ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,
ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,
ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;
ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,
ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;
ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,
ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ);
ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,
(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,
ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;
ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,
ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥
ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,
ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ।
ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,