ਹੁਮਕਨਾਮਾ/HUKAMNAMA


ਤਿਲੰਗ ਮਹਲਾ ੪ ॥
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥
ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥
ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥
ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥
ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥
ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

tilang mahalaa 4 |
har keea kathaa kahaaneea gur meet sunaaeea |
balihaaree gur aapane gur kau bal jaaeea |1|
aae mil gurasikh aae mil too mere guroo ke piaare | rahaau |
har ke gun har bhaavade se guroo te paae |
jin gur kaa bhaanaa maniaa tin ghum ghum jaae |2|
jin satigur piaaraa dekhiaa tin kau hau vaaree |
jin gur kee keetee chaakaree tin sad balihaaree |3|
har har teraa naam hai dukh mettanahaaraa |
gur sevaa te paaeeai guramukh nisataaraa |4|
jo har naam dhiaaeide te jan paravaanaa |
tin vittahu naanak vaariaa sadaa sadaa kurabaanaa |5|
saa har teree usatat hai jo har prabh bhaavai |
jo guramukh piaaraa sevade tin har fal paavai |6|
jinaa har setee piraharree tinaa jeea prabh naale |
oe jap jap piaaraa jeevade har naam samaale |7|
jin guramukh piaaraa seviaa tin kau ghum jaaeaa |
oe aap chhutte paravaar siau sabh jagat chhaddaaeaa |8|
gur piaarai har seviaa gur dhan gur dhano |
gur har maarag dasiaa gur pun vadd puno |9|
jo gurasikh gur sevade se pun paraanee |
jan naanak tin kau vaariaa sadaa sadaa kurabaanee |10|
guramukh sakhee saheleea se aap har bhaaeea |
har daragah painaaeea har aap gal laaeea |11|
jo guramukh naam dhiaaeide tin darasan deejai |
ham tin ke charan pakhaalade dhoorr ghol ghol peejai |12|
paan supaaree khaateea mukh beerreea laaeea |
har har kade na chetio jam pakarr chalaaeea |13|
jin har naamaa har chetiaa hiradai ur dhaare |
tin jam nerr na aavee gurasikh gur piaare |14|
har kaa naam nidhaan hai koee guramukh jaanai |
naanak jin satigur bhettiaa rang raleea maanai |15|
satigur daataa aakheeai tus kare pasaao |
hau gur vittahu sad vaariaa jin ditarraa naao |16|
so dhan guroo saabaas hai har dee sanehaa |
hau vekh vekh guroo vigasiaa gur satigur dehaa |17|
gur rasanaa amrit boladee har naam suhaavee |
jin sun sikhaa gur maniaa tinaa bhukh sabh jaavee |18|
har kaa maarag aakheeai kahu kit bidh jaaeeai |
har har teraa naam hai har kharach lai jaaeeai |19|
jin guramukh har aaraadhiaa se saah vadd daane |
hau satigur kau sad vaariaa gur bachan samaane |20|
too tthaakur too saahibo toohai meraa meeraa |
tudh bhaavai teree bandagee too gunee gaheeraa |21|
aape har ik rang hai aape bahu rangee |
jo tis bhaavai naanakaa saaee gal changee |22|2|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਰਾਮਦਾਸ ਜੀ, ਅੰਗ : 725-726

