ਆਸਾ ਮਹਲਾ ੫ ॥
ਭੂਪਤਿ ਹੋਇ ਕੈ ਰਾਜੁ ਕਮਾਇਆ ॥
ਕਰਿ ਕਰਿ ਅਨਰਥ ਵਿਹਾਝੀ ਮਾਇਆ ॥
ਸੰਚਤ ਸੰਚਤ ਥੈਲੀ ਕੀਨੑੀ ॥
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੑੀ ॥੧॥
ਕਾਚ ਗਗਰੀਆ ਅੰਭ ਮਝਰੀਆ ॥
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥
ਨਿਰਭਉ ਹੋਇਓ ਭਇਆ ਨਿਹੰਗਾ ॥
ਚੀਤਿ ਨ ਆਇਓ ਕਰਤਾ ਸੰਗਾ ॥
ਲਸਕਰ ਜੋੜੇ ਕੀਆ ਸੰਬਾਹਾ ॥
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥
ਊਚੇ ਮੰਦਰ ਮਹਲ ਅਰੁ ਰਾਨੀ ॥
ਹਸਤਿ ਘੋੜੇ ਜੋੜੇ ਮਨਿ ਭਾਨੀ ॥
ਵਡ ਪਰਵਾਰੁ ਪੂਤ ਅਰੁ ਧੀਆ ॥
ਮੋਹਿ ਪਚੇ ਪਚਿ ਅੰਧਾ ਮੂਆ ॥੩॥
ਜਿਨਹਿ ਉਪਾਹਾ ਤਿਨਹਿ ਬਿਨਾਹਾ ॥
ਰੰਗ ਰਸਾ ਜੈਸੇ ਸੁਪਨਾਹਾ ॥
ਸੋਈ ਮੁਕਤਾ ਤਿਸੁ ਰਾਜੁ ਮਾਲੁ ॥
ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥
aasaa mahalaa 5 |
bhoopat hoe kai raaj kamaaeaa |
kar kar anarath vihaajhee maaeaa |
sanchat sanchat thailee keenaee |
prabh us te ddaar avar kau deenaee |1|
kaach gagareea anbh majhareea |
garab garab uaahoo meh pareea |1| rahaau |
nirbhau hoeio bheaa nihangaa |
cheet na aaeio karataa sangaa |
lasakar jorre keea sanbaahaa |
nikasiaa fook ta hoe geio suaahaa |2|
aooche mandar mahal ar raanee |
hasat ghorre jorre man bhaanee |
vadd paravaar poot ar dheea |
mohi pache pach andhaa mooaa |3|
jineh upaahaa tineh binaahaa |
rang rasaa jaise supanaahaa |
soee mukataa tis raaj maal |
naanak daas jis khasam deaal |4|35|86|
- ਗੁਰੂ ਅਰਜਨ ਦੇਵ ਜੀ, ਅੰਗ : 391-392
(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ,
(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,
ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ,
(ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥
(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ।
ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥
(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ,
(ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ,
(ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?)
ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥
(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ।)
(ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ।
ਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ,
ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥
(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ,
ਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ।
ਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ,
ਹੇ ਦਾਸ ਨਾਨਕ! (ਆਖ-) ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥
- Guru Arjan Dev Ji, Page : 391-392
Aasaa, Fifth Mehl:
Becoming a king, the mortal wields his royal authority;
oppressing the people, he gathers wealth.
Gathering it and collecting it, he fills his bags.
But God takes it away from him, and gives it to another. ||1||
The mortal is like an unbaked clay pot in water;
indulging in pride and egotism, he crumbles down and dissolves. ||1||Pause||
Being fearless, he becomes unrestrained.
He does not think of the Creator, who is ever with him.
He raises armies, and collects arms.
But when the breath leaves him, he turns to ashes. ||2||
He has lofty palaces, mansions and queens,
elephants and pairs of horses, delighting the mind;
he is blessed with a great family of sons and daughters.
But, engrossed in attachment, the blind fool wastes away to death. ||3||
The One who created him destroys him.
Enjoyments and pleasures are like just a dream.
He alone is liberated, and possesses regal power and wealth,
O Nanak, whom the Lord Master blesses with His Mercy. ||4||35||86||
- Guru Arjan Dev Ji, Página : 391-392
Asa, Mejl Guru Aryan, Quinto Canal Divino.
Volviéndose rey, uno domina todo,
y oprimiendo a los demás, uno acumula riquezas.
Junta los tesoros poco a poco, pero Dios,
en Su Justicia, lo termina y se lo da a otro. (1)
El hombre es como una jarra de barro en el agua,
mientras más se involucra con el ego, más se destruye. (1-Pausa)
El mortal no tiene Reverencia por el Señor y desatado, se siente exento de toda restricción.
No alaba al Señor, Quien es su Eterno Compañero;
construye ejércitos y acopia armas,
pero cuando toma su última respiración, se convierte en polvo. (2)
Posee magnificas mansiones, mantiene a muchas mujeres,
elefantes y carrozas, ropajes bellos de todo tipo,
y una gran familia de hijos e hijas.
Sí, el pobre ciego conserva su mente apegada a todo esto, pero así es destruido. (3)
Él, Quien lo crea,
lo destruye, y todos sus placeres y sus juegos se vuelven sólo un sueño.
Sólo es liberado de Maya, y sólo domina todo,
dice Nanak, aquél a quien se le ha otorgado la Compasión del Señor, el Dios. (4-35-86)
- Guru Arjan Dev Ji, Page : 391-392
Aasaa, mehl cinquième
Devenir un roi, le mortel exerce son autorité royale;
Opprimer le peuple, il rassemble la richesse।
Le rassemblant et le récupérant, il remplit ses sacs.
