ਜਾਪੁ ਸਾਹਿਬ

(ਅੰਗ: 4)


ਨਮਸਤੰ ਅਬਾਹੇ ॥

ਹੇ ਨਾ ਚਲਾਏ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਤ੍ਰਿਬਰਗੇ ॥

ਹੇ ਤਿੰਨ ਵਰਗਾਂ (ਧਰਮ, ਅਰਥ ਅਤੇ ਕਾਮ) ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਸਰਗੇ ॥੧੪॥

ਹੇ ਉਤਪੱਤੀ (ਸਰਗ) ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੧੪॥

ਨਮਸਤੰ ਪ੍ਰਭੋਗੇ ॥

ਹੇ ਉਤਮ ਫਲ (ਭੋਗ-ਸਾਮਗ੍ਰੀ) ਦੇਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਸੁਜੋਗੇ ॥

ਹੇ ਸਾਰੀਆਂ ਯੋਗਤਾਵਾਂ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਰੰਗੇ ॥

ਹੇ ਰੰਗ (ਵਰਣ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਭੰਗੇ ॥੧੫॥

ਹੇ ਅਟੁੱਟ! ਤੈਨੂੰ ਨਮਸਕਾਰ ਹੈ ॥੧੫॥

ਨਮਸਤੰ ਅਗੰਮੇ ॥

ਹੇ ਪਹੁੰਚ ਤੋਂ ਪਰੇ! ਤੈਨੂੰ ਨਮਸਕਾਰ ਹੈ;

ਨਮਸਤਸਤੁ ਰੰਮੇ ॥

ਹੇ ਸੁੰਦਰ ਸਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਜਲਾਸਰੇ ॥

ਹੇ ਜਲ-ਆਸ਼ੇ (ਸਮੁੰਦਰ)! ਤੈਨੂੰ ਨਮਸਕਾਰ ਹੈ;

ਨਮਸਤੰ ਨਿਰਾਸਰੇ ॥੧੬॥

ਹੇ ਬਿਨਾ ਆਸਰੇ ਵਾਲੇ! ਤੈਨੂੰ ਨਮਸਕਾਰ ਹੈ ॥੧੬॥

ਨਮਸਤੰ ਅਜਾਤੇ ॥

ਹੇ ਜਾਤੀ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਪਾਤੇ ॥

ਹੇ ਗੋਤ-ਬਰਾਦਰੀ (ਪਾਂਤੀ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਮਜਬੇ ॥

ਹੇ ਮਜ਼੍ਹਬ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤਸਤੁ ਅਜਬੇ ॥੧੭॥

ਹੇ ਅਜਬ ਸਰੂਪ ਵਾਲੇ! ਤੈਨੂੰ ਨਮਸਕਾਰ ਹੈ ॥੧੭॥

ਅਦੇਸੰ ਅਦੇਸੇ ॥

ਹੇ ਦੇਸ-ਰਹਿਤ (ਸਰਬ-ਵਿਆਪੀ)! ਤੈਨੂੰ ਨਮਸਕਾਰ ਹੈ;

ਨਮਸਤੰ ਅਭੇਸੇ ॥

ਹੇ ਭੇਸ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਧਾਮੇ ॥

ਹੇ ਧਾਮ (ਠਿਕਾਣਾ) ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਬਾਮੇ ॥੧੮॥

ਹੇ ਮਾਇਆ (ਬਾਮ) ਰਹਿਤ! ਤੈਨੂੰ ਨਮਸਕਾਰ ਹੈ ॥੧੮॥

ਨਮੋ ਸਰਬ ਕਾਲੇ ॥

ਹੇ ਸਾਰਿਆਂ ਦੇ ਕਾਲ-ਸਰੂਪ! ਤੈਨੂੰ ਨਮਸਕਾਰ ਹੈ;