ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

(ਅੰਗ: 5)


ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ ॥੧॥ ਰਹਾਉ ॥

ਜਿਸ ਕਾਲ ਨੇ ਚੌਦਾਂ ਲੋਕ ਵਸ ਵਿਚ ਕੀਤੇ ਹੋਏ ਹਨ, ਉਸ ਤੋਂ ਕਿਥੇ ਭਜ ਕੇ ਜਾਵੇਂਗਾ ॥੧॥ ਰਹਾਉ।

ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ ॥

ਰਾਮ ਅਤੇ ਰਹੀਮ ਵੀ (ਉਸਨੂੰ) ਉਬਾਰ ਨਹੀਂ ਸਕਦੇ, ਜਿਨ੍ਹਾਂ ਦੇ (ਨਾਮ ਤੂੰ) ਰਟਦਾ ਹੈਂ,

ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥

ਬ੍ਰਹਮਾ, ਵਿਸ਼ਣੂ, ਰੁਦ੍ਰ, ਸੂਰਜ, ਚੰਦ੍ਰਮਾ ਆਦਿ ਸਾਰੇ ਕਾਲ ਦੇ ਵਸ ਵਿਚ ਹਨ ॥੧॥

ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ ॥

ਵੇਦ, ਕੁਰਾਨ, ਪੁਰਾਨ (ਆਦਿ ਧਰਮ ਪੁਸਤਕਾਂ) ਦੇ ਸਾਰੇ ਮਤ ਜਿਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ ॥੨॥

ਇੰਦਰ, ਸ਼ੇਸ਼ਨਾਗ, ਮਹਾਮੁਨੀ (ਆਦਿ ਜਿਸ ਨੂੰ) ਬਹੁਤ ਕਲਪਾਂ ਤਕ ਧਿਆਉਂਦੇ ਰਹੇ ਹਨ (ਪਰ ਉਹ ਫਿਰ ਵੀ) ਧਿਆਨ ਵਿਚ ਨਹੀਂ ਆਇਆ ॥੨॥

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ ॥

ਜਿਸਦਾ ਕੋਈ ਰੂਪ ਰੰਗ ਨਹੀਂ ਜਾਣਿਆ ਜਾਂਦਾ, (ਉਸ ਨੂੰ) ਕਿਸ ਤਰ੍ਹਾਂ ਸ਼ਿਆਮ ਕਿਹਾ ਜਾ ਸਕਦਾ ਹੈ।

ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈ ਹੈ ॥੩॥੨॥੧੦॥

ਕਾਲ ਦੇ ਜਾਲ ਤੋਂ ਤਦ ਹੀ ਖਲਾਸ ਹੋਏਂਗਾ (ਜੇ) ਉਸ (ਪ੍ਰਭੂ) ਦੇ ਚਰਨਾਂ ਨਾਲ ਲਿਪਟ ਜਾਏਂਗਾ ॥੩॥੧॥੧੦॥