ਮਾਰੂ ਮਹਲਾ ੧ ॥
ਅਸੁਰ ਸਘਾਰਣ ਰਾਮੁ ਹਮਾਰਾ ॥
ਘਟਿ ਘਟਿ ਰਮਈਆ ਰਾਮੁ ਪਿਆਰਾ ॥
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
ਕਰਿ ਕਿਰਪਾ ਪ੍ਰਭਿ ਪਾਰਿ ਉਤਾਰੀ ॥
ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥੨॥
ਮਨਮੁਖ ਅੰਧੁਲੇ ਸੋਝੀ ਨਾਹੀ ॥
ਆਵਹਿ ਜਾਹਿ ਮਰਹਿ ਮਰਿ ਜਾਹੀ ॥
ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥੩॥
ਇਕਿ ਆਵਹਿ ਜਾਵਹਿ ਘਰਿ ਵਾਸੁ ਨ ਪਾਵਹਿ ॥
ਕਿਰਤ ਕੇ ਬਾਧੇ ਪਾਪ ਕਮਾਵਹਿ ॥
ਅੰਧੁਲੇ ਸੋਝੀ ਬੂਝ ਨ ਕਾਈ ਲੋਭੁ ਬੁਰਾ ਅਹੰਕਾਰਾ ਹੇ ॥੪॥
ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥
ਪਰ ਪਿਰ ਰਾਤੀ ਖਸਮੁ ਵਿਸਾਰਾ ॥
ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥
ਨਰਕਿ ਪਚਹਿ ਅਗਿਆਨ ਅੰਧੇਰੇ ॥
ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥੬॥
ਸੂਰਜੁ ਤਪੈ ਅਗਨਿ ਬਿਖੁ ਝਾਲਾ ॥
ਅਪਤੁ ਪਸੂ ਮਨਮੁਖੁ ਬੇਤਾਲਾ ॥
ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥੭॥
ਮਸਤਕਿ ਭਾਰੁ ਕਲਰ ਸਿਰਿ ਭਾਰਾ ॥
ਕਿਉ ਕਰਿ ਭਵਜਲੁ ਲੰਘਸਿ ਪਾਰਾ ॥
ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥੮॥
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥
ਮਾਇਆ ਮੋਹੁ ਪਸਰਿਆ ਪਾਸਾਰਾ ॥
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥੯॥
ਕੂੜਿ ਮੁਠੀ ਚਾਲੈ ਬਹੁ ਰਾਹੀ ॥
ਮਨਮੁਖੁ ਦਾਝੈ ਪੜਿ ਪੜਿ ਭਾਹੀ ॥
ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥੧੦॥
ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥
ਸਭਿ ਦੁਖ ਮੇਟੇ ਮਾਰਗਿ ਪਾਏ ॥
ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥੧੧॥
ਖੇਹੂ ਖੇਹ ਰਲੈ ਤਨੁ ਛੀਜੈ ॥
ਮਨਮੁਖੁ ਪਾਥਰੁ ਸੈਲੁ ਨ ਭੀਜੈ ॥
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥੧੨॥
ਮਾਇਆ ਬਿਖੁ ਭੁਇਅੰਗਮ ਨਾਲੇ ॥
ਇਨਿ ਦੁਬਿਧਾ ਘਰ ਬਹੁਤੇ ਗਾਲੇ ॥
ਸਤਿਗੁਰ ਬਾਝਹੁ ਪ੍ਰੀਤਿ ਨ ਉਪਜੈ ਭਗਤਿ ਰਤੇ ਪਤੀਆਰਾ ਹੇ ॥੧੩॥
ਸਾਕਤ ਮਾਇਆ ਕਉ ਬਹੁ ਧਾਵਹਿ ॥
ਨਾਮੁ ਵਿਸਾਰਿ ਕਹਾ ਸੁਖੁ ਪਾਵਹਿ ॥
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥੧੪॥
ਕੂਕਰ ਸੂਕਰ ਕਹੀਅਹਿ ਕੂੜਿਆਰਾ ॥
ਭਉਕਿ ਮਰਹਿ ਭਉ ਭਉ ਭਉਹਾਰਾ ॥
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥੧੫॥
ਸਤਿਗੁਰੁ ਮਿਲੈ ਤ ਮਨੂਆ ਟੇਕੈ ॥
ਰਾਮ ਨਾਮੁ ਦੇ ਸਰਣਿ ਪਰੇਕੈ ॥
ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥੧੬॥
ਰਾਮ ਨਾਮੁ ਸਾਧੂ ਸਰਣਾਈ ॥
ਸਤਿਗੁਰ ਬਚਨੀ ਗਤਿ ਮਿਤਿ ਪਾਈ ॥
ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥
maaroo mahalaa 1 |
asur saghaaran raam hamaaraa |
ghatt ghatt rameea raam piaaraa |
naale alakh na lakheeai moole guramukh likh veechaaraa he |1|
guramukh saadhoo saran tumaaree |
kar kirapaa prabh paar utaaree |
agan paanee saagar at gaharaa gur satigur paar utaaraa he |2|
manamukh andhule sojhee naahee |
aaveh jaeh mareh mar jaahee |
poorab likhiaa lekh na mittee jam dar andh khuaaraa he |3|
eik aaveh jaaveh ghar vaas na paaveh |
kirat ke baadhe paap kamaaveh |
andhule sojhee boojh na kaaee lobh buraa ahankaaraa he |4|
pir bin kiaa tis dhan seegaaraa |
par pir raatee khasam visaaraa |
jiau besuaa poot baap ko kaheeai tiau fokatt kaar vikaaraa he |5|
pret pinjar meh dookh ghanere |
narak pacheh agiaan andhere |
dharam raae kee baakee leejai jin har kaa naam visaaraa he |6|
sooraj tapai agan bikh jhaalaa |
apat pasoo manamukh betaalaa |
aasaa manasaa koorr kamaaveh rog buraa buriaaraa he |7|
masatak bhaar kalar sir bhaaraa |
kiau kar bhavajal langhas paaraa |
satigur bohith aad jugaadee raam naam nisataaraa he |8|
putr kalatr jag het piaaraa |
maaeaa mohu pasariaa paasaaraa |
jam ke faahe satigur torre guramukh tat beechaaraa he |9|
koorr mutthee chaalai bahu raahee |
manamukh daajhai parr parr bhaahee |
amrit naam guroo vadd daanaa naam japahu sukh saaraa he |10|
satigur tutthaa sach drirraae |
sabh dukh mette maarag paae |
