ਹੁਮਕਨਾਮਾ/HUKAMNAMA


ਮਾਰੂ ਮਹਲਾ ੧ ॥
ਅਰਬਦ ਨਰਬਦ ਧੁੰਧੂਕਾਰਾ ॥
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
ਖਾਣੀ ਨ ਬਾਣੀ ਪਉਣ ਨ ਪਾਣੀ ॥
ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
ਨਾ ਤਦਿ ਸੁਰਗੁ ਮਛੁ ਪਇਆਲਾ ॥
ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
ਨਾ ਤਦਿ ਜਤੀ ਸਤੀ ਬਨਵਾਸੀ ॥
ਨਾ ਤਦਿ ਸਿਧ ਸਾਧਿਕ ਸੁਖਵਾਸੀ ॥
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਗੋਪੀ ਕਾਨੁ ਨ ਗਊ ਗੁੋਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
ਕਰਮ ਧਰਮ ਨਹੀ ਮਾਇਆ ਮਾਖੀ ॥
ਜਾਤਿ ਜਨਮੁ ਨਹੀ ਦੀਸੈ ਆਖੀ ॥
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥
ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥
ਨਾ ਕੋ ਮੁਲਾ ਨਾ ਕੋ ਕਾਜੀ ॥
ਨਾ ਕੋ ਸੇਖੁ ਮਸਾਇਕੁ ਹਾਜੀ ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥
ਭਾਉ ਨ ਭਗਤੀ ਨਾ ਸਿਵ ਸਕਤੀ ॥
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥
ਪਾਠ ਪੁਰਾਣ ਉਦੈ ਨਹੀ ਆਸਤ ॥
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥
ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥
ਕਰਿ ਕਰਿ ਦੇਖੈ ਹੁਕਮੁ ਸਬਾਇਆ ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥
ਤਾ ਕਾ ਅੰਤੁ ਨ ਜਾਣੈ ਕੋਈ ॥
ਪੂਰੇ ਗੁਰ ਤੇ ਸੋਝੀ ਹੋਈ ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥

maaroo mahalaa 1 |
arabad narabad dhundhookaaraa |
dharan na gaganaa hukam apaaraa |
naa din rain na chand na sooraj sun samaadh lagaaeidaa |1|
khaanee na baanee paun na paanee |
opat khapat na aavan jaanee |
khandd pataal sapat nahee saagar nadee na neer vahaaeidaa |2|
naa tad surag machh peaalaa |
dojak bhisat nahee khai kaalaa |
narak surag nahee jaman maranaa naa ko aae na jaaeidaa |3|
brahamaa bisan mahes na koee |
avar na deesai eko soee |
naar purakh nahee jaat na janamaa naa ko dukh sukh paaeidaa |4|
naa tad jatee satee banavaasee |
naa tad sidh saadhik sukhavaasee |
jogee jangam bhekh na koee naa ko naath kahaaeidaa |5|
jap tap sanjam naa brat poojaa |
naa ko aakh vakhaanai doojaa |
aape aap upaae vigasai aape keemat paaeidaa |6|
naa such sanjam tulasee maalaa |
gopee kaan na gaoo guoaalaa |
tant mant paakhandd na koee naa ko vans vajaaeidaa |7|
karam dharam nahee maaeaa maakhee |
jaat janam nahee deesai aakhee |
mamataa jaal kaal nahee maathai naa ko kisai dhiaaeidaa |8|
nind bind nahee jeeo na jindo |
naa tad gorakh naa maachhindo |
naa tad giaan dhiaan kul opat naa ko ganat ganaaeidaa |9|
varan bhekh nahee brahaman khatree |
deo na dehuraa gaoo gaaeitree |
hom jag nahee teerath naavan naa ko poojaa laaeidaa |10|
naa ko mulaa naa ko kaajee |
naa ko sekh masaaeik haajee |
reeat raau na haumai duneea naa ko kahan kahaaeidaa |11|
bhaau na bhagatee naa siv sakatee |
saajan meet bind nahee rakatee |
aape saahu aape vanajaaraa saache eho bhaaeidaa |12|
bed kateb na sinmrit saasat |
paatth puraan udai nahee aasat |
kahataa bakataa aap agochar aape alakh lakhaaeidaa |13|
jaa tis bhaanaa taa jagat upaaeaa |
baajh kalaa aaddaan rahaaeaa |
brahamaa bisan mahes upaae maaeaa mohu vadhaaeidaa |14|
virale kau gur sabad sunaaeaa |
kar kar dekhai hukam sabaaeaa |
khandd brahamandd paataal aranbhe gupatahu paragattee aaeidaa |15|
taa kaa ant na jaanai koee |
poore gur te sojhee hoee |
naanak saach rate bisamaadee bisam bhe gun gaaeidaa |16|3|15|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਨਾਨਕ ਦੇਵ ਜੀ, ਅੰਗ : 1035-1036

