ਹੁਮਕਨਾਮਾ/HUKAMNAMA


ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ ੧ ਘਰੁ ੩ ॥
ਜੋਗੀ ਅੰਦਰਿ ਜੋਗੀਆ ॥
ਤੂੰ ਭੋਗੀ ਅੰਦਰਿ ਭੋਗੀਆ ॥
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
ਤੁਧੁ ਸੰਸਾਰੁ ਉਪਾਇਆ ॥
ਸਿਰੇ ਸਿਰਿ ਧੰਧੇ ਲਾਇਆ ॥
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
ਪਰਗਟਿ ਪਾਹਾਰੈ ਜਾਪਦਾ ॥
ਸਭੁ ਨਾਵੈ ਨੋ ਪਰਤਾਪਦਾ ॥
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
ਸਤਿਗੁਰ ਕਉ ਬਲਿ ਜਾਈਐ ॥
ਜਿਤੁ ਮਿਲਿਐ ਪਰਮ ਗਤਿ ਪਾਈਐ ॥
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥
ਸਤਸੰਗਤਿ ਕੈਸੀ ਜਾਣੀਐ ॥
ਜਿਥੈ ਏਕੋ ਨਾਮੁ ਵਖਾਣੀਐ ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਇਹੁ ਜਗਤੁ ਭਰਮਿ ਭੁਲਾਇਆ ॥
ਆਪਹੁ ਤੁਧੁ ਖੁਆਇਆ ॥
ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥
ਦੋਹਾਗਣੀ ਕਿਆ ਨੀਸਾਣੀਆ ॥
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥
ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥
ਸੋਹਾਗਣੀ ਕਿਆ ਕਰਮੁ ਕਮਾਇਆ ॥
ਪੂਰਬਿ ਲਿਖਿਆ ਫਲੁ ਪਾਇਆ ॥
ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥
ਹੁਕਮੁ ਜਿਨਾ ਨੋ ਮਨਾਇਆ ॥
ਤਿਨ ਅੰਤਰਿ ਸਬਦੁ ਵਸਾਇਆ ॥
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥
ਜਿਨਾ ਭਾਣੇ ਕਾ ਰਸੁ ਆਇਆ ॥
ਤਿਨ ਵਿਚਹੁ ਭਰਮੁ ਚੁਕਾਇਆ ॥
ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥
ਸਤਿਗੁਰਿ ਮਿਲਿਐ ਫਲੁ ਪਾਇਆ ॥
ਜਿਨਿ ਵਿਚਹੁ ਅਹਕਰਣੁ ਚੁਕਾਇਆ ॥
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥
ਅੰਮ੍ਰਿਤੁ ਤੇਰੀ ਬਾਣੀਆ ॥
ਤੇਰਿਆ ਭਗਤਾ ਰਿਦੈ ਸਮਾਣੀਆ ॥
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥
ਸਤਿਗੁਰੁ ਮਿਲਿਆ ਜਾਣੀਐ ॥
ਜਿਤੁ ਮਿਲਿਐ ਨਾਮੁ ਵਖਾਣੀਐ ॥
ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥
ਹਉ ਸਤਿਗੁਰ ਵਿਟਹੁ ਘੁਮਾਇਆ ॥
ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥
ਤੂੰ ਸਭਨਾ ਮਾਹਿ ਸਮਾਇਆ ॥
ਤਿਨਿ ਕਰਤੈ ਆਪੁ ਲੁਕਾਇਆ ॥
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥
ਆਪੇ ਖਸਮਿ ਨਿਵਾਜਿਆ ॥
ਜੀਉ ਪਿੰਡੁ ਦੇ ਸਾਜਿਆ ॥
ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥
ਸਭਿ ਸੰਜਮ ਰਹੇ ਸਿਆਣਪਾ ॥
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥
ਮੇਰੇ ਗੁਣ ਅਵਗਨ ਨ ਬੀਚਾਰਿਆ ॥
ਪ੍ਰਭਿ ਅਪਣਾ ਬਿਰਦੁ ਸਮਾਰਿਆ ॥
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥
ਮੈ ਮਨਿ ਤਨਿ ਪ੍ਰਭੂ ਧਿਆਇਆ ॥
ਜੀਇ ਇਛਿਅੜਾ ਫਲੁ ਪਾਇਆ ॥
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥
ਤੁਧੁ ਆਪੇ ਆਪੁ ਉਪਾਇਆ ॥
ਦੂਜਾ ਖੇਲੁ ਕਰਿ ਦਿਖਲਾਇਆ ॥
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
ਗੁਰਪਰਸਾਦੀ ਪਾਇਆ ॥
ਤਿਥੈ ਮਾਇਆ ਮੋਹੁ ਚੁਕਾਇਆ ॥
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
ਗੋਪੀ ਨੈ ਗੋਆਲੀਆ ॥
ਤੁਧੁ ਆਪੇ ਗੋਇ ਉਠਾਲੀਆ ॥
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
ਜਿਨ ਸਤਿਗੁਰ ਸਿਉ ਚਿਤੁ ਲਾਇਆ ॥
ਤਿਨੀ ਦੂਜਾ ਭਾਉ ਚੁਕਾਇਆ ॥
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
ਤੇਰੀਆ ਸਦਾ ਸਦਾ ਚੰਗਿਆਈਆ ॥
ਮੈ ਰਾਤਿ ਦਿਹੈ ਵਡਿਆਈਆਂ ॥
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥

ik oankaar satigur prasaad |
sireeraag mahalaa 1 ghar 3 |
jogee andar jogeea |
toon bhogee andar bhogeea |
teraa ant na paaeaa surag machh peaal jeeo |1|
hau vaaree hau vaaranai kurabaan tere naav no |1| rahaau |
tudh sansaar upaaeaa |
sire sir dhandhe laaeaa |
vekheh keetaa aapanaa kar kudarat paasaa dtaal jeeo |2|
paragatt paahaarai jaapadaa |
sabh naavai no parataapadaa |
satigur baajh na paaeio sabh mohee maaeaa jaal jeeo |3|
satigur kau bal jaaeeai |
jit miliaai param gat paaeeai |
sur nar mun jan lochade so satigur deea bujhaae jeeo |4|
satasangat kaisee jaaneeai |
jithai eko naam vakhaaneeai |
eko naam hukam hai naanak satigur deea bujhaae jeeo |5|
eihu jagat bharam bhulaaeaa |
aapahu tudh khuaaeaa |
parataap lagaa dohaaganee bhaag jinaa ke naeh jeeo |6|
dohaaganee kiaa neesaaneea |
khasamahu ghutheea fireh nimaaneea |
maile ves tinaa kaamanee dukhee rain vihaae jeeo |7|
sohaaganee kiaa karam kamaaeaa |
poorab likhiaa fal paaeaa |
nadar kare kai aapanee aape le milaae jeeo |8|
hukam jinaa no manaaeaa |
tin antar sabad vasaaeaa |
saheea se sohaaganee jin sah naal piaar jeeo |9|
jinaa bhaane kaa ras aaeaa |
tin vichahu bharam chukaaeaa |
naanak satigur aaisaa jaaneeai jo sabhasai le milaae jeeo |10|
satigur miliaai fal paaeaa |
jin vichahu ahakaran chukaaeaa |
duramat kaa dukh kattiaa bhaag baitthaa masatak aae jeeo |11|
amrit teree baaneea |
teriaa bhagataa ridai samaaneea |
sukh sevaa andar rakhiaai aapanee nadar kareh nisataar jeeo |12|
satigur miliaa jaaneeai |
jit miliaai naam vakhaaneeai |
satigur baajh na paaeio sabh thakee karam kamaae jeeo |13|
hau satigur vittahu ghumaaeaa |
jin bhram bhulaa maarag paaeaa |
nadar kare je aapanee aape le ralaae jeeo |14|
toon sabhanaa maeh samaaeaa |
tin karatai aap lukaaeaa |
naanak guramukh paragatt hoeaa jaa kau jot dharee karataar jeeo |15|
aape khasam nivaajiaa |
jeeo pindd de saajiaa |
aapane sevak kee paij rakheea due kar masatak dhaar jeeo |16|
sabh sanjam rahe siaanapaa |
meraa prabh sabh kichh jaanadaa |
pragatt prataap varataaeio sabh lok karai jaikaar jeeo |17|
mere gun avagan na beechaariaa |
prabh apanaa birad samaariaa |
kantth laae kai rakhion lagai na tatee vaau jeeo |18|
mai man tan prabhoo dhiaaeaa |
jee ichhiarraa fal paaeaa |
saah paatisaah sir khasam toon jap naanak jeevai naau jeeo |19|
tudh aape aap upaaeaa |
doojaa khel kar dikhalaaeaa |
sabh sacho sach varatadaa jis bhaavai tisai bujhaae jeeo |20|
guraparasaadee paaeaa |
tithai maaeaa mohu chukaaeaa |
kirapaa kar kai aapanee aape le samaae jeeo |21|
gopee nai goaaleea |
tudh aape goe utthaaleea |
hukamee bhaandde saajiaa toon aape bhan savaar jeeo |22|
jin satigur siau chit laaeaa |
tinee doojaa bhaau chukaaeaa |
niramal jot tin praaneea oe chale janam savaar jeeo |23|
tereea sadaa sadaa changiaaeea |
mai raat dihai vaddiaaeean |
anamangiaa daan devanaa kahu naanak sach samaal jeeo |24|1|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਨਾਨਕ ਦੇਵ ਜੀ, ਅੰਗ : 71-72

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। 
ਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 
(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ, 
ਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ। 
ਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥ 
ਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ ॥ 
(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ, 
ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ। 
ਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥ 
(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ। 
ਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ। 
ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥ 
(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ, 
(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ। 
(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥ 
ਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ? 
(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ। 
ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥ 
ਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ। 
(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ। 
ਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥ 
ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ? 
(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ। 
ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥ 
ਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ? 
ਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ। 
ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥ 
ਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ, 
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ। 
ਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥ 
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ, 
ਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)। 
ਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥ 
ਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ, 
ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ। 
ਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥ 
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ, 
ਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ। 
ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥ 
ਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ, 
ਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ। 
ਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥ 
ਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ, 
ਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ। 
ਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥ 
(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ। 
(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। 
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥ 
ਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ, 
ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ। 
ਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥ 
ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ। 
ਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ। 
ਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥ 
ਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ, 
ਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ। 
ਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥ 
ਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ। 
ਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ। 
ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥ 
ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ, 
(ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ। 
(ਹੇ ਭਾਈ!) ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ ॥੨੦॥ 
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ, 
ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। 
ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੨੧॥ 
ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ। 
ਤੂੰ ਆਪ ਹੀ (ਕ੍ਰਿਸ਼ਨ-ਰੂਪ ਹੋ ਕੇ) ਧਰਤੀ (ਗੋਵਰਧਨ ਪਰਬਤ) ਚੁੱਕੀ ਸੀ। 
ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ ॥੨੨॥ 
ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ, 
ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ। 
ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ ॥੨੩॥ 
ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ- 
(ਤੇਰੀ ਮਿਹਰ ਨਾਲ) ਮੈਂ ਦਿਨੇ ਰਾਤ ਸਲਾਹੁੰਦਾ ਹਾਂ। 
ਨਾਨਕ ਆਖਦਾ ਹੈ- ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖ਼ਸ਼ਣ ਵਾਲਾ ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ ॥੨੪॥੧॥ 

