ਜਾਪੁ ਸਾਹਿਬ

(ਅੰਗ: 38)


ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ॥

ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ; ਹੇ ਇੰਦਰਾਂ ਦੇ ਇੰਦਰ! (ਤੈਨੂੰ) ਨਮਸਕਾਰ ਹੈ;

ਨਮੋ ਅੰਧਕਾਰੇ ਨਮੋ ਤੇਜ ਤੇਜੇ ॥

ਹੇ ਅੰਧਕਾਰ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਤੇਜਾਂ ਦੇ ਤੇਜ! (ਤੈਨੂੰ) ਨਮਸਕਾਰ ਹੈ;

ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥

ਹੇ ਸਮੂਹਾਂ ਦੇ ਸਮੂਹ! (ਤੈਨੂੰ) ਨਮਸਕਾਰ ਹੈ; ਹੇ (ਸੂਖਮ) ਬੀਜਾਂ ਦੇ ਬੀਜ! (ਤੈਨੂੰ) ਨਮਸਕਾਰ ਹੈ ॥੧੮੫॥

ਨਮੋ ਰਾਜਸੰ ਤਾਮਸੰ ਸਾਂਤ ਰੂਪੇ ॥

ਹੇ ਰਜੋ, ਤਮੋ ਅਤੇ ਸਤੋ ਰੂਪ! (ਤੈਨੂੰ) ਨਮਸਕਾਰ ਹੈ;

ਨਮੋ ਪਰਮ ਤਤੰ ਅਤਤੰ ਸਰੂਪੇ ॥

ਹੇ ਪਰਮ ਤੱਤ੍ਵ ਅਤੇ ਪੰਜ ਤੱਤ੍ਵਾਂ ਤੋਂ ਰਹਿਤ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ॥

ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ,

ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੧੮੬॥

ਹੇ ਮੰਤ੍ਰਾਂ ਦੇ ਵੀ ਮੰਤ੍ਰ! (ਤੈਨੂੰ) ਨਮਸਕਾਰ ਹੈ; ਹੇ ਧਿਆਨਾਂ ਦੇ ਵੀ ਧਿਆਨ! (ਤੈਨੂੰ) ਨਮਸਕਾਰ ਹੈ ॥੧੮੬॥

ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ॥

ਹੇ ਯੁੱਧਾਂ ਦੇ ਯੁੱਧ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ;

ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥

ਹੇ ਭੋਜਾਂ ਦੇ ਵੀ ਭੋਜ! (ਤੈਨੂੰ) ਨਮਸਕਾਰ ਹੈ; ਤੇ ਪੇਯਾਂ (ਪੀਣਯੋਗ ਪਦਾਰਥ) ਦੇ ਪੇਯ! (ਤੈਨੂੰ) ਨਮਸਕਾਰ ਹੈ;

ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ॥

ਹੇ ਕਲਹ ਦੇ ਕਾਰਨ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸ਼ਾਂਤੀ-ਸਰੂਪ! (ਤੈਨੂੰ) ਨਮਸਕਾਰ ਹੈ;

ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥

ਹੇ ਇੰਦਰਾਂ ਦੇ ਵੀ ਇੰਦਰ, (ਤੈਨੂੰ) ਨਮਸਕਾਰ ਹੈ; ਹੇ ਆਦਿ-ਰਹਿਤ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੮੭॥

ਕਲੰਕਾਰ ਰੂਪੇ ਅਲੰਕਾਰ ਅਲੰਕੇ ॥

ਹੇ ਦੋਸ਼ਾਂ ਤੋਂ ਮੁਕਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ) ਹੇ ਸ਼ਿੰਗਾਰਾਂ ਦੇ ਵੀ ਸ਼ਿੰਗਾਰ! (ਤੈਨੂੰ ਨਮਸਕਾਰ ਹੈ);

ਨਮੋ ਆਸ ਆਸੇ ਨਮੋ ਬਾਂਕ ਬੰਕੇ ॥

ਹੇ ਮੁਖਾਂ ਦੇ ਵੀ ਮੁਖ (ਜਾਂ ਆਸ਼ਾਵਾਂ ਦੇ ਵੀ ਆਸ਼ਯ); (ਤੈਨੂੰ) ਨਮਸਕਾਰ ਹੈ; ਹੇ ਬਾਣੀ ('ਬਾਕ') ਦੇ ਵੀ ਸ਼ਿੰਗਾਰ! (ਤੈਨੂੰ) ਨਮਸਕਾਰ ਹੈ।

ਅਭੰਗੀ ਸਰੂਪੇ ਅਨੰਗੀ ਅਨਾਮੇ ॥

ਹੇ ਨਾਸ਼-ਰਹਿਤ ਰੂਪ ਵਾਲੇ! ਹੇ ਨਿਰਾਕਾਰ ਅਤੇ ਨਾਮ-ਰਹਿਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ);

ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥

ਹੇ ਤਿੰਨਾਂ ਲੋਕਾਂ ਨੂੰ ਤਿੰਨਾਂ ਕਾਲਾਂ ਵਿਚ ਨਸ਼ਟ ਕਰਨ ਵਾਲੇ! ਹੇ ਦੇਹ-ਰਹਿਤ! ਹੇ ਕਾਮਨਾਵਾਂ ਤੋਂ ਮੁਕਤ! (ਤੈਨੂੰ ਨਮਸਕਾਰ ਹੈ) ॥੧੮੮॥

ਏਕ ਅਛਰੀ ਛੰਦ ॥

ਏਕ ਅਛਰੀ ਛੰਦ:

ਅਜੈ ॥

(ਹੇ ਪ੍ਰਭੂ! ਤੂੰ) ਅਜਿਤ,

ਅਲੈ ॥

ਅਵਿਨਾਸ਼ੀ,

ਅਭੈ ॥

ਨਿਰਭੈ

ਅਬੈ ॥੧੮੯॥

ਅਤੇ ਕਾਲ ਦੇ ਪ੍ਰਭਾਵ ਤੋਂ ਪਰੇ ਹੈਂ ॥੧੮੯॥