ਬਸੰਤੁ ਮਹਲਾ ੩ ॥
ਮਾਇਆ ਮੋਹੁ ਸਬਦਿ ਜਲਾਏ ॥
ਮਨੁ ਤਨੁ ਹਰਿਆ ਸਤਿਗੁਰ ਭਾਏ ॥
ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥
ਸਾਚੀ ਬਾਣੀ ਨਾਮ ਪਿਆਰਿ ॥੧॥
ਏ ਮਨ ਹਰਿਆ ਸਹਜ ਸੁਭਾਇ ॥
ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥
ਆਪੇ ਨੇੜੈ ਆਪੇ ਦੂਰਿ ॥
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥
ਛਾਵ ਘਣੀ ਫੂਲੀ ਬਨਰਾਇ ॥
ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥
ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥
ਪਰਪੰਚ ਵੇਖਿ ਰਹਿਆ ਵਿਸਮਾਦੁ ॥
ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥
ਆਪੇ ਕਰਤਾ ਸਭਿ ਰਸ ਭੋਗ ॥
ਜੋ ਕਿਛੁ ਕਰੇ ਸੋਈ ਪਰੁ ਹੋਗ ॥
ਵਡਾ ਦਾਤਾ ਤਿਲੁ ਨ ਤਮਾਇ ॥
ਨਾਨਕ ਮਿਲੀਐ ਸਬਦੁ ਕਮਾਇ ॥੪॥੬॥
basant mahalaa 3 |
maaeaa mohu sabad jalaae |
man tan hariaa satigur bhaae |
safalio birakh har kai duaar |
saachee baanee naam piaar |1|
e man hariaa sahaj subhaae |
sach fal laagai satigur bhaae |1| rahaau |
aape nerrai aape door |
gur kai sabad vekhai sad hajoor |
chhaav ghanee foolee banaraae |
guramukh bigasai sahaj subhaae |2|
anadin keeratan kareh din raat |
satigur gavaaee vichahu jootth bharaant |
parapanch vekh rahiaa visamaad |
guramukh paaeeai naam prasaad |3|
aape karataa sabh ras bhog |
jo kichh kare soee par hog |
vaddaa daataa til na tamaae |
naanak mileeai sabad kamaae |4|6|
- ਗੁਰੂ ਅਮਰਦਾਸ ਜੀ, ਅੰਗ : 1173-1174
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,
ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।
ਉਸ ਮਨੁੱਖ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ,
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ॥੧॥
ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ।
ਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ॥੧॥ ਰਹਾਉ ॥
(ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,
(ਉਸ ਮਨੁੱਖ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ,
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ ॥੨॥
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ,
ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ।
(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।
(ਪਰ) ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਹਾਂ ਮਿਲਦੀ ਹੈ ॥੩॥
(ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ।
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ।
ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ॥੪॥੬॥
- Guru Amardas Ji, Page : 1173-1174
Basant, Third Mehl:
Attachment to Maya is burnt away by the Word of the Shabad.
The mind and body are rejuvenated by the Love of the True Guru.
The tree bears fruit at the Lord's Door,
in love with the True Bani of the Guru's Word, and the Naam, the Name of the Lord. ||1||
This mind is rejuvenated, with intuitive ease;
loving the True Guru, it bears the fruit of truth. ||1||Pause||
He Himself is near, and He Himself is far away.
Through the Word of the Guru's Shabad, He is seen to be ever-present, close at hand.
The plants have blossomed forth, giving a dense shade.
The Gurmukh blossoms forth, with intuitive ease. ||2||
Night and day, he sings the Kirtan of the Lord's Praises, day and night.
The True Guru drives out sin and doubt from within.
Gazing upon the wonder of God's Creation, I am wonder-struck and amazed.
The Gurmukh obtains the Naam, the Name of the Lord, by His Grace. ||3||
The Creator Himself enjoys all delights.
Whatever He does, surely comes to pass.
He is the Great Giver; He has no greed at all.