 
(ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ। 
ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। 
ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ॥੧॥ 
ਤਦੋਂ ਨਾਹ ਜਗਤ-ਰਚਨਾ ਦੀਆਂ ਚਾਰ ਖਾਣੀਆਂ ਸਨ, ਨਾਹ ਜੀਵਾਂ ਦੀਆਂ ਬਾਣੀਆਂ ਸਨ, ਨਾਹ ਹਵਾ ਸੀ, ਨਾਹ ਪਾਣੀ ਸੀ, 
ਨਾਹ ਉਤਪੱਤੀ ਸੀ ਨਾਹ ਪਰਲੌ ਸੀ, ਨਾਹ ਜੰਮਣ ਸੀ ਨਾਹ ਮਰਨ ਸੀ। 
ਤਦੋਂ ਨਾਹ ਧਰਤੀ ਦੇ ਨੌ ਖੰਡ ਸਨ ਨਾਹ ਪਾਤਾਲ ਸੀ, ਨਾਹ ਸਤ ਸਮੁੰਦਰ ਸਨ ਤੇ ਨਾਹ ਹੀ ਨਦੀਆਂ ਵਿਚ ਪਾਣੀ ਵਹਿ ਰਿਹਾ ਸੀ ॥੨॥ 
ਤਦੋਂ ਨਾਹ ਸੁਰਗ-ਲੋਕ ਸੀ, ਨਾਹ ਮਾਤ-ਲੋਕ ਸੀ ਤੇ ਨਾਹ ਹੀ ਪਤਾਲ ਸੀ। 
ਤਦੋਂ ਨਾਹ ਕੋਈ ਦੋਜ਼ਖ਼ ਸੀ ਨਾਹ ਬਹਿਸ਼ਤ ਸੀ, ਤੇ ਨਾਹ ਹੀ ਮੌਤ ਲਿਆਉਣ ਵਾਲਾ ਕਾਲ ਸੀ। 
ਤਦੋਂ ਨਾਹ ਸੁਰਗ ਸੀ ਨਾਹ ਨਰਕ ਸੀ, ਨਾਹ ਜੰਮਣ ਸੀ ਨਾਹ ਮਰਨ ਸੀ, ਨਾਹ ਕੋਈ ਜੰਮਦਾ ਸੀ ਨਾਹ ਮਰਦਾ ਸੀ ॥੩॥ 
ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। 
ਤਦੋਂ ਇਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ। 
ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਸੁਖ ਭੋਗਣ ਵਾਲਾ ਜੀਵ ਹੀ ਸੀ ॥੪॥ 
ਤਦੋਂ ਨਾਹ ਕੋਈ ਜਤੀ ਸੀ ਨਾਹ ਕੋਈ ਸਤੀ ਸੀ ਤੇ ਨਾਹ ਕੋਈ ਤਿਆਗੀ ਸੀ। 
ਤਦੋਂ ਨਾਹ ਕੋਈ ਸਿੱਧ ਸਨ ਨਾਹ ਸਾਧਿਕ ਸਨ ਤੇ ਨਾਹ ਹੀ ਕੋਈ ਗ੍ਰਿਹਸਤੀ ਸਨ। 
ਤਦੋਂ ਨਾਹ ਕੋਈ ਜੋਗੀਆਂ ਦਾ ਤੇ ਨਾਹ ਕੋਈ ਜੰਗਮਾਂ ਦਾ ਭੇਖ ਸੀ, ਤੇ ਨਾਹ ਹੀ ਕੋਈ ਜੋਗੀਆਂ ਦਾ ਗੁਰੂ ਅਖਵਾਣ ਵਾਲਾ ਸੀ ॥੫॥ 
ਤਦੋਂ ਨਾਹ ਕਿਤੇ ਜਪ ਹੋ ਰਹੇ ਸਨ ਨਾਹ ਤਪ ਹੋ ਰਹੇ ਸਨ, ਨਾਹ ਕਿਤੇ ਸੰਜਮ ਸਾਧੇ ਜਾ ਰਹੇ ਸਨ ਨਾਹ ਵਰਤ ਰੱਖੇ ਜਾ ਰਹੇ ਸਨ ਤੇ ਨਾਹ ਹੀ ਪੂਜਾ ਕੀਤੀ ਜਾ ਰਹੀ ਸੀ। 
ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ। 
ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿਚ ਪਰਗਟ ਹੋ ਕੇ ਖ਼ੁਸ਼ ਹੋ ਰਿਹਾ ਸੀ ਤੇ ਆਪਣੇ ਵਡੱਪਣ ਦਾ ਮੁੱਲ ਆਪ ਹੀ ਪਾਂਦਾ ਸੀ ॥੬॥ 
ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ। 
ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ। 
ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ ॥੭॥ 
ਤਦੋਂ ਨਾਹ ਕਿਤੇ ਧਾਰਮਿਕ ਕਰਮ-ਕਾਂਡ ਸੀ ਨਾਹ ਕਿਤੇ ਮਿੱਠੀ ਮਾਇਆ ਸੀ। 
ਤਦੋਂ ਨਾਹ ਕਿਤੇ ਕੋਈ (ਉੱਚੀ ਨੀਵੀਂ) ਜਾਤਿ ਸੀ ਤੇ ਨਾਹ ਹੀ ਕਿਸੇ ਜਾਤਿ ਵਿਚ ਕੋਈ ਜਨਮ ਲੈਂਦਾ ਅੱਖੀਂ ਦਿੱਸਦਾ ਸੀ। 
ਤਦੋਂ ਨਾਹ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ, ਨਾਹ ਕਿਤੇ ਕਿਸੇ ਦੇ ਸਿਰ ਉਤੇ ਕਾਲ (ਕੂਕਦਾ ਸੀ)। ਨਾਹ ਕੋਈ ਜੀਵ ਕਿਸੇ ਦਾ ਸਿਮਰਨ-ਧਿਆਨ ਧਰਦਾ ਸੀ ॥੮॥ 
ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ। 
ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ। 
ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿਚ ਜੰਮਣ ਦਾ) ਮਾਣ ਕਰਦਾ ਸੀ ॥੯॥ 
ਤਦੋਂ ਨਾਹ ਕੋਈ ਬ੍ਰਾਹਮਣ ਖੱਤ੍ਰੀ ਆਦਿਕ ਵਰਨ ਸਨ ਨਾਹ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ। 
ਤਦੋਂ ਨਾਹ ਕੋਈ ਦੇਵਤਾ ਸੀ ਤੇ ਨਾਹ ਦੇਵਤੇ ਦਾ ਮੰਦਰ ਸੀ। ਤਦੋਂ ਨਾਹ ਕੋਈ ਗਊ ਸੀ, ਨਾਹ ਕਿਤੇ ਗਾਇਤ੍ਰੀ ਸੀ। 
ਨਾਹ ਕਿਤੇ ਹਵਨ ਸਨ ਨਾਹ ਜੱਗ ਹੋ ਰਹੇ ਸਨ, ਨਾਹ ਕਿਤੇ ਤੀਰਥਾਂ ਦਾ ਇਸ਼ਨਾਨ ਸੀ ਤੇ ਨਾਹ ਕੋਈ (ਦੇਵ-) ਪੂਜਾ ਕਰ ਰਿਹਾ ਸੀ ॥੧੦॥ 
ਤਦੋਂ ਨਾਹ ਕੋਈ ਮੌਲਵੀ ਸੀ ਨਾਹ ਕਾਜ਼ੀ ਸੀ, 
ਨਾਹ ਕੋਈ ਸ਼ੇਖ਼ ਸੀ ਨਾਹ ਹਾਜੀ ਸੀ। 
ਤਦੋਂ ਨਾਹ ਕਿਤੇ ਪਰਜਾ ਸੀ ਨਾਹ ਕੋਈ ਰਾਜਾ ਸੀ, ਨਾਹ ਕਿਤੇ ਦੁਨੀਆ ਵਾਲੀ ਹਉਮੈ ਹੀ ਸੀ, ਨਾਹ ਕੋਈ ਇਹੋ ਜਿਹੀ ਗੱਲ ਹੀ ਕਰਨ ਵਾਲਾ ਸੀ ॥੧੧॥ 
ਤਦੋਂ ਨਾਹ ਕਿਤੇ ਪ੍ਰੇਮ ਸੀ ਨਾਹ ਕਿਤੇ ਭਗਤੀ ਸੀ, ਨਾਹ ਕਿਤੇ ਜੜ੍ਹ ਸੀ ਨਾਹ ਚੇਤਨ ਸੀ। 
ਤਦੋਂ ਨਾਹ ਕਿਤੇ ਕੋਈ ਸੱਜਣ ਸੀ ਨਾਹ ਮਿੱਤਰ ਸੀ, ਨਾਹ ਕਿਤੇ ਪਿਤਾ ਦਾ ਵੀਰਜ ਸੀ ਨਾਹ ਮਾਂ ਦੀ ਰੱਤ ਸੀ। 
ਤਦੋਂ ਪਰਮਾਤਮਾ ਆਪ ਹੀ ਸ਼ਾਹ ਸੀ, ਆਪ ਹੀ ਵਣਜ ਕਰਨ ਵਾਲਾ ਸੀ, ਤਦੋਂ ਉਸ ਸਦਾ-ਥਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ॥੧੨॥ 
ਤਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ। 
ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ। 
ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ ॥੧੩॥ 
ਜਦੋਂ ਉਸ ਪਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ। 
ਇਸ ਸਾਰੇ ਜਗਤ-ਖਿਲਾਰੇ ਨੂੰ ਉਸ ਨੇ (ਕਿਸੇ ਦਿੱਸਦੇ) ਸਹਾਰੇ ਤੋਂ ਬਿਨਾ ਹੀ (ਆਪੋ ਆਪਣੇ ਥਾਂ) ਟਿਕਾ ਦਿੱਤਾ। 
ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਭੀ ਪੈਦਾ ਕਰ ਦਿੱਤੇ, (ਜਗਤ ਵਿਚ) ਮਾਇਆ ਦਾ ਮੋਹ ਭੀ ਵਧਾ ਦਿੱਤਾ ॥੧੪॥ 
ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇਆ। 
(ਉਸ ਨੂੰ ਸਮਝ ਆ ਗਈ ਕਿ) ਪਰਮਾਤਮਾ ਜਗਤ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ, ਹਰ ਥਾਂ ਉਸ ਦਾ ਹੁਕਮ ਚੱਲ ਰਿਹਾ ਹੈ। 
ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਾਤਾਲ ਆਦਿਕ ਬਣਾਏ ਹਨ ਤੇ ਉਹ ਆਪ ਹੀ ਗੁਪਤ ਹਾਲਤ ਤੋਂ ਪਰਗਟ ਹੋਇਆ ਹੈ ॥੧੫॥ 
ਕੋਈ ਭੀ ਜੀਵ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ, 
ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ। 
ਹੇ ਨਾਨਕ! ਜੇਹੜੇ ਬੰਦੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ (ਉਸ ਦੀ ਬੇਅੰਤ ਤਾਕਤ ਦੇ ਕੌਤਕ ਵੇਖ ਵੇਖ ਕੇ) ਹੈਰਾਨ ਹੀ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਂਦੇ ਰਹਿੰਦੇ ਹਨ ॥੧੬॥੩॥੧੫॥ 

