ਜਾਪੁ ਸਾਹਿਬ

(ਅੰਗ: 3)


ਨਮਸਤੰ ਅਨੇਕੈ ॥

ਹੇ ਅਨੇਕ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੂਤੇ ॥

ਹੇ ਭੂਤਾਂ (ਪੰਜ ਤੱਤ੍ਵਾਂ- ਜਲ, ਧਰਤੀ, ਆਕਾਸ਼, ਵਾਯੂ ਅਤੇ ਅਗਨੀ) ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਜੂਪੇ ॥੯॥

ਹੇ ਬੰਧਨ ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੯॥

ਨਮਸਤੰ ਨ੍ਰਿਕਰਮੇ ॥

ਹੇ ਕਰਮਕਾਂਡਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਭਰਮੇ ॥

ਹੇ ਭਰਮਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਦੇਸੇ ॥

ਹੇ ਬਿਨਾ ਕਿਸੇ ਖ਼ਾਸ ਦੇਸ਼ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਭੇਸੇ ॥੧੦॥

ਹੇ ਬਿਨਾ ਕਿਸੇ ਖ਼ਾਸ ਭੇਸ ਵਾਲੇ! ਤੈਨੂੰ ਨਮਸਕਾਰ ਹੈ ॥੧੦॥

ਨਮਸਤੰ ਨ੍ਰਿਨਾਮੇ ॥

ਹੇ ਨਾਮ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਕਾਮੇ ॥

ਹੇ ਕਾਮਨਾ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਧਾਤੇ ॥

ਹੇ ਤੱਤ੍ਵਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਘਾਤੇ ॥੧੧॥

ਹੇ ਘਾਤ (ਮਾਰੇ ਜਾਣ) ਤੋਂ ਰਹਿਤ! ਤੈਨੂੰ ਨਮਸਕਾਰ ਹੈ ॥੧੧॥

ਨਮਸਤੰ ਨ੍ਰਿਧੂਤੇ ॥

ਹੇ ਨਾ ਹਿਲਾਏ ਜਾ ਸਕਣ ਵਾਲੇ (ਅਚਲ ਸਰੂਪ)! ਤੈਨੂੰ ਨਮਸਕਾਰ ਹੈ;

ਨਮਸਤੰ ਅਭੂਤੇ ॥

ਹੇ ਪੰਜ ਤੱਤ੍ਵਾਂ ਤੋਂ ਨਾ ਬਣਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਲੋਕੇ ॥

ਹੇ ਨਾ ਵੇਖੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਸੋਕੇ ॥੧੨॥

ਹੇ ਸੋਗੀ ਨਾ ਹੋ ਸਕਣ ਵਾਲੇ! ਤੈਨੂੰ ਨਮਸਕਾਰ ਹੈ ॥੧੨॥

ਨਮਸਤੰ ਨ੍ਰਿਤਾਪੇ ॥

ਹੇ ਸੰਤਾਪ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਥਾਪੇ ॥

ਹੇ ਸਥਾਪਨਾ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਤ੍ਰਿਮਾਨੇ ॥

ਹੇ ਤਿੰਨਾਂ ਕਾਲਾਂ (ਅਥਵਾ ਤਿੰਨਾਂ ਲੋਕਾਂ) ਵਿਚ ਮੰਨੇ ਜਾਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਨਿਧਾਨੇ ॥੧੩॥

ਹੇ (ਸਭ ਦੇ) ਭੰਡਾਰ ਸਰੂਪ! ਤੈਨੂੰ ਨਮਸਕਾਰ ਹੈ ॥੧੩॥

ਨਮਸਤੰ ਅਗਾਹੇ ॥

ਹੇ ਨਾ ਪਕੜੇ ਜਾ ਸਕਣ ਵਾਲੇ! ਤੈਨੂੰ ਨਮਸਕਾਰ ਹੈ;