ਹੁਮਕਨਾਮਾ/HUKAMNAMA


ਆਸਾ ਮਹਲਾ ੪ ਛੰਤ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥
ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥
ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥
ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥
ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥
ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥
ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥
ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥
ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥
ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥
ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥
ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥
ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥
ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥
ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥
ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥
ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥
ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥
ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥
ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

aasaa mahalaa 4 chhant |
vaddaa meraa govind agam agochar aad niranjan nirankaar jeeo |
taa kee gat kahee na jaaee amit vaddiaaee meraa govind alakh apaar jeeo |
govind alakh apaar aparanpar aap aapanaa jaanai |
kiaa ih jant vichaare kaheeeh jo tudh aakh vakhaanai |
jis no nadar kareh toon apanee so guramukh kare veechaar jeeo |
vaddaa meraa govind agam agochar aad niranjan nirankaar jeeo |1|
toon aad purakh aparanpar karataa teraa paar na paaeaa jaae jeeo |
toon ghatt ghatt antar sarab nirantar sabh meh rahiaa samaae jeeo |
ghatt antar paarabraham paramesar taa kaa ant na paaeaa |
tis roop na rekh adisatt agochar guramukh alakh lakhaaeaa |
sadaa anand rahai din raatee sahaje naam samaae jeeo |
toon aad purakh aparanpar karataa teraa paar na paaeaa jaae jeeo |2|
toon sat paramesar sadaa abinaasee har har gunee nidhaan jeeo |
har har prabh eko avar na koee toon aape purakh sujaan jeeo |
purakh sujaan toon paradhaan tudh jevadd avar na koee |
teraa sabad sabh toonhai varateh toon aape kareh su hoee |
har sabh meh raviaa eko soee guramukh lakhiaa har naam jeeo |
toon sat paramesar sadaa abinaasee har har gunee nidhaan jeeo |3|
sabh toonhai karataa sabh teree vaddiaaee jiau bhaavai tivai chalaae jeeo |
tudh aape bhaavai tivai chalaaveh sabh terai sabad samaae jeeo |
sabh sabad samaavai jaan tudh bhaavai terai sabad vaddiaaee |
guramukh budh paaeeai aap gavaaeeai sabade rahiaa samaaee |
teraa sabad agochar guramukh paaeeai naanak naam samaae jeeo |
sabh toonhai karataa sabh teree vaddiaaee jiau bhaavai tivai chalaae jeeo |4|7|14|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਰਾਮਦਾਸ ਜੀ, ਅੰਗ : 448

 
ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ। 
ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ। 
ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ। 
ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ। 
ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ। 
ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥ 
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ। 
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ। 
ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ। 
ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। 
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ। 
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥ 
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। 
ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। 
ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ। 
ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ। 
ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ। 
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥ 
ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ। 
ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ। 
ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ। 
ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ। 
ਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ। 
ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥ 

Explanation

- Guru Ramdas Ji, Page : 448

Aasaa, Fourth Mehl, Chhant: 
My Lord of the Universe is great, unapproachable, unfathomable, primal, immaculate and formless. 
His condition cannot be described; His Glorious Greatness is immeasurable. My Lord of the Universe is invisible and infinite. 
The Lord of the Universe is invisible, infinite and unlimited. He Himself knows Himself. 
What should these poor creatures say? How can they speak of and describe You? 
That Gurmukh who is blessed by Your Glance of Grace contemplates You. 
My Lord of the Universe is great, unapproachable, unfathomable, primal, immaculate and formless. ||1|| 
You, O Lord, O Primal Being, are the Limitless Creator; Your limits cannot be found. 
You are pervading and permeating each and every heart, everywhere, You are contained in all. 
Within the heart is the Transcendent, Supreme Lord God, whose limits cannot be found. 
He has no form or shape; He is unseen and unknown. The Gurmukh sees the unseen Lord. 
He remains in continual ecstasy, day and night, and is spontaneously absorbed into the Naam. 
You, O Lord, O Primal Being, are the Limitless Creator; Your limits cannot be found. ||2|| 
You are the True, Transcendent Lord, forever imperishable. The Lord, Har, Har, is the treasure of virtue. 
The Lord God, Har, Har, is the One and only; there is no other at all. You Yourself are the all-knowing Lord. 
You are the all-knowing Lord, the most exalted and auspicious; there is no other as great as You. 
The Word of Your Shabad is pervading in all; whatever You do, comes to pass. 
The One Lord God is permeating all; the Gurmukh comes to understand the Lord's Name. 
You are the True, Transcendent Lord, forever imperishable. The Lord, Har, Har, is the treasure of virtue. ||3|| 
You are the Creator of all, and all greatness is Yours. As it pleases Your Will, so do we act. 
As it pleases Your Will, so do we act. All are merged into Your Shabad. 
When it pleases Your Will, we obtain greatness through Your Shabad. 
The Gurmukh obtains wisdom, and eliminates his self-conceit, and remains absorbed in the Shabad. 
The Gurmukh obtains Your incomprehensible Shabad; O Nanak, he remains merged in the Naam. 
You are the Creator of all, and all greatness is Yours. As it pleases Your Will, so do we act. ||4||7||14|| 

