ਮਾਰੂ ਮਹਲਾ ੧ ॥
ਆਪੇ ਧਰਤੀ ਧਉਲੁ ਅਕਾਸੰ ॥
ਆਪੇ ਸਾਚੇ ਗੁਣ ਪਰਗਾਸੰ ॥
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥
ਕੋਇ ਨ ਮੇਟੈ ਸਾਚੇ ਲੇਖੈ ॥
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥
ਪੰਚ ਚੋਰ ਚੰਚਲ ਚਿਤੁ ਚਾਲਹਿ ॥
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥
ਮਨਸਾ ਮਾਰਿ ਮਨੈ ਸਿਉ ਲੂਝੈ ॥
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥
ਆਪੇ ਸੁਰਗੁ ਮਛੁ ਪਇਆਲਾ ॥
ਆਪੇ ਜੋਤਿ ਸਰੂਪੀ ਬਾਲਾ ॥
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥
ਬੇਦ ਕਤੇਬੀ ਭੇਦੁ ਨ ਜਾਤਾ ॥
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥
ਕਰਿ ਕਰਿ ਥਾਕੀ ਮੀਤ ਘਨੇਰੇ ॥
ਕੋਇ ਨ ਕਾਟੈ ਅਵਗੁਣ ਮੇਰੇ ॥
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥
ਭੂਲੇ ਚੂਕੇ ਮਾਰਗਿ ਪਾਵਹਿ ॥
ਆਪਿ ਭੁਲਾਇ ਤੂਹੈ ਸਮਝਾਵਹਿ ॥
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥
ਗੰਗਾ ਜਮੁਨਾ ਕੇਲ ਕੇਦਾਰਾ ॥
ਕਾਸੀ ਕਾਂਤੀ ਪੁਰੀ ਦੁਆਰਾ ॥
ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥
ਆਪੇ ਸਿਧ ਸਾਧਿਕੁ ਵੀਚਾਰੀ ॥
ਆਪੇ ਰਾਜਨੁ ਪੰਚਾ ਕਾਰੀ ॥
ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥
ਆਪੇ ਕਾਜੀ ਆਪੇ ਮੁਲਾ ॥
ਆਪਿ ਅਭੁਲੁ ਨ ਕਬਹੂ ਭੁਲਾ ॥
ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥
ਜਿਸੁ ਬਖਸੇ ਤਿਸੁ ਦੇ ਵਡਿਆਈ ॥
ਸਭਸੈ ਦਾਤਾ ਤਿਲੁ ਨ ਤਮਾਈ ॥
ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
ਕਿਆ ਸਾਲਾਹੀ ਅਗਮ ਅਪਾਰੈ ॥
ਸਾਚੇ ਸਿਰਜਣਹਾਰ ਮੁਰਾਰੈ ॥
ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
ਊਭੇ ਸੇਵਹਿ ਅਲਖ ਅਪਾਰੈ ॥
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥
ਸਾਚੀ ਕੀਰਤਿ ਸਾਚੀ ਬਾਣੀ ॥
ਹੋਰ ਨ ਦੀਸੈ ਬੇਦ ਪੁਰਾਣੀ ॥
ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥
ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥
ਕਉਣੁ ਨ ਮੂਆ ਕਉਣੁ ਨ ਮਰਸੀ ॥
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
maaroo mahalaa 1 |
aape dharatee dhaul akaasan |
aape saache gun paragaasan |
jatee satee santokhee aape aape kaar kamaaee he |1|
jis karanaa so kar kar vekhai |
koe na mettai saache lekhai |
aape kare karaae aape aape de vaddiaaee he |2|
panch chor chanchal chit chaaleh |
par ghar joheh ghar nahee bhaaleh |
kaaeaa nagar dtahai dteh dteree bin sabadai pat jaaee he |3|
gur te boojhai tribhavan soojhai |
manasaa maar manai siau loojhai |
jo tudh seveh se tudh hee jehe nirbhau baal sakhaaee he |4|
aape surag machh peaalaa |
aape jot saroopee baalaa |
jattaa bikatt bikaraal saroopee roop na rekhiaa kaaee he |5|
bed katebee bhed na jaataa |
naa tis maat pitaa sut bhraataa |
sagale sail upaae samaae alakh na lakhanaa jaaee he |6|
kar kar thaakee meet ghanere |
koe na kaattai avagun mere |
sur nar naath saahib sabhanaa sir bhaae milai bhau jaaee he |7|
bhoole chooke maarag paaveh |
aap bhulaae toohai samajhaaveh |
bin naavai mai avar na deesai naavahu gat mit paaee he |8|
gangaa jamunaa kel kedaaraa |
kaasee kaantee puree duaaraa |
gangaa saagar benee sangam atthasatth ank samaaee he |9|
aape sidh saadhik veechaaree |
aape raajan panchaa kaaree |
takhat bahai adalee prabh aape bharam bhed bhau jaaee he |10|
aape kaajee aape mulaa |
aap abhul na kabahoo bhulaa |
aape mihar deaapat daataa naa kisai ko bairaaee he |11|
jis bakhase tis de vaddiaaee |
sabhasai daataa til na tamaaee |
bharapur dhaar rahiaa nihakeval gupat pragatt sabh tthaaee he |12|
kiaa saalaahee agam apaarai |
saache sirajanahaar muraarai |
jis no nadar kare tis mele mel milai melaaee he |13|
brahamaa bisan mahes duaarai |
aoobhe seveh alakh apaarai |
hor ketee dar deesai bilalaadee mai ganat na aavai kaaee he |14|
saachee keerat saachee baanee |
hor na deesai bed puraanee |
poonjee saach sache gun gaavaa mai dhar hor na kaaee he |15|
jug jug saachaa hai bhee hosee |
kaun na mooaa kaun na marasee |
naanak neech kahai benantee dar dekhahu liv laaee he |16|2|
- ਗੁਰੂ ਨਾਨਕ ਦੇਵ ਜੀ, ਅੰਗ : 1021-1022
(ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ।
ਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ।
ਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ ॥੧॥
ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
ਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ।
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ। ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ ॥੨॥
