ਰਾਮਕਲੀ ਮਹਲਾ ੫ ॥
ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥
ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥
ਸਤਿਗੁਰੁ ਪਰਮੇਸਰੁ ਮੇਰਾ ॥
ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥
ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥
ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥
ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥
ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥
ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥
ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥
raamakalee mahalaa 5 |
angeekaar keea prabh apanai bairee sagale saadhe |
jin bairee hai ihu jag loottiaa te bairee lai baadhe |1|
satigur paramesar meraa |
anik raaj bhog ras maanee naau japee bharavaasaa teraa |1| rahaau |
cheet na aavas doojee baataa sir aoopar rakhavaaraa |
beparavaahu rahat hai suaamee ik naam kai aadhaaraa |2|
pooran hoe milio sukhadaaee aoon na kaaee baataa |
tat saar param pad paaeaa chhodd na katahoo jaataa |3|
baran na saakau jaisaa too hai saache alakh apaaraa |
atul athaah addol suaamee naanak khasam hamaaraa |4|5|
- ਗੁਰੂ ਅਰਜਨ ਦੇਵ ਜੀ, ਅੰਗ : 884
ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ।
(ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ ॥੧॥
ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ।
ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ ॥੧॥ ਰਹਾਉ ॥
ਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ।
ਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ ॥੨॥
ਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ।
ਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੩॥
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ।
ਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ ॥੪॥੫॥
- Guru Arjan Dev Ji, Page : 884
Raamkalee, Fifth Mehl:
God has made me His own, and vanquished all my enemies.
Those enemies who have plundered this world, have all been placed in bondage. ||1||
The True Guru is my Transcendent Lord.
I enjoy countless pleasures of power and tasty delights, chanting Your Name, and placing my faith in You. ||1||Pause||
I do not think of any other at all. The Lord is my protector, above my head.
I am carefree and independent, when I have the Support of Your Name, O my Lord and Master. ||2||
I have become perfect, meeting with the Giver of peace, and now, I lack nothing at all.
I have obtained the essence of excellence, the supreme status; I shall not forsake it to go anywhere else. ||3||
I cannot describe how You are, O True Lord, unseen, infinite,
immeasurable, unfathomable and unmoving Lord. O Nanak, He is my Lord and Master. ||4||5||
- Guru Arjan Dev Ji, Página : 884
Ramkali, Mejl Guru Aryan, Quinto Canal Divino.
El Señor me ha hecho Suyo y ha destruido a todos mis enemigos; (1)
el Señor ha amarrado a esos adversarios que han ultrajado al mundo entero.
Oh Guru, oh Dios, perteneces a mí; cuando contemplo Tu Nombre y me apoyo en Ti,
gozo de la misma Dicha que la de tener dominios y todos los placeres del mundo.(1-Pausa)
Eres mi escudo, oh mi Dios, y así no pienso en nadie más que en Ti
y vivo sin preocupaciones apoyándome sólo en Tu Nombre.(2)
Cuando me encuentras, oh Ser Perfecto, no me quedo privado de nada;
logro Tu Esencia de Excelencia, el más elevado Estado de Éxtasis, y si lo abandono me voy a la nada.(3)
No Te puedo describir, oh Dios; eres mi Señor Infinito, Verdadero e Insondable.
Eres mi Único Maestro, Inmensurable, Incomparable e Inmutable.(4-5)
- Guru Arjan Dev Ji, Page : 884
Raamkalee, cinquième Mehl :
Dieu m'a fait sien et a vaincu tous mes ennemis.
Les ennemis qui ont pillé ce monde ont tous été mis en esclavage. ||1||
Le Vrai Guru est mon Seigneur Transcendant.
Je profite d’innombrables plaisirs de pouvoir et de délices savoureux, en chantant Ton Nom et en plaçant ma foi en Toi. ||1||Pause||
Je ne pense à aucun autre. Le Seigneur est mon protecteur, au-dessus de ma tête.
Je suis insouciant et indépendant, quand j'ai le soutien de ton nom, ô mon Seigneur et Maître. ||2||
Je suis devenu parfait, rencontrant celui qui donne la paix, et maintenant, je ne manque de rien du tout.