O Nanak, living the Word of the Shabad, the mortal meets with God. ||4||6||
- Guru Amardas Ji, Página : 1173-1174
Basant Mejl Guru Amar Das, Tercer Canal Divino
Por medio de la Palabra del Shabd del Guru uno se libera de sus apegos y de sus ilusiones,
en la Voluntad del Guru el ser florece.
En la Puerta del Señor, el árbol del ser da fruto y uno se enamora de la Palabra del Shabd del Guru,
sí del Naam, el Nombre del Señor. (1)
La mente florece de forma espontánea,
y el fruto de la Verdad aparece si uno ama la Palabra del Shabd del Guru. (1-Pausa)
El Señor está tan cerca o tan lejos como Él lo desea,
pero a través de la Palabra del Shabd del Guru, uno tiene Su Presencia siempre enfrente.
La vegetación total permanece en flor dando una enorme sombra
y ahí uno florece por la Gracia del Guru de forma espontánea. (2)
Si uno canta las Alabanzas del Señor, día y noche,
uno es liberado de sus ilusiones, vicios y dudas.
Oh, vivo asombrado observando las Maravillas del Señor,
sí, uno es bendecido con el Tesoro del Nombre, por la Gracia del Guru. (3)
El Mismo Señor Creador disfruta de Su Obra y lo que Él desea, eso es lo que sucede.
Él Mismo es el Gran Dador y no es engañado por la Avaricia.
Nanak dice, uno conoce a Dios,
practicando la Palabra del Shabd del Guru. (4-6)
- Guru Amardas Ji, Page : 1173-1174
Basant, mehl tiers:
L'attachement à maya est brûlée par le mot de la Shabad।
L'esprit et le corps sont rajeunie par l'amour du vrai gourou।
L'arbre porte des fruits à la porte du Seigneur,
En amour avec le vrai du mot bani du gourou, et le naam, le nom du seigneur। । । 1 । ।
Cet esprit est rajeunie, avec une facilité intuitive;
Aimer le vrai gourou, il porte le fruit de la vérité। । । 1 । । pause । ।
Lui-même est proche, et lui-même est loin।
Grâce à la parole de Shabad du gourou, il est perçu comme de plus en plus présente, à portée de main।
Les plantes ont fleuri de suite, donnant une ombre dense।
Les fleurs Gurmukh de suite, avec une facilité intuitive। । । 2 । ।
Nuit et jour, il chante le kirtan du seigneur de louanges, jour et nuit।
Les lecteurs véritable gourou sur le péché et le doute de l'intérieur।
En regardant les merveilles de la création de Dieu, je suis émerveillé et stupéfait।
Le Gurmukh obtient le naam, le nom du Seigneur, par sa grâce। । । 3 । ।
Le créateur lui-même jouit de tous les plaisirs।
Quoi qu'il fasse, vient sûrement de passer।
Il est celui qui donne beaucoup, il n'a pas la cupidité à tous।
Nanak O, vivre la parole de l'Shabad, la dépouille mortelle rencontre avec Dieu। । । 4 । । 6 । ।
- Guru Amardas Ji, Page : 1173-1174
Basant, Dritter Mehl:
Die Anhaftung an Maya wird durch das Wort des Shabad verbrannt.
Geist und Körper werden durch die Liebe des wahren Gurus verjüngt.
Der Baum trägt Früchte an der Tür des Herrn,
verliebt in das Wahre Bani des Wortes des Gurus und Naam, den Namen des Herrn. ||1||
Dieser Geist wird mit intuitiver Leichtigkeit verjüngt;
Die Liebe zum Wahren Guru trägt die Frucht der Wahrheit. ||1||Pause||
Er selbst ist nah, und er selbst ist fern.
Durch das Wort des Shabad des Gurus wird seine Allgegenwart und Nähe deutlich.
Die Pflanzen sind prächtig erblüht und spenden dichten Schatten.