kanddaa paae na gaddee moole jis satigur raakhanahaaraa he |11|
khehoo kheh ralai tan chheejai |
manamukh paathar sail na bheejai |
karan palaav kare bahutere narak surag avataaraa he |12|
maaeaa bikh bhueiangam naale |
ein dubidhaa ghar bahute gaale |
satigur baajhahu preet na upajai bhagat rate pateeaaraa he |13|
saakat maaeaa kau bahu dhaaveh |
naam visaar kahaa sukh paaveh |
trihu gun antar khapeh khapaaveh naahee paar utaaraa he |14|
kookar sookar kaheeeh koorriaaraa |
bhauk mareh bhau bhau bhauhaaraa |
man tan jhootthe koorr kamaaveh duramat daragah haaraa he |15|
satigur milai ta manooaa ttekai |
raam naam de saran parekai |
har dhan naam amolak devai har jas daragah piaaraa he |16|
raam naam saadhoo saranaaee |
satigur bachanee gat mit paaee |
naanak har jap har man mere har mele melanahaaraa he |17|3|9|
- ਗੁਰੂ ਨਾਨਕ ਦੇਵ ਜੀ, ਅੰਗ : 1028
ਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ।
ਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ।
ਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ ॥੧॥
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ)।
(ਜਿਸ ਭੀ ਮਨੁੱਖ ਨੇ ਗੁਰੂ ਵਲ ਮੂੰਹ ਕੀਤਾ ਉਸ ਨੂੰ) ਪ੍ਰਭੂ ਨੇ ਮੇਹਰ ਕਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
ਇਹ ਸੰਸਾਰ ਇਕ ਬੜਾ ਹੀ ਡੂੰਘਾ ਸਮੁੰਦਰ ਹੈ ਇਸ ਵਿਚ ਪਾਣੀ (ਦੇ ਥਾਂ ਵਿਕਾਰਾਂ ਦੀ) ਅੱਗ (ਭੜਕ ਰਹੀ) ਹੈ। ਇਸ ਵਿਚੋਂ ਸਤਿਗੁਰੂ ਪਾਰ ਲੰਘਾ ਲੈਂਦਾ ਹੈ ॥੨॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਬੰਦਿਆਂ ਨੂੰ (ਇਸ ਤ੍ਰਿਸ਼ਨਾ-ਅੱਗ ਦੇ ਸਮੁੰਦਰ ਦੀ) ਸਮਝ ਨਹੀਂ ਪੈਂਦੀ।
ਉਹ ਜਨਮ ਮਰਨ ਦੇ ਚੱਕਰ ਵਿਚ ਪੈਂਦੇ ਹਨ ਤੇ ਮੁੜ ਮੁੜ ਆਤਮਕ ਮੌਤੇ ਮਰਦੇ ਹਨ।
(ਪਰ ਉਹ ਵਿਚਾਰੇ ਭੀ ਕੀਹ ਕਰਨ?) ਪਿਛਲੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖਿਆ ਲੇਖ (ਜੋ ਉਹਨਾਂ ਦੇ ਮਨ ਵਿਚ ਉੱਕਰਿਆ ਪਿਆ ਹੈ) ਮਿਟਦਾ ਨਹੀਂ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਦਰ ਤੇ ਖ਼ੁਆਰ ਹੁੰਦਾ ਹੈ ॥੩॥
(ਇਸੇ ਹੀ ਤਰ੍ਹਾਂ ਮਾਇਆ ਮੋਹ ਵਿਚ ਫਸ ਕੇ) ਅਨੇਕਾਂ ਹੀ ਜੀਵ ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ, ਪਰ ਆਪਣੇ ਅੰਤਰ ਆਤਮੇ ਅਡੋਲਤਾ ਨਹੀਂ ਪ੍ਰਾਪਤ ਕਰ ਸਕਦੇ,
ਉਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ (ਹੋਰ ਹੋਰ) ਪਾਪ ਕਰੀ ਜਾਂਦੇ ਹਨ।
ਮਾਇਆ ਦਾ ਲੋਭ ਤੇ ਅਹੰਕਾਰ ਬੜੀ ਬੁਰੀ ਬਲਾ ਹੈ, ਇਸ ਵਿਚ ਅੰਨ੍ਹੇ ਹੋਏ ਜੀਵ ਨੂੰ ਕੋਈ ਸੂਝ ਬੂਝ ਆ ਨਹੀਂ ਸਕਦੀ (ਕਿ ਕਿਸ ਰਾਹੇ ਪਿਆ ਹੋਇਆ ਹੈ) ॥੪॥
ਜੇਹੜੀ ਇਸਤ੍ਰੀ ਪਤੀ ਤੋਂ ਵਿਛੁੜੀ ਹੋਈ ਹੋਵੇ ਉਸ ਦਾ ਹਾਰ-ਸਿੰਗਾਰ ਕਿਸ ਅਰਥ?
ਉਸ ਨੇ ਤਾਂ ਆਪਣਾ ਖਸਮ ਵਿਸਾਰ ਰੱਖਿਆ ਹੈ ਤੇ ਉਹ ਪਰਾਏ ਮਰਦ ਨਾਲ ਰੰਗ-ਰਲੀਆਂ ਮਾਣਦੀ ਹੈ।
(ਇਹ ਹਾਰ-ਸਿੰਗਾਰ ਉਸ ਨੂੰ ਹੋਰ ਹੋਰ ਨਰਕ ਵਿਚ ਪਾਂਦਾ ਹੈ)। ਜਿਵੇਂ ਕਿਸੇ ਵੇਸੁਆ ਦੇ ਪੁੱਤਰ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ (ਉਹ ਜਗਤ ਵਿਚ ਹਾਸੋ-ਹੀਣਾ ਹੀ ਹੁੰਦਾ ਹੈ, ਇਸੇ ਤਰ੍ਹਾਂ ਪਤੀ-ਪ੍ਰਭੂ ਤੋਂ ਵਿਛੁੜੀ ਜੀਵ-ਇਸਤ੍ਰੀ ਦੇ) ਹੋਰ ਹੋਰ ਕਰਮ ਫੋਕੇ ਤੇ ਵਿਕਾਰ ਹੀ ਹਨ (ਇਹਨਾਂ ਵਿਚੋਂ ਨਮੋਸ਼ੀ ਹੀ ਮਿਲਦੀ ਹੈ) ॥੫॥
(ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿਚ ਉਹ ਬੇਅੰਤ ਦੁੱਖ ਸਹਿੰਦੇ ਹਨ।
ਅਗਿਆਨਤਾ ਦੇ ਹਨੇਰੇ ਵਿਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿਚ ਖ਼ੁਆਰ ਹੁੰਦੇ ਹਨ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ) ॥੬॥
(ਮਨਮੁਖ ਦੇ ਅੰਦਰ ਮਾਨੋ, ਮਾਇਆ ਦੇ ਮੋਹ ਦਾ) ਸੂਰਜ ਤਪਦਾ ਰਹਿੰਦਾ ਹੈ, ਉਸ ਦੇ ਅੰਦਰ ਵਿਹੁਲੀ ਤ੍ਰਿਸ਼ਨਾ-ਅੱਗ ਦੀਆਂ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਨੋ, ਭੂਤ ਹੈ, (ਮਨੁੱਖਾ ਸਰੀਰ ਹੁੰਦਿਆਂ ਭੀ ਅੰਤਰ ਆਤਮੇ) ਪਸ਼ੂ ਹੈ, ਉਸ ਨੂੰ ਕਿਤੇ ਆਦਰ ਨਹੀਂ ਮਿਲਦਾ।
ਜੇਹੜੇ ਬੰਦੇ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਫਸ ਕੇ ਮਾਇਆ ਦੇ ਮੋਹ ਦੀ ਕਮਾਈ ਹੀ ਕਰਦੇ ਰਹਿੰਦੇ ਹਨ, ਉਹਨਾਂ ਨੂੰ (ਮੋਹ ਦਾ ਇਹ) ਅੱਤ ਭੈੜਾ ਰੋਗ ਚੰਬੜਿਆ ਹੀ ਰਹਿੰਦਾ ਹੈ ॥੭॥
ਜਿਸ ਮਨੁੱਖ ਦੇ ਮੱਥੇ ਉਤੇ ਸਿਰ ਉਤੇ (ਪਾਪਾਂ ਦੇ) ਕੱਲਰ ਦਾ ਬਹੁਤ ਸਾਰਾ ਭਾਰ ਰੱਖਿਆ ਹੋਵੇ,
ਉਹ ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਗਾ?
