ਹੁਮਕਨਾਮਾ/HUKAMNAMA


ਸੂਹੀ ਮਹਲਾ ੩ ॥
ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥
ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥
ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥
ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥
ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥
ਪਿਰੁ ਪਾਇਅੜਾ ਬਾਲੜੀਏ ਅਨਦਿਨੁ ਸਹਜੇ ਮਾਤੀ ਰਾਮ ॥
ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥
ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥
ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥
ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥੨॥
ਪਿਰੁ ਰਾਵੇ ਰੰਗਿ ਰਾਤੜੀਏ ਪਿਰ ਕਾ ਮਹਲੁ ਤਿਨ ਪਾਇਆ ਰਾਮ ॥
ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥
ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥
ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥
ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥
ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥
ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥
ਪ੍ਰੀਤਮਿ ਮੋਹਿ ਲਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮੰਨਿ ਮੁਰਾਰੇ ॥
ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥

soohee mahalaa 3 |
je lorreh var baalarree taa gur charanee chit laae raam |
sadaa hoveh sohaaganee har jeeo marai na jaae raam |
har jeeo marai na jaae gur kai sahaj subhaae saa dhan kant piaaree |
sach sanjam sadaa hai niramal gur kai sabad seegaaree |
meraa prabh saachaa sad hee saachaa jin aape aap upaaeaa |
naanak sadaa pir raave aapanaa jin gur charanee chit laaeaa |1|
pir paaeiarraa baalarree anadin sahaje maatee raam |
guramatee man anad bheaa tith tan mail na raatee raam |
tit tan mail na raatee har prabh raatee meraa prabh mel milaae |
anadin raave har prabh apanaa vichahu aap gavaae |
guramat paaeaa sahaj milaaeaa apane preetam raatee |
naanak naam milai vaddiaaee prabh raave rang raatee |2|
pir raave rang raatarree pir kaa mahal tin paaeaa raam |
so saho at niramal daataa jin vichahu aap gavaaeaa raam |
vichahu mohu chukaaeaa jaa har bhaaeaa har kaaman man bhaanee |
anadin gun gaavai nit saache kathe akath kahaanee |
jug chaare saachaa eko varatai bin gur kinai na paaeaa |
naanak rang ravai rang raatee jin har setee chit laaeaa |3|
kaaman man sohilarraa saajan mile piaare raam |
guramatee man niramal hoaa har raakhiaa ur dhaare raam |
har raakhiaa ur dhaare apanaa kaaraj savaare guramatee har jaataa |
preetam mohi leaa man meraa paaeaa karam bidhaataa |
satigur sev sadaa sukh paaeaa har vasiaa man muraare |
naanak mel lee gur apunai gur kai sabad savaare |4|5|6|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਅਮਰਦਾਸ ਜੀ, ਅੰਗ : 771-772

 
ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। 
ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। 
ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। 
ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। 
ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। 
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ ॥੧॥ 
ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ। 
ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ। 
(ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। 
ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ। 
ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ। 
ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ ॥੨॥ 
ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ, 
ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ। 
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ। 
ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। 
ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ। 
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿਚ ਉਸ ਦਾ ਸਿਮਰਨ ਕਰਦੀ ਹੈ ॥੩॥ 
ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ। 
ਗੁਰੂ ਦੀ ਮਤਿ ਉਤੇ ਤੁਰ ਕੇ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਹ ਆਪਣੇ ਹਿਰਦੇ ਵਿਚ ਹਰਿ-ਪ੍ਰਭੂ ਨੂੰ ਟਿਕਾ ਰੱਖਦੀ ਹੈ। 
ਉਹ ਜੀਵ-ਇਸਤ੍ਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਇਸ ਤਰ੍ਹਾਂ ਆਪਣਾ ਜੀਵਨ-ਮਨੋਰਥ ਸੰਵਾਰ ਲੈਂਦੀ ਹੈ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। 
ਉਸ ਦਾ ਮਨ ਜੋ ਪਹਿਲਾਂ ਮਮਤਾ ਵਿਚ ਫਸਿਆ ਹੋਇਆ ਸੀ, ਪ੍ਰੀਤਮ-ਪ੍ਰਭੂ ਨੇ ਆਪਣੇ ਵੱਸ ਵਿਚ ਕਰ ਲਿਆ, ਤੇ, ਉਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। 
ਗੁਰੂ ਦੀ ਸਰਨ ਪੈ ਕੇ ਉਸ ਜੀਵ-ਇਸਤ੍ਰੀ ਨੇ ਸਦਾ-ਆਤਮਕ ਆਨੰਦ ਮਾਣਿਆ ਹੈ, ਮੁਰਾਰੀ-ਪ੍ਰਭੂ ਉਸ ਦੇ ਮਨ ਵਿਚ ਆ ਵੱਸਿਆ ਹੈ। 
ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ-ਇਸਤ੍ਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ ਹੈ, ਪਿਆਰੇ ਗੁਰੂ ਨੇ ਉਸ ਨੂੰ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ ॥੪॥੫॥੬॥ 