Explanation

- Guru Nanak Dev Ji, Page : 1035-1036

Maaroo, First Mehl: 
For endless eons, there was only utter darkness. 
There was no earth or sky; there was only the infinite Command of His Hukam. 
There was no day or night, no moon or sun; God sat in primal, profound Samaadhi. ||1|| 
There were no sources of creation or powers of speech, no air or water. 
There was no creation or destruction, no coming or going. 
There were no continents, nether regions, seven seas, rivers or flowing water. ||2|| 
There were no heavenly realms, earth or nether regions of the underworld. 
There was no heaven or hell, no death or time. 
There was no hell or heaven, no birth or death, no coming or going in reincarnation. ||3|| 
There was no Brahma, Vishnu or Shiva. 
No one was seen, except the One Lord. 
There was no female or male, no social class or caste of birth; no one experienced pain or pleasure. ||4|| 
There were no people of celibacy or charity; no one lived in the forests. 
There were no Siddhas or seekers, no one living in peace. 
There were no Yogis, no wandering pilgrims, no religious robes; no one called himself the master. ||5|| 
There was no chanting or meditation, no self-discipline, fasting or worship. 
No one spoke or talked in duality. 
He created Himself, and rejoiced; He evaluates Himself. ||6|| 
There was no purification, no self-restraint, no malas of basil seeds. 
There were no Gopis, no Krishna, no cows or cowherds. 
There were no tantras, no mantras and no hypocrisy; no one played the flute. ||7|| 
There was no karma, no Dharma, no buzzing fly of Maya. 
Social class and birth were not seen with any eyes. 
There was no noose of attachment, no death inscribed upon the forehead; no one meditated on anything. ||8|| 
There was no slander, no seed, no soul and no life. 
There was no Gorakh and no Maachhindra. 
There was no spiritual wisdom or meditation, no ancestry or creation, no reckoning of accounts. ||9|| 
There were no castes or social classes, no religious robes, no Brahmin or Kh'shaatriya. 
There were no demi-gods or temples, no cows or Gaayatri prayer. 
There were no burnt offerings, no ceremonial feasts, no cleansing rituals at sacred shrines of pilgrimage; no one worshipped in adoration. ||10|| 
There was no Mullah, there was no Qazi. 
There was no Shaykh, or pilgrims to Mecca. 
There was no king or subjects, and no worldly egotism; no one spoke of himself. ||11|| 
There was no love or devotion, no Shiva or Shakti - no energy or matter. 
There were no friends or companions, no semen or blood. 
He Himself is the banker, and He Himself is the merchant. Such is the Pleasure of the Will of the True Lord. ||12|| 
There were no Vedas, Korans or Bibles, no Simritees or Shaastras. 
There was no recitation of the Puraanas, no sunrise or sunset. 
The Unfathomable Lord Himself was the speaker and the preacher; the unseen Lord Himself saw everything. ||13|| 
When He so willed, He created the world. 
Without any supporting power, He sustained the universe. 
He created Brahma, Vishnu and Shiva; He fostered enticement and attachment to Maya. ||14|| 
How rare is that person who listens to the Word of the Guru's Shabad. 
He created the creation, and watches over it; the Hukam of His Command is over all. 
He formed the planets, solar systems and nether regions, and brought what was hidden to manifestation. ||15|| 
No one knows His limits. 
This understanding comes from the Perfect Guru. 
O Nanak, those who are attuned to the Truth are wonderstruck; singing His Glorious Praises, they are filled with wonder. ||16||3||15|| 

Explicación

- Guru Nanak Dev Ji, Página : 1035-1036

Maru, Mejl Guru Nanak, Primer Canal Divino. 
Por millones de años no había más que caos, no había tierra, ni cielo, 
sólo la Voluntad Infinita de Dios existía. 
No había noche ni día, no había sol ni luna, y Dios estaba sentado en Su Trance Absoluto. (1) 
No existían las cuatro fuentes de la creación, tampoco el habla, no había aire ni agua. 
No había nacimiento ni muerte, no había idas ni venidas. 
No habían divisiones en el mundo, tampoco existía el bajo mundo, ni los siete mares, ni siquiera arroyos. (2) 
No estaba el cielo ni la tierra, ni el mundo, ni el bajo mundo. 
No había regiones celestiales, ni regiones inferiores, tampoco había muerte, ni existía el tiempo. 
No existía el ser, tampoco su transformación, ni luz, ni oscuridad, ni el ir y venir.(3) 
No existía la trinidad de Brahma, Vishnu y Shiva. 
No, no había nadie más que el Único y Absoluto Señor. 
No existían la mujer, ni el hombre, no había castas, ni lugares para estar, no había placer ni dolor. (4) 
No existían célibes, ni caritativos, tampoco habitantes de los bosques. 
No había adeptos, ni buscadores, ni seres que disfrutaran de los placeres de la carne. 
No había Yoguis, ni Yangams, ni Nathas, ni sectas, ni credos.(5) 
No había practicantes de austeridades o contempladores, o prácticas de auto control, tampoco alabadores o ayunadores. 
No había nadie que dijera: mira, hay algo más. 
Sólo el Señor Mismo estaba en Éxtasis Absoluto y se premiaba a Sí Mismo con Su Propia Gloria.(6) 
No había códigos para la abnegación o la ablución, ni para el rosario de Tulsi. 
No estaba Krishna, ni sus consortes, ni las vacas ni los pastores. 
No había Tantra, ni Mantra, tampoco había decepciones, nadie tocaba la flauta. (7) 
No había rutinas de yoga, ni existía el sonido de la Maya. 
Nadie podía ver a alguien de casta superior o inferior. 
No existía el apego, el involucramiento o la muerte inscritos en ningún destino, nadie contemplaba nada, ni sabía cómo contemplar.(8) 
No existía la calumnia, ni el rechazo, ni vida, ni cuerpo. 
No existía Gorakj, el Guru de los yoguis, ni Machindra, su discípulo. 
No había Sabiduría Espiritual ni meditación, ni ancestros ni creación, no existía el pedir cuentas a nadie.(9) 
No había distinción de clases, colores o de abrigos, no estaban los Brahmanes ni los Kshatrias. 
No había dioses, ni templos, ni la santidad de la vaca, tampoco la recitación del Gayatri. 
No había ofrendas en los fuegos del sacrificio, ni Yagnas, ni peregrinajes, tampoco se alababa a los dioses.(10) 
No existían los Mullahs, ni los Quazis, tampoco los Sheikhs, ni los Yeis. 
No existían los reyes, ni los súbditos, no estaba el mundo del ego, 
y no había nadie que se enorgulleciera de su propio ser.(11) 
No existía la Amorosa Adoración de Dios, ni conciencia, ni inconciencia. 
No había amigos, ni compañeros, no había ovarios, ni esperma 
y Él, el Señor por Sí Mismo era el Mercader y el Marchante, porque así era Su Voluntad.(12) 
No existían los Vedas, ni los Textos Semíticos, los Smritis o los Shastras, 
no se leían los Puranas, ni existía el anochecer ni el amanecer. 
Él, el Señor, sólo se recitaba a Sí Mismo, permaneciendo Imperceptible, conociendo sólo Su Ser Incognoscible.(13) 
Cuando fue Su Voluntad, Él trajo el Universo a su existencia y, 
sin ninguna contracción en ningún lado, sostuvo Él Su Vasta Expansión. 
Así, creó a Brahma, a Vishnu y a Shiva, e instaló en los seres humanos el permanente deseo de los apegos.(14) 
Pero extraordinario era aquél que el Guru hacía que escuchara Su Palabra. 
Pues el Señor dio el Comando y los vio instalarse por todas partes, así Él creó el Universo entero 
y sus partes, los mundos inferiores, y desde Su Ser Absoluto se volvió Manifiesto. (15) 
Oh, nadie conoce la Extensión de mi Dios 
y es sólo a través del Guru Perfecto, que Él se nos revela. 
Dice Nanak, los que están imbuidos en Su Verdad está embebidos en Su Maravilla y en ese asombro ellos cantan para siempre Su Alabanza. (16-3-15) 