Mais Dieu le lui enlève et le donne à un autre. ||1||
La dépouille mortelle est comme un pot d'argile non cuite dans l'eau;
Se faire plaisir dans l'orgueil et l'égoïsme, il s'écroule vers le bas et se dissout। । । 1 । । pause । ।
Etre courageux, il se libère।
Il ne pense pas du créateur, qui est toujours avec lui।
Il soulève des armées, et recueille les bras।
Mais quand le souffle le quitte, il se tourne vers les cendres। । । 2 । ।
Il a élevé des palais, des demeures et des reines,
Les éléphants et les paires de chevaux, se délectant de l'esprit;
Il est doté d'une grande famille de fils et les filles।
Mais, absorbé dans la pièce jointe, l'aveugle fou déchets à la mort। । । 3 । ।
Celui qui a créé le détruit।
Jouissances et de plaisirs sont comme un rêve।
Lui seul est libéré, et possède le pouvoir royal et de la richesse,
Nanak O, que le maître Seigneur bénit avec sa miséricorde। । । 4 । । 35 । । 86 । ।
- Guru Arjan Dev Ji, Page : 391-392
Aasaa, Fünfter Mehl:
Wenn der Sterbliche König wird, übt er seine königliche Autorität aus.
Indem er das Volk unterdrückt, sammelt er Reichtum an.
Er sammelt es, sammelt es und füllt seine Taschen.
Aber Gott nimmt es ihm weg und gibt es einem anderen. ||1||
Der Sterbliche ist wie ein ungebrannter Tontopf im Wasser;
Er gibt sich seinem Stolz und Egoismus hin, bricht zusammen und löst sich auf. ||1||Pause||
Da er furchtlos ist, kennt er keine Hemmungen.
Er denkt nicht an den Schöpfer, der immer bei ihm ist.
Er stellt Armeen auf und sammelt Waffen.
Doch wenn ihm der Atem ausgeht, wird er zu Asche. ||2||
Er hat erhabene Paläste, Villen und Königinnen,
Elefanten und Pferdepaare, die den Geist erfreuen;
Er ist mit einer großartigen Familie mit Söhnen und Töchtern gesegnet.
Doch der blinde Narr versunken in seine Anhänglichkeit siecht dahin. ||3||
Derjenige, der ihn erschaffen hat, zerstört ihn.
Genuss und Vergnügen sind wie ein Traum.
Er allein ist befreit und besitzt königliche Macht und Reichtum,
O Nanak, den der Herr mit seiner Gnade segnet. ||4||35||86||
- Guru Arjan Dev Ji, Page : 391-392
Aasaa, Quinto Mehl:
Tornando-se rei, o mortal exerce sua autoridade real;
oprimindo o povo, ele acumula riquezas.
Reunindo e recolhendo, ele enche suas malas.
Mas Deus tira isso dele e dá a outro. ||1||
O mortal é como um pote de barro cru na água;
entregando-se ao orgulho e ao egoísmo, ele desmorona e se dissolve. ||1||Pausa||
Sendo destemido, ele se torna desenfreado.
Ele não pensa no Criador, que está sempre com ele.
Ele forma exércitos e coleta armas.
Mas quando a respiração o deixa, ele se transforma em cinzas. ||2||
Ele tem palácios elevados, mansões e rainhas,
elefantes e pares de cavalos, deliciando a mente;
ele é abençoado com uma grande família de filhos e filhas.
Mas, absorto no apego, o tolo cego definha até a morte. ||3||
Aquele que o criou o destrói.
Prazeres e prazeres são como apenas um sonho.
Somente ele é libertado e possui poder e riqueza reais,
Ó Nanak, a quem o Senhor Mestre abençoa com Sua Misericórdia. ||4||35||86||
- ਗੁਰੂ ਅਰਜਨ ਦੇਵ ਜੀ, आंग : 391-392
आसा, पांचवां मेहल:
राजा बनकर मनुष्य अपनी राजसी सत्ता का प्रयोग करता है;
लोगों पर अत्याचार करके वह धन इकट्ठा करता है।
उसे इकट्ठा करके वह अपने थैले भर लेता है।
परन्तु परमेश्वर उसे उससे छीन लेता है, और दूसरे को दे देता है। ||१||
मनुष्य जल में पड़े कच्चे मिट्टी के बर्तन के समान है;
गर्व और अहंकार में लिप्त होकर, वह टूट कर विलीन हो जाता है। ||१||विराम||
निर्भय होकर वह निरंकुश हो जाता है।
वह सृष्टिकर्ता के बारे में नहीं सोचता, जो सदैव उसके साथ रहता है।
वह सेनाएँ खड़ी करता है और हथियार इकट्ठा करता है।
परन्तु जब उसकी साँस निकल जाती है, तो वह राख हो जाता है। ||२||
उसके पास ऊंचे महल, हवेलियाँ और रानियाँ हैं,
हाथी और घोड़ों की जोड़ी, मन को प्रसन्न करती है;
उन्हें पुत्रों और पुत्रियों के एक महान परिवार का आशीर्वाद प्राप्त है।
परन्तु मोह में लिप्त होकर अन्धा मूर्ख मृत्यु को प्राप्त होता है। ||३||
जिसने उसे बनाया, वही उसे नष्ट कर देगा।
आनंद और खुशियाँ तो बस एक स्वप्न की तरह हैं।
केवल वही मुक्त है, और उसके पास राजसी शक्ति और धन है,
हे नानक, प्रभु गुरु जिस पर दया करते हैं। ||४||३५||८६||