 
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ। 
ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥ 
ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ਰਹਾਉ॥ 
ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ। 
ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥ 
ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, 
ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥ 
ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, 
(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥ 
ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ। 
ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥ 
ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ। 
(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥ 
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ। 
ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥ 
ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ। 
ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥ 
ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ। 
ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥ 
ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ। 
ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ ॥੧੦॥ 
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਸਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤ-ਸੰਗੀ) ਸਹੇਲੀਆਂ (ਐਸੀਆਂ ਹੋ ਜਾਂਦੀਆਂ ਹਨ ਕਿ) ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ। 
ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ, ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ (ਸਦਾ) ਲਾ ਲਿਆ ਹੈ ॥੧੧॥ 
ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਸਿਮਰਦੇ ਹਨ, ਉਹਨਾਂ ਦਾ ਮੈਨੂੰ ਦਰਸਨ ਬਖ਼ਸ਼। 
ਮੈਂ ਉਹਨਾਂ ਦੇ ਚਰਨ ਧੋਂਦਾ ਰਹਾਂ, ਤੇ, ਉਹਨਾਂ ਦੀ ਚਰਨ-ਧੂੜ ਘੋਲ ਘੋਲ ਕੇ ਪੀਂਦਾ ਰਹਾਂ ॥੧੨॥ 
ਹੇ ਭਾਈ! ਜੇਹੜੀਆਂ ਜੀਵ-ਇਸਤ੍ਰੀਆਂ ਪਾਨ ਸੁਪਾਰੀ ਆਦਿਕ ਖਾਂਦੀਆਂ ਰਹਿੰਦੀਆਂ ਹਨ, ਮੂੰਹ ਵਿਚ ਪਾਨ ਚਬਾਂਦੀਆਂ ਰਹਿੰਦੀਆਂ ਹਨ (ਭਾਵ, ਸਦਾ ਪਦਾਰਥਾਂ ਦੇ ਭੋਗਾਂ ਵਿਚ ਮਸਤ ਹਨ), 
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਕਦੇ ਭੀ ਨਾਹ ਸਿਮਰਿਆ, ਉਹਨਾਂ ਨੂੰ ਮੌਤ (ਦੇ ਗੇੜ) ਨੇ ਫੜ ਕੇ (ਸਦਾ ਲਈ) ਅੱਗੇ ਲਾ ਲਿਆ (ਉਹ ਚੌਰਾਸੀ ਦੇ ਗੇੜ ਵਿਚ ਪੈ ਗਈਆਂ) ॥੧੩॥ 
ਹੇ ਭਾਈ! ਜਿਨ੍ਹਾਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ, 
ਉਹਨਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ (ਦਾ ਡਰ) ਨਹੀਂ ਆਉਂਦਾ ॥੧੪॥ 
ਹੇ ਭਾਈ! ਪਰਮਾਤਮਾ ਦਾ ਨਾਮ ਖ਼ਜ਼ਾਨਾ ਹੈ, ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਨਾਮ ਨਾਲ) ਸਾਂਝ ਪਾਂਦਾ ਹੈ। 
ਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ (ਹਰੇਕ ਮਨੁੱਖ) ਹਰਿ-ਨਾਮ ਦੇ ਪ੍ਰੇਮ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੧੫॥ 
ਹੇ ਭਾਈ! ਗੁਰੂ ਨੂੰ (ਹੀ ਨਾਮ ਦੀ ਦਾਤਿ) ਦੇਣ ਵਾਲਾ ਆਖਣਾ ਚਾਹੀਦਾ ਹੈ। ਗੁਰੂ ਤ੍ਰੁੱਠ ਕੇ (ਨਾਮ ਦੇਣ ਦੀ) ਕਿਰਪਾ ਕਰਦਾ ਹੈ। 
ਮੈਂ (ਤਾਂ) ਸਦਾ ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ, ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਦਿੱਤਾ ਹੈ ॥੧੬॥ 
ਹੇ ਭਾਈ! ਉਹ ਗੁਰੂ ਸਲਾਹੁਣ-ਜੋਗ ਹੈ, ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਜੇਹੜਾ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਂਦਾ ਹੈ। 
ਮੈਂ (ਤਾਂ) ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ (ਸੋਹਣਾ) ਸਰੀਰ ਵੇਖ ਕੇ ਖਿੜ ਰਿਹਾ ਹਾਂ ॥੧੭॥ 
ਹੇ ਭਾਈ! ਗੁਰੂ ਦੀ ਜੀਭ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦੀ ਹੈ, ਹਰਿ-ਨਾਮ (ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ। 
ਜਿਨ੍ਹਾਂ ਭੀ ਸਿੱਖਾਂ ਨੇ (ਗੁਰੂ ਦਾ ਉਪਦੇਸ਼) ਸੁਣ ਕੇ ਗੁਰੂ ਉੱਤੇ ਯਕੀਨ ਲਿਆਂਦਾ ਹੈ, ਉਹਨਾਂ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਗਈ ਹੈ ॥੧੮॥ 
ਹੇ ਭਾਈ! (ਹਰਿ-ਨਾਮ ਸਿਮਰਨ ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਕਿਹਾ ਜਾਂਦਾ ਹੈ। ਹੇ ਭਾਈ! ਦੱਸ, ਕਿਸ ਤਰੀਕੇ ਨਾਲ (ਇਸ ਰਸਤੇ ਉੱਤੇ) ਤੁਰ ਸਕੀਦਾ ਹੈ? 
ਹੇ ਪ੍ਰਭੂ! ਤੇਰਾ ਨਾਮ ਹੀ (ਰਸਤੇ ਦਾ) ਖ਼ਰਚ ਹੈ, ਇਹ ਖ਼ਰਚ ਪੱਲੇ ਬੰਨ੍ਹ ਕੇ (ਇਸ ਰਸਤੇ ਉੱਤੇ) ਤੁਰਨਾ ਚਾਹੀਦਾ ਹੈ ॥੧੯॥ 
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾਹ ਬਣ ਗਏ ਹਨ। 
ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੇ ਬਚਨ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ ॥੨੦॥ 
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਤੂੰ ਮੇਰਾ ਸਾਹਿਬ ਹੈਂ, ਤੂੰ ਹੀ ਮੇਰਾ ਪਾਤਿਸ਼ਾਹ ਹੈਂ। 
ਜੇ ਤੈਨੂੰ ਪਸੰਦ ਆਵੇ, ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ ॥੨੧॥ 
(ਹੇ ਭਾਈ!) ਪਰਮਾਤਮਾ ਆਪ ਹੀ (ਨਿਰਗੁਣ ਸਰੂਪ ਵਿਚ) ਇਕੋ ਇਕ ਹਸਤੀ ਹੈ, ਤੇ, ਆਪ ਹੀ (ਸਰਗੁਣ ਸਰੂਪ ਵਿਚ) ਅਨੇਕਾਂ ਰੂਪਾਂ ਵਾਲਾ ਹੈ। 
ਹੇ ਨਾਨਕ! (ਆਖ-) ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ॥੨੨॥੨॥ 

Explanation

- Guru Ramdas Ji, Page : 725-726

Tilang, Fourth Mehl: 
The Guru, my friend, has told me the stories and the sermon of the Lord. 
I am a sacrifice to my Guru; to the Guru, I am a sacrifice. ||1|| 
Come, join with me, O Sikh of the Guru, come and join with me. You are my Guru's Beloved. ||Pause|| 
The Glorious Praises of the Lord are pleasing to the Lord; I have obtained them from the Guru. 
I am a sacrifice, a sacrifice to those who surrender to, and obey the Guru's Will. ||2|| 
I am dedicated and devoted to those who gaze upon the Beloved True Guru. 
I am forever a sacrifice to those who perform service for the Guru. ||3|| 
Your Name, O Lord, Har, Har, is the Destroyer of sorrow. 
Serving the Guru, it is obtained, and as Gurmukh, one is emancipated. ||4|| 
Those humble beings who meditate on the Lord's Name, are celebrated and acclaimed. 
Nanak is a sacrifice to them, forever and ever a devoted sacrifice. ||5|| 
O Lord, that alone is Praise to You, which is pleasing to Your Will, O Lord God. 
Those Gurmukhs, who serve their Beloved Lord, obtain Him as their reward. ||6|| 
Those who cherish love for the Lord, their souls are always with God. 
Chanting and meditating on their Beloved, they live in, and gather in, the Lord's Name. ||7|| 
I am a sacrifice to those Gurmukhs who serve their Beloved Lord. 
They themselves are saved, along with their families, and through them, all the world is saved. ||8|| 
My Beloved Guru serves the Lord. Blessed is the Guru, Blessed is the Guru. 
The Guru has shown me the Lord's Path; the Guru has done the greatest good deed. ||9|| 
Those Sikhs of the Guru, who serve the Guru, are the most blessed beings. 
Servant Nanak is a sacrifice to them; He is forever and ever a sacrifice. ||10|| 
The Lord Himself is pleased with the Gurmukhs, the fellowship of the companions. 
In the Lord's Court, they are given robes of honor, and the Lord Himself hugs them close in His embrace. ||11|| 
Please bless me with the Blessed Vision of the Darshan of those Gurmukhs, who meditate on the Naam, the Name of the Lord. 
I wash their feet, and drink in the dust of their feet, dissolved in the wash water. ||12|| 
Those who eat betel nuts and betel leaf and smoke intoxicants, 
but do not contemplate the Lord, Har, Har - the Messenger of Death will seize them and take them away. ||13|| 
The Messenger of Death does not even approach those who contemplate the Name of the Lord, Har, Har, 
And keep Him enshrined in their hearts. The Guru's Sikhs are the Guru's Beloveds. ||14|| 
The Name of the Lord is a treasure, known only to the few Gurmukhs. 
O Nanak, those who meet with the True Guru, enjoy peace and pleasure. ||15|| 
The True Guru is called the Giver; in His Mercy, He grants His Grace. 
I am forever a sacrifice to the Guru, who has blessed me with the Lord's Name. ||16|| 
Blessed, very blessed is the Guru, who brings the Lord's message. 
I gaze upon the Guru, the Guru, the True Guru embodied, and I blossom forth in bliss. ||17|| 
The Guru's tongue recites Words of Ambrosial Nectar; He is adorned with the Lord's Name. 
Those Sikhs who hear and obey the Guru - all their desires depart. ||18|| 
Some speak of the Lord's Path; tell me, how can I walk on it? 
O Lord, Har, Har, Your Name is my supplies; I will take it with me and set out. ||19|| 
Those Gurmukhs who worship and adore the Lord, are wealthy and very wise. 
I am forever a sacrifice to the True Guru; I am absorbed in the Words of the Guru's Teachings. ||20|| 
You are the Master, my Lord and Master; You are my Ruler and King. 
If it is pleasing to Your Will, then I worship and serve You; You are the treasure of virtue. ||21|| 
The Lord Himself is absolute; He is The One and Only; but He Himself is also manifested in many forms. 
Whatever pleases Him, O Nanak, that alone is good. ||22||2|| 