Explication

- Guru Nanak Dev Ji, Page : 1035-1036

Maaroo, premier Mehl : 
Pendant des éternités infinies, il n’y eut que l’obscurité totale. 
Il n'y avait ni terre ni ciel ; il n'y avait que le Commandement infini de Son Hukam. 
Il n'y avait ni jour ni nuit, ni lune ni soleil ; Dieu était assis dans le Samaadhi primordial et profond. ||1|| 
Il n’y avait ni source de création ni pouvoir de parole, ni air ni eau. 
Il n’y a eu ni création ni destruction, ni entrée ni sortie. 
Il n’y avait ni continents, ni régions inférieures, ni sept mers, ni rivières, ni eaux vives. ||2|| 
Il n’y avait pas de royaumes célestes, de terre ou de régions inférieures du monde souterrain. 
Il n’y avait ni paradis ni enfer, ni mort ni temps. 
Il n’y avait ni enfer ni paradis, ni naissance ni mort, ni entrée ni sortie dans la réincarnation. ||3|| 
Il n'y avait ni Brahma, ni Vishnu, ni Shiva. 
Personne n'a été vu, à l'exception du Seigneur Unique. 
Il n’y avait ni femme ni homme, ni classe sociale ni caste de naissance ; personne n’a éprouvé de douleur ou de plaisir. ||4|| 
Il n’y avait pas de gens célibataires ou charitables ; personne ne vivait dans les forêts. 
Il n’y avait ni Siddhas ni chercheurs, personne ne vivant en paix. 
Il n’y avait ni yogis, ni pèlerins errants, ni robes religieuses ; personne ne se disait le maître. ||5|| 
Il n’y avait ni chant ni méditation, ni autodiscipline, ni jeûne ni culte. 
Personne ne parlait ou ne parlait en dualité. 
Lui-même créé, et il se réjouit, il se évalue। । । 6 । । 
Il n'y a pas de purification, aucune retenue, aucune malas de graines de basilic। 
Il n'y avait ni Gopis, ni Krishna, ni vaches ni bergers. 
Il n'y avait pas tantras, pas mantras et sans hypocrisie, personne ne jouait de la flûte। । । 7 । । 
Il n'y a pas de karma, pas de dharma, aucune mouche bourdonnante de maya। 
La classe sociale et de la naissance n'ont pas été observés avec d'autres yeux। 
Il n'y avait pas étau de fixation, pas de mort inscrite sur le front, personne ne médité sur quoi que ce soit। । । 8 । । 
Il n'y avait aucune calomnie, aucune semence, sans âme et sans vie। 
Il n'y avait pas Gorakh et aucun maachhindra। 
Il n'y avait pas la sagesse spirituelle ou à la méditation, sans ascendance ou de la création, pas de prise en compte des comptes। । । 9 । । 
Il n'y avait pas castes ou des classes sociales, pas de dignitaires religieux, aucun brahmane ou kh'shaatriya। 
Il n'y avait pas de demi-dieux ou des temples, pas de vaches ou de prière gaayatri। 
Il n'y avait pas holocaustes, pas de fêtes rituelles, pas les rituels de purification dans les sanctuaires de pèlerinage; ne adoré dans l'adoration। । । 10 । । 
Il n'y avait pas mollah, il n'y avait pas Qazi। 
Il n'y avait pas shaykh, ou des pèlerins à la Mecque। 
Il n'y avait pas de roi ou de sujets, et pas de l'égoïsme monde, personne ne parlait de lui-même। । । 11 । । 
Il n'y avait pas d'amour ou de dévotion, ne shiva shakti ou - pas d'énergie ou de matière। 
Il y avait pas d'amis ou compagnons, le sperme ou le sang। 
Il est lui-même le banquier, et il est lui-même le commerçant। Tel est le plaisir de la volonté du vrai seigneur। । । 12 । । 
Il n'y avait pas vedas, corans ou bibles, pas simritees ou shaastras। 
Il n'y avait pas la récitation du puraanas, pas de lever ou le coucher du soleil। 
Le seigneur lui-même insondable, était le conférencier et le prédicateur, le Seigneur lui-même invisible a tout vu। । । 13 । । 
Quand il le voulait, il a créé le monde। 
Sans aucun pouvoir à l'appui, il a subi l'univers। 
Il a créé Brahma, Vishnou et Shiva, il a favorisé la séduction et l'attachement à maya। । । 14 । । 
Comment rare est la personne qui écoute la parole de Shabad du gourou। 
Il a créé la création, et veille sur elle, la hukam de son commandement par dessus tout। 
Il a formé les planètes, les systèmes solaires et les régions infernales, et a ce qui était caché à la manifestation। । । 15 । । 
Personne ne connaît ses limites। 
Cette compréhension vient du gourou parfait। 
Nanak O, ceux qui sont sensibles à la vérité sont émerveillés; chanter ses louanges glorieux, ils sont émerveillés। । । 16 । । 3 । । 15 । । 

