ਚੰਡੀ ਦੀ ਵਾਰ

(ਅੰਗ: 2)


ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥

ਸਾਧੂ ਰੁਚੀਆਂ ਵਾਲਾ ਸਤਿਯੁਗ ਬੀਤ ਗਿਆ ਅਤੇ ਅੱਧੇ ਸ਼ੀਲ (ਉੱਤਮਤਾ) ਵਾਲਾ ਤ੍ਰੇਤਾ-ਯੁਗ ਆ ਗਿਆ।

ਨਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ ॥

(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।

ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥

ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈਂਤਾਂ) ਨੂੰ ਪੈਦਾ ਕਰ ਦਿੱਤਾ।

ਜੀਤਿ ਲਏ ਤਿਨ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥

(ਉਨ੍ਹਾਂ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾਂ ਲੋਕਾਂ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।

ਵਡਾ ਬੀਰੁ ਅਖਾਇ ਕੈ ਸਿਰ ਉਪਰ ਛਤ੍ਰੁ ਫਿਰਾਇਆ ॥

(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।

ਦਿਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥

(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।

ਡਰਿ ਕੈ ਹਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥

ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ ਲਿਆ।

ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥

ਪਉੜੀ ॥

ਪਉੜੀ:

ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥

ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,

ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥

(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।

ਛੀਨ ਲਈ ਠਕੁਰਾਈ ਸਾਤੇ ਦਾਨਵੀ ॥

(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।

ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥

(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।

ਬੈਠੇ ਵਾਇ ਵਧਾਈ ਤੇ ਅਮਰਾਵਤੀ ॥

(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।

ਦਿਤੇ ਦੇਵ ਭਜਾਈ ਸਭਨਾ ਰਾਕਸਾਂ ॥

ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।

ਕਿਨੇ ਨ ਜਿਤਾ ਜਾਈ ਮਹਖੇ ਦੈਤ ਨੂੰ ॥

(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।

ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥

ਪਉੜੀ ॥

ਪਉੜੀ:

ਦੁਰਗਾ ਬੈਣ ਸੁਣੰਦੀ ਹਸੀ ਹੜਹੜਾਇ ॥

ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।

ਓਹੀ ਸੀਹੁ ਮੰਗਾਇਆ ਰਾਕਸ ਭਖਣਾ ॥

ਉਸ ਨੇ ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