ਜਾਪੁ ਸਾਹਿਬ

(ਅੰਗ: 28)


ਅਬੰਧ ਹੈਂ ॥੧੩੬॥

ਤੂੰ ਬੰਧਨਾਂ ਤੋਂ ਮੁਕਤ ਹੈਂ ॥੧੩੬॥

ਅਭਗਤ ਹੈਂ ॥

(ਹੇ ਪ੍ਰਭੂ!) ਤੂੰ ਕਿਸੇ ਦੀ ਭਗਤੀ ਨਹੀਂ ਕਰਦਾ,

ਬਿਰਕਤ ਹੈਂ ॥

ਤੂੰ ਵਿਰਕਤ ਹੈਂ,

ਅਨਾਸ ਹੈਂ ॥

ਤੂੰ ਇੱਛਾ (ਆਸ) ਤੋਂ ਮੁਕਤ ਹੈਂ,

ਪ੍ਰਕਾਸ ਹੈਂ ॥੧੩੭॥

ਤੂੰ ਪ੍ਰਕਾਸ਼ ਰੂਪ ਹੈਂ ॥੧੩੭॥

ਨਿਚਿੰਤ ਹੈਂ ॥

(ਹੇ ਪ੍ਰਭੂ!) ਤੂੰ ਚਿੰਤਾ ਤੋਂ ਮੁਕਤ ਹੈਂ,

ਸੁਨਿੰਤ ਹੈਂ ॥

ਤੂੰ ਸਦਾ ਸਦੀਵੀ ਹੈਂ,

ਅਲਿਖ ਹੈਂ ॥

ਤੂੰ ਲਿਖਿਆ ਨਹੀਂ ਜਾ ਸਕਦਾ,

ਅਦਿਖ ਹੈਂ ॥੧੩੮॥

ਤੂੰ ਵੇਖਿਆ ਨਹੀਂ ਜਾ ਸਕਦਾ ॥੧੩੮॥

ਅਲੇਖ ਹੈਂ ॥

(ਹੇ ਪ੍ਰਭੂ!) ਤੂੰ ਲੇਖੇ ਤੋਂ ਬਾਹਰ ਹੈਂ,

ਅਭੇਖ ਹੈਂ ॥

ਤੂੰ ਭੇਖਾਂ ਤੋਂ ਰਹਿਤ ਹੈਂ,

ਅਢਾਹ ਹੈਂ ॥

ਤੈਨੂੰ ਕੋਈ ਡਿਗਾ (ਢਾਹ) ਨਹੀਂ ਸਕਦਾ (ਜਾਂ ਤੇਰਾ ਕੋਈ ਕੰਢਾ ਜਾਂ ਕਿਨਾਰਾ ਨਹੀਂ ਹੈ)

ਅਗਾਹ ਹੈਂ ॥੧੩੯॥

ਤੇਰਾ ਕੋਈ ਪਾਰਾਵਾਰ ਨਹੀਂ ਹੈ ॥੧੩੯॥

ਅਸੰਭ ਹੈਂ ॥

(ਹੇ ਪ੍ਰਭੂ!) ਤੂੰ ਜਨਮ ('ਸੰਭ') ਤੋਂ ਰਹਿਤ ਹੈਂ,

ਅਗੰਭ ਹੈਂ ॥

ਤੂੰ (ਮਨ-ਬਾਣੀ ਦੀ) ਪਹੁੰਚ ਤੋਂ ਪਰੇ ਹੈਂ,

ਅਨੀਲ ਹੈਂ ॥

ਤੂੰ ਗਿਣਤੀ ਦੀ ਸੀਮਾ ਤੋਂ ਪਰੇ ਹੈਂ,

ਅਨਾਦਿ ਹੈਂ ॥੧੪੦॥

ਤੇਰਾ ਕੋਈ ਆਦਿ ਨਹੀਂ ਹੈ ॥੧੪੦॥

ਅਨਿਤ ਹੈਂ ॥

(ਹੇ ਪ੍ਰਭੂ!) ਤੂੰ ਸਦੀਵੀ ਰੂਪ ਵਾਲਾ ਹੈਂ,

ਸੁ ਨਿਤ ਹੈਂ ॥

ਤੂੰ ਸਦਾ ਕਾਇਮ-ਦਾਇਮ ਹੈਂ,

ਅਜਾਤ ਹੈਂ ॥

ਤੂੰ ਜਨਮ-ਮਰਨ ਤੋਂ ਮੁਕਤ ਹੈਂ,