ਹੁਮਕਨਾਮਾ/HUKAMNAMA


ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੫ ॥
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥
ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥

gaurree kee vaar mahalaa 5 raae kamaaladee mojadee kee vaar kee dhun upar gaavanee |
ik oankaar satigur prasaad |
salok mahalaa 5 |
har har naam jo jan japai so aaeaa paravaan |
tis jan kai balihaaranai jin bhajiaa prabh nirabaan |
janam maran dukh kattiaa har bhettiaa purakh sujaan |
sant sang saagar tare jan naanak sachaa taan |1|

ਪੰਜਾਬੀ
English
پنجابی
Español
Français
Deutsch
Português
Bahasa Indonesia
Türkçe
Tiếng Việt
Filipino
Svenska
हिंदी
संस्कृत
Nederlands
Română
Magyar
Polski
Čeština
Afrikaans
Italiano
Català
Shqip
Gaeilge
Cymraeg
Slovenčina
Slovenščina
Dansk
Eesti
Latviešu
Lietuvių
Norsk
Malti
Íslenska
Galego
Kreyòl Ayisyen
Latin
Bahasa Melayu
Kiswahili
Hrvatski
Suomi
Русский
मराठी
ગુજરાતી
తెలుగు
ಕನ್ನಡ
தமிழ்
മലയാളം
বাংলা
Ελληνικά
日本語
中文
اردو
سنڌي
فارسی
العربية
עברית
한국어

ਵਿਆਖਿਆ

- ਗੁਰੂ ਅਰਜਨ ਦੇਵ ਜੀ, ਅੰਗ : 318

ਇਹ 'ਵਾਰ' ਰਾਇ ਕਮਾਲਦੀ ਮੋਜਦੀ ਦੀ 'ਵਾਰ' ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ 'ਵਾਰ' ਵਿਚ ਗਾਵੀਂ। ਇਸ 'ਵਾਰ' ਦੀ ਚਾਲ ਦਾ ਨਮੂਨਾ ਇਉਂ ਹੈ: 'ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ' ॥ 
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। 
 
ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)। 
ਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ। 
ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ। 
ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥ 

Explanation

- Guru Arjan Dev Ji, Page : 318

Gauree Kee Vaar, Fifth Mehl: Sung To The Tune Of Vaar Of Raa-I Kamaaldee-Mojadee: 
One Universal Creator God. By The Grace Of The True Guru: 
Salok, Fifth Mehl: 
Auspicious and approved is the birth of that humble being who chants the Name of the Lord, Har, Har. 
I am a sacrifice to that humble being who vibrates and meditates on God, the Lord of Nirvaanaa. 
The pains of birth and death are eradicated, upon meeting the All-knowing Lord, the Primal Being. 
In the Society of the Saints, he crosses over the world-ocean; O servant Nanak, he has the strength and support of the True Lord. ||1|| 

Explicación

- Guru Arjan Dev Ji, Página : 318

Gauri Ki Var, Mejl Guru Aryan, Quinto Canal Divino 
Un Dios Creador del Universo, por la Gracia del Verdadero Guru. 
Slok, Mejl Guru Aryan, Quinto Canal Divino. 
Aprobado es el advenimiento a la vida de aquél que habita en el Naam, el Nombre del Señor y yo me postro siempre ante él. 
y encuentra a su Todo Sabio Señor de Nirvana. 
Para él cesa el dolor de la vida y de la muerte 
Dice Nanak, Él nada a través del mar de la existencia por la Gracia del Santo, y tiene el apoyo Infalible del Uno Verdadero.(1) 

Explication

- Guru Arjan Dev Ji, Page : 318

Gauree Kee Vaar, cinquième Mehl : chanté sur l'air de Vaar de Raa-I Kamaaldee-Mojadee : 
Un Dieu Créateur Universel. Par la grâce du vrai gourou : 
Shalok, mehl cinquième 
De bon augure et approuvé est la naissance de cette humble être qui chante le nom du Seigneur, Har, Har। 
Je suis un sacrifice à l'humble être qui vibre et médite sur Dieu, le Seigneur des nirvaanaa। 
Les douleurs de la naissance et la mort sont éradiquées, à la rencontre du Seigneur qui sait tout, l'être primitif। 
Dans la société des saints, il traverse le monde de l'océan; Nanak serviteur o, il a la force et le soutien du véritable seigneur। । । 1 । । 

Erläuterung

- Guru Arjan Dev Ji, Page : 318

Gauree Kee Vaar, Fünftes Mehl: Gesungen nach der Melodie von Vaar von Raa-I Kamaaldee-Mojadee: 
Ein universeller Schöpfergott. Durch die Gnade des wahren Gurus: 
Salok, Fünfter Mehl: 
Die Geburt jenes bescheidenen Wesens, das den Namen des Herrn „Har, Har“ singt, ist glückverheißend und anerkannt. 
Ich bin ein Opfer für dieses bescheidene Wesen, das vibriert und über Gott, den Herrn des Nirvana, meditiert. 
Die Schmerzen von Geburt und Tod verschwinden, wenn man dem allwissenden Herrn, dem Urwesen, begegnet. 
In der Gesellschaft der Heiligen überquert er den Weltenozean; oh Diener Nanak, er hat die Kraft und Unterstützung des Wahren Herrn. ||1|| 

Explicação

- Guru Arjan Dev Ji, Page : 318

Gauree Kee Vaar, Quinto Mehl: Cantado ao som de Vaar Of Raa-I Kamaaldee-Mojadee: 
Um Deus Criador Universal. Pela Graça do Verdadeiro Guru: 
Salok, Quinto Mehl: 
Auspicioso e aprovado é o nascimento daquele ser humilde que canta o Nome do Senhor, Har, Har. 
Sou um sacrifício para aquele ser humilde que vibra e medita em Deus, o Senhor do Nirvaanaa. 
As dores do nascimento e da morte são erradicadas ao encontrar o Senhor Onisciente, o Ser Primordial. 
Na Companhia dos Santos, ele atravessa o oceano mundial; Ó servo Nanak, ele tem a força e o apoio do Verdadeiro Senhor. ||1|| 

व्याख्या

- ਗੁਰੂ ਅਰਜਨ ਦੇਵ ਜੀ, आंग : 318

गौरी की वार, पांचवां मेहल: रा-आई कमालदी-मोजदी के वार की धुन पर गाया गया: 
एक सर्वव्यापक सृष्टिकर्ता ईश्वर। सच्चे गुरु की कृपा से: 
सलोक, पांचवां मेहल: 
उस विनम्र प्राणी का जन्म शुभ और स्वीकृत है जो भगवान का नाम 'हर, हर' जपता है। 
मैं उस विनम्र प्राणी के लिए बलिदान हूँ जो ईश्वर, निर्वाण के स्वामी पर ध्यान करता है और उनका ध्यान करता है। 
सर्वज्ञ आदिपुरुष भगवान् से मिलने पर जन्म-मृत्यु के कष्ट मिट जाते हैं। 
संतों की संगति में वह संसार सागर से पार हो जाता है; हे सेवक नानक, उसे सच्चे प्रभु का बल और सहारा प्राप्त है। ||१||