ਹੁਮਕਨਾਮਾ/HUKAMNAMA


ਸੂਹੀ ਮਹਲਾ ੪ ॥
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥
ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥
ਮੇਰੇ ਰਾਮ ਹਰਿ ਜਨ ਆਰੋਗ ਭਏ ॥
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥
ਗੁਰਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

soohee mahalaa 4 |
jin kai antar vasiaa meraa har har tin ke sabh rog gavaae |
te mukat bhe jin har naam dhiaaeaa tin pavit param pad paae |1|
mere raam har jan aarog bhe |
gur bachanee jinaa japiaa meraa har har tin ke haumai rog ge |1| rahaau |
brahamaa bisan mahaadeo trai gun rogee vich haumai kaar kamaaee |
jin kee tiseh na cheteh bapurre har guramukh sojhee paaee |2|
haumai rog sabh jagat biaapiaa tin kau janam maran dukh bhaaree |
guraparasaadee ko viralaa chhoottai tis jan kau hau balihaaree |3|
jin sisatt saajee soee har jaanai taa kaa roop apaaro |
naanak aape vekh har bigasai guramukh braham beechaaro |4|3|14|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਰਾਮਦਾਸ ਜੀ, ਅੰਗ : 735-736

 
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ। 
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ ॥੧॥ 
ਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ। 
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ ॥੧॥ ਰਹਾਉ ॥ 
(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ। 
ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥ 
ਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ। 
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਹਉਮੈ ਰੋਗ ਤੋਂ) ਖ਼ਲਾਸੀ ਪਾਂਦਾ ਹੈ। ਮੈਂ (ਅਜੇਹੇ) ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੩॥ 
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਦੇ ਰੋਗ ਨੂੰ) ਜਾਣਦਾ ਹੈ (ਤੇ, ਦੂਰ ਕਰਦਾ ਹੈ)। ਉਸ ਪਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ। 
ਹੇ ਨਾਨਕ! ਉਹ ਪਰਮਾਤਮਾ ਆਪ ਹੀ (ਆਪਣੀ ਰਚੀ ਸ੍ਰਿਸ਼ਟੀ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ॥੪॥੩॥੧੪॥ 

Explanation

- Guru Ramdas Ji, Page : 735-736

Soohee, Fourth Mehl: 
Those beings, within whose inner selves my Lord, Har, Har, dwells - all their diseases are cured. 
They alone become liberated, who meditate on the Name of the Lord; they obtain the supreme status. ||1|| 
O my Lord, the Lord's humble servants become healthy. 
Those who meditate on my Lord, Har, Har, through the Word of the Guru's Teachings, are rid of the disease of ego. ||1||Pause|| 
Brahma, Vishnu and Shiva suffer from the disease of the three gunas - the three qualities; they do their deeds in egotism. 
The poor fools do not remember the One who created them; this understanding of the Lord is only obtained by those who become Gurmukh. ||2|| 
The entire world is afflicted by the disease of egotism. They suffer the terrible pains of birth and death. 
By Guru's Grace, a few rare ones are saved; I am a sacrifice to those humble beings. ||3|| 
The One who created the Universe, that Lord alone knows. His beauty is incomparable. 
O Nanak, the Lord Himself gazes upon it, and is pleased. The Gurmukh contemplates God. ||4||3||14|| 

Explicación

- Guru Ramdas Ji, Página : 735-736

Suji, Mejl Guru Ram Das, Cuarto Canal Divino. 
Las aflicciones y enfermedades de quienes tienen al Señor, Jar, Jar, habitando en su ser, son curadas 
y se liberan. Quienes meditan en el Nombre del Señor, obtienen el Estado Supremo de Éxtasis. (1) 
Tus Devotos, oh Señor, se encuentran siempre saludables; 
aquéllos que han vivido en Ti a través de la Palabra del Shabd del Guru, fueron liberados de la oscuridad de su falsa conciencia. (1-Pausa) 
Brahma, Vishnú y Shiva se encuentran también atrapados en las garras de las tres Gunas y actúan con la idea de lo mío y lo tuyo, 
pues pobres tontos, no recuerdan al Uno que los creó. Esta conciencia le llega sólo a quienes se convierten en Gurmukjs. (2) 
El mundo entero está involucrado con el falso ego, y por ello, los hombres sufren al reencarnar una y otra vez. 
Extraordinario es aquél que es emancipado por la Gracia del Guru; me postro ante tal Humildad. (3) 
La Belleza de Quien creó el Universo es Incomparable; 
sólo Él conoce Su Propio Estado, y meditando en Él, uno se conserva en Dicha, pero el Señor es obtenido por el Gurmukj, sólo a través del Guru. (4-3-14) 