Erläuterung

- Guru Nanak Dev Ji, Page : 1035-1036

Maaroo, Erster Mehl: 
Endlose Äonen lang herrschte nur völlige Dunkelheit. 
Es gab weder Erde noch Himmel; es gab nur den unendlichen Befehl Seines Hukam. 
Es gab weder Tag noch Nacht, weder Mond noch Sonne; Gott saß in ursprünglichem, tiefem Samadhi. ||1|| 
Es gab keine Schöpfungsquellen oder Sprachfähigkeiten, weder Luft noch Wasser. 
Es gab keine Schöpfung oder Zerstörung, kein Kommen oder Gehen. 
Es gab keine Kontinente, Unterwelten, sieben Meere, Flüsse oder fließendes Wasser. ||2|| 
Es gab keine himmlischen Reiche, keine irdischen und keine unteren Regionen der Unterwelt. 
Es gab keinen Himmel oder Hölle, keinen Tod oder Zeit. 
Es gab keine Hölle oder Himmel, keine Geburt oder Tod, kein Kommen oder Gehen bei der Reinkarnation. ||3|| 
Es gab kein Brahma, Vishnu oder Shiva. 
Außer dem Einen Herrn war niemand zu sehen. 
Es gab kein Weiblich oder Männlich, keine soziale Klasse oder Geburtskaste; niemand empfand Schmerz oder Freude. ||4|| 
Es gab keine Menschen, die im Zölibat lebten oder Wohltätigkeit übten; niemand lebte in den Wäldern. 
Es gab keine Siddhas oder Suchenden, niemanden, der in Frieden lebte. 
Es gab keine Yogis, keine wandernden Pilger, keine religiösen Gewänder; niemand nannte sich selbst Meister. ||5|| 
Es gab kein Singen oder Meditieren, keine Selbstdisziplin, kein Fasten und keine Anbetung. 
Niemand sprach oder redete in der Dualität. 
Er hat sich selbst erschaffen und sich gefreut; er beurteilt sich selbst. ||6|| 
Es gab keine Reinigung, keine Selbstbeherrschung, keine Malas aus Basilikumsamen. 
Es gab keine Gopis, keinen Krishna, keine Kühe oder Kuhhirten. 
Es gab keine Tantras, keine Mantras und keine Heuchelei; niemand spielte Flöte. ||7|| 
Es gab kein Karma, kein Dharma, keine summende Fliege der Maya. 
Soziale Klasse und Geburt wurden mit keinem Auge wahrgenommen. 
Es gab keine Schlinge der Bindung, keinen Tod, der in die Stirn eingeschrieben war; niemand meditierte über irgendetwas. ||8|| 
Es gab keine Verleumdung, keinen Samen, keine Seele und kein Leben. 
Es gab keinen Gorakh und keinen Maachhindra. 
Es gab keine spirituelle Weisheit oder Meditation, keine Abstammung oder Schöpfung, keine Abrechnung. ||9|| 
Es gab keine Kasten oder sozialen Klassen, keine religiösen Gewänder, keine Brahmanen oder Kh’shaatriya. 
Es gab keine Halbgötter oder Tempel, keine Kühe oder Gaayatri-Gebete. 
Es gab keine Brandopfer, keine zeremoniellen Feste, keine Reinigungsrituale an den heiligen Pilgerstätten; niemand betete in Anbetung. ||10|| 
Es gab keinen Mullah und keinen Qazi. 
Es gab keinen Scheich und keine Pilger nach Mekka. 
Es gab keinen König oder Untertanen und keinen weltlichen Egoismus; niemand sprach von sich selbst. ||11|| 
Es gab keine Liebe oder Hingabe, keinen Shiva oder Shakti – keine Energie oder Materie. 
Es gab keine Freunde oder Gefährten, kein Sperma oder Blut. 
Er selbst ist der Bankier, und er selbst ist der Kaufmann. Dies ist das Wohlgefallen des Willens des Wahren Herrn. ||12|| 
Es gab keine Veden, Korane oder Bibeln, keine Simritees oder Shaastras. 
Es gab keine Rezitation der Puraanas, keinen Sonnenaufgang oder Sonnenuntergang. 
Der unergründliche Herr selbst war der Sprecher und der Prediger; der unsichtbare Herr selbst sah alles. ||13|| 
Als Er es wollte, schuf Er die Welt. 
Ohne jede unterstützende Macht hat er das Universum am Leben erhalten. 
Er schuf Brahma, Vishnu und Shiva. Er förderte die Verführung und Zuneigung zu Maya. ||14|| 
Wie selten ist der Mensch, der auf die Worte des Shabad des Gurus hört. 
Er hat die Schöpfung erschaffen und wacht über sie; der Hukam Seines Befehls wacht über allem. 
Er formte die Planeten, Sonnensysteme und Unterwelten und brachte das Verborgene zum Vorschein. ||15|| 
Niemand kennt seine Grenzen. 
Dieses Verständnis kommt vom Perfekten Guru. 
O Nanak, jene, die im Einklang mit der Wahrheit sind, sind sprachlos; wenn sie Seine glorreichen Lobpreisungen singen, sind sie voller Staunen. ||16||3||15|| 