ਦੁਨੀਆ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਮੁੱਢ ਤੋਂ ਹੀ ਸਤਿਗੁਰੂ ਜਹਾਜ਼ ਹੈ ਜੋ ਜੀਵਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ ਪਾਰ ਲੰਘਾ ਦੇਂਦਾ ਹੈ ॥੮॥
(ਸਭ ਜੀਵਾਂ ਦਾ) ਪੁੱਤਰ ਨਾਲ ਇਸਤ੍ਰੀ ਨਾਲ ਮੋਹ ਹੈ ਪਿਆਰ ਹੈ।
ਜਗਤ ਵਿਚ ਮਾਇਆ ਦਾ ਮੋਹ-ਰੂਪ ਖਿਲਾਰਾ ਖਿਲਰਿਆ ਪਿਆ ਹੈ।
(ਇਹ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ) ਇਸ ਆਤਮਕ ਮੌਤ ਦੀਆਂ ਫਾਹੀਆਂ ਸਤਿਗੁਰੂ ਨੇ (ਉਸ ਮਨੁੱਖ ਦੇ ਗਲੋਂ) ਤੋੜ ਦਿੱਤੀਆਂ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੯॥
ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿਚ ਭਟਕਦੀ ਫਿਰਦੀ ਹੈ।
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ)।
(ਇਸ ਰੋਗ ਤੋਂ ਬਚਾਣ ਲਈ) ਗੁਰੂ (ਜੋ) ਵੱਡਾ ਸਿਆਣਾ (ਹਕੀਮ) ਹੈ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਨਾਮ ਜਪੋ (ਇਸੇ ਵਿਚ) ਸ੍ਰੇਸ਼ਟ ਸੁਖ ਹੈ ॥੧੦॥
ਜਿਸ ਮਨੁੱਖ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ ਸਦਾ-ਥਿਰ ਹਰੀ-ਨਾਮ (ਹਿਰਦੇ ਵਿਚ) ਪੱਕਾ ਕਰਾ ਦੇਂਦਾ ਹੈ,
ਉਸ ਦੇ ਸਾਰੇ ਦੁੱਖ ਮਿਟਾ ਦੇਂਦਾ ਹੈ ਉਸ ਨੂੰ ਜ਼ਿੰਦਗੀ ਦੇ ਸਹੀ ਰਸਤੇ ਤੇ ਪਾ ਦੇਂਦਾ ਹੈ।
ਸਤਿਗੁਰੂ ਜਿਸ ਮਨੁੱਖ ਦਾ ਰਾਖਾ ਬਣਦਾ ਹੈ (ਜ਼ਿੰਦਗੀ ਦੇ ਪੈਂਡੇ ਤੁਰਦਿਆਂ) ਉਸ ਦੇ ਪੈਰ ਵਿਚ ਕੰਡਾ ਨਹੀਂ ਚੁੱਭਦਾ (ਉਸ ਨੂੰ ਹਉਮੈ ਦਾ ਕੰਡਾ ਦੁਖੀ ਨਹੀਂ ਕਰਦਾ) ॥੧੧॥
ਸਾਰੀ ਉਮਰ ਮਾਇਆ ਦੇ ਮੋਹ ਵਿਚ ਹੀ (ਮਨਮੁਖ ਦਾ) ਸਰੀਰ ਆਖ਼ਰ ਨਾਸ ਹੋ ਜਾਂਦਾ ਹੈ ਤੇ (ਉਸ ਦਾ ਸ੍ਰੇਸ਼ਟ ਮਨੁੱਖਾ ਜੀਵਨ) ਸੁਆਹ ਵਿਚ ਹੀ ਰਲ ਜਾਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪੱਥਰ ਦਿਲ ਹੀ ਰਹਿੰਦਾ ਹੈ ਕਦੇ (ਭਗਤੀ-ਭਾਵ ਵਿਚ) ਨਹੀਂ ਭਿੱਜਦਾ।
(ਜੀਵਨ ਦਾ ਸਮਾ ਵਿਹਾ ਜਾਣ ਤੇ ਜੇ ਉਹ) ਬਥੇਰੇ ਤਰਲੇ ਭੀ ਕਰੇ (ਤਾਂ ਕਿਸੇ ਅਰਥ ਨਹੀਂ) ਉਹ ਕਦੇ ਨਰਕ ਵਿਚ ਕਦੇ ਸੁਰਗ ਵਿਚ ਜੰਮਦਾ ਹੀ ਰਹਿੰਦਾ ਹੈ (ਭਾਵ, ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਸੁਖ ਭੋਗਦਾ ਰਹਿੰਦਾ ਹੈ) ॥੧੨॥
(ਗੁਰੂ ਦੀ ਸਰਨ ਤੋਂ ਬਿਨਾ) ਮਾਇਆ ਦੇ ਮੋਹ-ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ (ਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ)।
ਇਸ ਨੇ ਦੁਬਿਧਾ ਵਿਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ (ਮੋਹ ਨੇ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ)।
ਗੁਰੂ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਪ੍ਰੀਤ ਪੈਦਾ ਨਹੀਂ ਹੁੰਦੀ। ਜੇਹੜੇ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਭਗਤ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਖ਼ੁਸ਼ ਰਹਿੰਦਾ ਹੈ ॥੧੩॥
ਮਾਇਆ-ਵੇੜ੍ਹੇ ਜੀਵ ਮਾਇਆ ਇਕੱਠੀ ਕਰਨ ਦੀ ਖ਼ਾਤਰ ਬਹੁਤ ਭੱਜ-ਦੌੜ ਕਰਦੇ ਹਨ,
(ਕਿਉਂਕਿ ਉਹ ਇਸੇ ਵਿਚ ਸੁਖ ਲੱਭਣ ਦੀ ਆਸ ਰੱਖਦੇ ਹਨ) ਪਰ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਆਨੰਦ ਕਿੱਥੋਂ ਲੈ ਸਕਦੇ ਹਨ?
