ਅਕਾਲ ਉਸਤਤ

(ਅੰਗ: 31)


ਅਨਭਉ ਪਦ ਆਪ ਪ੍ਰਚੰਡ ਲੀਓ ॥੬॥੧੪੬॥

(ਉਸ ਨੇ) ਆਪਣੇ ਆਪ ਹੀ ਅਨੁਭਵ ਤੋਂ ਪ੍ਰਚੰਡ ਪ੍ਰਕਾਸ਼ ਕੀਤਾ ਹੈ ॥੬॥੧੪੬॥

ਸ੍ਰਿਅ ਸਿੰਧੁਰ ਬਿੰਧ ਨਗਿੰਧ ਨਗੰ ॥

(ਜਿਸ ਨੇ) ਸਮੁੰਦਰ ਅਤੇ ਵਿੰਧਿਆਚਲ, ਸੁਮੇਰ ਪਰਬਤਾਂ ਨੂੰ ਬਣਾਇਆ ਹੈ,

ਸ੍ਰਿਅ ਜਛ ਗੰਧਰਬ ਫਣਿੰਦ ਭੁਜੰ ॥

(ਜਿਸ ਨੇ) ਯਕਸ਼, ਗੰਧਰਬ, ਸ਼ੇਸ਼ਨਾਗ ਅਤੇ ਸੱਪਾਂ ਦੀ ਸਿਰਜਨਾ ਕੀਤੀ ਹੈ,

ਰਚ ਦੇਵ ਅਦੇਵ ਅਭੇਵ ਨਰੰ ॥

(ਜਿਸ ਨੇ) ਦੇਵਤਿਆਂ, ਦੈਂਤਾਂ ਅਤੇ ਬ੍ਰਹਮਾ, ਵਿਸ਼ਣੂ ('ਅਭੇਵ') ਅਤੇ ਐਰਾਵਤ ਹਾਥੀ ਦੀ ਰਚਨਾ ਕੀਤੀ ਹੈ

ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ॥੭॥੧੪੭॥

ਅਤੇ ਮਨੁੱਖਾਂ ਨੂੰ ਪਾਲਣ ਵਾਲੇ ਰਾਜਿਆਂ ਅਤੇ ਭਿਆਨਕ ਜੀਵਾਂ (ਸੱਪ ਜਾਂ ਵਹਿਸ਼ੀ ਪਸ਼ੂ) ਦੀ ਸਿਰਜਨਾ ਕੀਤੀ ਹੈ ॥੭॥੧੪੭॥

ਕਈ ਕੀਟ ਪਤੰਗ ਭੁਜੰਗ ਨਰੰ ॥

(ਜਿਸ ਨੇ) ਕਈ ਕਰੋੜਾਂ ਪਤੰਗੇ, ਸੱਪ, ਅਤੇ ਮਨੁੱਖ (ਬਣਾਏ ਹਨ ਅਤੇ)

ਰਚਿ ਅੰਡਜ ਸੇਤਜ ਉਤਭੁਜੰ ॥

ਅੰਡੇ, ਪਸੀਨੇ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਅਤੇ ਬਨਸਪਤੀ ਦੀ ਰਚਨਾ ਕੀਤੀ ਹੈ,

ਕੀਏ ਦੇਵ ਅਦੇਵ ਸਰਾਧ ਪਿਤੰ ॥

(ਜਿਸ ਨੇ ਅਨੇਕਾਂ) ਮਾੜੇ ਅਤੇ ਚੰਗੇ, ਸਰਾਧ ਅਤੇ ਪਿਤਰ ਬਣਾਏ ਹਨ,

ਅਨਖੰਡ ਪ੍ਰਤਾਪ ਪ੍ਰਚੰਡ ਗਤੰ ॥੮॥੧੪੮॥

(ਜਿਸ ਦਾ) ਅਖੰਡ ਪ੍ਰਤਾਪ ਅਤੇ ਪ੍ਰਚੰਡ ਚਾਲ-ਢਾਲ ਹੈ ॥੮॥੧੪੮॥

ਪ੍ਰਭ ਜਾਤਿ ਨ ਪਾਤਿ ਨ ਜੋਤਿ ਜੁਤੰ ॥

(ਜਿਸ) ਪ੍ਰਭੂ ਦੀ ਨਾ ਜਾਤਿ ਹੈ, ਨਾ ਬਰਾਦਰੀ ਹੈ, (ਜੋ ਆਪਣੀ) ਜੋਤਿ ਕਾਰਨ ਸਭ ਨਾਲ ਯੁਕਤ ਹੈ,

ਜਿਹ ਤਾਤ ਨ ਮਾਤ ਨ ਭ੍ਰਾਤ ਸੁਤੰ ॥

ਜਿਸ ਦਾ ਨਾ ਪਿਤਾ ਹੈ, ਨਾ ਮਾਤਾ, ਨਾ ਭਰਾ ਹੈ, ਨਾ ਪੁੱਤਰ;

