ਪਉੜੀ ॥
ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥
ਬਧੇ ਛੁਟਹਿ ਸਚਿ ਸਚੁ ਪਛਾਣੀਐ ॥
ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥
ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥
ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥
ਚੋਰ ਜਾਰ ਜੂਆਰ ਪੀੜੇ ਘਾਣੀਐ ॥
ਨਿੰਦਕ ਲਾਇਤਬਾਰ ਮਿਲੇ ਹੜੑਵਾਣੀਐ ॥
ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥
paurree |
eikanaa galeen janjeer band rabaaneeai |
badhe chhutteh sach sach pachhaaneeai |
likhiaa palai paae so sach jaaneeai |
hukamee hoe niberr geaa jaaneeai |
bhaujal taaranahaar sabad pachhaaneeai |
chor jaar jooaar peerre ghaaneeai |
nindak laaeitabaar mile harravaaneeai |
guramukh sach samaae su daragah jaaneeai |21|
- ਗੁਰੂ ਨਾਨਕ ਦੇਵ ਜੀ, ਅੰਗ : 1287-1288
(ਜੋ 'ਬਿਖਿਆ' ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ;
ਜੇ ਸੱਚੇ ਪ੍ਰਭੂ ਦੀ ਪਛਾਣ ਆ ਜਾਏ (ਜੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਏ) ਤਾਂ ਸਦਾ-ਥਿਰ ਹਰਿ-ਨਾਮ ਦੀ ਰਾਹੀਂ ਹੀ (ਇਹਨਾਂ ਜ਼ੰਜੀਰਾਂ ਵਿਚ) ਬੱਝੇ ਹੋਏ ਛੁੱਟ ਸਕਦੇ ਹਨ।
ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।
ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।
(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।
ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;
ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।
ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥
- Guru Nanak Dev Ji, Page : 1287-1288
Pauree:
Some have chains around their necks, in bondage to the Lord.
They are released from bondage, realizing the True Lord as True.
One whose pre-ordained destiny is activated, comes to know the True Lord.
By God's Command, it is ordained. When the mortal goes, he knows.
Realize the Word of the Shabad, and cross over the terrifying world-ocean.
Thieves, adulterers and gamblers are pressed like seeds in the mill.
Slanderers and gossipers are hand-cuffed.
The Gurmukh is absorbed in the True Lord, and is famous in the Court of the Lord. ||21||
- Guru Nanak Dev Ji, Página : 1287-1288
Pauri.
Algunos llevan cadenas alrededor de sus cuellos,
pero sus amarras pueden ser abolidas al tomar Conciencia del Señor Verdadero.
Quién despierta a su Destino conoce al Señor Verdadero.
Por el Mandato de Dios, la orden se lleva a cabo, cuando el mortal se va él entiende.
Toma Conciencia de la Palabra del Shabd y ve a través del aterrador océano del mundo.
Los ladrones, los adúlteros y los apostadores son presionados como semillas en el molino.
Los calumniadores y los chismosos son esposados.
El Gurmukj es absorbido en el Señor Verdadero y se vuelve famoso en la Corte del Señor. (21)
- Guru Nanak Dev Ji, Page : 1287-1288
Pauree:
Certains ont des chaînes autour du cou, dans la servitude pour le seigneur।
Ils sont libérés de l'esclavage, la réalisation du véritable seigneur aussi vrai।
Celui dont la pré-ordonné destin est activé, vient de connaître le véritable seigneur।
Par ordre de Dieu, il est ordonné। Lorsque la dépouille mortelle va, il le sait।
Réaliser la parole de l'Shabad, et traverser le monde de l'océan terrifiant।
Les voleurs, les adultères et les joueurs sont pressés comme des graines dans le moulin।
Les calomniateurs et les commérages sont menottés.
Le Gurmukh est absorbé dans le vrai seigneur, et est célèbre dans la cour du seigneur। । । 21 । ।
- Guru Nanak Dev Ji, Page : 1287-1288
Pauree:
Manche tragen Ketten um den Hals und sind dem Herrn ergeben.
Sie werden aus der Knechtschaft befreit und erkennen den wahren Herrn als wahr.
Wer sein vorherbestimmtes Schicksal erfüllt, lernt den wahren Herrn kennen.
Auf Gottes Befehl ist es so bestimmt. Wenn der Sterbliche geht, weiß er es.
Erkenne das Wort des Shabad und überquere den furchterregenden Weltozean.
Diebe, Ehebrecher und Spieler werden wie Samen in der Mühle gepresst.
Verleumder und Klatschtanten werden Handschellen angelegt.
Der Gurmukh geht in den Wahren Herrn auf und ist am Hof des Herrn berühmt. ||21||
- Guru Nanak Dev Ji, Page : 1287-1288
Paurée:
Alguns têm correntes no pescoço, em escravidão ao Senhor.
Eles são libertados da escravidão, percebendo o Verdadeiro Senhor como Verdadeiro.
Aquele cujo destino pré-ordenado é ativado passa a conhecer o Verdadeiro Senhor.
Pelo Comando de Deus, é ordenado. Quando o mortal vai, ele sabe.
Realize a Palavra do Shabad e atravesse o terrível oceano mundial.
Ladrões, adúlteros e jogadores são prensados como sementes no moinho.
Caluniadores e fofoqueiros são algemados.
Gurmukh está absorto no Verdadeiro Senhor e é famoso na Corte do Senhor. ||21||
- ਗੁਰੂ ਨਾਨਕ ਦੇਵ ਜੀ, आंग : 1287-1288
पौरी:
कुछ लोगों के गले में जंजीरें हैं, जो प्रभु के बंधन में हैं।
वे सच्चे प्रभु को सत्य मानकर बंधन से मुक्त हो जाते हैं।
जिसका पूर्व-निर्धारित भाग्य सक्रिय हो जाता है, वह सच्चे भगवान को जान लेता है।
ईश्वर के आदेश से यह निर्धारित है। जब मनुष्य जाता है, तो उसे पता चलता है।
शब्द को समझो और भयानक संसार-सागर को पार करो।
चोर, व्यभिचारी और जुआरी चक्की में बीज की तरह पिसते हैं।
निंदा करने वालों और चुगलखोरों को हथकड़ी लगा दी जाती है।
गुरमुख सच्चे प्रभु में लीन रहता है, और प्रभु के दरबार में प्रसिद्ध होता है। ||२१||