Explanation

- Guru Nanak Dev Ji, Page : 71-72

One Universal Creator God. By The Grace Of The True Guru: 
Siree Raag, First Mehl, Third House: 
Among Yogis, You are the Yogi; 
among pleasure seekers, You are the Pleasure Seeker. 
Your limits are not known to any of the beings in the heavens, in this world, or in the nether regions of the underworld. ||1|| 
I am devoted, dedicated, a sacrifice to Your Name. ||1||Pause|| 
You created the world, 
and assigned tasks to one and all. 
You watch over Your Creation, and through Your All-powerful Creative Potency, You cast the dice. ||2|| 
You are manifest in the Expanse of Your Workshop. 
Everyone longs for Your Name, 
but without the Guru, no one finds You. All are enticed and trapped by Maya. ||3|| 
I am a sacrifice to the True Guru. 
Meeting Him, the supreme status is obtained. 
The angelic beings and the silent sages long for Him; the True Guru has given me this understanding. ||4|| 
How is the Society of the Saints to be known? 
There, the Name of the One Lord is chanted. 
The One Name is the Lord's Command; O Nanak, the True Guru has given me this understanding. ||5|| 
This world has been deluded by doubt. 
You Yourself, Lord, have led it astray. 
The discarded soul-brides suffer in terrible agony; they have no luck at all. ||6|| 
What are the signs of the discarded brides? 
They miss their Husband Lord, and they wander around in dishonor. 
The clothes of those brides are filthy-they pass their life-night in agony. ||7|| 
What actions have the happy soul-brides performed? 
They have obtained the fruit of their pre-ordained destiny. 
Casting His Glance of Grace, the Lord unites them with Himself. ||8|| 
Those, whom God causes to abide by His Will, 
have the Shabad of His Word abiding deep within. 
They are the true soul-brides, who embrace love for their Husband Lord. ||9|| 
Those who take pleasure in God's Will 
remove doubt from within. 
O Nanak, know Him as the True Guru, who unites all with the Lord. ||10|| 
Meeting with the True Guru, they receive the fruits of their destiny, 
and egotism is driven out from within. 
The pain of evil-mindedness is eliminated; good fortune comes and shines radiantly from their foreheads. ||11|| 
The Bani of Your Word is Ambrosial Nectar. 
It permeates the hearts of Your devotees. 
Serving You, peace is obtained; granting Your Mercy, You bestow salvation. ||12|| 
Meeting with the True Guru, one comes to know; 
by this meeting, one comes to chant the Name. 
Without the True Guru, God is not found; all have grown weary of performing religious rituals. ||13|| 
I am a sacrifice to the True Guru; 
I was wandering in doubt, and He has set me on the right path. 
If the Lord casts His Glance of Grace, He unites us with Himself. ||14|| 
You, Lord, are pervading in all, 
and yet, the Creator keeps Himself concealed. 
O Nanak, the Creator is revealed to the Gurmukh, within whom He has infused His Light. ||15|| 
The Master Himself bestows honor. 
He creates and bestows body and soul. 
He Himself preserves the honor of His servants; He places both His Hands upon their foreheads. ||16|| 
All strict rituals are just clever contrivances. 
My God knows everything. 
He has made His Glory manifest, and all people celebrate Him. ||17|| 
He has not considered my merits and demerits; 
this is God's Own Nature. 
Hugging me close in His Embrace, He protects me, and now, even the hot wind does not touch me. ||18|| 
Within my mind and body, I meditate on God. 
I have obtained the fruits of my soul's desire. 
You are the Supreme Lord and Master, above the heads of kings. Nanak lives by chanting Your Name. ||19|| 
You Yourself created the Universe; 
You created the play of duality, and staged it. 
The Truest of the True is pervading everywhere; He instructs those with whom He is pleased. ||20|| 
By Guru's Grace, I have found God. 
By His Grace, I have shed emotional attachment to Maya. 
Showering His Mercy, He has blended me into Himself. ||21|| 
You are the Gopis, the milk-maids of Krishna; You are the sacred river Jamunaa; You are Krishna, the herdsman. 
You Yourself support the world. 
By Your Command, human beings are fashioned. You Yourself embellish them, and then again destroy them. ||22|| 
Those who have focused their consciousness on the True Guru 
have rid themselves of the love of duality. 
The light of those mortal beings is immaculate. They depart after redeeming their lives. ||23|| 
I praise the Greatness of Your Goodness, 
Forever and ever, night and day. 
You bestow Your Gifts, even if we do not ask for them. Says Nanak, contemplate the True Lord. ||24||1|| 

