਇਮ ਬਵਦ ਯਾਦਿ ਖ਼ੁਦਾ ।

ਰੱਬ ਦੀ ਯਾਦ ਵਿਚ ਸਦੀਵੀ ਖ਼ੁਸ਼ੀ ਹੁੰਦੀ ਹੈ,

ਐ ਜ਼ਹੇ ਦੌਲਤ ਕਿ ਬਾਸ਼ਦ ਰਾਹਨੁਮਾ ।੨੫੮।

ਕਿੰਨੇ ਚੰਗੇ ਭਾਗ ਹਨ ਕਿ ਇਹ ਸਾਨੂੰ ਰਾਹ ਵਿਖਾਉਂਦੀ ਹੈ ।

ਗਰ ਚਿ ਹੱਕ ਦਰ ਜੁਮਲਾਇ ਦਿਲਹਾ ਬਵਦ ।

ਭਾਵੇਂ ਉਹ ਰੱਬ (ਸੱਚ) ਸਾਰਿਆਂ ਦਿਲਾਂ ਵਿਚ ਵਸਦਾ ਹੈ,

ਲੇਕ ਆਰਿਫ਼ ਸਾਹਿਬਿ ਈਮਾਂ ਬਵਦ ।੨੫੯।

ਪਰ ਇੱਕ ਗਿਆਨਵਾਨ ਹੀ ਸਿਦਕ ਈਮਾਨ ਦਾ ਬੰਦਾ ਹੁੰਦਾ ਹੈ ।

ਚਸ਼ਮਿ ਆਰਿਫ਼ ਕਾਬਲਿ ਦੀਦਾਰ ਹਸਤ ।

ਗਿਆਨਵਾਨ ਦੀ ਅੱਖ ਹੀ ਰੱਬ ਦੇ ਦੀਦਾਰ ਯੋਗ ਹੈ,

ਮਰਦਿ ਆਰਿਫ ਵਾਕਿਫ਼ਿ ਅਸਰਾਰ ਹਸਤ ।੨੬੦।

ਗਿਆਨਵਾਨ ਦਾ ਦਿਲ ਹੀ ਰੱਬ ਦੇ ਭੇਤਾਂ ਤੋਂ ਵਾਕਫ ਹੁੰਦਾ ਹੈ ।

ਸੁਹਬਤਿ ਮਰਦਾਨਿ ਹੱਕ ਰਾ ਦੂਸਤ ਦਾਰ ।

ਤੂੰ ਸਦਾ ਰੱਬ ਦੇ ਬੰਦਿਆਂ ਨੁੰ ਦੋਸਤ ਬਣਾ ਅਤੇ ਉਨ੍ਹਾਂ ਦੀ ਸੰਗਤ ਕਰ,

ਤਾ ਤੂ ਹਮ ਗਰਦੀ ਜ਼ਿ ਯਮਨਸ਼ ਰੁਸਤਗਾਰ ।੨੬੧।

ਤਾਂ ਜੋ ਉਸ ਪਰਮਾਤਮਾ ਦੀ ਬਰਕਤ ਸਦਕਾ ਮੁਕਤ ਹੋ ਜਾਵੇਂ ।

ਹਰ ਚਿਹ ਹਸਤ ਅਜ਼ ਸੁਹਬਤਿ ਈਸ਼ਾਂ ਬਵਦ ।

ਜੋ ਕੁਝ ਵੀ ਦਿਸਦਾ ਹੈ, ਇਹ ਉਨ੍ਹਾਂ ਦੀ ਸੰਗਤ ਕਰਕੇ ਹੀ ਹੈ,

ਜ਼ਾਂ ਕਿ ਜਿਸਮੋ ਜਾ ਸਰਾਪਾ ਜਾਂ ਬਵਦ ।੨੬੨।

ਕਿਉਂਕਿ ਜੋ ਇਹ ਸਰੀਰ ਅਤੇ ਜਾਨ ਹਨ, ਇਹ ਉਸ ਪਰਮਾਤਮਾ ਦੀ ਆਤਮਾ ਹੀ ਹਨ ।

ਮੁਰਦੁਮਾਨਿ ਦੀਦਾ ਰੋਸ਼ਨ ਸ਼ੁਦ ਅਜ਼ੋ ।

ਅੱਖਾਂ ਦੀਆਂ ਪੁਤਲੀਆਂ ਉਨ੍ਹਾਂ ਦੀ ਸੰਗਤ ਕਾਰਨ ਪੂਰੀ ਤਰ੍ਹਾਂ ਰੋਸ਼ਨ ਹਨ,

ਖ਼ਾਕਿ ਜਿਸਮਮ ਜੁਮਲਾ ਗੁਲਸ਼ਨ ਸ਼ੁਦ ਅਜ਼ੋ ।੨੬੩।

ਮੇਰੇ ਸਰੀਰ ਦੀ ਮਿੱਟੀ ਇਸੇ ਕਾਰਨ ਸਾਰੀ ਇੱਕ ਗੁਜ਼ਾਰ ਬਣ ਗਈ ।

ਐ ਜ਼ਹੇ ਸਹੁਬਤ ਕਿ ਖ਼ਾਕ ਅਕਸੀਰ ਕਰਦ ।

ਵੱਡ ਭਾਗੀ ਹੈ ਉਹ ਸੰਗਤ, ਜਿਸ ਨੇ ਮਿੱਟੀ ਨੂੰ ਅਕਸੀਰ ਬਣਾ ਦਿੱਤਾ,

ਨਾਕਸੇ ਰਾ ਸਾਹਿਬਿ ਤਦਬੀਰ ਕਰਦ ।੨੬੪।

ਅਤੇ ਹਰ ਨਾਚੀਜ ਨੂੰ ਸੂਝਵਾਣ ਬਣਾ ਦਿੱਤਾ ।

ਗੋਹਰੋ ਲਾਲੋ ਜਵਾਹਰ ਪੇਸ਼ਿ ਸ਼ਾਂ ।

(ਮੈਂ ਆਪਣੇ ਪ੍ਰੀਤਮ ਲਈ) ਮੋਤੀ, ਲਾਲ ਅਤੇ ਜਵਾਹਰ ਬਣ ਜਾਂਦਾ ਹਾਂ,

ਹਰ ਦਮੇ ਕੂ ਬਿਗੁਜ਼ਰਦ ਦਰ ਯਾਦਿ ਆਂ ।੨੬੫।

ਜਦੋਂ ਮੈਂ ਹਰ ਪਲ ਛਿਨ ਉਸ ਦੀ ਯਾਦ ਵਿਚ ਗੁਜ਼ਾਰਦਾ ਹਾਂ ।

ਈਂ ਜਵਾਹਰ-ਹਾ ਹਮਾ ਫ਼ਾਨੀ ਬਵਦ ।

ਇਹ ਸੰਸਾਰੀ ਲਾਲ ਜਵਾਹਰ ਤਾਂ ਸਭ ਨਾਸ਼ਵਾਨ ਹਨ,

ਯਾਦਿ ਹੱਕ ਬਰ ਬੰਦਾ ਅਰਜ਼ਾਨੀ ਬਵਦ ।੨੬੬।

ਰੱਬ ਦੀ ਯਾਦ ਬੰਦੇ ਲਈ ਬਹੁ-ਮੁੱਲੀ ਹੁੰਦੀ ਹੈ ।

ਰਸਮਿ ਮਰਦਾਨਿ ਖ਼ੁਦਾ ਦਾਨੀ ਕਿ ਚੀਸਤ ।

ਕੀ ਤੈਨੂੰ ਪਤਾ ਹੈ ਕਿ ਰੱਬ ਦੇ ਬੰਦਿਆਂ ਦੀ ਕੀ ਰਹੁ ਰੀਤੀ ਹੈ #

ਫ਼ਾਰਿਗ਼ ਅੰਦ ਅਜ਼ ਕੈਦਹਾਇ ਮਰਜੋ ਜ਼ੀਸਤ ।੨੬੭।

ਉਹ ਜਨਮ ਮਰਨ ਦੀ ਕੈਦ ਤੋਂ ਸਦਾ ਲਈ ਮੁਕਤ ਹਨ ।

ਯੱਕ ਨਫ਼ਸ ਬੇ ਯਾਦਿ ਹੱਕ ਨਭਗੁਜ਼ਾਸ਼ਤੰਦ ।

ਉਹ ਪਲ ਭਰ ਵੀ ਰੱਬ ਦੀ ਯਾਦ ਤੋਂ ਬਿਨਾਂ ਨਹੀਂ ਗੁਜ਼ਾਰਦੇ,

ਖ਼ੁਸ਼ ਆਲਮ ਬਰ ਨਹੁ ਤਬਕ ਅਫਰਾਸ਼ਤੰਦ ।੨੬੮।

ਉਹ ਆਪਣਾ (ਸੂੰਦਰ ਯਾਦ) ਦਾ ਝੰਡਾ ਨੌਵਾਂ ਅਸਮਾਨਾਂ ਉਪਰ ਝੁਲਾਉਂਦੇ ਹਨ ।

ਖ਼ੈਰਖ਼ਾਹਿ ਜੁਲਗੀ ਪੈਦਾਇਸ਼ ਅੰਦ ।

ਉਹ ਸਾਰੀ ਰਚੀ ਹੋਈ ਸ੍ਰਿਸ਼ਟੀ ਦਾ ਭਲਾ ਮੰਗਦੇ ਹਨ,

ਜ਼ੇਬ ਬਖ਼ਸ਼ਿ ਈਂ ਹਮਾ ਆਰਾਇਸ਼ ਅੰਦ ।੨੬੯।

ਇਸ ਸਾਰੀ ਸਜਾਵਟ ਨੂੰ ਸੁੰਦਰਤਾ ਬਖਸ਼ਨ ਵਾਲੇ ਹਨ ।

ਨਾਮਿ ਹੱਕ ਮਰਦਾਨਿ ਹੱਕ ਰਾ ਜ਼ੇਵਰ ਅਸਤ ।

ਰੱਬ ਦੇ ਭਗਤਾਂ ਲਈ ਰੱਬ ਦਾ ਨਾਮ ਹੀ ਉਨ੍ਹਾਂ ਦਾ ਗਹਿਣਾ ਹੈ,

ਚਸ਼ਮਿ ਸ਼ਾਂ ਅਜ਼ ਨੂਰਿ ਹੱਕ ਪੁਰ ਗੌਹਰ ਅਸਤ ।੨੭੦।

ਰੱਬ ਦੇ ਭਗਤਾਂ ਦੀ ਅੱਖ ਰੱਬ ਦੇ ਨੂਰ ਨਾਲ ਮੋਤੀਆਂ ਭਰੀ ਹੈ ।

ਹਰਫ਼ਿ ਸ਼ਾਂ ਤਾਅਲੀਮਿ ਉਮਰਿ ਜਾਵਿਦਾਂ ।

ਉਨ੍ਹਾਂ ਦੇ ਬਚਨ ਅਮਰ ਜੀਵਨ ਦਾ ਪਾਠ ਹਨ,

ਯਾਦਿ ਹੱਕ ਦਾਰੰਦ ਦਾਇਮ ਬਰ ਜ਼ੁਬਾਂ ।੨੭੧।

ਉਨ੍ਹਾਂ ਦੀ ਜੀਭ ਉੱਪਰ ਸਦਾ ਹੀ ਰੱਬ ਦੀ ਯਾਦ ਰਹਿੰਦੀ ਹੈ ।

ਹਰ ਚਿਹ ਮੀਗੋਇੰਦ ਅਰਸ਼ਾਦਸਤੋ ਬਸ ।

ਉਨ੍ਹਾਂ ਦੇ ਬਚਨ ਰੱਬੀ ਹੁਕਮ ਦਾ ਦਰਜਾ ਰਖਦੇ ਹਨ,

ਬਰ ਨਮੀ ਆਰੰਦ ਗ਼ੈਰ ਅਜ਼ ਹੱਕ ਨਫ਼ਸ ।੨੭੨।

ਉਨ੍ਹਾਂ ਦਾ ਇੱਕ ਸ੍ਵਾਸ ਵੀ ਰੱਬ ਦੀ ਯਾਦ ਬਿਨਾਂ ਨਹੀਂ ਨਿਕਲਦਾ ।

ਈਂ ਹਮਾ ਮੁਸ਼ਤਾਕਿ ਦੀਦਾਰਿ ਖ਼ੁਦਾ-ਸਤ ।

ਇਹ ਸਾਰੇ (ਰੱਬ ਦੇ ਪਿਆਰੇ) ਰੱਬ ਦੇ ਦਰਸ਼ਨਾਂ ਦੇ ਮੁਸ਼ਤਾਕ ਹਨ,

ਬੋਸਤਾਨਿ ਦਹਿਰ ਗੁਲਜ਼ਾਰਿ ਖ਼ੁਦਾ-ਸਤ ।੨੭੩।

ਇਹ ਦੁਨੀਆ ਸੁਹਾਵਾ ਬਾਗ਼ ਰੱਬ ਦੀ ਹੀ ਫੁਲਵਾੜੀ ਹੈ ।

ਹਰ ਕਿ ਬਾ-ਮਰਦਾਨਿ ਹੱਕ ਸ਼ੁਦ ਆਸ਼ਨਾ ।

ਜਿਹੜਾ ਵੀ ਰੱਬ ਦੇ ਭਗਤਾਂ ਦਾ ਦੋਸਤ ਮਿੱਤ੍ਰ ਬਣਿਆ,

ਸਾਇਆਇ ਊ ਬਿਹਤਰ ਅਜ਼ ਬਾਲਿ ਹੁਮਾ ।੨੭੪।

ਸਮਝੋ ਉਸ ਦਾ ਪਰਛਾਵਾਂ ਹੁਮਾ ਪੰਛੀ ਦੇ ਪਰਾਂ ਨਾਲੌਂ ਵੀ ਵਧੇਰੇ ਸੁਭਾਗਾ ਹੈ ।

ਯਾਦਿ ਹੱਕ ਯਾਅਨੀ ਜ਼ਿ ਖ਼ੁਦ ਬਿਗ਼ੁਜ਼ਸ਼ਤਨ ਅਸਤ ।

ਰੱਬ ਦੀ ਯਾਦ ਸਮਝੋ ਆਪਣਾ ਆਪ, ਖੁਦੀ, ਛਡਣਾ ਹੈ,

ਅਜ਼ ਖ਼ਿਆਲਿ ਗ਼ੈਰਿ ਹੱਕ ਵਾਰੁਸਤਨ ਅਸਤ ।੨੭੫।

ਰੱਬ ਦੇ ਧਿਆਨ ਤੋਂ ਬਿਨਾਂ ਹਰ ਦੂਜੀ ਦੁਨਿਆਵੀ ਚੀਜ਼ ਦੇ ਬੰਧਨਾਂ ਵਿਚ ਪੈਣਾ ਹੈ ।

ਰਸਤਗੀ ਅਜ਼ ਖ਼ੇਸ਼ਤਨ ਵਾਰਸਤਗੀ-ਸਤ ।

ਆਪਣੇ ਆਪ ਤੋਂ ਮੁਕਤ ਹੋਣਾ ਹੀ ਅਸਲੀ ਮੁਕਤੀ ਹੈ,

ਬਾ ਖ਼ੁਦਾਇ ਖ਼ੇਸ਼ਤਨ ਦਿਲ-ਬਸਤਗੀ-ਸਤ ।੨੭੬।

ਆਪਣੇ ਦਿਲ ਨੂੰ ਰੱਬ ਦੀ ਪ੍ਰੀਤ ਵਿਚ ਬੰਨ੍ਹਣਾ ਹੀ ਮੁਕਤੀ ਹੈ ।

ਹਰ ਕਸ ਕੂ ਬਾ ਖ਼ੁਦਾ ਦਿਲ ਬਸਤਾ ਅਸਤ ।

ਜਿਸ ਕਿਸੇ ਨੇ ਰੱਬ ਨਾਲ ਦਿਲ ਲਗਾ ਲਿਆ,

ਊ ਜ਼ ਚਰਖ਼ਿ ਨਹੁ ਤਬਕ ਬਰ-ਜਸਤਾ ਅਸਤ ।੨੭੭।

ਸਮਝੋ ਕਿ ਉਹ ਨਵਾਂ ਤਾਲਿਆਂ ਵਾਲੇ ਆਸਮਾਨ ਨੂੰ ਵੀ ਛਾਲਾਂ ਮਾਰ ਕੇ ਟੱਪ ਗਿਆ ।

ਸੁਹਬਤਿ ਦਿਲ-ਬਸਤਗਾਨਿ ਬਾ ਖ਼ੁਦਾ ।

ਰੱਬ ਨਾਲ ਦਿਲ-ਜੁੜੇ ਅਜਿਹੇ ਭਗਤਾਂ ਦੀ ਸੰਗਤ,

ਕੈ ਮੁਯੱਸਰ ਆਇਦਤ ਈਂ ਕੀਮੀਆ ।੨੭੮।

ਸਮਝੋ ਰਸਾਇਨ ਹੈ, ਪਰ ਸਾਨੂੰ ਕਿਸਤਰ੍ਹਾਂ ਨਸੀਬ ਹੋ ਸਕਦੀ ਹੈ #

ਦੀਨੋ ਦੁਨਿਆ ਹਰ ਦੋ ਹੈਰਾਂ ਮਾਂਦਾ ਅੰਦ ।

ਦੀਨ ਅਤੇ ਦੁਨੀਆ ਦੋਵੇਂ ਬਹੁਤ ਹੈਰਾਨ ਹਨ,

ਬਸ ਜ਼ ਹੈਰਾਨੀ ਪ੍ਰੀਸ਼ਾਂ ਮਾਂਦਾ ਅੰਦ ।੨੭੯।

ਇਸ ਹੱਦੋਂ ਵੱਧ ਹੈਰਾਨੀ ਕਾਰਨ ਬਹੁਤ ਪਰੇਸ਼ਾਨ ਹਨ ।

ਹਰ ਕਿਹ ਰਾ ਈਂ ਆਰਜ਼ੂਏ ਪਾਕ ਹਸਤ ।

ਜਿਸ ਕਿਸੇ ਨੂੰ ਅਜਿਹੀ ਪਵਿੱਤ੍ਰ ਅਤੇ ਰੱਬੀ ਇੱਛਾ ਹੈ,

ਮੁਰਸ਼ਦਿ ਊ ਸਾਹਿਬਿ ਅਦਰਾਕ ਹਸਤ ।੨੮੦।

ਉਸ ਦਾ ਗੁਰੂ ਅੰਤ੍ਰੀਵ ਗਿਆਨ ਦਾ ਮਾਲਕ ਹੈ ।

ਵਾਸਿਲਾਨਿ-ਹੱਕ ਤੁਰਾ ਵਾਸਿਲ ਕੁਨੰਦ ।

ਰੱਬ ਨਾਲ ਮਿਲ ਚੁਕੇ ਗੁਰਮੁਖ ਪਿਆਰੇ ਤੈਨੂੰ ਉਸ ਨਾਲ ਮਿਲਾ ਦਿੰਦੇ ਹਨ,

ਦੌਲਤਿ ਜਾਵੀਦ ਰਾ ਹਾਸਿਲ ਕੁਨੰਦ ।੨੮੧।

ਉਹ ਤੈਨੂੰ ਅਮਰ ਦੌਲਤ ਪਰਾਪਤ ਕਰਾ ਦਿੰਦੇ ਹਨ ।

ਦੌਲਤਿ ਜਾਵੀਦ ਪੇਸ਼ਿ ਆਰਿਫ਼ ਅਸਤ ।

ਇੱਕ ਗਿਆਨਵਾਨ ਲਈ ਏਹੀ ਇੱਕ ਅਮਰ ਪਰਾਪਤੀ ਹੈ,

ਈਂ ਸਖ਼ੁਨ ਮਸ਼ਹੂਰ ਬਸ ਮੁਤਆਰਿਫ਼ ਅਸਤ ।੨੮੨।

ਇਹ ਕਥਨ ਆਮ ਮਸ਼ਹੂਰ ਹੈ, ਅਤੇ ਇਸ ਨੂੰ ਸਭ ਭਲੀ ਪਰਕਾਰ ਜਾਣਦੇ ਹਨ ।

ਆਰਿਫ਼ਾਨੋ ਕਾਮਿਲਾਨੋ ਵਾਸਿਲਾਂ ।

ਗਿਆਨਵਾਨ, ਪੁਹੰਚੇ ਹੋਏ, ਪੂਰਨ ਅਤੇ ਉਸ ਸ਼ਹੁ ਨਾਲ ਮਿਲ ਚੁਕੇ ਪ੍ਰੇਮੀ,

ਨਾਮਿ ਊ ਦਾਰਦ ਦਾਇਮ ਬਰ ਜ਼ੁਬਾਂ ।੨੮੩।

ਸਦਾ ਹੀ ਆਪਣੀ ਜ਼ੁਬਾਨ ਨਾਲ ਉਸੇ ਦਾ ਹੀ ਨਾਮ ਜਪਦੇ ਹਨ ।

ਬੰਦਗੀਇ ਸ਼ਾਂ ਬਵਦ ਜ਼ਿਕਰਿ ਖ਼ੁਦਾ ।

ਰੱਬ ਦਾ ਨਾਮ ਜਪਨਾ ਹੀ ਉਨ੍ਹਾਂ ਦੀ ਬੰਦਗੀ ਹੈ,

ਦੌਲਤਿ ਜਾਵੀਦ ਬਾਸ਼ਦ ਹੱਕ-ਨੁਮਾ ।੨੮੪।

ਰੱਬ ਦੀ ਅਮਰ ਦੌਲਤ ਉਸੇ ਦਾ ਰਾਹ ਦਰਸਾਉਂਦੀ ਹੈ ।

ਚੂੰ ਨੁਮਾਇਦ ਦੌਲਤਿ ਜਾਵੀਦ ਰੂ ।

ਜਦ ਅਮਰ ਦੌਲਤ ਆਪਣਾ ਮੁਖੜਾ ਦਿਖਾਵੇ,

ਤੂ ਜ਼ ਹੱਕ ਬਾਸ਼ੀ ਵਾ ਹੱਕ ਬਾਸ਼ਦ ਜ਼ ਤੂ ।੨੮੫।

ਤੂੰ ਰੱਬ ਦਾ ਹੋ ਗਿਆ ਅਤੇ ਰੱਬ ਤੇਰਾ ਹੋ ਗਿਆ ।

ਬਰ ਦਿਲਤ ਗਰ ਪਰਤਵੇ ਹੱਕ ਬਰਫ਼ਗੰਦ ।

ਜੇਕਰ ਦਿਲ ਉੱਪਰ ਰੱਬ ਦਾ ਪਰਛਾਵਾਂ ਪੈ ਜਂਵੇ,

ਖ਼ਾਰਿ ਹਿਜਰਤ ਰਾ ਜ਼ ਪਾਇ ਦਿਲ ਕੁਨੰਦ ।੨੮੬।

ਤਾਂ ਦਿਲ ਦੇ ਪੈਰ (ਗਹਿਰਾਈ) ਵਿੱਚੋਂ ਸਮਝੋ, ਵਿਛੋੜੇ ਦਾ ਕੰਡਾ ਨਿਕਲ ਗਿਆ ।

ਖ਼ਾਰਿ ਹਿਜਰ ਅਜ਼ ਪਾਇ ਦਿਲ ਚੂੰ ਦੂਰ ਸ਼ੁਦ ।

ਵਿਛੋੜੇ ਦਾ ਕੰਡਾ ਜਦ ਦਿਲ ਦੇ ਪੈਰ ਤੋਂ ਨਿਕਲ ਗਿਆ,

ਖ਼ਾਨਾਇ ਦਿਲ ਅਜ਼ ਖ਼ੁਦਾ ਮਾਮੂਰ ਸ਼ੁਦ ।੨੮੭।

ਤਾਂ ਦਿਲ ਦਾ ਮੰਦਰ ਰੱਬ ਨਾਲ ਵਸ ਗਿਆ ।

ਹਮਚੂ ਕਤਰਾ ਕੂ ਬਦਰਿਆ ਦਰ ਫ਼ਤਾਦ ।

ਉਸ ਪਾਣੀ ਦੇ ਕਤਰੇ ਵਾਂਗ, ਜਿਹੜਾ ਸਾਗਰ#ਦਰੀਆ ਵਿੱਚ ਜਾ ਡਿੱਗਾ, (ਨਿਮਰਤਾ)

ਐਨ ਦਰਿਆ ਗਸ਼ਤੋ ਵਸਲਸ਼ ਦਸਤਦਾਦ ।੨੮੮।

ਉਹ ਸਾਗਰ ਬਣ ਗਿਆ, (ਰੱਬ ਦੇ ਚਰਨਾਂ ਤੇ ਡਿੱਗਿਆਂ) ਰੱਬ ਦਾ ਮਿਲਾਪ ਹੋ ਗਿਆ ।

ਕਤਰਾ ਚੂੰ ਸ਼ੁਦ ਬਦਰਿਆ ਆਸ਼ਨਾ ।

ਜਦ ਕਤਰਾ ਸਾਗਰ ਨਾਲ ਰਲ ਗਿਆ,

ਬਾਅਦ ਅਜ਼ਾਂ ਤਫ਼ਰੀਕ ਨਤਵਾਂ ਸ਼ੁਦ ਜ਼ ਜਾ ।੨੮੯।

ਉਸ ਪਿੱਛੋਂ ਉਹ ਉਸ ਤੋਂ ਅੱਡ ਨਹੀਂ ਹੋ ਸਕਦਾ ।

ਕਤਰਾ ਚੂੰ ਜਾਨਿਬਿ ਦਰਿਆ ਸ਼ਤਾਫ਼ਤ ।

ਕਤਰਾ ਜਦ ਦਰੀਆ ਵਲ ਨੂੰ ਵੱਗ ਦੌੜਿਆ,

ਅਜ਼ ਰਹਿ ਤਫ਼ਰੀਕ ਖ਼ੁਦ ਰਾ ਕਤਰਾ ਯਾਫ਼ਤ ।੨੯੦।

ਵੱਖਰਾ ਹੋ ਕੇ ਉਸ ਨੂੰ ਆਪਣੇ ਇੱਕ ਕਤਰਾ ਹੋਣ ਦਾ ਪਤਾ ਲੱਗਾ ।

ਕਤਰਾ ਰਾ ਈਂ ਦੌਲਤਿ ਚੂੰ ਦਸਤਦਾਦ ।

ਪਰ ਜਦ ਕਤਰੇ ਨੂੰ ਇਹ ਅਮਰ ਮਿਲਾਪ ਪ੍ਰਾਪਤ ਹੋ ਗਿਆ,

ਕਤਰਾ ਸ਼ੁਦ ਅੰਦਰ ਹਕੀਕਤ ਬਾ-ਮੁਰਾਦ ।੨੯੧।

ਤਾਂ ਵਾਸਤਵ ਵਿਚ ਉਸ ਦੀ ਮੁਰਾਦ ਪੂਰੀ ਹੋ ਗਈ ।

ਗੁਫ਼ਤ ਮਨ ਯੱਕ ਕਤਰਾ ਆਬੀ ਬੂਦਾ ਅਮ ।

ਕਤਰੇ ਨੇ ਕਿਹਾ, ਮੈਂ ਭਾਵੇਂ ਇੱਕ ਪਾਣੀ ਦਾ ਛੋਟਾ ਜਿਹਾ ਕਤਰਾ ਸਾਂ,

ਪੈਹਨਿ ਦਰਿਆ ਰਾ ਚੁਨਾਂ ਪੈਮੂਦਾ ਅਮ ।੨੯੨।

ਪਰ ਮੈਂ ਸਾਗਰ ਦੀ ਚੌੜਿੱਤਣ ਨੂੰ ਕਿਵੇਂ ਮਿਣ ਲਿਆ ਹੈ ।

ਗਰ ਮਰਾ ਦਰ ਬਾਜ਼ ਰਾਹਿ ਲੁਤਫ਼ਿ ਖ਼ੇਸ਼ ।

ਜੇ ਮੈਨੂੰ ਸਾਗਰ ਨੇ ਅਤਿ ਕਿਰਪਾ ਸਹਿਤ ਆਪਣੇ ਨਾਲ ਲੈ ਲਿਆ,

ਵਾਸਿਲ ਖ਼ੁਦ ਕਰਦ ਅਜ਼ ਅੰਦਾਜ਼ਾ ਬੇਸ਼ ।੨੯੩।

ਅਤੇ ਉਸਨੇ ਆਪਣੀ ਵਿੱਤ ਤੋਂ ਬਾਹਰ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ।

