ਗਉੜੀ ਗੁਆਰੇਰੀ ਮਹਲਾ ੫ ॥
ਬੰਧਨ ਤੋੜਿ ਬੋਲਾਵੈ ਰਾਮੁ ॥
ਮਨ ਮਹਿ ਲਾਗੈ ਸਾਚੁ ਧਿਆਨੁ ॥
ਮਿਟਹਿ ਕਲੇਸ ਸੁਖੀ ਹੋਇ ਰਹੀਐ ॥
ਐਸਾ ਦਾਤਾ ਸਤਿਗੁਰੁ ਕਹੀਐ ॥੧॥
ਸੋ ਸੁਖਦਾਤਾ ਜਿ ਨਾਮੁ ਜਪਾਵੈ ॥
ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥
ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥
ਸਰਬ ਨਿਧਾਨ ਗੁਰੂ ਤੇ ਪਾਵੈ ॥
ਆਪੁ ਤਿਆਗਿ ਮਿਟੈ ਆਵਣ ਜਾਣਾ ॥
ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥
ਜਨ ਊਪਰਿ ਪ੍ਰਭ ਭਏ ਦਇਆਲ ॥
ਜਨ ਕੀ ਟੇਕ ਏਕ ਗੋਪਾਲ ॥
ਏਕਾ ਲਿਵ ਏਕੋ ਮਨਿ ਭਾਉ ॥
ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥
ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥
ਨਿਰਮਲ ਕਰਣੀ ਸਾਚੀ ਰੀਤਿ ॥
ਗੁਰਿ ਪੂਰੈ ਮੇਟਿਆ ਅੰਧਿਆਰਾ ॥
ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥
gaurree guaareree mahalaa 5 |
bandhan torr bolaavai raam |
man meh laagai saach dhiaan |
mitteh kales sukhee hoe raheeai |
aaisaa daataa satigur kaheeai |1|
so sukhadaataa ji naam japaavai |
kar kirapaa tis sang milaavai |1| rahaau |
jis hoe deaal tis aap milaavai |
sarab nidhaan guroo te paavai |
aap tiaag mittai aavan jaanaa |
saadh kai sang paarabraham pachhaanaa |2|
jan aoopar prabh bhe deaal |
jan kee ttek ek gopaal |
ekaa liv eko man bhaau |
sarab nidhaan jan kai har naau |3|
paarabraham siau laagee preet |
niramal karanee saachee reet |
gur poorai mettiaa andhiaaraa |
naanak kaa prabh apar apaaraa |4|24|93|
- ਗੁਰੂ ਅਰਜਨ ਦੇਵ ਜੀ, ਅੰਗ : 183-184
(ਹੇ ਭਾਈ!) ਗੁਰੂ (ਮਨੁੱਖ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ (ਉਸ ਪਾਸੋਂ) ਪਰਮਾਤਮਾ ਦਾ ਸਿਮਰਨ ਕਰਾਂਦਾ ਹੈ।
(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤ ਬੱਝ ਜਾਂਦੀ ਹੈ।
(ਹੇ ਭਾਈ! ਗੁਰੂ ਦੀ ਸਰਨ ਪਿਆਂ ਮਨ ਦੇ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ।
ਸੋ, ਗੁਰੂ ਇਹੋ ਜਿਹਾ ਉੱਚੀ ਦਾਤ ਬਖ਼ਸ਼ਣ ਵਾਲਾ ਕਿਹਾ ਜਾਂਦਾ ਹੈ ॥੧॥
(ਹੇ ਭਾਈ!) ਉਹ ਸਤਿਗੁਰੂ ਆਤਮਕ ਆਨੰਦ ਦੀ ਦਾਤ ਬਖ਼ਸ਼ਣ ਵਾਲਾ ਹੈ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਂਦਾ ਹੈ,
ਤੇ ਮਿਹਰ ਕਰ ਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ॥੧॥ ਰਹਾਉ ॥
(ਪਰ) ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੋਵੇ ਉਸ ਨੂੰ ਆਪ (ਹੀ) ਗੁਰੂ ਮਿਲਾਂਦਾ ਹੈ,
ਉਹ ਮਨੁੱਖ (ਫਿਰ) ਗੁਰੂ ਪਾਸੋਂ (ਆਤਮਕ ਜੀਵਨ ਦੇ) ਸਾਰੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ।
ਉਹ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ ਤਿਆਗ ਦੇਂਦਾ ਹੈ, ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦੀ ਸੰਗਤਿ ਵਿਚ (ਰਹਿ ਕੇ) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੨॥
(ਹੇ ਭਾਈ! ਗੁਰ-ਸਰਨ ਦੀ ਬਰਕਤਿ ਨਾਲ) ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ,
ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।
(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।
ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥
ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,
ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,
(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।
(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥
- Guru Arjan Dev Ji, Page : 183-184
Gauree Gwaarayree, Fifth Mehl:
He breaks our bonds, and inspires us to chant the Lord's Name.