Explicación

- Guru Ramdas Ji, Página : 448

Asa, Mejl Guru Ram Das, Cuarto Canal Divino, Chhant. 
Grandioso es mi Dios, Incognoscible, Inalcanzable, el Ser Primordial, Inmaculado, Absoluto; 
de Su estado no puedo decir nada. Mi Dios, de Gloria Indescriptible, es Insondable e Infinito; 
.sí, Gobind, Dios Sostenedor, es Infinito, Invisible, Supremo, Ilimitado, el Conocedor de Sí Mismo. 
¿Qué podemos decir de Sus criaturas? ¿Cómo van a poder ellos definir o describir a su Creador? 
Sólo el ser de Dios que ha obtenido Tu Gracia, reflexiona en Ti. Grandioso es mi Dios, Inefable, Inabarcable, el Ser Primordial, 
Inmaculado y Absoluto. (1) 
Eres el Espíritu Divino, Primordial, la Causa intrínseca; nadie puede saber Tus límites o Tu fin. 
Oh Dios Inmanente, estás Presente y lo Compenetras todo. 
Inmanente, prevaleciendo en todos los corazones, eres el Dios Trascendente y sin límites. 
Sin forma ni marca que Te distinga, Invisible e Inalcanzable; sin embargo, podemos llegar a Ti a través del Guru, 
y estar siempre en Éxtasis inmergidos en Tu Nombre en el Equilibrio. 
Sí, eres el Purusha Primordial, el Creador Trascendente; nadie puede conocer Tus límites o Tu fin. (2) 
Eres el Verdadero Señor Trascendente, el Destructor Eterno del miedo, Tesoro de Virtud. 
Sí, eres Uno, el Purusha Sabio, sin segundo, 
el Purusha Sabio y Supremo; ¿quién puede Igualarte? 
Tuya es la Voluntad que opera, y sólo ocurre lo que Tú deseas. 
Sí, Tú lo compenetras todo; el Gurmukj toma Conciencia de Ti a través de Tu Nombre. 
Eres el Verdadero Señor Trascendente, el Destructor Eterno del miedo, el Tesoro de Virtud. (3) 
Sólo Tú eres mi Dios Creador; todo lo creado manifiesta Tu Gloria; condúcenos como es Tu Voluntad. 
El mundo se desenvuelve como Tú lo deseas, pues todos están sujetos a Tu Voluntad, 
y cuando Tú así lo quieres, uno obtiene la Gloria a través de la Palabra. A través del Guru, 
uno obtiene la Sabiduría y calmando su ego, se inmerge en la Palabra. 
Tu Palabra Misteriosa es revelada a través del Guru. 
Nanak se inmerge en Tu Nombre, oh Dios, sólo Tú eres el Creador; Tuya es la Gloria y nos conduces como es Tu Voluntad. (4‑7‑14) 

