ਆਰਤੀ

(ਅੰਗ: 4)


ਸੰਖਨ ਕੀ ਧੁਨ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥

ਸੰਖਾਂ ਅਤੇ ਘੰਟਿਆਂ ਦੀ ਗੁੰਜਾਰ ਕਰ ਕੇ ਫੁਲਾਂ ਦੀ ਬਰਖਾ ਕਰ ਰਹੇ ਹਨ।

ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥

(ਕਿਤਨੇ ਹੀ) ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਂਦੇ ਹਨ।

ਦਾਨਤਿ ਦਛਨ ਦੈ ਕੈ ਪ੍ਰਦਛਨ ਭਾਲ ਮੈ ਕੁੰਕਮ ਅਛਤ ਲਾਵੈਂ ॥

(ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾਂ (ਦਾ ਤਿਲਕ) ਲਗਾਉਂਦੇ ਹਨ।

ਹੋਤ ਕੁਲਾਹਲ ਦੇਵ ਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈਂ ॥੫੫॥

(ਇਸ ਤਰ੍ਹਾਂ) ਦੇਵਤਿਆਂ ਦੀ ਨਗਰੀ ਵਿਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ ॥੫੫॥

ਸਵੈਯਾ ॥

ਸਵੈਯਾ:

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ ॥

ਹੇ ਸੂਰਜ! ਹੇ ਚੰਦ੍ਰਮਾ! ਹੇ ਕਰੁਣਾ ਦੇ ਸਾਗਰ! ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣ ਲਵੋ।

ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ ॥

ਮੈਂ ਹੋਰ ਤੁਹਾਡੇ ਤੋਂ ਕੁਝ ਨਹੀਂ ਮੰਗਦਾ, ਜੋ ਮੈਂ ਚਿਤ ਵਿਚ ਇੱਛਾ ਕਰਦਾ ਹਾਂ ਉਹੀ (ਪੂਰੀ) ਕਰ ਦਿਓ।

ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ ॥

'ਬਹੁਤ ਵਡੇ ਯੁੱਧ ਵਿਚ ਸ਼ਸਤ੍ਰਾਂ ਸਹਿਤ ਲੜ ਮਰਾਂ', ਸਚ ਕਹਿੰਦਾ ਹਾਂ, ਨਿਸਚਾ ਕਰ ਲਵੋ।

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸ੍ਯਾਮ ਇਹੈ ਵਰੁ ਦੀਜੈ ॥੧੯੦੦॥

ਹੇ ਸੰਤਾਂ ਦੀ ਸਹਾਇਤਾ ਕਰਨ ਵਾਲੀ ਜਗਤ ਮਾਤਾ! ਕ੍ਰਿਪਾ ਕਰ ਕੇ (ਕਵੀ) ਸ਼ਿਆਮ ਨੂੰ ਇਹੋ ਵਰ ਦਿਓ ॥੧੯੦੦॥

ਸ੍ਵੈਯਾ ॥

ਸ੍ਵੈਯਾ

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

ਜਦ ਤੋਂ ਤੁਹਾਡੇ ਚਰਨ ਫੜੇ ਹਨ ਤਦ ਤੋਂ ਮੈਂ (ਹੋਰ) ਕਿਸੇ ਨੂੰ ਅੱਖਾਂ ਹੇਠਾਂ ਨਹੀਂ ਲਿਆਉਂਦਾ।

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥

ਰਾਮ, ਰਹੀਮ, ਪੁਰਾਨ ਅਤੇ ਕੁਰਾਨ ਨੇ ਅਨੇਕਾਂ ਮੱਤ ਕਹੇ ਗਏ ਹਨ। (ਪਰ ਮੈਂ ਕਿਸੇ) ਇਕ ਨੂੰ ਵੀ ਨਹੀਂ ਮੰਨਦਾ।

ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

ਸਮ੍ਰਿਤੀਆਂ, ਸ਼ਾਸਤ੍ਰ ਅਤੇ ਵੇਦ ਬਹੁਤ ਸਾਰੇ ਭੇਦ ਦੱਸਦੇ ਹਨ, ਪਰ ਮੈਂ ਇਕ ਵੀ ਨਹੀਂ ਜਾਣਿਆ।

ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥

ਹੇ ਕਾਲ ਪੁਰਖ! ਤੇਰੀ ਕ੍ਰਿਪਾ ਕਰਕੇ (ਗ੍ਰੰਥ ਸਿਰਜਿਆ ਜਾ ਸਕਿਆ ਹੈ)। (ਇਹ) ਮੈਂ ਨਹੀਂ ਕਿਹਾ, ਸਾਰਾ ਤੁਸੀਂ ਹੀ ਕਥਨ ਕੀਤਾ ਹੈ ॥੮੬੩॥

ਦੋਹਰਾ ॥

ਦੋਹਰਾ

ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ ॥

ਸਾਰੇ ਦਰਾਂ ਨੂੰ ਛੱਡ ਕੇ, ਤੁਹਾਡਾ ਦਰ ਫੜਿਆ ਹੈ।

ਬਾਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤੁਹਾਰ ॥੮੬੪॥

ਤੁਹਾਨੂੰ ਬਾਂਹ ਫੜੇ ਦੀ ਲਾਜ ਹੈ, ਗੋਬਿੰਦ ਤੁਹਾਡਾ ਦਾਸ ਹਾਂ ॥੮੬੪॥

ਦੋਹਰਾ ॥

ਦੋਹਰਾ:

ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ ॥

ਇਸ ਤਰ੍ਹਾਂ ਚੰਡੀ ਦੇ ਪ੍ਰਤਾਪ ਨਾਲ ਦੇਵਤਿਆਂ ਦਾ ਪ੍ਰਤਾਪ ਵੱਧ ਗਿਆ

ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ॥੫੬॥

ਅਤੇ ਤਿੰਨੇ ਲੋਕ ਦੇਵੀ ਦੀ ਜੈ-ਜੈ-ਕਾਰ ਕਰਦੇ ਹੋਏ ('ਮਾਰਕੰਡੇਯ ਪੁਰਾਣ' ਦੀ) ਸੱਤਸਈ (ਵਿਚਲੇ) ਨਾਂਵਾਂ (ਦੇ ਸਤੋਤ੍ਰ ਦਾ) ਜਾਪ ਕਰਨ ਲਗੇ ॥੫੬॥