ਜਾਪੁ ਸਾਹਿਬ

(ਅੰਗ: 40)


ਨ ਰਾਗੇ ॥

(ਹੇ ਪ੍ਰਭੂ! ਤੂੰ) ਮੋਹ-ਰਹਿਤ,

ਨ ਰੰਗੇ ॥

ਰੰਗ-

ਨ ਰੂਪੇ ॥

ਰੂਪ-

ਨ ਰੇਖੇ ॥੧੯੫॥

ਰੇਖ ਤੋਂ ਪਰੇ ਹੈਂ ॥੧੯੫॥

ਅਕਰਮੰ ॥

(ਹੇ ਪ੍ਰਭੂ! ਤੂੰ) ਕਰਮਾਂ

ਅਭਰਮੰ ॥

ਅਤੇ ਭਰਮਾਂ ਤੋਂ ਰਹਿਤ ਹੈਂ,

ਅਗੰਜੇ ॥

ਨਾਸ਼

ਅਲੇਖੇ ॥੧੯੬॥

ਅਤੇ ਲੇਖੇ ਤੋਂ ਪਰੇ ਹੈਂ ॥੧੯੬॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ॥

ਸਭਨਾਂ ਦੁਆਰਾ ਨਮਸਕਾਰੇ ਜਾਣ ਵਾਲੇ (ਉਸ ਪ੍ਰਭੂ ਨੂੰ) ਮੇਰਾ ਪ੍ਰਨਾਮ ਹੈ, ਜੋ ਸਭ ਦਾ ਸੰਘਾਰਕ ਹੈ, ਨਾਸ਼ ਤੋਂ ਪਰੇ ਹੈ,

ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ॥

ਨਾਮ ਤੋਂ ਰਹਿਤ ਹੈ ਅਤੇ ਸਭ ਵਿਚ ਵਸਦਾ ਹੈ।

ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ ॥

ਕਾਮਨਾਵਾਂ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ ਹੈ)।

ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥

ਉਹ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੁਭ ਧਰਮ ਨੂੰ ਸੁਸਜਿਤ ਕਰਨ ਵਾਲਾ ਹੈ ॥੧੯੭॥

ਸਦਾ ਸਚਿਦਾਨੰਦ ਸਤ੍ਰੰ ਪ੍ਰਣਾਸੀ ॥

(ਹੇ ਪ੍ਰਭੂ! ਤੂੰ) ਸਦਾ ਚੇਤਨ ਅਤੇ ਆਨੰਦ-ਸਰੂਪ ਹੈਂ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ।

ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥

(ਤੂੰ) ਮਿਹਰ ਕਰਨ ਵਾਲਾ, ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈਂ।

ਅਜਾਇਬ ਬਿਭੂਤੇ ਗਜਾਇਬ ਗਨੀਮੇ ॥

(ਤੂੰ) ਅਦਭੁਤ ਸੰਪੱਤੀ ਵਾਲਾ, ਦੁਸ਼ਮਣਾਂ ਉਤੇ ਕਹਿਰ ਢਾਉਣ ਵਾਲਾ,

ਹਰੀਅੰ ਕਰੀਅੰ ਕਰੀਮੁਲ ਰਹੀਮੇ ॥੧੯੮॥

ਨਾਸ਼ ਕਰਨ ਵਾਲਾ, ਸਿਰਜਨ ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ ਵਾਲਾ ਹੈਂ ॥੧੯੮॥

ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ ॥

ਚੌਹਾਂ ਚੱਕਾਂ ਵਿਚ ਵਿਚਰਨ ਵਾਲਾ, ਚੌਹਾਂ ਚੱਕਾਂ ਨੂੰ ਭੋਗਣ ਵਾਲਾ,

ਸੁਯੰਭਵ ਸੁਭੰ ਸਰਬ ਦਾ ਸਰਬ ਜੁਗਤੇ ॥

ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;

ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥

ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;