Explication

- Guru Ramdas Ji, Page : 448

Aasaa, mehl quatrième chhant: 
Mon maître de l'univers est grand, inaccessible, insondable, primal, immaculée et sans forme। 
Son état ne peut pas être décrite; sa grandeur glorieuse est incommensurable। Mon maître de l'univers est invisible et infinie। 
Le seigneur de l'univers est invisible, infinie et illimitée। Il se sait lui-même। 
Quels devraient être ces pauvres créatures dire? Comment peuvent-ils parler et que vous décrivez? 
C'est Gurmukh qui est béni par votre regard de la grâce que vous contemple। 
Mon maître de l'univers est grand, inaccessible, insondable, primal, immaculée et sans forme। । । 1 । । 
Vous, Seigneur, primal o être, est le créateur sans limite; vos limites ne peut pas être trouvé। 
Vous êtes omniprésent et imprègne chaque coeur, partout dans le monde, vous sont contenues dans tous। 
Dans le cœur est le transcendant, Seigneur Dieu suprême, dont les limites ne peut pas être trouvé। 
Il n'a pas de forme ou de forme, il est invisible et inconnue। Le Gurmukh voit le Seigneur invisible। 
Il reste en extase, le jour et la nuit continue, et est spontanément absorbé dans le naam। 
Vous, Seigneur, primal o être, est le créateur sans limite; vos limites ne peut pas être trouvé। । । 2 । । 
Vous êtes le vrai, seigneur transcendant, à jamais impérissable। Le seigneur, Har, Har, est le trésor de la vertu। 
Le Seigneur Dieu, Har, Har, est le seul et unique, il n'ya pas d'autres à tous। Vous êtes vous-même le seigneur omniscient। 
Vous êtes le maître tout-savoir, le plus élevé et de bon augure, il n'ya pas d'autres aussi grand que vous। 
Le mot de votre Shabad est omniprésent dans tous; quoi que vous fassiez, vient de passer। 
Le dieu d'un seigneur pénètre tous; l'Gurmukh arrive à comprendre le nom du Seigneur। 
Vous êtes le vrai, seigneur transcendant, à jamais impérissable। Le seigneur, Har, Har, est le trésor de la vertu। । । 3 । । 
Vous êtes le créateur de tous, et toute grandeur est le vôtre। Comme il plaît à votre volonté, alors agissons-nous। 
Comme il plaît à votre volonté, alors agissons-nous। Tous sont fusionnées dans votre Shabad। 
Quand il plaît à votre volonté, nous obtenons la grandeur à travers votre Shabad। 
La sagesse Gurmukh obtient, et élimine son amour-propre, et reste absorbé dans le Shabad। 
Le Gurmukh obtient votre Shabad incompréhensible; Nanak o, il reste a fusionné dans le naam। 
Vous êtes le créateur de tous, et toute grandeur est le vôtre। Comme il plaît à votre volonté, alors agissons-nous। । । 4 । । 7 । । 14 । । 