Explicación

- Guru Nanak Dev Ji, Página : 71-72

Un Dios Creador Universal, por la Gracia del Verdadero Guru. 
Siri Rag, Mejl Guru Nanak, Primer Canal Divino. 
Eres un Yogui entre Yoguis, 
un Psíquico entre psíquicos, oh Querido, 
Tus Límites no son conocidos en los cielos, en el mundo o en los mundos inferiores. (1) 
Ofrezco mi ser en sacrificio a Ti, y hacia Tu Nombre. 
Has creado al mundo 
y has asignado tareas a todos nosotros. 
Tú ves Tu Propia Creación en la naturaleza, arreglándolo todo como a Ti Te place. (2) 
Eres Inminente en el mundo, 
todos añoran Tu Nombre. 
Sin el Guru Verdadero, no puedes ser encontrado, y todos están siendo engañados por el embrujo de Maya. (3) 
Ofrezco mi ser en sacrificio al Guru Verdadero, 
y encontrar así, a Aquél por el que uno alcanza el más elevado Estado de Éxtasis. 
Quien nos hace concebir a nuestro Señor, a Quien buscan los hombres de silencio, y todos los seres angélicos de Dios. (4) 
¿Cómo es la Saad Sangat, la Sociedad de los Santos, 
ahí donde recitan el Nombre del Uno? 
La Voluntad del Señor está en Su Nombre y a través del Guru Verdadero, uno toma Conciencia de todo. (5) 
Este mundo está siendo guiado por la duda, 
pero ¿quién lo ha desviado en verdad sino Tú? 
Quien ha sido abandonado está en gran agonía, pues Tu Nombre no está en su destino. (6) 
¿Cuál es la marca de la mujer abandonada? 
La pobre desdichada está sin su esposo, 
su ropa está fea y pasa sus noches en agonía. (7) 
¿Cómo se comporta la esposa amada? 
Ella es graciosa y recibe lo que está escrito por Dios en su Destino, 
y tiene la Gracia del Señor y de Sí Mismo Él la une Consigo. (8) 
Las que fueron destinadas a vivir en la Voluntad del Señor 
y quienes dieron un lugar en su corazón a la Palabra, 
tales mujeres, mis queridas compañeras, son las Esposas verdaderas, pues ellas aman a su Señor. (9) 
Las que estuvieron complacidas con Su Voluntad, 
purgaron su ser de la duda 
Dice Nanak, el Guru Verdadero es Aquél que une a todos con el Señor. (10) 
Encontrando al Guru Verdadero uno recibe el Fruto. 
Si uno logra controlar el ego, no tendrá el dolor que trae consigo una mente maligna, 
y escucha, su Destino destella en brillo. (11) 
Dulce Néctar es la Palabra del Señor 
cuando llena el corazón de sus Devotos. 
Si elevamos en nuestro interior el Servicio del Señor lleno de Paz, Él nos bendice con Su Gracia y nos salva. (12) 
Verdadero es el encuentro con el Guru Verdadero, 
si a través de Él uno recita el Nombre del Señor. 
Sin el Guru Verdadero, nadie Lo encuentra, oh Señor, todos están ya cansados de la rutina mundana.(13) 
Ofrezco mi vida al Guru Verdadero, 
Quien ha mostrado el camino al extraviado. 
El Señor está en Su Gracia, y Él nos sumerge en Su Ser. (14) 
Eres Inminente en todo, 
oh Señor, sí, Tú el Creador, aunque estás escondido para nuestros ojos. 
Dice Nanak, a través del Guru Te le revelas sólo a aquél que tiene la luz de su Conciencia encendida. (15) 
El Maestro da la Gloria de Sí Mismo 
y nos bendice con el cuerpo y el Alma. 
Él salva el honor de Sus Sirvientes, poniendo Sus Manos sobre nuestra frente. (16) 
Y así el Devoto se eleva más allá de los rituales y más allá del dominio de su mente 
y despierta en el entendimiento de que el Señor lo sabe todo. 
Se vuelve aclamado por todas partes y su gloria se manifiesta en todo. (17) 
Mira, al Señor no le importan mis méritos o mis deméritos. 
Así como es la Naturaleza de Su Ser, 
Él me acerca a Su Pecho y ahora ni los vientos calientes me tocan o pasan cerca de mí. (18) 
En cuerpo y Alma he habitado en el Señor, y el deseo de mi mente ha sido satisfecho. 
Tú, Rey de Reyes, mi Maestro, estás sobre mi cabeza; 
dice Nanak, vivo sólo para habitar en Tu Nombre. (19) 
Tú de Tu Ser lo has creado todo, 
a través de Ti se desenvuelve el teatro de Maya 
Sí, todo eres Tú, Uno Verdadero, pero sólo aquél que tiene Tu Gracia Te logra conocer. (20) 
Por la Gracia del Guru Te recibí 
y la locura por Maya se me borró 
y por Tu Gracia me reuniste en tu Propio Ser. (21) 
Tú, oh Señor eres las Gopis; eres el río Yamuna, eres Krishna, el pastor. 
Tú Mismo eres Quien soporta la tierra entera. 
Por Tu Voluntad todos los recipientes humanos son creados, y Tú, de Ti Mismo, los embelleces y los destruyes a todos. (22) 
Aquél que tiene su mente fija en el Guru Verdadero, purga su mente de dualidad. 
Pura, oh qué pura se ve consumir la Luz brillante de esos seres. 
Pues su vida ha producido el Verdadero Fruto.(23) 
Eres el Señor de Bondad, 
Te rezo noche y día. 
Tú confieres Tus Regalos sin que Te los pidan, y así Nanak cosecha Tu Verdad, oh Amado Señor. (24) 