(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ।
(ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ।
(ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ ॥੩॥
(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ,
ਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ)।
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ ॥੪॥
(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ।
ਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ।
ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ। ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ੍ਰ ਹੈ ॥੫॥
ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ।
ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ।
ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ ॥੬॥
(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ,
(ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ।
ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ। ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ ॥੭॥
ਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ।
ਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ।
(ਔਝੜ ਤੋਂ ਬਚਣ ਲਈ) ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ। ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ ॥੮॥
ਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ,
ਕਾਂਸ਼ੀ, ਕਾਂਤੀ, ਦੁਆਰਕਾ ਪੁਰੀ,
ਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ ॥੯॥
(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ।
ਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ।
ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ ॥੧੦॥
(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ।
(ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ।
ਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧੧॥
ਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ।
ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ ॥੧੨॥
ਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤ ਦੱਸ ਸਕਦਾ ਹਾਂ? ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ।
ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ॥੧੩॥
(ਵੱਡੇ ਵੱਡੇ ਦੇਵਤੇ ਭੀ ਪ੍ਰਭੂ ਦੇ) ਦਰ ਤੇ ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-
ਸਾਰੇ ਉਸ ਅਲੱਖ ਤੇ ਅਪਾਰ (ਪ੍ਰਭੂ ਦੇ ਦਰ ਤੇ) ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ।
ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ॥੧੪॥
ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।
ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ।
ਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੧੫॥
ਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ।
ਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।
ਗਰੀਬ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ ॥੧੬॥੨॥
- Guru Nanak Dev Ji, Page : 1021-1022
Maaroo, First Mehl:
He Himself is the earth, the mythical bull which supports it and the Akaashic ethers.
The True Lord Himself reveals His Glorious Virtues.
He Himself is celibate, chaste and contented; He Himself is the Doer of deeds. ||1||
He who created the creation, beholds what He has created.
No one can erase the Inscription of the True Lord.
He Himself is the Doer, the Cause of causes; He Himself is the One who bestows glorious greatness. ||2||
The five thieves cause the fickle consciousness to waver.
It looks into the homes of others, but does not search its own home.
The body-village crumbles into dust; without the Word of the Shabad, one's honor is lost. ||3||
One who realizes the Lord through the Guru, comprehends the three worlds.
He subdues his desires, and struggles with his mind.
Those who serve You, become just like You; O Fearless Lord, You are their best friend from infancy. ||4||
You Yourself are the heavenly realms, this world and the nether regions of the underworld.
You Yourself are the embodiment of light, forever young.
With matted hair, and a horrible, dreadful form, still, You have no form or feature. ||5||
The Vedas and the Bible do not know the mystery of God.
He has no mother, father, child or brother.