Explanation

- Guru Amardas Ji, Page : 771-772

Salok, Third Mehl: 
If you long for your Husband Lord, O young and innocent bride, then focus your consciousness on the Guru's feet. 
You shall be a happy soul bride of your Dear Lord forever; He does not die or leave. 
The Dear Lord does not die, and He does not leave; through the peaceful poise of the Guru, the soul bride becomes the lover of her Husband Lord. 
Through truth and self-control, she is forever immaculate and pure; she is embellished with the Word of the Guru's Shabad. 
My God is True, forever and ever; He Himself created Himself. 
O Nanak, she who focuses her consciousness on the Guru's feet, enjoys her Husband Lord. ||1|| 
When the young, innocent bride finds her Husband Lord, she is automatically intoxicated with Him, night and day. 
Through the Word of the Guru's Teachings, her mind becomes blissful, and her body is not tinged with filth at all. 
Her body is not tinged with filth at all, and she is imbued with her Lord God; my God unites her in Union. 
Night and day, she enjoys her Lord God; her egotism is banished from within. 
Through the Guru's Teachings, she easily finds and meets Him. She is imbued with her Beloved. 
O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2|| 
Ravishing her Husband Lord, she is imbued with His Love; she obtains the Mansion of His Presence. 
She is utterly immaculate and pure; the Great Giver banishes self-conceit from within her. 
The Lord drives out attachment from within her, when it pleases Him. The soul bride becomes pleasing to the Lord's Mind. 
Night and day, she continually sings the Glorious Praises of the True Lord; she speaks the Unspoken Speech. 
Throughout the four ages, the One True Lord is permeating and pervading; without the Guru, no one finds Him. 
O Nanak, she revels in joy, imbued with His Love; she focuses her consciousness on the Lord. ||3|| 
The mind of the soul bride is very happy, when she meets her Friend, her Beloved Lord. 
Through the Guru's Teachings, her mind becomes immaculate; she enshrines the Lord within her heart. 
Keeping the Lord enshrined within her heart, her affairs are arranged and resolved; through the Guru's Teachings, she knows her Lord. 
My Beloved has enticed my mind; I have obtained the Lord, the Architect of Destiny. 
Serving the True Guru, she finds lasting peace; the Lord, the Destroyer of pride, dwells in her mind. 
O Nanak, she merges with her Guru, embellished and adorned with the Word of the Guru's Shabad. ||4||5||6|| 