ਉਹ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸੇ ਰਹਿ ਕੇ ਦੁਖੀ ਹੁੰਦੇ ਹਨ (ਹੋਰਨਾਂ ਨੂੰ ਭੀ) ਦੁਖੀ ਕਰਦੇ ਹਨ। ਦੁੱਖਾਂ ਦੇ ਇਸ ਸਮੁੰਦਰ ਵਿਚੋਂ ਉਹ ਪਾਰਲੇ ਬੰਨੇ ਨਹੀਂ ਪਹੁੰਚ ਸਕਦੇ ॥੧੪॥
ਨਿਰੇ ਕੂੜ ਦੇ ਵਪਾਰੀ ਬੰਦੇ (ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿਚ ਉਹ) ਕੁੱਤੇ ਤੇ ਸੂਰ ਹੀ (ਆਪਣੇ ਆਪ ਨੂੰ) ਅਖਵਾਂਦੇ ਹਨ,
(ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖ਼ਾਤਰ) ਭੌਂਕ ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ।
ਉਹਨਾਂ ਦੇ ਮਨ ਵਿਚ ਮਾਇਆ ਦਾ ਮੋਹ, ਉਹਨਾਂ ਦੇ ਸਰੀਰ ਵਿਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪਰਮਾਤਮਾ ਦੀ ਦਰਗਾਹ ਵਿਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ ॥੧੫॥
ਜੇ ਸਤਿਗੁਰੂ ਮਿਲ ਪਏ ਤਾਂ ਉਹ ਮਨੁੱਖ ਦੇ (ਡੋਲਦੇ) ਮਨ ਨੂੰ ਸਹਾਰਾ ਦੇਂਦਾ ਹੈ।
ਉਹ ਸਰਨ ਪਏ ਮਨੁੱਖ ਨੂੰ ਪਰਮਾਤਮਾ ਦਾ ਨਾਮ (ਧਨ) ਦਿੰਦਾ ਹੈ।
ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੂਪ (ਅਜਿਹਾ) ਕੀਮਤੀ ਧਨ ਦੇਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਦਾਤਿ) ਦੇਂਦਾ ਹੈ (ਜਿਸ ਦੀ ਬਰਕਤਿ ਨਾਲ ਉਸ ਨੂੰ) ਪ੍ਰਭੂ ਦੀ ਦਰਗਾਹ ਵਿਚ ਆਦਰ-ਪਿਆਰ ਮਿਲਦਾ ਹੈ ॥੧੬॥
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਿਲਦਾ ਹੈ।
ਗੁਰੂ ਦੇ ਬਚਨਾਂ ਤੇ ਤੁਰਿਆਂ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਕਿਹੋ ਜਿਹਾ (ਦਇਆਲ) ਹੈ ਤੇ ਕੇਡਾ ਵੱਡਾ (ਬੇਅੰਤ) ਹੈ।
ਹੇ ਨਾਨਕ! (ਆਪਣੇ ਮਨ ਨੂੰ ਸਮਝਾ) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ (ਨਾਮ ਜਪਣ ਵਾਲੇ ਵਡ-ਭਾਗੀ ਨੂੰ) ਮੇਲਣਹਾਰ ਪ੍ਰਭੂ ਆਪਣੇ ਚਰਣਾਂ ਵਿਚ ਮਿਲਾ ਲੈਂਦਾ ਹੈ ॥੧੭॥੩॥੯॥
- Guru Nanak Dev Ji, Page : 1028
Maaroo, First Mehl:
My Lord is the Destroyer of demons.
My Beloved Lord is pervading each and every heart.
The unseen Lord is always with us, but He is not seen at all. The Gurmukh contemplates the record. ||1||
The Holy Gurmukh seeks Your Sanctuary.
God grants His Grace, and carries him across to the other side.
The ocean is very deep, filled with fiery water; the Guru, the True Guru, carries us across to the other side. ||2||
The blind, self-willed manmukh does not understand.
He comes and goes in reincarnation, dying, and dying again.
The primal inscription of destiny cannot be erased. The spiritually blind suffer terribly at Death's door. ||3||
Some come and go, and do not find a home in their own heart.
Bound by their past actions, they commit sins.
The blind ones have no understanding, no wisdom; they are trapped and ruined by greed and egotism. ||4||
Without her Husband Lord, what good are the soul-bride's decorations?
She has forgotten her Lord and Master, and is infatuated with another's husband.
Just as no one knows who is the father of the prostitute's son, such are the worthless, useless deeds that are done. ||5||
The ghost, in the body-cage, suffers all sorts of afflictions.
Those who are blind to spiritual wisdom, putrefy in hell.
The Righteous Judge of Dharma collects the balance due on the account, of those who forget the Name of the Lord. ||6||
The scorching sun blazes with flames of poison.
The self-willed manmukh is dishonored, a beast, a demon.
Trapped by hope and desire, he practices falsehood, and is afflicted by the terrible disease of corruption. ||7||
He carries the heavy load of sins on his forehead and head.
How can he cross the terrifying world-ocean?
From the very beginning of time, and throughout the ages, the True Guru has been the boat; through the Lord's Name, He carries us across. ||8||
The love of one's children and spouse is so sweet in this world.
The expansive expanse of the Universe is attachment to Maya.
The True Guru snaps the noose of Death, for that Gurmukh who contemplates the essence of reality. ||9||
Cheated by falsehood, the self-willed manmukh walks along many paths;
he may be highly educated, but he burns in the fire.
The Guru is the Great Giver of the Ambrosial Naam, the Name of the Lord. Chanting the Naam, sublime peace is obtained. ||10||
The True Guru, in His Mercy, implants Truth within.
