ਜਾਪੁ ਸਾਹਿਬ

(ਅੰਗ: 19)


ਆਲਿਸ੍ਯ ਕਰਮ ॥

(ਹੇ ਪ੍ਰਭੂ! ਤੇਰੇ) ਸਾਰੇ ਕਰਮ ਬਿਨਾ ਕੀਤੇ ਹੋ ਰਹੇ ਹਨ,

ਆਦ੍ਰਿਸ੍ਯ ਧਰਮ ॥

ਤੇਰਾ ਧਰਮ ਆਦਰਸ਼ ਰੂਪ ('ਆਦ੍ਰਿਸ਼੍ਯ') ਹੈ,

ਸਰਬਾ ਭਰਣਾਢਯ ॥

(ਤੂੰ) ਸਭ ਦਾ ਪ੍ਰਤਿਪਾਲਕ ਹੈਂ,

ਅਨਡੰਡ ਬਾਢਯ ॥੯੩॥

ਨਿਸ਼ਚੇ ਹੀ ਬਿਨਾ ਦੰਡ ਦੇ ਹੈਂ ॥੯੩॥

ਚਾਚਰੀ ਛੰਦ ॥ ਤ੍ਵ ਪ੍ਰਸਾਦਿ ॥

ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:

ਗੁਬਿੰਦੇ ॥

(ਹੇ ਪ੍ਰਭੂ! ਤੂੰ) ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ,

ਮੁਕੰਦੇ ॥

ਸਭ ਨੂੰ ਮੁਕਤੀ ਦੇਣ ਵਾਲਾ,

ਉਦਾਰੇ ॥

ਉਦਾਰ-ਚਿਤ ਅਤੇ

ਅਪਾਰੇ ॥੯੪॥

ਅਪਰ-ਅਪਾਰ ਹੈਂ ॥੯੪॥

ਹਰੀਅੰ ॥

(ਹੇ ਪ੍ਰਭੂ! ਤੂੰ) ਸਾਰਿਆਂ ਜੀਵਾਂ ਦਾ ਨਾਸ਼ ਕਰਨ ਵਾਲਾ,

ਕਰੀਅੰ ॥

ਸਾਰਿਆਂ ਨੂੰ ਬਣਾਉਣ ਵਾਲਾ,

ਨ੍ਰਿਨਾਮੇ ॥

ਨਾਮ ਤੋਂ ਰਹਿਤ

ਅਕਾਮੇ ॥੯੫॥

ਅਤੇ ਕਾਮਨਾਵਾਂ ਤੋਂ ਮੁਕਤ ਹੈਂ ॥੯੫॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ:

ਚਤ੍ਰ ਚਕ੍ਰ ਕਰਤਾ ॥

(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ (ਦਿਸ਼ਾਵਾਂ) ਦਾ ਕਰਤਾ

ਚਤ੍ਰ ਚਕ੍ਰ ਹਰਤਾ ॥

ਅਤੇ ਸੰਘਾਰਕ ਹੈਂ,

ਚਤ੍ਰ ਚਕ੍ਰ ਦਾਨੇ ॥

ਸਭ ਨੂੰ ਦੇਣ ਵਾਲਾ

ਚਤ੍ਰ ਚਕ੍ਰ ਜਾਨੇ ॥੯੬॥

ਅਤੇ ਸਭ ਨੂੰ ਜਾਣਨ ਵਾਲਾ ਹੈਂ ॥੯੬॥

ਚਤ੍ਰ ਚਕ੍ਰ ਵਰਤੀ ॥

(ਹੇ ਪ੍ਰਭੂ! ਤੂੰ) ਚੌਹਾਂ ਚੱਕਾਂ ਵਿਚ ਵਿਚਰਨ ਵਾਲਾ

ਚਤ੍ਰ ਚਕ੍ਰ ਭਰਤੀ ॥

ਅਤੇ ਪੋਸ਼ਣ ਕਰਨ ਵਾਲਾ ਹੈਂ,