Explicación

- Guru Amardas Ji, Página : 771-772

Suji, Mejl Guru Amar Das, Tercer Canal Divino. 
Oh joven novia, si buscas a tu Marido Eterno, entona tu ser a los Pies del Guru, 
así gozarás para siempre de la Dicha con tu Esposo. 
El Señor Eterno ama a la que se vuelve parte del Señor por ser bendecida con el Equilibrio del Guru 
ella vive embellecida con la Palabra del Guru y se vuelve pura para siempre, a través de la Disciplina de la Verdad. 
Verdad, siempre Verdad, es nuestro Señor, Quien se ha creado a Sí Mismo. 
Dice Nanak, quien está entonada a los Pies del Guru, goza siempre de su Eterno Marido. (1) 
Siempre imbuido en el Señor, Lo obtendrás, oh joven, 
a través de la Palabra del Guru. Tu mente estará en Éxtasis y nunca más te mancharás ni siquiera un poquito. 
Estando entonado en el Señor, Lo alcanzarás y podrás gozar de Él, 
elimina entonces el ego negativo de tu interior. 
A través de la Palabra del Guru, llegas a Él, con la mente en Paz, y vives imbuido en el Amor de tu Señor. 
Dice Nanak, bendecido con la Gloria del Santo Nombre, disfrutas de tu Marido, sumergido en Su Amor.(2) 
Tú que estás fundido en el Amor del Señor, te posas sobre la Mansión del Señor. 
Él, tu Señor, es Inmaculado y Bondadoso, Él es Quien te libera de tu ego negativo. 
Cuando El Señor lo desea, eres liberada de tu ego, oh novia, y siendo aceptada por el Señor, 
pasas tu vida cantando Su Bella Alabanza y realizas el Evangelio Impronunciable. 
El Señor Verdadero prevalece a través de las Cuatro Épocas, pero sin el Guru, nadie ha logrado unirse a Dios. 
Dice Nanak, uno está imbuido en el Amor del Señor y se regocija en Su Dicha, cuando uno está entonado en el Señor. (3) 
En la mente de la Novia resuena la Melodía de Dicha cuando ella se encuentra con su Amigo, 
el Dios, y a través de la Palabra del Shabd del Guru, logra purificar su mente, pues ella enaltece al Señor en su corazón. 
Así es como satisface el deseo de su Alma y a través de la Sabiduría del Guru, conoce a su Señor. 
El Señor embruja su mente y ella Lo realiza, pues Él la lleva a cumplir su propio Destino. 
Sirviendo al Guru está siempre en Éxtasis, y el Señor habita en ella. 
Dice Nanak, viviendo en Comunión con Dios, a través del Guru, es adornada con la Palabra del Shabd del Guru. (4-5-6) 

Explication

- Guru Amardas Ji, Page : 771-772

Shalok, mehl tiers: 
Si vous rêvez pour votre seigneur mari, o mariée jeune et innocente, alors concentrez votre conscience sur les pieds du gourou। 
Tu seras une épouse âme heureuse de votre cher seigneur à jamais, il ne meurt pas ou à laisser। 
Le bon Dieu ne meurt pas, et il ne quitte pas; par l'équilibre pacifique du gourou, la mariée âme devient l'amant de son seigneur mari। 
Grâce à la vérité et de la maîtrise de soi, elle est toujours immaculée et pure, elle est ornée de la parole de Shabad du gourou। 
Mon dieu est vrai, toujours et à jamais, il se créa lui-même। 
Nanak O, elle qui concentre sa conscience sur les pieds du gourou, apprécie son seigneur mari। । । 1 । । 
Quand le jeune, mariée innocent trouve son seigneur mari, elle est automatiquement en état d'ébriété avec lui, jour et nuit। 
A travers la parole des enseignements du gourou, son esprit devient heureux, et son corps n'est pas teintée d'ordures à tous। 
Son corps n'est pas teintée d'ordures à tous, et elle est imprégnée de son seigneur dieu, mon dieu l'unit à l'union। 
Nuit et jour, elle aime son Seigneur Dieu; son égoïsme est bannie de l'intérieur। 
Grâce à l'enseignement du gourou, elle trouve facilement et lui répond। Elle est imprégnée de son bien-aimé। 
Nanak O, à travers le naam, le nom du Seigneur, elle obtient la grandeur glorieuse। Elle ravit et aime son Dieu, elle est imprégnée de son amour। । । 2 । । 
Ravissante son seigneur mari, elle est imprégnée de son amour, elle obtient le manoir de sa présence। 
Elle est totalement immaculé et pur; celui qui donne une grande bannit l'amour-propre au sein de son। 
Le seigneur chasse au sein de son attachement, quand il lui plaît। La mariée âme devient agréable à l'esprit du Seigneur। 
Nuit et jour, elle chante sans cesse la glorieuse louanges du Seigneur vrai, elle parle le discours du non-dit। 
Tout au long des quatre âges, le Seigneur seul vrai imprègne et pénètre, sans le gourou, on ne le trouve। 
Nanak O, elle se complaît dans la joie, imprégné de son amour, elle concentre sa conscience sur le seigneur। । । 3 । । 
L'esprit de la mariée âme est très heureux, quand elle rencontre son ami, son seigneur bien-aimé। 
Grâce à l'enseignement du gourou, son esprit devient immaculée, elle consacre le seigneur dans son cœur। 
Garder le seigneur inscrit dans son cœur, ses affaires sont disposés et résolus; à travers les enseignements du gourou, elle connaît son seigneur। 
Mon bien-aimé a attiré mon esprit, j'ai obtenu le seigneur, l'architecte du destin। 
Servir le vrai gourou, elle trouve une paix durable; le seigneur, le destructeur de l'orgueil, habite dans son esprit। 
Nanak O, elle se confond avec son gourou, embelli et orné de la parole de Shabad du gourou। । । 4 । । 5 । । 6 । । 