Explicación

- Guru Ramdas Ji, Página : 725-726

Tilang, Mejl, Guru Ram Das, Cuarto Canal Divino 
El Guru, mi Amigo me ha contado las Historias y el Evangelio de Dios, 
ofrezco mi ser en sacrificio al Guru, sí, al Guru le ofrezco mi ser.(1) 
Ven y acompáñame, oh Sikj del Guru, acompáñame pues eres el Bienamado del Guru. (Pausa) 
Las Alabanzas gloriosas complacen al Señor, ve, yo las he obtenido del Guru. 
Ofrezco mi ser, sí, mi ser en sacrificio a quienes se entregan y obedecen la Voluntad del Guru. (2) 
Dedico mi ser a quienes miran al Bienamado y Verdadero Guru, 
ofrezco mi ser en sacrificio a quienes realizan el Servicio del Guru.(3) 
Tu Nombre, oh Señor, Jar, Jar, es el Aniquilador del sufrimiento, 
sirviendo al Guru, es obtenido, y como Gurmukj, uno es liberado.(4) 
Quienes meditan en el Nombre del Señor, son renombrados y aclamados, 
Nanak ofrece su ser a ellos, por siempre y para siempre.(5) 
Sólo lo que Complace a Tu Voluntad, es Alabanza para Ti, Oh Señor Dios. 
Esos Gurmukjs que sirven a Su Bienamado Señor, Lo obtienen como recompensa. (6) 
Quienes expresan Amor por el Señor, sus Almas están siempre con el Señor, 
y cantando y meditando en Su Bienamado, viven y acumulan el Nombre del Señor.(7) 
Ofrezco mi ser en sacrificio a esos Gurmukjs que sirven a Su Bienamado Señor, 
ellos mismos se salvan, salvan a su familia y también al mundo(8) 
Mi Bienamado Guru sirve al Señor. Bendito, Bendito es el Guru. 
Él me ha mostrado el Sendero del Señor y ha hecho la mejor de las acciones.(9) 
Aquellos Sikjs del Guru que Lo sirven, son los seres más bendecidos, 
el Sirviente Nanak, ofrece su ser en sacrificio a ellos, por siempre y para siempre.(10) 
El Señor Mismo está Complacido con los Gurmukjs, la Hermandad de las Almas Puras, 
a ellos en la Corte del Señor les son dadas Túnicas de Honor y el Señor Mismo los lleva hasta Su Pecho. (11) 
Por favor, bendíceme con la maravillosa Visión del Darshan de los Gurmukjs, quienes meditan en el Naam, el Nombre del Señor. 
Yo lavo sus Pies y bebo del agua con el polvo disuelto. (12) 
Quienes comen nueces y hojas de betel y colorean sus labios, 
pero no meditan en el Señor, Jar, Jar, el mensajero de la muerte los atrapa y se los lleva.(13) 
Pero a quienes meditan en el Nombre del Señor, Jar, Jar, 
enalteciéndolo en sus corazones, Yama ni siquiera se les acerca, pues los Gursikjs son los Bienamados del Guru.(14) 
El Nombre del Señor es un Tesoro conocido sólo por unos pocos Gurmukjs, 
oh, dice Nanak, quienes encuentran al Verdadero Guru, disfrutan de Placer y Paz.(15) 
Al Verdadero Guru Le llaman Dador, en Su Misericordia Él otorga Su Gracia, 
ofrezco mi vida por siempre en sacrificio al Guru, Quien me ha bendecido con el Nombre del Señor. (16) 
Bendito, siempre Bendito sea el Guru, Quien trae el Mensaje del Señor. 
Yo pongo mi mirada en el Guru, el Guru, el Verdadero Guru Encarnado y así florezco envuelto en Gloria. (17) 
La lengua del Gurmukj recita Palabras del Néctar Ambrosial y vive adornado con el Naam. 
Todos los deseos de esos Sikjs que escuchan y obedecen al Guru, desaparecen.(18) 
Algunos hablan del Sendero del Señor, por favor díganme, ¿cómo caminar por ahí? 
Oh Señor Jar, Jar, Tu Nombre es mi Provisión, Lo voy a llevar e instalar en mí. (19) 
Esos Gurmukjs que alaban y enaltecen al Señor, son acaudalados y muy Sabios, 
ofrezco por siempre mi ser en sacrificio al Verdadero Guru y vivo absorbido en la Enseñanzas del Guru. (20) 
Eres mi Maestro, mi Señor y Maestro, eres Quien rige mi ser, eres mi Rey. 
Si le Complace a Tu Voluntad entonces Te alabo y sirvo, pues eres el Tesoro de Virtud.(21) 
Él Señor Mismo es Absoluto, Él es el Uno y el Único, pero se manifiesta de muchas formas, 
lo que a Él le complace, sólo eso es Bueno.(22-21) 

