ਰਹਰਾਸਿ ਸਾਹਿਬ

(ਅੰਗ: 13)


ਦੁਸਟ ਜਿਤੇ ਉਠਵਤ ਉਤਪਾਤਾ ॥

ਜਿਤਨੇ ਦੁਸ਼ਟ ਉਤਪਾਤ (ਉਪਦ੍ਰ) ਮਚਾਉਂਦੇ ਹਨ,

ਸਕਲ ਮਲੇਛ ਕਰੋ ਰਣ ਘਾਤਾ ॥੩੯੬॥

(ਉਨ੍ਹਾਂ) ਸਾਰਿਆਂ ਮਲੇਛਾਂ ਦਾ ਰਣ ਵਿਚ ਨਾਸ਼ ਕਰੋ ॥੩੯੬॥

ਜੇ ਅਸਿਧੁਜ ਤਵ ਸਰਨੀ ਪਰੇ ॥

ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਦੁਸਟ ਦੁਖਿਤ ਹ੍ਵੈ ਮਰੇ ॥

ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ।

ਪੁਰਖ ਜਵਨ ਪਗੁ ਪਰੇ ਤਿਹਾਰੇ ॥

(ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

ਉਨ੍ਹਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ॥੩੯੭॥

ਜੋ ਕਲਿ ਕੋ ਇਕ ਬਾਰ ਧਿਐਹੈ ॥

ਜੋ 'ਕਲਿ' ਨੂੰ ਇਕ ਵਾਰ ਧਿਆਉਂਦੇ ਹਨ,

ਤਾ ਕੇ ਕਾਲ ਨਿਕਟਿ ਨਹਿ ਐਹੈ ॥

(ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।

ਰਛਾ ਹੋਇ ਤਾਹਿ ਸਭ ਕਾਲਾ ॥

ਉਨ੍ਹਾਂ ਦੀ ਸਾਰੇ ਕਾਲਾਂ ਵਿਚ ਰਖਿਆ ਹੁੰਦੀ ਹੈ

ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

(ਅਤੇ ਉਨ੍ਹਾਂ ਦੇ) ਦੁਸ਼ਟ ਅਤੇ ਵਿਘਨ ਉਸੇ ਵੇਲੇ ਦੂਰ ਹੋ ਜਾਂਦੇ ਹਨ ॥੩੯੮॥

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥

(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,

ਤਾ ਕੇ ਤਾਪ ਤਨਕ ਮੋ ਹਰਿਹੋ ॥

ਉਨ੍ਹਾਂ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਂਦੇ ਹਨ।

ਰਿਧਿ ਸਿਧਿ ਘਰ ਮੋ ਸਭ ਹੋਈ ॥

(ਉਨ੍ਹਾਂ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਂਦੀਆਂ ਹਨ

ਦੁਸਟ ਛਾਹ ਛ੍ਵੈ ਸਕੈ ਨ ਕੋਈ ॥੩੯੯॥

ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥

ਏਕ ਬਾਰ ਜਿਨ ਤੁਮੈ ਸੰਭਾਰਾ ॥

(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,

ਕਾਲ ਫਾਸ ਤੇ ਤਾਹਿ ਉਬਾਰਾ ॥

ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।

ਜਿਨ ਨਰ ਨਾਮ ਤਿਹਾਰੋ ਕਹਾ ॥

ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,

ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾਂ ਤੋਂ ਬਚ ਗਿਆ ॥੪੦੦॥

ਖੜਗ ਕੇਤ ਮੈ ਸਰਣਿ ਤਿਹਾਰੀ ॥

ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾਂ।

ਆਪ ਹਾਥ ਦੈ ਲੇਹੁ ਉਬਾਰੀ ॥

ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।