ਹਮਚੂ ਮੌਜ ਅਜ਼ ਪੈਹਨਿ ਦਰਿਆ ਰੂ ਨਮੂਦ ।

ਤੇ ਉਹ ਸਾਗਰ ਦੀ ਚੌੜਿੱਤਣ ਵਿੱਚੋਂ ਇੱਕ ਲਹਿਰ ਵਾਂਗ ਉਠਿਆ,

ਮੌਜ ਗਸ਼ਤ ਵਾ ਕਰਦ ਦਰਿਆ ਰਾ ਸਜੂਦ ।੨੯੪।

ਲਹਿਰ ਬਣ ਗਿਆ, ਤੇ ਲਹਿਰ ਬਣ ਕੇ ਉਸ ਨੇ ਸਾਗਰ ਨੂੰ ਪ੍ਰਨਾਮ ਕੀਤਾ ।

ਹਮ ਚੁਨਾਂ ਹਰ ਬੰਦਾ ਕੁ ਵਾਸਿਲ ਅਸਤ ।

ਏਸੇ ਤਰ੍ਹਾਂ ਹਰ ਉਹ ਬੰਦਾ ਜੋ ਰੱਬ ਨਾਲ ਮਿਲ ਗਿਆ,

ਦਰ ਤਰੀਕਿ ਬੰਦਗੀ ਬਸ ਕਾਮਿਲ ਅਸਤ ।੨੯੫।

ਬੰਦਗੀ ਦੇ ਰਾਹ ਤੇ ਪੂਰਨ ਹੋ ਗਿਆ ।

ਮੌਜੌ ਦਰਿਆ ਗਰ ਚਿ ਦਰ ਮਾਅਨੀ ਯਕੇਸਤ ।

ਲਹਿਰ ਅਤੇ ਸਾਗਰ ਅਸਲ ਵਿਚ ਭਾਵੇਂ ਇੱਕੋ ਹਨ,

ਲੇਕ ਅੰਦਰ ਈਨੋ ਆਂ ਫ਼ਰਕੇ ਬਸੇਸਤ ।੨੯੬।

ਫਿਰ ਵੀ ਇਹਨਾਂ ਵਿਚ ਬੜਾ ਫਰਕ ਹੈ ।

ਮਨ ਯਕੇ ਮੌਜਮ ਤੂ ਬਹਿਰਿ ਬੇਕਰਾਂ ।

ਮੈਂ ਤਾਂ ਇੱਕ ਲਹਿਰ ਹਾਂ, ਤੂੰ ਅਨੰਤ ਸਾਗਰ ਹੈਂ,

ਫ਼ਰਕ ਬਾਸ਼ਦ ਅਜ਼ ਜ਼ਮੀਨੋ ਆਸਮਾਂ ।੨੯੭।

ਮੇਰੇ ਅਤੇ ਤੇਰੇ ਵਿਚ ਤਾਂ ਧਰਤ ਅਤੇ ਆਕਾਸ਼ ਵਾਲਾ ਫਰਕ ਹੈ ।

ਮਨ ਨੀਅੱਮ ਈਂ ਜੁਮਲਾ ਅਜ਼ ਅਲਤਾਫ਼ਿ ਤੂ ।

ਮੈਂ ਤਾਂ ਕੁਝ ਵੀ ਨਹੀਂ, ਇਹ ਸਭ ਕੁਝ ਤੇਰੀ ਹੀ ਬਖ਼ਸ਼ਿਸ਼ ਹੈ,

ਮਨ ਯੱਕ ਮੌਜਮ ਜ਼ ਤਬਆਇ ਸਾਫ਼ਿ ਤੂ ।੨੯੮।

ਮੈਂ ਵੀ ਤਾਂ ਤੇਰੀ ਪਵਿੱਤ੍ਰ ਪ੍ਰਕਿਰਤੀ ਦੀ ਹੀ ਇੱਕ ਲਹਿਰ ਹਾਂ ।

ਬਾ ਬਜ਼ੁਰਗਾਂ ਸੁਹਬਤੇ ਮੀ ਬਾਇਦਤ ।

ਤੈਨੂੰ ਮਹਾਪੁਰਖਾਂ ਦੀ ਸੰਗਤ ਦੀ ਲੋੜ ਹੈ,

ਅਜ਼ ਹੁਮਾ ਅੱਵਲ ਹਮੀਂ ਮੀ ਬਾਇਦਤ ।੨੯੯।

ਤੈਨੂੰ ਸਭ ਤੋਂ ਪਹਿਲਾਂ ਇਸੇ ਦੀ ਹੀ ਲੋੜ ਹੈ ।

ਕਾਦਰਿ ਮੁਤਲਿਕ ਬਕੁਦਰਤ ਜ਼ਾਹਿਰ ਅਸਤ ।

ਉਹ ਪੂਰਨ ਕਾਦਰ ਆਪਣੀ ਕੁਦਰਤ ਰਾਹੀਂ ਹੀ ਦਿਸਦਾ ਹੈ,

ਦਰਮਿਆਨਿ ਕੁਦਰਤਿ ਖ਼ੁਦ ਕਾਦਰ ਅਸਤ ।੩੦੦।

ਸਿਰਜਨਹਾਰ ਆਪ ਆਪਣੀ ਕੁਦਰਤ ਵਿਚ ਹੀ ਵਸਦਾ ਹੈ ।

ਕਾਦਰੋ ਕੁਦਰਤ ਬਹਮ ਆਮੇਖ਼ਤੰਦ ।

ਕਾਦਰ ਅਤੇ ਕੁਦਰਤ ਇੱਕ ਮਿੱਕ ਹਨ,

ਆਂ ਮਤਾਇ ਗ਼ੈਰ ਹੱਕ ਰਾ ਰੇਖ਼ਤੰਦ ।੩੦੧।

ਉਹ (ਮਹਾਂ ਪੁਰਖ) ਰੱਬ ਤੋਂ ਬਿਨਾਂ ਸਭ ਕੁਝ ਤਿਆਗ ਦਿੰਦੇ ਹਨ ।

ਪਸ ਤੁਰਾ ਹਮ ਬਾਇਦ ਐ ਯਾਰਿ ਅਜ਼ੀਜ਼ ।

ਹੇ ਮੇਰੇ ਪਿਆਰੇ ਦੋਸਤ # ਤਾਂ ਤੇ ਤੈਨੂੰ ਵੀ ਇਹ ਨਿਰਨਾ ਕਰਨਾ ਚਾਹੀਦਾ ਹੈ,

ਹੱਕ ਕੁਦਾਮ ਵਾ ਤੂ ਕੁਦਾਮੀ ਕੁਨ ਤਮੀਜ਼ ।੩੦੨।

ਕਿ ਰੱਬ ਕੌਣ ਹੈ ਅਤੇ ਤੂੰ ਕੌਣ ਹੈਂ, ਦੋਹਾਂ ਦਾ ਕੀ ਫਰਕ ਹੈ #

ਗਰ ਤੂ ਵਾਸਿਲ ਗਸ਼ਤਾਈ ਦਰ ਜ਼ਾਤਿ ਊ ।

ਜੇ ਤੇਰਾ ਕਦੀ ਉਸ ਰੱਬ ਦੀ ਜ਼ਾਤ ਨਾਲ ਮਿਲਾਪ ਹੋ ਜਾਵੇ,

ਗ਼ੈਰ ਹਰਫ਼ਿ ਬੰਦਗੀ ਦੀਗਰ ਮਗੂ ।੩੦੩।

ਤਾਂ ਫਿਰ ਬਿਨਾਂ ਬੰਦਗੀ ਦੇ ਹੋਰ ਕੋਈ ਬਚਨ ਨ ਕਹਿ ।

ਈਂ ਹਮਾ ਅਜ਼ ਦੌਲਤਿ ਈਂ ਬੰਦਗੀਸਤ ।

ਇਹ ਸਭ ਕੁਝ ਉਸੇ ਬੰਦਗੀ ਦੀ ਬਦੌਲਤ ਹੀ ਹੈ,

ਜ਼ਿੰਦਗੀ ਬੇ-ਬੰਦਗੀ ਸ਼ਰਮਿੰਦਗਸਿਤ ।੩੦੪।

ਬਿਨਾਂ ਬੰਦਗੀ ਤੋਂ ਜ਼ਿੰਦਗੀ (ਸਿਰਫ) ਸ਼ਰਮਿੰਦਗੀ ਹੀ ਹੈ ।

ਹੱਕ ਤਾਅਲਾ ਬੰਦਗੀ ਫ਼ਰਮੂਦਾ ਅਸਤ ।

ਰੱਬ ਨੇ ਵੀ ਬੰਦਗੀ ਲਈ ਫਰਮਾਇਆ ਹੈ,

ਹਰ ਕਸੇ ਕੂ ਬੰਦਾ ਸ਼ੁਦ ਆਸੂਦਾ ਅਸਤ ।੩੦੫।

ਜੋ ਕੋਈ ਵੀ ਉਸ ਦਾ ਬੰਦਾ ਹੋ ਗਿਆ, ਉਹ ਸੌਖਾ ਹੋ ਗਿਆ ।

ਚੂੰ ਅਨਅਲਹੱਕ ਬਰ ਜ਼ੁਬਾਂ ਇਜ਼ਹਾਰ ਕਰਦ ।

ਜਿਸ ਨੇ ਵੀ ਆਪਣੇ ਮੂਹੋਂ ਕਿਹਾ ਕਿ ਮੈਂ ਰੱਬ ਹਾਂ,

ਸ਼ਰਆ ਆਂ ਮਨਸੂਰ ਰਾ ਬਰ-ਦਾਰ ਕਰਦ ।੩੦੬।

ਸ਼ਰ੍ਹਾ ਨੇ ਉਸਨੂੰ ਮਨਸ਼ੂਰ ਵਾਂਗ ਸੂਲੀ ਤੇ ਚੜ੍ਹਾ ਦਿੱਤਾ ।

ਮਸਤੀਏ ਹੱਕ ਮਾਅਨੀਇ ਹੁਸ਼ਿਆਰੀ ਅਸਤ ।

ਰੱਬ ਦੀ ਮਸਤੀ (ਦਾ ਮਤਲਬ) ਅਸਲ ਵਿਚ ਸਦਾ ਹੀ ਹੋਸ਼ ਵਿਚ ਰਹਿਣਾ ਹੈ,

ਆਰਿਫ਼ਾਂ ਰਾ ਖ਼ਾਬ ਹਮ ਬੇਦਾਰੀ ਅਸਤ ।੩੦੭।

ਗਿਆਨਵਾਨਾਂ ਲਈ ਨੀਂਦ ਵੀ ਜਾਗਰਤਾ ਹੈ ।

ਦਰ ਹਕੀਕਤ ਬੇ-ਅਦਬ ਯਾਬਦ ਸਜ਼ਾ ।

ਅਸਲ ਵਿਚ ਬੇਅਦਬ ਨੂੰ ਆਪਣੀ ਕਰਣੀ ਦਾ ਫਲ ਮਿਲਦਾ ਹੈ,

ਚੂੰ ਆਦਬ ਅਮਦ ਹਮਾ ਰਾ ਰਹਾਨੁਮਾ ।੩੦੮।

ਕਿਉਂਕਿ ਅਦਬ ਹੀ ਤਾਂ ਸਾਰਿਆਂ ਨੂੰ ਰਾਹ ਵਿਖਾਉਣ ਦੇ ਕਾਬਲ ਹੈ ।

ਗਰ ਤੂ ਸਰ ਤਾ ਪਾ ਹਮਾ ਹੱਕ ਗਸ਼ਤਾਈ ।

ਜੇਕਰ ਤੂ ਸਿਰ ਤੋਂ ਪੈਰਾਂ ਤਕ ਰੱਬ ਦਾ ਰੂਪ ਹੋ ਗਿਆ ਹੈਂ,

ਵਾਸਿਲਿ ਬੇ-ਚੂਨਿ ਮੁਤਲਿਕ ਗਸ਼ਤਾਈ ।੩੦੯।

ਅਤੇ ਜੇ ਉਸ ਲਾਸਾਨੀ ਪੂਰਨ ਪੁਰਖ ਦੇ ਨਾਲ ਮਿਲ ਗਿਆ ਹੈਂ,

ਬਾਜ਼ ਰਾਹਿ ਬੰਦਗੀ ਦਰ ਪੇਸ਼ ਗੀਰ ।

ਤਾਂ ਫਿਰ ਬੰਦਗੀ ਦਾ ਰਸਤਾ ਫੜ ਲੈ,

ਬੰਦਾਇ ਊ ਬਾਸ਼ ਵਾ ਰਾਹਿ ਖੇਸ਼ ਗੀਰ ।੩੧੦।

ਅਤੇ ਉਸੇ ਦਾ ਹੀ ਬੰਦਾ ਹੋ ਜਾ ਅਤੇ ਆਪਣਾ ਭਗਤੀ ਦਾ ਰਾਹ ਫੜੀ ਰੱਖ ।

ਦਰ ਹਮਾ ਹਾਲਤ ਖ਼ੁਦਾ ਹਾਜ਼ਰ ਬਬੀਂ ।

ਹਰ ਹਾਲਤ ਵਿਚ ਰੱਬ ਨੂੰ ਹਾਜ਼ਰ ਵੇਖ,

ਹਾਜ਼ਿਰੋ ਨਾਜ਼ਿਰ ਹਮਾਂ ਨਾਜ਼ਿਰ ਬਬੀਂ ।੩੧੧।

ਉਸ ਨੂੰ ਹਾਜ਼ਰ ਨਾਜ਼ਰ ਜਾਣ, ਇਹ ਸਮਝ ਕਿ ਉਹ ਸਭ ਕੁਝ ਦੇਖ ਰਿਹਾ ਹੈ ।

ਦਰ ਰਾਹਿ ਹੱਕ ਜੁਜ਼ ਅਦਬ ਤਾਅਲੀਮ ਨੀਸਤ ।

ਰੱਬ ਦੇ ਰਾਹ ਤੇ ਸਤਿਕਾਰ ਤੋਂ ਸਿਵਾ ਹੋਰ ਕੋਈ ਸਿਖਿਆ ਨਹੀਂ,

ਤਾਲਿਬਿ ਊ ਰਾ ਬਜੁਜ਼ ਤਸਲੀਮ ਨੀਸਤ ।੩੧੨।

ਉਸ ਰੱਬ ਦੇ ਢੂੰਢਾਊ ਲਈ ਹੁਕਮ ਵਿਚ ਰਹਿਣ ਤੋਂ ਬਿਨਾਂ ਹੋਰ ਕੁਝ ਮੰਨਨਾ ਮਹੀਂ ਬਣਦਾ ।

ਤਾਲਿਬਾਨਿ ਹੱਕ ਹਮੇਸ਼ਾ ਬਾ ਅਦਬ ।

ਰੱਬ ਦੇ ਢੁੰਢਾਊ ਸਦਾ ਸਤਿਕਾਰ ਸਹਿਤ ਰਹਿੰਦੇ ਹਨ,

ਬਾ ਅਦਬ ਬਾਸ਼ੰਦ ਅੰਦਰ ਯਾਦਿ ਰੱਬ ।੩੧੩।

ਰੱਬ ਦੀ ਯਾਦ ਵਿਚ ਸਦਾ ਸਤਿਕਾਰ ਭਰਪੂਰ ਵਿਚਰਦੇ ਹਨ ।

ਬੇਅਦਬ ਰਾ ਕੈ ਜ਼ਿ ਰਾਹਿ ਸ਼ਾਂ ਖ਼ਬਰ ।

ਸਤਿਕਾਰ-ਹੀਨ ਨੂੰ ਉਨ੍ਹਾਂ ਦੇ ਰਾਹ ਦਾ ਕੀ ਪਤਾ #

ਬੇਅਦਬ ਅਜ਼ ਹੱਕ ਹਮੇਸ਼ਾਂ ਬੇ-ਅਸਰ ।੩੧੪।

ਬੇਅਦਬ ਦੀ ਰੱਬ ਨੂੰ ਵੇਖਣ ਦੀ ਕੋਸ਼ਿਸ਼ ਹਮੇਸ਼ਾ ਨਕਾਰਾ ਰਹੇਗੀ ।

ਬੇਅਦਬ ਹਰਗਿਜ਼ ਬ-ਹੱਕ ਰਾਹਿ ਨਯਾਫ਼ਤ ।

ਸਤਿਕਾਰਹੀਨ ਨੂੰ ਕਦੀ ਵੀ ਰੱਬ ਦਾ ਰਾਹ ਨਹੀਂ ਲਭਦਾ,

ਰਾਹਿ ਹੱਕ ਰਾ ਰੀਚ ਗੁਮਰਾਹੇ ਨਯਾਫ਼ਤ ।੩੧੫।

ਕਿਸੇ ਵੀ ਗੁਮਰਾਹ ਨੂੰ ਨਾਂ ਤਾਂ ਰੱਬ ਦਾ ਰਾਹ ਮਿਲਿਆ ਅਤੇ ਨਾਹੀਂ ਉਹ ਰੱਬ ਤਕ ਪਹੁੰਚ ਸਕਿਆ

ਹਾਦੀਏ ਰਾਹਿ ਖ਼ੁਦਾ ਆਮਦ ਅਦਬ ।

ਸਤਿਕਾਰ ਹੀ ਰੱਬ ਦਾ ਰਸਤਾ ਵਿਖਾਉਣ ਵਾਲਾ ਹੈ,

ਬੇ-ਅਦਬ ਖ਼ਾਲੀ-ਸਤ ਅਜ਼ ਅਲਤਾਫ਼ਿ ਰੱਬ ।੩੧੬।

ਅਤੇ ਸਤਿਕਾਰ-ਹੀਨ ਰੱਬ ਦੀ ਮਿਹਰ ਤੋਂ ਵਾਂਝਾ ਰਹਿੰਦਾ ਹੈ ।

ਬੇ-ਅਦਬ ਰਾਹਿ ਖ਼ੁਦਾ ਕੈ ਦਾਨਦਸ਼ ।

ਸਤਿਕਾਰ ਹੀਨ ਰੱਬ ਦਾ ਰਾਹ ਕਿਵੇਂ ਜਾਣ ਸਕਦਾ ਹੈ#

ਹਰ ਕਿਰਾ ਕਹਿਰਿ ਖ਼ੁਦਾ ਮੀਰਾਨਦਸ਼ ।੩੧੭।

ਜੋ ਕਿ ਰੱਬ ਦੇ ਕਹਿਰ ਕਾਰਨ ਧਿਰਕਾਰਿਆ ਜਾਂਦਾ ਹੈ ।

ਦਰ ਪਨਾਹਿ ਸਾਇਆਇ ਮਰਦਾਨਿ ਹੱਕ ।

ਜੇਕਰ ਤੂੰ ਰੱਬ ਦੇ ਭਗਤਾਂ ਦੀ ਛਤਰ ਛਾਇਆ ਹੇਠ ਕਦੀ ਜਾਏਂ,

ਗਰ ਰਵੀ ਆਂ ਜਾ ਅਦਬ ਯਾਬੀ ਸਬਕ ।੩੧੮।

ਤਾਂ ਤੈਨੂੰ ਉੱਥੇ ਸਤਿਕਾਰ ਦੀ ਸਿਖਿਆ ਮਿਲੇਗੀ ।

ਬੇ ਅਦਬ ਈਂਜਾ ਅਦਬ ਆਮੋਜ਼ ਸ਼ੁਦ ।

ਸਤਿਕਾਰ ਹੀਨ ਇੱਥੇ ਆਕੇ ਸਤਿਕਾਰ ਦੀ ਸਿਖਿਆ ਦੇਣ ਵਾਲੇ ਬਣ ਜਾਂਦੇ ਹਨ,

ਈਂ ਚਰਾਗ਼ਿ ਗੁਲ ਜਹਾਂ ਅਫ਼ਰੋਜ਼ ਸ਼ੁਦ ।੩੧੯।

ਇੱਥੇ ਆਕੇ ਬੁਝਿਆ ਹੋਇਆ ਦੀਵਾ ਵੀ ਜਹਾਨ ਨੂੰ ਰੋਸ਼ਨ ਕਰਨ ਲਗ ਜਾਂਦਾ ਹੈ ।

ਐ ਖ਼ੁਦਾ ਹਰ ਬੇ ਅਦਬ ਰਾ ਦਿਹ ਅਦਬ ।

ਹੇ ਵਾਹਿਗੁਰੂ # ਤੂੰ ਹਰ ਬੇਅਦਬ ਨੂੰ ਅਦਬ ਗਖਸ਼,

ਤਾ ਗੁਜ਼ਾਰਦ ਉਮਰ ਰਾ ਦਰ ਯਾਦਿ ਰੱਬ ।੩੨੦।

ਤਾਕਿ ਉਹ ਆਪਣੀ ਜ਼ਿੰਦਗੀ ਤੇਰੀ ਯਾਦ ਵਿਚ ਲੰਘਾ ਸਕੇ ।

ਗਰ ਬਯਾਬੀ ਲੱਜ਼ਤੇ ਅਜ਼ ਯਾਦਿ ਊ ।

ਜੇਕਰ ਤੈਨੂੰ ਰੱਬ ਦੀ ਯਾਦ ਦਾ ਸੁਆਦ ਆ ਜਾਵੇ, ਓ ਜੀਵ,

ਜ਼ਿੰਦਾ ਬਾਸ਼ੀ ਦਾਇਮਾ ਐ ਨੇਕ-ਖੂ ।੩੨੧।

ਤਾਂ ਐ ਭਲੇ ਪੁਰਖ, ਤੂੰ ਅਮਰ ਹੋ ਜਾਵੇਂਗਾ ।

ਈਂ ਵਜੂਦਿ ਖ਼ਾਕ ਰਾ ਕਾਇਮ ਬਦਾਂ ।

ਇਸ ਮਿੱਟੀ ਦੇ ਸਰੀਰ ਨੂੰ ਇਸ ਲਈ ਸਥਿਰ ਜਾਣ,

ਕਾਇਮ ਆਮਦ ਸ਼ੌਕਿ ਊ ਦਰ ਹਿਰਜ਼ਿ ਜਾਂ ।੩੨੨।

ਕਿਉਂ ਜੋ ਉਸ ਦਾ ਪ੍ਰੇਮ ਉਸ ਜਾਨ ਦੀ ਗੜ੍ਹੀ ਵਿਚ ਆ ਟਿਕਿਆ ਹੈ ।

ਸ਼ੌਕਿ ਮੌਲਾ ਜ਼ਿੰਦਗੀਏ ਜਾਂ ਬਵਦ ।

ਰੱਬ ਦਾ ਪ੍ਰੇਮ ਅਤੇ ਚਾਓ ਆਤਮਾ ਦਾ ਜੀਵਨ ਹੈ,

ਯਾਦਿ ਊ ਸਰਮਾਆਇ ਈਮਾਂ ਬਵਦ ।੩੨੩।

ਉਸ ਦੀ ਯਾਦ ਵਿਚ ਸਿਦਕ ਅਤੇ ਈਮਾਨ ਦੀ ਪੂੰਜੀ ਹੈ ।

ਸ਼ੌਕਿ ਊ ਦਰ ਹਰ ਦਿਲੇ ਕੈ ਜਾ ਕੁਨਦ ।

ਰੱਬ ਦਾ ਚਾਓ ਹਰ ਦਿਲ ਵਿਚ ਕਿਵੇਂ ਘਰ ਕਰ ਸਕਦਾ ਹੈ,

ਦਰ ਵਜੂਦਿ ਖ਼ਾਕ ਕੈ ਮਾਵਾ ਕੁਨਦ ।੩੨੪।

ਉਹ ਮਿੱਟੀ ਦੇ ਸਰੀਰ ਵਿਚ ਕਿਸਤਰ੍ਹਾਂ ਪਨਾਹ ਲੈ ਸਕਦਾ ਹੈ #

ਸ਼ੌਕਿ ਮੌਲਾ ਮਰ ਤੁਰਾ ਚੂੰ ਦਸਤਦਾਦ ।

ਪਰ ਜਦ ਰੱਬ ਦੇ ਸ਼ੋਕ ਨੇ ਤੇਰੀ ਸਹਾਇਤਾ ਕੀਤੀ,

ਦੌਲਤਿ ਦਾਇਮ ਬਦਸਤਤ ਦਰ-ਫ਼ਤਾਦ ।੩੨੫।

ਤਾਂ ਫਿਰ ਸਦੀਵੀ ਦੌਲਤ, ਸਮਝੋ, ਤੇਰੇ ਹੱਥ ਤੇਰੇ ਕਬਜ਼ੇ ਵਿਚ ਆ ਗਈ ।

ਖ਼ਾਕਿ ਰਾਹਸ਼ ਸੁਰਮਾਇ ਸਰ ਅਸਤ ।

ਉਸ ਦੇ ਰਾਹਾਂ ਦੀ ਧੂੜ ਅੱਖਾਂ (ਤੇ ਸਿਰ) ਲਈ ਸੁਰਮਾ ਹੈ,

ਆਰਿਫ਼ਾਂ ਰਾ ਬਿਹ ਜ਼ ਤਾਜ਼ੋ ਅਫ਼ਸਰ ਅਸਤ ।੩੨੬।

ਗਿਆਨਵਾਨਾਂ ਲਈ ਇਹ ਧੂੜ ਤਾਜ ਤਖ਼ਤ ਨਾਲੋਂ ਵਧੇਰੇ ਮੁੱਲ ਦੀ ਹੈ ।

ਦੌਲਤਿ ਦੁਨਿਆ ਨਭਬਾਸ਼ਦ ਪਾਇਦਾਰ ।

ਇਸ ਦੁਨੀਆ ਦੀ ਦੌਲਤ ਸਦਾ ਟਿਕਣ ਵਾਲੀ ਚੀਜ਼ ਨਹੀਂ,

ਦਰ ਤਰੀਕਿ ਆਰਿਫ਼ਾਨਿ ਹੱਕ ਗੁਜ਼ਾਰ ।੩੨੭।

ਰੱਬ ਦੇ ਸੱਚੇ ਗਿਆਨਵਾਨਾਂ ਦੀ ਰੀਤੀ ਅਨੁਸਾਰ, ਤੂੰ ਮੰਨ ਲੈ ।

ਯਾਦਿ ਊ ਲਾਜ਼ਿਮ ਬਵਦ ਦਾਇਮ ਤੁਰਾ ।

ਰੱਬ ਦਾ ਸਿਮਰਨ ਤੇਰੇ ਲਈ ਸਦਾ ਜ਼ਰੂਰੀ ਹੈ,

ਜ਼ਿਕਰਿ ਊ ਕਾਇਮ ਕੁਨਦ ਕਾਇਮ ਤੁਰਾ ।੩੨੮।

ਰੱਬ ਦਾ ਜ਼ਿਕਰ ਤੈਨੂੰ ਸਦਾ ਰਹਿਨ ਲਈ ਸਥਿਰ ਕਰਦਾ ਹੈ ।

ਆਰਿਫ਼ਾਂ ਦਾਰੰਦ ਬਾ ਇਰਫ਼ਾਨਿ ਖ਼ੇਸ਼ ।

ਭਗਤਾਂ ਦੀ ਅੱਪਣਤ ਰੱਬੀ ਗਿਆਨ ਨਾਲ ਹੁੰਦੀ ਹੈ,

ਹਾਸਲਿ ਇਰਫ਼ਾਂ ਦਰੂਨਿ ਜਾਨਿ ਖ਼ੇਸ਼ ।੩੨੯।

ਰੱਬੀ ਗਿਆਨ ਦੀ ਪ੍ਰਾਪਤੀ ਉਨ੍ਹਾਂ ਦੀ ਜਾਨ ਵਿਚ ਸਮਾਈ ਹੁੰਦੀ ਹੈ ।

ਮਸਨਦਿ ਸ਼ੌਕਿ ਇਲਾਹੀ ਬੇ-ਜ਼ਵਾਲ ।

ਰੱਬ ਦੇ ਪ੍ਰੇਮ ਦਾ ਤਖ਼ਤ (ਸਹਾਰਾ) ਸਥਿਰ ਹੈ,

ਵਰਨਾ ਬੀਨੀ ਪੁਰ ਜ਼ਵਾਲੇ ਹਰ ਕਮਾਲ ।੩੩੦।

ਹਾਲਾਂਕਿ ਹਰ ਚੜ੍ਹਾਉ ਨੂੰ ਉਤਰਾਉ ਹੁੰਦਾ ਹੈ ।

ਬੇ-ਜ਼ਵਾਲ ਆਮਦ ਕਮਾਲਿ ਜ਼ੌਕਿ ਹੱਕ ।

ਰੱਬ ਦੇ ਸ਼ੌਕ ਦਾ ਕਮਾਲ ਸਦੀਵੀ ਹੈ,

ਤਾ ਕਿ ਯਾਬਦ ਜ਼ੱਰਾ ਅਜ਼ ਸ਼ੌਕਿ ਹੱਕ ।੩੩੧।

ਕਾਸ਼ # ਰੱਬ ਦੇ ਸ਼ੌਕ ਦਾ ਇੱਕ ਕਿਨਕਾ ਹੀ ਪਰਾਪਤ ਹੋ ਜਾਵੇ ।

ਹਰ ਕਸੇ ਕੂ ਯਾਫ਼ਤ ਊ ਜਾਵੀਦ ਸ਼ੁਦ ।

ਜਿਸ ਕਿਸੇ ਨੂੰ (ਇਹ ਕਿਣਕਾ) ਪਰਾਪਤ ਹੋ ਗਿਆ, ਉਹ ਅਮਰ ਹੋ ਗਿਆ,

ਦਰ ਹਕੀਕਤ ਸਾਹਿਬਿ ਉਮੀਦ ਸ਼ੁਦ ।੩੩੨।

ਅਸਲ ਵਿਚ ਉਸ ਦੀ ਆਸ਼ਾ (ਰੱਬ ਨੂੰ ਮਿਲਣ ਦੀ) ਪੂਰੀ ਹੋ ਗਈ ।

ਚੂੰ ਉਮੀਦਸ਼ ਸੂਰਤਿ ਹਾਸਲ ਗ੍ਰਿਫ਼ਤ ।

ਜਦ ਉਸ ਦੀ ਉਮੀਦ ਫਲ ਆਈ,

ਜ਼ੱਰਾ ਅਜ਼ ਸ਼ੌਕ ਜਾ ਦਰ ਦਿਲ ਗ੍ਰਿਫ਼ਤ ।੩੩੩।

ਰੱਬ ਦੇ ਸ਼ੌਕ ਦਾ ਇੱਕ ਕਿਣਕਾ ਉਸ ਦੇ ਦਿਲ ਵਿਚ ਵੱਸ ਗਿਆ ।

ਆਬਿ ਹੈਵਾਂ ਮੀਚਕਦ ਅਜ਼ ਮੂਇ ਊ ।

ਉਸ ਦੇ ਵਾਲ ਵਾਲ ਵਿੱਚੋਂ ਅੰਮ੍ਰਿਤ ਚੋਂਦਾ ਹੈ,

ਜ਼ਿੰਦਾ ਮੀਗਰਦਦ ਜਹਾਂ ਅਜ਼ ਬੂਇ ਊ ।੩੩੪।

ਜਹਾਨ ਉਸ ਦੀ ਸੁਗੰਦੀ ਨਾਲ ਜੀਊਂਦਾ ਹੋ ਉਠਦਾ ਹੈ ।

ਐ ਜ਼ਹੇ ਇਮਸਾਨ ਕਿ ਹੱਕ ਰਾ ਯਾਫ਼ਤਾ ।

ਭਾਗਾਂ ਵਾਲਾ ਹੈ ਉਹ ਇਨਸਾਨ ਜਿਸ ਨੂੰ ਕਿ ਰੱਬ ਪਰਾਪਤ ਹੋ ਗਿਆ,

ਰੂ ਜ਼ ਯਾਦਿ ਗੈਰਿ ਹੱਕ ਬਰ-ਤਾਫ਼ਤਾ ।੩੩੫।

ਅਤੇ ਜਿਸ ਨੇ ਰੱਬ ਤੋਂ ਬਿਨਾਂ ਹਰ ਚੀਜ਼ ਤੋਂ ਮੂੰਹ ਮੋੜ ਲਿਆ ।

ਦਰ ਲਿਬਾਸਿ ਦੁਨਿਯਵੀ ਫ਼ਾਰਿਗ਼ ਅਜ਼ਾਂ ।

ਦੁਨੀਆ ਦੇ ਭੇਸ ਵਿਚ ਰਹਿੰਦੇ ਹੋਏ ਵੀ ਉਹ ਦੁਨੀਆ ਤੋਂ ਅਲੱਪ ਹੈ,

ਹਮਚੂ ਜ਼ਾਤਿਸ਼ ਆਸ਼ਿਕਾਂ ਰਾ ਊ ਨਿਹਾਂ ।੩੩੬।

ਰੱਬ ਦੀ ਜ਼ਾਤ ਵਾਂਗ ਉਹ ਵੀ ਛੁਿਪਆ ਰਹਿੰਦਾ ਹੈ ।

ਜ਼ਾਹਿਰਿਸ਼ ਦਰ ਕੈਦਿ ਮੁਸ਼ਤਿ ਖ਼ਾਕ ਹਸਤ ।

ਬਾਹਰੋਂ ਭਾਵੇਂ ਉਹ ਮੁੱਠੀ ਭਰ ਮਿੱਟੀ ਦੀ ਕੈਦ ਵਿਚ ਦਿਸਦਾ ਹੈ,

ਬਾਤਨਿ ਊ ਬਾ ਖ਼ੁਦਾਇ ਪਾਕ ਹਸਤ ।੩੩੭।

ਪਰ ਅੰਦਰੋਂ ਉਹ ਸਦਾ ਪਵਿੱਤ੍ਰ ਪਰਮਾਤਮਾ ਦੀਆਂ ਗੱਲਾਂ ਕਰਕੇ ਉਸਦੇ ਸੰਗ ਵਸਦਾ ਹੈ ।

ਜ਼ਾਹਿਰ ਅੰਦਰ ਮਾਇਲਿ ਫਰਜ਼ੰਦੋ ਜ਼ਨ ।

ਬਾਹਰੋਂ ਭਾਵੇਂ ਉਹ ਇਸਤਰੀ ਅਤੇ ਬੱਚੇ ਦੇ ਮੋਹ ਵਿਚ ਦਿਸਦਾ ਹੈ,

ਦਰ ਹਕੀਕਤ ਬਾ ਖ਼ੁਦਾਇ ਖ਼ੇਸ਼ਤਨ ।੩੩੮।

ਪਰ ਅਸਲ ਵਿਚ ਉਹ ਸਦਾ ਆਪਣੇ ਰੱਬ ਨਾਲ ਰਹਿੰਦਾ ਹੈ ।

ਜ਼ਾਹਿਰ ਅੰਦਰ ਮਾਇਲਿ ਹਿਰਸੋ ਹਵਾ ।

ਬਾਹਰੋਂ ਉਹ ਭਾਵੇਂ ਲਬ ਲੋਭ ਵੱਲ ਝੁਕਿਆ ਦਿਸਦਾ ਹੈ,

ਬਾਤਨਿ ਊ ਪਾਕ ਅਜ਼ ਯਾਦਿ ਖ਼ੁਦਾ ।੩੩੯।

ਪਰ ਉਸ ਦਾ ਅੰਦਰਲਾ ਰੱਬ ਦੀ ਯਾਦ ਨਾਲ ਪਵਿੱਤ੍ਰ ਰਹਿੰਦਾ ਹੈ ।

ਜ਼ਾਹਿਰ ਅੰਦਰ ਮਾਇਲਿ ਅਸਪੋ ਸ਼ੁਤਰ ।

ਬਾਹਰੋਂ ਭਾਵੇਂ ਉਹ ਊਠਾਂ ਘੋੜਿਆਂ ਵਲ ਧਿਆਨ ਦੇ ਰਿਹਾ ਦਿਸੇ,

ਬਾਤਨਸ਼ ਫ਼ਾਰਿਗ਼ ਜ਼ ਕੈਦਿ ਸ਼ੋਰੋ ਸ਼ਰ ।੩੪੦।

ਪਰ ਉਸ ਦਾ ਅੰਦਰਲਾ ਸੰਸਾਰ ਦੀ ਖਪ ਖੇਡ ਤੋਂ ਨਿਆਰਾ ਰਹਿੰਦਾ ਹੈ ।

ਜ਼ਾਹਿਰ ਅੰਦਰ ਮਾਇਲਿ ਸੀਮੋ ਜ਼ਰ ਅਸਤ ।

ਜ਼ਾਹਰਾ ਤਾਂ ਭਾਵੇਂ ਉਹ ਸੋਨੇ ਚਾਂਦੀ ਵਲ ਝੁਕਿਆ ਦਿਸੇ,

ਬਾਤਨ ਅੰਦਰ ਸਾਹਿਬਿ ਬਹਿਰੋ ਬਰ ਅਸਤ ।੩੪੧।

ਪਰ ਅੰਦਰੋਂ ਉਹ ਜਲ ਥਲ ਦਾ ਮਾਲਕ ਹੁੰਦਾ ਹੈ ।

ਰਫ਼ਤਾ ਰਫ਼ਤਾ ਬਾਤਨਸ਼ ਜ਼ਾਹਿਰ ਸ਼ੁਦਾ ।

ਹੌਲੀ ਹੌਲੀ ਉਸ ਦਾ ਅੰਦਰਲਾ ਪ੍ਰਗਟ ਹੋ ਜਾਂਦਾ ਹੈ,

ਦਰ ਹਕੀਕਤ ਤਿਬਲਾਇ ਅੰਬਰ ਸ਼ੁਦਾ ।੩੪੨।

ਅਸਲ ਵਿਚ ਉਹ ਸੁਗੰਧੀ ਦੀ ਸੰਦੂਕੜੀ ਬਣ ਜਾਂਦਾ ਹੈ ।

ਜ਼ਾਹਿਰੋ ਬਾਤਨ ਸ਼ੁਦਾ ਯਕਸਾਨਿ ਊ ।

ਉਸ ਦਾ ਅੰਦਰਲਾ ਅਤੇ ਬਾਹਰਲਾ ਇੱਕ ਸਮਾਨ ਹੋ ਜਾਂਦਾ ਹੈ,

ਹਰ ਦੋ ਆਲਮ ਬੰਦਾਇ ਫ਼ਰਮਾਨਿ ਊ ।੩੪੩।

ਦੋਵੇਂ ਜਹਾਨ ਉਸ ਦੇ ਹੁਕਮ ਦੀ ਪਾਲਨਾ ਕਰਨ ਵਾਲੇ ਹੋ ਜਾਂਦੇ ਹਨ ।

ਹਮ ਬਦਿਲ ਯਾਦਿ ਖ਼ੁਦਾ ਵਾ ਰਾ ਜ਼ੁਬਾਂ ।

ਉਸ ਦੇ ਦਿਲ ਅਤੇ ਜ਼ਬਾਨ ਉਪਰ ਸਦਾ ਰੱਬ ਦੀ ਯਾਦ ਰਹਿੰਦੀ ਹੈ,

ਈਂ ਜ਼ੁਬਾਨਸ਼ ਦਿਲ ਸ਼ੁਦਾ ਦਿਲ ਸ਼ੁਦ ਜ਼ੁਬਾਂ ।੩੪੪।

ਉਸ ਦੀ ਜੀਭ ਦਿਲ ਬਣ ਜਾਂਦੀ ਹੈ ਅਤੇ ਦਿਲ ਜੀਭ ਬਣ ਜਾਂਦਾ ਹੈ ।

ਵਾਸਿਲਾਨਿ ਹੱਕ ਚੁਨੀਂ ਫ਼ਰਮੂਦਾ ਅੰਦ ।

ਰੱਬ ਨਾਲ ਮਿਲੇ ਹੋਏ ਸੰਤਾਂ ਨੇ ਇਉਂ ਫਰਮਾਇਆ ਹੈ,

ਬੰਦਾ ਹਾ ਦਰ ਬੰਦਗੀ ਆਸੂਦਾ ਅੰਦ ।੩੪੫।

ਕਿ ਰੱਬ ਦੇ ਬੰਦੇ ਉਸ ਦੀ ਬੰਦਗੀ ਵਿਚ ਸੌਖੇ ਅਤੇ ਖੁਸ਼ ਰਹਿੰਦੇ ਹਨ ।

ਸਾਹਿਬੀ ਬਾਸ਼ਦ ਮੁਸੱਲਮ ਸ਼ਾਹ ਰਾ ।

ਉਸ ਸੱਚੇ ਪਾਤਸ਼ਾਹ ਦੀ ਮਾਲਕੀ ਅਤੇ ਵਡਿਆਈ ਮੰਨੀ ਪ੍ਰਮੰਨੀ ਹੈ,

ਕੁਰਨਸ਼ਿ ਮਨ ਸਾਲਿਕਿ ਈਂ ਰਾਹ ਰਾ ।੩੪੬।

ਇਸ ਰਾਹ ਤੇ ਚਲਣ ਵਾਲੇ ਪਾਂਧੀ ਨੂੰ ਮੇਰੀ ਨਮਸਕਾਰ ਹੈ ।

ਸਾਲਾਕਿ ਈਂ ਰਾਹ ਬਮੰਜ਼ਲ ਰਾਹ ਯਾਫ਼ਤ ।

ਇਸ ਰਾਹ ਦਾ ਮੁਸਾਫਰ ਆਪਣੇ ਰਾਹ ਦੇ ਅੱਡੇ ਤੇ ਪੁਜ ਗਿਆ,

ਹਾਸਿਲਿ ਉਮਰਿ ਦਿਲ ਆਗਾਹ ਯਾਫ਼ਤ ।੩੪੭।

ਅਤੇ ਉਸ ਦਾ ਦਿਲ ਉਮਰ ਦੀ ਪਰਾਪਤੀ ਤੋਂ ਵਾਕਫ ਹੋ ਗਿਆ ।

ਬੰਦਾ ਹਾ ਰਾ ਬੰਦਗੀ ਦਰਕਾਰ ਹਸਤ ।

ਰੱਬ ਦੇ ਬੰਦਿਆਂ ਨੂੰ ਤਾਂ ਬੰਦਗੀ ਦੀ ਹੀ ਲੋੜ ਹੈ,

ਜਾਮਿ ਸ਼ੌਕਿ ਬੰਦਗੀ ਸਰਸ਼ਾਰ ਹਸਤ ।੩੪੮।

ਰੱਬ ਦੀ ਬੰਦਗੀ ਦੇ ਸ਼ੌਕ ਦਾ ਪਿਆਲਾ ਛਲਕਦਾ ਰਹਿੰਦਾ ਹੈ ।

ਸਾਹਿਬੀ ਜ਼ੇਬਦ ਖ਼ੁਦਾਇ ਪਾਕ ਰਾ ।

ਉਸ ਸੱਚੇ ਪਾਤਸ਼ਾਹ ਨੂੰ ਹੀ ਮਾਲਕੀ ਸੋਭਦੀ ਹੈ,

ਆਂ ਕਿ ਜ਼ੀਨਤ ਦਾਦ ਮੁਸ਼ਤਿ ਖ਼ਾਕ ਰਾ ।੩੪੯।

ਉਸੇ ਨੇ ਹੀ ਇਸ ਮਿੱਟੀ ਦੀ ਮੁੱਠ ਨੂੰ ਰੌਣਕ ਬਖ਼ਸ਼ੀ ਹੈ ।

ਸ਼ੌਕ ਅਜ਼ ਯਾਦਿ ਹੱਕਸ਼ ਮੁਮਤਾਜ਼ ਕਰਦ ।

ਰੱਬ ਦੀ ਯਾਦ ਦੇ ਚਾਉ ਨੇ ਉਸ ਨੂੰ ਵਡਿਆਈ ਬਖ਼ਸ਼ੀ ਹੈ,

ਸਰ ਫ਼ਰਾਜ਼ੋ ਸਾਹਿਬਿ ਹਰ ਰਾਜ਼ ਕਰਦ ।੩੫੦।

ਇਸੇ ਨੇ ਉੁਸ ਨੂੰ ਮਾਣ ਸਤਿਕਾਰ ਬਖ਼ਸ਼ਿਆ ਅਤੇ ਉਸ ਅਕਾਲਪੁਰਖ ਦੇ ਭੇਤਾਂ ਤੋਂ ਜਾਣੂ ਕੀਤਾ ।

ਮੁਸ਼ਤਿ ਖ਼ਾਕ ਅਜ਼ ਯਾਦਿ ਹੱਕ ਰੌਣਕ ਗ੍ਰਿਫ਼ਤ ।

ਮਿੱਟੀ ਦੀ ਮੁੱਠੀ ਰੱਬ ਦੀ ਯਾਦ ਨਾਲ ਚਮਕ ਉੱਠੀ,

ਬਸਕਿ ਦਰ ਦਿਲ ਸ਼ੌਕਿ ਯਾਦਿ ਹੱਕ ਗ੍ਰਿਫ਼ਤ ।੩੫੧।

ਉਸਦੇ ਦਿਲ ਵਿਚ ਰੱਬ ਦੀ ਯਾਦ ਦਾ ਚਾਉ ਠਾਠਾਂ ਮਾਰਨ ਲਗ ਪਿਆ ।

ਐ ਜ਼ਹੇ ਕਾਦਰ ਕਿ ਅਜ਼ ਯੱਕ ਕਤਰਾ ਆਬ ।

ਕੁਰਬਾਨ ਜਾਈਏ ਉਸ ਸਰਬ ਸ਼ਕਤੀਮਾਨ ਤੋਂ, ਜਿਸਨੇ ਪਾਣੀ ਦੇ ਇੱਕ ਕਤਰ ਤੋਂ,

ਖ਼ਾਕ ਰਾਂ ਰੌਸ਼ਨ ਕੁਨਦ ਚੂੰ ਆਫ਼ਤਾਬ ।੩੫੨।

ਇਸ ਮਿੱਟੀ ਨੂੰ ਸੂਰਜ ਦੀ ਤਰ੍ਹਾਂ ਚਮਕਾ ਦਿੱਤਾ ।

ਐ ਜ਼ਹੇ ਖ਼ਾਕੇ ਕਿ ਨੂਰ-ਅਫ਼ਰੋਜ਼ ਸ਼ੁਦ ।

ਕੁਰਬਾਨ ਜਾਈਏ ਉਸ ਮਿੱਟੀ ਤੋਂ ਜਿਹੜੀ ਪਰਕਾਸ਼ਮਾਨ ਹੋ ਗਈ,

ਈਂ ਸਆਦਤ ਹਾ ਨਸੀਬ ਅੰਦੋਜ਼ ਸ਼ੁਦ ।੩੫੩।

ਅਤੇ ਜਿਸ ਨੂੰ ਅਜਿਹੀਆਂ ਬਰਕਤਾਂ ਪਰਾਪਤ ਹੋਈਆਂ ।

ਐ ਜ਼ਹੇ ਕੁਦਰਤ ਕਿ ਹੱਕ ਬਾਰ ਆਵੁਰਦ ।

ਵਾਹ ਵਾਹ ਉਸ ਕੁਦਰਤ ਤੋਂ ਜਿਹੜੀ ਸੱਚ ਦਾ ਫਲ ਲਿਆਉਂਦੀ ਹੈ,

ਮੁਸ਼ਤਿ ਖ਼ਾਕੀ ਰਾ ਬਗੁਫ਼ਤਾਰ ਆਵੁਰਦ ।੩੫੪।

ਅਤੇ ਜਿਸ ਨੇ ਮੁੱਠੀ ਭਰ ਮਿੱਟੀ ਨੂੰ ਬੋਲਣ ਦੀ ਦਾਤ ਬਖਸ਼ੀ ਹੈ ।

ਹਾਸਲਿ ਈਂ ਜ਼ਿੰਦਗੀ ਯਾਦਿ ਖ਼ੁਦਾ-ਸਤ ।

ਰੱਬ ਦੀ ਯਾਦ ਹੀ ਇਸ ਜ਼ਿੰਦਗੀ ਦੀ ਪਰਾਪਤੀ ਹੈ,

ਐ ਜ਼ਹੇ ਚਸ਼ਮੇ ਕਿ ਬਰ ਹੱਕ ਮੁਬਤਲਾ-ਸਤ ।੩੫੫।

ਕੁਰਬਾਨ ਜਾਈਏ ਉਸ ਅੱਖ ਤੋਂ ਜਿਹੜੀ ਸੱਚ ਤੇ ਮੋਹਤ ਹੁੰਦੀ ਹੈ ।

ਐ ਜ਼ਹੇ ਦਿਲ ਕਿ ਅੰਦਰਸ਼ ਸ਼ੌਕਸ਼ ਬਵਦ ।

ਕਿੱਡਾ ਸੁਭਾਗਾ ਹੈ ਉਹ ਦਿਲ, ਜਿਸ ਦੇ ਅੰਦਰ ਰੱਬ ਦਾ ਚਾਉ ਹੈ,

ਦਰ ਹਕੀਕਤ ਸਾਹਿਬਿ ਜ਼ੌਕਸ਼ ਬਵਦ ।੩੫੬।

ਵਾਸਤਵ ਵਿਚ ਉਹ ਰੱਬ ਦੇ ਪ੍ਰੇਮ ਦਾ ਸ਼ੈਦਾਈ ਹੋ ਜਾਂਦਾ ਹੈ ।

ਆਂ ਜ਼ਹੇ ਸਰ ਕੂ ਬਰਾਹਿਸ਼ ਦਰ ਸਜੂਦ ।

ਸੁਭਾਗਾ ਹੈ ਉਹ ਸਿਰ, ਜਿਸ ਨੇ ਉਸ ਸੱਚ ਦੇ ਰਾਹ ਤੇ ਪ੍ਰਨਾਮ ਕੀਤੇ,

ਹਮ ਚੂੰ ਚੌਗਾਂ ਗੁਏ ਸ਼ੌਕਸ਼ ਦਰ ਰਬੂਦ ।੩੫੭।

ਅਤੇ ਖੂੰਡੀ ਵਾਂਗ ਚਾਉ ਦੀ ਗੇਂਦ ਨੂੰ ਲੈ ਭਜਿਆ ।

ਐ ਜ਼ਹੇ ਦਸਤੇ ਕਿ ਵਸਫ਼ਸ਼ ਊ ਨਵਿਸ਼ਤ ।

ਸੁਭਾਗੇ ਹਨ ਉਹ ਹੱਥ ਜਿਨ੍ਹਾਂ ਨੇ ਉਸ ਦੀ ਸਿਫਤ ਸ਼ਲਾਘਾ ਲਿਖੀ,

ਐ ਜ਼ਹੇ ਪਾਏ ਕੂ ਦਰ ਕੂਇਸ਼ ਗੁਜ਼ਸ਼ਤ ।੩੫੮।

ਸੁਭਾਗੇ ਹਨ ਉਹ ਪੈਰ, ਜਿਹੜੇ ਉਸ ਦੀ ਗਲੀ ਵਿੱਚੋਂ ਲੰਘੇ ।

ਆਂ ਜ਼ਬਾਨੇ ਬਿਹ ਕਿ ਜ਼ਿਕਰਿ ਊ ਕੁਨਦ ।

ਭਲੀ ਹੈ ਉਹ ਜੀਭ ਜੋ ਉਸ ਦਾ ਨਾਮ ਜਪਦੀ ਹੈ,

ਖ਼ਾਤਰੇ ਆਂ ਬਿਹ ਕਿ ਫ਼ਿਕਰਿ ਊ ਕੁਨਦ ।੩੫੯।

ਭਲਾ ਹੈ ਉਹ ਹਿਰਦਾ, ਜੋ ਉਸਦਾ ਧਿਆਨ ਧਰਦਾ ਹੈ ।

ਦਰ ਹਮਾ ਉਜ਼ਵੇ ਕਿ ਊ ਅੰਦਰ ਤਨਸਤ ।

ਸਾਡੇ ਸਰੀਰ ਦੇ ਅੰਗ ਅੰਗ ਵਿਚ ਉਹ ਵਸਦਾ ਹੈ,

ਸ਼ੌਕਿ ਊ ਅੰਦਰ ਸਰਿ ਮਰਦੋ ਜ਼ਨ ਅਸਤ ।੩੬੦।

ਉਸ ਦੇ ਚਾਉ ਦੀ ਧੁਨ ਹਰ ਨਾਰੀ ਪੁਰਸ਼ ਦੇ ਸਿਰ ਵਿਚ ਸਮਾਈ ਹੋਈ ਹੈ ।

ਆਰਜ਼ੂਏ ਜੁਮਲਾ ਸ਼ੂਇ ਊ ਬਵਦ ।

ਸਾਰੀਆਂ ਖਾਹਸ਼ਾਂ ਅਤੇ ਇੱਛਾਵਾਂ ਉਸ ਸੱਚੇ ਵਲ ਲਗੀਆਂ ਹੋਈਆਂ ਹਨ,

ਸ਼ੌਕਿ ਊ ਆਗੁਸ਼ਤਾ ਦਰ ਹਰ ਮੂ ਬਵਦ ।੩੬੧।

ਉਸ ਦਾ ਚਾਉ ਰੋਮ ਰੋਮ ਵਿਚ ਸਮਾਇਆ ਹੋਇਆ ਹੈ ।

ਗਰ ਤੂ ਖ਼ਾਹੀ ਸਾਹਿਬਿ ਇਰਫ਼ਾਂ ਸ਼ਵੀ ।

ਜੇ ਤੂੰ ਚਾਹੁੰਦਾ ਹੈਂ, ਕਿ ਰੱਬੀ ਗਿਆਨ ਦਾ ਮਾਲਕ ਹੋ ਜਾਵੇਂ,

ਜਾਂ ਬ-ਜਾਨਾਂ ਦਿਹ ਕਿ ਤਾ ਜਾਨਾਂ ਂਸ਼ਵੀ ।੩੬੨।

ਤਾਂ ਤੂੰ ਆਪਣੀ ਜਾਣ ਉਸ ਪ੍ਰੀਤਮ ਤੋਂ ਵਾਰ ਦੇ, ਤਾਂ ਜੋ ਤੂੰ ਉਸੇ ਦਾ ਹੀ ਰੂਪ ਹੋ ਜਾਵੇਂ ।

ਹਰਚਿ ਦਾਰੀ ਕੁਨ ਹਮਾ ਕੁਰਬਾਨਿ ਊ ।

ਜੋ ਕੁਝ ਤੇਰੇ ਕੋਲ ਹੈ, ਉਸ ਸੱਚੇ ਪ੍ਰੀਤਮ ਤੋਂ ਵਾਰ ਦੇ,

ਰੇਜ਼ਾ-ਚੀਨੀ ਕੁਨ ਦਮੇ ਅਜ਼ ਖ਼ਾਨਿ ਊ ।੩੬੩।

ਉਸ ਦੇ ਦਸਤਰਖਾਨ ਤੋਂ ਪਲ ਭਰ ਲਈ ਟੁਕੜੇ ਚੁਣ ।

ਸ਼ੌਕਿ ਇਰਫ਼ਾਨਸ਼ ਅਗਰ ਕਾਮਿਲ ਬਵਦ ।

ਉਸ ਦੇ ਸੱਚੇ ਗਿਆਨ ਦੀ ਜੇ ਤੈਨੂੰ ਪੂਰੀ ਪੂਰੀ ਚਾਹ ਹੋ ਜਾਵੇ,

