ਜਾਪੁ ਸਾਹਿਬ

(ਅੰਗ: 39)


ਅਭੂ ॥

(ਹੇ ਪ੍ਰਭੂ! ਤੂੰ) ਅਜਨਮਾ,

ਅਜੂ ॥

ਅਜੂਨੀ,

ਅਨਾਸ ॥

ਨਾਸ਼-ਰਹਿਤ,

ਅਕਾਸ ॥੧੯੦॥

ਸੋਗ ('ਕਾਸ') ਰਹਿਤ ਹੈਂ ॥੧੯੦॥

ਅਗੰਜ ॥

(ਹੇ ਪ੍ਰਭੂ! ਤੂੰ) ਨਾ ਨਸ਼ਟ ਹੋਣ ਵਾਲਾ,

ਅਭੰਜ ॥

ਨਾ ਟੁੱਟਣ ਵਾਲਾ,

ਅਲਖ ॥

ਨਾ ਜਾਣਿਆ ਜਾ ਸਕਣ ਵਾਲਾ

ਅਭਖ ॥੧੯੧॥

ਅਤੇ ਖਾਣ ਦੀ ਲੋੜ ਤੋਂ ਮੁਕਤ ਹੈਂ ॥੧੯੧॥

ਅਕਾਲ ॥

(ਹੇ ਪ੍ਰਭੂ! ਤੂੰ) ਕਾਲ-ਰਹਿਤ,

ਦਿਆਲ ॥

ਦਿਆਲੂ,

ਅਲੇਖ ॥

ਲੇਖੇ ਤੋਂ ਰਹਿਤ

ਅਭੇਖ ॥੧੯੨॥

ਅਤੇ ਭੇਖ ਤੋਂ ਰਹਿਤ ਹੈਂ ॥੧੯੨॥

ਅਨਾਮ ॥

(ਹੇ ਪ੍ਰਭੂ! ਤੂੰ) ਨਾਮ-ਰਹਿਤ,

ਅਕਾਮ ॥

ਕਾਮਨਾ-ਰਹਿਤ,

ਅਗਾਹ ॥

ਥਾਹ-ਰਹਿਤ

ਅਢਾਹ ॥੧੯੩॥

ਅਤੇ ਅਪਰ ਅਪਾਰ ਹੈਂ ॥੧੯੩॥

ਅਨਾਥੇ ॥

(ਹੇ ਪ੍ਰਭੂ! ਤੂੰ) ਸੁਆਮੀ-ਰਹਿਤ,

ਪ੍ਰਮਾਥੇ ॥

ਨਾਸ਼ਕ-ਰਹਿਤ,

ਅਜੋਨੀ ॥

ਜੂਨ-ਰਹਿਤ

ਅਮੋਨੀ ॥੧੯੪॥

ਅਤੇ ਮੋਨ-ਰਹਿਤ ਹੈਂ ॥੧੯੪॥