J'ai obtenu l'essence de l'excellence, le statut suprême ; Je ne l'abandonnerai pas pour aller ailleurs. ||3||
Je ne peux pas décrire à quel point Tu es, ô Vrai Seigneur, invisible, infini,
Seigneur incommensurable, insondable et immobile. Ô Nanak, Il est mon Seigneur et Maître. ||4||5||
- Guru Arjan Dev Ji, Page : 884
Raamkalee, Fünfter Mehl:
Gott hat mich zu seinem Eigentum gemacht und alle meine Feinde besiegt.
Die Feinde, die diese Welt geplündert haben, wurden alle in Knechtschaft gebracht. ||1||
Der Wahre Guru ist mein transzendenter Herr.
Ich genieße zahllose Freuden der Macht und köstlicher Genüsse, singe Deinen Namen und vertraue auf Dich. ||1||Pause||
Ich denke an gar keinen anderen. Der Herr ist mein Beschützer über meinem Kopf.
Ich bin sorglos und unabhängig, wenn ich die Unterstützung Deines Namens habe, oh mein Herr und Meister. ||2||
Ich bin vollkommen geworden, habe den Geber des Friedens kennengelernt und jetzt fehlt es mir an überhaupt nichts.
Ich habe die Essenz der Vortrefflichkeit erlangt, den höchsten Status; ich werde ihn nicht aufgeben, um woanders hinzugehen. ||3||
Ich kann nicht beschreiben, wie Du bist, oh wahrer Herr, unsichtbar, unendlich,
unermesslicher, unergründlicher und unbeweglicher Herr. O Nanak, er ist mein Herr und Meister. ||4||5||
- Guru Arjan Dev Ji, Page : 884
Raamkalee, Quinto Mehl:
Deus me tornou Seu e derrotou todos os meus inimigos.
Os inimigos que saquearam este mundo foram todos colocados em cativeiro. ||1||
Verdadeiro Guru é meu Senhor Transcendente.
Desfruto de inúmeros prazeres de poder e delícias saborosas, cantando Seu Nome e colocando minha fé em Você. ||1||Pausa||
Não penso em nenhum outro. O Senhor é meu protetor, acima da minha cabeça.
Sou despreocupado e independente, quando tenho o Apoio do Teu Nome, ó meu Senhor e Mestre. ||2||
Tornei-me perfeito, encontrando-me com o Doador da paz, e agora não me falta absolutamente nada.
Obtive a essência da excelência, o status supremo; Não vou abandoná-lo para ir a outro lugar. ||3||
Não posso descrever como Tu és, ó Verdadeiro Senhor, invisível, infinito,
Senhor imensurável, insondável e imóvel. Ó Nanak, Ele é meu Senhor e Mestre. ||4||5||
- ਗੁਰੂ ਅਰਜਨ ਦੇਵ ਜੀ, आंग : 884
रामकली, पांचवी मेहल:
परमेश्वर ने मुझे अपना बना लिया है, और मेरे सभी शत्रुओं को परास्त कर दिया है।
जिन शत्रुओं ने इस संसार को लूटा है, वे सब बंधन में डाल दिए गए हैं। ||१||
सच्चा गुरु मेरा पारलौकिक भगवान है।
मैं आपका नाम जपते हुए और आप पर विश्वास रखते हुए शक्ति और स्वादिष्ट व्यंजनों के अनगिनत सुखों का आनंद लेता हूँ। ||१||विराम||
मैं किसी और के बारे में नहीं सोचता। प्रभु मेरे रक्षक हैं, मेरे सिर के ऊपर हैं।
हे मेरे प्रभु और स्वामी, जब मुझे आपके नाम का सहारा मिलता है, तो मैं चिंतामुक्त और स्वतंत्र हूँ। ||२||
मैं शांति के दाता से मिलकर पूर्ण हो गया हूँ, और अब मुझे किसी चीज़ की कमी नहीं है।
मैंने श्रेष्ठता का सार, परम पद प्राप्त कर लिया है; मैं उसे छोड़कर अन्यत्र नहीं जाऊँगा। ||३||
हे सच्चे प्रभु, आप कैसे हैं, इसका वर्णन मैं नहीं कर सकता, अदृश्य, अनंत,
हे नानक! वह अथाह, अथाह और अचल प्रभु है। हे नानक! वह मेरे प्रभु और स्वामी हैं। ||४||५||