Chandi Di Var

(Stranica: 15)


ਰੋਹ ਸਿਧਾਇਆਂ ਚਕ੍ਰ ਪਾਨ ਕਰ ਨਿੰਦਾ ਖੜਗ ਉਠਾਇ ਕੈ ॥
roh sidhaaeaan chakr paan kar nindaa kharrag utthaae kai |

Durga, bijesna, marširala je, držeći svoj disk u ruci i podižući svoj mač.

ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥
agai raakas baitthe rohale teeree tegee chhahabar laae kai |

Pred njom su bili razjareni demoni, ona je uhvatila i srušila demone.

ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥
pakarr pachhaarre raakasaan dal daitaan andar jaae kai |

Idući unutar sila demona, uhvatila je i srušila demone.

ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥
bahu kesee pakarr pachhaarrian tin andar dhoom rachaae kai |

Bacila ih je uhvativši ih iz kose i podigavši metež među njihovim snagama.

ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥
badde badde chun soorame geh kottee de chalaae kai |

Podigla je moćne borce hvatajući ih kutom luka i bacajući ih

ਰਣ ਕਾਲੀ ਗੁਸਾ ਖਾਇ ਕੈ ॥੪੧॥
ran kaalee gusaa khaae kai |41|

U svom bijesu, Kali je to učinila na bojnom polju.41.

ਪਉੜੀ ॥
paurree |

PAURI

ਦੁਹਾ ਕੰਧਾਰਾ ਮੁਹਿ ਜੁੜੇ ਅਣੀਆਰਾਂ ਚੋਈਆ ॥
duhaa kandhaaraa muhi jurre aneeaaraan choeea |

Obje vojske su okrenute jedna prema drugoj, a krv curi s vrhova strijela.

ਧੂਹਿ ਕਿਰਪਾਣਾਂ ਤਿਖੀਆ ਨਾਲ ਲੋਹੂ ਧੋਈਆਂ ॥
dhoohi kirapaanaan tikheea naal lohoo dhoeean |

Povlačeći oštre mačeve, oprani su krvlju.

ਹੂਰਾਂ ਸ੍ਰਣਤ ਬੀਜ ਨੂੰ ਘਤਿ ਘੇਰਿ ਖਲੋਈਆਂ ॥
hooraan sranat beej noo ghat gher khaloeean |

Nebeske djevojke (houris), koje okružuju Sranwat Beej, stoje

ਲਾੜਾ ਦੇਖਣ ਲਾੜੀਆਂ ਚਉਗਿਰਦੇ ਹੋਈਆਂ ॥੪੨॥
laarraa dekhan laarreean chaugirade hoeean |42|

Kao što nevjeste okružuju mladoženju da bi ga vidjele.42.

ਚੋਬੀ ਧਉਸਾ ਪਾਈਆਂ ਦਲਾਂ ਮੁਕਾਬਲਾ ॥
chobee dhausaa paaeean dalaan mukaabalaa |

Bubnjar je udarao u trubu i vojske su napadale jedna drugu.

ਦਸਤੀ ਧੂਹ ਨਚਾਈਆਂ ਤੇਗਾਂ ਨੰਗੀਆਂ ॥
dasatee dhooh nachaaeean tegaan nangeean |

(Vitezovi) su plesali goli s oštrim mačevima u rukama

ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ ॥
sooriaan de tan laaeean gosat gidheean |

Rukama su povukli goli mač i izazvali njihov ples.

ਬਿਧਣ ਰਾਤੀ ਆਈਆਂ ਮਰਦਾਂ ਘੋੜਿਆਂ ॥
bidhan raatee aaeean maradaan ghorriaan |

Ovi žderači mesa bili su udarani po tijelima ratnika.

ਜੋਗਣੀਆਂ ਮਿਲਿ ਧਾਈਆਂ ਲੋਹੂ ਭਖਣਾ ॥
joganeean mil dhaaeean lohoo bhakhanaa |

Došle su noći muke za ljude i konje.

ਫਉਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ॥
faujaan maar hattaaeean devaan daanavaan |

Yogini su se okupili brzo kako bi popili krv.

ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥
bhajadee kathaa sunaaeean raaje sunbh thai |

Ispričali su priču o svojoj odbojnosti pred kraljem Sumbhom.

ਭੁਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥
bhueen na paunai paaeean boondaa rakat deea |

Kapi krvi (Sranwat Beej) nisu mogle pasti na zemlju.

ਕਾਲੀ ਖੇਤ ਖਪਾਈਆਂ ਸਭੇ ਸੂਰਤਾਂ ॥
kaalee khet khapaaeean sabhe soorataan |

Kali je uništio sve manifestacije (Sranwat Beej) na bojnom polju.