All suffering is eradicated, and one is placed on the Path.
Not even a thorn ever pierces the foot of one who has the True Guru as his Protector. ||11||
Dust mixes with dust, when the body wastes away.
The self-willed manmukh is like a stone slab, which is impervious to water.
He cries out and weeps and wails; he is reincarnated into heaven and then hell. ||12||
They live with the poisonous snake of Maya.
This duality has ruined so many homes.
Without the True Guru, love does not well up. Imbued with devotional worship, the soul is satisfied. ||13||
The faithless cynics chase after Maya.
Forgetting the Naam, how can they find peace?
In the three qualities, they are destroyed; they cannot cross over to the other side. ||14||
The false are called pigs and dogs.
They bark themselves to death; they bark and bark and howl in fear.
False in mind and body, they practice falsehood; through their evil-mindedness, they lose out in the Court of the Lord. ||15||
Meeting the True Guru, the mind is stabilized.
One who seeks His Sanctuary is blessed with the Lord's Name.
They are given the priceless wealth of the Lord's Name; singing His Praises, they are His beloveds in His court. ||16||
In the Sanctuary of the Holy, chant the Lord's Name.
Through the True Guru's Teachings, one comes to know His state and extent.
Nanak: chant the Name of the Lord, Har, Har, O my mind; the Lord, the Uniter, shall unite you with Himself. ||17||3||9||
- Guru Nanak Dev Ji, Página : 1028
Maru, Mejl Guru Nanak, Primer Canal Divino.
Mira, nuestro Dios es el Destructor de la maldad y
Él nuestro Bienamado Señor, prevalece en todos los corazones.
Él está siempre con nosotros y, sin embargo, no es visto pero si uno habita en el Escrito del Guru, uno lo llega a conocer.(1)
El Santo Gurmukj busca Tu Santuario
Dios da Su Gracia, y lo lleva hasta el otro lado, pues el mar de fuego es profundo,
demasiado profundo y es a través del Guru Verdadero que uno lo llega a cruzar a salvo. (2)
Los arrogantes Manmukjs están ciegos,
ellos no conocen, así van y vienen, y nacen sólo para volver a morir.
Oh, lo escrito en el pasado no se borra y uno es destruido con el dogal de la muerte. (3)
Algunos hay que van y vienen, y no encuentran refugio en su ser.
Atados a su pasado cometen error tras error.
Sí, esos ciegos, no conocen, estando atrapados por el ego y la avaricia.(4)
Oh, ¿cómo puede la novia embellecerse sin su Esposo,
si se olvida de Él y goza en la cama de otro?
Así como no podemos saber quién es el padre del hijo de una prostituta, así de vano resulta actuar sin Dios.(5)
En la cueva del cuerpo en la que vive el fantasma del Alma,
uno sufre inmenso dolor y envuelto en la neblina de su mente, es destruido en el mar de fuego de la conciencia.
El Dharmaraya es con Quien hay que saldar la cuenta por las acciones propias, habiéndose uno olvidado del Nombre del Señor.(6)
En su interior destella el sol quemante del deseo.
Sí, El arrogante Manmukj vive sin honor, como un cuadrúpedo, fuera de ritmo con la vida,
y siendo engañado por la ansiedad y el deseo, practica la falsedad y vive afligido por la enfermedad del vicio.(7)
Carga sobre su cabeza el peso de sus errores y de esa forma
¿cómo puede cruzar el terrible mar de la existencia?
Es el Guru Verdadero el Barco Eterno y con el Nombre del Señor, remamos a través. (8)
El mundo está atado con el amor a los hijos y a las esposas,
pero todo esto es la expansión de la ilusión nacida del deseo. (9)
Sí, las ataduras de Yama, sólo el Guru Verdadero las rompe, si uno se vuelve Conciente en Dios y medita en la Quintaesencia.
Engañado por la falsedad, uno va de un lado al otro,
y mira, el arrogante Manmukj es quemado al ser arrojado a las llamas de sus pasiones.
Si uno contempla el Nombre, el Néctar es administrado por la Sabiduría del Guru, uno obtiene el Éxtasis y goza de una Dicha blanca y pura.(10)
El Verdadero Guru, con Su Misericordia, nos administra el Nombre del Señor,
con Él todas las aflicciones desaparecen y uno encuentra el Sendero Divino.
Sí, ninguna espina se clava en el pie de aquél a quien el Guru Verdadero protege y libera. (11)
Cuando el cuerpo se acaba, regresa a ser polvo,
pero el arrogante Manmukj no lo puede entender, es como la piedra en la que no penetra ni una gota de agua.
El arrogante Manmukj sufre incesantemente, a veces se siente bien, a veces se siente muy mal.(12)
La serpiente de Maya muerde y entierra su veneno en todos y cada uno de los humanos.
Sí, este sentido de la dualidad, nacido de Maya, ha destruido muchos hogares.
Porque sin el Guru Verdadero, el Amor no se edifica en la mente; es la Devoción a Dios lo que trae quietud a aquélla.(13)
El amante de Maya, corre tras la ilusión,
pero ¿cómo puede encontrar la Paz, olvidándose del Nombre del Señor? (14)
Así es consumido por el fuego de las tres cualidades y no es conducido a través.
Como un perro, como un cerdo, es el ser humano que vive en la falsedad,
y movido por el miedo, ladra hasta que muere, pues practica la falsedad en su cuerpo y en su mente,
y siendo engañado por el vicio, cae derrotado en la Corte del Señor.(15)
Si uno encuentra al Verdadero Guru, la mente de uno se estabiliza,
le es dada la Inapreciable Riqueza del Nombre del Señor,
y cantando Sus Alabanzas en la Corte del Señor, se convierte en Su Bienamado. (16)
En el Santuario de los Santos recita el Naam, el Nombre del Señor,
mediante las Verdaderas Enseñanzas del Guru, uno conoce su Extensión y Recinto,
dice Nanak, canta el Nombre del Señor, Jar, Jar, el Señor, Quien lo une todo, te unirá a Su Ser. (17-3-9)
- Guru Nanak Dev Ji, Page : 1028
Maaroo, mehl d'abord:
Mon seigneur est le destructeur des démons।
Mon seigneur bien-aimé est omniprésente à chaque cœur।
Le seigneur invisible est toujours avec nous, mais il n'est pas vu du tout। Le Gurmukh prévoit l'enregistrement। । । 1 । ।
Le Gurmukh sainte cherche ton sanctuaire।
Dieu accorde sa grâce, et lui porte à travers l'autre côté।
L'océan est très profond, rempli d'eau de feu, le gourou, le vrai gourou, nous transporte à travers de l'autre côté। । । 2 । ।
Les aveugles, manmukh volontaire ne comprend pas।
Il va et vient à la réincarnation, la mort, et mourir à nouveau।
L'inscription primitive du destin ne peut être effacé। Les aveugles spirituellement souffrent terriblement à la mort। । । 3 । ।
Certains vont et viennent, et ne pas trouver une maison dans leur propre cœur।
Liés par leurs actions passées, ils commettent des péchés।
Les plus aveugles ne comprennent pas, pas de sagesse, ils sont piégés et ruiné par la cupidité et l'égoïsme। । । 4 । ।
Sans mari, son seigneur, à quoi bon des décorations de l'âme-mariée?