With the mind centered in meditation on the True Lord,
Anguish is eradicated, and one comes to dwell in peace.
Such is the True Guru, the Great Giver. ||1||
He alone is the Giver of peace, who inspires us to chant the Naam, the Name of the Lord.
By His Grace, He leads us to merge with Him. ||1||Pause||
He unites with Himself those unto whom He has shown His Mercy.
All treasures are received from the Guru.
Renouncing selfishness and conceit, coming and going come to an end.
In the Saadh Sangat, the Company of the Holy, the Supreme Lord God is recognized. ||2||
God has become merciful to His humble servant.
The One Lord of the Universe is the Support of His humble servants.
They love the One Lord; their minds are filled with love for the Lord.
The Name of the Lord is all treasures for them. ||3||
They are in love with the Supreme Lord God;
their actions are pure, and their lifestyle is true.
The Perfect Guru has dispelled the darkness.
Nanak's God is Incomparable and Infinite. ||4||24||93||
- Guru Arjan Dev Ji, Página : 183-184
Gauri Guareri, Mejl Guru Aryan, Quinto Canal Divino.
Aquél que rompe mis cadenas y me capacita para recibir el Nombre,
Quien entona mi mente a la Verdad del Señor,
quita mis penas, y me eleva al Éxtasis.
Él, el Ser Bondadoso, es mi Verdadero Guru.(1)
Aquél que hace que meditemos en el Señor,
es el Dador de Paz, y por su Gracia, nos une con el Señor. (1-Pausa)
Aquél sobre quien reside la Misericordia de Dios,
se une en Conciencia con Él, y a través del Guru,
recibe el Tesoro del Naam. Se deshace de su ego, sus idas y venidas cesan, y en la Saad Sangat,
la Sociedad de los Santos toma Conciencia del Supremo Señor.(2)
El Señor es siempre Misericordioso con Su humilde Sirviente.
El Señor del Universo es el Soporte de Sus humildes Sirvientes,
ellos aman a Su Señor y sus mentes están llenas del Amor de Su Señor.
Sí, él guarda al Señor en su corazón como su más grande Tesoro. (3)
Aquél que está enamorado del Ser Supremo
actúa en la Pureza y sagrado es su modo de vida;
su ceguera ha sido disipada por el Perfecto Guru.
Dice el Bienamado Nanak, Inefable e Infinito es nuestro Señor.(4-24-93)
- Guru Arjan Dev Ji, Page : 183-184
gwaarayree Gauree, mehl cinquième
Il brise nos liens, et nous inspire à chanter le nom du Seigneur।
Avec l'esprit centré sur la méditation sur le Vrai Seigneur,
L'angoisse est éradiquée et on vient vivre en paix.
Telle est la véritable gourou, celui qui donne beaucoup। । । 1 । ।
Lui seul est le dispensateur de la paix, qui nous incite à chanter le naam, le nom du seigneur।
Par sa grâce, il nous conduit à fusionner avec lui। । । 1 । । pause । ।
Il unit à lui ceux à qui il a montré sa miséricorde।
Tous les trésors sont reçus du gourou।
Renoncer à l'égoïsme et la vanité, qui vont et viennent se terminer।
Dans le sangat saadh, la société des saints, le Seigneur Dieu suprême est reconnu। । । 2 । ।
Dieu est devenu compatissant envers son humble serviteur।
Le Seigneur de l'univers est le soutien de ses humbles serviteurs।
Ils adorent l'unique Seigneur; leur esprit est rempli d'amour pour le Seigneur।
Le nom de l'Éternel est pour eux tous les trésors। । । 3 । ।
Ils sont en amour avec le Seigneur Dieu suprême;
Leurs actions sont pures, et leur mode de vie qui est vrai।
Le gourou parfait a dissipé les ténèbres।
dieu Nanak est incomparable et infini। । । 4 । । 24 । । 93 । ।
- Guru Arjan Dev Ji, Page : 183-184
Gauree Gwaarayree, Fünftes Mehl:
Er bricht unsere Fesseln und inspiriert uns, den Namen des Herrn zu singen.
Wenn der Geist in der Meditation auf den Wahren Herrn konzentriert ist,
Die Angst verschwindet und man kann in Frieden leben.
