ਉਸ ਨੂੰ ਮੇਰਾ ਨਮਸਕਾਰ ਹੈ,
ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।
(ਹੇ ਪਰਮ ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ
ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥
(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ
ਅਤੇ ਚੰਗੇ ਮਾੜੇ ਦੀ ਪੀੜ (ਦੁਖ) ਨੂੰ ਪਛਾਣਦੇ ਹੋ।
ਕੀੜੀ ਤੋਂ ਲੈ ਕੇ ਵਡਾਕਾਰੇ ਹਾਥੀ ਤਕ,
ਸਭ ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ ਪ੍ਰਸੰਨ ਹੁੰਦੇ ਹੋ ॥੩੮੭॥
ਸੰਤਾਂ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ
ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ।
(ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ
ਅਤੇ ਹਰ ਇਕ ਦੇ ਅੰਦਰ ਪਰਦਿਆਂ (ਵਿਚ ਲੁਕੇ ਭੇਦਾਂ ਨੂੰ) ਜਾਣਦੇ ਹੋ ॥੩੮੮॥
ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ,
ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।
ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,
(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਂਦੇ ਹਨ ॥੩੮੯॥
ਸ੍ਰਿਸ਼ਟੀ ਵਿਚ ਜਿਤਨੇ ਵੀ ਸਭ ਮੂੰਹ ('ਬਦਨ') ਬਣੇ ਹੋਏ ਹਨ,
(ਉਨ੍ਹਾਂ ਸਭ ਨੇ) ਆਪਣੀ ਆਪਣੀ ਸੂਝ ਅਨੁਸਾਰ (ਤੇਰੇ ਗੁਣਾਂ ਦਾ) ਗਾਇਨ ਕੀਤਾ ਹੈ।
(ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ ਹਨ ॥੩੯੦॥
(ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ')