ਆਸਾ ਮਹਲਾ ੧ ॥
ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
ਐਸਾ ਗੁਰਮਤਿ ਰਮਤੁ ਸਰੀਰਾ ॥
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥੧॥ ਰਹਾਉ ॥
ਅਨਤ ਤਰੰਗ ਭਗਤਿ ਹਰਿ ਰੰਗਾ ॥
ਅਨਦਿਨੁ ਸੂਚੇ ਹਰਿ ਗੁਣ ਸੰਗਾ ॥
ਮਿਥਿਆ ਜਨਮੁ ਸਾਕਤ ਸੰਸਾਰਾ ॥
ਰਾਮ ਭਗਤਿ ਜਨੁ ਰਹੈ ਨਿਰਾਰਾ ॥੨॥
ਸੂਚੀ ਕਾਇਆ ਹਰਿ ਗੁਣ ਗਾਇਆ ॥
ਆਤਮੁ ਚੀਨਿ ਰਹੈ ਲਿਵ ਲਾਇਆ ॥
ਆਦਿ ਅਪਾਰੁ ਅਪਰੰਪਰੁ ਹੀਰਾ ॥
ਲਾਲਿ ਰਤਾ ਮੇਰਾ ਮਨੁ ਧੀਰਾ ॥੩॥
ਕਥਨੀ ਕਹਹਿ ਕਹਹਿ ਸੇ ਮੂਏ ॥
ਸੋ ਪ੍ਰਭੁ ਦੂਰਿ ਨਾਹੀ ਪ੍ਰਭੁ ਤੂੰ ਹੈ ॥
ਸਭੁ ਜਗੁ ਦੇਖਿਆ ਮਾਇਆ ਛਾਇਆ ॥
ਨਾਨਕ ਗੁਰਮਤਿ ਨਾਮੁ ਧਿਆਇਆ ॥੪॥੧੭॥
aasaa mahalaa 1 |
kis kau kaheh sunaaveh kis kau kis samajhaaveh samajh rahe |
kisai parraaveh parr gun boojhe satigur sabad santokh rahe |1|
aaisaa guramat ramat sareeraa |
har bhaj mere man gahir ganbheeraa |1| rahaau |
anat tarang bhagat har rangaa |
anadin sooche har gun sangaa |
mithiaa janam saakat sansaaraa |
raam bhagat jan rahai niraaraa |2|
soochee kaaeaa har gun gaaeaa |
aatam cheen rahai liv laaeaa |
aad apaar aparanpar heeraa |
laal rataa meraa man dheeraa |3|
kathanee kaheh kaheh se mooe |
so prabh door naahee prabh toon hai |
sabh jag dekhiaa maaeaa chhaaeaa |
naanak guramat naam dhiaaeaa |4|17|
- ਗੁਰੂ ਨਾਨਕ ਦੇਵ ਜੀ, ਅੰਗ : 353-354
('ਗਹਿਰ ਗੰਭੀਰ' ਪ੍ਰਭੂ ਨੂੰ ਸਿਮਰਿਆਂ ਸਿਮਰਨ ਕਰਨ ਵਾਲਾ ਭੀ ਗੰਭੀਰ ਸੁਭਾਵ ਵਾਲਾ ਹੋ ਜਾਂਦਾ ਹੈ, ਉਸ ਦੇ ਅੰਦਰ ਦਿਖਾਵਾ ਤੇ ਹੋਛਾ-ਪਨ ਨਹੀਂ ਰਹਿੰਦਾ), ਜੋ ਮਨੁੱਖ ('ਗਹਿਰ ਗੰਭੀਰ' ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।
ਜੋ ਮਨੁੱਖ ('ਗਹਿਰ ਗੰਭੀਰ' ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥
ਹੇ ਮੇਰੇ ਮਨ! ਗੁਰੂ ਦੀ ਮਤਿ ਤੇ ਤੁਰ ਕੇ ਸਾਰੇ ਸਰੀਰਾਂ ਵਿਚ ਵਿਆਪਕ-
ਉਸ ਅਥਾਹ ਤੇ ਵੱਡੇ ਜਿਗਰ ਵਾਲੇ ਹਰੀ ਦਾ ਭਜਨ ਕਰ ॥੧॥ ਰਹਾਉ ॥
ਉਹਨਾਂ (ਹਰੀ ਦਾ ਭਜਨ ਕਰਨ ਵਾਲਿਆਂ) ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਰਹਿੰਦੀਆਂ ਹਨ।
ਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ।
ਮਾਇਆ-ਵੇੜ੍ਹੇ ਸੰਸਾਰੀ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ।
ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ ॥੨॥
ਜੋ ਮਨੁੱਖ ਹਰੀ ਦੇ ਗੁਣ ਗਾਂਦਾ ਹੈ ਉਸ ਦਾ ਸਰੀਰ (ਵਿਕਾਰਾਂ ਵਲੋਂ ਬਚਿਆ ਰਹਿ ਕੇ) ਪਵਿਤ੍ਰ ਰਹਿੰਦਾ ਹੈ,
ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣ ਕੇ ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ।
ਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ।
ਉਸ ਦਾ ਉਹ ਮਨ, ਜੋ ਪਹਿਲਾਂ ਮਮਤਾ ਦਾ ਸ਼ਿਕਾਰ ਸੀ, ਲਾਲ-ਸਮਾਨ ਅਮੋਲਕ-ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ ਤੇ ਠਰ੍ਹੰਮੇ ਵਾਲਾ ਹੋ ਜਾਂਦਾ ਹੈ ॥੩॥
ਜੇਹੜੇ ਮਨੁੱਖ (ਸਿਮਰਨ ਤੋਂ ਸੱਖਣੇ ਹਨ ਤੇ) ਨਿਰੀਆਂ ਜ਼ਬਾਨੀ ਜ਼ਬਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੌਤੇ ਮਰੇ ਹੋਏ ਹਨ (ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ)।
(ਕੇਵਲ) ਉਹਨਾਂ ਨੂੰ ਹੀ ਪਰਮਾਤਮਾ ਆਪਣੇ ਅੱਤ ਨੇੜੇ ਦਿੱਸਦਾ ਹੈ, (ਉਹਨਾਂ ਮਨੁੱਖਾਂ ਵਾਸਤੇ) ਹੇ ਪ੍ਰਭੂ! ਹਰ ਥਾਂ ਤੂੰ ਹੀ ਤੂੰ ਵਿਆਪਕ ਹੈਂ, (ਜਿਹੜੇ ਜਗਤ ਦੇ ਪਦਾਰਥਾਂ ਨਾਲ ਮੋਹ ਨਹੀਂ ਬਣਾਂਦੇ।)
ਉਹਨਾਂ ਮਨੁੱਖਾਂ ਨੂੰ ਸਾਰਾ ਜਗਤ ਮਾਇਆ ਦਾ ਪਸਾਰਾ ਹੀ ਦਿੱਸਦਾ ਹੈ,
ਹੇ ਨਾਨਕ! ਜਿਨ੍ਹਾਂ ਨੇ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ॥੪॥੧੭॥
- Guru Nanak Dev Ji, Page : 353-354
Aasaa, First Mehl:
Unto whom do they speak? Unto whom do they preach? Who understands? Let them understand themselves.
Who do they teach? Through study, they come to realize the Lord's Glorious Virtues. Through the Shabad, the Word of the True Guru, they come to dwell in contentment. ||1||
Through the Guru's Teachings, realize that He is pervading in all bodies;
O my soul, vibrate on the Profound, Unfathomable Lord. ||1||Pause||
Loving devotion to the Lord brings endless waves of joy and delight.
One who dwells with the Glorious Praises of the Lord, night and day, is sanctified.
The birth into the world of the faithless cynic is totally useless.
The humble devotee of the Lord remains unattached. ||2||
The body which sings the Glorious Praises of the Lord is sanctified.
The soul remains conscious of the Lord, absorbed in His Love.
The Lord is the Infinite Primal Being, beyond the beyond, the priceless jewel.
My mind is totally content, imbued with my Beloved. ||3||
Those who speak and babble on and on, are truly dead.
God is not far away - O God, You are right here.
I have seen that the whole world is engrossed in Maya.
O Nanak, through the Guru's Teachings, I meditate on the Naam, the Name of the Lord. ||4||17||
- Guru Nanak Dev Ji, Página : 353-354
Asa, Mejl Guru Nanak, Primer Canal Divino.
¿Para el bienestar de quién, canta el hombre alabanzas? ¿A quién quiere enseñar? Deja que primero se conozca a sí mismo.
¿A quién le quiere enseñar?, déjalo que lea y realice en su ser el Misterio del Señor y a través del Shabd del la Palabra del Verdadero Guru, llegue a habitar en el Contentamiento. (1)
Mediante las Enseñanzas del Guru, toma Conciencia de la Compenetración del Señor.
Oh, Alma mía, vibra como el Profundo e Insondable Señor. (1-Pausa)
En el Amor del Señor se dan miles de olas de Dicha
y aquél que se conserva en la Compañía de los Atributos del Señor, permanece para siempre Puro.
Vana es la vida del adorador de Maya,
pero el Amante del Señor permanece para siempre desapegado. (2)
Puro es el cuerpo que canta las Alabanzas del Señor y está entonado en Dios;
conociendo Su Ser, el Principio de todo, el Infinito,
el más allá del más allá, la Joya,
sí, con ese Esposo mi mente está imbuida y contenta. (3)
Aquellos que sólo parlotean acerca de Dios, en ese parloteo, mueren;
el Señor está cerca, sí, aquí está Él ante nosotros, la Presencia.
Encuentro a todo el mundo involucrado con Maya,
pero negociando en el Sendero del Guru, habito en el Naam, el Nombre del Señor. (4-17)
- Guru Nanak Dev Ji, Page : 353-354
Aasaa, mehl d'abord:
Ceux à qui parlent-ils? Ceux à qui ils prêchent? Qui comprend? Qu'ils se comprendre।
Qui enseignent-ils? Grâce à l'étude, ils viennent de réaliser vertus glorieux du Seigneur। Grâce à la Shabad, le mot de la véritable gourou, ils viennent habiter dans le contentement। । । 1 । ।
Grâce à l'enseignement du gourou, se rendre compte qu'il est omniprésent dans tous les organes;
O mon âme, vibrer sur la profonde, seigneur insondable। । । 1 । । pause । ।
Aimer la dévotion au Seigneur fait des vagues infinies de joie et de plaisir।
Celui qui habite avec la glorieuse louanges du Seigneur, jour et nuit, est sanctifié।
La naissance dans le monde du cynique infidèle est totalement inutile।
Le dévot humble demeure du seigneur seules। । । 2 । ।
Le corps qui chante les louanges du glorieux du Seigneur est sanctifié।
L'âme reste consciente du seigneur, absorbée dans son amour।
Le seigneur est le primal être infini, au-delà de l'au-delà, un joyau inestimable।
Mon esprit est totalement contenu, imprégnée de mon bien-aimé। । । 3 । ।
Ceux qui parlent et babillent ainsi de suite, sont vraiment morts।
Dieu n'est pas loin - O Dieu, vous êtes ici।
J'ai vu que le monde entier est plongé dans maya।
Nanak O, à travers les enseignements du gourou, je médite sur le Naam, le nom du seigneur। । । 4 । । 17 । ।
- Guru Nanak Dev Ji, Page : 353-354
Aasaa, Erster Mehl:
Zu wem sprechen sie? Wem predigen sie? Wer versteht? Lasst sie selbst verstehen.
Wen lehren sie? Durch das Studium erkennen sie die glorreichen Tugenden des Herrn. Durch das Shabad, das Wort des wahren Gurus, gelangen sie in Zufriedenheit. ||1||
Erkennen Sie durch die Lehren des Gurus, dass er alle Körper durchdringt.
O meine Seele, vibriere im Einklang mit dem tiefgründigen, unergründlichen Herrn. ||1||Pause||
Liebevolle Hingabe an den Herrn bringt endlose Wellen der Freude und des Vergnügens.
Wer Tag und Nacht bei den glorreichen Lobpreisungen des Herrn verweilt, ist geheiligt.
Die Geburt in die Welt des treulosen Zynikers ist völlig nutzlos.
Der demütige Anhänger des Herrn bleibt ungebunden. ||2||
Der Körper, der die glorreichen Lobpreisungen des Herrn singt, ist geheiligt.