Der Gurmukh blüht mit intuitiver Leichtigkeit auf. ||2||
Tag und Nacht singt er den Kirtan zum Lob des Herrn.
Der Wahre Guru vertreibt Sünde und Zweifel aus dem Inneren.
Wenn ich die Wunder der Schöpfung Gottes betrachte, bin ich sprachlos und erstaunt.
Der Gurmukh erhält Naam, den Namen des Herrn, durch seine Gnade. ||3||
Der Schöpfer selbst genießt alle Freuden.
Was auch immer Er tut, es geschieht mit Sicherheit.
Er ist der große Geber. Er kennt überhaupt keine Gier.
O Nanak, indem er das Wort des Shabad lebt, begegnet der Sterbliche Gott. ||4||6||
- Guru Amardas Ji, Page : 1173-1174
Basant, Terceiro Mehl:
O apego a Maya é destruído pela Palavra do Shabad.
A mente e o corpo são rejuvenescidos pelo Amor do Verdadeiro Guru.
A árvore dá fruto à porta do Senhor,
apaixonado pelo Verdadeiro Bani da Palavra do Guru e pelo Naam, o Nome do Senhor. ||1||
Esta mente é rejuvenescida, com facilidade intuitiva;
amando o Verdadeiro Guru, produz o fruto da verdade. ||1||Pausa||
Ele mesmo está perto e Ele mesmo está longe.
Através da Palavra do Shabad do Guru, Ele é visto como sempre presente, próximo.
As plantas floresceram, dando uma sombra densa.
O Gurmukh floresce com facilidade intuitiva. ||2||
Noite e dia, ele canta o Kirtan de Louvores ao Senhor, dia e noite.
O Verdadeiro Guru expulsa o pecado e a dúvida de dentro.
Contemplando a maravilha da Criação de Deus, fico maravilhado e maravilhado.
O Gurmukh obtém o Naam, o Nome do Senhor, por Sua Graça. ||3||
O próprio Criador desfruta de todas as delícias.
Tudo o que Ele faz, certamente acontecerá.
Ele é o Grande Doador; Ele não tem ganância alguma.
Ó Nanak, vivendo a Palavra do Shabad, o mortal se encontra com Deus. ||4||6||
- ਗੁਰੂ ਅਮਰਦਾਸ ਜੀ, आंग : 1173-1174
बसंत, तीसरा मेहल:
शब्द के द्वारा माया की आसक्ति नष्ट हो जाती है।
सच्चे गुरु के प्रेम से मन और शरीर का कायाकल्प हो जाता है।
प्रभु के द्वार पर वृक्ष फल देता है,
गुरु के शब्द की सच्ची बानी और भगवान के नाम से प्रेम करो। ||१||
यह मन सहजता के साथ कायाकल्प हो जाता है;
सच्चे गुरु से प्रेम करने से उसे सत्य का फल मिलता है। ||१||विराम||
वह स्वयं निकट है, और वह स्वयं दूर है।
गुरु के शब्द के माध्यम से उन्हें सदैव उपस्थित, निकट देखा जा सकता है।
पौधे खिल गए हैं और घनी छाया दे रहे हैं।
गुरुमुख सहजता से खिलता है। ||२||
वह रात-दिन भगवान की स्तुति का कीर्तन गाता रहता है।
सच्चा गुरु भीतर से पाप और संदेह को बाहर निकाल देता है।
ईश्वर की अद्भुत सृष्टि को देखकर मैं आश्चर्यचकित एवं चकित हो जाता हूँ।
गुरुमुख को भगवान की कृपा से उनका नाम प्राप्त होता है। ||३||
सृष्टिकर्ता स्वयं सभी सुखों का आनंद लेता है।
वह जो कुछ भी करता है, वह अवश्य ही पूरा होता है।
वह महान दाता है, उसमें किसी प्रकार का लोभ नहीं है।
हे नानक, शब्द के अनुसार जीवन जीने से नश्वर ईश्वर से मिल जाता है। ||४||६||