Elle a oublié son seigneur et maître, et il est épris d'un autre mari।
Tout comme on ne sait pas qui est le père du fils de la prostituée, tels sont les sans valeur, inutile actes qui sont faites। । । 5 । ।
Le fantôme, dans le corps-cage, souffre toutes sortes de maux।
Ceux qui sont aveugles à la sagesse spirituelle, se putréfier dans l'enfer।
Le juste juge du dharma recueille le solde dû sur le compte, de ceux qui oublient le nom du seigneur। । । 6 । ।
Les incendies brûlant soleil avec des flammes de poison।
Le manmukh volontaire est refusé, une bête, un démon।
Pris au piège par l'espoir et le désir, il pratique le mensonge, et est affligé par la terrible maladie de la corruption। । । 7 । ।
Il porte le lourd fardeau des péchés sur son front et la tête।
Comment peut-il traverser le monde terrifiant de l'océan?
Dès le début des temps, et à travers les âges, le véritable gourou a été le bateau; par le nom du Seigneur, il nous transporte à travers। । । 8 । ।
L'amour de ses enfants et son conjoint est si doux dans ce monde।
L'étendue vaste de l'univers est l'attachement au maya।
Le Vrai Guru rompt l’étau de la Mort pour ce Gurmukh qui contemple l’essence de la réalité. ||9||
Trompée par le mensonge, la manmukh volontaire promenades le long de nombreux sentiers;
Il peut être très instruit, mais il brûle dans le feu।
Le gourou est celui qui donne beaucoup de l'ambroisie naam, le nom du seigneur। Le chant de la naam, la paix sublime est obtenu। । । 10 । ।
Le vrai gourou, dans sa miséricorde, la vérité dans les implants।
Toute souffrance est éradiquée, et l'on est placé sur le trajet।
Pas même une épine perce jamais le pied de celui qui a le véritable gourou comme son protecteur। । । 11 । ।
La poussière se mêle à la poussière, quand le corps dépérit।
Le manmukh volontaire est comme une dalle de pierre, qui est imperméable à l'eau।
Il crie et pleure et se lamente, il se réincarne dans le ciel, puis l'enfer। । । 12 । ।
Ils vivent avec le serpent venimeux de maya।
Cette dualité a ruiné tant de foyers।
Sans le véritable gourou, l'amour n'est pas bien en place। Imbu de culte de dévotion, l'âme est remplie। । । 13 । ।
La chasse infidèle cyniques après maya।
Oubliant le naam, comment peuvent-ils trouver la paix?
Dans les trois qualités, ils sont détruits, ils ne peuvent pas traverser de l'autre côté। । । 14 । ।
Les faux sont appelés les porcs et les chiens।
Ils aboient à mort ; ils aboient, aboient et hurlent de peur.
Faux d’esprit et de corps, ils pratiquent le mensonge ; à cause de leur méchanceté, ils sont perdants devant la Cour du Seigneur. ||15||
Réunion le véritable gourou, l'esprit est stabilisé।
Celui qui cherche son sanctuaire est béni avec le nom du Seigneur।
Ils ont la richesse inestimable du nom du seigneur; chantant ses louanges, ce sont ses bien-aimés dans sa cour। । । 16 । ।
Dans le sanctuaire du nom de la sainte, le chant du Seigneur।
Grâce à l'enseignement du vrai gourou, l'un vient de connaître son état et l'étendue।
Nanak: chanter le nom du seigneur, Har, Har, o mon esprit, le seigneur, le rassembleur, doit vous unir avec lui-même। । । 17 । । 3 । । 9 । ।
- Guru Nanak Dev Ji, Page : 1028
Maaroo, Erster Mehl:
Mein Herr ist der Zerstörer der Dämonen.
Mein geliebter Herr durchdringt jedes einzelne Herz.
Der unsichtbare Herr ist immer bei uns, aber wir sehen ihn überhaupt nicht. Der Gurmukh betrachtet die Aufzeichnungen. ||1||
Der Heilige Gurmukh sucht Dein Heiligtum.
Gott gewährt ihm seine Gnade und trägt ihn auf die andere Seite.
Der Ozean ist sehr tief und mit feurigem Wasser gefüllt. Der Guru, der Wahre Guru, trägt uns auf die andere Seite. ||2||
Der blinde, eigensinnige Manmukh versteht das nicht.
Er kommt und geht in der Reinkarnation, stirbt und stirbt erneut.
Die ursprüngliche Inschrift des Schicksals kann nicht gelöscht werden. Die geistig Blinden leiden schrecklich an der Schwelle des Todes. ||3||
Manche kommen und gehen und finden in ihrem eigenen Herzen kein Zuhause.
Gefangen in ihren vergangenen Taten begehen sie Sünden.
Die Blinden haben kein Verständnis, keine Weisheit. Sie sind gefangen und werden durch Gier und Egoismus ruiniert. ||4||
Was nützen die Dekorationen der Seelenbraut ohne ihren Ehemann, den Herrn?
Sie hat ihren Herrn und Meister vergessen und ist in den Ehemann einer anderen vernarrt.
Niemand weiß, wer der Vater des Sohnes der Prostituierten ist. Ebenso werden wertlose und nutzlose Taten begangen. ||5||
Der Geist erleidet im Körperkäfig allerlei Leiden.
Diejenigen, die für spirituelle Weisheit blind sind, verwesen in der Hölle.
Der gerechte Richter des Dharma treibt den ausstehenden Betrag auf dem Konto derjenigen ein, die den Namen des Herrn vergessen. ||6||
Aus der sengenden Sonne lodern giftige Flammen.
Der eigensinnige Manmukh ist entehrt, ein Tier, ein Dämon.
Gefangen in Hoffnung und Verlangen, praktiziert er die Lüge und wird von der schrecklichen Krankheit der Verderbtheit befallen. ||7||
Er trägt die schwere Last der Sünden auf seiner Stirn und seinem Haupt.
Wie kann er den furchterregenden Weltozean überqueren?