Erläuterung

- Guru Ramdas Ji, Page : 448

Aasaa, Vierter Mehl, Chhant: 
Mein Herr des Universums ist groß, unnahbar, unergründlich, ursprünglich, makellos und formlos. 
Sein Zustand kann nicht beschrieben werden; seine glorreiche Größe ist unermesslich. Mein Herr des Universums ist unsichtbar und unendlich. 
Der Herr des Universums ist unsichtbar, unendlich und grenzenlos. Er selbst kennt sich selbst. 
Was sollen diese armen Geschöpfe sagen? Wie können sie von Dir sprechen und Dich beschreiben? 
Der Gurmukh, der mit Deinem gnadenvollen Blick gesegnet ist, betrachtet Dich. 
Mein Herr des Universums ist groß, unnahbar, unergründlich, ursprünglich, makellos und formlos. ||1|| 
Du, oh Herr, oh ursprüngliches Wesen, bist der grenzenlose Schöpfer. Deine Grenzen sind unerreichbar. 
Du durchdringst und durchdringst jedes einzelne Herz, überall, Du bist in allem enthalten. 
Im Herzen befindet sich der transzendente, höchste Herrgott, dessen Grenzen nicht zu finden sind. 
Er hat keine Form oder Gestalt. Er ist unsichtbar und unbekannt. Der Gurmukh sieht den unsichtbaren Herrn. 
Er bleibt Tag und Nacht in ständiger Ekstase und wird spontan in Naam aufgenommen. 
Du, oh Herr, oh ursprüngliches Wesen, bist der grenzenlose Schöpfer; Deine Grenzen sind unerreichbar. ||2|| 
Du bist der wahre, transzendente Herr, ewig unvergänglich. Der Herr, Har, Har, ist der Schatz der Tugend. 
Der Herrgott, Har, Har, ist der Einzige; es gibt überhaupt keinen anderen. Du selbst bist der allwissende Herr. 
Du bist der allwissende Herr, der Erhabenste und Glückverheißendste; es gibt keinen anderen, der so groß ist wie Du. 
Das Wort Deines Shabad durchdringt alles; was immer Du tust, geschieht. 
Der Eine Herrgott durchdringt alles; der Gurmukh lernt den Namen des Herrn verstehen. 
Du bist der wahre, transzendente Herr, ewig unvergänglich. Der Herr, Har, Har, ist der Schatz der Tugend. ||3|| 
Du bist der Schöpfer von allem und alle Größe ist Dein. Wie es Dir gefällt, so handeln wir. 
Wir handeln, wie es Deinem Willen gefällt. Alle fließen in Dein Shabad ein. 
Wenn es Deinem Willen gefällt, erlangen wir Größe durch Dein Shabad. 
Der Gurmukh erlangt Weisheit, beseitigt seine Selbstgefälligkeit und vertieft sich in das Shabad. 
Der Gurmukh erlangt Dein unfassbares Shabad; oh Nanak, er bleibt im Naam versunken. 
Du bist der Schöpfer von allem und alle Größe ist Dein. Wie es Deinem Willen gefällt, so handeln wir. ||4||7||14|| 

Explicação

- Guru Ramdas Ji, Page : 448

Aasaa, Quarto Mehl, Chhant: 
Meu Senhor do Universo é grande, inacessível, insondável, primordial, imaculado e sem forma. 
Sua condição não pode ser descrita; Sua Gloriosa Grandeza é imensurável. Meu Senhor do Universo é invisível e infinito. 
O Senhor do Universo é invisível, infinito e ilimitado. Ele mesmo conhece a si mesmo. 
O que essas pobres criaturas deveriam dizer? Como eles podem falar e descrever você? 
Aquele Gurmukh que é abençoado por Seu Olhar de Graça contempla Você. 
Meu Senhor do Universo é grande, inacessível, insondável, primordial, imaculado e sem forma. ||1|| 
Você, ó Senhor, ó Ser Primordial, é o Criador Ilimitado; Seus limites não podem ser encontrados. 
Você está penetrando e permeando cada coração, em todos os lugares. Você está contido em tudo. 
Dentro do coração está o Senhor Deus Transcendente e Supremo, cujos limites não podem ser encontrados. 
Ele não tem forma nem formato; Ele é invisível e desconhecido. O Gurmukh vê o Senhor invisível. 
Ele permanece em êxtase contínuo, dia e noite, e é espontaneamente absorvido pelo Naam. 
Você, ó Senhor, ó Ser Primordial, é o Criador Ilimitado; Seus limites não podem ser encontrados. ||2|| 
Você é o Senhor Verdadeiro e Transcendente, para sempre imperecível. O Senhor, Har, Har, é o tesouro da virtude. 
O Senhor Deus, Har, Har, é o Único; não há outro. Você mesmo é o Senhor onisciente. 
Você é o Senhor onisciente, o mais exaltado e auspicioso; não há outro tão grande quanto você. 
A Palavra do Seu Shabad permeia tudo; tudo o que você faz, acontece. 
Único Senhor Deus está permeando tudo; o Gurmukh passa a compreender o Nome do Senhor. 
Você é o Senhor Verdadeiro e Transcendente, para sempre imperecível. O Senhor, Har, Har, é o tesouro da virtude. ||3|| 
Você é o Criador de tudo e toda grandeza é Sua. Como agrada a Tua Vontade, assim agimos. 
Como agrada a Tua Vontade, assim agimos. Todos são mesclados em Seu Shabad. 
Quando agrada a Tua Vontade, obtemos grandeza através do Teu Shabad. 
O Gurmukh obtém sabedoria, elimina sua presunção e permanece absorto no Shabad. 
O Gurmukh obtém Seu incompreensível Shabad; Ó Nanak, ele permanece fundido no Naam. 
Você é o Criador de tudo e toda grandeza é Sua. Como agrada a Tua Vontade, assim agimos. ||4||7||14|| 