ਗੌਹਰਿ ਮਕਸੂਦ ਤੂ ਹਾਸਿਲ ਸ਼ਵਦ ।੩੬੪।

ਤਾਂ ਤੇਰਾ ਮਨੋਰਥ ਅਵੱਸ਼ ਸਮਪੂਰਨ ਹੋ ਜਾਵੇਗਾ ।

ਤੂ ਹਮ ਅਜ਼ ਈਂ ਉਮਰ ਯਾਬੀ ਬਹਿਰਾਇ ।

ਤੈਨੂੰ ਉਮਰ ਦਾ ਫਲ ਪਰਾਪਤ ਹੋ ਜਾਵੇਗਾ,

ਮਿਹਰਿ ਇਰਫ਼ਾਨਸ਼ ਚੂ ਬਖ਼ਸ਼ਦ ਜ਼ੱਰਾਇ ।੩੬੫।

ਜਦ ਰੱਬੀ ਗਿਆਨ ਦਾ ਸੂਰਜ ਆਪਣੇ ਨੂਰ ਦਾ ਇੱਕ ਜ਼ੱਰਾ ਵੀ ਬਖਸ਼ ਦੇਵੇ ।

ਨਾਮਿ ਤੂ ਅੰਦਰ ਜਹਾਂ ਗਰਦਦ ਬੁਲੰਦ ।

ਤੇਰਾ ਨਾਮ ਜਹਾਨ ਵਿਚ ਉੱਚਾ ਤੇ ਰੋਸ਼ਨ ਹੋ ਜਾਵੇਗਾ,

ਸ਼ੌਕਿ ਇਰਫ਼ਾਨਤ ਕੁਨਦ ਬਸ ਅਰਜ਼ਮੰਦ ।੩੬੬।

ਅਤੇ ਰੱਬੀ ਗਿਆਨ ਦਾ ਸ਼ੌਕ ਤੈਨੂ ਹਰ-ਮਨ-ਪਿਆਰਾ ਬਣਾ ਦੇਵੇਗਾ ।

ਸ਼ੌਕਿ ਇਰਫ਼ਾਨਿਸ਼ ਕਸੇ ਰਾ ਦਸਤਬਾਦ ।

ਜਿਸ ਕਿਸੇ ਨੂੰ ਰੱਬੀ ਗਿਆਨ ਦਾ ਚਾਉ ਪੈਦਾ ਹੋ ਗਿਆ,

ਕਜ਼ ਕੁਲੀਦਸ਼ ਕੁਫ਼ਲਿ ਦਿਲਹਾ ਰਾ ਕੁਸ਼ਾਦ ।੩੬੭।

ਤਾਂ ਉਸ ਦੀ ਕੁੰਜੀ ਨਾਲ ਦਿਲਾਂ ਦੇ ਜੰਦਰੇ ਖੁ੍ਹਲ ਗਏ ।

ਕੁਫ਼ਲ ਰਾ ਬਿਕੁਸ਼ਾ ਵਾ ਮਾਲਿ ਬੇਕਰਾਂ ।

ਤੂੰ ਵੀ ਆਪਣੇ ਦਿਲ ਦੇ ਜੰਦਰੇ ਨੂੰ ਖੋਹਲ, ਤੇ ਆਪਣੇ ਅੰਦਰ ਛੁਪੇ ਹੋਏ

ਦਰ ਕਫ਼ਿ ਖ਼ੁਦ ਆਰ ਅਜ਼ ਗੰਜਿ ਨਿਹਾਂ ।੩੬੮।

ਖ਼ਜ਼ਾਨੇ ਵਿੱਚੋਂ ਅਨੰਤ ਧੰਨ ਪ੍ਰਾਪਤ ਕਰ ।

ਕੰਦਰਾਂ ਲਾਲੋ ਗੁਹਰ ਬਿਸੀਆਰ ਹਸਤ ।

ਉਸ ਦੀਆਂ ਕੁੰਦਰਾਂ ਵਿਚ ਅਨੇਕਾਂ ਲਾਲ ਅਤੇ ਜਵਾਹਰ ਛੁਪੇ ਹੋਏ ਹਨ,

ਅਜ਼ ਮਤਾਇ ਲੁਲੂਏ ਸ਼ਹਿਵਾਰ ਹਸਤ ।੩੬੯।

ਅਤੇ ਤੇਰੇ ਮਾਲ ਖ਼ਜ਼ਾਨੇ ਵਿਚ ਅਨੇਕਾਂ ਸ਼ਾਹੀ ਮੋਤੀ ਹਨ ।

ਹਰ ਚਿਹ ਮੀਖ਼ਾਹੀ ਜ਼ਿ ਗੰਜਿ ਬੇਸ਼ੁਮਾਰ ।

ਜੋ ਕੁਝ ਵੀ ਤੂੰ ਫਿਰ ਚਾਹੇਂਗਾ ਇਸ ਬਿਅੰਤ ਖਖ਼ਾਨੇ ਵਿੱਚੋਂ,

ਆਇਦਤ ਦਰ ਦਸਤ ਐ ਆਲੀ ਤਬਾਰ ।੩੭੦।

ਹੇ ਉੱਚੇ ਮਰਤਬੇ ਵਾਲੇ # ਤੈਨੂੰ ਪਰਾਪਤ ਹੋ ਜਾਵੇਗਾ ।

ਪਸ ਬਖ਼ਾਨੀ ਸਾਹਿਬਾਨਿ ਸ਼ੌਕ ਰਾ ।

ਇਸਲਈ ਤੂੰ ਰੱਬ ਦੇ ਚਾਹਵਾਨਾਂ ਨੂੰ ਬੁਲਾ,

ਤਾ ਜ਼ਿ ਹਾਸਿਲ ਕੁਨੀਂ ਈਂ ਜ਼ੌਕ ਰਾ ।੩੭੧।

ਤਾਂ ਜੋ ਉਨ੍ਹਾਂ ਪਾਸੋਂ ਅਜਿਹਾ ਸ਼ੌਕ ਹਾਸਲ ਕਰ ਸਕੇਂ ।

ਜ਼ੌਕਿ ਸ਼ੌਕਿ ਹੱਕ ਗਰ ਬਾਸ਼ਦ ਤੁਰਾ ।

ਜੇਕਰ ਤੈਨੂੰ ਰੱਬ ਦਾ ਸੱਚਾ ਚਾਉ ਪਰਾਪਤ ਹੋ ਗਿਆ,

ਫ਼ੈਜ਼ਿ ਈਂ ਸੁਹਬਤ ਅਸਰ ਬਖ਼ਸ਼ਦ ਤੁਰਾ ।੩੭੨।

ਤਾਂ ਇਨ੍ਹਾਂ ਦੀ ਸੰਗਤ ਦੀ ਬਖ਼ਸ਼ਿਸ਼ ਤੇਰੇ ਉੱਪਰ ਜ਼ਰੂਰ ਅਸਰ ਕਰੇਗੀ ।

ਗਰ ਚਿਹ ਬਾਸ਼ਦ ਦਿਲਹਾ ਨਭਬਾਸ਼ਦ ਜੁਜ਼ ਖ਼ੁਦਾ ।

ਭਾਵੇਂ ਰੱਬ ਤੋਂ ਸਿਵਾ ਸਾਰੇ ਦਿਲਾਂ ਵਿਚ ਹੋਰ ਕੁਝ ਨਹੀਂ,

ਆਰਿਫ਼ਾਂ ਰਾ ਮੰਜ਼ਲੇ ਬਾਸ਼ਦ ਊਲਾ ।੩੭੩।

ਫਿਰ ਵੀ ਸੱਚੇ ਗਿਆਨਵਾਨਾਂ ਦੀ ਆਪਣੀ ਵਿਸ਼ੇਸ਼ ਉੱਚੀ ਪਦਵੀ ਅਤੇ ਮੰਜ਼ਲ ਹੈ ।

ਗ਼ੈਰ ਆਰਿਫ਼ ਵਾਕਿਫ਼ਿ ਈਂ ਹਾਲ ਨੀਸਤ ।

ਰੱਬ ਦੇ ਹਾਲ ਦਾ ਗਿਆਨਵਾਨਾਂ ਤੋਂ ਬਿਨਾਂ ਹੋਰ ਕੋਈ ਵਾਕਿਫ ਨਹੀਂ,

ਆਰਿਫ਼ਾਂ ਰਾ ਗ਼ੈਰ ਜ਼ਿਕਰਸ਼ ਕਾਲ ਨੀਸਤ ।੩੭੪।

ਗਿਆਨਵਾਨ ਸਿਵਾਏ ਉਸ ਰੱਬ ਦੇ ਜਾਪ ਦੇ ਹੋਰ ਕੋਈ ਬੋਲ ਨਹੀਂ ਬੋਲਦੇ ।

ਬਾਦਸ਼ਾਹਾਂ ਸਲਤਨਤ ਬਿ-ਗੁਜ਼ਾਸ਼ਤਦ ।

ਬਾਦਸ਼ਾਹਾਂ ਨੇ ਆਪਣਾ ਰਾਜ ਭਾਗ ਤਿਆਗ ਦਿੱਤਾ,

ਚੂ ਗਦਾਯਾਂ ਕੂ ਬਕੂ ਬਿਸ਼ਤਾਫ਼ਤੰਦ ।੩੭੫।

ਅਤੇ ਉਹ ਭਿਖਾਰੀਆਂ ਵਾਂਗ ਗਲੀ ਗਲੀ ਘੁੰਮਦੇ ਫਿਰਦੇ ਰਹੇ ।

ਅਜ਼ ਬਰਾਇ ਆਂ ਕਿ ਯਾਦਿ ਕੁਨੰਦ ।

ਉਹ ਸਾਰੇ ਉਸ ਰੱਬ ਦੀ ਸੱਚੀ ਯਾਦ ਕਰਦੇ ਰਹਿਣ,

ਅਜ਼ ਮਕਾਫ਼ਾਤਿ ਦੋ ਆਲਮ ਵਾ ਰਹੰਦ ।੩੭੬।

ਅਤੇ ਦੋਹਾਂ ਜਹਾਨਾਂ ਦੇ ਜਨਮ ਮਰਨ ਤੋਂ ਮੁਕਤ ਹੋ ਜਾਣ ।

ਵਾਕਫ਼ਿ ਈਂ ਰਾਹ ਅਗਰ ਦਸਤ ਆਮਦੇ ।

ਜੇਕਰ ਕਦੀ ਇਸ ਮਾਰਗ ਦਾ ਜਾਨੂ ਮਿਲ ਜਾਵੇ,

ਮਕਸਦਸ਼ ਦਰ ਸਲਤਨਤ ਦਸਤ ਆਮਦੇ ।੩੭੭।

ਤਾਂ ਫਿਰ ਰਾਜ ਕਾਜ ਦੇ ਮਨੋਰਥ ਪੂਰੇ ਹੋ ਜਾਣ ।

ਜੁਮਲਾ ਲਸ਼ਕਰ ਤਾਲਿਬਾਨਿ ਹੱਕ ਸ਼ੁਦੇ ।

ਜੇਕਰ ਸਾਰੇ ਲਸ਼ਕਰ ਰੱਬ ਦੇ ਤਾਲਬ ਹੋ ਜਾਣ,

ਦਰ ਹਕੀਕਤ ਆਰਫ਼ਿ ਮੁਤਲਿਕ ਸ਼ੁਦੇ ।੩੭੮।

ਤਾਂ ਸਚ ਮੁੱਚ ਉਹ ਸੱਚੇ ਗਿਆਨਵਾਨ ਹੋ ਜਾਣ ।

ਸਾਲਿਕਿ ਈਂ ਰਾਹ ਅਗਰ ਦਰਯਾਫ਼ਤੇ ।

ਜੇਕਰ ਇਸ ਰਾਹ ਦਾ ਪਾਂਧੀ ਮਿਲ ਜਾਏ ਤੇ ਉਸ ਕੋਲੋਂ ਇਸ ਰਾਹ ਦੇ ਬਾਰੇ ਪੁਛੀਏ,

ਦਿਲ ਅਜ਼ੀਂ ਸ਼ਾਹੀ ਕੁਜਾ ਬਰਤਾਫ਼ਤੇ ।੩੭੯।

ਤਾਂ ਉਸ ਦਾ ਦਿਲ ਕਿਸਤਰ੍ਹਾਂ ਇਸ ਬਾਦਸ਼ਾਹੀ ਤੋਂ ਮੂੰਹ ਮੋੜੇ #

ਤੁਖ਼ਮਿ ਹੱਕ ਦਰ ਮਜ਼ਰਾਇ ਦਿਲ ਕਾਸ਼ਤੇ ।

ਸੱਚ ਦਾ ਬੀਜ ਜੇ ਦਿਲ ਦੀ ਖੇਤੀ ਵਿਚ ਬੀਜ ਲੈਣ,

ਤਾ ਗ਼ੁਬਾਰਿ ਦਿਲ ਜ਼ਿ ਦਿਲ ਬਰਦਾਸ਼ਤੇ ।੩੮੦।

ਤਾਂ ਦਿਲ ਦੇ ਸਾਰੇ ਭਰਮਾਂ ਦਾ ਪਰਦਾ ਦੂਰ ਹੋ ਜਾਵੇ ।

ਬਰ ਸਰਿ ਤਖ਼ਤਿ ਨਗੀਨ ਕਾਇਮ ਬੁਦੇ ।

ਉਹ ਜੜਾਊ ਤਖਤ ਤੇ ਪੱਕੀ ਤਰ੍ਹਾਂ ਬ੍ਰਾਜਮਾਨ ਹੋ ਜਾਣ,

ਜ਼ਿਕਰਿ ਮੌਲਾ ਗਰ ਬਦਿਲ ਕਾਇਮ ਸ਼ੁਦੇ ।੩੮੧।

ਜੇਕਰ ਰੱਬ ਦਾ ਸਿਮਰਨ ਉਨ੍ਹਾਂ ਦੇ ਦਿਲਾਂ ਵਿਚ ਟਿਕ ਜਾਵੇ ।

ਬੂਇ ਹੱਕ ਮੀਆਇਦ ਅਜ਼ ਹਰ ਮੁਇ ਸ਼ਾਂ ।

ਉਨ੍ਹਾਂ ਦੇ ਰੋਮ ਰੋਮ ਵਿੱਚੋਂ ਸੱਚ ਦੀ ਸੁਗੰਦੀ ਆਉਂਦੀ ਹੈ,

ਜ਼ਿੰਦਾ ਮੀ ਸ਼ੁਦ ਹਰ ਕਸੇ ਅਜ਼ ਬੂਇ ਸ਼ਾਂ ।੩੮੨।

ਹਰ ਕੋਈ ਉਨ੍ਹਾਂ ਦੀ ਸੰਗਤ ਦੀ ਸੁਗੰਧੀ ਨਾਲ ਸੁਰਜੀਤ ਹੋ ਰਿਹਾ ਹੈ ।

ਨਾਮਿ ਹੱਕ ਬੀਰੂੰ ਨ ਬੂਦ ਅਜ਼ ਜਿਸਮਿ ਸ਼ਾਂ ।

ਰੱਬ ਦਾ ਨਾਮ ਉਨ੍ਹਾਂ ਦੇ ਸਰੀਰਾਂ ਤੋਂ ਬਾਹਰ ਨ ਹੁੰਦਾ,

ਮੁਰਸ਼ਦਿ ਕਾਮਿਲ ਅਗਰ ਦਾਦੇ ਨਿਸ਼ਾਂ ।੩੮੩।

ਜੇਕਰ ਪੂਰਨ ਗੁਰੂ ਨੇ ਉਨ੍ਹਾਂ ਨੂੰ ਥਹੁ ਪਤਾ ਦਿੱਤਾ ਹੁੰਦਾ ।

ਆਬਿ ਹੈਵਾਂ ਅੰਦਰੂਨਿ ਖ਼ਾਨਾ ਹਸਤ ।

ਜਿੰਦਗੀ ਦਾ ਅੰਮ੍ਰਿਤ ਹਿਰਦੇ ਰੂਪੀ ਘਰ ਵਿਚ ਹੀ ਹੈ,

ਲੇਕ ਬੇ-ਹਾਦੀ ਜਹਾਂ ਬੇਗ਼ਾਨਾਂ ਹਸਤ ।੩੮੪।

ਪਰ ਬਿਨਾਂ ਸਤਿਗੁਰਾਂ ਦੇ, ਦੁਨੀਆਂ ਨੂੰ ਪਤਾ ਨਹੀਂ ਲਗ ਸਕਦਾ ।

ਚੂੰ ਜ਼ ਸ਼ਹਿਰਗ਼ ਹਸਤ ਸ਼ਾਹ ਨਜ਼ਦੀਕ ਤਰ ।

ਜਦ ਉਹ ਸੱਚਾ ਪਤਿਸ਼ਾਹ ਤੇਰੀ ਸ਼ਹਿਰਗ ਤੋਂ ਵੀ ਨੇੜੇ ਹੈ,

ਚੂੰ ਬਸਹਿਰਾ ਮੀਰਵੀ ਐ ਬੇ-ਖ਼ਬਰ ।੩੮੫।

ਤਾਂ ਹੇ ਅਣਜਾਣ ਬੰਦੇ # ਤੂੰ ਜੰਗਲ ਬੇਲੇ ਵਿਚ ਕਿਉਂ ਭੌਂਦਾ ਫਿਰਦਾ ਹੈਂ #

ਵਾਕਫ਼ਿ ਈਂ ਰਾਹ ਚੂ ਗਰਦਦ ਰਾਹਨੁਮਾ ।

ਜਦ ਇਸ ਮਾਰਗ ਤੋਂ ਜਾਣੂ ਤੇਰਾ ਰਾਹ ਵਿਖਾਵਾ ਬਣ ਜਾਵੇ,

ਖ਼ਲਵਤੇ ਦਰ ਅੰਜੁਮਨ ਬਾਸ਼ਦ ਤੁਰਾ ।੩੮੬।

ਤਾਂ ਤੈਨੂੰ ਸੰਗਤ ਵਿਚ ਹੀ ਏਕਾਂਤ ਪਰਾਪਤ ਹੋ ਜਾਵੇਗਾ ।

ਹਰ ਚਿ ਸ਼ਾਂ ਅੰਦਰ ਖ਼ਿਲਾਫ਼ਤ ਦਾਸ਼ਤੰਦ ।

ਜੋ ਕੁਝ ਵੀ ਉਨ੍ਹਾਂ ਦੇ ਦੁਨਿਆਵੀ ਸਾਮਾਨ ਹੁੰਦਾ ਹੈ,

ਜਮਲਾ ਰਾ ਯੱਕ ਬਾਰੋਗੀ ਬਿਗੁਜ਼ਾਸ਼ਤੰਦ ।੩੮੭।

ਉਹ ਸਭ ਕੁਝ ਇੱਕੋ ਵਾਰ ਤਿਆਗ ਦਿੰਦੇ ਹਨ ।

ਅਜ਼ ਬਰਾਇ ਆਂ ਕਿ ਹੱਕ ਹਾਸਿਲ ਕੁਨੰਦ ।

ਤਾਂ ਕਿ ਉਹ ਸੱਚੇ ਰੱਬ ਨੂੰ ਪਰਾਪਤ ਕਰ ਲੈਨ,

ਪੈਰਵੀਇ ਆਰਿਫ਼ਿ ਕਾਮਿਲ ਕੁਨੰਦ ।੩੮੮।

ਇਸਲਈ ਉਹ ਪੂਰਨ ਗਿਆਨਵਾਨਾਂ ਦੇ ਪਿੱਛੇ ਤੁਰਦੇ ਹਨ ।

ਆਰਿਫ਼ਿ ਕਾਮਿਲ ਤੁਰਾ ਕਾਮਿਲ ਕੁਨੰਦ ।

ਪੂਰਨ ਸੰਤ ਤੈਨੂੰ ਵੀ ਪੂਰਨ ਸੰਤ ਬਣਾ ਦਿੰਦੇ ਹਨ,

ਹਰ ਚਿਹ ਮੀਖ਼ਾਹੀ ਤੁਰਾ ਹਾਸਿਲ ਕੁਨੰਦ ।੩੮੯।

ਅਤੇ ਤੇਰੀਆਂ ਸਾਰੀਆਂ ਇੱਛਾਵਾਂ ਨੂੰ ਵੀ ਪੂਰਾ ਕਰ ਦਿੰਦੇ ਹਨ ।

ਰਾਸਤੀ ਈਨਸਤ ਰਾਹਿ ਹੱਕ ਬਗੀਰ ।

ਸੱਚ ਤਾਂ ਇਹ ਹੈ ਕਿ ਤੂੰ ਰੱਬ ਦਾ ਰਾਹ ਫੜ,

ਤਾ ਤੂ ਹਮ ਗਰਦੀ ਚੂ ਖ਼ੁਰਸ਼ੀਦਿ ਮੁਨੀਰ ।੩੯੦।

ਤਾਂ ਜੋ ਤੂੰ ਵੀ ਸੂਰਜ ਵਾਂਗ ਚਮਕ ਪਵੇਂ ।

ਹੱਕ ਦਰੂਨਿ ਦਿਲ ਕਿ ਦਿਲਦਾਰੀ ਕੁਨਦ ।

ਸੱਚਾ ਰੱਬ ਤੇਰੇ ਦਿਲ ਅੰਦਰ ਤੇਰੀ ਦਿਲਦਾਰੀ ਕਰਦਾ ਹੈ,

ਮੁਰਸ਼ਦਿ ਕਾਮਿਲ ਤੁਰਾ ਯਾਰੀ ਕੁਨਦ ।੩੯੧।

ਪੂਰਾ ਸਤਿਗੁਰੂ ਤੇਰੀ ਸਹਾਇਤਾ ਕਰਦਾ ਹੈ ।

ਵਾਕਫ਼ਿ ਈਂ ਰਾਹ ਅਗਰ ਆਰੀ ਬਦਸਤ ।

ਜੇਕਰ ਤੈਨੂੰ ਇਸ ਰਾਹ ਦਾ ਜਾਣੂ ਮਿਲ ਜਾਵੇ,

ਅੰਦਰੂੰ ਯਾਬੀ ਮਤਾਇ ਹਰ ਚਿ ਹਸਤ ।੩੯੨।

ਤਾਂ ਤੈਨੂੰ ਆਪਣੇ ਅੰਦਰ ਹੀ ਹਰ ਪ੍ਰਕਾਰ ਦਾ ਮਾਲ ਮਤਾਅ ਮਿਲ ਜਾਵੇ ।

ਮੁਰਸ਼ਦਿ ਕਾਮਿਲ ਕਸੇ ਰਾ ਦਸਤ ਦਾਦ ।

ਜਿਸ ਕਿਸੇ ਨੂੰ ਵੀ ਪੂਰਾ ਸਤਿਗੁਰੂ ਮਿਲ ਗਿਆ,

ਤਾਜਿ ਇਰਫ਼ਾਂ ਰਾ ਬਫ਼ਰਕਿ ਊ ਨਿਹਾਦ ।੩੯੩।

ਉਸ ਨੇ ਸੱਚੇ ਗਿਆਨ ਦਾ ਤਾਜ ਉਸ ਦੇ ਸਿਰ ਉੱਪਰ ਰੱਖ ਦਿੱਤਾ ।

ਮਹਿਰਮਿ ਹੱਕ ਮੁਰਸ਼ਦਿ ਕਾਮਿਲ ਕੁਨਦ ।

ਸੱਚਾ ਅਤੇ ਪੂਰਾ ਗੁਰੂ ਰੱਬ ਦੇ ਭੇਤਾਂ ਤੋਂ ਜਾਣੂ ਕਰਵਾ ਦਿੰਦਾ ਹੈ,

ਦੌਲਤਿ ਜਾਵੀਦ ਰਾ ਹਾਸਿਲ ਕੁਨਦ ।੩੯੪।

ਅਤੇ ਜਗਿਆਸੂ ਅਮਰ ਦੌਲਤ ਪਰਾਪਤ ਕਰ ਲੈਂਦਾ ਹੈ ।

ਹਰ ਦੋ ਆਲਮ ਬੰਦਾਇ ਫ਼ਰਮਾਨਿ ਊ ।

ਦੋਵੇਂ ਜਹਾਨ ਉਸ ਦੇ ਹੁਕਮ ਦੇ ਬੰਦੇ ਹਨ,

ਈਂ ਜਹਾਨੋ ਆਂ ਜਹਾਂ ਕੁਰਬਾਨਿ ਊ ।੩੯੫।

ਅਤੇ ਦੋਵੇਂ ਜਹਾਨ ਉਸ ਤੋਂ ਵਾਰੀ ਜਾਂਦੇ ਹਨ ।

ਮਾਅਨੀਇੇ ਇਹਸਾਨ ਇਰਫ਼ਾਨਿ ਖ਼ੁਦਾ-ਸਤ ।

ਰੱਬ ਦਾ ਅਸਲ ਇਹਸਾਨ ਸੱਚਾ ਗਿਆਨ ਹੈ,

ਆਰਿਫ਼ਾਂ ਰਾ ਦੌਲਤਿ ਖ਼ੁਸ਼ ਰੂ ਨੁਮਾ ਸਤ ।੩੯੬।

ਅਤੇ ਗਿਆਨਵਾਨਾਂ ਨੂੰ ਅਮਰ ਦੌਲਤ ਆਪਣਾ ਮੂੰਹ ਦਿਖਾਉਂਦੀ ਹੈ ।

ਤਾ ਖ਼ੁਦਾਇ ਖ਼ੇਸ਼ਤਨ ਬਿਸ਼ਨਾਖ਼ਤਸ਼ ।

ਜਦ ਉਸ ਨੇ ਆਪਣਾ ਪ੍ਰਭੂ ਆਪਣੇ ਅੰਦਰ ਰੱਖ ਕੇ ਉਸਨੂੰ ਪਛਾਣ ਲਿਆ,

ਨਕਦਿ ਉਮਰਿ ਜਾਵਿਦਾਂ ਦਰਯਾਫ਼ਤਸ਼ ।੩੯੭।

ਤਾਂ ਸਮਝੋ, ਕਿ ਉਸਨੇ ਅਮਰ ਜੀਵਨ ਦੀ ਪੂੰਜੀ ਨੂੰ ਪਰਾਪਤ ਕਰ ਲਿਆ ।

ਊ ਦਰੂਨਿ ਦਿਲ ਤੂ ਬੀਰੂੰ ਮੀ-ਰਵੀ ।

ਉਹ ਤਾਂ ਤੇਰੇ ਦਿਲ ਅੰਦਰ ਵਸਦਾ ਹੈ, ਪਰ ਤੂੰ ਬਾਹਰ ਨਸਦਾ ਹੈਂ,

ਊ ਬਖ਼ਾਨਾ ਤੂ ਬਹੱਜ ਚੂੰ ਮੀ-ਰਵੀ ।੩੯੮।

ਉਹ ਤਾਂ ਤੇਰੇ ਘਰ ਅੰਦਰ ਹੈ, ਪਰ ਤੂੰ ਹੱਜ ਲਈ ਦੌੜਦਾ ਫਿਰਦਾ ਹੈਂ ।

ਊ ਸਤ ਅਜ਼ ਹਰ ਮੂਇ ਤੂ ਚੂੰ ਆਸ਼ਕਾਰ ।

ਜਦ ਉਹ ਤੇਰੇ ਰੋਮ ਰੋਮ ਵਿਚੋਂ ਪ੍ਰਗਟ ਹੁੰਦਾ ਹੈ,

ਤੂ ਕੁਜਾ ਬੀਰੂੰ ਰਵੀ ਬਹਿਰਿ ਸ਼ਿਕਾਰ ।੩੯੯।

ਤਾਂ ਤੂੰ ਉਸ ਨੂੰ ਲੱਭਣ ਲਈ ਬਾਹਰ ਕਿੱਥੇ ਕਿੱਥੇ ਫਿਰਦਾ ਰਹਿੰਦਾ ਹੈਂ ।