Explication

- Guru Nanak Dev Ji, Page : 71-72

Un Dieu Créateur Universel. Par la grâce du vrai gourou : 
raag Désirée, mehl premier, troisième maison: 
Parmi les yogis, vous êtes le yogi; 
Parmi les chercheurs de plaisir, vous êtes le jouisseur। 
Vos limites ne sont pas connus à l'un des êtres dans les cieux, dans ce monde, ou dans les régions Pays de la pègre। । । 1 । । 
Je suis de dévouement, le sacrifice de votre nom। । । 1 । । pause । । 
Vous avez créé le monde, 
Et assigné des tâches à tous et à toutes। 
Tu veilles sur ta création, et par votre puissance créatrice toute-puissante, vous lancez les dés। । । 2 । । 
Vous êtes manifeste dans l'étendue de votre atelier। 
Tout le monde aspire à votre nom, 
Mais sans le gourou, personne ne vous trouve। Tous sont attirés et piégés par maya। । । 3 । । 
Je suis un sacrifice pour le véritable gourou। 
Réunion lui, le statut suprême est obtenu। 
Les êtres angéliques et les sages silence long pour lui, le véritable gourou m'a donné cette compréhension। । । 4 । । 
Comment est la société des saints à être connu? 
Là, le nom du Seigneur est chanté। 
Le nom de l'un est le commandement du Seigneur; Nanak o, le véritable gourou m'a donné cette compréhension। । । 5 । । 
Ce monde a été trompé par le doute। 
Vous-même, seigneur, ont égaré। 
La jetée âme mariées souffrent dans d'atroces souffrances, ils n'ont pas la chance à tous। । । 6 । । 
Quels sont les signes des épouses rejetées? 
Ils ratent leur seigneur mari, et ils errent dans le déshonneur। 
Les vêtements de ces épouses sont sales, ils passent leur vie cette nuit dans l'agonie। । । 7 । । 
Quelles mesures ont l'âme heureuse-épouses effectué? 
Ils ont obtenu le fruit de leur pré-ordonné destin। 
Casting son regard de la grâce, le Seigneur les unit à lui। । । 8 । । 
Ceux que Dieu causes de respecter sa volonté, 
Demandez aux Shabad de sa parole ne demeure profond। 
Ils sont la vraie âme-épouses, qui embrassent l'amour pour leur seigneur mari। । । 9 । । 
Ceux qui prennent plaisir à la volonté de Dieu 
Retirer doute de l'intérieur। 
Nanak O, le connaissent comme le véritable gourou, qui unit tous avec le Seigneur। । । 10 । । 
Rencontre avec le vrai gourou, ils reçoivent les fruits de leur destin, 
Et l'égoïsme est chassé de l'intérieur। 
La douleur du mal d'esprit est éliminé; bonne fortune vient et brille radieux de leurs fronts। । । 11 । । 
Le bani de votre mot nectar d'ambroisie। 
Elle imprègne les coeurs de vos fidèles। 
À votre service, la paix est obtenue, l'octroi ta miséricorde, tu donnes le salut। । । 12 । । 
Rencontre avec le vrai gourou, on en vient à connaître; 
Par cette réunion, on vient de chanter le nom। 
Sans le véritable gourou, dieu n'est pas trouvé, tous se sont lassés d'effectuer les rituels religieux। । । 13 । । 
Je suis un sacrifice pour le véritable gourou; 
J'errais dans le doute, et il m'a mis sur la bonne voie। 
Si le seigneur jette son regard de la grâce, il nous unit à lui। । । 14 । । 
Vous, seigneur, sont omniprésent dans toutes, 
Et pourtant, le créateur conserve lui-même dissimulé। 
Nanak O, le créateur se révèle à l'Gurmukh, dans laquelle il a insufflé sa lumière। । । 15 । । 
Le maître lui-même accorde un honneur। 
Il crée et donne corps et âme। 
Il se préserve l'honneur de ses serviteurs; il place ses deux mains sur leurs fronts। । । 16 । । 
Tous les rituels stricts artifices seulement intelligente। 
Mon dieu sait tout। 
Il a fait son manifeste la gloire, et tous les peuples le célèbrent। । । 17 । 
। Il n'a pas tenu compte de mes mérites et démérites; 
C'est la nature même de Dieu। 
En me serrant dans ses bras près, il me protège, et maintenant, même le vent chaud ne me touche pas। । । 18 । । 
Dans mon esprit et mon corps, je médite sur Dieu। 
J'ai obtenu les fruits du désir de mon âme। 
Vous êtes le seigneur et maître suprême, au-dessus la tête des rois। Nanak vie en chantant votre nom। । । 19 । । 
Vous vous a créé l'univers; 
Vous avez créé le jeu de la dualité, et mis en scène। 
Le vrai du vrai est omniprésent partout, il demande à ceux avec lesquels il est heureux। । । 20 । । 
Par la grâce du gourou, j'ai trouvé Dieu। 
Par sa grâce, j'ai versé attachement émotif à maya। 
Douche sa miséricorde, il m'a mélangé à lui-même। । । 21 । । 
Vous êtes le gopis, le lait-filles de Krishna, tu es le jamunaa fleuve sacré, vous êtes Krishna, le berger। 
Vous vous soutenir dans le monde। 
Par votre commande, les êtres humains sont façonnées। Vous vous les embellir, et puis encore les détruire। । । 22 । । 
Ceux qui ont porté leur conscience sur la véritable gourou 
Se débarrasser de l'amour de la dualité। 
La lumière de ces êtres mortels est immaculé। Ils repartiront après le rachat de leur vie। । । 23 । । 
Je loue la grandeur de ta bonté, 
Pour toujours et à jamais, nuit et jour. 
Vous donner vos dons, même si nous ne demandons pas pour eux। Nanak dit, contempler le vrai seigneur। । । 24 । । 1 । । 

Erläuterung

- Guru Nanak Dev Ji, Page : 71-72

Ein universeller Schöpfergott. Durch die Gnade des wahren Gurus: 
Siree Raag, Erstes Mehl, Drittes Haus: 
Unter Yogis bist Du der Yogi. 
Unter den Vergnügungssuchenden sind Sie der Vergnügungssuchende. 
Deine Grenzen sind keinem Wesen im Himmel, in dieser Welt oder in den unteren Regionen der Unterwelt bekannt. ||1|| 
Ich bin Deinem Namen ergeben, hingegeben und ein Opfer. ||1||Pause|| 
Du hast die Welt erschaffen, 
und jedem einzelnem Aufgaben zugewiesen. 
Du wachst über Deine Schöpfung und wirfst mit Deiner allmächtigen schöpferischen Kraft die Würfel. ||2|| 
Sie manifestieren sich in der Weite Ihrer Werkstatt. 
Jeder sehnt sich nach Deinem Namen, 
aber ohne den Guru findet Dich niemand. Alle werden von Maya angelockt und gefangen. ||3|| 
Ich bin ein Opfer für den Wahren Guru. 
Indem man Ihm begegnet, erlangt man den höchsten Status. 
Die Engelwesen und die stillen Weisen sehnen sich nach Ihm; der Wahre Guru hat mir dieses Verständnis gegeben. ||4|| 
Wie kann man die Gesellschaft der Heiligen erkennen? 
Dort wird der Name des Einen Herrn gesungen. 
Der Eine Name ist des Herrn Gebot; O Nanak, der Wahre Guru hat mir dieses Verständnis gegeben. ||5|| 
Diese Welt wurde durch Zweifel getäuscht. 
Du selbst, Herr, hast es in die Irre geführt. 
Die verstoßenen Seelenbräute leiden furchtbare Qualen, sie haben überhaupt kein Glück. ||6|| 
Was sind die Zeichen der verstoßenen Bräute? 
Sie vermissen ihren Ehemann, den Herrn, und laufen in Unehre umher. 
Die Kleider dieser Bräute sind schmutzig, sie verbringen ihre Lebensnacht in Qualen. ||7|| 
Welche Aktionen haben die glücklichen Seelenbräute durchgeführt? 
Sie haben die Früchte ihres vorherbestimmten Schicksals geerntet. 
Indem der Herr seinen gnadenvollen Blick auf sie wirft, vereint er sie mit sich. ||8|| 
Diejenigen, die Gott dazu bringt, Seinem Willen zu gehorchen, 
Lass den Shabad Seines Wortes tief in deinem Innern wohnen. 
Sie sind die wahren Seelenbräute, die die Liebe zu ihrem Ehemann, dem Herrn, empfinden. ||9|| 
Diejenigen, die Freude am Willen Gottes haben 
Zweifel von innen entfernen. 
O Nanak, erkenne ihn als den wahren Guru, der alles mit dem Herrn vereint. ||10|| 
Wenn sie den Wahren Guru treffen, erhalten sie die Früchte ihres Schicksals, 
und der Egoismus wird von innen vertrieben. 
Der Schmerz der Bösgesinnung verschwindet, das Glück kommt und strahlt strahlend von ihrer Stirn. ||11|| 
Das Bani Deines Wortes ist ambrosischer Nektar. 
Es durchdringt die Herzen Ihrer Anhänger. 
Indem man Dir dient, erlangt man Frieden; indem man Deine Barmherzigkeit gewährt, schenkst Du Erlösung. ||12|| 
Wenn man den Wahren Guru trifft, erlangt man Erkenntnis; 
Bei diesem Treffen kommt man dazu, den Namen zu singen. 
Ohne den wahren Guru kann man Gott nicht finden. Alle sind es leid, religiöse Rituale durchzuführen. ||13|| 
Ich bin ein Opfer für den Wahren Guru. 
Ich war im Zweifel und Er hat mich auf den richtigen Weg geführt. 
Wenn der Herr seinen gnadenvollen Blick auf uns wirft, vereint er uns mit sich. ||14|| 
Du, Herr, durchdringst alles, 
und dennoch bleibt der Schöpfer verborgen. 
O Nanak, der Schöpfer offenbart sich dem Gurmukh, dem er sein Licht eingeflößt hat. ||15|| 
Die Ehre wird vom Meister selbst verliehen. 
Er erschafft und schenkt Leib und Seele. 
Er selbst bewahrt die Ehre seiner Diener; er legt seine beiden Hände auf ihre Stirn. ||16|| 
Alle strengen Rituale sind nichts weiter als geschickte Erfindungen. 
Mein Gott weiß alles. 
Er hat seine Herrlichkeit offenbar gemacht und alle Menschen feiern ihn. ||17|| 
Er hat meine Verdienste und Fehler nicht berücksichtigt; 
das ist Gottes eigene Natur. 
Er drückt mich fest in seine Arme, beschützt mich und jetzt kann mich nicht einmal der heiße Wind berühren. ||18|| 
In meinem Geist und Körper meditiere ich über Gott. 
Ich habe die Früchte meines Seelenwunsches erhalten. 
Du bist der höchste Herr und Meister über den Köpfen der Könige. Nanak lebt, indem er Deinen Namen singt. ||19|| 
Du selbst hast das Universum erschaffen. 
Sie haben das Spiel der Dualität geschaffen und inszeniert. 
Der Wahrste der Wahren ist überall gegenwärtig. Er unterweist jene, mit denen Er zufrieden ist. ||20|| 
Durch die Gnade des Gurus habe ich Gott gefunden. 
Durch Seine Gnade habe ich meine emotionale Bindung zu Maya aufgegeben. 
Indem er mich mit seiner Barmherzigkeit überschüttete, hat er mich in sich aufgenommen. ||21|| 
Ihr seid die Gopis, die Milchmädchen Krishnas. Ihr seid der heilige Fluss Jamunaa. Ihr seid Krishna, der Hirte. 
Sie selbst unterstützen die Welt. 
Auf Deinen Befehl werden Menschen geformt. Du selbst verschönerst sie und zerstörst sie dann wieder. ||22|| 
Diejenigen, die ihr Bewusstsein auf den Wahren Guru gerichtet haben 
haben sich von der Liebe zur Dualität befreit. 
Das Licht dieser sterblichen Wesen ist makellos. Sie gehen, nachdem sie ihr Leben erlöst haben. ||23|| 
Ich preise die Größe Deiner Güte, 
Für immer und ewig, Tag und Nacht. 
Du schenkst uns Deine Gaben, auch wenn wir nicht darum bitten. Nanak sagt: „Kontempliere über den Wahren Herrn.“ ||24||1|| 

Explicação

- Guru Nanak Dev Ji, Page : 71-72

Um Deus Criador Universal. Pela Graça do Verdadeiro Guru: 
Siree Raag, Primeiro Mehl, Terceira Casa: 
Entre os Yogis, Você é o Yogi; 
entre os que buscam prazer, você é o buscador de prazer. 
Seus limites não são conhecidos por nenhum dos seres nos céus, neste mundo ou nas regiões inferiores do submundo. ||1|| 
Sou devotado, dedicado, um sacrifício ao Teu Nome. ||1||Pausa|| 
Você criou o mundo, 
e atribuiu tarefas a todos. 
Você zela por Sua Criação e, através de Sua Potência Criativa Todo-Poderosa, Você lança os dados. ||2|| 
Você se manifesta na expansão da sua oficina. 
Todos anseiam pelo Teu Nome, 
mas sem o Guru, ninguém te encontra. Todos são seduzidos e presos por Maya. ||3|| 
Eu sou um sacrifício para o Verdadeiro Guru. 
Encontrando-O, o status supremo é obtido. 
Os seres angélicos e os sábios silenciosos anseiam por Ele; o Verdadeiro Guru me deu essa compreensão. ||4|| 
Como deve ser conhecida a Sociedade dos Santos? 
Lá, o Nome do Único Senhor é cantado. 
O Nome Único é o Comando do Senhor; Ó Nanak, o Verdadeiro Guru me deu essa compreensão. ||5|| 
Este mundo foi iludido pela dúvida. 
Tu mesmo, Senhor, o desencaminhaste. 
As almas-noivas descartadas sofrem em terrível agonia; eles não têm sorte alguma. ||6|| 
Quais são os sinais das noivas descartadas? 
Eles sentem falta do Senhor Marido e vagam por aí em desonra. 
As roupas dessas noivas estão imundas – elas passam a noite em agonia. ||7|| 
Que ações as felizes almas-noivas realizaram? 
Eles obtiveram o fruto do seu destino pré-ordenado. 
Lançando Seu Olhar de Graça, o Senhor os une consigo mesmo. ||8|| 
Aqueles a quem Deus faz cumprir Sua Vontade, 
tenha o Shabad de Sua Palavra habitando profundamente em seu interior. 
Elas são as verdadeiras almas-noivas, que abraçam o amor pelo seu Marido Senhor. ||9|| 
Aqueles que têm prazer na Vontade de Deus 
remova a dúvida de dentro. 
Ó Nanak, conheça-O como o Verdadeiro Guru, que une todos com o Senhor. ||10|| 
Encontrando-se com o Verdadeiro Guru, eles recebem os frutos de seu destino, 
e o egoísmo é expulso de dentro. 
A dor da má mentalidade é eliminada; a boa sorte vem e brilha radiante em suas testas. ||11|| 
Bani da Sua Palavra é o Néctar Ambrosial. 
Ela permeia os corações de Seus devotos. 
Servindo-Te, obtém-se a paz; concedendo Tua Misericórdia, Tu concedes a salvação. ||12|| 
Encontrando-se com o Verdadeiro Guru, passa-se a conhecer; 
nesta reunião, vem-se cantar o Nome. 
Sem o Verdadeiro Guru, Deus não é encontrado; todos se cansaram de realizar rituais religiosos. ||13|| 
Sou um sacrifício ao Verdadeiro Guru; 
Eu estava vagando em dúvida e Ele me colocou no caminho certo. 
Se o Senhor lança o Seu Olhar de Graça, Ele nos une a Si mesmo. ||14|| 
Tu, Senhor, estás presente em tudo, 
e ainda assim, o Criador se mantém oculto. 
Ó Nanak, o Criador é revelado ao Gurmukh, dentro de quem Ele infundiu Sua Luz. ||15|| 
O próprio Mestre concede honra. 
Ele cria e concede corpo e alma. 
Ele mesmo preserva a honra de Seus servos; Ele coloca ambas as mãos sobre suas testas. ||16|| 
Todos os rituais estritos são apenas artifícios inteligentes. 
Meu Deus sabe de tudo. 
Ele manifestou Sua Glória e todas as pessoas O celebram. ||17|| 
Ele não considerou meus méritos e deméritos; 
esta é a própria natureza de Deus. 
Abraçando-me em Seu Abraço, Ele me protege, e agora, nem o vento quente me toca. ||18|| 
Dentro da minha mente e do meu corpo, medito em Deus. 
Obtive os frutos do desejo da minha alma. 
Você é o Senhor e Mestre Supremo, acima das cabeças dos reis. Nanak vive cantando Seu Nome. ||19|| 
Você mesmo criou o Universo; 
Vocês criaram a peça da dualidade e a encenaram. 
O Mais Verdadeiro do Verdadeiro está em toda parte; Ele instrui aqueles com quem Ele se agrada. ||20|| 
Pela graça do Guru, encontrei Deus. 
Por Sua Graça, abandonei o apego emocional a Maya. 
Derramando Sua Misericórdia, Ele me misturou com Ele mesmo. ||21|| 
Vocês são as Gopis, as leiteiras de Krishna; Você é o rio sagrado Jamunaa; Você é Krishna, o pastor. 
Você mesmo apoia o mundo. 
Pelo Seu Comando, os seres humanos são formados. Você mesmo os embeleza e depois os destrói novamente. ||22|| 
Aqueles que focaram sua consciência no Verdadeiro Guru 
livraram-se do amor da dualidade. 
A luz desses seres mortais é imaculada. Eles partem após redimir suas vidas. ||23|| 
Eu louvo a Grandeza da Tua Bondade, 
Para todo o sempre, noite e dia. 
Você concede Seus Dons, mesmo que não os solicitemos. Diz Nanak, contemple o Verdadeiro Senhor. ||24||1|| 