Die Seele bleibt sich des Herrn bewusst und versunken in seiner Liebe.
Der Herr ist das unendliche Urwesen, jenseits des Jenseits, das unbezahlbare Juwel.
Mein Geist ist vollkommen zufrieden und erfüllt von meinem Geliebten. ||3||
Wer ununterbrochen redet und plappert, ist wahrhaftig tot.
Gott ist nicht weit weg – O Gott, du bist genau hier.
Ich habe gesehen, dass die ganze Welt von Maya fasziniert ist.
Nanak, durch die Lehren des Gurus meditiere ich über Naam, den Namen des Herrn. ||4||17||
- Guru Nanak Dev Ji, Page : 353-354
Aasaa, Primeiro Mehl:
Para quem eles falam? Para quem eles pregam? Quem entende? Deixe-os se entenderem.
Quem eles ensinam? Através do estudo, eles chegam a compreender as Virtudes Gloriosas do Senhor. Através do Shabad, a Palavra do Verdadeiro Guru, eles passam a viver em contentamento. ||1||
Através dos Ensinamentos do Guru, perceba que Ele permeia todos os corpos;
Ó minha alma, vibre no Senhor Profundo e Insondável. ||1||Pausa||
A devoção amorosa ao Senhor traz ondas infinitas de alegria e deleite.
Aquele que habita com os Louvores Gloriosos do Senhor, noite e dia, é santificado.
O nascimento no mundo do cínico infiel é totalmente inútil.
O humilde devoto do Senhor permanece desapegado. ||2||
corpo que canta os Louvores Gloriosos do Senhor é santificado.
A alma permanece consciente do Senhor, absorta em Seu Amor.
O Senhor é o Ser Primordial Infinito, além do além, a joia inestimável.
Minha mente está totalmente satisfeita, imbuída do meu Amado. ||3||
Aqueles que falam e balbuciam sem parar estão verdadeiramente mortos.
Deus não está longe - Ó Deus, você está bem aqui.
Tenho visto que o mundo inteiro está absorto em Maya.
Ó Nanak, através dos Ensinamentos do Guru, medito no Naam, o Nome do Senhor. ||4||17||
- ਗੁਰੂ ਨਾਨਕ ਦੇਵ ਜੀ, आंग : 353-354
आसा, प्रथम मेहल:
वे किससे बात करते हैं? वे किसको उपदेश देते हैं? कौन समझता है? उन्हें खुद ही समझने दो।
वे किसे शिक्षा देते हैं? अध्ययन के माध्यम से, उन्हें भगवान के महान गुणों का एहसास होता है। सच्चे गुरु के वचन, शब्द के माध्यम से, वे संतोष में रहते हैं। ||१||
गुरु की शिक्षा के माध्यम से यह अनुभव करो कि वह सभी शरीरों में व्याप्त है;
हे मेरी आत्मा, उस गहन, अथाह प्रभु पर ध्यान लगाओ। ||१||विराम||
भगवान के प्रति प्रेमपूर्ण भक्ति आनंद और प्रसन्नता की अनंत लहरें लाती है।
जो मनुष्य रात-दिन प्रभु की महिमामय स्तुति में रहता है, वह पवित्र हो जाता है।
अविश्वासी निंदक का संसार में जन्म लेना पूरी तरह से बेकार है।
भगवान का विनम्र भक्त अनासक्त रहता है। ||२||
जो शरीर प्रभु की महिमामय स्तुति गाता है वह पवित्र हो जाता है।
आत्मा प्रभु के प्रति सचेत रहती है, उनके प्रेम में लीन रहती है।
भगवान् अनन्त आदि सत्ता हैं, सर्वथा परे हैं, अमूल्य रत्न हैं।
मेरा मन पूर्णतया संतुष्ट है, मेरे प्रियतम से ओतप्रोत है। ||३||
जो लोग लगातार बोलते और बड़बड़ाते रहते हैं, वे सचमुच मर चुके हैं।
भगवान दूर नहीं है - हे भगवान, आप यहीं हैं।
मैंने देखा है कि सारा संसार माया में लीन है।
हे नानक, गुरु की शिक्षा के द्वारा मैं भगवान के नाम का ध्यान करता हूँ। ||४||१७||