(ਪ੍ਰਸ਼ਨ:) (ਜੇ 'ਹਾਟੀ ਬਾਟੀ' ਨੂੰ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ 'ਉਦਾਸੀ' ਬਣੇ ਸੀ?
ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ?
ਤੁਸੀ ਕਿਸ ਸੌਦੇ ਦੇ ਵਪਾਰੀ ਹੋ?
(ਆਪਣੇ ਸ਼ਰਧਾਲੂਆਂ ਦੀ) ਜਮਾਤ ਨੂੰ (ਇਸ 'ਦੁਤਰ ਸਾਗਰ' ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ॥੧੭॥
(ਉੱਤਰ:) ਅਸੀਂ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ,
ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ (ਉਦਾਸੀ-) ਭੇਖ ਧਾਰਿਆ ਸੀ।
ਅਸੀਂ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ।
ਹੇ ਨਾਨਕ! ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ('ਦੁਤਰ ਸਾਗਰ' ਤੋਂ) ਪਾਰ ਲੰਘਦਾ ਹੈ ॥੧੮॥
ਰਾਮਕਲੀ ਦੀਆਂ ਭਾਵਨਾਵਾਂ ਉਨ੍ਹਾਂ ਬੁੱਧੀਮਾਨ ਅਧਿਆਪਕ ਵਰਗੀਆਂ ਹੁੰਦੀਆਂ ਹਨ ਜੋ ਆਪਣੇ ਵਿਦਿਆਰਥੀ ਨੂੰ ਅਨੁਸ਼ਾਸਤ ਕਰਦੀਆਂ ਹਨ।