Seit Anbeginn der Zeit und im Laufe der Jahrhunderte war der Wahre Guru das Boot; durch den Namen des Herrn trägt er uns hinüber. ||8||
Die Liebe der eigenen Kinder und des Ehepartners ist auf dieser Welt so süß.
Die unendliche Weite des Universums ist die Verbundenheit mit Maya.
Der Wahre Guru sprengt die Schlinge des Todes für den Gurmukh, der über die Essenz der Wirklichkeit nachdenkt. ||9||
Durch die Lüge betrogen, geht der eigenwillige Manmukh viele Wege.
er mag zwar hochgebildet sein, aber er brennt im Feuer.
Der Guru ist der große Geber des ambrosischen Naam, des Namens des Herrn. Durch das Singen des Naam erlangt man erhabenen Frieden. ||10||
Der Wahre Guru pflanzt in seiner Gnade die Wahrheit ins Innere.
Alles Leiden wird ausgelöscht und man wird auf den Pfad geführt.
Nicht einmal ein Dorn durchbohrt jemals den Fuß eines Menschen, dessen Beschützer der Wahre Guru ist. ||11||
Wenn der Körper verfällt, vermischt sich Staub mit Staub.
Der eigenwillige Manmukh ist wie eine Steinplatte, die wasserundurchlässig ist.
Er schreit und weint und jammert; er wird im Himmel und dann in der Hölle wiedergeboren. ||12||
Sie leben mit der Giftschlange der Maya.
Diese Dualität hat so viele Häuser zerstört.
Ohne den Wahren Guru kann keine Liebe aufsteigen. Durchdrungen von hingebungsvoller Verehrung ist die Seele zufrieden. ||13||
Die treulosen Zyniker jagen Maya hinterher.
Wie können sie Frieden finden, wenn sie Naam vergessen?
In den drei Eigenschaften werden sie zerstört; sie können nicht auf die andere Seite hinübergehen. ||14||
Die Falschen werden Schweine und Hunde genannt.
Sie bellen sich zu Tode; sie bellen und bellen und heulen vor Angst.
Mit falschem Geist und Körper praktizieren sie die Lüge; durch ihre Böswilligkeit verlieren sie vor dem Gericht des Herrn. ||15||
Durch die Begegnung mit dem Wahren Guru wird der Geist stabilisiert.
Wer sein Heiligtum sucht, wird mit dem Namen des Herrn gesegnet.
Ihnen wird der unschätzbare Reichtum des Namens des Herrn zuteil; sie singen seine Lobpreisungen und sind seine Geliebten an seinem Hof. ||16||
Singen Sie im Heiligtum des Heiligen den Namen des Herrn.
Durch die Lehren des Wahren Gurus erfährt man seinen Zustand und seine Ausdehnung.
Nanak: Singe den Namen des Herrn, Har, Har, oh mein Geist; der Herr, der Vereinigende, wird dich mit sich vereinen. ||17||3||9||
- Guru Nanak Dev Ji, Page : 1028
Maaroo, Primeiro Mehl:
Meu Senhor é o Destruidor de demônios.
Meu Amado Senhor está permeando cada coração.
O Senhor invisível está sempre conosco, mas Ele não é visto de forma alguma. O Gurmukh contempla o registro. ||1||
O Santo Gurmukh busca Seu Santuário.
Deus concede Sua graça e o leva para o outro lado.
O oceano é muito profundo, cheio de água ígnea; o Guru, o Verdadeiro Guru, nos leva para o outro lado. ||2||
O manmukh cego e obstinado não entende.
Ele vem e vai em reencarnação, morrendo e morrendo novamente.
A inscrição primordial do destino não pode ser apagada. Os espiritualmente cegos sofrem terrivelmente às portas da Morte. ||3||
Alguns vêm e vão e não encontram um lar em seus próprios corações.
Presos por suas ações passadas, eles cometem pecados.
Os cegos não têm entendimento nem sabedoria; eles estão presos e arruinados pela ganância e pelo egoísmo. ||4||
Sem seu Marido Senhor, para que servem as decorações da alma-noiva?
Ela se esqueceu de seu Senhor e Mestre e está apaixonada pelo marido de outra pessoa.
Assim como ninguém sabe quem é o pai do filho da prostituta, tais são os atos inúteis e inúteis que são cometidos. ||5||
O fantasma, na jaula-corpo, sofre todo tipo de aflições.
Aqueles que são cegos à sabedoria espiritual apodrecem no inferno.
O Justo Juiz do Dharma cobra o saldo devido na conta daqueles que se esquecem do Nome do Senhor. ||6||
sol escaldante arde com chamas de veneno.
O obstinado manmukh é desonrado, uma besta, um demônio.
Preso na armadilha da esperança e do desejo, ele pratica a falsidade e é afligido pela terrível doença da corrupção. ||7||
Ele carrega o pesado fardo dos pecados na testa e na cabeça.
Como ele pode cruzar o terrível oceano mundial?
Desde o início dos tempos e através dos tempos, o Verdadeiro Guru tem sido o barco; através do Nome do Senhor, Ele nos conduz. ||8||
O amor dos filhos e do cônjuge é tão doce neste mundo.
A expansão expansiva do Universo é o apego a Maya.
O Verdadeiro Guru estala o laço da Morte, para aquele Gurmukh que contempla a essência da realidade. ||9||
Enganado pela falsidade, o obstinado manmukh percorre muitos caminhos;
ele pode ser altamente educado, mas queima no fogo.
O Guru é o Grande Doador do Ambrosial Naam, o Nome do Senhor. Cantando o Naam, obtém-se uma paz sublime. ||10||
Verdadeiro Guru, em Sua Misericórdia, implanta a Verdade dentro de você.
Todo sofrimento é erradicado e a pessoa é colocada no Caminho.
Nem mesmo um espinho perfura o pé de quem tem o Verdadeiro Guru como seu Protetor. ||11||
A poeira se mistura com a poeira, quando o corpo definha.
O obstinado manmukh é como uma laje de pedra impermeável à água.
Ele clama, chora e lamenta; ele reencarnou no céu e depois no inferno. ||12||
Eles vivem com a cobra venenosa de Maya.
Esta dualidade arruinou muitas casas.
Sem o Verdadeiro Guru, o amor não floresce. Imbuída de adoração devocional, a alma fica satisfeita. ||13||
Os cínicos infiéis perseguem Maya.
Esquecendo os Naam, como poderão encontrar a paz?
Nas três qualidades elas são destruídas; eles não podem passar para o outro lado. ||14||
Os falsos são chamados de porcos e cachorros.
Eles latem até a morte; eles latem e latem e uivam de medo.
Falsos na mente e no corpo, eles praticam a falsidade; devido à sua maldade, eles perdem na Corte do Senhor. ||15||
Encontrando o Verdadeiro Guru, a mente fica estabilizada.