Explicação

- Guru Nanak Dev Ji, Page : 1035-1036

Maaroo, Primeiro Mehl: 
Por eras intermináveis, houve apenas escuridão total. 
Não havia terra nem céu; havia apenas o Comando infinito de Seu Hukam. 
Não havia dia nem noite, nem lua nem sol; Deus sentou-se em Samaadhi primitivo e profundo. ||1|| 
Não havia fontes de criação ou poderes de fala, nem ar ou água. 
Não houve criação ou destruição, nem ir ou vir. 
Não havia continentes, regiões inferiores, sete mares, rios ou águas correntes. ||2|| 
Não havia reinos celestiais, terra ou regiões inferiores do submundo. 
Não havia céu ou inferno, nem morte ou tempo. 
Não houve inferno ou céu, nem nascimento ou morte, nem ir ou vir na reencarnação. ||3|| 
Não houve Brahma, Vishnu ou Shiva. 
Ninguém foi visto, exceto o Senhor Único. 
Não havia mulher ou homem, nem classe social ou casta de nascimento; ninguém experimentou dor ou prazer. ||4|| 
Não existiam pessoas de celibato ou de caridade; ninguém vivia nas florestas. 
Não havia Siddhas ou buscadores, ninguém vivendo em paz. 
Não havia iogues, nem peregrinos errantes, nem vestes religiosas; ninguém se autodenominava mestre. ||5|| 
Não houve canto ou meditação, nem autodisciplina, jejum ou adoração. 
Ninguém falou ou falou na dualidade. 
Ele criou a si mesmo e se alegrou; Ele se avalia. ||6|| 
Não houve purificação, nem autocontrole, nem malas de sementes de manjericão. 
Não havia Gopis, nem Krishna, nem vacas ou vaqueiros. 
Não houve tantras, nem mantras, nem hipocrisia; ninguém tocava flauta. ||7|| 
Não havia carma, nem Dharma, nem mosca zumbidora de Maya. 
Classe social e nascimento não eram vistos com nenhum olhar. 
Não havia laço de apego, nem morte inscrita na testa; ninguém meditou em nada. ||8|| 
Não houve calúnia, nem semente, nem alma, nem vida. 
Não houve Gorakh nem Maachhindra. 
Não havia sabedoria espiritual ou meditação, nem ancestralidade ou criação, nem cálculo de contas. ||9|| 
Não havia castas ou classes sociais, nem vestes religiosas, nem brâmanes ou Kh'shaatriya. 
Não havia semideuses ou templos, nem vacas ou orações Gayatri. 
Não houve holocaustos, nem festas cerimoniais, nem rituais de limpeza em santuários sagrados de peregrinação; ninguém adorava em adoração. ||10|| 
Não houve Mulá, não houve Qazi. 
Não havia Shaykh ou peregrinos em Meca. 
Não havia rei ou súditos, nem egoísmo mundano; ninguém falou de si mesmo. ||11|| 
Não havia amor ou devoção, nem Shiva ou Shakti – nem energia ou matéria. 
Não havia amigos ou companheiros, nem sêmen ou sangue. 
Ele mesmo é o banqueiro e ele mesmo é o comerciante. Tal é o Prazer da Vontade do Verdadeiro Senhor. ||12|| 
Não havia Vedas, Alcorões ou Bíblias, nem Simritees ou Shaastras. 
Não houve recitação dos Puranas, nem nascer ou pôr do sol. 
O próprio Senhor Insondável foi o orador e o pregador; o próprio Senhor invisível viu tudo. ||13|| 
Quando Ele quis, Ele criou o mundo. 
Sem qualquer poder de apoio, Ele sustentou o universo. 
Ele criou Brahma, Vishnu e Shiva; Ele promoveu a atração e o apego a Maya. ||14|| 
Quão rara é aquela pessoa que ouve a Palavra do Shabad do Guru. 
Ele criou a criação e zela por ela; o Hukam de Seu Comando está acima de tudo. 
Ele formou os planetas, os sistemas solares e as regiões inferiores, e trouxe à manifestação o que estava oculto. ||15|| 
Ninguém conhece Seus limites. 
Essa compreensão vem do Guru Perfeito. 
Ó Nanak, aqueles que estão sintonizados com a Verdade ficam maravilhados; cantando Seus Gloriosos Louvores, eles ficam maravilhados. ||16||3||15|| 