ਅੰਦਰੂਨਿ ਖ਼ਾਨਾ-ਅਤ ਨੂਰਿ ਅੱਲਾਹ ।

ਤੇਰੇ ਹਿਰਦੇ ਰੂਪੀ ਘਰ ਅੰਦਰ ਰੱਬ ਦਾ ਨੂਰ ਇਉਂ ਚਮਕਦਾ ਹੈ,

ਤਾਫ਼ਤ ਚੂੰ ਬਰ ਆਸਮਾਂ ਰਖ਼ਸ਼ਿੰਦਾ ਮਾਹ ।੪੦੦।

ਜਿਵੇਂ ਨੂਰਾਨੀ ਚੰਦਰਮਾ ਆਕਾਸ਼ ਵਿਚ ਚਮਕਦਾ ਹੈ ।

ਅੰਦਰੂਨਿ ਚਸ਼ਮਿ ਤਰ ਬੀਨਾ ਸ਼ੁਦਾ ।

ਤੇਰੀਆਂ ਹੰਝੂਆਂ ਭਰੀਆਂ ਅੱਖਾਂ ਵਿੱਚੋਂ ਵੇਖਣ ਵਾਲਾ ਤਾਂ ਉਹ ਹੈ,

ਬਰ ਜ਼ਬਾਨਤ ਹੁਕਮਿ ਹੱਕ ਗੋਯਾ ਸ਼ੁਦਾ ।੪੦੧।

ਅਤੇ ਤੇਰੀ ਜੀਭ ਉਪਰ ਰੱਬ ਦਾ ਹੁਕਮ ਬੋਲਦਾ ਹੈ ।

ਈਂ ਵਜੂਦਤ ਰੌਸ਼ਨ ਅਜ਼ ਨੂਰਿ ਹੱਕ ਅਸਤ ।

ਤੇਰਾ ਇਹ ਸਰੀਰ ਰੱਬ ਦੇ ਨੂਰ ਨਾਲ ਚਮਕਦਾ ਹੈ,

ਰੌਸ਼ਨ ਅਜ਼ ਨੂਰਿ ਖ਼ੁਦਾਇ ਮੁਤਲਿਕ ਅਸਤ ।੪੦੨।

ਸਾਰਾ ਸੰਸਾਰ ਹੀ ਉਸਦੇ ਨੂਰ ਨਾਲ ਰੋਸ਼ਨ ਹੈ ।

ਲੇਕ ਵਾਕਿਫ਼ ਨੀਸਤੀ ਅਜ਼ ਹਾਲਿ ਖ਼ੇਸ਼ ।

ਪਰ ਤੂੰ ਆਪਣੇ (ਅੰਦਰਲੇ) ਹਾਲ ਤੋਂ ਵਾਕਿਫ ਨਹੀਂ,

ਰੂਜ਼ੋ ਸ਼ਬ ਹੈਰਾਨੀ ਅਜ਼ ਅਫ਼ਆਲਿ ਖ਼ੇਸ਼ ।੪੦੩।

ਦਿਨ ਰਾਤ ਤੂੰ ਆਪਣੇ ਕਰਮਾ ਕਰਕੇ ਹੀ ਹੈਰਾਨ ਰਹਿੰਦਾ ਹੈਂ ।

ਮੁਰਸ਼ਦਿ ਕਾਮਿਲ ਤੁਰਾ ਮਹਿਰਮ ਕੁਨਦ ।

ਪੂਰਨ ਸਤਿਗੁਰੂ ਤੈਨੂੰ ਰੱਬ ਦਾ ਜਾਣਕਾਰ ਬਣਾ ਦਿੰਦਾ ਹੈ,

ਦਰਦਿ ਰੇਸ਼ਿ ਹਿਜ਼ਰ ਰਾ ਮਰਹਮ ਕੁਨਦ ।੪੦੪।

ਉਹ ਵਿਛੋੜੇ ਦੇ ਜ਼ਖਮ ਦੀ ਪੀੜਾ ਦੀ ਮਲ੍ਹਮ ਪੱਟੀ ਕਰਦਾ ਹੈ ।

ਤਾ ਤੂ ਹਮ ਅਜ਼ ਵਾਸਿਲਾਨਿ ਊ ਸ਼ਵੀ ।

ਤਾਂ ਜੋ ਤੂੰ ਵੀ ਰੱਬ ਦੇ ਮੇਲੀਆਂ ਵਿੱਚੋਂ ਹੋ ਜਾਵੇਂ,

ਸਾਹਿਬਿ ਦਿਲ ਗਰਦੀ ਵਾ ਖ਼ੁਸ਼ਬੂ ਸ਼ਵੀ ।੪੦੫।

ਤੇ ਤੂੰ ਦਿਲ ਦਾ ਮਾਲਕ ਹੋ ਜਾਵੇਂ, ਅਤੇ ਨੇਕ ਸੁਭਾਉ ਵਾਲਾ ਹੋ ਜਾਵੇਂ ।

ਅਜ਼ ਬਰਾਇ ਆਂ ਕਿ ਸਰ-ਗਰਦਾਂ ਸ਼ਵੀ ।

ਤੂੰ ਸਦਾ ਰੱਬ ਲਈ ਪਰੇਸ਼ਾਨ ਹੁੰਦਾ ਰਿਹਾ ਹੈਂ,

ਉਮਰ ਹਾ ਅੰਦਰ ਤਲਬ ਹੈਰਾਂ ਸ਼ਵੀ ।੪੦੬।

ਕਿਉਂਕਿ ਤੂੰ ਉਮਰਾਂ ਭਰ ਉਸਦੀ ਤਲਾਸ਼ ਵਿਚ ਹੈਰਾਨ ਹੁੰਦਾ ਰਿਹਾ ਹੈਂ ।

ਤੂ ਚਿਹ ਬਾਸ਼ੀ ਆਲਮੇ ਹੈਰਾਨਿ ਊ ।

ਤੇਰੀ ਹੀ ਕੀ ਗਲ ਹੈ # ਉਸ ਲਈ ਤਾਂ ਸਾਰਾ ਸੰਸਾਰ ਹੀ ਹੈਰਾਨ ਹੈ,

ਅਰਸ਼ੋ ਕੁਰਸੀ ਜੁਮਲਾ ਸਰ-ਗਰਦਾਨਿ ਊ ।੪੦੭।

ਇਹ ਅਸਮਾਨ ਅਤੇ ਚੌਥਾ ਆਕਾਸ਼ ਸਭ ਹੀ ਪਰੇਸ਼ਾਨ ਹਨ ।

ਚਰਖ਼ ਮੀ ਗਰਦਦ ਬਗਿਰਦਿ ਆਂ ਕਿ ਊ ।

ਇਹ ਅਸਮਾਨ ਉਸ ਦੇ ਉਦਾਲੇ ਇਸ ਲਈ ਘੁੰਮਦਾ ਹੈ,

ਦਾਰਦ ਅਜ਼ ਸ਼ੌਕਿ ਖ਼ੁਦਾ ਫ਼ਰਖ਼ੰਦਾ ਖ਼ੂ ।੪੦੮।

ਕਿਉਂ ਜੋ ਉਹ ਰੱਬ ਦੇ ਚਾਉ ਨਾਲ ਆਪਣਾ ਨੇਕ ਸੁਭਾਉ ਬਣਾ ਸਕੇ ।

ਜੁਮਲਾ ਹੈਰਾਨੰਦ ਸਰ-ਗਰਦਾਨਿ ਊ ।

ਸਾਰੇ ਸੰਸਾਰ ਦੇ ਲੋਕ ਉਸ ਪਰਮਾਤਮਾ ਲਈ ਹੈਰਾਨ ਪਰੇਸ਼ਾਨ ਹਨ,

ਚੂੰ ਗਦਾ ਜੋਇਦ ਊ ਰਾ ਕੂ ਬ-ਕੂ ।੪੦੯।

ਜਿਵੇਂ ਫਕੀਰ ਉਸ ਨੂੰ ਗਲੀ ਗਲੀ ਲੱਭਦੇ ਫਿਰਦੇ ਹਨ ।

ਬਾਦਸ਼ਾਹਿ ਹਰ ਦੋ ਆਲਮ ਦਰ ਦਿਲ ਅਸਤ ।

ਦੋਹਾਂ ਜਹਾਨਾਂ ਦਾ ਬਾਦਸ਼ਾਹ ਦਿਲ ਵਿਚ ਵਸਦਾ ਹੈ,

ਲੈਕਨ ਈਂ ਆਗ਼ਿਸ਼ਤਾਇ ਆਬੋ ਗਿੱਲ ਅਸਤ ।੪੧੦।

ਪਰ ਇਹ (ਸਰੀਰ) ਮਿੱਟੀ ਪਾਣੀ ਨਾਲ ਲਿਬੜਿਆ ਹੋਇਆ ਹੈ ।

ਦਰ ਦਿਲਿ ਤੂ ਨਕਸ਼ਿ ਹੱਕ ਚੂੰ ਨਕਸ਼ ਬਸਤ ।

ਜਦ ਤੇਰੇ ਦਿਲ ਵਿਚ ਰੱਬ ਦੇ ਸੱਚੇ ਸਰੂਪ ਨੇ ਆਪਣਾ ਆਕਾਰ ਬੱਧਾ,

ਜੁਮਲਾ ਨਫ਼ਸਿ ਸ਼ੌਕ ਸ਼ੁਦ ਐ ਹੱਕ-ਪ੍ਰਸਤ ।੪੧੧।

ਤਾਂ ਹੇ ਸੱਚੇ ਰੱਬ ਦੇ ਭਗਤ # ਤੇਰੀ ਸਾਰੀ ਜਾਤੀ ਉਸ ਦੇ ਚਾਉ ਦਾ ਰੂਪ ਬਣ ਗਈ ।

ਨਕਸ਼ਿ ਹੱਕ ਯਾਅਨੀ ਨਿਸ਼ਾਨਿ ਨਾਮਿ ਹੱਕ ।

ਸੱਚੇ ਦਾ ਸਰੂਪ ਹੀ ਸੱਚੇ ਦੇ ਨਾਮ ਦਾ ਨਿਸ਼ਾਨ ਹੈ,

ਆਬਿ ਹੈਵਾਂ ਰਾ ਬਨੋਸ਼ ਅਜ਼ ਜਾਮਿ ਹੱਕ ।੪੧੨।

ਸੱਚ ਦੇ ਪਿਆਲੇ ਵਿੱਚੋਂ ਸੱਚ ਦਾ ਅੰਮ੍ਰਿਤ ਪੀ ।

ਆਂ ਕਿ ਊ ਰਾ ਜੁਸਤਮ ਅਜ਼ ਹਰ ਖ਼ਾਨਾਇ ।

ਉਹ ਜਿਸਨੂੰ ਮੈਂ ਘਰ ਘਰ ਢੂੰਡਦਾ ਰਿਹਾ,

ਯਾਫ਼ਤਮ ਨਾਗਾਹ ਦਰ ਕਾਸ਼ਾਨਾਇ ।੪੧੩।

ਉਸ ਨੂੰ ਅਚਾਨਕ ਮੈਂ ਆਪਣੇ ਘਰ ਅੰਦਰ ਹੀ ਦੇਖ ਲਿਆ ।

ਈਂ ਤੁਫ਼ੈਲਿ ਮੁਰਸ਼ਦਿ ਕਾਮਿਲ ਬਵਦ ।

ਇਹ ਕਿਰਪਾ ਸੱਚੇ ਤੇ ਪੂਰੇ ਸਤਿਗੁਰੂ ਦੀ ਹੈ,

ਹਰ ਚਿਹ ਮੀ ਖ਼ਾਹੀ ਅਜ਼ੋ ਹਾਸਿਲ ਸ਼ਵਦ ।੪੧੪।

ਜੋ ਕੁਝ ਵੀ ਮੈਨੂੰ ਚਾਹੀਦਾ ਹੈ, ਉਹ ਉਸ ਪਾਸੋਂ ਪਰਾਪਤ ਹੋ ਜਾਂਦਾ ਹੈ ।

ਈਂ ਮੁਰਾਦਿ ਦਿਲ ਕਸੇ ਬੇ ਆਂ ਨ ਯਾਫ਼ਤ ।

ਦਿਲ ਦੀ ਇਹ ਮੁਰਾਦ ਬਿਨਾਂ ਉਸ ਤੋਂ ਕਿਸੇ ਦੀ ਪੂਰੀ ਨਹੀਂ ਹੁੰਦੀ,

ਹਰ ਗਦਾਇ ਦੌਲਤਿ ਸੁਲਤਾਂ ਨ ਯਾਫ਼ਤ ।੪੧੫।

ਹਰ ਭਿਖਾਰੀ ਨੂੰ ਸ਼ਾਹੀ ਦੌਲਤ ਪਰਾਪਤ ਨਹੀਂ ਹੁੰਦੀ ।

ਨਾਮ ਬੇ ਮੁਰਸ਼ਦ ਮਿਆ ਵਰ ਬਰ ਜ਼ੁਬਾਂ ।

ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਆਪਣੀ ਜ਼ਬਾਨ ਉੱਪਰ ਨਾ ਲਿਆ,

ਮੁਰਸ਼ਦਿ ਕਾਮਿਲ ਦਿਹਦ ਅਜ਼ ਹੱਕ ਨਿਸ਼ਾਂ ।੪੧੬।

ਸਿਰਫ ਪੂਰਾ ਸਤਿਗੁਰੂ ਹੀ ਸੱਚੇ ਰੱਬ ਦਾ ਪਤਾ ਦੇ ਸਕਦਾ ਹੈ ।

ਮੁਰਸ਼ਦਿ ਹਰ ਚੀਜ਼ ਮੀ ਬਾਸ਼ਦ ਬਸੇ ।

ਹਰ ਵਸਤੂ ਦੇ ਗੁਰੂ ਭਾਵੇਂ ਅਨੇਕਾਂ ਹਨ,

ਮੁਰਸ਼ਦਿ ਕਾਮਿਲ ਕੁਜਾ ਯਾਬਦ ਕਸੇ ।੪੧੭।

ਪਰੰਤੂ ਪੂਰਾ ਸਤਿਗੁਰੂ ਕਦੋਂ ਕਿਸੇ ਨੂੰ ਮਿਲਦਾ ਹੈ #

ਆਂ ਖ਼ੁਦਾਇ ਪਾਕ ਦਿਲ ਰਾ ਕਾਮ ਦਾਦ ।

ਉਸ ਪਵਿੱਤਰ ਪਰਮਾਤਮਾ ਨੇ ਦਿਲ ਦੀ ਕਾਮਨਾ ਪੂਰੀ ਕਰ ਦਿੱਤੀ,

ਈਂ ਦਿਲਿ ਬਿਸ਼ਕਸਤਾ ਰਾ ਆਰਾਮ ਦਾਦ ।੪੧੮।

ਉਸ ਨੇ ਟੁੱਟੇ ਹੋਏ ਦਿਲ ਨੂੰ ਆਰਾਮ ਬਖਸ਼ਿਆ ।

ਹਾਸਿਲਿ ਹੱਕ ਮੁਰਸ਼ਦਿ ਕਾਮਿਲ ਬਵਦ ।

ਪੂਰਾ ਸਤਿਗੁਰੂ ਹੀ ਰੱਬ ਦੀ ਅਸਲ ਪਰਾਪਤੀ ਹੈ,

ਜ਼ਾਂ ਕਿ ਊ ਆਰਾਮਿ ਜਾਨੋ ਦਿਲ ਬਵਦ ।੪੧੯।

ਕਿਉਂ ਜੋ ਉਹ ਹੀ ਦਿਲ ਅਤੇ ਜਾਨ ਨੂੰ ਸੁਖ ਬਖਸ਼ਣ ਵਾਲਾ ਹੈ ।

ਅੱਵਲਨ ਐ ਦਿਲ ਫ਼ਨਾਇ ਖ਼ੇਸ਼ ਸ਼ੌ ।

ਹੇ ਮੇਰੇ ਦਿਲ # ਪਹਿਲਾਂ ਤਾਂ ਤੂੰ ਆਪਣੇ ਆਪੇ ਨੂੰ ਮਿਟਾ,

ਤਾ ਬਯਾਬੀ ਰਾਹਿ ਹੱਕ ਦਰ ਕੂਇ ਓ ।੪੨੦।

ਤਾਂ ਜੋ ਉਸ ਦੀ ਗਲੀ ਵਿਚ ਤੈਨੂੰ ਸੱਚਾ ਰਾਹ ਮਿਲ ਜਾਏ ।

ਵਾਕਿਫ਼ ਅਰ ਅਜ਼ ਮੁਰਸ਼ਦਿ ਕਾਮਿਲ ਸ਼ਵੀ ।

ਜੇਕਰ ਤੂੰ ਪੂਰਨ ਸਤਿਗੁਰੂ ਤੋਂ ਜਾਣੂ ਹੋ ਜਾਵੇਂ,

ਬੇ ਤਕੱਲਫ਼ ਸਾਹਿਬਿ ਈਂ ਦਿਲ ਸ਼ਵੀ ।੪੨੧।

ਤਾਂ ਸਹਿਜੇ ਹੀ ਤੂੰ ਇਸ ਦਿਲ ਦਾ ਮਾਲਕ ਬਣ ਜਾਵੇਂ ।

ਹਰ ਕਿ ਊ ਖ਼ੁਦ ਫ਼ਨਾਇ ਊ ਨ ਕਰਦ ।

ਜਿਸ ਕਿਸੇ ਨੇ ਆਪਣੇ ਆਪੇ ਨੂੰ ਨਹੀਂ ਮਿਟਾਇਆ,

ਹੱਕ ਮਰ ਊ ਰਾ ਸਾਹਿਬਿ ਇਰਫ਼ਾਂ ਨ ਕਰਦ ।੪੨੨।

ਰੱਬ ਨੇ ਉਸ ਨੂੰ ਆਪਣੇ ਭੇਤਾਂ ਤੋਂ ਜਾਣੂ ਨਹੀਂ ਕੀਤਾ ।

ਹਰ ਚਿਹ ਹਸਤ ਆਂ ਅੰਦਰੂਨਿ ਖ਼ਾਨਾ ਅਸਤ ।

ਜੋ ਕੁਝ ਵੀ ਹੈ, ਉਹ ਘਰ ਵਿਚ ਹੀ ਹੈ,

ਸੈਰ ਕੁਨ ਦਰ ਕਿਸ਼ਤਿ ਦਿਲ ਈਂ ਦਾਨਾ ਹਸਤ ।੪੨੩।

ਤੂੰ ਦਿਲ ਦੀ ਖੇਤੀ ਦੀ ਸੈਰ ਕਰ, ਗਿਆਨ ਦਾ ਦਾਨਾ ਇਸੇ ਵਿਚ ਹੀ ਹੈ ।

ਮੁਰਸ਼ਦਿ ਕਾਮਿਲ ਚੂ ਬਾਸ਼ਦ ਰਾਹਨੁਮਾ ।

ਜਦ ਪੂਰਨ ਸਤਿਗੁਰੂ ਤੇਰਾ ਰਾਹਨੁਮਾ ਹੋ ਜਾਵੇ,

ਬਾ ਖ਼ੁਦਾਇ ਖ਼ੇਸ਼ ਗਰਦੀ ਆਸ਼ਨਾ ।੪੨੪।

ਤਾਂ ਤੂੰ ਆਪਣੇ ਰੱਬ ਤੋਂ (ਪੂਰੀ ਤਰ੍ਹਾਂ) ਜਾਣੂ ਹੋ ਜਾਵੇਂਗਾ ।

ਗਰ ਦਿਲਿ ਤੂ ਜਾਨਬਿ ਹੱਕ ਆਰਦਤ ।

ਜੇਕਰ ਤੇਰਾ ਦਿਲ ਤੈਨੂੰ ਰੱਬ ਵਲ ਪਰੇਰ ਲਵੇ,

ਅਜ਼ ਬੁਨਿ ਹਰ ਮੂਇ ਹੱਕ ਮੀ ਬਾਰਦਤ ।੪੨੫।

ਤਾਂ ਤੇਰੇ ਹਰ ਰੋਮ ਰੋਮ ਵਿੱਚੋਂ ਰੱਬ (ਦੇ ਨਾਮ) ਦੀ ਬਰਖਾ ਹੋਣ ਲਗ ਪਵੇਗੀ ।

ਹਮ ਦਰੀਂ ਦੁਨਿਆ ਬ-ਯਾਬੀ ਕਾਮ ਰਾ ।

ਇਸ ਦੁਨੀਆ ਵਿਚ ਤੇਰੀ ਮੁਰਾਦ ਪੂਰੀ ਹੋ ਜੋਾਵੇਗੀ,

ਖ਼ਾਕ ਬਰ ਸਰ ਕੁਨ ਗ਼ਮਿ ਅੱਯਾਮ ਰਾ ।੪੨੬।

ਆਤੇ ਤੂੰ ਜ਼ਮਾਨੇ ਦੇ ਗ਼ਮਾਂ ਅਤੇ ਅੰਦੇਸ਼ਿਆਂ ਉੱਤੇ ਮਿੱਟੀ ਪਾ ।

ਬੀਰੂੰ ਅਜ਼ ਜਿਸਮਿ ਤੂ ਨਭਬਵਦ ਹੀਚ ਚੀਜ਼ ।

ਤੇੇਰੇ ਸਰੀਰ ਤੋਂ ਬਾਹਰ ਹੋਰ ਕੋਈ ਵਸਤੂ ਹੁੰਦੀ ਹੀ ਨਹੀਂ,

ਯੱਕ ਦਮੇ ਹਮ ਖ਼ੇਸ਼ਤਨ ਤਾ ਕੁਨ ਤਮੀਜ਼ ।੪੨੭।

ਤੂੰ ਛਿਨ ਪਲ ਲਈ ਆਪਣੇ ਆਪ ਵਿਚ ਰਹਿ ਕੇ ਆਪਣੇ ਆਪ ਨੂੰ ਪਛਾਣ (ਤਾਂ ਸਹੀ) ।

ਤਾ ਬ-ਯਾਬੀ ਈਂ ਸਆਦਤ ਰਾ ਮਦਾਮ ।

ਤੈਨੂੰ ਰੱਬ ਦੀ ਸੱਚੀ ਦਾਤ ਸਦਾ ਲਈ ਪਰਾਪਤ ਹੋ ਜਾਵੇਗੀ,

ਗਰ ਬਿਦਾਨੀ ਹੱਕ ਕੁਦਾਮੋ ਮਨ ਕੁਦਾਮ ।੪੨੮।

ਜੇਕਰ ਤੂੰ ਇਹ ਜਾਣ ਲਵੇਂ, ਕਿ ਰੱਬ ਕੌਨ ਹੈ ਅਤੇ ਤੂ ਕੌਣ ਹੈਂ #

ਮਨ ਚਿਹ ਜ਼ੱਰਾ ਮੁਸ਼ਤੇ ਅਜ਼ ਖ਼ਾਕਿ ਗ਼ਰੀਬ ।

ਮੈਂ ਕੌਣ ਹੁੰਦਾ ਹਾਂ# ਕੇਵਲ ਓਪਰੀ ਮਿੱਟੀ ਦੀ ਇੱਕ ਮੁਠ ਦਾ ਇੱਕ ਕਿਣਕਾ,

ਈਂ ਹਮਾ ਦੌਲਤ ਜ਼ ਮੁਰਸ਼ਦ ਸ਼ੁਦ ਨਸੀਬ ।੪੨੯।

ਇਹ ਸਭ ਦਾਤ ਮੈਂਨੂੰ ਖੁਸ਼ਕਿਮਤੀ ਨਾਲ ਆਪਣੇ ਗੁਰੂ ਪਾਸੋਂ ਪਰਾਪਤ ਹੋਈ ।

ਐ ਜ਼ਹੇ ਮੁਰਸ਼ਦ ਕਿ ਨਾਮਿ ਪਾਕ ਰਾ ।

ਧੰਨ ਹੈ ਪੂਰਨ ਸਤਿਗੁਰੂ # ਜਿਸਨੇ ਪਵਿੱਤਰ ਨਾਮ ਬਖਸ਼ਿਆ,

ਅਜ਼ ਕਰਮ ਬਖ਼ਸ਼ੀਦ ਮੁਸ਼ਤਿ ਖ਼ਾਕ ਰਾ ।੪੩੦।

ਅਪਾਰ ਕਿਰਪਾ ਨਾਲ ਇਸ ਮੁੱਠੀ ਭਰ ਮਿੱਟੀ ਨੂੰ ।

ਐ ਜ਼ਹੇ ਮੁਰਸ਼ਦ ਚੂ ਮਾ ਤੀਰਾ ਦਿਲਾਂ ।

ਵਾਹ ਵਾਹ ਉਸ ਪੂਰਨ ਸਤਿਗੁਰੂ ਦੇ, ਜਿਸ ਨੇ ਮੇਰੇ ਵਰਗੇ ਅੰਨ੍ਹੇ ਦਿਲਾਂ ਨੂੰ

ਕਰਦ ਰੌਸ਼ਨ ਦਰ ਜ਼ਮੀਨੋਂ ਆਸਮਾਂ ।੪੩੧।

ਧਰਤੀ ਅਤੇ ਆਕਾਸ਼ ਉੱਤੇ ਰੌਸ਼ਨ ਕਰ ਦਿੱਤਾ ।

ਐ ਜ਼ਹੇ ਮੁਰਸ਼ਦ ਕਿ ਦਿਲ ਰਾ ਸ਼ੌਕ ਦਾਦ ।

ਧੰਨ ਹੈ ਉਹ ਸਤਿਗੁਰੂ, ਜਿਸ ਨੇ ਦਿਲ ਨੂੰ ਚਾਉ ਬਖਸ਼ਿਆ,

ਐ ਜ਼ਹੇ ਮੁਰਸ਼ਦ ਕਿ ਬੰਦਿ ਦਿਲ ਕੁਸ਼ਾਦ ।੪੩੨।

ਧੰਨ ਹੈ ਉਹ ਸਤਿਗੁਰੂ, ਜਿਸ ਨੇ ਦਿਲ ਦੇ ਬੰਧਨ ਤੋੜ ਦਿੱਤੇ ।

ਐ ਜ਼ਹੇ ਮੁਰਸ਼ਦ ਕਿ ਬਾ ਹੱਕ ਆਸ਼ਨਾ ।

ਧੰਨ ਹੈ ਸਤਿਗੁਰੂ ਜਿਸ ਨੇ ਮੈਨੂੰ ਰੱਬ ਤੋਂ ਜਾਣੂ ਕਰਵਾ ਦਿੱਤਾ,

ਕਰਦ ਫ਼ਾਰਿਗ਼ ਅਜ਼ ਗ਼ਮਿ ਰੰਜੋ ਬਲਾ ।੪੩੩।

ਰੰਜ ਅਤੇ ਗ਼ਮਾਂ ਤੋਂ ਮੁਕਤ ਕਰਵਾ ਦਿੱਤਾ ।

ਐ ਜ਼ਹੇ ਮੁਰਸ਼ਦ ਕਿ ਉਮਰਿ ਜਾਵਿਦਾਂ ।

ਧੰਨ ਹੈ ਉਹ ਸਤਿਗੁਰੂ ਜਿਹੜਾ ਲਾਪਤਾ ਰੱਬ ਦੇ ਨਾਮ ਦੇ ਸਦਕੇ ਮੇਰੇ ਵਰਗਿਆਂ ਨੂੰ ਅਮਰ ਜੀਵਨ ਬਖਸ਼ਦਾ ਹੈ ।

ਬਖ਼ਸ਼ਦ ਅਜ਼ ਨਾਮਿ ਖ਼ੁਦਾਇ ਬੇ-ਨਿਸ਼ਾਂ ।੪੩੪।

ਮੇਰੇ ਵਰਗਿਆਂ ਨੂੰ ਅਮਰ ਜੀਵਨ ਬਖਸ਼ਦਾ ਹੈ ।

ਐ ਜ਼ਹੇ ਮੁਰਸ਼ਦ ਕਿ ਊ ਅਜ਼ ਕਤਰਾ ਆਬ ।

ਧੰਨ ਹੈ ਉਹ ਪੂਰਨ ਸਤਿਗੁਰੂ, ਜਿਸਨੇ ਇਕ ਪਾਣੀ ਕੇ ਕਤਰੇ ਨੂੰ

ਕਰਦ ਰੌਸ਼ਨ ਹਮਚੂ ਮਾਹੋ ਆਫ਼ਤਾਬ ।੪੩੫।

ਚੰਨ ਅਤੇ ਸੂਰਜ ਵਾਂਗ ਚਮਕਾ ਦਿੱਤਾ ।

ਐ ਜ਼ਹੇ ਮੁਰਸ਼ਦ ਜ਼ਹੇ ਇਹਸਾਨਿ ਊ ।

ਧੰਨ ਹੈ ਉਹ ਸਤਿਗੁਰੂ ਅਤੇ ਧੰਨ ਹਨ ਉਸ ਦੀਆਂ ਬਖਸ਼ਿਸ਼ਾਂ,

ਸਦ ਹਜ਼ਾਰਾਂ ਹਮਚੂ ਮਨ ਕੁਰਬਾਨਿ ਊ ।੪੩੬।

ਜਿਸ ਤੋਂ ਮੇਰੇ ਜਿਹੇ ਲੱਖਾਂ ਕੁਰਬਾਨ ਜਾਂਦੇ ਹਨ ।

ਦਰ ਜ਼ਮੀਨੋ ਆਸਮਾਂ ਨਾਮਸ਼ ਬਵਦ ।

ਉਸ ਦਾ ਨਾਮ ਧਰਤੀ ਅਤੇ ਆਕਾਸ਼ ਵਿਚ ਸਮਾਇਆ ਹੋਇਆ ਹੈ,

ਹਰ ਮੁਰੀਦੇ ਸਾਹਿਬਿ ਕਾਮਸ਼ ਬਵਦ ।੪੩੭।

ਉਸ ਤੋਂ ਹਰ ਸ਼ਰਧਾਲੂ ਦੀ ਕਾਮਨਾ ਪੂਰੀ ਹੁੰਦੀ ਹੈ ।

ਹਰ ਕਿ ਖ਼ੁਸ਼ ਬਾਸ਼ਦ ਜ਼ਿ ਗੁਫ਼ਤੋ ਗੂਇ ਊ ।

ਜਿਹੜਾ ਵੀ ਉਸਦੇ ਬਚਨ ਸੁਣ ਕੇ ਪ੍ਰਸੰਨ-ਚਿਤ ਹੋਇਆ,

ਹੱਕ ਹਮੇਸ਼ਾ ਬਾਸ਼ਦ ਊ ਰਾ ਰੂ-ਬਰੂ ।੪੩੮।

ਉਹ ਸਮਝੋ ਸਦਾ ਲਈ ਰੱਬ ਦੇ ਸਨਮੁਖ ਹੋ ਗਿਆ ।

ਹੱਕ ਹਮੇਸ਼ਾਂ ਬਾਸ਼ਦ ਊ ਰਾ ਦਰ ਹਜ਼ੂਰ ।

ਰੱਬ ਸਦਾ ਉਸ ਦੇ ਹਜ਼ੂਰ ਰਹਿੰਦਾ ਹੈ,

ਜ਼ਿਕਰਿ ਊ ਬਾਸ਼ਦ ਮਰ ਊ ਰਾ ਦਰ ਸਦੂਰ ।੪੩੯।

ਅਤੇ ਰੱਬ ਦਾ ਸਿਮਰਨ ਸਦਾ ਉਸਦੇ ਹਿਰਦੇ ਵਿਚ ਵਸਦਾ ਹੈ ।

ਗਰ ਹਜ਼ੂਰੀ ਬਾ ਖ਼ੁਦਾ ਬਾਇਦ ਬ-ਤੌ ।

ਜੇਕਰ ਤੈਨੂੰ ਰੱਬ ਦੇ ਸਨਮੁਖ ਹੋਣ ਦੀ ਚਾਹ ਹੈ,

ਦਰ ਹਜ਼ੂਰਿ ਮੁਰਸ਼ਦਿ ਕਾਮਿਲ ਬਿਰੌ ।੪੪੦।

ਤਾਂ ਤੂੰ ਪੂਰਨ ਸਤਿਗੁਰੂ ਦੇ ਸਨਮੁਖ ਹੋ ਜਾ ।

ਸੂਰਤਿ ਹੱਕ ਮੁਰਸ਼ਦਿ ਕਾਮਿਲ ਬਵਦ ।

ਪੂਰਨ ਸਤਿਗੁਰੂ ਰੱਬ ਦਾ ਹੀ ਰੂਪ ਹੁੰਦਾ ਹੈ,

ਦੀਦਨਸ਼ ਆਰਾਮਿ ਜਾਨੋ ਦਿਲ ਬਵਦ ।੪੪੧।

ਪੂਰਨ ਸਤਿਗੁਰੂ ਦੇ ਦਰਸ਼ਨ ਜਾਨ ਅਤੇ ਦਿਲ ਨੂੰ ਠੰਡ ਪਾਉਂਦੇ ਹਨ ।

ਸੁਰਤਿ ਹੱਕ ਮਾਅਨੀ ਅਜ਼ ਮੁਰਸ਼ਦ ਬਵਦ ।

ਪੂਰਨ ਸਤਿਗੁਰੂ ਅਸਲ ਵਿਚ ਰੱਬ ਦਾ ਹੀ ਰੂਪ ਹੁੰਦਾ ਹੈ,

ਹਰ ਕਿ ਬਰ-ਗਰਦਦ ਅਜ਼ਾਂ ਮੁਰਤਦ ਬਵਦ ।੪੪੨।

ਜਿਸ ਨੇ ਉਸਤੋਂ ਮੂੰਹ ਮੋੜਿਆ, ਉਹ ਰੱਦ ਹੋ ਗਿਆ ।

ਮੁਰਸ਼ਦਿ ਕਾਮਿਲ ਬਗ਼ੈਰ ਅਜ਼ ਹੱਕ ਨਭਗੁਫ਼ਤ ।

ਪੂਰਨ ਸਤਿਗੁਰੂ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ ਕਹਿੰਦਾ,

ਦੁੱਰਿ ਈਂ ਮਾਅਨੀ ਬਗੈਰ ਅਜ਼ ਆਂ ਨ ਗੁਫ਼ਤ ।੪੪੩।

ਉਸ ਤੋਂ ਬਿਨਾਂ ਇਸ ਅਧਿਆਤਮਕ ਭਾਵ ਦੇ ਮੋਤੀ ਨੂੰ ਕਿਸੇ ਹੋਰ ਨੇ ਨਹੀਂ ਵਿਨ੍ਹਿਆ ।

ਤਾ ਕੁਜਾ ਸ਼ੁਕਰੇ ਜ਼ ਇਹਸਾਨਸ਼ ਕੁਨਮ ।

ਮੈਂ ਉਸ ਦੇ ਇਹਸਾਨਾਂ ਦਾ ਕਿੱਥੋਂ ਤੱਕ ਸ਼ੁਕਰ ਕਰਾਂ #

ਹਰ ਚਿਹ ਆਇਦ ਬਰ ਜ਼ੁਬਾਂ ਈਂ ਮੁਗ਼ਤਨਮ ।੪੪੪।

ਜੋ ਕੁਝ ਮੇਰੀ ਜੀਭ ਤੇ ਆਉਂਦਾ ਹੈ, ਉਹੀ ਗਨੀਮਤ ਹੈ ।

ਅਜ਼ ਗ਼ਿਲਾਜ਼ਤਿ ਦਿਲ ਖ਼ੁਦਾ ਚੂੰ ਪਾਕ ਕਰਦ ।

ਜਦ ਰੱਬ ਨੇ ਦਿਲ ਨੂੰ ਗੰਦਗੀ ਤੋਂ ਸਾਫ਼ ਕਰ ਦਿੱਤਾ,

ਮੁਰਸ਼ਦਿ ਕਾਮਿਲ ਬ-ਈਂ ਇਦਰਾਕ ਕਰਦ ।੪੪੫।

ਤਾਂ ਪੂਰਨ ਸਤਿਗੁਰੂ ਨੇ ਇਸ ਨੂੰ ਚੰਗੀ ਬੁੱਧੀ ਬਖਸ਼ੀ ।

ਵਰਨਾ ਈਂ ਰਾਹਿ ਖ਼ੁਦਾ ਕੈ ਜਾਨਦੇ ।

ਨਹੀਂ ਤਾਂ ਰੱਬ ਦਾ ਸੱਚਾ ਰਾਹ ਕਿਵੇਂ ਮਿਲਦਾ #

ਅਜ਼ ਕਿਤਾਬਿ ਹੱਕ ਸਬਕ ਕੈ ਖ਼ਾਨਦੇ ।੪੪੬।

ਆਤੇ ਸੱਚ ਦੀ ਕਿਤਾਬ ਵਿੱਚੋਂ ਕਦੋਂ ਸਬਕ ਮਿਲਦਾ #

ਈਂ ਹਮਾ ਚੂੰ ਅਜ਼ ਤੁਫ਼ੈਲਿ ਮੁਰਸ਼ਦ ਅਸਤ ।

ਇਹ ਸਭ ਕੁਝ ਜਦ ਗੁਰੂ ਦੀ ਕਿਰਪਾ ਕਰ ਕੇ ਹੈ,

ਹਰ ਕਿਹ ਮੁਰਸ਼ਦ ਰਾ ਨਾ-ਦਾਨਦ ਮੁਰਤਦ ਅਸਤ ।੪੪੭।

ਤਾਂ ਜੋ ਗੁਰੂ ਨੂੰ ਨਹੀਂ ਜਾਣਦੇ, ਉਹ ਮਨਮੁਖ ਹਨ ।

ਮੁਰਸ਼ਦਿ ਕਾਮਿਲ ਇਲਾਜਿ ਦਿਲ ਕੁਨਦ ।

ਪੂਰਨ ਸਤਿਗੁਰੂ ਦਿਲ ਦੇ ਰੋਗ ਦੂਰ ਕਰਦਾ ਹੈ,

ਕਾਮਿ ਦਿਲ ਅੰਦਰ ਦਿਲਤ ਹਾਸਿਲ ਕੁਨਦ ।੪੪੮।

ਤੇਰੇ ਦਿਲ ਦੀਆਂ ਕਾਮਨਾਵਾਂ ਦਿਲ ਵਿਚ ਹੀ ਪੂਰੀਆਂ ਕਰ ਦਿੰਦਾ ਹੈ ।

ਨਬਜ਼ਿ ਦਿਲ ਚੂੰ ਮੁਰਸ਼ਦਿ ਕਾਮਿਲ ਸ਼ਨਾਖ਼ਤ ।

ਜਦ ਪੂਰਨ ਸਤਿਗੁਰੂ ਨੇ ਦਿਲ ਦੀ ਨਾੜੀ ਬੁੱਝ ਲਈ,

ਜ਼ਿੰਦਗੀਇ ਉਮਰ ਰਾ ਹਾਸਿਲ ਸ਼ਨਾਖ਼ਤ ।੪੪੯।

ਤਾਂ ਜ਼ਿੰਦਗੀ ਨੇ ਉਮਰ ਦੀ ਪਰਾਪਤੀ ਸਮਝ ਲਈ ।

ਜ਼ਿੰਦਗੀਇ ਉਮਰ ਹਾਸਿਲ ਮੀ ਸ਼ਵਦ ।

ਪੂਰਨ ਸਤਿਗੁਰੂ ਸਦਕਾ ਉਮਰ ਨੂੰ ਸਦੀਵੀ ਜੀਵ ਮਿਲਦਾ ਹੈ,

ਅਜ਼ ਤੁਫ਼ੈਲਸ਼ ਸਾਹਿਬਿ ਦਿਲ ਮੀ ਸ਼ਵਦ ।੪੫੦।

ਉਸ ਦੀ ਕਿਰਪਾ ਨਾਲ ਦਿਲ ਦੀ ਮਾਲਕੀ ਪਰਾਪਤ ਹੁੰਦੀ ਹੈ ।

ਅਜ਼ ਬਰਾਇ ਆਂ ਕਿ ਈਂ ਪੈਦਾ ਸ਼ੁਦਾ ।

ਇਹ ਜੀਵ ਉਸੇ ਦੀ ਪਰਾਪਤੀ ਲਈ ਜਨਮਿਆ ਹੈ,

ਦਰ ਫ਼ਿਰਾਕਸ਼ ਵਾਲਾ ਓ ਸ਼ੈਦਾ ਸ਼ੁਦਾ ।੪੫੧।

ਅਤੇ ਉਸੇ ਦੇ ਵਿਛੋੜੇ ਵਿਚ ਦੀਵਾਨਾ ਹੋਇਆ ਫਿਰਦਾ ਹੈ ।

ਈਂ ਮਤਾਅ ਅੰਦਰ ਦੁਕਾਨਿ ਹੱਕ ਬਵਦ ।

ਇਹ ਸੱਚਾ ਸੌਦਾ ਸੱਚ ਦੀ ਦੁਕਾਨ ਤੇ ਹੀ ਮਿਲਦਾ ਹੈ,

ਮੁਰਸ਼ਦਿ ਕਾਮਿਲ ਨਿਸ਼ਾਨਿ ਹੱਕ ਬਵਦ ।੪੫੨।

ਪੂਰਨ ਸਤਿਗੁਰੂ ਰੱਬ ਦਾ ਹੀ ਚਿੰਨ ਹੁੰਦਾ ਹੈ ।

ਮੁਰਸ਼ਦਿ ਕਾਮਿਲ ਦਿਹਦ ਪਾਕੀ ਤੁਰਾ ।

ਪੂਰਨ ਸਤਿਗੁਰੂ ਤੈਨੂੰ ਪਵਿੱਤ੍ਰਤਾ ਬਖਸ਼ਦਾ ਹੈ,

ਮੀ ਕਸ਼ਦ ਅਜ਼ ਚਾਹਿ ਗ਼ਮਨਾਕੀ ਤੁਰਾ ।੪੫੩।

ਅਤੇ ਤੈਨੂੰ ਸੋਗ ਅਤੇ ਗ਼ਮ ਦੇ ਖੂਹ ਵਿੱਚੋਂ ਕੱਢ ਲੈਂਦਾ ਹੈ ।

ਮੁਰਸ਼ਦਿ ਕਾਮਿਲ ਇਲਾਜਿ ਦਿਲ ਕੁਨਦ ।

ਪੂਰਨ ਸਤਿਗੁਰੂ ਦਿਲ ਦੇ ਰੋਗ ਦੂਰ ਕਰਦਾ ਹੈ,

ਈਂ ਮੁਰਾਦਿ ਦਿਲ ਬਦਿਲ ਹਾਸਿਲ ਕੁਨਦ ।੪੫੪।

ਜਿਸ ਨਾਲ ਦਿਲ ਦੀਆਂ ਕਾਮਨਾਵਾਂ ਦਿਲ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ ।

