ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥
ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।
ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?
ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।
ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;
ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।
ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।
ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,
ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।
ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,
ਉਹੀ ਪੂਰਨ ਪੁਰਖ ਤੇ ਕਾਦਰ ਹੈ।
ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,
ਸਭ ਦੀ ਸਹਾਇਤਾ ਕਰਦਾ ਹੈ।
ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,
ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ।
ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;