व्याख्या

- ਗੁਰੂ ਰਾਮਦਾਸ ਜੀ, आंग : 448

आसा, चौथा महल, छंत: 
मेरे ब्रह्माण्ड के प्रभु महान, अगम्य, अथाह, आदिम, निष्कलंक और निराकार हैं। 
उसकी स्थिति का वर्णन नहीं किया जा सकता; उसकी महिमा अपरिमित है। मेरा ब्रह्माण्ड का स्वामी अदृश्य और अनंत है। 
ब्रह्माण्ड का स्वामी अदृश्य, अनंत और असीमित है। वह स्वयं अपने आपको जानता है। 
ये बेचारे प्राणी क्या कहें? वे आपके बारे में कैसे बोलें और आपका वर्णन कैसे करें? 
वह गुरुमुख जो आपकी कृपा दृष्टि से धन्य है, आपका चिंतन करता है। 
मेरे ब्रह्माण्ड के प्रभु महान, अगम्य, अथाह, आदिम, निष्कलंक और निराकार हैं। ||१|| 
हे प्रभु, हे आदिपुरुष, आप असीम सृष्टिकर्ता हैं; आपकी सीमाएँ नहीं पाई जा सकतीं। 
आप हर जगह, हर हृदय में व्याप्त हैं, आप सभी में समाहित हैं। 
हृदय के भीतर वह परात्पर, परम प्रभु ईश्वर है, जिसकी सीमा नहीं पाई जा सकती। 
उसका कोई रूप या आकार नहीं है; वह अदृश्य और अज्ञात है। गुरुमुख अदृश्य भगवान को देखता है। 
वह दिन-रात निरन्तर परमानंद में रहता है और सहज ही नाम में लीन हो जाता है। 
हे प्रभु, हे आदिपुरुष, आप असीम सृष्टिकर्ता हैं; आपकी सीमाएँ नहीं पाई जा सकतीं। ||२|| 
आप सच्चे, पारलौकिक भगवान हैं, सदा अविनाशी हैं। भगवान, हर, हर, पुण्य के भंडार हैं। 
हे प्रभु, हर, हर, एकमात्र हैं, अन्य कोई नहीं है। आप स्वयं ही सर्वज्ञ प्रभु हैं। 
आप सर्वज्ञ, परम श्रेष्ठ और मंगलमय हैं; आपके समान दूसरा कोई महान नहीं है। 
आपके शब्द का प्रभाव सब जगह व्याप्त है; आप जो कुछ करते हैं, वह अवश्य होता है। 
एक प्रभु ईश्वर सबमें व्याप्त है; गुरुमुख को प्रभु का नाम समझ में आ जाता है। 
आप सच्चे, पारलौकिक प्रभु हैं, सदा अविनाशी हैं। प्रभु, हर, हर, पुण्य के भण्डार हैं। ||३|| 
आप सभी के निर्माता हैं, और सारी महानता आपकी है। जैसा आपकी इच्छा होती है, हम वैसा ही कार्य करते हैं। 
जैसा आपकी इच्छा होती है, वैसा ही हम करते हैं। सभी आपके शब्द में विलीन हो जाते हैं। 
जब आपकी इच्छा होती है, तो हम आपके शब्द के माध्यम से महानता प्राप्त करते हैं। 
गुरमुख को ज्ञान प्राप्त होता है, उसका अहंकार दूर हो जाता है और वह शबद में लीन रहता है। 
हे नानक! गुरमुख आपके अगम शब्द को प्राप्त करता है; वह नाम में लीन रहता है। 
आप सबके रचयिता हैं और सारी महानता आपकी है। आपकी इच्छा के अनुसार ही हम कार्य करते हैं। ||४||७||१४||