ਗਉੜੀ ਮਹਲਾ ੫ ॥
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥
ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥
ਜਾ ਕਉ ਗੁਰਮੁਖਿ ਰਿਦੈ ਬੁਧਿ ॥
ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥
ਜੋ ਜਾਨਹਿ ਹਰਿ ਪ੍ਰਭ ਧਨੀ ॥
ਕਿਛੁ ਨਾਹੀ ਤਾ ਕੈ ਕਮੀ ॥੨॥
ਕਰਣੈਹਾਰੁ ਪਛਾਨਿਆ ॥
ਸਰਬ ਸੂਖ ਰੰਗ ਮਾਣਿਆ ॥੩॥
ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥
ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥
gaurree mahalaa 5 |
jaa kau bisarai raam naam taahoo kau peer |
saadhasangat mil har raveh se gunee gaheer |1| rahaau |
jaa kau guramukh ridai budh |
taa kai kar tal nav nidh sidh |1|
jo jaaneh har prabh dhanee |
kichh naahee taa kai kamee |2|
karanaihaar pachhaaniaa |
sarab sookh rang maaniaa |3|
har dhan jaa kai grihi vasai |
kahu naanak tin sang dukh nasai |4|9|147|
- ਗੁਰੂ ਅਰਜਨ ਦੇਵ ਜੀ, ਅੰਗ : 212
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ।
ਜੇਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੧॥ ਰਹਾਉ ॥
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ,
ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ॥੧॥
(ਹੇ ਭਾਈ!) ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ,
ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ ॥੨॥
(ਹੇ ਭਾਈ!) ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ,
ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ॥੩॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ,
ਨਾਨਕ ਆਖਦਾ ਹੈ- ਉਹਨਾਂ ਦੀ ਸੰਗਤਿ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ॥੪॥੯॥੧੪੭॥
- Guru Arjan Dev Ji, Page : 212
Gauree, Fifth Mehl:
One who forgets the Lord's Name, suffers in pain.
Those who join the Saadh Sangat, the Company of the Holy, and dwell upon the Lord, find the Ocean of virtue. ||1||Pause||
Those Gurmukhs whose hearts are filled with wisdom,
hold the nine treasures, and the miraculous spiritual powers of the Siddhas in the palms of their hands. ||1||
Those who know the Lord God as their Master,
do not lack anything. ||2||
Those who realize the Creator Lord,
enjoy all peace and pleasure. ||3||
Those whose inner homes are filled with the Lord's wealth
- says Nanak, in their company, pain departs. ||4||9||147||
- Guru Arjan Dev Ji, Página : 212
Gauri, Mejl Guru Aryan, Quinto Canal Divino.
Aquél que se olvida del Naam, el Nombre del Señor habita en el dolor,
y Aquél que habita en el Señor en la Saad Sangat, la Asamblea de los Santos, obtiene el Tesoro de Virtud. (1-Pausa)
Aquél cuyo corazón despierta a la Sabiduría por la Gracia del Guru,
en sus manos están los Nueve Tesoros y los dieciocho milagros. (1)
Aquél que toma al Señor como su Maestro,
no es privado de nada.(2)
Aquél que toma Conciencia del Señor Creador,
goza de su vida con una Paz increíble.
Aquél que atesora al Señor en su hogar,
dice Nanak, en Su Compañía todas las penas se van. (4-9-147)
- Guru Arjan Dev Ji, Page : 212
Gauree, mehl cinquième
Celui qui oublie le nom du Seigneur, souffre dans la douleur।
Ceux qui se joignent à l'sangat saadh, la société des saints, et insister sur le seigneur, retrouvez l'océan de la vertu। । । 1 । । pause । ।
Ceux dont les cœurs sont gurmukhs rempli de sagesse,
Maintenez les neuf trésors, et les pouvoirs spirituels miraculeux de la siddhas dans les paumes de leurs mains। । । 1 । ।
Ceux qui connaissent le Seigneur Dieu comme leur maître,
Ne manque de rien। । । 2 । ।
Ceux qui réalisent le seigneur créateur,
Profitez de tous la paix et de plaisir। । । 3 । ।
Les maisons dont l'intérieur sont remplis de la richesse du seigneur
- Nanak dit, dans leur entreprise, quitte la douleur। । । 4 । । 9 । । 147 । ।
- Guru Arjan Dev Ji, Page : 212
Gauree, Fünfter Mehl:
Wer den Namen des Herrn vergisst, erleidet Schmerzen.
Diejenigen, die sich der Saadh Sangat, der Gemeinschaft der Heiligen, anschließen und sich dem Herrn widmen, finden den Ozean der Tugend. ||1||Pause||
Jene Gurmukhs, deren Herzen mit Weisheit erfüllt sind,
halten die neun Schätze und die wundersamen spirituellen Kräfte der Siddhas in ihren Händen. ||1||
Diejenigen, die Gott den Herrn als ihren Meister kennen,
es fehlt an nichts. ||2||
Diejenigen, die den Schöpfer erkennen,
genieße allen Frieden und alles Vergnügen. ||3||
Diejenigen, deren inneres Heim mit dem Reichtum des Herrn erfüllt ist
- sagt Nanak, in ihrer Gesellschaft verschwindet der Schmerz. ||4||9||147||
- Guru Arjan Dev Ji, Page : 212
Gauree, Quinto Mehl:
Aquele que esquece o Nome do Senhor sofre com dores.
Aqueles que se juntam ao Saadh Sangat, a Companhia do Santo, e habitam no Senhor, encontram o Oceano da virtude. ||1||Pausa||
Aqueles Gurmukhs cujos corações estão cheios de sabedoria,
segure os nove tesouros e os poderes espirituais milagrosos dos Siddhas nas palmas de suas mãos. ||1||
Aqueles que conhecem o Senhor Deus como seu Mestre,
não falte nada. ||2||
Aqueles que percebem o Senhor Criador,
desfrute de toda paz e prazer. ||3||
Aqueles cujo lar interior está cheio da riqueza do Senhor
- diz Nanak, na companhia deles, a dor vai embora. ||4||9||147||
- ਗੁਰੂ ਅਰਜਨ ਦੇਵ ਜੀ, आंग : 212
गौरी, पांचवी मेहल:
जो भगवान का नाम भूल जाता है, वह दुःख भोगता है।
जो लोग साध संगत में सम्मिलित होते हैं और प्रभु का ध्यान करते हैं, वे पुण्य के सागर को पाते हैं। ||१||विराम||
वे गुरुमुख जिनके हृदय ज्ञान से भरे हैं,
वे अपने हाथों में सिद्धों की नौ निधियाँ और चमत्कारिक आध्यात्मिक शक्तियाँ धारण करते हैं। ||१||
जो लोग प्रभु परमेश्वर को अपना स्वामी जानते हैं,
किसी चीज़ की कमी न हो ||२||
जो लोग सृष्टिकर्ता प्रभु को जान लेते हैं,
सभी शांति और सुख का आनंद लें। ||३||
जिनके आंतरिक घर भगवान के धन से भरे हुए हैं
- नानक कहते हैं, उनकी संगति से दुःख दूर हो जाता है। ||४||९||१४७||