ਜਿਹ ਰੋਗ ਨ ਸੋਗ ਨ ਭੋਗ ਭੁਅੰ ॥

ਜਿਸ ਨੂੰ ਨਾ ਰੋਗ ਹੈ, ਨਾ ਸੋਗ ਅਤੇ ਨਾ ਹੀ ਧਰਤੀ ਦੇ ਭੋਗਾਂ (ਦੀ ਚਿੰਤਾ ਹੈ);

ਜਿਹ ਜੰਪਹਿ ਕਿੰਨਰ ਜਛ ਜੁਅੰ ॥੯॥੧੪੯॥

ਜਿਸ ਨੂੰ (ਸਾਰੇ) ਕਿੰਨਰ ਅਤੇ ਯਕਸ਼ ਜਪਦੇ ਹਨ ॥੯॥੧੪੯॥

ਨਰ ਨਾਰਿ ਨਿਪੁੰਸਕ ਜਾਹਿ ਕੀਏ ॥

(ਜਿਸ ਨੇ) ਇਸਤਰੀਆਂ, ਪੁਰਸ਼ ਅਤੇ ਹੀਜੜੇ ਪੈਦਾ ਕੀਤੇ ਹਨ,

ਗਣ ਕਿੰਨਰ ਜਛ ਭੁਜੰਗ ਦੀਏ ॥

ਸਾਰੇ ਕਿੰਨਰਾਂ, ਯਕਸ਼ਾਂ ਅਤੇ ਸੱਪਾਂ ਨੂੰ ਜਨਮ ਦਿੱਤਾ ਹੈ,

ਗਜਿ ਬਾਜਿ ਰਥਾਦਿਕ ਪਾਂਤਿ ਗਣੰ ॥

(ਜਿਸ ਨੇ) ਹਾਥੀ, ਘੋੜੇ, ਰਥ ਆਦਿ ਅਤੇ ਪੈਦਲਾਂ ਦੇ ਸਮੂਹ (ਪੈਦਾ ਕੀਤੇ ਹਨ)।

ਭਵ ਭੂਤ ਭਵਿਖ ਭਵਾਨ ਤੁਅੰ ॥੧੦॥੧੫੦॥

ਤੂੰ ਹੀ ਭੂਤ, ਭਵਿਖ ਅਤੇ ਵਰਤਮਾਨ ਵਿਚ ਮੌਜੂਦ ਹੈਂ ॥੧੦॥੧੫੦॥

ਜਿਹ ਅੰਡਜ ਸੇਤਜ ਜੇਰਰਜੰ ॥

ਜਿਸ ਨੇ ਅੰਡਜ, ਸੇਤਜ ਅਤੇ ਜੇਰਜ (ਵਾਲੀਆਂ ਚਾਰ ਖਾਣੀਆਂ ਦੀ) ਰਚਨਾ ਕੀਤੀ ਹੈ,

ਰਚਿ ਭੂਮ ਅਕਾਸ ਪਤਾਲ ਜਲੰ ॥

(ਜਿਸ ਨੇ) ਭੂਮੀ, ਆਕਾਸ਼, ਪਾਤਾਲ ਅਤੇ ਜਲ ਦੀ ਸਿਰਜਨਾ ਕੀਤੀ ਹੈ

ਰਚਿ ਪਾਵਕ ਪਉਣ ਪ੍ਰਚੰਡ ਬਲੀ ॥

ਅਤੇ ਵੱਡੇ ਤੇਜ ਵਾਲੀ ਅੱਗ ਅਤੇ ਪ੍ਰਚੰਡ ਪੌਣ ਨੂੰ ਪੈਦਾ ਕੀਤਾ ਹੈ,