Explication

- Guru Ramdas Ji, Page : 725-726

Tilang, mehl quatrième 
Le gourou, mon ami, m'a dit l'histoire et le sermon du seigneur। 
Je suis un sacrifice à mon gourou, le gourou, je suis un sacrifice। । । 1 । । 
Allons, se joindre à moi, sikh o du gourou, venez vous joindre à moi। Vous êtes mon gourou bien-aimé। । । Pause । । 
Le glorieux louanges du Seigneur sont agréables à l'Éternel, je les ai obtenus à partir du gourou। 
Je suis un sacrifice, un sacrifice à ceux qui se rendent à, et obéir à la volonté du gourou। । । 2 । । 
Je suis dévoué et consacré à ceux qui regardent le gourou bien-aimée। 
Je suis toujours un sacrifice à ceux qui accomplissent un service pour le gourou। । । 3 । । 
Votre nom, ô Seigneur, Har, Har, est le destructeur de la douleur। 
Servir le gourou, il est obtenu, et que Gurmukh, on est émancipé। । । 4 । । 
Ces êtres humbles qui méditent sur le nom du seigneur, sont célébrés et acclamé। 
Nanak est un sacrifice pour eux, toujours et à jamais un sacrifice consacré। । । 5 । । 
O Seigneur, qui est seule louange à toi, qui est agréable à votre volonté, Seigneur Dieu। 
Ces gurmukhs, qui servent leur maître bien-aimé, lui obtenir leur récompense। । । 6 । । 
Ceux qui chérissent l'amour pour le Seigneur, leurs âmes sont toujours avec Dieu। 
Le chant et la méditation de leur bien-aimé, où ils vivent, et de recueillir en, le nom du Seigneur। । । 7 । । 
Je suis un sacrifice à ceux qui gurmukhs servir leur seigneur bien-aimé। 
Ils se sont enregistrés, ainsi que leurs familles, et à travers eux, tous le monde est sauvé। । । 8 । । 
Mon gourou bien-aimé sert le seigneur। Béni soit le gourou, le gourou est béni। 
Le gourou m'a montré la voie du Seigneur; le gourou a fait le plus grand bienfait। । । 9 । । 
Les sikhs du gourou, qui servent le gourou, sont les êtres les plus heureux। 
Nanak Servant est un sacrifice pour eux, il est toujours et à jamais un sacrifice। । । 10 । । 
Le Seigneur lui-même se réjouit de la gurmukhs, la fraternité des compagnons। 
Dans la cour du seigneur, ils sont donnés robes d'honneur, et le Seigneur lui-même embrasse les fermer dans ses bras। । । 11 । । 
S'il vous plaît me bénir avec la vision bienheureuse de le darshan de ces gurmukhs, qui méditent sur le Naam, le nom du seigneur। 
Je me lave les pieds, et de boire dans la poussière de leurs pieds, dissous dans l'eau de lavage। । । 12 । । 
Ceux qui mangent des noix de bétel et de feuilles de bétel et d'appliquer le rouge à lèvres, 
Mais ne pas contempler le Seigneur, Har, Har - le messager de la mort les saisir et les emporter। । । 13 । । 
Le Messager de la Mort ne s'approche même pas de ceux qui contemplent le Nom du Seigneur, Har, Har, 
Et gardez-le enchâssé dans leur cœur. Les Sikhs du Guru sont les bien-aimés du Guru. ||14|| 
Le nom du Seigneur est un trésor, connue seulement de l'gurmukhs années। 
Nanak O, ceux qui répondent avec le vrai gourou, jouir de la paix et de plaisir। । । 15 । । 
Le vrai gourou est appelée le donateur, dans sa miséricorde, il accorde sa grâce। 
Je suis toujours un sacrifice pour le gourou, qui m'a béni avec le nom du Seigneur। । । 16 । । 
Heureux, très béni est le gourou, qui apporte le message du Seigneur। 
Je regarde le gourou, le gourou, le vrai gourou incarné, et la fleur i de suite dans le bonheur। । । 17 । । 
La langue du guru récite les mots de nectar d'ambroisie, il est orné avec le nom du Seigneur। 
Les sikhs qui entendre et d'obéir le gourou - tous leurs désirs partent। । । 18 । । 
Certains parlent de la voie du Seigneur, dites-moi, comment puis-je marcher dessus? 
O Seigneur, Har, Har, votre nom est mon matériel, je vais le prendre avec moi et partit। । । 19 । । 
Ceux qui adorent gurmukhs et adorer le Seigneur, sont riches et très sage। 
Je suis toujours un sacrifice pour le gourou vrai, je suis absorbé par les mots des enseignements du gourou। । । 20 । । 
Vous êtes le maître, mon seigneur et maître, vous êtes mon maître et roi। 
Si il est agréable de votre volonté, que je vénère et puis vous servir, vous êtes le trésor de la vertu। । । 21 । । 
Le Seigneur lui-même est absolue, il est le seul et unique, mais il lui est également manifeste dans de nombreuses formes। 
Ce qui lui plaît, ô Nanak, qui seul est bon। । । 22 । । 2 । । 