Aquele que busca Seu Santuário é abençoado com o Nome do Senhor.
Eles recebem a riqueza inestimável do Nome do Senhor; cantando Seus louvores, eles são Seus amados em Sua corte. ||16||
No Santuário do Santo, cante o Nome do Senhor.
Através dos Ensinamentos do Verdadeiro Guru, a pessoa conhece Seu estado e extensão.
Nanak: cante o Nome do Senhor, Har, Har, ó minha mente; o Senhor, o Unificador, unirá você a Ele mesmo. ||17||3||9||
- ਗੁਰੂ ਨਾਨਕ ਦੇਵ ਜੀ, आंग : 1028
मारू, प्रथम मेहल:
मेरे प्रभु राक्षसों का नाश करने वाले हैं।
मेरे प्रिय प्रभु प्रत्येक हृदय में व्याप्त हैं।
अदृश्य प्रभु सदैव हमारे साथ है, किन्तु वह दिखाई नहीं देता। गुरुमुख अभिलेख का चिंतन करता है। ||१||
पवित्र गुरमुख आपकी शरण चाहता है।
भगवान अपनी कृपा प्रदान करते हैं, और उसे दूसरी ओर ले जाते हैं।
सागर बहुत गहरा है, अग्नि जल से भरा है; गुरु, सच्चा गुरु, हमें उस पार ले जाता है। ||२||
अन्धा, स्वेच्छाचारी मनमुख नहीं समझता।
वह पुनर्जन्म में आता है और जाता है, मरता है और फिर से मरता है।
नियति का आदि शिलालेख मिटाया नहीं जा सकता। आध्यात्मिक रूप से अंधे लोग मृत्यु के द्वार पर भयंकर पीड़ा झेलते हैं। ||३||
कुछ लोग आते हैं और चले जाते हैं, और अपने दिल में जगह नहीं पाते।
अपने पिछले कर्मों से बंधे हुए वे पाप करते हैं।
अंधों में न समझ होती है, न बुद्धि; वे लोभ और अहंकार में फँसकर नष्ट हो जाते हैं। ||४||
पति भगवान के बिना, आत्मा-वधू की सजावट का क्या फायदा?
वह अपने स्वामी और प्रभु को भूल गई है और दूसरे के पति पर मोहित हो गई है।
जैसे कोई नहीं जानता कि वेश्या के पुत्र का पिता कौन है, वैसे ही व्यर्थ और व्यर्थ कर्म किये जाते हैं। ||५||
शरीर-पिंजरे में भूत-प्रेत को अनेक प्रकार के कष्ट सहने पड़ते हैं।
जो लोग आध्यात्मिक ज्ञान के प्रति अंधे हैं, वे नरक में सड़ते हैं।
जो लोग भगवान का नाम भूल जाते हैं, उनसे धर्म का न्याय करने वाला न्यायाधीश बकाया वसूल करता है। ||६||
तपता हुआ सूरज जहर की लपटों से धधक रहा है।
स्वेच्छाचारी मनमुख अपमानित है, पशु है, राक्षस है।
वह आशा और कामना में फँसकर मिथ्या आचरण करता है और भ्रष्टाचार के भयंकर रोग से ग्रसित हो जाता है। ||७||
वह अपने माथे और सिर पर पापों का भारी बोझ ढोता है।
वह भयानक विश्व-सागर को कैसे पार कर सकेगा?
आदिकाल से लेकर युगों-युगों तक सच्चा गुरु ही नाव रहा है; भगवान के नाम के द्वारा वह हमें पार ले जाता है। ||८||
इस संसार में अपने बच्चों और जीवनसाथी का प्रेम बहुत मधुर होता है।
ब्रह्माण्ड का विस्तृत विस्तार माया से आसक्ति है।
जो गुरु सत्य का सार-तत्त्व ध्यान करता है, उसके लिए सच्चा गुरु मृत्यु का फंदा काट देता है। ||९||
मिथ्यात्व से ठगा हुआ, स्वेच्छाचारी मनमुख अनेक मार्गों से चलता है;
वह भले ही उच्च शिक्षित हो, लेकिन वह आग में जलता है।
गुरु ही अमृतमय नाम, भगवान का नाम देने वाला महान दाता है। नाम जपने से परम शांति प्राप्त होती है। ||१०||
सच्चा गुरु अपनी दया से सत्य को भीतर रोप देता है।
सारे दुख मिट जाते हैं और व्यक्ति सन्मार्ग पर आ जाता है।
जिसके पैर में सच्चा गुरु रक्षक है, उसके पैर में कभी कांटा भी नहीं चुभता। ||११||
धूल धूल में मिल जाती है, जब शरीर क्षीण हो जाता है।
स्वेच्छाचारी मनमुख एक पत्थर की पटिया के समान है, जो जल से अभेद्य है।
वह चिल्लाता है, रोता है और विलाप करता है; उसका पुनर्जन्म स्वर्ग में और फिर नरक में होता है। ||१२||
वे माया के विषैले साँप के साथ रहते हैं।
इस द्वंद्व ने कई घरों को बर्बाद कर दिया है।
सच्चे गुरु के बिना प्रेम नहीं उमड़ता। भक्ति से ओतप्रोत होकर आत्मा तृप्त हो जाती है। ||१३||
अविश्वासी निंदक माया का पीछा करते हैं।
नाम को भूलकर उन्हें शांति कैसे मिलेगी?
तीनों गुणों में वे नष्ट हो जाते हैं, वे पार नहीं जा सकते। ||१४||
झूठे लोगों को सूअर और कुत्ता कहा जाता है।
वे मरने तक भौंकते रहते हैं; वे डर के मारे भौंकते और चिल्लाते रहते हैं।
वे मन और शरीर से मिथ्या आचरण करते हैं; अपनी कुबुद्धि के कारण वे प्रभु के दरबार में हार जाते हैं। ||१५||
सच्चे गुरु के मिलने से मन स्थिर हो जाता है।
जो व्यक्ति भगवान की शरण में जाता है, उसे भगवान का नाम प्राप्त होता है।
उन्हें भगवान के नाम की अमूल्य सम्पत्ति दी गई है; वे उनके गुण गाते हुए उनके दरबार में उनके प्रियतम हैं। ||१६||
पवित्र स्थान में भगवान का नाम जपें।
सच्चे गुरु की शिक्षाओं के माध्यम से, व्यक्ति को उनकी स्थिति और सीमा का पता चलता है।
नानक: हे मेरे मन, प्रभु का नाम, हर, हर जप; जोड़नेवाला प्रभु तुझे अपने साथ मिला देगा। ||१७||३||९||