व्याख्या

- ਗੁਰੂ ਨਾਨਕ ਦੇਵ ਜੀ, आंग : 71-72

एक सर्वव्यापक सृष्टिकर्ता ईश्वर। सच्चे गुरु की कृपा से: 
सिरी राग, प्रथम मेहल, तृतीय भाव: 
योगियों में आप योगी हैं; 
सुख चाहने वालों में आप ही सुख चाहने वाले हैं। 
तुम्हारी सीमाएं स्वर्ग, इस लोक अथवा अधोलोक में रहने वाले किसी भी प्राणी को ज्ञात नहीं हैं। ||१|| 
मैं आपके नाम के लिए समर्पित, समर्पित, एक बलिदान हूँ। ||१||विराम|| 
तुमने दुनिया बनाई, 
और सभी को कार्य सौंपे गए। 
आप अपनी सृष्टि पर नज़र रखते हैं, और अपनी सर्वशक्तिमान रचनात्मक क्षमता के माध्यम से, आप पासे फेंकते हैं। ||२|| 
आप अपनी कार्यशाला के विस्तार में प्रकट हैं। 
हर कोई तेरे नाम को चाहता है, 
परन्तु गुरु के बिना कोई आपको नहीं पाता। सभी माया के मोह में फँसे हुए हैं। ||३|| 
मैं सच्चे गुरु के लिए बलिदान हूँ। 
उनसे मिलकर परम पद प्राप्त होता है। 
देवदूत और मौनी मुनि भी उसकी चाहत करते हैं; सच्चे गुरु ने मुझे यह समझ दी है। ||४|| 
संतों की सोसायटी को किस नाम से जाना जाता है? 
वहाँ एक ही प्रभु का नाम जपा जाता है। 
एक नाम ही प्रभु का आदेश है; हे नानक, सच्चे गुरु ने मुझे यह समझ दी है। ||५|| 
यह संसार संदेह से भ्रमित हो गया है। 
हे प्रभु, तूने ही इसे भटकाया है। 
त्यागी हुई आत्मा-वधुएँ भयंकर पीड़ा में रहती हैं; उनका कोई भाग्य नहीं होता। ||६|| 
त्यागी गई दुल्हनों के लक्षण क्या हैं? 
वे अपने पति भगवान को भूल जाती हैं, और अपमानित होकर भटकती रहती हैं। 
उन दुल्हनों के कपड़े मैले हैं-वे अपनी जीवन-रातें पीड़ा में बिताती हैं। ||७|| 
प्रसन्न आत्मा-वधुओं ने क्या कार्य किये हैं? 
उन्हें अपने पूर्व-निर्धारित भाग्य का फल प्राप्त हो गया है। 
अपनी कृपा दृष्टि डालकर प्रभु उन्हें अपने साथ मिला लेते हैं। ||८|| 
जिनको ईश्वर अपनी इच्छा के अनुसार रहने देता है, 
उसके वचन का शब्द तुम्हारे भीतर गहराई से बसा हुआ है। 
वे ही सच्ची आत्मा-वधू हैं, जो अपने पति भगवान के प्रति प्रेम को अपनाती हैं। ||९|| 
जो लोग परमेश्वर की इच्छा में आनन्द लेते हैं 
अपने भीतर से संदेह को दूर करें। 
हे नानक! उसी को सच्चा गुरु जानो, जो सबको प्रभु से जोड़ता है। ||१०|| 
सच्चे गुरु से मिलकर उन्हें अपने भाग्य का फल मिलता है, 
और अहंकार भीतर से बाहर निकल जाता है। 
दुष्टता की पीड़ा नष्ट हो जाती है; सौभाग्य उनके माथे से चमकता हुआ आता है। ||११|| 
आपके वचन की बानी अमृत के समान है। 
यह आपके भक्तों के हृदय में व्याप्त है। 
आपकी सेवा करने से शांति प्राप्त होती है; दया करने से आप मोक्ष प्रदान करते हैं। ||१२|| 
सच्चे गुरु से मिलकर पता चलता है; 
इस मिलन से व्यक्ति नाम-जप करने लगता है। 
सच्चे गुरु के बिना भगवान नहीं मिलते; सभी धार्मिक अनुष्ठान करने से थक गए हैं। ||१३|| 
मैं सच्चे गुरु के लिए बलिदान हूँ; 
मैं संशय में भटक रहा था और उसने मुझे सही रास्ते पर ला खड़ा किया। 
यदि प्रभु अपनी कृपा दृष्टि डालते हैं, तो वे हमें अपने साथ मिला लेते हैं। ||१४|| 
हे प्रभु, आप सबमें व्याप्त हैं, 
और फिर भी, सृष्टिकर्ता स्वयं को छुपाये रखता है। 
हे नानक, सृष्टिकर्ता उस गुरुमुख के समक्ष प्रकट होता है, जिसके भीतर उसने अपना प्रकाश डाल दिया है। ||१५|| 
गुरु स्वयं सम्मान प्रदान करते हैं। 
वह शरीर और आत्मा का सृजन और दान करता है। 
वह स्वयं अपने सेवकों की लाज रखता है; वह अपने दोनों हाथ उनके माथे पर रखता है। ||१६|| 
सभी कठोर अनुष्ठान केवल चतुराईपूर्ण युक्तियां हैं। 
मेरा भगवान सब कुछ जानता है. 
उसने अपनी महिमा प्रकट की है, और सभी लोग उसका उत्सव मनाते हैं। ||१७|| 
उसने मेरे गुण-दोष पर विचार नहीं किया है; 
यह परमेश्वर का अपना स्वभाव है। 
मुझे अपने आलिंगन में कसकर गले लगाकर, वह मेरी रक्षा करता है, और अब, गर्म हवा भी मुझे छू नहीं पाती। ||१८|| 
मैं अपने मन और शरीर में ईश्वर का ध्यान करता हूँ। 
मैंने अपनी आत्मा की इच्छा का फल प्राप्त कर लिया है। 
आप राजाओं के सिर से ऊपर सर्वोच्च भगवान और स्वामी हैं। नानक आपका नाम जप कर जीते हैं। ||१९|| 
आपने स्वयं ब्रह्माण्ड का निर्माण किया है; 
आपने द्वैत का नाटक रचा और उसका मंचन किया। 
सत्यतम परमेश्वर सर्वत्र व्याप्त है; वह जिन पर प्रसन्न होता है, उन्हें उपदेश देता है। ||२०|| 
गुरु कृपा से मुझे भगवान मिल गये हैं। 
उनकी कृपा से मैंने माया से भावनात्मक आसक्ति त्याग दी है। 
अपनी दया बरसाकर उसने मुझे अपने में मिला लिया है। ||२१|| 
आप ही गोपियाँ हैं, कृष्ण की ग्वालिनें हैं; आप ही पवित्र यमुना नदी हैं; आप ही कृष्ण हैं, ग्वाले हैं। 
आप स्वयं ही विश्व का समर्थन करते हैं। 
तेरे ही आदेश से मनुष्य बनते हैं, तू ही उन्हें सजाता है और फिर नष्ट कर देता है। ||२२|| 
जिन्होंने अपनी चेतना को सच्चे गुरु पर केंद्रित कर लिया है 
द्वैत के प्रेम से खुद को मुक्त कर लिया है। 
उन नश्वर प्राणियों का प्रकाश निर्मल है। वे अपने प्राणों का उद्धार करके चले जाते हैं। ||२३|| 
मैं आपकी महान अच्छाई की प्रशंसा करता हूँ, 
सदा-सदा के लिए, रात-दिन। 
तू अपना वरदान देता है, चाहे हम मांगे ही न। नानक कहते हैं, सच्चे प्रभु का ध्यान करो। ||२४||१||