He created all the mountains, and levels them again; the Unseen Lord cannot be seen. ||6||
I have grown weary of making so many friends.
No one can rid me of my sins and mistakes.
God is the Supreme Lord and Master of all the angels and mortal beings; blessed with His Love, their fear is dispelled. ||7||
He puts back on the Path those who have wandered and strayed.
You Yourself make them stray, and You teach them again.
I cannot see anything except the Name. Through the Name comes salvation and merit. ||8||
The Ganges, the Jamunaa where Krishna played, Kaydar Naat'h,
Benares, Kanchivaram, Puri, Dwaarkaa,
Ganga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
He Himself is the Siddha, the seeker, in meditative contemplation.
He Himself is the King and the Council.
God Himself, the wise Judge, sits on the throne; He takes away doubt, duality and fear. ||10||
He Himself is the Qazi; He Himself is the Mullah.
He Himself is infallible; He never makes mistakes.
He Himself is the Giver of Grace, compassion and honor; He is no one's enemy. ||11||
Whoever He forgives, He blesses with glorious greatness.
He is the Giver of all; He does not have even an iota of greed.
The Immaculate Lord is all pervading, permeating everywhere, both hidden and manifest. ||12||
How can I praise the inaccessible, infinite Lord?
The True Creator Lord is the Enemy of ego.
He unites those whom He blesses with His Grace; uniting them in His Union, they are united. ||13||
Brahma, Vishnu and Shiva stand at His Door;
they serve the unseen, infinite Lord.
Millions of others can be seen crying at His door; I cannot even estimate their numbers. ||14||
True is the Kirtan of His Praise, and True is the Word of His Bani.
I can see no other in the Vedas and the Puraanas.
Truth is my capital; I sing the Glorious Praises of the True Lord. I have no other support at all. ||15||
In each and every age, the True Lord is, and shall always be.
Who has not died? Who shall not die?
Nanak the lowly offers this prayer; see Him within your own self, and lovingly focus on the Lord. ||16||2||
- Guru Nanak Dev Ji, Página : 1021-1022
Maru, Mejl Guru Nanak, Primer Canal Divino.
El Señor Mismo es la Tierra, su Soporte y también el Cielo.
Sí, Él, el Uno Verdadero por sí Mismo hace manifiestas Sus Virtudes.
Él Mismo es el célibe, el Ser del Contentamiento de Caridad y Él Mismo realiza todas las acciones.(1)
Él, Quien crea las cosas, también las observa
y nadie puede borrar el Escrito que el Uno Verdadero escribe.
Mira, Él Mismo es el Acto y la Causa y Él Mismo nos bendice con Su Gloria. (2)
Los cinco ladrones hacen que la mente mercurial vacile y por eso,
uno pone su atención en los hogares de otros, sin buscar en su interior.
Sin la Palabra del Shabd, uno pierde el honor, y la ciudad del cuerpo se desmorona hasta volverse polvo.(3)
Si el Guru le da a uno el Conocimiento, entonces podrá entender el Misterio de los tres mundos,
y peleando con su mente, conquistará sus deseos.
Sirviendo a Dios se vuelve como Dios y el Intrépido Señor es su Eterno Amigo. (4)
Él, el Dios, es el cielo elevado; el mundo, el bajo mundo, y es la Encarnación de la Luz.
Siempre Joven y Siempre Fresco, también es el Sanyasa de cabello engreñado y desarrapado,
oh nuestro Dios no tiene Forma, ni Signo. (5)
Ni los Vedas, ni los Textos Semíticos conocen el Misterio de Dios,
y mira, Él no tiene ni padre ni madre, ni hermanos, ni hermanas y habiendo creado las más altas montañas, las derrumba también.
Oh, nadie puede sondear a nuestro Señor Insondable.(6)
Me he vuelto amigo de éste y de aquél, pero nadie me purga de mi maldad y de mis errores.
Nuestro Dios, el Maestro de los seres angelicales, está a la cabeza de todo,
y siendo bendecido con Su Amor, uno se libera de todos sus miedos. (7)
Él guía a los extraviados, los corrige
y entonces los vuelve Sabios en Su Sabiduría.