व्याख्या

- ਗੁਰੂ ਨਾਨਕ ਦੇਵ ਜੀ, आंग : 1035-1036

मारू, प्रथम मेहल: 
अनंत काल तक, केवल घोर अंधकार ही था। 
वहाँ न धरती थी, न आकाश; केवल उसके हुक्म का अनंत आदेश था। 
न दिन था न रात, न चाँद था न सूरज; भगवान आदिम, गहन समाधि में बैठे थे। ||१|| 
वहाँ सृजन के कोई स्रोत या वाणी की शक्ति नहीं थी, न ही हवा या पानी था। 
न सृजन था, न विनाश, न आना था, न जाना था। 
वहाँ कोई महाद्वीप, पाताल लोक, सात समुद्र, नदियाँ या बहता पानी नहीं था। ||२|| 
वहाँ कोई स्वर्गीय क्षेत्र, पृथ्वी या अधोलोक नहीं थे। 
वहाँ न तो स्वर्ग था, न नर्क, न मृत्यु और न ही समय। 
न कोई स्वर्ग था, न नरक, न जन्म, न मृत्यु, न पुनर्जन्म में आना-जाना। ||३|| 
वहां कोई ब्रह्मा, विष्णु या शिव नहीं थे। 
एकमात्र प्रभु के अलावा कोई भी दिखाई नहीं दे रहा था। 
वहाँ न कोई स्त्री थी, न कोई पुरुष, न कोई सामाजिक वर्ग था, न कोई जन्म से जाति थी; किसी को भी दुःख या सुख का अनुभव नहीं था। ||४|| 
वहाँ कोई भी ब्रह्मचारी या दानशील व्यक्ति नहीं था; कोई भी व्यक्ति जंगलों में नहीं रहता था। 
वहाँ कोई सिद्ध या साधक नहीं थे, कोई भी शांति से नहीं रह रहा था। 
वहाँ न तो कोई योगी था, न कोई तीर्थयात्री, न कोई धार्मिक वस्त्रधारी; कोई भी अपने को स्वामी नहीं कहता था। ||५|| 
वहाँ कोई जप या ध्यान नहीं था, कोई आत्म-अनुशासन, उपवास या पूजा नहीं थी। 
कोई भी व्यक्ति द्वैत भाव से नहीं बोलता या बात नहीं करता। 
उसने आप ही को बनाया और आनन्दित हुआ; वह आप ही का मूल्यांकन करता है। ||६|| 
न शुद्धि थी, न आत्मसंयम, न तुलसी के बीजों की माला। 
वहाँ न तो गोपियाँ थीं, न कृष्ण, न गायें और न ही ग्वाले। 
वहाँ न कोई तंत्र था, न कोई मंत्र था, न कोई पाखंड था; कोई भी बांसुरी नहीं बजाता था। ||७|| 
वहाँ न कोई कर्म था, न कोई धर्म था, न ही माया की कोई मक्खी भिनभिना रही थी। 
सामाजिक वर्ग और जन्म को किसी भी नजर से नहीं देखा जाता था। 
वहाँ न आसक्ति का पाश था, न माथे पर मृत्यु अंकित थी; न किसी बात का ध्यान था। ||८|| 
वहाँ कोई बदनामी नहीं थी, कोई बीज नहीं था, कोई आत्मा नहीं थी और कोई जीवन नहीं था। 
न कोई गोरख था, न कोई मच्छिन्द्र। 
वहाँ कोई आध्यात्मिक ज्ञान या ध्यान नहीं था, कोई वंश या सृष्टि नहीं थी, कोई हिसाब-किताब नहीं था। ||९|| 
वहां कोई जाति या सामाजिक वर्ग नहीं था, कोई धार्मिक वस्त्र नहीं था, कोई ब्राह्मण या क्षत्रिय नहीं था। 
वहां कोई देवता या मंदिर नहीं थे, कोई गाय या गायत्री प्रार्थना नहीं थी। 
वहाँ कोई होमबलि नहीं थी, कोई औपचारिक भोज नहीं था, तीर्थस्थानों के पवित्र मंदिरों में कोई शुद्धिकरण अनुष्ठान नहीं था; कोई भी आराधना में पूजा नहीं करता था। ||१०|| 
वहां कोई मुल्ला नहीं था, कोई काजी नहीं था। 
वहाँ कोई शेख या मक्का जाने वाला तीर्थयात्री नहीं था। 
वहाँ न तो कोई राजा था, न कोई प्रजा, न कोई सांसारिक अहंकार था; कोई भी अपने विषय में नहीं बोलता था। ||११|| 
वहाँ न तो प्रेम था, न भक्ति, न शिव, न शक्ति - न ऊर्जा, न पदार्थ। 
वहाँ कोई मित्र या साथी नहीं था, कोई वीर्य या रक्त नहीं था। 
वह स्वयं ही महाजन है, वह स्वयं ही व्यापारी है। ऐसी है सच्चे प्रभु की इच्छा की प्रसन्नता। ||१२|| 
वहाँ कोई वेद, कुरान या बाइबल नहीं थे, कोई सिमरितियाँ या शास्त्र नहीं थे। 
वहां न तो पुराणों का पाठ होता था, न सूर्योदय होता था और न ही सूर्यास्त। 
वह अथाह भगवान् स्वयं ही वक्ता और उपदेशक थे; वह अदृश्य भगवान् स्वयं ही सब कुछ देखते थे। ||१३|| 
जब उसने चाहा, उसने संसार की रचना की। 
बिना किसी सहायक शक्ति के, उन्होंने ब्रह्माण्ड को कायम रखा। 
उन्होंने ब्रह्मा, विष्णु और शिव को उत्पन्न किया; उन्होंने माया के प्रति मोह और आसक्ति को बढ़ावा दिया। ||१४|| 
वह व्यक्ति कितना दुर्लभ है जो गुरु के शब्द का श्रवण करता है। 
उसी ने सृष्टि को पैदा किया और उसकी निगरानी करता है; उसके आदेश का हुक्म सब पर है। 
उन्होंने ग्रहों, सौरमंडलों और अधोलोकों का निर्माण किया तथा जो कुछ छिपा था उसे प्रकट किया। ||१५|| 
उसकी सीमा कोई नहीं जानता। 
यह समझ पूर्ण गुरु से आती है। 
हे नानक! जो लोग सत्य के प्रति समर्पित हैं, वे आश्चर्यचकित हो जाते हैं; उनकी महिमामय स्तुति गाते हुए, वे आश्चर्य से भर जाते हैं। ||१६||३||१५||