Erläuterung

- Guru Amardas Ji, Page : 771-772

Salok, Dritter Mehl: 
Wenn du dich nach deinem Ehemann sehnst, Herr, oh junge und unschuldige Braut, dann richte dein Bewusstsein auf die Füße des Gurus. 
Du sollst für immer eine glückliche Seelenbraut deines lieben Herrn sein. Er stirbt nicht und verlässt dich nicht. 
Der liebe Herr stirbt nicht und er verlässt uns nicht; durch die friedvolle Haltung des Gurus wird die Seelenbraut zur Geliebten ihres Ehemannes, des Herrn. 
Durch Wahrheit und Selbstbeherrschung ist sie für immer makellos und rein; sie ist geschmückt mit den Worten des Shabad des Gurus. 
Mein Gott ist wahrhaftig, für immer und ewig; Er hat sich selbst erschaffen. 
O Nanak, sie, die ihr Bewusstsein auf die Füße des Gurus richtet, erfreut sich an ihrem Gemahl, dem Herrn. ||1|| 
Wenn die junge, unschuldige Braut ihren Ehemann, den Herrn, findet, ist sie automatisch von ihm berauscht, Tag und Nacht. 
Durch die Lehren des Gurus wird ihr Geist glückselig und ihr Körper ist überhaupt nicht mit Schmutz befleckt. 
Ihr Körper ist überhaupt nicht mit Schmutz befleckt und sie ist von ihrem Herrn Gott durchdrungen; mein Gott vereint sie in Einheit. 
Tag und Nacht erfreut sie sich an ihrem Herrgott; ihr Egoismus wird von innen vertrieben. 
Durch die Lehren des Gurus findet und begegnet sie ihm leicht. Sie ist erfüllt von ihrem Geliebten. 
O Nanak, durch Naam, den Namen des Herrn, erlangt sie herrliche Größe. Sie entzückt und erfreut ihren Gott; sie ist erfüllt von seiner Liebe. ||2|| 
Sie entzückt ihren Ehemann, den Herrn, wird von seiner Liebe erfüllt und gelangt in die Residenz seiner Gegenwart. 
Sie ist vollkommen makellos und rein; der Große Geber vertreibt jegliche Selbstgefälligkeit aus ihrem Inneren. 
Der Herr vertreibt die Anhaftung aus ihrem Inneren, wenn es Ihm gefällt. Die Seelenbraut wird dem Geist des Herrn angenehm. 
Tag und Nacht singt sie unablässig die glorreichen Lobpreisungen des Wahren Herrn und spricht die unausgesprochene Sprache. 
Der Eine Wahre Herr ist in allen vier Zeitaltern allgegenwärtig und durchdringt alles; ohne den Guru findet Ihn niemand. 
O Nanak, sie schwelgt in Freude, erfüllt von seiner Liebe; sie richtet ihr Bewusstsein auf den Herrn. ||3|| 
Der Geist der Seelenbraut ist sehr glücklich, wenn sie ihren Freund, ihren geliebten Herrn trifft. 
Durch die Lehren des Gurus wird ihr Geist makellos und sie bewahrt den Herrn in ihrem Herzen. 
Indem sie den Herrn in ihrem Herzen bewahrt, ordnet und löst sie ihre Angelegenheiten; durch die Lehren des Gurus kennt sie ihren Herrn. 
Mein Geliebter hat meinen Geist verführt; ich habe den Herrn gefunden, den Architekten des Schicksals. 
Indem sie dem Wahren Guru dient, findet sie dauerhaften Frieden; der Herr, der Zerstörer des Stolzes, wohnt in ihrem Geist. 
O Nanak, sie verschmilzt mit ihrem Guru, geschmückt und geschmückt mit dem Wort des Shabad des Gurus. ||4||5||6|| 