Mira, sólo se puede ver el Nombre, mediante el Nombre; con él viene la Salvación. (8)
El Ganges y el Yamura, donde Krishna disfrutaba, y Kedara también;
Kashi, Kanchi, Dawara y Puri también; Ganga Sagar, donde el Ganges se une al Océano, y Triveni,
donde los tres ríos se unen y los sesenta y ocho lugares de peregrinaje, todos se inmergieron en Su Ser. (9)
Él Mismo es el adepto, el buscador y el contemplativo;
Él Mismo es el Rey y Él Mismo es Quien constituye el gabinete de los cinco;
Él Mismo se sienta en el trono para juzgar con Justicia y libera a los seres humanos de sus miedos, dudas y limitaciones.(10)
Él Mismo es el Quazi, Él Mismo el Mulá.
Sí, Él Mismo no hace ningún daño, ni se desvía para nada.
Él es el Señor Compasivo con todos, y el enemigo de nadie.(11)
Aquél a quien perdona, lo bendice con toda Gloria, pues Él da a todos y no envidia nada de nadie.
Llenándolo todo, lo sostiene todo, y sin embargo, está desapegado de todo;
oh, Él es el Uno Manifiesto y No Manifiesto.(12)
¿Cómo puede uno alabar al Dios Infinito e Insondable?
Él es el Verdadero Señor Creador y el Destructor de los malvados.
Quien sea que obtiene Su Gracia, lo une en Su Ser. (13)
En Su Gloriosa Puerta están Brahma, Vishnu y Shiva,
ellos Lo Sirven, a su Dios Infinito e Insondable.
Millones más Le lloran y Le suplican con su Alma en pena, son tantos que no los puedo ni contar.(14)
Verdad es la Alabanza del Señor, Verdad es Su Discurso.
No puedo ver más en los Vedas ni en los Puranas.
Sólo Él es mi Tesoro y así canto para siempre Su Alabanza y no me apoyo en ningún otro soporte.(15)
Época tras época es Él, el Uno Verdadero, no, no hay nadie más.
Y como ser humano, ¿quién no ha muerto o terminado en la muerte?
Dice Nanak, el de baja casta: oh hombre, entónate en Dios y así ve Su Presencia. (16-2)
- Guru Nanak Dev Ji, Page : 1021-1022
Maaroo, mehl d'abord:
Il est lui-même la terre, le taureau mythique qui la supporte et les éthers akaashic।
Le véritable seigneur se révèle ses vertus glorieuses।
Il est lui-même célibataire, chaste et content, il est lui-même l'auteur des actes। । । 1 । ।
Celui qui a créé la création, voit ce qu'il a créé।
Personne ne peut effacer l'inscription de la véritable seigneur।
Il est lui-même l'auteur, la cause des causes, il est lui-même celui qui donne la grandeur glorieuse। । । 2 । ।
Les cinq voleurs font vaciller la conscience inconstante.
Il examine les maisons des autres, mais ne fouille pas sa propre maison.
Le corps-village s’effondre en poussière ; sans la Parole du Shabad, l'honneur est perdu. ||3||
Celui qui réalise le Seigneur à travers le Guru comprend les trois mondes.
Il maîtrise ses désirs et lutte avec son esprit.
Ceux qui te servent deviennent semblables à toi ; O Seigneur Intrépide, Tu es leur meilleur ami depuis l'enfance. ||4||
Vous êtes vous-même les royaumes célestes, ce monde et les régions inférieures du monde souterrain.
Vous êtes vous-même l’incarnation de la lumière, toujours jeune.
Avec des cheveux emmêlés et une forme horrible et épouvantable, tu n'as pourtant ni forme ni trait. ||5||
Les Vedas et la Bible ne connaissent pas le mystère de Dieu.
Il n'a ni mère, ni père, ni enfant, ni frère.
Il a créé toutes les montagnes et les a nivelées ; le Seigneur Invisible ne peut pas être vu. ||6||
Je suis fatigué de me faire autant d'amis.
Personne ne peut me débarrasser de mes péchés et de mes erreurs.
Dieu est le Seigneur Suprême et le Maître de tous les anges et êtres mortels ; bénis par Son Amour, leur peur est dissipée. ||7||
Il remet sur le Chemin ceux qui ont erré et égaré.
C'est toi-même qui les égares et tu leur réenseignes.