Explication

- Guru Ramdas Ji, Page : 735-736

Soohee, mehl quatrième 
Ces êtres, dont l'intérieur dans les mêmes mon seigneur, Har, Har, habite - toutes leurs maladies sont guéries। 
Eux seuls se libère, qui méditent sur le nom du Seigneur; ils obtiennent le statut suprême। । । 1 । । 
O mon seigneur, humbles serviteurs du Seigneur être en bonne santé। 
Ceux qui méditent sur mon seigneur, Har, Har, à travers la parole des enseignements du gourou, se sont débarrassés de la maladie de l'ego। । । 1 । । pause । । 
Brahma, Vishnu et Shiva souffrent de la maladie des trois gunas - les trois qualités, ils ne leurs actes dans l'égoïsme। 
Les pauvres fous ne me souviens pas celui qui les a créés; cette compréhension du seigneur ne s'obtient que par ceux qui deviennent Gurmukh। । । 2 । । 
Le monde entier est frappé par la maladie de l'égoïsme। Ils subissent les terribles douleurs de naissance et de décès। 
Par la grâce du gourou, quelques unes rares sont enregistrées, je suis un sacrifice à ces êtres humbles। । । 3 । । 
Celui qui a créé l'univers, que Dieu seul le sait। Sa beauté est incomparable। 
Nanak O, le Seigneur lui-même regards sur elle, et elle est heureuse। Le Gurmukh contemplation de Dieu। । । 4 । । 3 । । 14 । । 

Erläuterung

- Guru Ramdas Ji, Page : 735-736

Soohee, Vierter Mehl: 
Jene Wesen, in deren Innerem mein Herr Har, Har wohnt – alle ihre Krankheiten sind geheilt. 
Nur diejenigen, die über den Namen des Herrn meditieren, werden befreit; sie erlangen den höchsten Status. ||1|| 
O mein Herr, die demütigen Diener des Herrn werden gesund. 
Diejenigen, die durch die Worte der Lehren des Gurus über meinen Herrn Har, Har meditieren, werden von der Krankheit des Egos befreit. ||1||Pause|| 
Brahma, Vishnu und Shiva leiden an der Krankheit der drei Gunas – der drei Eigenschaften; sie tun ihre Taten aus Egoismus. 
Die armen Narren erinnern sich nicht an den, der sie erschaffen hat. Dieses Verständnis des Herrn erlangen nur diejenigen, die Gurmukh werden. ||2|| 
Die ganze Welt ist von der Krankheit des Egoismus befallen. Sie erleiden die schrecklichen Schmerzen von Geburt und Tod. 
Durch die Gnade des Gurus werden einige wenige gerettet; ich bin ein Opfer für diese bescheidenen Wesen. ||3|| 
Derjenige, der das Universum erschaffen hat, ist der einzige Herr, der es kennt. Seine Schönheit ist unvergleichlich. 
O Nanak, der Herr selbst blickt darauf und ist erfreut. Der Gurmukh kontempliert über Gott. ||4||3||14|| 

Explicação

- Guru Ramdas Ji, Page : 735-736

Soohee, Quarto Mehl: 
Aqueles seres, em cujo interior meu Senhor, Har, Har, habita - todas as suas doenças são curadas. 
Somente eles se libertam, aqueles que meditam no Nome do Senhor; eles obtêm o status supremo. ||1|| 
Ó meu Senhor, os humildes servos do Senhor tornam-se saudáveis. 
Aqueles que meditam em meu Senhor, Har, Har, através da Palavra dos Ensinamentos do Guru, estão livres da doença do ego. ||1||Pausa|| 
Brahma, Vishnu e Shiva sofrem da doença dos três gunas – as três qualidades; eles fazem suas ações com egoísmo. 
Os pobres tolos não se lembram Daquele que os criou; esta compreensão do Senhor só é obtida por aqueles que se tornam Gurmukh. ||2|| 
O mundo inteiro está afligido pela doença do egoísmo. Eles sofrem as terríveis dores do nascimento e da morte. 
Pela Graça do Guru, alguns raros são salvos; Eu sou um sacrifício para esses seres humildes. ||3|| 
Aquele que criou o Universo, só esse Senhor conhece. Sua beleza é incomparável. 
Ó Nanak, o próprio Senhor olha para isso e fica satisfeito. O Gurmukh contempla Deus. ||4||3||14|| 

व्याख्या

- ਗੁਰੂ ਰਾਮਦਾਸ ਜੀ, आंग : 735-736

सोही, चौथा मेहल: 
जिन प्राणियों के अन्तःकरण में मेरे प्रभु श्री हरि निवास करते हैं, उनके समस्त रोग दूर हो जाते हैं। 
जो भगवान के नाम का ध्यान करते हैं, वे ही मुक्त होते हैं; वे ही परम पद को प्राप्त करते हैं। ||१|| 
हे मेरे प्रभु, प्रभु के विनम्र सेवक स्वस्थ हो जाते हैं। 
जो लोग गुरु के उपदेश के शब्द के माध्यम से मेरे भगवान, हर, हर का ध्यान करते हैं, वे अहंकार के रोग से छुटकारा पा लेते हैं। ||१||विराम|| 
ब्रह्मा, विष्णु और शिव तीनों गुणों के रोग से ग्रस्त हैं; वे अहंकार में अपने कर्म करते हैं। 
बेचारे मूर्ख अपने रचयिता को याद नहीं रखते; यह प्रभु का बोध केवल गुरुमुख बनने वालों को ही प्राप्त होता है। ||२|| 
सारा संसार अहंकार के रोग से ग्रसित है, जन्म-मरण की भयंकर पीड़ा भोग रहा है। 
गुरु की कृपा से कुछ विरले ही बच जाते हैं; मैं उन दीन जीवों के लिए बलि हूँ। ||३|| 
जिसने ब्रह्माण्ड की रचना की है, वही प्रभु जानता है। उसकी सुन्दरता अतुलनीय है। 
हे नानक! स्वयं प्रभु उसे देखते हैं और प्रसन्न होते हैं। गुरमुख प्रभु का ध्यान करता है। ||४||३||१४||