Explicação

- Guru Amardas Ji, Page : 771-772

Salok, Terceiro Mehl: 
Se você anseia por seu Marido Senhor, ó noiva jovem e inocente, então concentre sua consciência nos pés do Guru. 
Você será uma noiva feliz de seu querido Senhor para sempre; Ele não morre nem vai embora. 
O Querido Senhor não morre e não vai embora; através da postura pacífica do Guru, a alma noiva se torna amante de seu Marido, o Senhor. 
Através da verdade e do autocontrole, ela é para sempre imaculada e pura; ela é embelezada com a Palavra do Shabad do Guru. 
Meu Deus é Verdadeiro, para todo o sempre; Ele mesmo criou a si mesmo. 
Ó Nanak, aquela que concentra sua consciência nos pés do Guru, desfruta de seu Marido Senhor. ||1|| 
Quando a jovem e inocente noiva encontra seu Marido, Senhor, ela fica automaticamente intoxicada por Ele, noite e dia. 
Através da Palavra dos Ensinamentos do Guru, sua mente fica feliz e seu corpo não fica mais manchado de sujeira. 
Seu corpo não está manchado de sujeira e ela está imbuída de seu Senhor Deus; meu Deus a une em União. 
Noite e dia ela desfruta do seu Senhor Deus; seu egoísmo é banido de dentro. 
Através dos Ensinamentos do Guru, ela facilmente O encontra e O encontra. Ela está imbuída de seu Amado. 
Ó Nanak, através do Naam, o Nome do Senhor, ela obtém grandeza gloriosa. Ela encanta e desfruta de seu Deus; ela está imbuída de Seu Amor. ||2|| 
Arrebatando seu Marido Senhor, ela é imbuída de Seu Amor; ela obtém a Mansão de Sua Presença. 
Ela é totalmente imaculada e pura; o Grande Doador expulsa a presunção de dentro dela. 
O Senhor expulsa de dentro dela o apego, quando Lhe agrada. A alma noiva torna-se agradável à Mente do Senhor. 
Noite e dia, ela canta continuamente os Louvores Gloriosos do Verdadeiro Senhor; ela fala o discurso tácito. 
Ao longo das quatro eras, o Único e Verdadeiro Senhor está permeando e penetrando; sem o Guru, ninguém O encontra. 
Ó Nanak, ela se deleita em alegria, imbuída de Seu Amor; ela concentra sua consciência no Senhor. ||3|| 
A mente da alma noiva fica muito feliz quando encontra seu Amigo, seu Amado Senhor. 
Através dos Ensinamentos do Guru, a sua mente torna-se imaculada; ela consagra o Senhor em seu coração. 
Mantendo o Senhor consagrado em seu coração, seus assuntos são arranjados e resolvidos; através dos Ensinamentos do Guru, ela conhece seu Senhor. 
Meu Amado seduziu minha mente; Eu obtive o Senhor, o Arquiteto do Destino. 
Servindo o Verdadeiro Guru, ela encontra uma paz duradoura; o Senhor, o Destruidor do orgulho, habita em sua mente. 
Ó Nanak, ela se funde com seu Guru, embelezada e adornada com a Palavra do Shabad do Guru. ||4||5||6|| 

