ਸੁਖਮਨੀ ਸਾਹਿਬ

(ਅੰਗ: 63)


ਨਾਨਕ ਤਾ ਕੈ ਸਦ ਬਲਿਹਾਰੈ ॥੫॥

ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥

ਚਰਨ ਸਾਧ ਕੇ ਧੋਇ ਧੋਇ ਪੀਉ ॥

(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,

ਅਰਪਿ ਸਾਧ ਕਉ ਅਪਨਾ ਜੀਉ ॥

ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।

ਸਾਧ ਕੀ ਧੂਰਿ ਕਰਹੁ ਇਸਨਾਨੁ ॥

ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,

ਸਾਧ ਊਪਰਿ ਜਾਈਐ ਕੁਰਬਾਨੁ ॥

ਗੁਰਮੁਖ ਤੋਂ ਸਦਕੇ ਹੋਹੁ।

ਸਾਧ ਸੇਵਾ ਵਡਭਾਗੀ ਪਾਈਐ ॥

ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,

ਸਾਧਸੰਗਿ ਹਰਿ ਕੀਰਤਨੁ ਗਾਈਐ ॥

ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਅਨਿਕ ਬਿਘਨ ਤੇ ਸਾਧੂ ਰਾਖੈ ॥

ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,

ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥

ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।

ਓਟ ਗਹੀ ਸੰਤਹ ਦਰਿ ਆਇਆ ॥

(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,

ਸਰਬ ਸੂਖ ਨਾਨਕ ਤਿਹ ਪਾਇਆ ॥੬॥

ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥

ਮਿਰਤਕ ਕਉ ਜੀਵਾਲਨਹਾਰ ॥

(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,

ਭੂਖੇ ਕਉ ਦੇਵਤ ਅਧਾਰ ॥

ਭੁੱਖੇ ਨੂੰ ਭੀ ਆਸਰਾ ਦੇਂਦਾ ਹੈ।

ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥

ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,

ਪੁਰਬ ਲਿਖੇ ਕਾ ਲਹਣਾ ਪਾਹਿ ॥

(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।

ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥

ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;

ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥

ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।

ਜਪਿ ਜਨ ਸਦਾ ਸਦਾ ਦਿਨੁ ਰੈਣੀ ॥

ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,

ਸਭ ਤੇ ਊਚ ਨਿਰਮਲ ਇਹ ਕਰਣੀ ॥

ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।

ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,