ਸੁਹਬਤਿ ਆਰਿਫ਼ ਅਜਬ ਦੌਲਤ ਬਵਦ ।

ਸੰਤ ਦੀ ਸੰਗਤ ਇੱਕ ਅਜੀਬ ਜਿਹੀ ਦੌਲਤ ਹੈ,

ਈਂ ਹਮਾ ਮੌਕੂਫ਼ ਬਰ ਸੁਹਬਤ ਬਵਦ ।੪੫੫।

ਇਹ ਸਭ ਕੁਝ ਸੰਗਤ ਦੇ ਆਸਰੇ ਹੀ ਹੁੰਦਾ ਹੈ ।

ਐ ਅਜ਼ੀਜ਼ਿ ਮਨ ਸ਼ਿਨੌ ਅਜ਼ ਮਨ ਸਖ਼ੁਨ ।

ਹੇ ਮੇਰੇ ਅਜ਼ੀਜ਼, ਮੇਰੀ ਗਲ ਸੁਣ,

ਤਾ ਬਯਾਬੀ ਰਾਹ ਅੰਦਰ ਜਾਨੋ ਤਨ ।੪੫੬।

ਤਾਂ ਜੋ ਤੈਨੂੰ ਜਾਨ ਅਤੇ ਸਰੀਰ ਦੇ ਭੇਤ ਦਾ ਪਤਾ ਲੱਗ ਜਾਵੇ ।

ਤਾਲਿਬਿ ਮਰਦਾਨਿ ਹੱਕ ਰਾ ਦੂਸਤਦਾਰ ।

ਤੂੰ ਰੱਬ ਦੇ ਭਗਤਾਂ ਦੇ ਢੂੰਢਾਊਆਂ ਦਾ ਸੱਜਨ ਬਣ ਜਾ,

ਗ਼ੈਰ ਜ਼ਿਕਰਸ਼ ਬਰ ਜ਼ੁਬਾਂ ਹਰਫ਼ੇ ਮਯਾਰ ।੪੫੭।

ਰੱਬ ਦੇ ਜਾਪ ਤੋਂ ਬਿਨਾਂ ਹੋਰ ਕੋਈ ਸ਼ਬਦ ਆਪਣੀ ਜੀਭ ਤੇ ਨਾ ਲਿਆ ।

ਖ਼ਾਕ ਸ਼ੌ ਮਰਦਾਨਿ ਹੱਕ ਰਾ ਖ਼ਾਕ ਬਾਸ਼ ।

ਤੂੰ ਮਿੱਟੀ ਹੋ ਜਾ # ਰੱਬ ਦੇ ਭਗਤਾਂ (ਦੇ ਰਾਹ) ਦੀ ਧੂੜ ਹੋ ਰਹੁ,

ਨੇ ਪਏ ਦੁਨੀਆਇ ਦੂੰ ਗ਼ਮਨਾਕ ਬਾਸ਼ ।੪੫੮।

ਤੂੰ ਇਸ ਹੋਛੀ ਦੁਨੀਆ ਲਈ ਚਿੰਤਾਤੁਰ ਨ ਹੋ ।

ਗ਼ਰ ਤੂ ਖ਼ਾਨੀ ਨੁਸਖ਼ਾ ਅਜ਼ ਸ਼ਾਨਿ ਇਸ਼ਕ ।

ਜੇਕਰ ਤੂੰ ਪ੍ਰੇਮ ਦੀ ਸ਼ਾਨ ਵਾਲੀ ਪੁਸਤਕ ਪੜ੍ਹ ਲਵੇਂ,

ਮੀਸ਼ਵੀ ਸਰ ਦਫ਼ਤਰਿ ਦੀਵਾਨਿ ਇਸ਼ਕ ।੪੫੯।

ਤਾਂ ਤੂੰ ਪ੍ਰੇਮ ਦੀ ਪੁਸਤਕ ਦਾ ਸਰਨਾਵਾਂ ਹੋ ਜਾਏਂ ।

ਇਸ਼ਕਿ ਮੌਲਾ ਮਰ ਤੁਰਾ ਮੌਲਾ ਕੁਨਦ ।

ਰੱਬ ਦਾ ਪ੍ਰੇਮ ਤੈਨੂੰ ਰੱਬ ਦਾ ਹੀ ਰੂਪ ਬਣਾ ਦਿੰਦਾ ਹੈ,

ਦਰ ਦੋ ਆਲਮ ਮਿਹਤਰੋ ਔਲਾ ਕੁਨਦ ।੪੬੦।

ਅਤੇ ਦੋਹਾਂ ਜਹਾਨਾਂ ਵਿਚ ਉੱਚਾ ਤੇ ਸਿਰਕਢ ਬਣਾ ਦਿੰਦਾ ਹੈ ,

ਯਾ ਇਲਾਹੀ ਈਂ ਦਿਲਮ ਰਾ ਸ਼ੌਕ ਦਿਹ ।

ਹੇ ਰੱਬ ਜੀ # ਮੇਰੇ ਇਸ ਦਿਲ ਨੂੰ ਆਪਣੇ ਪ੍ਰੇਮ ਦਾ ਚਾਉ ਬਖ਼ਸ਼ੋ,

ਲਜ਼ਤੇ ਅਜ਼ ਸ਼ੌਕਿ ਖ਼ਾਸੋ ਜ਼ੌਕ ਦਿਹ ।੪੬੧।

ਅਤੇ ਆਪਣੇ ਵਿਸ਼ੇਸ਼ ਪ੍ਰੇਮ ਦੇ ਚਾਉ ਦਾ ਰਸ ਬਖ਼ਸ਼ੋ ।

ਤਾ ਬ-ਯਾਦਤ ਬਿਗੁਜ਼ਰਦ ਰੂਜ਼ੋ ਸ਼ਬਮ ।

ਤਾਂ ਜੋ ਤੇਰੀ ਯਾਦ ਵਿਚ ਮੇਰਾ ਦਿਨ ਰਾਤ ਗੁਜ਼ਰੇ,

ਦਿਹ ਰਹਾਈ ਬੰਦਾ ਰਾ ਅਜ਼ ਬੰਦਿ ਗ਼ਮ ।੪੬੨।

ਤੂੰ ਮੈਨੂੰ ਫ਼ਿਕਰਾਂ ਅਤੇ ਗ਼ਮਾਂ ਦੀ ਕੈਦ ਤੋਂ ਮੁਕਤੀ ਬਖਸ਼ ।

ਦੌਲਤੇ ਆਂ ਦਿਹ ਕਿ ਬਾਸ਼ਦ ਪਾਇਦਾਰ ।

ਤੂੰ ਅਜਿਹੀ ਦੌਲਤ ਬਖਸ ਜੋ ਪੱਕੀ ਸਦੀਵੀ ਹੋਵੇ,

ਸੁਹਬਤੇ ਆਂ ਦਿਹ ਕਿ ਬਾਸ਼ਦ ਗ਼ਮਗ਼ੁਸਾਰ ।੪੬੩।

ਤੂੰ ਅਜਿਹੀ ਸੰਗਤ ਬਖਸ਼ ਜੋ ਗ਼ਮਾਂ ਨੂੰ ਦੂਰ ਕਰਨ ਵਾਲੀ ਹੋਵੇ ।

ਨੀਅਤੇ ਆਂ ਦਿਹ ਕਿ ਬਾਸ਼ਦ ਹੱਕ ਗੁਜ਼ਾਰ ।

ਤੂੰ ਅਜਿਹੀ ਨੀਅਤ ਬਖਸ਼ ਜੋ ਸੱਚ ਦੀ ਪੁਜਾਰੀ ਹੋਵੇ,

ਹਿੰਮਤੇ ਆਂ ਦਿਹ ਕਿ ਬਾਸ਼ਦ ਜਾਂ ਨਿਸਾਰ ।੪੬੪।

ਤੂੰ ਅਜਿਹੀ ਹਿੰਮਤ ਬਖਸ਼, ਜੋ ਰੱਬ ਦੇ ਰਾਹ ਤੇ ਜਾਨ ਵਾਰਨ ਵਾਲੀ ਹੋਵੇ ।

ਹਰ ਚਿਹ ਦਾਰਦ ਦਰ ਰਹਿਤ ਕੁਰਬਾਂ ਕੁਨਦ ।

ਜੋ ਕੁਝ ਭੀ ਕੋਲ ਹੈ, ਤੇਰੇ ਰਾਹ ਉਤੇ ਕੁਰਬਾਨ ਕਰ ਦੇਵੇ,

ਜਾਨੋ ਦਿਲ ਕੁਰਬਾਂ ਰਹਿ ਸੁਬਹਾਂ ਕੁਨਦ ।੪੬੫।

ਜਾਨ ਅਤੇ ਦਿਲ ਰੱਬ ਦੇ ਰਾਹ ਉਤੇ ਕੁਰਬਾਨ ਕਰ ਦੇਵੇ ।

ਦੀਦਾ-ਅਮ ਰਾ ਲੱਜ਼ਤਿ ਦੀਦਾਰ ਬਖ਼ਸ਼ ।

ਮੇਰੇ ਨੇਤ੍ਰਾਂ ਨੂੰ ਆਪਣੇ ਦਰਸ਼ਨ ਦਾ ਸੁਆਦ ਬਖਸ਼,

ਸੀਨਾ-ਅਮ ਰਾ ਮਖ਼ਜ਼ਨਿ ਅਸਰਾਰ ਬਖ਼ਸ਼ ।੪੬੬।

ਮੇਰੇ ਦਿਲ ਨੂੰ ਆਪਣੇ ਭੇਤਾਂ ਦਾ ਖਜ਼ਾਨਾ ਬਖਸ਼ ।

ਈਂ ਦਿਲਿ ਬਿਰਯਾਨਿ ਮਾ ਰਾ ਸ਼ੌਕ ਦਿਹ ।

ਸਾਡੇ ਇਸ ਭੁੱਜ ਚੁਕੇ ਦਿਲ ਨੂੰ ਚਾਉ ਬਖਸ਼,

ਦਰ ਗ਼ੁਲਏਮ ਬੰਦਗੀ ਰਾ ਤੌਕ ਦਿਹ ।੪੬੭।

ਅਤੇ ਸਾਡੇ ਗਲੇ ਵਿਚ ਬੰਦਗੀ ਦਾ ਪਟਾ ਬਖਸ਼ ।

ਹਿਜਰਿ ਮਾ ਰਾ ਆਰਜ਼ੂਇ ਵਸਲ ਬਖ਼ਸ਼ ।

ਸਾਡੇ ਵਿਛੋੜੇ ਨੂੰ ਮਿਲਾਪ ਦੀ ਆਰਜ਼ੂ ਬਖਸ਼,

ਈਂ ਖ਼ਿਜ਼ਾਨਿ ਜਿਸਮਿ ਮਾ ਰਾ ਫ਼ਜਲ ਬਖ਼ਸ਼ ।੪੬੮।

ਸਾਡੇ ਸਰੀਰ ਦੀ ਪੱਤ-ਝੜ ਉਪੱਰ ਕਿਰਪਾ ਕਰ ।

ਹਰ ਸਰਿ ਮੂਏਮ ਜ਼ੁਬਾਂ ਕੁਨ ਅਜ਼ ਕਰਮ ।

ਸਾਡੇ ਹਰ ਇੱਕ ਵਾਲ ਨੂੰ ਜੀਭ ਕਰ ਦੇਣ ਦੀ ਕਿਰਪਾ ਕਰ,

ਤਾ ਬਗੋਏਮ ਵਸਫ਼ਿ ਹੱਕ ਰਾ ਦਮ ਬਦਮ ।੪੬੯।

ਤਾਂ ਜੋ ਅਸੀਂ ਸਵਾਸ ਸਵਾਸ ਤੇਰੀ ਸਿਫ਼ਤ ਸਲਾਹ ਕਰੀਏ ।

ਵਸਫ਼ਿ ਹੱਕ ਬੀਰੰ ਬਵਦ ਅਜ਼ ਗੁਫ਼ਤਗੂ ।

ਰੱਬ ਦੀ ਸਿਫਤ ਸਲਾਹ ਕਹਿਣ ਸੁਣਨ ਤੋਂ ਬਾਹਰ ਹੈ,

ਈਂ ਹਦੀਸਿ ਸ਼ਾਹ ਬਾਸ਼ਦ ਕੂ ਬ ਕੈ ।੪੭੦।

ਸੱਚੇ ਪਾਤਸ਼ਾਹ ਦੀ ਇਹ ਕਥਾ ਗਲੀ ਗਲੀ ਸੁਣੀਂਦੀ ਹੈ ।

ਮਾਅਨੀਇ ਈਂ ਕੂ ਬ-ਕੂ ਦਾਨੀ ਕਿ ਚੀਸਤ ।

ਕੀ ਤੈਨੂੰ ਪਤਾ ਹੈ ਕਿ ਇਸ ਗਲੀ ਦਾ ਕੀ ਭਾਵ ਹੈ #

ਹਮਦ ਗੋ ਦੀਗਰ ਮਗੋ ਈਨਸਤ ਜ਼ੀਸਤ ।੪੭੧।

ਉਸ ਦੀ ਸਿਫਤ ਸਾਲਾਹ ਕਹੇ, ਹੋਰ ਕੁਝ ਨ ਕਹੋ । ਇਹੀ ਜੀਵਨ ਹੈ ।

ਜ਼ੀਸਤਨ ਦਰ ਬੰਦਗੀ ਊਲਾ ਬਵਦ ।

ਉਸ ਦੀ ਬੰਦਗੀ ਵਿਚ ਜਿਊਣਾ ਹੀ ਸਭ ਤੋਂ ਉੱਤਮ ਹੈ,

ਗਰ ਚਿਹ ਸਰ ਤਾ ਪਾ ਹਮਾ ਮੂਲਾ ਬਵਦ ।੪੭੨।

ਭਾਵੇਂ ਕੋਈ ਸਿਰ ਤੋਂ ਪੈਰਾਂ ਤੱਕ ਵੀ (ਆਪਣੇ ਸਰੀਰ ਦਾ) ਮਾਲਕ ਕਿਉਂ ਨ ਹੋਵੇ ।

ਗਰ ਦਿਹਦ ਤੌਫ਼ੀਕ ਫ਼ਜਲਿ ਜ਼ੁਲਜਲਾਲ ।

ਜੇਕਰ ਉਹ ਸਤਿ ਸਰੂਪ ਵਾਹਿਗੁਰੂ ਹਿੰਮਤ ਬਖਸੇ,

ਬੰਦਾ ਰਾ ਅਜ਼ ਬੰਦਗੀ ਬਾਸ਼ਦ ਕਮਾਲ ।੪੭੩।

ਤਾਂ ਬੰਦੇ ਨੂੰ ਉਸ ਦੀ ਬੰਦਗੀ ਸਦਕੇ ਕਮਾਲ ਪਰਾਪਤ ਹੋ ਜਾਏ ।

ਬੰਦਗੀ ਬਾਸ਼ਦ ਕਮਾਲਿ ਬੰਦਗੀ ।

ਬੰਦਗੀ ਹੀ ਬੰਦਾ ਹੋਣ ਦਾ ਕਮਾਲ ਹੈ,

ਬੰਦਗੀ ਬਾਸ਼ਦ ਨਿਸ਼ਾਨਿ ਜ਼ਿੰਦਗੀ ।੪੭੪।

ਬੰਦਗੀ ਹੀ ਜ਼ਿੰਦਗੀ ਦਾ ਨਿਸ਼ਾਨ ਹੈ ।

ਜ਼ਿੰਦਗੀਇ ਬੰਦਾ ਰਾ ਈਂ ਬੰਦਗੀਸਤ ।

ਬੰਦੇ ਦੀ ਜ਼ਿੰਦਗੀ ਇਹ ਬੰਦਗੀ ਹੀ ਹੈ,

ਬੰਦਗੀਇ ਹੱਕ ਕਿ ਐਨ ਜ਼ਿੰਦਗੀਸਤ ।੪੭੫।

ਇਹ ਰੱਬ ਦੀ ਬੰਦਗੀ ਹੀ ਅਸਲ ਜ਼ਿੰਦਗੀ ਹੈ ।

ਗਰ ਨਿਸ਼ਾਨਿ ਜ਼ਿੰਦਗੀ ਮੀ-ਬਾਇਦਤ ।

ਜੇਕਰ ਤੈਨੂੰ ਜ਼ਿੰਦਗੀ ਦੇ ਨਿਸ਼ਾਨ ਦੀ ਲੋੜ ਹੈ,

ਬੰਦਗੀਇ ਹੱਕ ਤੁਰਾ ਮੀ-ਸ਼ਾਇਦਤ ।੪੭੬।

ਤਾਂ ਤੇਰੇ ਲਈ ਰੱਬ ਦੀ ਬੰਦਗੀ ਕਰਨਾ ਹੀ ਉਚਿੱਤ ਹੈ ।

ਤਾ ਤਵਾਨੀ ਬੰਦਾ ਸ਼ੌ ਸਾਹਿਬ ਮਬਾਸ਼ ।

ਜਿੱਥੋਂ ਤੱਕ ਹੋ ਸਕੇ ਤੂੰ ਸੇਵਕ ਬਣ, ਸਾਹਿਬ ਨ ਹੋ,

ਬੰਦਾ ਰਾ ਜੁਜ਼ ਬੰਦਗੀ ਨਬਵਦ ਤਲਾਸ਼ ।੪੭੭।

ਬੰਦੇ ਨੂੰ ਬੰਦਗੀ ਬਿਨਾਂ ਹੋਰ ਕਿਸੇ ਚੀਜ਼ ਦੀ ਤਲਾਸ਼ ਨਹੀਂ ਹੋਣੀ ਚਾਹੀਦੀ ।

ਈਂ ਵਜੂਦਿ ਖ਼ਾਕ ਪਾਕ ਅਜ਼ ਬੰਦਗੀਸਤ ।

ਮਿੱਟੀ ਦਾ ਇਹ ਸਰੀਰ ਰੱਬ ਦੀ ਬੰਦਗੀ ਕਰਕੇ ਹੀ ਪਵਿੱਤਰ ਹੈ,

ਗੁਫ਼ਤਗੂਹਾਇ ਦਿਗਰ ਸ਼ਰਮਿੰਦਗੀਸਤ ।੪੭੮।

ਬੰਦਗੀ ਬਿਨਾਂ ਹੋਰ ਕੋਈ ਗਲ ਬਾਤ ਕਰਨੀ ਸਭ ਸ਼ਰਮਿੰਦਗੀ ਹੀ ਹੈ ।

ਬੰਦਗੀ ਕੁਨ ਜ਼ਾਂ ਕਿ ਊ ਬਾਸ਼ਦ ਕਬੂਲ ।

ਤੂੰ ਬੰਦਗੀ ਕਰ, ਤਾਂ ਜੋ (ਉਸ ਦੀ ਦਰਗਾਹ ਵਿਚ) ਕਬੂਲ ਹੋ ਜਾਵੇਂ,

ਬਿਗੁਜ਼ਰ ਅਜ਼ ਖ਼ੁਦ-ਬੀਨੀ ਓ ਤਰਜ਼ਿ ਜ਼ਹੂਲ ।੪੭੯।

ਅਤੇ ਹਉਮੈ ਅਤੇ ਮਨਮੁਖਾਂ ਵਾਲੇ ਚਾਲੇ ਛੱਡ ।

ਦਰ ਦਿਲਿ ਸਾਹਿਬਿ-ਦਿਲਾਂ ਆਇਦ ਪਸੰਦ ।

(ਇਹ ਬੰਦਗੀ) ਦਿਲਾਂ ਦੇ ਮਾਲਕ ਨੂੰ ਚੰਗੀ ਲਗਦੀ ਹੈ,

ਰੁਤਬਾ-ਅਤ ਗਰਦਦ ਅਜ਼ਾਂ ਹਰਦਮ ਬੁਲੰਦ ।੪੮੦।

ਇਸੇ ਬੰਦਗੀ ਕਾਰਨ ਤੇਰਾ ਮਰਤਬਾ ਹਮੇਸ਼ਾ ਉੱਚਾ ਹੁੰਦਾ ਹੈ ।

ਮੁਰਸ਼ਦਿ ਕਾਮਿਲ ਕਿ ਊ ਅਰਸ਼ਾਦ ਕਰਦ ।

ਪੂਰਨ ਸਤਿਗੁਰੂ ਨੇ ਇਹ ਫਰਮਾਇਆ ਹੈ,

ਈਂ ਦਿਲਤ ਅਜ਼ ਯਾਦਿ ਹੱਕ ਆਬਾਦ ਕਰਦ ।੪੮੧।

ਕਿ ਉਸ ਨੇ ਤੇਰੇ ਇਸ ਦਿਲ ਨੂੰ ਰੱਬ ਦੀ ਯਾਦ ਨਾਲ ਆਬਾਦ ਕਰ ਦਿੱਤਾ ਹੈ ।

ਈਂ ਹਮਾ ਅਰਸ਼ਾਦ ਦਰ ਦਿਲ ਨਕਸ਼-ਬੰਦ ।

ਤੂੰ ਪੂਰਨ ਸਤਿਗੁਰੂ ਦੇ ਇਸ ਹੁਕਮ ਨੂੰ ਦਿਲ ਵਿਚ ਉੱਕਰ ਲੈ,

ਤਾ ਸ਼ਵੀ ਦਰ ਹਰ ਦੋ ਆਲਮ ਸਰ ਬੁਲੰਦ ।੪੮੨।

ਤਾਂ ਜੋ ਤੇਰਾ ਸਿਰ ਦੋਹਾਂ ਜਹਾਨਾਂ ਵਿਚ ਉੱਚਾ ਹੋ ਜਾਵੇ ।

ਈਂ ਵਜੂਦਿ ਮਿਸ ਤੁਰਾ ਸਾਜ਼ਦ ਤਿਲਾ ।

ਇਹ (ਹੁਕਮ) ਤੇਰੇ ਤਾਂਬੇ ਦੇ ਸਰੀਰ ਨੂੰ ਕੁੰਦਨ ਬਣਾ ਦਿੰਦਾ ਹੈ ,

ਈਂ ਤਿਲਾ ਮਾਅਲੂਮ ਅਜ਼ ਯਾਦਿ ਖ਼ੁਦਾ ।੪੮੩।

ਅਤੇ ਇਹ ਕੁੰਦਨ ਰੱਬ ਦੀ ਯਾਦ ਤੌਂ ਪਰਾਪਤ ਹੁੰਦਾ ਹੈ ।

ਆਂ ਤਿਲਾ ਫ਼ਾਨੀ ਵਾ ਸਦ ਮੌਜ਼ਿ ਬਲਾ ।

ਇਹ (ਮਾਯਾ ਰੂਪੀ) ਸੋਨਾ ਨਾਸ਼ਵਾਨ ਹੈ ਅਤੇ ਸੂਂਕੜੇ ਆਫਤਾਂ ਦੀ ਜੜ੍ਹ ਤੇ ਭੰਵਰ ਹੈ,

ਈਂ ਤਿਲਾ ਬਾਕੀ ਚੂ ਜ਼ਾਤਿ ਕਿਬਰੀਆ ।੪੮੪।

ਸਤਿਸਰੂਪ ਵਾਹਿਗੁਰੂ ਦੀ ਜ਼ਾਤ ਵਾਂਗ ਇਹ ਬੰਦਗੀ ਦਾ ਸੋਨਾ ਸਦਾ ਸਥਿਰ ਹੈ ।

ਦੌਲਤ ਅੰਦਰ ਖ਼ਾਕਿ ਪਾਇ ਮੁਕਬਲਾਂ ।

(ਸੱਚੀ) ਦੌਲਤ ਪਰਵਾਨ ਹੋਏ ਗੁਰਮੁਖਾਂ ਦੀ ਚਰਨਧੂੜ ਵਿਚ ਹੈ,

ਦੌਲਤੇ ਕਾਂ ਰਾ ਨਮੀ ਆਯਦ ਜ਼ਿਆਂ ।੪੮੫।

ਇਹ ਐਸੀ ਸੱਚੀ ਦੌਲਤ ਹੈ ਜਿਸ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ।

ਆਕਬਤ ਦੀਦੀ ਖ਼ਿਜ਼ਾਂ ਆਵੁਰਦ ਬਹਾਰ ।

ਤੂੰ ਦੇਖਿਆ ਹੈ ਕਿ ਹਰ ਬਹਾਰ ਪੱਤ ਝੜ ਨੂੰ ਲਿਆਉਂਦੀ ਹੈ,

ਵਰਨਾ ਦਰ ਦੁਨਿਆ ਹਮਾ ਫ਼ਸਲਿ ਬਹਾਰ ।੪੮੬।

ਉਂਜ ਭਾਵੇਂ ਇਸ ਸੰਸਾਰ ਵਿਚ ਬਹਾਰ ਹਮੇਸ਼ਾ ਹੀ ਆੳਂੁਦੀ ਹੈ ।

ਈਂ ਬਹਾਰਿ ਤਾਜ਼ਾ ਬਾਸ਼ਦ ਤਾ ਅਬਦ ।

ਪਰ ਇਹ (ਬੰਦਗੀ ਰੂਪੀ) ਬਹਾਰ ਪਰਲੋ ਤੱਕ ਹਰੀ ਭਰੀ ਰਹਿੰਦੀ ਹੈ,

ਯਾ ਇਲਾਹੀ ਦੂਰ ਦਾਰ ਅਜ਼ ਂਚਸ਼ਮਿ ਬਦ ।੪੮੭।

ਹੇ ਅਕਾਲ ਪੁਰਖ # ਇਸ ਬਹਾਰ ਤੋਂ ਭੈੜੀ ਨਜ਼ਰ ਨੂੰ ਦੂਰ ਰੱਖ ।

ਹਰ ਕਿ ਖ਼ਾਕਿ ਪਾਇ ਸ਼ਾਂ ਰਾ ਸੁਰਮਾ ਯਾਫ਼ਤ ।

ਜਿਸ ਕਿਸੇ ਨੂੰ ਰੱਬ ਦੇ ਭਗਤਾਂ ਦੀ ਚਰਨ ਧੂੜ ਦਾ ਸੁਰਮਾ ਮਿਲ ਗਿਆ,

ਬਰ ਰੁਖ਼ਸ਼ ਤਹਿਕੀਕ ਨੂਰਿ ਮਿਹਰ ਤਾਫ਼ਤ ।੪੮੮।

ਯਕੀਨ ਜਾਣੋ, ਕਿ ਉਸ ਦੇ ਮੁਖੜੇ ਤੇ (ਰੱਬੀ) ਸੂਰਜ ਦਾ ਨੂਰ ਚਮਕਣ ਲੱਗ ਪਿਆ ।

ਆਰਿਫ਼ਿ ਅੱਲਾਹ ਦਰ ਦੁਨੀਆਂ ਬਵਦ ।

ਰੱਬੀ ਗਿਆਨਵਾਨ ਭਾਵੇਂ ਇਸ ਦੁਨੀਆ ਵਿਚ ਹੀ ਵਿਚਰਦਾ ਹੈ,

ਦਰ ਹਕੀਕਤ ਤਾਲਿਬਿ ਮੌਲਾ ਬਵਦ ।੪੮੯।

ਪਰ ਅਸਲ ਵਿਚ ਉਹ ਹਮੇਸ਼ਾ ਰੱਬ ਦਾ ਹੀ ਢੂੰਡਾਊ ਹੁੰਦਾ ਹੈ ।

ਜ਼ਿਕਰਿ ਮੌਲਾ ਦਮ ਬ-ਦਮ ਦਰ ਜਾਨਿ ਊ ।

ਉਹ ਆਪਣੀ ਜ਼ਿੰਦਗੀ ਵਿਚ ਸੁਆਸ ਸੁਆਸ ਰੱਬ ਦਾ ਸਿਮਰਨ ਅਤੇ ਜ਼ਿਕਰ ਕਰਦਾ ਹੈ,

ਆਇਤਿ ਨਾਮਿ ਖ਼ੁਦਾ ਦਰ ਸ਼ਾਨਿ ਊ ।੪੯੦।

ਉਹ ਉਸਦੀ ਸ਼ਾਨ ਵਿਚ ਉਸੇ ਦੇ ਨਾਮ ਦੀਆਂ ਤੁਕਾਂ ਹਰ ਦਮ ਪੜ੍ਹਦਾ ਹੈ ।

ਹਰ ਨਫ਼ਸ ਦਾਰੰਦ ਦਿਲ ਰਾ ਸੂਇ ਹੱਕ ।

ਉਹ ਸੁਆਸ ਸੁਆਸ ਆਪਣੇ ਦਿਲ ਨੂੰ ਰੱਬ ਦੇ ਧਿਆਨ ਵਿਚ ਲਾਈ ਰਖਦੇ ਹਨ,

ਸ਼ੁਦ ਮੁਅੱਤਰ ਮਗ਼ਜ਼ਿ ਸ਼ਾਂ ਅਜ਼ ਬੂਇ ਹੱਕ ।੪੯੧।

ਉਹ ਰੱਬ ਦੀ ਯਾਦ ਰੂਪੀ ਸੁਗੰਧੀ ਨਾਲ ਆਪਣੀ ਬੁੱਧੀ ਨੂੰ ਸੁਗੰਧਤ ਕਰਦੇ ਹਨ ।

ਹਰ ਦਮੇ ਕੂ ਬਾ ਖ਼ੁਦਾ ਵਾਸਿਲ ਬਵਦ ।

ਉਹ ਹਰ ਦਮ ਰੱਬ ਨਾਲ ਜੁੜਿਆ ਰਹਿੰਦਾ ਹੈ,

ਹਾਸਿਲਿ ਈਂ ਉਮਰ ਰਾ ਹਾਸਿਲ ਬਵਦ ।੪੯੨।

ਉਸ ਨੂੰ ਇਸ ਜੀਵਨ ਦਾ ਸੱਚਾ ਫਲ ਪਰਾਪਤ ਹੋ ਜਾਂਦਾ ਹੈ ।

ਹਾਸਿਲਿ ਈਂ ਉਮਰ ਪੇਸ਼ਿ ਮੁਰਸ਼ਿਦ ਅਸਤ ।

ਇਸ ਜੀਵਨ ਦਾ ਅਸਲੀ ਫਲ ਗੁਰੂ ਕੋਲ ਹੈ,

ਨਾਮਿ ਹੱਕ ਚੂੰ ਬਰ ਜ਼ੁਬਾਨਸ਼ ਵਾਰਿਦ ਅਸਤ ।੪੯੩।

ਰੱਬ ਦਾ ਜਾਪ ਉਸਦੀ ਰਸਨਾ ਉੱਤੇ ਰਹਿੰਦਾ ਹੈ ।

ਮੁਰਸ਼ਦਿ ਕਾਮਿਲ ਬਵਦ ਦੀਦਾਰਿ ਹੱਕ ।

ਸਤਿਗੁਰੂ ਰੱਬ ਦਾ (ਸਾਖਿਆਤ) ਦੀਦਾਰ ਹੁੰਦਾ ਹੈ,

ਕਜ਼ ਜ਼ੁਬਾਨਿਸ਼ ਬਿਸ਼ਨਵੀ ਅਸਰਾਰਿ ਹੱਕ ।੪੯੪।

ਇਸ ਲਈ ਤੂੰ ਉਸ ਦੀ ਰਸਨਾ ਤੋਂ ਰੱਬ ਦੇ ਭੇਤ ਸੁਣ ।

ਸੂਰਤਿ ਹੱਕ ਮੁਰਸ਼ਦਿ ਕਾਮਿਲ ਬਵਦ ।

ਪੂਰਨ ਸਤਿਗੁਰੂ ਰੱਬ ਦਾ ਹੀ ਸਰੂਪ ਹੁੰਦਾ ਹੈ,

ਨਕਸ਼ਿ ਊ ਦਾਇਮ ਦਰੂਨਿ ਦਿਲ ਬਵਦ ।੪੯੫।

ਉਸ ਦੀ ਮੂਰਤ ਸਦਾ ਉਸਦੇ ਦਿਲ ਅੰਦਰ ਵੱਸਦੀ ਹੈ ।

ਨਕਸ਼ਿ ਊ ਦਰ ਦਿਲਿ ਕਸ ਜਾ ਕੁਨਦ ।

ਉਸ ਦੀ ਮੂਰਤ ਜਦ ਕਿਸੇ ਦੇ ਦਿਲ ਵਿਚ ਵੱਸ ਜਾਂਦੀ ਹੈ,

ਹਰਫ਼ਿ ਹੱਕ ਅੰਦਰ ਦਿਲਸ਼ ਮਾਵਾ ਕੁਨਦ ।੪੯੬।

ਤਾਂ ਰੱਬ ਦਾ ਇੱਕੋ ਅੱਖਰ ਉਸਦੇ ਦਿਲ ਵਿਚ ਘਰ ਕਰ ਜਾਂਦਾ ਹੈ ।

ਖ਼ਾਸਤਮ ਤਰਤੀਬਿ ਈਂ ਦੁੱਰ ਦਾਨਾ ਰਾ ।

ਮੈਂ ਇਹਨਾਂ ਮੋਤੀਆਂ ਦੇ ਦਾਨਿਆਂ ਨੂੰ ਇਸ ਲਈ ਪਰੋਇਆ ਹੈ,

ਕਿ ਆਸ਼ਨਾ ਸਾਜ਼ਦ ਦਿਲਿ ਬੇਗਾਨਾ ਰਾ ।੪੯੭।

ਕਿ ਇਹ ਤਰਤੀਬ ਨਾਵਾਕਿਫ ਦਿਲਾਂ ਨੂੰ (ਰੱਬ ਦੇ ਭੇਤਾਂ ਤੋਂ) ਵਾਕਫ ਕਰ ਸਕੇ ।

ਆਬਿ ਹੈਵਾਂ ਪੁਰ ਸ਼ੁਦਾ ਚੂ ਜਾਮਿ ਊ ।

(ਇਹ ਗ੍ਰੰਥ) ਪਿਆਲੇ ਵਾਂਗ ਜ਼ਿੰਦਗੀ ਦੇ ਅੰਮ੍ਰਿਤ ਨਾਲ ਭਰਿਆ ਹੋਇਆ ਹੈ,

ਜ਼ਿੰਦਗੀ ਨਾਮਾ ਸ਼ੁਦਾ ਜ਼ਾਂ ਨਾਮਿ ਊ ।੪੯੮।

ਇਸ ਲਈ ਇਸ ਦਾ ਨਾਮ ਜ਼ਿੰਦਗੀ ਨਾਮਾ ਹੋ ਗਿਆ ਹੈ ।

ਕਜ਼ ਤਕੱਲੁਮ ਬੂਇ ਇਰਫ਼ਾਂ ਆਇਦਸ਼ ।

ਇਸ ਦੇ ਕਲਾਮ ਵਿੱਚੋਂ ਰੱਬੀ ਗਿਆਨ ਦੀ ਸੁਗੰਧੀ ਆਉਂਦੀ ਹੈ,

ਵਜ਼ ਦਿਲਿ ਆਲਮ ਗਿਰਾਹ ਬਿਕੁਸ਼ਾਇਦਸ਼ ।੪੯੯।

ਇਸ ਨਾਲ ਇਸ ਸੰਸਾਰ ਦੇ ਦਿਲ ਦੀ ਗੰਢ ਖੁਲ੍ਹ ਜਾਂਦੀ ਹੈ ।

ਹਰ ਕਿ ਖ਼ਾਨਦ ਅਜ਼ ਰਹਿ ਲੁਤਫ਼ੋ ਕਰਮ ।

ਜਿਹੜਾ ਵੀ ਇਸ ਨੂੰ ਰੱਬ ਦੀ ਮਿਹਰ ਅਤੇ ਕਿਰਪਾ ਸਹਿਤ ਪੜ੍ਹਦਾ ਹੈ,

ਗਰਦਦਸ਼ ਦਰ ਰਾਹਿ ਇਰਫ਼ਾਂ ਮੁਹਤਰਿਮ ।੫੦੦।

ਉਹ ਗਿਆਨਵਾਨਾਂ ਵਿਚ ਸਤਿਕਾਰ ਪਾਉਂਦਾ ਹੈ ।

ਹਸਤ ਜ਼ਿਕਰਿ ਆਰਿਫ਼ਾਨਿ ਪਾਕ ਰਾ ।

ਇਸ (ਗ੍ਰੰਥ) ਵਿਚ ਪਵਿੱਤ੍ਰ ਰੱਬੀ ਗਿਆਨਵਾਨਾਂ ਦਾ ਵਰਨਣ ਹੈ,

ਆਂ ਕਿ ਊ ਰੌਸ਼ਨ ਕੁਨਦ ਇਦਰਾਕ ਰਾ ।੫੦੧।

ਇਹ ਵਰਨਣ ਬੁੱਧੀ ਅਤੇ ਸੂਝ ਨੂੰ ਰੌਸ਼ਨ ਕਰਦਾ ਹੈ ।

ਨੀਸਤ ਦਰ ਵੈ ਮੁੰਦਰਜ ਐ ਬਾ-ਖ਼ਬਰ ।

ਹੇ ਜਾਣਕਾਰ # ਇਸ ਕਿਤਾਬ ਵਿਚ ਬਿਨਾਂ ਰੱਬ ਦੀ ਬੰਦਗੀ ਦੇ,

ਗ਼ੈਰ ਹਰਫ਼ਿ ਬੰਦਗੀ ਹਰਫ਼ਿ ਦਿਗਰ ।੫੦੨।

ਹੋਰ ਕੋਈ ਦੂਜਾ ਅੱਖਰ ਦਰਜ ਨਹੀਂ ।

ਯਾਦਿ ਹੱਕ ਸਰਮਾਯਾ-ਇ ਰੌਸ਼ਨ ਦਿਲੀਸਤ ।

ਰੱਬ ਦੀ ਯਾਦ ਚਾਨਣੇ ਦਿਲਾਂ ਦੀ ਪੂੰਜੀ ਹੈ,

ਗ਼ੈਰ ਯਾਦਿ ਹੱਕ ਹਮਾ ਬੇ-ਹਾਸਲੀਅਤ ।੫੦੩।

ਰੱਬ ਦੀ ਯਾਦ ਤੋਂ ਛੁੱਟ ਬਾਕੀ ਸਭ ਕੁਝ ਵਿਅਰਥ ਹੈ ।

ਹਰਫ਼ਿ ਦੀਗਰ ਨੀਸਤ ਗ਼ੈਰ ਅਜ਼ ਯਾਦਿ ਹੱਕ ।

ਰੱਬ ਦੀ ਯਾਦ ਤੋਂ ਛੁੱਟ ਹੋਰ ਕੋਈ ਦੂਜਾ ਹਰਫ ਨ ਪੜ੍ਹ,

ਯਾਦਿ ਹੱਕ ਹਾਂ ਯਾਦਿ ਹੱਕ ਹਾਂ ਯਾਦਿ ਹੱਕ ।੫੦੪।

ਰੱਬ ਦੀ ਯਾਦ, ਹਾਂ ਰੱਬ ਦੀ ਯਾਦ, ਬੱਸ ਰੱਬ ਦੀ ਯਾਦ ।

ਯਾ ਇਲਾਹੀ ਹਰ ਦਿਲਿ ਪਜ਼ਮੁਰਦਾ ਰਾ ।

ਹੇ ਅਕਾਲ ਪੁਰਖ # ਹਰ ਮੁਰਝਾਏ ਹੋਏ ਦਿਲ ਨੂੰ ਹਰਿਆ ਕਰ,

ਸਬਜ਼ ਕੁਨ ਹਰ ਖ਼ਾਤਿਰਿ ਅਫ਼ਸੁਰਦਾ ਰਾ ।੫੦੫।

ਹਰ ਕੁਮਲਾਏ ਹੋਏ ਦਿਲ ਨੂੰ ਹਰਿਆ ਕਰ ।

ਯਾ ਇਲਾਹੀ ਯਾਵਰੀ ਕੁਨ ਬੰਦਾ ਰਾ ।

ਹੇ ਅਕਾਲ ਪੁਰਖ # ਇਸ ਬੰਦੇ (ਸੇਵਕ) ਦਾ ਸਹਾਈ ਹੋ,

ਸੁਰਖ਼ੁਰੂ ਕੁਨ ਹਰ ਦਿਲਿ ਸ਼ਰਮਿੰਦਾ ਰਾ ।੫੦੬।

ਹਰ ਸ਼ਰਮਿੰਦੇ ਦਿਲ ਨੂੰ ਸੁਰਖੁਰੂ ਕਰ ।

ਦਰ ਦਿਲਿ ਗੋਯਾ ਹਵਾਇ ਸ਼ੌਕ ਬਖ਼ਸ਼ ।

ਹੇ ਅਕਾਲ ਪੁਰਖ # ਗੋਯਾ ਦੇ ਦਿਲ ਵਿਚ ਪ੍ਰੇਮ ਦੀ ਚਾਹ ਬਖਸ਼,

ਬਰ ਜ਼ੁਬਾਨਸ਼ ਜ਼ੱਰਾ-ਇ ਅਜ਼ ਜ਼ੌਕ ਬਖ਼ਸ਼ ।੫੦੭।

ਅਤੇ ਗੋਯਾ ਦੀ ਜੀਭ ਪੁਰ ਆਪਣੇ ਚਾਉ ਦਾ ਇਕ ਕਿਣਕਾ ਬਖਸ਼ ।

ਤਾਂ ਨ ਬਾਸ਼ਦ ਵਿਰਦਿ ਆਂ ਜੁਜ਼ ਯਾਦਿ ਹੱਕ ।

ਤਾਂ ਜੋ ਰੱਬ ਦੀ ਯਾਦ ਤੌਂ ਬਿਨਾਂ ਦੂਜਾ ਕੋਈ ਸਿਮਰਨ ਨਾ ਕਰੇ,

ਤਾਂ ਨ ਖ਼ਾਨਦ ਗ਼ੈਰ ਹੱਕ ਦੀਗਰ ਸਬੱਕ ।੫੦੮।

ਤਾਂ ਜੋ ਰੱਬ ਦੇ ਪ੍ਰੇਮ ਤੋਂ ਬਿਨਾਂ ਹੋਰ ਦੂਜਾ ਕੋਈ ਸਬਕ ਨ ਪੜ੍ਹੇ ।

ਤਾ ਨ ਗੀਰਦ ਗ਼ੈਰ ਨਾਮਿ ਜ਼ਿਕਰਿ ਹੱਕ ।

ਤਾਂ ਜੋ ਬਿਨਾਂ ਰੱਬ ਦੇ ਸਿਮਰਨ ਦੇ ਹੋਰ ਦੂਜਾ ਕੋਈ ਨਾਮ ਨ ਲਵੇ,

ਤਾ ਨ ਗੋਇਦ ਹਰਫ਼ਿ ਗ਼ੈਰ ਅਜ਼ ਫ਼ਿਕਰਿ ਹੱਕ ।੫੦੯।

ਤਾਂ ਜੋ ਬਿਨਾਂ ਰੱਬ ਦੇ ਧਿਆਨ ਦੇ ਹੋਰ ਦੂਜਾ ਕੋਈ ਸ਼ਬਦ ਨ ਪੜ੍ਹੇ ।

ਦੀਦਾ ਅਜ਼ ਦੀਦਾਰਿ-ਹੱਕ ਪੁਰ-ਨੂਰ ਕੁਨ ।

(ਹੇ ਅਕਾਲ ਪੁਰਖ #) ਮੇਰੀਆਂ ਅੱਖਾਂ ਨੂੰ ਰੱਬ ਦੇ ਦੀਦਾਰ ਨਾਲ ਨੂਰੋ ਨੂਰ ਕਰ ਦੇ,

ਗ਼ੈਰ ਹੱਕ ਅਜ਼ ਖ਼ਾਤਰਿ ਦਿਲਿ ਦੂਰ ਕੁਨ ।੫੧੦।

(ਮੇਰੇ) ਦਿਲ ਵਿੱਚੋਂ ਰੱਬ ਤੋਂ ਬਿਨਾਂ ਸਭ ਕੁਝ ਦੂਰ ਕਰ ਦੇ ।


Flag Counter