व्याख्या

- ਗੁਰੂ ਅਮਰਦਾਸ ਜੀ, आंग : 771-772

सलोक, तृतीय मेहल: 
हे युवा एवं मासूम दुल्हन, यदि तुम अपने पति भगवान को पाना चाहती हो, तो अपनी चेतना को गुरु के चरणों पर केन्द्रित करो। 
तुम सदैव अपने प्रिय प्रभु की सुखी आत्मा दुल्हन बनी रहोगी; वह न मरेगा, न तुम्हें छोड़ेगा। 
प्रिय भगवान् न मरते हैं, न छोड़कर जाते हैं; गुरु की शान्त शान्ति के माध्यम से, आत्मा-वधू अपने पति भगवान् की प्रेमिका बन जाती है। 
सत्य और संयम के द्वारा वह सदैव पवित्र और पवित्र रहती है; वह गुरु के शब्द से सुशोभित रहती है। 
मेरा परमेश्वर युगानुयुग सच्चा है; उसने स्वयं अपने आप को बनाया है। 
हे नानक, जो स्त्री अपनी चेतना को गुरु के चरणों पर केन्द्रित करती है, वह अपने पति भगवान में आनंद पाती है। ||१|| 
जब युवा, मासूम दुल्हन अपने पति भगवान को पा लेती है, तो वह स्वतः ही रात-दिन उनके नशे में डूबी रहती है। 
गुरु के उपदेशों के माध्यम से उसका मन आनंदित हो जाता है और उसका शरीर किसी भी प्रकार की गंदगी से रहित हो जाता है। 
उसका शरीर मैल से बिलकुल भी सना हुआ नहीं है, और वह अपने प्रभु परमेश्वर से युक्त है; मेरा परमेश्वर उसे एकता में जोड़ता है। 
वह रात-दिन अपने प्रभु ईश्वर का आनन्द लेती है; उसका अहंकार भीतर से दूर हो गया है। 
गुरु की शिक्षाओं के माध्यम से वह आसानी से उन्हें पा लेती है और उनसे मिल जाती है। वह अपने प्रियतम से ओतप्रोत हो जाती है। 
हे नानक! वह प्रभु के नाम के द्वारा महिमावान महानता प्राप्त करती है। वह अपने प्रभु में रमण करती है, उनका आनन्द लेती है; वह उनके प्रेम से ओतप्रोत हो जाती है। ||२|| 
अपने पति भगवान को मोहित करके, वह उनके प्रेम से ओतप्रोत हो जाती है; वह उनकी उपस्थिति का भवन प्राप्त कर लेती है। 
वह पूर्णतया निष्कलंक और पवित्र है; महान दाता ने उसके भीतर से अहंकार को दूर कर दिया है। 
भगवान को जब अच्छा लगता है, तो वे उसके भीतर से आसक्ति को निकाल देते हैं। आत्मा-वधू भगवान के मन को भा जाती है। 
वह रात-दिन सच्चे प्रभु की महिमामय स्तुति गाती है; वह अव्यक्त वाणी बोलती है। 
चारों युगों में एक ही सच्चा प्रभु सर्वत्र व्याप्त है, गुरु के बिना कोई भी उसे नहीं पा सकता। 
हे नानक! वह प्रभु के प्रेम से ओतप्रोत होकर आनन्द में मग्न रहती है; वह अपनी चेतना को प्रभु पर केन्द्रित करती है। ||३|| 
आत्मा-वधू का मन बहुत प्रसन्न होता है, जब वह अपने मित्र, अपने प्रियतम प्रभु से मिलती है। 
गुरु की शिक्षा से उसका मन पवित्र हो जाता है; वह अपने हृदय में भगवान को प्रतिष्ठित कर लेती है। 
प्रभु को अपने हृदय में प्रतिष्ठित करके वह अपने सभी कार्यों को व्यवस्थित और हल कर लेती है; गुरु की शिक्षाओं के माध्यम से वह अपने प्रभु को जान लेती है। 
मेरे प्रियतम ने मेरे मन को मोहित कर लिया है; मैंने भाग्य विधाता प्रभु को प्राप्त कर लिया है। 
सच्चे गुरु की सेवा करने से उसे स्थायी शांति मिलती है; अहंकार को नष्ट करने वाले भगवान उसके मन में निवास करते हैं। 
हे नानक, वह गुरु के शब्द से सुशोभित और सुशोभित होकर अपने गुरु में विलीन हो जाती है। ||४||५||६||