Je ne vois rien à part le nom. Par le Nom viennent le salut et le mérite. ||8||
Le Gange, le Jamunaa où jouait Krishna, Kaydar Naat'h,
Bénarès, Kanchivaram, Puri, Dwaarkaa,
Ganga Saagar, où le Gange se jette dans l'océan, Trivaynee, où les trois fleuves se rejoignent, et les soixante-huit sanctuaires sacrés de pèlerinage, sont tous fusionnés dans l'Être du Seigneur. ||9||
Il est lui-même le Siddha, le chercheur, dans la contemplation méditative.
Il est lui-même le Roi et le Conseil.
Dieu lui-même, le sage juge, est assis sur le trône ; Il enlève le doute, la dualité et la peur. ||10||
Il est lui-même le Qazi ; Il est lui-même le mollah.
Lui-même est infaillible ; Il ne fait jamais d'erreurs.
Il est lui-même le Donateur de grâce, de compassion et d'honneur ; Il n'est l'ennemi de personne. ||11||
Celui à qui il pardonne, il le bénit avec une grandeur glorieuse.
Il est le Donateur de tout ; Il n’a même pas la moindre once de cupidité.
Le Seigneur Immaculé est omniprésent, imprégnant partout, à la fois caché et manifeste. ||12||
Comment puis-je louer le Seigneur inaccessible et infini ?
Le Vrai Seigneur Créateur est l’Ennemi de l’ego.
Il unit ceux qu'il bénit de sa grâce ; en les unissant dans Son Union, ils sont unis. ||13||
Brahma, Vishnu et Shiva se tiennent à sa porte ;
ils servent le Seigneur invisible et infini.
On peut voir des millions d’autres pleurer à sa porte ; Je ne peux même pas estimer leur nombre. ||14||
Vrai est le Kirtan de sa louange, et vraie est la parole de son Bani.
Je n'en vois pas d'autre dans les Vedas et les Puraanas.
La vérité est mon capital ; Je chante les louanges glorieuses du Vrai Seigneur. Je n'ai aucun autre soutien. ||15||
À chaque époque, le Vrai Seigneur est et sera toujours.
Qui n'est pas mort ? Qui ne mourra pas ?
Nanak l'humble offre cette prière ; voyez-Le en vous-même et concentrez-vous avec amour sur le Seigneur. ||16||2||
- Guru Nanak Dev Ji, Page : 1021-1022
Maaroo, Erster Mehl:
Er selbst ist die Erde, der mythische Stier, der sie trägt, und die Akasha-Äther.
Der wahre Herr selbst offenbart seine glorreichen Tugenden.
Er selbst ist zölibatär, keusch und zufrieden; Er selbst ist der Täter der Taten. ||1||
Derjenige, der die Schöpfung erschaffen hat, sieht, was er erschaffen hat.
Niemand kann die Inschrift des Wahren Herrn löschen.
Er Selbst ist der Handelnde, die Ursache aller Ursachen. Er Selbst ist derjenige, der glorreiche Größe verleiht. ||2||
Die fünf Räuber bringen das wankelmütige Bewusstsein ins Wanken.
Es schaut in die Häuser anderer, durchsucht aber nicht sein eigenes Zuhause.
Das Körperdorf zerfällt zu Staub; ohne das Wort des Shabad geht die Ehre verloren. ||3||
Wer den Herrn durch den Guru erkennt, versteht die drei Welten.
Er unterdrückt seine Wünsche und kämpft mit seinem Verstand.
Diejenigen, die Dir dienen, werden genau wie Du. O furchtloser Herr, Du bist ihr bester Freund von Kindheit an. ||4||
Du selbst bist die himmlischen Reiche, diese Welt und die unteren Regionen der Unterwelt.
Sie selbst sind die Verkörperung des Lichts, für immer jung.
Mit verfilztem Haar und einer schrecklichen, furchtbaren Gestalt hast du dennoch weder Gestalt noch Merkmal. ||5||
Die Veden und die Bibel kennen das Geheimnis Gottes nicht.
Er hat keine Mutter, keinen Vater, kein Kind und keinen Bruder.
Er hat alle Berge erschaffen und macht sie wieder einebnend. Der unsichtbare Herr ist unsichtbar. ||6||
Ich bin es leid, so viele Freunde zu finden.
Niemand kann mich von meinen Sünden und Fehlern befreien.
