ਜਾਪੁ ਸਾਹਿਬ

(ਅੰਗ: 5)


ਨਮੋ ਸਰਬ ਦਿਆਲੇ ॥

ਹੇ ਸਾਰਿਆਂ ਉਤੇ ਦਿਆਲੂ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਰੂਪੇ ॥

ਹੇ ਸਾਰਿਆਂ ਰੂਪਾਂ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੂਪੇ ॥੧੯॥

ਹੇ ਸਾਰਿਆਂ ਦੇ ਰਾਜੇ (ਭੂਪ)! (ਤੈਨੂੰ) ਨਮਸਕਾਰ ਹੈ ॥੧੯॥

ਨਮੋ ਸਰਬ ਖਾਪੇ ॥

ਹੇ ਸਾਰਿਆਂ ਨੂੰ ਖਪਾਉਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਥਾਪੇ ॥

ਹੇ ਸਾਰਿਆਂ ਨੂੰ ਸਥਾਪਿਤ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਕਾਲੇ ॥

ਹੇ ਸਾਰਿਆਂ ਦੇ ਕਾਲ-ਰੂਪ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਪਾਲੇ ॥੨੦॥

ਹੇ ਸਾਰਿਆਂ ਦੇ ਪਾਲਕ! (ਤੈਨੂੰ) ਨਮਸਕਾਰ ਹੈ ॥੨੦॥

ਨਮਸਤਸਤੁ ਦੇਵੈ ॥

ਹੇ (ਕਰਮ-ਫਲ) ਦੇਣ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਭੇਵੈ ॥

ਹੇ ਭੇਦ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਅਜਨਮੇ ॥

ਹੇ ਜਨਮ-ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਸੁਬਨਮੇ ॥੨੧॥

ਹੇ ਜਨਮ-ਸਹਿਤ! (ਸੰਤਾਨ ਅਥਵਾ ਪੁੱਤਰ ਰੂਪ ਵਿਚ ਪੈਦਾ ਹੋਣ ਵਾਲੇ-'ਸੁਵਨਮਯ') ਤੈਨੂੰ ਨਮਸਕਾਰ ਹੈ ॥੨੧॥

ਨਮੋ ਸਰਬ ਗਉਨੇ ॥

ਹੇ ਸਾਰਿਆਂ ਸਥਾਨਾਂ ਉਤੇ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭਉਨੇ ॥

ਹੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਵਿਆਪਕ ਹੋਣ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਰੰਗੇ ॥

ਹੇ ਸਾਰਿਆਂ ਰੰਗਾਂ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਭੰਗੇ ॥੨੨॥

ਹੇ ਸਾਰਿਆਂ ਨੂੰ ਲਯ (ਨਸ਼ਟ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੨॥

ਨਮੋ ਕਾਲ ਕਾਲੇ ॥

ਹੇ ਕਾਲ ਦੇ ਵੀ ਕਾਲ! (ਤੈਨੂੰ) ਨਮਸਕਾਰ ਹੈ;

ਨਮਸਤਸਤੁ ਦਿਆਲੇ ॥

ਹੇ ਸਭ ਉਤੇ ਦਇਆ ਕਰਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਅਬਰਨੇ ॥

ਹੇ ਵਰਣਨ ਤੋਂ ਪਰੇ (ਅਕਥਨੀ)! ਤੈਨੂੰ ਨਮਸਕਾਰ ਹੈ;

ਨਮਸਤੰ ਅਮਰਨੇ ॥੨੩॥

ਹੇ ਮਰਨ ਤੋਂ ਪਰੇ (ਅਮਰ)! ਤੈਨੂੰ ਨਮਸਕਾਰ ਹੈ ॥੨੩॥

ਨਮਸਤੰ ਜਰਾਰੰ ॥

ਹੇ ਬੁਢਾਪੇ ਦੇ ਵੈਰੀ (ਬੁਢਾਪੇ ਤੋਂ ਮੁਕਤ)! ਤੈਨੂੰ ਨਮਸਕਾਰ ਹੈ;