Erläuterung

- Guru Ramdas Ji, Page : 725-726

Tilang, Vierter Mehl: 
Der Guru, mein Freund, hat mir die Geschichten und die Predigt des Herrn erzählt. 
Ich bin ein Opfer für meinen Guru. Für den Guru bin ich ein Opfer. ||1|| 
Komm, schließe dich mir an, oh Sikh des Gurus, komm und schließe dich mir an. Du bist der Geliebte meines Gurus. ||Pause|| 
Die glorreichen Lobpreisungen des Herrn gefallen dem Herrn; ich habe sie vom Guru erhalten. 
Ich bin ein Opfer, ein Opfer für diejenigen, die sich dem Willen des Gurus unterwerfen und ihm gehorchen. ||2|| 
Ich bin denen ergeben, die den geliebten wahren Guru anerkennen und auf ihn blicken. 
Ich bin für immer ein Opfer für diejenigen, die dem Guru dienen. ||3|| 
Dein Name, oh Herr, Har, Har, ist der Zerstörer des Kummers. 
Dies erlangt man, indem man dem Guru dient, und als Gurmukh erlangt man Emanzipation. ||4|| 
Diese bescheidenen Wesen, die über den Namen des Herrn meditieren, werden gefeiert und bejubelt. 
Nanak ist für sie ein Opfer, für immer und ewig ein ergebenes Opfer. ||5|| 
O Herr, das allein gebührt Dir Lob, das Deinem Willen entspricht, o Herr Gott. 
Die Gurmukhs, die ihrem geliebten Herrn dienen, erhalten ihn als Belohnung. ||6|| 
Diejenigen, die die Liebe zum Herrn hegen, deren Seelen immer bei Gott sind. 
Sie singen und meditieren über ihren Geliebten, sie leben im Namen des Herrn und versammeln sich in ihm. ||7|| 
Ich bin ein Opfer für jene Gurmukhs, die ihrem geliebten Herrn dienen. 
Sie selbst und ihre Familien werden gerettet, und durch sie wird die ganze Welt gerettet. ||8|| 
Mein geliebter Guru dient dem Herrn. Gesegnet sei der Guru, gesegnet sei der Guru. 
Der Guru hat mir den Weg des Herrn gezeigt; der Guru hat die größte gute Tat vollbracht. ||9|| 
Die Sikhs des Gurus, die dem Guru dienen, sind die gesegnetsten Wesen. 
Der Diener Nanak ist ein Opfer für sie. Er ist für immer und ewig ein Opfer. ||10|| 
Der Herr selbst ist mit den Gurmukhs und der Gemeinschaft der Gefährten zufrieden. 
Am Hof des Herrn werden ihnen Ehrengewänder verliehen und der Herr selbst schließt sie fest in seine Arme. ||11|| 
Bitte segne mich mit der gesegneten Vision des Darshan jener Gurmukhs, die über Naam, den Namen des Herrn, meditieren. 
Ich wasche ihre Füße und trinke den Staub ihrer Füße, aufgelöst im Waschwasser. ||12|| 
Wer Betelnüsse und Betelblätter isst und Rauschmittel raucht, 
aber denke nicht an den Herrn, Har, Har – der Todesbote wird sie ergreifen und wegführen. ||13|| 
Der Bote des Todes nähert sich nicht einmal denen, die über den Namen des Herrn nachdenken, Har, Har, 
Und bewahren Sie Ihn in Ihren Herzen. Die Sikhs des Gurus sind die Geliebten des Gurus. ||14|| 
Der Name des Herrn ist ein Schatz, den nur wenige Gurmukhs kennen. 
O Nanak, diejenigen, die dem Wahren Guru begegnen, genießen Frieden und Freude. ||15|| 
Der wahre Guru wird der Geber genannt; in seiner Barmherzigkeit gewährt er seine Gnade. 
Ich bin für immer ein Opfer für den Guru, der mich mit dem Namen des Herrn gesegnet hat. ||16|| 
Gesegnet, sehr gesegnet ist der Guru, der die Botschaft des Herrn bringt. 
Ich blicke auf den Guru, den Guru, den verkörperten wahren Guru, und blühe in Glückseligkeit auf. ||17|| 
Die Zunge des Gurus rezitiert Worte aus ambrosischem Nektar; er ist geschmückt mit dem Namen des Herrn. 
Bei jenen Sikhs, die dem Guru zuhören und gehorchen, verschwinden alle ihre Wünsche. ||18|| 
Manche sprechen vom Pfad des Herrn. Sag mir, wie kann ich ihn beschreiten? 
O Herr, Har, Har, dein Name ist mein Vorrat; ich werde ihn mitnehmen und aufbrechen. ||19|| 
Die Gurmukhs, die den Herrn verehren und verehren, sind wohlhabend und sehr weise. 
Ich bin für immer ein Opfer für den Wahren Guru. Ich versinke in den Worten und Lehren des Gurus. ||20|| 
Du bist der Meister, mein Herr und Meister. Du bist mein Herrscher und König. 
Wenn es Deinem Willen entspricht, dann bete ich Dich an und diene Dir. Du bist der Schatz der Tugend. ||21|| 
Der Herr selbst ist absolut. Er ist der Einzige. Doch er selbst manifestiert sich auch in vielen Formen. 
Was auch immer Ihm gefällt, oh Nanak, das allein ist gut. ||22||2|| 

