Ardaas

(Seite: 2)


ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ ।
sree nanakaanaa saahib te hor guraduaariaan guradhaamaan de jinhaan ton panth noo vichhorriaa giaa hai khulhe darashan deedaar te sevaa sanbhaal daa daan khaalasaa jee noo bakhasho |

Gewähren Sie dem Khalsa die Wohltat eines ungehinderten Besuchs und der freien Verwaltung des Nankana Sahib sowie anderer Schreine und Orte des Gurus, von denen der Panth getrennt wurde.

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ।
he nimaaniaan de maan nitaaniaan de taan niottiaan dee ott sache pitaa vaahiguroo |

O Du, die Ehre der Demütigen, die Stärke der Schwachen, Hilfe für diejenigen, die sich auf niemanden verlassen können, Wahrer Vater, Waheguru,

ਆਪ ਦੇ ਹਜ਼ੂਰ ਦੀ ਅਰਦਾਸ ਹੈ ਜੀ ।
aap de hazoor dee aradaas hai jee |

Wir erweisen Ihnen in aller Bescheidenheit ...

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ।
akhar vaadhaa ghaattaa bhul chuk maaf karanee |

Entschuldigen Sie etwaige unzulässige Zusätze, Auslassungen, Irrtümer und Fehler.

ਸਰਬੱਤ ਦੇ ਕਾਰਜ ਰਾਸ ਕਰਨੇ ।
sarabat de kaaraj raas karane |

Erfülle die Zwecke aller.

ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ।
seee piaare mel jinhaan miliaan teraa naam chit aave |

Gewähre uns die Gemeinschaft mit jenen lieben Menschen, bei deren Begegnung man an Deinen Namen erinnert wird.

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।
naanak naam charrhadee kalaa tere bhaane sarabat daa bhalaa |

O Nanak, möge Naam (Heilig) immer die Oberhand behalten! In Deinem Willen möge das Wohl aller siegen!