Das ist der Wahre Guru, der Große Geber. ||1||
Er allein ist der Geber des Friedens, der uns dazu inspiriert, Naam, den Namen des Herrn, zu singen.
Durch seine Gnade führt er uns dazu, mit ihm zu verschmelzen. ||1||Pause||
Er vereint diejenigen mit sich, denen er seine Barmherzigkeit erwiesen hat.
Alle Schätze werden vom Guru empfangen.
Mit dem Verzicht auf Egoismus und Eitelkeit haben Kommen und Gehen ein Ende.
In der Saadh Sangat, der Gemeinschaft der Heiligen, wird der höchste Herrgott anerkannt. ||2||
Gott ist seinem demütigen Diener gegenüber gnädig geworden.
Der eine Herr des Universums ist die Stütze seiner demütigen Diener.
Sie lieben den einen Herrn; ihr Geist ist erfüllt von der Liebe zum Herrn.
Der Name des Herrn ist für sie ein wahrer Schatz. ||3||
Sie lieben den höchsten Herrn Gott.
Ihre Taten sind rein und ihr Lebensstil wahrhaftig.
Der vollkommene Guru hat die Dunkelheit vertrieben.
Nanaks Gott ist unvergleichlich und unendlich. ||4||24||93||
- Guru Arjan Dev Ji, Page : 183-184
Gauree Gwaarayree, Quinto Mehl:
Ele quebra nossos laços e nos inspira a cantar o Nome do Senhor.
Com a mente centrada na meditação no Verdadeiro Senhor,
A angústia é erradicada e a pessoa passa a viver em paz.
Tal é o Verdadeiro Guru, o Grande Doador. ||1||
Somente ele é o Doador da paz, que nos inspira a cantar o Naam, o Nome do Senhor.
Pela Sua Graça, Ele nos leva a nos fundirmos com Ele. ||1||Pausa||
Ele une consigo aqueles a quem mostrou Sua misericórdia.
Todos os tesouros são recebidos do Guru.
Renunciando ao egoísmo e à presunção, o ir e vir chega ao fim.
No Saadh Sangat, a Companhia do Santo, o Supremo Senhor Deus é reconhecido. ||2||
Deus se tornou misericordioso com Seu humilde servo.
Único Senhor do Universo é o Apoio de Seus humildes servos.
Eles amam o Único Senhor; suas mentes estão cheias de amor pelo Senhor.
O Nome do Senhor é um tesouro para eles. ||3||
Eles estão apaixonados pelo Senhor Supremo Deus;
suas ações são puras e seu estilo de vida é verdadeiro.
O Guru Perfeito dissipou a escuridão.
O Deus de Nanak é incomparável e infinito. ||4||24||93||
- ਗੁਰੂ ਅਰਜਨ ਦੇਵ ਜੀ, आंग : 183-184
गौरी ग्वारायरी, पांचवां मेहल:
वह हमारे बंधन तोड़ देता है, और हमें भगवान का नाम जपने के लिए प्रेरित करता है।
मन को सच्चे प्रभु के ध्यान में केन्द्रित करके,
दुःख मिट जाता है और व्यक्ति शांति में रहने लगता है।
ऐसा है सच्चा गुरु, महान दाता ||१||
वह एकमात्र शांति दाता है, जो हमें भगवान का नाम जपने के लिए प्रेरित करता है।
अपनी कृपा से, वह हमें अपने साथ एकाकार कर देता है। ||१||विराम||
वह उन लोगों को अपने साथ जोड़ता है जिन पर उसने दया दिखाई है।
सभी खजाने गुरु से प्राप्त होते हैं।
स्वार्थ और दंभ का त्याग करने से आना-जाना समाप्त हो जाता है।
साध संगत में, पवित्र लोगों की संगत में, परम प्रभु परमेश्वर को पहचाना जाता है। ||२||
परमेश्वर अपने नम्र सेवक पर दयालु हो गया है।
ब्रह्माण्ड का एकमात्र स्वामी अपने विनम्र सेवकों का आधार है।
वे एक ही प्रभु से प्रेम करते हैं; उनका मन प्रभु के प्रति प्रेम से भरा हुआ है।
प्रभु का नाम उनके लिए सर्व निधि है। ||३||
वे परमप्रभु परमेश्वर से प्रेम करते हैं;
उनके कार्य पवित्र हैं, और उनकी जीवनशैली सच्ची है।
पूर्ण गुरु ने अंधकार को दूर कर दिया है।
नानक का ईश्वर अतुलनीय और अनंत है। ||४||२४||९३||