ਅਣਦਿਸ ਹੈਂ,
ਦ੍ਰਿਸ਼ਟਮਾਨ ਨਹੀਂ ਹੈ,
ਬਲ-ਹੀਨ ਨਹੀਂ ਹੈਂ ॥੧੦੨॥
ਭਗਵਤੀ ਛੰਦ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
(ਹੇ ਪ੍ਰਭੂ!) ਤੇਰਾ ਦੇਸ (ਸਥਾਨ) ਨਾਸ਼-ਰਹਿਤ ਹੈ,
ਤੇਰਾ ਸਰੂਪ (ਭੇਸ) ਸਦੀਵੀ ਹੈ,
ਤੇਰਾ ਕਰਮ ਨਸ਼ਟ ਨਹੀਂ ਹੁੰਦਾ,
ਤੂੰ ਭਰਮਾਂ ਨੂੰ ਤੋੜਨ ਵਾਲਾ ਹੈਂ ॥੧੦੩॥
(ਹੇ ਪ੍ਰਭੂ!) ਤੂੰ ਤਿੰਨਾਂ ਲੋਕਾਂ ਤੋਂ ਨਿਰਲੇਪ ਹੈਂ,
ਤੂੰ ਸੂਰਜ ('ਆਦਿਤ') ਦੇ ਤੇਜ ਨੂੰ ਖ਼ਤਮ ਕਰ ਸਕਦਾ ਹੈਂ,
ਤੂੰ ਪਵਿਤਰ (ਮਾਇਆ ਤੋਂ ਅਪ੍ਰਭਾਵਿਤ) ਰੰਗ (ਸਰੂਪ) ਵਾਲਾ ਹੈਂ,
ਤੂੰ ਐਸ਼ਵਰਜ (ਵਿਭੂਤੀਆਂ) ਦਾ ਕਰਤਾ ਹੈਂ ॥੧੦੪॥
(ਹੇ ਪ੍ਰਭੂ!) ਤੂੰ ਰਾਜਿਆਂ ਦਾ ਤੇਜ ਹੈਂ,
ਤੂੰ ਧਰਮਾਂ ਦਾ ਨਿਸ਼ਾਨ (ਝੰਡਾ) ਹੈਂ,
ਤੂੰ ਸ਼ੋਕ-ਰਹਿਤ ਸਰੂਪ ਵਾਲਾ ਹੈਂ,
ਤੂੰ ਸਾਰਿਆਂ ਦਾ ਸ਼ਿੰਗਾਰ ਹੈਂ ॥੧੦੫॥
(ਹੇ ਪ੍ਰਭੂ!) ਤੂੰ ਜਗਤ ਦਾ ਕਰਤਾ ਹੈਂ,
ਤੂੰ ਛਤ੍ਰੀਆਂ (ਵੀਰਾਂ) ਦਾ ਵੀ ਛਤ੍ਰੀ ਹੈਂ,
ਤੂੰ ਬ੍ਰਹਮ-ਸਰੂਪੀ ਹੈਂ,
ਤੂੰ ਭੈ-ਰਹਿਤ ਅਤੇ ਉਪਮਾ-ਰਹਿਤ ਹੈਂ ॥੧੦੬॥