Gott ist der höchste Herr und Meister aller Engel und sterblichen Wesen. Gesegnet mit seiner Liebe wird ihre Furcht vertrieben. ||7||
Er bringt diejenigen, die vom rechten Weg abgekommen und in die Irre gegangen sind, wieder auf den rechten Weg zurück.
Du selbst bringst sie in die Irre, und Du lehrst sie wieder.
Ich kann nichts sehen außer dem Namen. Durch den Namen kommt Erlösung und Verdienst. ||8||
Der Ganges, die Jamunaa, wo Krishna spielte, Kaydar Naat'h,
Benares, Kanchivaram, Puri, Dwaarkaa,
Ganga Saagar, wo der Ganges ins Meer mündet, Trivaynee, wo die drei Flüsse zusammenfließen, und die achtundsechzig heiligen Pilgerstätten sind alle im Wesen des Herrn vereint. ||9||
Er selbst ist der Siddha, der Suchende, in meditativer Kontemplation.
Er selbst ist der König und der Rat.
Gott selbst, der weise Richter, sitzt auf dem Thron. Er nimmt Zweifel, Dualität und Angst. ||10||
Er selbst ist der Qazi. Er selbst ist der Mullah.
Er selbst ist unfehlbar. Er macht nie Fehler.
Er Selbst ist der Geber von Gnade, Mitgefühl und Ehre. Er ist niemandes Feind. ||11||
Wem Er vergibt, den segnet Er mit herrlicher Größe.
Er ist der Geber von allem. Er kennt nicht das geringste Maß an Gier.
Der Unbefleckte Herr ist allgegenwärtig, er durchdringt alles, sowohl verborgen als auch offenbar. ||12||
Wie kann ich den unerreichbaren, unendlichen Herrn preisen?
Der wahre Schöpfer ist der Feind des Egos.
Er vereint diejenigen, die er mit seiner Gnade segnet. Indem er sie in seiner Union vereint, sind sie vereint. ||13||
Brahma, Vishnu und Shiva stehen an seiner Tür;
Sie dienen dem unsichtbaren, unendlichen Herrn.
Man sieht Millionen andere vor seiner Tür weinen; ich kann ihre Zahl nicht einmal schätzen. ||14||
Wahr ist der Kirtan Seines Lobes, und wahr sind die Worte Seines Bani.
Ich kann in den Veden und den Puraanas keinen anderen erkennen.
Die Wahrheit ist mein Kapital; ich singe die glorreichen Lobpreisungen des wahren Herrn. Ich habe keinerlei andere Stütze. ||15||
Der Wahre Herr ist und bleibt in jedem Zeitalter.
Wer ist nicht gestorben? Wer wird nicht sterben?
Nanak der Demütige spricht dieses Gebet; erkenne Ihn in deinem eigenen Inneren und konzentriere dich liebevoll auf den Herrn. ||16||2||
- Guru Nanak Dev Ji, Page : 1021-1022
Maaroo, Primeiro Mehl:
Ele mesmo é a terra, o touro mítico que a sustenta e os éteres Akaáshicos.
O próprio Verdadeiro Senhor revela Suas Virtudes Gloriosas.
Ele próprio é celibatário, casto e contente; Ele mesmo é o Realizador de ações. ||1||
Aquele que criou a criação vê o que criou.
Ninguém pode apagar a Inscrição do Verdadeiro Senhor.
Ele mesmo é o Fazedor, a Causa das causas; Ele mesmo é Aquele que concede grandeza gloriosa. ||2||
Os cinco ladrões fazem com que a consciência inconstante vacile.
Ele examina as casas dos outros, mas não revista a sua própria casa.
aldeia-corpo se desfaz em pó; sem a Palavra do Shabad, a honra está perdida. ||3||
Aquele que realiza o Senhor através do Guru compreende os três mundos.
Ele subjuga seus desejos e luta com sua mente.
Aqueles que Te servem tornam-se iguais a Ti; Ó destemido Senhor, você é o melhor amigo deles desde a infância. ||4||
Você mesmo é os reinos celestiais, este mundo e as regiões inferiores do submundo.
Você mesmo é a personificação da luz, sempre jovem.
Com cabelo emaranhado e uma forma horrível, terrível, ainda assim, Você não tem forma ou feição. ||5||
Os Vedas e a Bíblia não conhecem o mistério de Deus.
Ele não tem mãe, pai, filho ou irmão.
