ਜਾਪੁ ਸਾਹਿਬ

(ਅੰਗ: 6)


ਨਮਸਤੰ ਕ੍ਰਿਤਾਰੰ ॥

ਹੇ ਕ੍ਰਿਤ ਕਰਮਾਂ ਦੇ ਵੈਰੀ (ਕਰਮ-ਨਾਸ਼ਕ)! ਤੈਨੂੰ ਨਮਸਕਾਰ ਹੈ;

ਨਮੋ ਸਰਬ ਧੰਧੇ ॥

ਹੇ ਸਾਰਿਆਂ ਧੰਧਿਆਂ ਦੇ ਪ੍ਰੇਰਕ! (ਤੈਨੂੰ) ਨਮਸਕਾਰ ਹੈ;

ਨਮੋਸਤ ਅਬੰਧੇ ॥੨੪॥

ਹੇ ਬੰਧਨਾਂ ਤੋਂ ਮੁਕਤ! ਤੈਨੂੰ ਨਮਸਕਾਰ ਹੈ ॥੨੪॥

ਨਮਸਤੰ ਨ੍ਰਿਸਾਕੇ ॥

ਹੇ ਸਾਕਾਂ-ਸੰਬੰਧਾਂ ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਨ੍ਰਿਬਾਕੇ ॥

ਹੇ ਡਰ ('ਬਾਕ') ਤੋਂ ਰਹਿਤ! ਤੈਨੂੰ ਨਮਸਕਾਰ ਹੈ;

ਨਮਸਤੰ ਰਹੀਮੇ ॥

ਹੇ ਰਹਿਮ (ਦਇਆ) ਕਰਨ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਕਰੀਮੇ ॥੨੫॥

ਹੇ ਬਖ਼ਸ਼ਿਸ਼ (ਕਰਮ) ਕਰਨ ਵਾਲੇ! ਤੈਨੂੰ ਨਮਸਕਾਰ ਹੈ ॥੨੫॥

ਨਮਸਤੰ ਅਨੰਤੇ ॥

ਹੇ ਅਨੰਤ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤੰ ਮਹੰਤੇ ॥

ਹੇ ਮਹਾਨ ਰੂਪ ਵਾਲੇ! ਤੈਨੂੰ ਨਮਸਕਾਰ ਹੈ;

ਨਮਸਤਸਤੁ ਰਾਗੇ ॥

ਹੇ ਪ੍ਰੇਮ (ਰਾਗ) ਸਰੂਪ! ਤੈਨੂੰ ਨਮਸਕਾਰ ਹੈ;

ਨਮਸਤੰ ਸੁਹਾਗੇ ॥੨੬॥

ਹੇ ਚੰਗੇ ਭਾਗਾਂ ਵਾਲੇ! ਤੈਨੂੰ ਨਮਸਕਾਰ ਹੈ ॥੨੬॥

ਨਮੋ ਸਰਬ ਸੋਖੰ ॥

ਹੇ ਸਭ ਨੂੰ ਸੁਕਾਉਣ (ਨਸ਼ਟ ਕਰਨ) ਵਾਲੇ! ਤੈਨੂੰ ਨਮਸਕਾਰ ਹੈ;

ਨਮੋ ਸਰਬ ਪੋਖੰ ॥

ਹੇ ਸਭ ਦਾ ਪਾਲਨ (ਪੋਸ਼ਣ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਕਰਤਾ ॥

ਹੇ ਸਭ ਦੇ ਸਿਰਜਨਹਾਰ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਹਰਤਾ ॥੨੭॥

ਹੇ ਸਭ ਨੂੰ ਖ਼ਤਮ (ਹਰਨ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੭॥

ਨਮੋ ਜੋਗ ਜੋਗੇ ॥

ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ;

ਨਮੋ ਭੋਗ ਭੋਗੇ ॥

ਹੇ ਭੋਗਾਂ ਦੇ ਵੀ ਭੋਗ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਦਿਆਲੇ ॥

ਹੇ ਸਾਰਿਆਂ ਉਤੇ ਦਇਆ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;

ਨਮੋ ਸਰਬ ਪਾਲੇ ॥੨੮॥

ਹੇ ਸਾਰਿਆਂ ਦੀ ਪਾਲਣਾ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੮॥

ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥

ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ: