ਤੂੰ ਸਦਾ ਆਜ਼ਾਦ (ਸੁਤੰਤਰ) ਹੈਂ ॥੧੪੧॥
ਚਰਪਟ ਛੰਦ: ਤੇਰੀ ਕ੍ਰਿਪਾ ਨਾਲ:
(ਹੇ ਪ੍ਰਭੂ!) ਤੂੰ ਸਭ ਨੂੰ ਮਾਰਨ ਵਾਲਾ ਹੈਂ,
ਤੂੰ ਸਭ ਨੂੰ ਜਾਣਨ ਵਾਲਾ ਹੈ,
ਤੂੰ ਸਭ ਵਿਚ ਪ੍ਰਸਿੱਧ ('ਖਿਆਤਾ') ਹੈਂ,
ਤੂੰ ਸਭ ਬਾਰੇ ਜਾਣਕਾਰ ਹੈਂ ॥੧੪੨॥
(ਹੇ ਪ੍ਰਭੂ!) ਤੂੰ ਸਭ ਦਾ ਜੀਵਨ ਲੈਣ ਵਾਲਾ
ਅਤੇ ਸਭ ਦਾ ਕਰਤਾ ਹੈਂ,
ਤੂੰ ਸਭ ਦਾ ਪ੍ਰਾਣ (ਜੀਵਨ)
ਅਤੇ ਸਭ ਦਾ ਤ੍ਰਾਣ (ਬਲ) ਹੈਂ ॥੧੪੩॥
(ਹੇ ਪ੍ਰਭੂ!) ਤੂੰ ਸਭ ਦਾ ਕਰਮ-ਸਰੂਪ ਹੈਂ,
ਤੂੰ ਸਭ ਧਰਮਾਂ ਵਿਚ ਮੌਜੂਦ ਹੈਂ,
ਤੂੰ ਸਭ ਨਾਲ ਸੰਯੁਕਤ ਹੈਂ
ਅਤੇ ਸਾਰਿਆਂ ਤੋਂ ਮੁਕਤ ਹੈਂ ॥੧੪੪॥
ਰਸਾਵਲ ਛੰਦ: ਤੇਰੀ ਕ੍ਰਿਪਾ ਨਾਲ:
ਹੇ ਨਰਕਾਂ ਨੂੰ ਨਸ਼ਟ ਕਰਨ ਵਾਲੇ!
ਹੇ ਸਦਾ ਪ੍ਰਕਾਸ਼ਿਤ ਰਹਿਣ ਵਾਲੇ!
ਹੇ ਸ਼ਰੀਰਰਹਿਤ ਰੂਪ ਵਾਲੇ!
ਹੇ ਨਸ਼ਟ ਨਾ ਹੋਣ ਵਾਲੀ ਸੰਪੱਤੀ ਵਾਲੇ! (ਤੈਨੂੰ) ਨਮਸਕਾਰ ਹੈ ॥੧੪੫॥
ਹੇ ਦੁਖ ਦੇਣ ਵਾਲਿਆਂ ਨੂੰ ਨਸ਼ਟ ਕਰਨ ਵਾਲੇ!