Ele criou todas as montanhas e as nivelou novamente; o Senhor Invisível não pode ser visto. ||6||
Cansei de fazer tantos amigos.
Ninguém pode me livrar dos meus pecados e erros.
Deus é o Senhor Supremo e Mestre de todos os anjos e seres mortais; abençoados com Seu Amor, seu medo é dissipado. ||7||
Ele coloca de volta no Caminho aqueles que se desviaram e se desviaram.
Você mesmo os desvia e os ensina novamente.
Não consigo ver nada, exceto o Nome. Através do Nome vem a salvação e o mérito. ||8||
O Ganges, o Jamunaa onde Krishna tocou, Kaydar Naat'h,
Benares, Kanchivaram, Puri, Dwaarkaa,
Ganga Saagar, onde o Ganges deságua no oceano, Trivaynee, onde os três rios se unem, e os sessenta e oito santuários sagrados de peregrinação, estão todos fundidos no Ser do Senhor. ||9||
Ele mesmo é o Siddha, o buscador, na contemplação meditativa.
Ele mesmo é o Rei e o Conselho.
O próprio Deus, o Juiz sábio, está sentado no trono; Ele tira a dúvida, a dualidade e o medo. ||10||
Ele mesmo é o Qazi; Ele mesmo é o mulá.
Ele mesmo é infalível; Ele nunca comete erros.
Ele mesmo é o Doador de Graça, compaixão e honra; Ele não é inimigo de ninguém. ||11||
Quem Ele perdoa, Ele abençoa com grandeza gloriosa.
Ele é o Doador de tudo; Ele não tem nem um pingo de ganância.
O Senhor Imaculado permeia tudo, permeando todos os lugares, tanto oculto quanto manifesto. ||12||
Como posso louvar o Senhor inacessível e infinito?
O Verdadeiro Senhor Criador é o Inimigo do ego.
Ele une aqueles a quem abençoa com Sua graça; unindo-os em Sua União, eles estão unidos. ||13||
Brahma, Vishnu e Shiva estão à Sua porta;
eles servem ao Senhor invisível e infinito.
Milhões de outras pessoas podem ser vistas chorando à Sua porta; Não consigo nem estimar seus números. ||14||
Verdadeiro é o Kirtan do Seu Louvor, e Verdadeira é a Palavra do Seu Bani.
Não consigo ver nenhum outro nos Vedas e nos Puranas.
A verdade é meu capital; Eu canto os Louvores Gloriosos do Verdadeiro Senhor. Não tenho outro suporte. ||15||
Em cada época, o Verdadeiro Senhor é e sempre será.
Quem não morreu? Quem não morrerá?
Nanak, o humilde, oferece esta oração; veja-O dentro de você mesmo e concentre-se amorosamente no Senhor. ||16||2||
- ਗੁਰੂ ਨਾਨਕ ਦੇਵ ਜੀ, आंग : 1021-1022
मारू, प्रथम मेहल:
वे स्वयं पृथ्वी, उसे धारण करने वाला पौराणिक बैल तथा आकाशीय आकाश हैं।
सच्चा प्रभु स्वयं अपने महिमामय गुणों को प्रकट करता है।
वह स्वयं ब्रह्मचारी, पवित्र और संतुष्ट है; वह स्वयं ही कर्मों का कर्ता है। ||१||
जिसने सृष्टि की रचना की है, वही देख रहा है कि उसने क्या रचा है।
सच्चे प्रभु के शिलालेख को कोई नहीं मिटा सकता।
वे स्वयं ही कर्ता हैं, कारणों के कारण हैं; वे स्वयं ही महिमावान महानता प्रदान करने वाले हैं। ||२||
पांच चोर चंचल चेतना को डगमगाने का कारण बनते हैं।