Explicação

- Guru Ramdas Ji, Page : 725-726

Tilang, Quarto Mehl: 
O Guru, meu amigo, me contou as histórias e o sermão do Senhor. 
Sou um sacrifício para meu Guru; para o Guru, eu sou um sacrifício. ||1|| 
Venha, junte-se a mim, ó Sikh do Guru, venha e junte-se a mim. Você é o Amado do meu Guru. ||Pausa|| 
Os Louvores Gloriosos do Senhor são agradáveis ao Senhor; Eu os obtive do Guru. 
Eu sou um sacrifício, um sacrifício para aqueles que se rendem e obedecem à Vontade do Guru. ||2|| 
Sou dedicado e devotado àqueles que contemplam o Amado Verdadeiro Guru. 
Sou para sempre um sacrifício para aqueles que prestam serviço ao Guru. ||3|| 
Seu nome, ó Senhor, Har, Har, é o Destruidor da tristeza. 
Servindo ao Guru, isso é obtido, e como Gurmukh, a pessoa é emancipada. ||4|| 
Aqueles seres humildes que meditam no Nome do Senhor são celebrados e aclamados. 
Nanak é um sacrifício para eles, para todo o sempre um sacrifício dedicado. ||5|| 
Ó Senhor, só isso é Louvor a Ti, que é agradável à Tua Vontade, ó Senhor Deus. 
Aqueles Gurmukhs, que servem ao seu Amado Senhor, O obtêm como recompensa. ||6|| 
Aqueles que prezam o amor ao Senhor, suas almas estão sempre com Deus. 
Cantando e meditando em seu Amado, eles vivem e se reúnem no Nome do Senhor. ||7|| 
Eu sou um sacrifício para aqueles Gurmukhs que servem ao seu Amado Senhor. 
Eles próprios são salvos, juntamente com as suas famílias, e através deles, todo o mundo é salvo. ||8|| 
Meu Amado Guru serve ao Senhor. Abençoado é o Guru, Abençoado é o Guru. 
O Guru me mostrou o Caminho do Senhor; o Guru fez a maior boa ação. ||9|| 
Aqueles Sikhs do Guru, que servem ao Guru, são os seres mais abençoados. 
O servo Nanak é um sacrifício para eles; Ele é para todo o sempre um sacrifício. ||10|| 
O próprio Senhor está satisfeito com os Gurmukhs, a comunhão dos companheiros. 
Na Corte do Senhor, eles recebem vestes de honra, e o próprio Senhor os abraça em Seu abraço. ||11|| 
Por favor, abençoe-me com a visão abençoada do Darshan daqueles Gurmukhs, que meditam no Naam, o Nome do Senhor. 
Lavo-lhes os pés e bebo o pó dos seus pés, dissolvido na água da lavagem. ||12|| 
Aqueles que comem nozes e folhas de betel e fumam intoxicantes, 
mas não contemple o Senhor, Har, Har - o Mensageiro da Morte irá agarrá-los e levá-los embora. ||13|| 
O Mensageiro da Morte nem sequer se aproxima daqueles que contemplam o Nome do Senhor, Har, Har, 
E mantenha-O consagrado em seus corações. Os Sikhs do Guru são os Amados do Guru. ||14|| 
Nome do Senhor é um tesouro conhecido apenas por alguns Gurmukhs. 
Ó Nanak, aqueles que se encontram com o Verdadeiro Guru desfrutam de paz e prazer. ||15|| 
O Verdadeiro Guru é chamado de Doador; em Sua Misericórdia, Ele concede Sua Graça. 
Serei para sempre um sacrifício ao Guru, que me abençoou com o Nome do Senhor. ||16|| 
Abençoado, muito abençoado é o Guru, que traz a mensagem do Senhor. 
Contemplo o Guru, o Guru, o Verdadeiro Guru encarnado, e desabrocho em êxtase. ||17|| 
A língua do Guru recita Palavras de Néctar Ambrosial; Ele está adornado com o Nome do Senhor. 
Aqueles Sikhs que ouvem e obedecem ao Guru – todos os seus desejos vão embora. ||18|| 
Alguns falam do Caminho do Senhor; diga-me, como posso andar sobre ele? 
Ó Senhor, Har, Har, Seu nome é meu suprimento; Vou levá-lo comigo e partir. ||19|| 
Aqueles Gurmukhs que adoram e adoram o Senhor são ricos e muito sábios. 
Sou para sempre um sacrifício ao Verdadeiro Guru; Estou absorvido nas Palavras dos Ensinamentos do Guru. ||20|| 
Você é o Mestre, meu Senhor e Mestre; Você é meu governante e rei. 
Se for agradável à Tua Vontade, então eu Te adoro e sirvo; Você é o tesouro da virtude. ||21|| 
O próprio Senhor é absoluto; Ele é o Único; mas Ele mesmo também se manifesta de muitas formas. 
Tudo o que Lhe agrada, ó Nanak, só isso é bom. ||22||2|| 

व्याख्या

- ਗੁਰੂ ਰਾਮਦਾਸ ਜੀ, आंग : 725-726

तिलंग, चौथा मेहल: 
मेरे मित्र गुरु ने मुझे भगवान की कहानियाँ और उपदेश सुनाये हैं। 
मैं अपने गुरु के लिए बलिदान हूँ, गुरु के लिए मैं बलिदान हूँ। ||१|| 
आओ, मुझसे मिल जाओ, हे गुरु के सिख, आओ और मुझसे मिल जाओ। तुम मेरे गुरु के प्यारे हो। ||विराम|| 
भगवान के यशोगान भगवान को प्रिय हैं, मैंने उन्हें गुरु से प्राप्त किया है। 
मैं एक बलिदान हूँ, उन लोगों के लिए बलिदान जो गुरु की इच्छा के प्रति समर्पित हैं और उसका पालन करते हैं। ||२|| 
मैं उन लोगों के प्रति समर्पित हूँ जो प्यारे सच्चे गुरु की ओर देखते हैं। 
जो लोग गुरु की सेवा करते हैं, उनके लिए मैं सदैव बलि हूँ। ||३|| 
हे प्रभु, आपका नाम हर, हर, दुःखों का नाश करने वाला है। 
गुरु की सेवा करने से वह प्राप्त होता है और गुरुमुख होने से मोक्ष प्राप्त होता है। ||४|| 
जो विनम्र प्राणी भगवान के नाम का ध्यान करते हैं, वे सम्मानित और प्रशंसित होते हैं। 
नानक उनके लिए एक बलिदान हैं, सदा-सदा के लिए एक समर्पित बलिदान। ||५|| 
हे प्रभु, वही आपकी स्तुति है, जो आपकी इच्छा को प्रसन्न करती है, हे प्रभु परमेश्वर। 
जो गुरुमुख अपने प्रियतम प्रभु की सेवा करते हैं, वे उन्हें पुरस्कार के रूप में प्राप्त करते हैं। ||६|| 
जो लोग प्रभु के प्रति प्रेम रखते हैं, उनकी आत्मा सदैव ईश्वर के साथ रहती है। 
अपने प्रियतम का कीर्तन और ध्यान करते हुए, वे भगवान के नाम में रहते हैं और उसी में एकत्रित होते हैं। ||७|| 
मैं उन गुरुमुखों के लिए बलिदान हूँ जो अपने प्रिय प्रभु की सेवा करते हैं। 
वे स्वयं भी अपने परिवार समेत बच जाते हैं और उनके द्वारा सारा संसार भी बच जाता है। ||८|| 
मेरे प्रिय गुरु भगवान की सेवा करते हैं। धन्य है गुरु, धन्य है गुरु। 
गुरु ने मुझे प्रभु का मार्ग दिखाया है; गुरु ने सबसे बड़ा पुण्य कार्य किया है। ||९|| 
गुरु के वे सिख, जो गुरु की सेवा करते हैं, सबसे धन्य प्राणी हैं। 
दास नानक उनके लिए बलिदान है; वह सदा सर्वदा बलिदान है। ||१०|| 
भगवान स्वयं गुरुमुखों से, साथियों की संगति से प्रसन्न होते हैं। 
प्रभु के दरबार में उन्हें सम्मान के वस्त्र दिए जाते हैं और प्रभु स्वयं उन्हें अपने आलिंगन में ले लेते हैं। ||११|| 
कृपया मुझे उन गुरुमुखों के दर्शन का आशीर्वाद प्रदान करें, जो भगवान के नाम का ध्यान करते हैं। 
मैं उनके पैर धोता हूँ, और उनके पैरों की धूल, जो नहाने के पानी में घुली हुई है, पीता हूँ। ||१२|| 
जो लोग सुपारी और पान खाते हैं और नशीले पदार्थ पीते हैं, 
परन्तु प्रभु का ध्यान मत करो, हर, हर - मृत्यु का दूत उन्हें पकड़कर ले जाएगा। ||१३|| 
जो लोग भगवान के नाम 'हर, हर' का ध्यान करते हैं, उनके पास मृत्यु का दूत भी नहीं आता। 
और उसे अपने हृदय में बसाए रखो। गुरु के सिख ही गुरु के प्रियतम हैं। ||१४|| 
प्रभु का नाम एक खजाना है, जो केवल कुछ गुरुमुखों को ही ज्ञात है। 
हे नानक, जो लोग सच्चे गुरु से मिलते हैं, वे शांति और आनंद का आनंद लेते हैं। ||१५|| 
सच्चे गुरु को दाता कहा जाता है; वह अपनी दया से कृपा प्रदान करते हैं। 
मैं सदा उस गुरु को बलि चढ़ता हूँ, जिसने मुझे भगवन्नाम से नवाजा है। ||१६|| 
धन्य है वह गुरु, जो भगवान का संदेश लेकर आता है। 
मैं गुरु, गुरु, साकार सच्चे गुरु को देखता हूँ, और मैं आनंद में खिल उठता हूँ। ||१७|| 
गुरु की जिह्वा अमृत के समान शब्द बोलती है; वह भगवान के नाम से सुशोभित है। 
जो सिख गुरु की बात सुनते हैं और मानते हैं - उनकी सारी इच्छाएँ दूर हो जाती हैं। ||१८|| 
कुछ लोग भगवान के मार्ग की बात करते हैं; मुझे बताओ, मैं उस पर कैसे चल सकता हूँ? 
हे प्रभु, हर, हर, तेरा नाम मेरी आपूर्ति है; मैं इसे अपने साथ ले जाऊंगा और चलूंगा। ||१९|| 
जो गुरुमुख भगवान की पूजा और आराधना करते हैं, वे धनवान और बहुत बुद्धिमान होते हैं। 
मैं सदा ही सच्चे गुरु के लिए बलिदान हूँ; मैं गुरु की शिक्षा के शब्दों में लीन हूँ। ||२०|| 
आप ही मेरे स्वामी और मालिक हैं; आप ही मेरे शासक और राजा हैं। 
यदि आपकी इच्छा अच्छी हो तो मैं आपकी पूजा और सेवा करता हूँ; आप पुण्य के भण्डार हैं। ||२१|| 
भगवान स्वयं निरपेक्ष हैं; वे एक और एकमात्र हैं; किन्तु वे स्वयं भी अनेक रूपों में प्रकट होते हैं। 
हे नानक, जो भी उसे अच्छा लगे, वही अच्छा है। ||२२||२||