वह दूसरों के घरों में तो झांकता है, परंतु अपने घर की तलाशी नहीं लेता।
शरीर-गाँव धूल में मिल जाता है; शब्द के बिना, मनुष्य का सम्मान नष्ट हो जाता है। ||३||
जो व्यक्ति गुरु के माध्यम से ईश्वर को जान लेता है, वह तीनों लोकों को समझ लेता है।
वह अपनी इच्छाओं को वश में करता है, और अपने मन से संघर्ष करता है।
जो लोग आपकी सेवा करते हैं, वे आपके समान ही बन जाते हैं; हे निर्भय प्रभु, आप बचपन से ही उनके सबसे अच्छे मित्र हैं। ||४||
आप स्वयं ही स्वर्गलोक, यह लोक तथा अधोलोक हैं।
आप स्वयं प्रकाश के अवतार हैं, सदैव युवा हैं।
जटाओं से युक्त, भयंकर, डरावने रूप वाले, फिर भी, तुम्हारा कोई रूप या लक्षण नहीं है। ||५||
वेद और बाइबल ईश्वर के रहस्य को नहीं जानते।
उसके न तो माता है, न पिता, न संतान, न भाई।
उसी ने सब पर्वतों को उत्पन्न किया, और उन्हें समतल भी कर दिया; अदृश्य प्रभु को देखा नहीं जा सकता। ||६||
मैं इतने सारे दोस्त बनाने से थक गया हूँ।
कोई भी मुझे मेरे पापों और गलतियों से मुक्त नहीं कर सकता।
ईश्वर समस्त देवदूतों और नश्वर प्राणियों का सर्वोच्च स्वामी और स्वामी है; उसके प्रेम से धन्य होकर उनका भय दूर हो जाता है। ||७||
वह उन लोगों को पुनः मार्ग पर लाता है जो भटक गए हैं।
तू ही उन्हें भटकाता है, फिर तू ही उन्हें फिर शिक्षा देता है।
मैं नाम के अलावा कुछ भी नहीं देख सकता। नाम से मोक्ष और पुण्य मिलता है। ||८||
गंगा, जमुना जहाँ कृष्ण खेले, कायदर नाथ,
बनारस, कांचीवरम, पुरी, द्वारका,
गंगा सागर जहाँ गंगा समुद्र में मिल जाती है, त्रिवणी जहाँ तीन नदियाँ मिलती हैं, तथा अड़सठ पवित्र तीर्थ, ये सभी भगवान में विलीन हो जाते हैं। ||९||
वे स्वयं ही ध्यान में लीन सिद्ध साधक हैं।
वह स्वयं ही राजा और परिषद है।
परमेश्वर स्वयं, बुद्धिमान न्यायाधीश, सिंहासन पर बैठता है; वह संदेह, द्वैत और भय को दूर करता है। ||१०||
वह स्वयं काजी है, वह स्वयं मुल्ला है।
वह स्वयं अचूक है; वह कभी गलती नहीं करता।
वह स्वयं कृपा, दया और सम्मान का दाता है; वह किसी का शत्रु नहीं है। ||११||
वह जिसे क्षमा करता है, उसे महिमामय महानता का आशीर्वाद देता है।
वह तो सबका दाता है, उसमें लोभ का लेशमात्र भी नहीं है।
वह निष्कलंक प्रभु सर्वव्यापी है, सर्वत्र व्याप्त है, गुप्त तथा व्यक्त दोनों रूपों में। ||१२||
मैं उस अप्राप्य, अनंत प्रभु की स्तुति कैसे कर सकता हूँ?
सच्चा सृष्टिकर्ता भगवान अहंकार का शत्रु है।
वे जिनको अपनी कृपा से आशीर्वाद देते हैं, उन्हें एक कर देते हैं; उन्हें अपने संघ में मिलाकर वे एक हो जाते हैं। ||१३||
ब्रह्मा, विष्णु और शिव उसके द्वार पर खड़े हैं;
वे अदृश्य, अनंत भगवान की सेवा करते हैं।
अन्य लाखों लोग उसके द्वार पर रोते हुए देखे जा सकते हैं; मैं उनकी संख्या का अनुमान भी नहीं लगा सकता। ||१४||
उसकी स्तुति का कीर्तन सच्चा है, और उसकी बानी का शब्द भी सच्चा है।
मैं वेदों और पुराणों में कोई अन्य नहीं देख सकता।
सत्य ही मेरी पूंजी है; मैं सच्चे प्रभु का यशोगान करता हूँ। मेरा कोई दूसरा सहारा नहीं है। ||१५||
प्रत्येक युग में सच्चा प्रभु है और सदैव रहेगा।
कौन नहीं मरा है? कौन नहीं मरेगा?
नानक दीन-हीन यह प्रार्थना करते हैं; उसे अपने भीतर देखो, और प्रेमपूर्वक प्रभु पर ध्यान केन्द्रित करो। ||१६||२||